Monday, January 8, 2024

ਰੇਲ ਸਫ਼ਰ ਦੌਰਾਨ ਪੈਦਾ ਹੋਈ ਇੱਕ ਰਚਨਾ : ਕੇਪੀ ਅਨਮੋਲ

 

ਚੱਲ ਪਈ ਰੇਲਗੱਡੀ ਲੈ 

 ਮੁਸਾਫਿਰ ਅਤੇ ਭਾਵਨਾਵਾਂ

 ਦੀਆਂ ਕਿੰਨੀਆਂ ਗਠੜੀਆਂ 


 ਦਾਦਾ ਜੀ ਦੀ ਗਠੜੀ

 ਜੋ ਆਪਣੇ ਪੋਤੇ-ਪੋਤੀਆਂ ਕੋਲ ਚੱਲੇ ਹਨ

 ਪੋਤੇ-ਪੋਤੀ ਦੇ ਸ਼ਹਿਰ ਨੂੰ

 ਹਾਂ, ਇਸ ਨੂੰ 

ਪੋਤੇ-ਪੋਤੀ ਦਾ ਸ਼ਹਿਰ ਕਹੋ

ਕਿਉਂਕਿ ਉਹ ਜੰਮੇ- ਪਲੇ ਹਨ

 ਇਸ ਸ਼ਹਿਰ ਵਿੱਚ

Tuesday, October 17, 2023

ਕਵਿੰਦਰ ਚਾਂਦ ਦਾ “ਮੁਆਫ਼ੀਨਾਮਾ” ਪੜ੍ਹਦਿਆਂ : ਸੁਰਜੀਤ (ਟੋਰਾਂਟੋ)

 

ਕਵਿੰਦਰ ਚਾਂਦ ਸਾਡੇ ਸਮਿਆਂ ਦਾ ਉਹ ਸੰਵੇਦਨਸ਼ੀਲ ਸ਼ਾਇਰ ਹੈ ਜਿਸਦੀ ਸ਼ਾਇਰੀ ਵਿਚ ਰੂਹ ਵਿਚ ਉੱਤਰ ਜਾਣ ਦਾ ਹੁਨਰ ਵਿਦਮਾਨ ਹੈ। ਮੈਂ ਪਹਿਲਾਂ ਵੀ ਉਸਦੀ "ਕਣ ਕਣ" ਪੜ੍ਹਕੇ ਉਸਦੀ ਸ਼ਾਇਰੀ ਤੋਂ ਬਹੁਤ ਪ੍ਰਭਾਵਿਤ ਹੋਈ ਸੀ। ਇਸੇ ਕਰਕੇ ਅੱਜ ਜਦੋਂ ਅਚਾਨਕ ਹੀ ਉਸਦਾ ਨਵਾਂ ਕਾਵਿ-ਸੰਗ੍ਰਹਿ  ਕੁਝ ਘੰਟਿਆਂ ਲਈ ਹੀ ਮੇਰੇ ਹੱਥ 'ਚ ਸੀ ਤਾਂ ਇਸਨੂੰ ਕਾਹਲੀ ਕਾਹਲੀ ਪੜ੍ਹਨ ਦਾ ਲਾਲਚ ਜਾਗ ਪਿਆ। ਪਹਿਲੀ ਹੀ ਗ਼ਜ਼ਲ ਨੇ ਮੋਹ ਲਿਆ। ਆਪਣੇ ਆਪ ਨੂੰ ਪਹਿਚਾਨਣਾ ਬਹੁਤ ਔਖਾ ਹੈ ਪਰ ਇਸ ਸੰਗ੍ਰਹਿ ਦੀ ਪਹਿਲੀ ਗ਼ਜ਼ਲ ਹੀ ਸਵੈ ਤੋਂ ਸ਼ੁਰੂ ਹੋਈ -    

ਮੇਰੇ ਅੰਦਰ ਸੀ ਉੱਠਦੇ ਵਾ ਵਰੋਲੇ

ਮੈਂ ਖ਼ੁਦ ਫਿਰ ਆਪਣੇ ਪੰਨੇ ਫਰੋਲੇ

ਬੜਾ ਕੁਝ ਨਿਕਲਿਆ ਹੈ ਮਾਣ ਮੱਤਾ

Sunday, February 26, 2023

ਚੰਦਰਸ਼ੇਖਰ ਆਜ਼ਾਦ ਨੂੰ ਸਮਰਪਿਤ ਦੋ ਕਵਿਤਾਵਾਂ : ਸ਼ੈਲੇਂਦਰ

ਚੁੱਪ ਟੁੱਟ ਗਈ ਹੈ


 ਨਿਸ਼ਾ ਦੀ ਚੁੱਪ ਟੁੱਟੀ,

 ਬਿਨਾਂ ਸ਼ੱਕ ਇੱਕ ਮਤਾ ਉੱਭਰਿਆ ਹੈ,

 ਉਮੀਦ ਅਤੇ ਅਦੁੱਤੀ ਭਾਵਨਾ ਨਾਲ,

 ਅੱਜ ਸਵੇਰੇ ਇੱਕ ਨਵੀਂ ਰੋਸ਼ਨੀ ਫੁੱਟੀ ਹੈ,


 ਤੇਰੀ ਹਰ ਬੂੰਦ ਯਾਦ ਰਹੇਗੀ,

 ਤੇਰਾ ਹਰ ਤੱਤ ਮਿੱਟੀ ਨੂੰ ਸਮਰਪਿਤ ਹੋਵੇਗਾ,

 ਤੁਸੀਂ ਮੁੜ ਮਾਂ ਦਾ ਆਸ਼ੀਰਵਾਦ ਲੈਣ ਆਵੋਗੇ।

 ਤੇਰਾ ਨਾਮ, ਤੇਰਾ ਪਰਿਵਾਰ, ਸਾਡਾ ਸਭ ਦਾ ਹੋਵੇਗਾ।


 ਮੈਨੂੰ ਤੁਹਾਡੀ ਮੁਸਕਾਨ ਪਸੰਦ ਹੈ

 ਨੀਂਦ ਵਿੱਚ ਤੇਰੀ ਇੱਛਾ ਚੰਗੀ ਤਰ੍ਹਾਂ ਖਿੜ ਰਹੀ ਹੈ,

ਤੇਰੀ ਹਰ ਇੱਛਾ ਧਰਤੀ ਉੱਤੇ ਉਤਰ ਰਹੀ ਹੈ,

ਭਾਰਤ ਦੇ ਲੋਕ ਤੁਹਾਡੀ 

ਕੁਰਬਾਨੀ ਦੀ ਦਿਲੋਂ ਕਦਰ ਕਰਦੇ ਹਨ।


ਦਿਲ ਸਿਰਫ ਇੱਕ ਗੱਲ ਕਹਿ ਰਿਹਾ ਹੈ,

ਮੈਂ ਬਹੁਤ ਸਬਰ ਕੀਤਾ, 

ਹੁਣ ਉਬਲ ਰਿਹਾ ਹੈ,

ਸਰਹੱਦ 'ਤੇ ਗਰਜ ਹੈ, ਹੌਸਲਾ ਹੁਣ ਚਰਮ ਹੈ।

ਮੇਰਾ ਨਹੀਂ, ਹਰ ਭਾਰਤੀ ਦਾ ਦਿਲ 

ਅੱਜ ਉੱਚੀ-ਉੱਚੀ ਬੋਲ ਰਿਹਾ ਹੈ।


ਲੱਖ ਲੱਖ ਸਲਾਮ,

-------

 ਆਜ਼ਾਦੀ ਘੁਲਾਟੀਆਂ ਦੀ ਸੂਚੀ

 ਕਿਸੇ ਨਾ ਬਣਾਇਆ,

ਅਜਿਹਾ ਮੁਕਾਮ

ਨਾਇਕਾਂ ਦੀਆਂ ਕਹਾਣੀਆਂ 

ਇਹ ਅੱਜ ਵੀ ਲੋਕਾਂ ਦੇ ਦਿਲਾਂ 

ਵਿੱਚ ਮੌਜੂਦ ਹਨ।


 ਹਰ ਵਿਚਾਰਧਾਰਾ ਦਾ ਯੋਗਦਾਨ,

 ਮਿਲ ਕੇ ਸਾਨੂੰ ਆਜ਼ਾਦੀ ਦਿੱਤੀ ਹੈ,

 ਗਰਮਖਿਆਲੀ ਨਰਮਖਿਆਲੀ 

ਰਿਸ਼ੀ, ਸੰਤ, ਔਰਤਾਂ

ਦੀਆਂ ਸਮੁੱਚੀਆਂ ਕੁਰਬਾਨੀਆਂ 

ਸਦਕਾ ਸਾਨੂੰ ਆਜ਼ਾਦੀ ਮਿਲੀ।

ਦੰਤਕਥਾਵਾਂ ਨਾਲ ਸਾਨੂੰ ਉਸਦੀ 

ਸ਼ਖਸੀਅਤ ਬਾਰੇ ਪਤਾ ਲੱਗਦਾ ਹੈ 

ਅਤੇ ਕੁਰਬਾਨੀਆਂ ਨੂੰ ਜਿਉਂਦਾ ਰੱਖਣ ਲਈ

 75ਵੀਂ ਵਰ੍ਹੇਗੰਢ 'ਤੇ 

ਸਾਨੂੰ ਆਜ਼ਾਦੀ ਦਾ ਜੋ ਫਲ ਮਿਲਦਾ ਹੈ

ਅਤੇ ਅੰਮ੍ਰਿਤ ਨੂੰ ਲੋਕ ਅਰਪਣ ਕੀਤਾ

ਅੰਦਰੂਨੀ ਇਤਿਹਾਸ ਦਾ 

ਹਿੱਸਾ ਰਹੇ ਹਨ ਅਤੇ

 ਭਵਿੱਖ ਵਿੱਚ ਵੀ ਹੋਵੇਗਾ

 ਰਾਸ਼ਟਰ ਨਿਰਮਾਣ ਵਿੱਚ ਨਾਇਕ 

ਦਲੇਰੀ ਨਾਲ ਆਉਂਦੇ ਹਨ

ਰਹੇਗਾ ਅਤੇ ਸਾਡੇ ਉਦੇਸ਼ਾਂ 'ਤੇ ਖਰਾ ਉਤਰੇਗਾ।

ਅੱਜ ਚੰਦਰਸ਼ੇਖਰ ਆਜ਼ਾਦ ਦਾ 

ਸ਼ਹੀਦੀ ਦਿਵਸ ਹੈ

ਅਸੀਂ ਮਾਣ ਨਾਲ ਮਨਾਵਾਂਗੇ

ਰਾਸ਼ਟਰੀ ਹਿੱਤ ਨੂੰ 

ਆਪਣੇ ਹਿੱਤਾਂ ਤੋਂ ਅੱਗੇ ਰੱਖ ਕੇ 

ਅਸੀਂ ਵਿੱਤੀ ਆਜ਼ਾਦੀ ਲਈ 

ਰਾਹ ਪੱਧਰਾ ਕਰਨਾ ਜਾਰੀ ਰੱਖਾਂਗਾ।


ਸਾਡਾ ਇਤਿਹਾਸ ਸ਼ਾਨਦਾਰ ਅਤੇ 

ਪਰੰਪਰਾਗਤ ਹੈ, ਖੂਨ ਨਾਲ ਰੰਗੇ ਹੋਏ ਵੀ 

ਖੁਸ਼ੀ ਨਾਲ ਭਰਿਆ 

ਹੋਇਆ ਹੈ,

ਸਾਨੂੰ ਆਪਣੇ ਅਤੀਤ 'ਤੇ ਮਾਣ ਹੈ

 ਹਰ ਚੁਣੌਤੀ ਨੂੰ ਖੁਲ੍ਹੇ ਮਨ

ਨਾਲ ਸਵੀਕਾਰ ਕਰਾਂਗੇ।


 ਸ਼ੈਲੇਂਦਰ




 ...

Friday, January 27, 2023

Sunday, January 1, 2023

ਮੇਘਲਾ ਜਨਵਰੀ 2023

ਮੇਘਲਾ ਜਨਵਰੀ 2023 ਅੰਕ ਹੇਠਾਂ ਦਿੱਤੀ ਇਸਦੀ ਸਰਵਰਕ ਤਸਵੀਰ 'ਤੇ ਕਲਿੱਕ ਕਰਕੇ ਪੜ੍ਹ ਸਕਦੇ ਹੋ। 

                  ਮੇਘਲਾ ਜਨਵਰੀ 2023

Wednesday, May 4, 2022

ਕਵਿਤਾ 'ਤੇਰੀ ਰੰਗਸ਼ਾਲਾ' ਦੀ ਫਿਲਾਸਪੀ ਅਤੇ ਸੁਰਜੀਤ ਕੌਰ,- ਜਤਿੰਦਰ ਔਲਖ਼


ਸੁਰਜੀਤ ਕੌਰ ਇਨ੍ਹੀਂ ਦਿਨੀ ਕਨੇਡਾ ਤੋਂ ਭਾਰਤ ਆਏ ਹੋਏ ਹਨ। ਸਾਹਿਤਕ ਸਮਾਗਮਾਂ ਅਤੇ ਹੋਰ ਰੁਝੇਵਿਆਂ ਵਿਚ ਉਹ ਖਾਸੇ ਮਸਰੂਫ਼ ਹਨ।  ਬੀਤੇ ਦਿਨੀਂ ਉਹਨਾਂ ਨੂੰ ਜਲੰਧਰ ਉਹਨਾਂ ਦੀ ਰਿਹਾਇਸ਼

'ਤੇ ਮਿਲਣ ਗਿਆ। ਬੇਸ਼ੱਕ ਉਹ ਅੰਮ੍ਰਿਤਸਰ ਆਏ ਇੱਥੇ ਉਹਨਾਂ ਦੀ ਆਮਦ 'ਤੇ ਸਨਮਾਨ ਸਮਾਰੋਹ ਅਤੇ ਰੂਬਰੂ ਕਰਵਾਇਆ ਗਿਆ। ਪਰ ਮੇਰੇ ਕੋਲੋਂ ਜਾ ਨਹੀਂ ਸੀ ਹੋਇਆ ਉਂਝ ਵੀ ਮੇਰੇ ਮਨ ਵਿਚ ਸੁਰਜੀਤ ਹੁਰਾਂ ਨੂੰ ਬਾਅਦ ਵਿਚ ਮਿਲਣ ਦੀ ਇੱਛਾ ਸੀ ਕਿਉਂਕਿ ਉਹਨਾਂ ਕੋਲ ਸਿਰਫ ਕਾਵਿਕ ਹੀ ਨਹੀਂ ਬਲਕਿ ਵਿਸ਼ਾਲ ਰੂਹਾਨੀ ਅਤੇ ਸਮਾਜਿਕ ਜੀਵਨ ਦਾ ਅਨੁਭਵ ਹੈ। ਉਹਨਾਂ ਦੇ ਇਸ ਅਨੁਭਵ ਨੂੰ ਉਹਨਾਂ ਕੋਲ ਸਹਿਜ ਨਾਲ ਮਿਲ-ਬੈਠ ਕੇ ਹੀ ਜਾਣਿਆ ਜਾ ਸਕਦਾ ਹੈ। ਸਮਾਗਮਾਂ 'ਚ ਮਿਲਣੀਆਂ ਬਸ ਰਸਮੀ ਹੁੰਦੀਆਂ ਹਨ। ਭਾਰੀ ਟਰੈਫਿਕ ਉਲਝਣਾਂ ' ਚੋਂ ਲੰਘ ਅਸੀਂ ਜਲੰਧਰ
 ਉਹਨਾਂ ਦੀ ਰਿਹਾਇਸ਼ 'ਤੇ ਪਹੁੰਚੇ। ਉਹਨਾਂ ਦੀ ਸਖਸ਼ੀਅਤ 'ਚ ਇਕ ਸਹਿਜ ਇਕ ਸਕੂਨ ਸਮਾਇਆ ਹੋਇਆ ਹੈ। 

ਜ਼ਿੰਦਗੀ ਦੀ ਵਸੀਅਤ - ਨਿਸ਼ਾਨ ਸਿੰਘ ਕੋਹਾਲੀ

ਦੋਸਤੋਂ ਜਦੋਂ ਦੀ ਇਹ ਧਰਤੀ ਹੋਂਦ ਵਿਚ ਆਈ ਹੈ ਪਿਛਲੀਆਂ ਪੀੜ੍ਹੀਆਂ ਸਮੇਂ ਦੇ ਅਨੁਸਾਰ ਆਪਣੀ ਜਾਇਦਾਦ ਦੀ ਵਸੀਅਤ ਅਗਲੀਆਂ ਪੀੜ੍ਹੀਆਂ ਨੂੰ ਕਰਦੀਆਂ ਹਨ ਤੇ ਕਰਦੀਆਂ ਹੀ ਰਹਿਣਗੀਆਂ ਪਰ ਕੁਝ ਚੀਜ਼ਾਂ ਦੀਆਂ ਵਸੀਅਤਾਂ ਕਿਸੇ ਹੋਰ ਨੇ ਆਪਣੇ ਨਾਂਆ ਕਰਵਾਈਆਂ ਹਨ ਇਹ ਅਗਲੀ ਪੀੜ੍ਹੀ ਲਈ ਬਹੁਤ ਖਤਰਨਾਕ ਹਨ ਉਨ੍ਹਾਂ ਚੀਜ਼ਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਤੰਦੂਰ ਦੀ ਰੋਟੀ ਦੀ ਵਸੀਅਤ ਪੀਜ਼ੇ ਨੇ ਆਪਣੇ ਨਾਂਅ ਕਰਵਾ ਲਈ ਹੈ ਚਾਟੀ ਦੀ ਲੱਸੀ ਦੀ ਵਸੀਅਤ ਠੰਡੇ ਦੀ ਬੋਤਲ ਨੇ ਕਰਵਾ ਲਈ ਹੈ ਮਕੱਈ ਦੀ ਰੋਟੀ ਦੀ ਡੋਸੇ ਨੇ ਕਰਵਾ ਲਈ ਹੈ ਦੇਸੀ ਘਿਓ ਦੀ ਵਸੀਅਤ ਲਾਲ ਜੈਮ ਨੇ ਕਰਵਾ ਲਈ ਹੈ ਘਰ ਵਿੱਚ ਵੱਟੀਆਂ ਆਟੇ ਦੀਆਂ ਸੇਵੀਆਂ ਦੀ ਵਸੀਅਤ

Saturday, April 30, 2022

ਗੁਰੂ ਨਾਨਕ ਦੇਵ ਜੀ ਦੀਆਂ ਨਿਸ਼ਾਨੀਆਂ ਅਤੇ ਮਾਝਾ :- ਜਤਿੰਦਰ ਸਿੰਘ ਔਲ਼ਖ


 

ਜਤਿੰਦਰ ਸਿੰਘ ਔਲ਼ਖ
ਮੋਬਾ: 9815534653
ਸਫ਼ਰਾਂ ਅਤੇ ਪ੍ਰਾਚੀਨ ਇਤਿਹਾਸ ਨਾਲ ਮੈਨੂੰ ਅਤਿਅੰਤ ਮੋਹ ਰਿਹਾ ਹੈ। ਮੇਰਾ ਵੱਸ ਚੱਲੇ ਤਾਂ ਹਰ ਵੇਲੇ ਸਫ਼ਰ ਅਤੇ ਖੋਜ ਵਿੱਚ ਰਹਾਂ। ਦੁਨਿਆਵੀ ਵਲਗਣਾਂ ਦੀ ਜਕੜਨ ਢਿੱਲੀ ਕਰਕੇ ਮੈਂ ਹਮੇਸ਼ਾਂ ਨਿਕਲ ਤੁਰਦਾ ਹਾਂ, ਰਾਹਵਾਂ ਦੇ ਕਿਨਾਰਿਆਂ ’ਤੇ ਖੜੇ ਰੁੱਖ ਡਾਹਢੇ ਪਿਆਰੇ ਲੱਗਦੇ ਹਨ ਇਹਨਾਂ ਨਾਲ ਸੰਵਾਦ ਕਰੋ ਤਾਂ ਤੁਹਾਡੇ ਸਿਰਾਂ ਦੀ ਸਾਰੀ ਤਪਸ਼ ਲੈ ਲੈਣਗੇ ਅਤੇ ਇਹਨਾਂ ਦੀਆਂ ਠੰਡੀਆਂ ਛਾਵਾਂ ’ਚੋਂ ਅਸੀਸਾਂ ਦਾ ਮੀਂਹ ਵਰ੍ਹਦਾ ਲੱਗੇਗਾ।

ਅਲਬਰੂਨੀ ਅਤੇ ਹੋਰ ਪ੍ਰਾਚੀਨ ਯਾਤਰੀਆਂ ਦੇ ਸਫ਼ਰਨਾਮਿਆਂ ਨੂੰ ਪੜ੍ਹਿਆ ਅਤੇ ਮਾਣਿਆ। ਮੱਧਕਾਲ ਦੇ ਮਹਾਨ ਯਾਤਰੀ ਇਬਨ ਬਤੂਤਾ ਦੀ ਯਾਤਰਾ ਪੱਤਰੀ ਦਾ ਪੰਜਾਬੀ ’ਚ ਅਨੁਵਾਦ ਕੀਤਾ, ਜੋ ਬਹੁਤ ਸਾਰੀਆਂ ਇਤਿਹਾਸਿਕ ਗਵਾਹੀਆਂ ਸਮੋਈ ਬੈਠੀ ਹੈ। ਅਰਬ ਦੀ ਲੋਕ ਕਥਾ ਸਿੰਧਬਾਦ ਜਹਾਜੀ ਦੀਆਂ ਸਮੁੰਦਰੀ ਯਾਤਰਾਵਾਂ ਦਾ ਪੰਜਾਬੀ ਅਨੁਵਾਦ ਵੀ ਕਰ ਚੁੱਕਾ ਹਾਂ ਪਰ ਇਹ ਕਿਤਾਬਾਂ ਅਜੇ ਅਣਛਪੀਆਂ ਪਈਆਂ ਹਨ। ਮੇਰਾ ਅੰਗਰੇਜ਼ੀ ’ਚ ਛਪਿਆ ਨਾਵਲ ‘ਫਾਲ ਕਾਂਟ ਸੀਜ਼ ਦੀ ਸਪਰਿੰਗਜ਼’ ਵੀ ਰੂਹਾਨੀ ਤਲਾਸ਼ ’ਚ ਭਟਕ ਰਹੇ ਇਕ ਯਾਤਰੀ ਦੁਆਰਾ ਹਿਮਾਲਿਆ ਦੀ ਕੀਤੀ ਗਈ ਪ੍ਰਾਚੀਨ ਇਤਿਹਾਸਿਕ ਯਾਤਰਾ ਹੈ।

ਕਰਤਾਰਪੁਰ ਸਹਿਬ ਲਾਂਘਾ ਪ੍ਰਜੈਕਟ ਬਣਨ ਤੋਂ ਚਾਰ-ਪੰਜ ਸਾਲ ਪਹਿਲਾਂ ਦੀ ਗੱਲ ਹੈ। ਮੇਰੀ ਮੱਸਿਆ ਦੀ ਛੁੱਟੀ ਸੀ ਇਸ ਲਈ ਘਰੋਂ ਗੱਡੀ ਲੈ ਨਿਕਲ ਤੁਰਿਆ। ਕੁਝ ਦੂਰ ਜਾ ਕੇ ਗੱਡੀ ਰੋਕ ਲਈ ਅਤੇ ਆਪਣੀ ਬੇਮਕਸਦ ਭਟਕਣਾ ਨੂੰ ਕੋਈ ਮਕਸਦ ਦੇਣ ਦੀ ਕੋਸ਼ਿਸ਼ ਕਰਨ ਲੱਗਾ ਯਾਨੀ ਕਿ ਇਹ ਸੋਚਣ ਲੱਗਾ ਕਿ ਅੱਜ ਜਾਣਾ ਕਿੱਧਰ ਹੈ?

ਮਨ ਨੇ ਆਵਾਜ਼ ਦਿੱਤੀ ਕਿ ਅੱਜ ਗੁਰੂ ਬਾਬੇ ਦੀਆਂ ਵਰੋਸਾਈਆਂ ਗਲ਼ੀਆਂ ’ਚ ਸਿਜਦਾ ਹੀ ਕਰ ਆਈਏ।ਗੱਡੀ ਅਜਨਾਲ਼ਾ ਤੋਂ ਰਮਦਾਸ ਅਤੇ ਡੇਰਾ ਬਾਬਾ ਨਾਨਕ ਵੱਲ ਮੋੜ ਲਈ; ਤਕਰੀਬਨ ਦੋ ਕੁ ਘੰਟਿਆਂ ਬਾਅਦ ਹਿੰਦ-ਪਾਕਿ ਸਰਹੱਦ ’ਤੇ ਫੌਜ ਵੱਲੋਂ ਬਣਾਏ ਗਏ ਥੜ੍ਹੇ ’ਤੇ ਖੜਾ ਸਾਂ। ਫੌਜੀਆਂ ਦੀ ਦੂਰਬੀਨ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਗੁਰਦੁਆਰਾ ਸਾਹਿਬ ਦੇ ਹਾਲ ’ਚ ਤੁਰੇ-ਫਿਰਦੇ ਤਿੰਨ ਕੁ ਵਿਅਕਤੀ ਨਜ਼ਰ ਆਏ। ਫੌਜੀਆਂ ਦੀ ਦੂਰਬੀਨ ਬਹੁਤ ਕਮਾਲ ਦੀ ਹੈ। ਇਹ ਬਿਲਕੁਲ ਜ਼ੀਰੋ ਲਾਈਨ ‘ਤੇ ਹੈ, ਕੁਝ ਮੀਟਰ ਦੂਰ ਪਾਕਿਸਤਾਨੀ ਕਿਸਾਨਾਂ ਨੇ ਟਰੈਕਟਰਾਂ ਨਾਲ ਹਲ ਜੋੜ ਰੱਖੇ ਹਨ ਅਤੇ ਉਸਤੋਂ ਪਿੱਛੇ ਝਾੜੀਆਂ ਦੇ ਵਿੱਚ ਚੰਦ-ਸਿਤਾਰੇ ਵਾਲਾ ਝੰਡਾ ਅਤੇ ਪਾਕਿਸਤਾਨੀ ਫੌਜ ਦੀ ਪਿਕਟ ਨਜ਼ਰ ਆ ਰਹੀ ਹੈ।

ਪੂਰੇ ਰਾਵੀ ਦੇ ਕੰਢੇ ਵਿਸ਼ਾਲ ਬੇਲਾ ਅਤੇ ਪਿੱਛੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਦੁਧੀਆ ਅਕਸ ਦਿਖਾਈ ਦੇ ਰਿਹਾ ਹੈ। ਇੱਥੇ ਆਏ ਯਾਤਰੀਆਂ ਦਾ ਮੰਜ਼ਿਰ ਮੈਂ ਵੇਖ ਰਿਹਾ ਹਾਂ ਕੋਈ ਬਸ ਮੰਜ਼ਿਰ ਵੇਖਣ ਹੀ ਆਇਆ ਹੈ ਅਤੇ ਕੋਈ ਪਾਰ ਜਾ ਕੇ ਦਰਸ਼ਨਾਂ ਦੀ ਤਾਂਘ ਲਈ ਅੱਥਰੂ ਕੇਰ ਰਿਹਾ ਸੀ। ਉਦੋਂ ਪਤਾ ਨਹੀਂ ਸੀ ਕਿ ਇਹੋ ਅੱਥਰੂ ਅਤੇ ਭਾਵੁਕ ਤਾਂਘਾਂ ਖੁੱਲ੍ਹੇ ਦਰਸ਼ਨ-ਦੀਦਾਰਿਆਂ ਲਈ ਅਧਾਰ ਬਣਨਗੀਆਂ।

ਮੈਂ ਉਸ ਥੜ੍ਹੇ ’ਤੇ ਖਲੋਅ ਉਹ ਭਾਵੁਕ ਮੰਜ਼ਿਰ ਵੇਖ ਰਿਹਾ ਸਾਂ। ਪਾਰਲੇ ਪਾਰੋਂ ਗੁਰੂ ਬਾਬੇ ਦੀ ਪਾਵਨ ਦਰਗਾਹੋਂ ਰਾਵੀ ਦੇ ਠੰਡੇ ਜਲ ਦੀ ਛੋਹ ਲਈ ਸਰਕੰਡਿਆਂ ਨੂੰ ਹਿਲਾਉਂਦਾ ਹਵਾ ਦਾ ਬੁੱਲ੍ਹਾ ਆਇਆ ਮੈਨੂੰ ਜਿਵੇਂ ਸੁੱਧ-ਬੁੱਧ ਭੁੱਲ ਗਈ। ਮੈਂ ਅਚਾਨਕ ਜਿਵੇਂ ਬੀਤੇ ਸਮੇਂ ’ਚ ਪ੍ਰਵੇਸ਼ ਕਰ ਗਿਆ ਸਾਂ।

ਲੋਕ ਆਪੋ-ਆਪਣੇ ਵਿਚਾਰ ਪੇਸ਼ ਕਰ ਰਹੇ ਸਨ ਮੈਂ ਆਪਣੇ ਮਨ ਦੀ ਬਣੀ ਅਤਿ ਵੈਰਾਗਮਈ ਅਵਸਥਾ ਨੂੰ ਮਾਨਣ ਲਈ ਥੋੜ੍ਹਾ ਪਰ੍ਹਾਂ ਹੋ ਇਕ ਬੈਂਚ ’ਤੇ ਬੈਠ ਗਿਆ।

Sunday, April 24, 2022

ਨਜ਼ਮਾਂ : ਡਾ: ਅੰਬਰੀਸ਼

“ ਡਾ: ਅੰਬਰੀਸ਼ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ‘ਚ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਵਜ੍ਹੋਂ ਤਾਇਨਾਤ ਹਨ ਅਤੇ ਪੰਜਾਬੀ ਕਵਿਤਾ/ਸਾਹਿਤ ਜਗਤ ਦਾ ਜਾਣਿਆ-ਪਛਾਣਿਆਂ ਨਾਮ ਹਨ। 70 ਵੇਂ ਦਹਾਕੇ ਦੇ ਅੱਧ ‘ਚ ਉਹ ਸਰਹੱਦੀ ਇਲਾਕੇ ‘ਚ ਡਾਕਟਰ ਵਜ੍ਹੋਂ ਸੇਵਾ ਨਿਭਾਉਣ ਲਈ ਤਾਇਨਾਤ ਹੋਏ ਤਾਂ ਪ੍ਰੀਤਨਗਰ ਦੇ ਸਾਹਿਤਕ ਮਾਹੌਲ ਦੇ ਸੰਪਰਕ ‘ਚ ਆਉਣ ਤੋਂ ਉਹਨਾਂ ਦੇ ਅੰਦਰ ਪਈ ਕਵਿਤਾ ਦੀ ਚਿੰਗਾਰੀ ਲਟ-ਲਟ ਬਲਣ ਲੱਗੀ। ਪੰਜਾਬ ਦੀਆਂ ਰੋਜ਼ਾਨਾ ਅਖ਼ਬਾਰਾਂ ਉਹਨਾਂ ਦੇ ਸਫ਼ੳਮਪ;ਰਨਾਮੇ ਪ੍ਰਮੁੱਖਤਾ ਨਾਲ਼ ਛਾਪਦੀਆਂ ਹਨ ਕੁਦਰਤ ਦੇ ਗਹਿਰੇ ਰਹੱਸਾਂ ਨਾਲ਼ ਇਕ-ਮਿਕ ਹੋਏ ਉਹ ਅਕਸਰ ਕੁਦਰਤੀ ਸੁੰਦਰਤਾ ਨਾਲ਼ ਲਬਰੇਜ਼ ਵਾਦੀਆਂ ‘ਦੇ ਸੈਰ-ਸਪਾਟਿਆਂ ਲਈ ਨਿਕਲ ਤੁਰਦੇ ਹਨ। ਉਹਨਾਂ ਦੀ ਕਵਿਤਾ ਦੀ ਪੁਸਤਕ ‘ਪਹੀਆ ਚਿੜੀ ਅਤੇ ਅਸਮਾਨ’ ਪੜ੍ਹਕੇ ਅਹਿਸਾਸ ਹੋਇਆ ਕਿ ਉਹ ਆਪਣੇ ਇਨਸਾਨੀ ਵਜੂਦ ਨੂੰ ਕੁਦਰਤ ਦੇ ਅਨੰਤ ਰਹੱਸਾਂ ਨਾਲ਼ ਇਕ-ਮਿਕ ਮਹਿਸੂਸ ਕਰਕੇ ਉਸਦੀ ਸ਼ਾਨ ਵਿੱਚ ਨਜ਼ਮਾਂ ਦੀ ਰਚਨਾਕਾਰੀ ਕਰਦੇ ਹਨ।

ਬੰਦਾ, ਕਿੱਡਾ ਕੌਡੀ ਭਾਅ

ਸੰਘਣੇ ਦੇਉਦਾਰਾਂ ਵਾਲੀ
ਪਹਾੜੀ, ਪਗਡੰਡੀ ‘ਤੇ ਜੰਗਲੀ
ਟਰੈਂਕਿੰਗ ‘ਤੇ ਲਿਜਾਂਦਾ ਗਾਇਡ ਸਾਨੂੰ
ਪ੍ਰਭਾਵਿਤ ਕਰਨ ਲਈ ਦੱਸਦਾ ਹੈ-
ਇਕ ਇਕ ਦੇਉਦਾਰ ਦੀ ਕੀਮਤ
ਇਕ ਇਕ ਲੱਖ ਹੈ!

ਸਿਰਫ਼; ਇਕ ਲੱਖ?

ਜਿਸ ਨੇ ਆਪਣੇ ਛਤਰੇ ‘ਤੇ