Thursday, October 6, 2011

ਸੁਖਵਿੰਦਰ ਅੰਮ੍ਰਿਤ ਵਿਸ਼ੇਸ਼ ਅੰਕ



ਸਾਹਿਤ| ਅਤੇ ਅਸੀਂ

ਗੁਰਦੇਵ ਚੌਹਾਨ ਦੇ ਲੇਖ ‘ਸਾਹਿਤ ਦਾ ਸੱਤਿਆਨਾਸ’ ਦੇ

ਪ੍ਰਤੀਕਰਮ ਵਜੋਂ ਮਿਲੀ ਜਸਬੀਰ ਕੌਰ (ਡਾ|) ਦੀ ਚਿੱਠੀ

ਅੱਜਕਲ ਸਾਹਿਤ ਬਾਰੇ ਸਾਰੇ ਪਾਸੇ ਗਾਹੇ-ਬਗਾਹੇ ਗੱਲ ਕੀਤੀ ਜਾ ਰਹੀ ਹੈ||||ਨਹੀਂ, ਅੱਜਕਲ ਸਾਹਿਤ ਨਾਲੋਂ ਵੱਧ ਸਾਹਿਤ ਵਿਚ

ਪੈ ਰਹੀਆਂ ਨਵੀਆਂ ਪਿਰਤਾਂ ਦੀ ਗੱਲ ਹੋ ਰਹੀ ਹੈ, |||| ਸ਼ਾਇਦ ਮੈਂ ਗੱਲ ਸਹੀ ਤਰ੍ਹਾਂ ਸਮਝਾ ਨਹੀਂ ਸਕੀ। ਹਾਂ||| ਤਾਂ ਅੱਜਕਲ

ਸਾਹਿਤ ਦੇ ਨਾਂ `ਤੇ ਰਚੇ ਜਾ ਰਹੇ ਨਿੱਤ ਨਵੇਂ ਨਾਟਕਾਂ ਦੀ ਗੱਲ ਹੋ ਰਹੀ ਹੈ - ਰਚਨਾ ਤੋਂ ਵੱਧ ਰਚਾਇਤਾ ਦੀ ਕਿਤਾਬ ਦੇ

ਛਪਵਾਉਣ ਤੋਂ ਲੈ ਕੇ ਸਨਮਾਨ ਖ਼ਰੀਦੇ ਜਾਣ ਦੇ ਨਾਟਕ - ਗੱਲ ਕੀ ਇਕ ਪਾਸੇ ਸਾਹਿਤ ਦੇ ਨਾਂ `ਤੇ ਕਲਮ ਕੀਤੀ ਗਈ ਨਵੀਂ

ਪਨੀਰੀ ਨੂੰ ਚਾਪਲੂਸੀ ਦੇ ਖੇਤ ਵਿਚ ਲਾ ਕੇ, ਖੇਤਾਂ ਦੀ ਖ਼ੁਸ਼ਹਾਲੀ ਦੀ ਡੌਂਡੀ ਪਿੱਟੀ ਜਾ ਰਹੀ ਹੈ ਤੇ ਦੂਜੇ ਪਾਸੇ ਕੁਝ ਸਾਊ ਜਿਹੇ

ਪੁਰਖ, ਸਾਂਭੀ ਹੋਈ ਬੇਦਾਗ਼ ਸਾਹਿਤ ਦੀ ਚਾਦਰ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਸਿਰਫ਼ ਘੁਸਰ-ਮੁਸਰ ਕਰ ਰਹੇ ਹਨ। ਸ਼ਾਇਦ

ਸਾਹਿਤ ਇਹੀ ਹੈ|||। ਨਹੀਂ ||| ਇਹ ਤਾਂ ਸਾਹਿਤ ਦੀ ਸ਼ੁਰੂਆਤ ਹੈ ਅਤੇ ਮੈਨੂੰ ਉਮੀਦ ਹੈ ਕਿ ਇਕ ਦਿਨ ਇਹ ਸਾਹਿਤ ਨਿਖਰ

ਕੇ ਸਾਹਮਣੇ ਆਏਗਾ।

ਜਦੋਂ ਤੋਂ ਸਾਹਿਤ ਨੂੰ ਪੜ੍ਹਣਾ ਅਤੇ ਸਮਝਣਾ ਸ਼ੁਰੂ ਹੋਈ, ਇਕੋ ਗੱਲ ਦੀ ਪਛਾਣ ਹੋਈ ਕਿ ਸਾਹਿਤ, ਤੁਹਾਨੂੰ ਨਿਆਂ-ਅਨਿਆ

ਦੀ ਪਛਾਣ ਕਰਾਉਂਦਾ ਹੈ। ਅਨਿਆ ਅਤੇ ਗ਼ਲਤ ਕਦਰਾਂ-ਕੀਮਤਾਂ ਵਿਰੁਧ ਬਗ਼ਾਵਤ ਕਰਨ ਅਤੇ ਇਸਨੂੰ ਖ਼ਤਮ ਕਰਨ

ਲਈ ਪ੍ਰੇਰਦਾ ਹੈ। ਕਿਥੋਂ ਗੱਲ ਸ਼ੁਰੂ ਕਰੀਏ - ਗੁਰੂ ਗ੍ਰੰਥ ਸਾਹਿਬ ਤੋਂ|||, ਭਗਤ ਬਾਣੀ ਤੋਂ|||। ਬਹਾਦਰ ਹੀਰ ਦਾ ਕਿੱਸਾ

ਛੋਹੀਏ ਜਾਂ ਪ੍ਰੀਤਾਂ ਦੀ ਪਹਿਰੇਦਾਰ ਨੂੰ ਯਾਦ ਕਰੀਏ। ਕਿਸੇ ਵੀ ਕਵਿਤਾ, ਨਾਵਲ, ਨਾਟਕ ਜਾਂ ਕਹਾਣੀ ਵਿਚ ਜੋਰ ਵਾਲੇ

ਦੀ ਈਨ ਮੰਨਣ ਲਈ ਨਹੀਂ ਕਿਹਾ ਗਿਆ, ਸਗੋਂ ਨਾਇਕ ਹੀ ਉਹ ਬਣਿਆ, ਜਿਸਨੇ ਜੁਲਮ ਜਾਂ ਇਉਂ ਕਹਿ ਲਓ, ਜੋ ਕੁਝ

ਸਧਾਰਣ ਵਾਂਗ ਹੁੰਦਾ ਆਇਆ ਹੈ, ਉਸਨੂੰ ਰੋਕਣ ਦੀ ਮਾਮੂਲੀ ਜਿਹੀ ਕੋਸ਼ਿਸ਼ ਵੀ ਕੀਤੀ ਹੋਵੇ ਜਾਂ ਆਪਣੀ ਨਿਮਾਣੀ

ਸਥਿਤੀ ਨੂੰ ਬਦਲਣ ਜਾਂ ਦੂਜੇ ਦੀ ਮਾੜੀ ਹਾਲਤ `ਤੇ ਹਾਅ ਦਾ ਨਾਅਰਾ ਮਾਰਿਆ ਹੋਵੇ, ਭਾਵੇਂ ਉਹ `ਚਿੱਟਾ ਲਹੂ` ਦਾ ਨਾਇਕ

ਹੋਵੇ ਜਾਂ ਮੜ੍ਹੀ ਦਾ ਦੀਵਾ ਦਾ ਜਗਸੀਰ।

ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਸਾਹਿਤ, ਆਪਣੇ ਸਮਕਾਲੀ ਸਮਾਜ ਦਾ ਅਕਸ ਹੁੰਦਾ ਹੈ ਅਤੇ ਸਮਕਾਲੀ ਸਮਾਜ

ਵਿਚ ਭੇਡਚਾਲ ਵੀ ਹੈ ਅਤੇ ਮੱਕਾਰੀਆਂ ਵੀ। ਸੋ, ਇਹਨਾਂ ਦਾ ਸਾਹਿਤ ਵਿਚ ਆਉਣਾ ਵੀ ਲਾਜ਼ਮੀ ਹੈ। ਸਾਹਿਤ ਨੇ ਕਦੀ

ਦਾਵਾ ਨਹੀਂ ਕੀਤਾ ਕਿ ਉਹ ਸਮਾਜ ਵਿਚ ਸਿਰਫ਼ ਸੁਧਾਰ ਦੀ ਨੀਅਤ ਨਾਲ ਅਰਾਮ ਨਾਲ ਦਿੰਦਾ ਰਹਿਣਾ ਚਾਹੁੰਦਾ ਹੈ। ਸਾਹਿਤ

ਲਿਖਣ ਵਾਲੇ ਸਾਰੇ ਹੀ ਲੇਖਕ (ਭਾਵੇਂ ਉਹ ਲੇਖਕ ਹਨ ਜਾਂ ਨਹੀਂ) ਇੰਕਲਾਬ ਲਿਆਉਣ ਦਾ ਦਾਵਾ ਕਰਦੇ ਹਨ ਤੇ ਜੇ ਸੱਚ ਪੁੱਛੋ

ਤਾਂ ਅਜੋਕੀ ਹਰ ਵੱਡੀ ਤਬਦੀਲੀ ਪਿਛੇ ਕਾਫ਼ੀ ਹੱਦ ਤਕ, ਭਾਵੇਂ ਸਿਨੇਮਾ ਅਤੇ ਕੇਬਲ ਟੀ| ਵੀ| ਦਾ ਹੱਥ ਹੋ ਸਕਦਾ ਹੈ, ਪਰ

ਸੋਚਣੀ ਵਿਚ ਇੰਕਲਾਬ ਲਈ ਵਾਕਈ ਸਾਹਿਤ (ਨਿੱਗਰ ਸਾਹਿਤ) ਦੀ ਲੋੜ ਰਹੇਗੀ।

ਸਾਹਿਤ ਦੀ ਗੱਲ ਹੋ ਰਹੀ ਹੈ, ਤਾਂ ਪਾਠਕਾਂ ਦੀ ਗੱਲ ਵੀ ਜ਼ਰੂਰੀ ਕੀਤੀ ਜਾਣੀ ਚਾਹੀਦੀ ਹੈ। ਇਲੈਕਟ੍ਰਾੱਨਿਕ ਮੀਡੀਆ ਦੇ ਯੁੱਗ

ਵਿਚ ਇਹ ਗਿਲਾ ਆਮ ਕੀਤਾ ਜਾਂਦਾ ਹੈ ਕਿ ਅੱਜਕਲ ਕਿਤਾਬ ਪੜ੍ਹਦਾ ਕੌਣ ਹੈ??? ਕਿਤਾਬਾਂ, ਖ਼ਾਸ ਕਰਕੇ ਸਾਹਿਤ ਅਤੇ ਉਹ

ਵੀ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਨਹੀਂ ਵਿਕਦੀਆਂ। ਕੀ ਅਸੀ, ਆਪਣੇ ਅੰਦਰ ਵਲ ਝਾਤੀ ਮਾਰਨ ਦੀ ਗ਼ੁਸਤਾਖ਼ੀ ਕਰ

ਸਕਦੇ ਹਾਂ!!!

ਲੇਖਕ ਦੇ ਆਪਣੇ ਅੰਦਰ ਵੀ ਪਾਠਕ ਮਨ ਛੁਪਿਆ ਹੁੰਦਾ ਹੈ। ਮਾਂ ਦੀਆਂ ਅੱਖਾਂ ਵਿਚ ਭਾਵੇਂ ਆਪਣੇ ਬੱਚੇ ਲਈ ਮੋਤੀਆ

ਉਤਰ ਆਵੇ, ਪਰ ਪਿਉ ਦੀ ਵਿੱਥ ਦੀ ਨਜ਼ਰ ਮਲਾਂਕਣ ਕਰ ਹੀ ਸਕਦੀ ਹੈ। ਅਸੀਂ ਆਪਣੀਆਂ ਰਚਨਾਵਾਂ ਨੂੰ ਸਿਰਫ਼ ਮਾਂ ਬਣ

ਕੇ ਚੰਬੇੜਣ ਦੀ ਬਜਾਇ, ਮਾਂ-ਪਿਉ ਦੋਵਾਂ ਵਾਂਗ ਪ੍ਰਵਾਨ ਕਿਉਂ ਨਹੀਂ ਚੜ੍ਹਾਉਂਦੇ? ਸਮਾਜ ਤਾਂ ਹਮੇਸ਼ਾ ਵਾਂਗ ਪੈਸੇ ਵਾਲੇ ਦੀ ਰਚਨਾ

ਨੂੰ ਚੰੁਮੇਗਾ-ਚੱਟੇਗਾ ਅਤੇ ਗ਼ਰੀਬ ਵੱਲ ਵੇਖੇਗਾ ਵੀ, ਤਾਂ ਕਹਿਰੀ ਅੱਖੀਂ। ਇਹੀ ਹਾਲ ਸਾਹਿਤ ਦਾ ਮੁਲਾਂਕਣ ਕਰਨ ਵਾਲਿਆਂ ਦਾ

ਹੈ। ਮਾਫ਼ ਕਰਨਾ, ਅਸੀਂ ਗੱਲ ਪਾਠਕ ਦੀ ਕਰ ਰਹੇ ਸਾਂ - ਆਲੋਚਕ ਪਤਾ ਨਹੀਂ ਕਿੱਥੋਂ ਟਪਕ ਪਿਆ!! |||| ਇਹੀ ਕਾਰਣ

ਹੈ ਕਿ ਪਾਠਕ ਤੱਕ ਲੇਖਕ ਦੀ ਰਸਾਈ ਨਹੀਂ ਹੁੰਦੀ, ਕਿਉਂਕਿ ਵਿਚ ਆਲੋਚਕ ਖੜ੍ਹਾ ਹੈ। ਰਚਨਾ ਦੇ ਸੰਚਾਰ ਦਾ ਨਿਸਤਾਰਾ

ਕਰਨ ਵਾਲਾ, ਹੁਣ ਪਾਠਕ ਨਹੀਂ, ਬਲਕਿ ਆਲੋਚਕ ਹੋ ਗਿਆ ਹੈ। ਅਸੀਂ ਆਪਣੇ ਸਾਹਿਤ ਨੂੰ ਪ੍ਰਵਾਨਗੀ ਦਿਵਾਉਣ ਲਈ

ਪਾਠਕ ਦਾ ਕਤਲ ਆਪ ਹੀ ਕੀਤਾ ਹੈ, ਤਾਂ ਫ਼ਿਰ ਪਾਠਕ ਦੀ ਕਮੀ ਦਾ ਰੋਣਾ ਕਿਉਂ???

ਪਾਠਕਾਂ ਦਾ ਗਿਲਾ ਵੀ ਜਾਇਜ਼ ਹੈ - ਗੁਰੂ ਕਵੀਆਂ, ਸੂਫ਼ੀ ਕਵੀਆਂ, ਵਾਰਿਸ, ਪੀਲੂ ਜਾਂ ਚਾਤ੍ਰਿਕ, ਨੂਰਪੂਰੀ ਕਿਸੇ ਨੇ ਵੀ

ਯੂਨੀਵਰਸਿਟੀ ਵਿਚ ਪੀ|ਐਚ|ਡੀ ਨਹੀਂ ਸੀ ਕੀਤੀ। ਪੰਜਾਬੀ ਜ਼ਬਾਨ ਵੀ ਅੱਜ ਵਰਗੀ ਔਖੀ ਵੀ ਨਹੀਂ ਸੀ - ਕਵਿਤਾ -

ਅਕਵਿਤਾ, ਪ੍ਰਯੋਗਵਾਦੀ ਕਵਿਤਾ ਦਾ ਵੀ ਰੇੜਕਾ ਨਹੀਂ ਸੀ ਪਿਆ। ਸਿੱਧੇ ਸਾਦੇ ਸ਼ਬਦਾਂ ਵਿਚ ਜਜ਼ਬਿਆਂ ਦਾ ਹੱੜ੍ਹ ਤੁਰੀ

ਆਉਂਦਾ ਸੀ ਤੇ ਹਰ ਕੋਈ, ਭਾਵੇਂ ਉਹ ਬੁੱਢਾ ਸੀ ਜਾਂ ਜਵਾਨ, ਰਚਨਾ ਦੇ ਰਸ ਵਿਚ ਭਿੱਜਾ ਆਪ ਮੁਹਾਰੇ ਹੀ ਸ਼ਬਦਾਂ ਨੂੰ ਸਾਂਭੀ

ਜਾਂਦਾ ਸੀ। ਹੈ ਕੋਈ ਅੱਜ! ਜੋ ਇਹ ਦਾਅਵਾ ਕਰ ਸਕੇ ਕਿ ਉਸਦੇ ਸ਼ਬਦ ਹਰ ਦਿਲ ਨੂੰ ਟੁੰਬ ਸਕਣ ਦੇ ਨਾਲ ਹੀ ਜ਼ਬਾਨ `ਤੇ

ਚੜ੍ਹਣ ਦੀ ਸਮਰੱਥਾ ਵੀ ਰੱਖਦੇ ਹਨ। ਬਹੁਤੇ ਕਵੀਆਂ/ਲੇਖਕਾਂ ਨੂੰ ਆਪਣੀਆਂ ਰਚਨਾਵਾਂ ਵੀ ਸ਼ਾਇਦ ਹੀ ਯਾਦ ਹੋਣ, ਤੇ ਫ਼ਿਰ

ਵੀ ਗਿਲਾ ਪਾਠਕਾਂ `ਤੇ!||ਉਤੋਂ ਤੇਰਾ ਇਹ, ਕੀ ਕਿਤਾਬ ਦੀ ਕੀਮਤ, ਮਹਿੰਗਾਈ ਦੀ ਜਵਾਨੀ ਵਾਂਗ ਲਿਸ਼ਕਾਰੇ ਮਾਰਦੀ ਹੈ

1

(ਤੇ ਤੁਹਾਨੂੰ ਪਤਾ ਹੀ ਹੈ ਕਿ ਮਹਿੰਗਾਈ ਨੇ ਕਦੀ ਬੁੱਢਾ ਨਹੀਂ ਹੋਣਾ, ਉਹ ਜਾਦੂਗਰਨੀਆਂ ਵਾਂਗ 2-3 ਸੌ ਸਾਲਾਂ ਮਗਰੋਂ ਵੀ

ਜਵਾਨ ਹੀ ਰਹਿੰਦੀ ਹੈ) - ਫਿਰ ਦੱਸੋ ਭਲਾ, ਰੋਟੀ ਦੀ ਖ਼ੁਸ਼ਬੂ ਭਾਲਦੇ ਮੇਰੇ ਵਰਗੇ ਆਮ ਆਦਮੀ ਨੂੰ ਸ਼ਬਦਾਂ ਦੀ ਮਹਿਕ ਕਿਵੇਂ

ਨਸ਼ਿਆਂ ਸਕਦੀ ਹੈ? ਪਾਠਕ ਵੀ ਮੇਰੇ ਵਾਂਗ ਪੜ੍ਹਨ ਦੇ ਆਪਣੇ ਨਸ਼ੇ ਨੂੰ ਜਾਂ ਤਾਂ ਮੰਗ-ਤੰਗ ਕੇ ਪੂਰਾ ਕਰ ਸਕਦਾ ਹੈ, ਉਹ ਵੀ

ਉਦੋਂ ਜਦੋਂ ਕਿ ਬਹੁਤੀਆਂ ਕਿਤਾਬਾਂ ਨੂੰ ਇਕ ਵਾਰ ਵੀ ਪੜ੍ਹਨ ਦਾ ਦਿਲ ਨਾ ਕਰੇ। ਦੋਸਤੋਂ! ਪਾਠਕ ਕਦੇ ਵੀ ਕਿਤਾਬਾਂ ਤੋਂ ਦੂਰ

ਨਹੀਂ ਹੋਇਆ, ਜਿਵੇਂ ਨੱਚਣ ਵਾਲੇ ਦੀ ਅੱਡੀ ਨਹੀਂ ਰਹਿੰਦੀ, ਪਾਠਕ ਦਾ ਹੱਥ ਵੀ ਕਿਤਾਬ ਨੂੰ ਫੜਨ ਲਈ ਮਚਲਦਾ ਰਹਿੰਦਾ

ਹੈ; ਪਰ ਸੋਚੋ ਕੀ ਕਾਰਣ ਹੈ - ਕੋਈ ਕਿਤਾਬ ਹੱਥ `ਚ ਫੜਦਿਆਂ ਹੀ ਛੁੱਟ ਜਾਂਦੀ ਹੈ ਅਤੇ ਕੋਈ ਉਸਨੂੰ ਇਕ ਦਿਨ ਦਾ ਫ਼ਾਕਾ

ਕਰਨ ਲਈ ਮਜਬੂਰ ਕਰ ਦਿੰਦੀ ਹੈ।

ਸਿਸਟਮ ਦਾ ਵਿਅੰਗ ਵੇਖੋ- ਸਾਹਿਤ ਨੂੰ ਪੜ੍ਹਾਉਣ ਵਾਲੇ ਵਰਿ੍ਹਆਂ ਤੋਂ ਨਿਆਂ-ਅਨਿਆ, ਸਹੀ-ਗ਼ਲਤ, ਗ਼ਲਤ ਕਦਰਾਂ-

ਕੀਮਤਾਂ ਤੋਂ ਬਗ਼ਾਵਤ ਅਤੇ ਪ੍ਰੇਮ ਬਾਰੇ ਪੜ੍ਹਾਉਂਦੇ ਆ ਰਹੇ ਹਨ, ਪਰ ਕਿਸੇ ਵਿਦਿਆਰਥੀ ਦੇ ਜ਼ਿਹਨ ਦੀਆਂ ਨੋਕਾਂ ਨੂੰ ਬਰਦਾਸ਼ਤ

ਨਹੀਂ ਕਰਦੇ। ਪੜ੍ਹਾਇਆ - ਸਾਹਿਤ ਜਾ ਰਿਹਾ ਹੈ, ਪਰ ਪੜ੍ਹਾਉਣ ਦੀ ਸ਼ਰਤ - ਸਮੁੱਚੇ ਤੌਰ `ਤੇ ਆਗਿਆਕਾਰੀ ਹੋਣਾ, ਮਨੁੱਖ

ਦੀ ਅਣਖ਼ ਦੀ ਨੱਸ ਨੂੰ ਫੇਹਣਾ ਤੇ ਮੱਸ ਮਾਰਨਾ। ਸੁਤੰਤਰ ਦਿਮਾਗ਼ ਵਾਲਾ ਵਿਦਿਆਰਥੀ ਕਦੀ ਵੀ ਪਸੰਦ ਨਹੀਂ ਆ ਸਕਦਾ।

ਇਮਤਿਹਾਨਾਂ ਵਿਚ ਨੰਬਰਾਂ ਦੀ ਸ਼ਰਤ ਵੀ, ਉਹਨਾਂ ਵਲੋਂ ਉਚਾਰੇ ਗਏ ਵਾਕਾਂ ਨੂੰ ਇੰਨ-ਬਿੰਨ ਲਿਖਣਾ ਹੈ।

ਇਸ ਸਾਰੀ ਕਹਾਣੀ ਤੋਂ ਸਬਕ ਮਿਲਿਆ - ਕਿ ਛੁਰੀ ਖ਼ਰਬੂਜ਼ੇ `ਤੇ ਡਿੱਗੇ ਜਾਂ ਖ਼ਰਬੂਜਾ ਛੁਰੀ `ਤੇ - ਕਟਣਾ ਤਾਂ ਖ਼ਰਬੂਜ਼ੇ ਨੇ ਹੈ,

ਭਾਵ ਰਚਨਾ - ਪਾਠਕ ਦੇ ਹੱਥੇ ਚੜ੍ਹੇ ਜਾਂ ਆਲੋਚਕ ਦੇ, ਸਾਹਿਤ ਦੇ ਵਿਦਿਆਰਥੀ ਲਈ ਖ਼ਾਦ ਦਾ ਬਣੇ ਜਾਂ ਸਾਹਿਤ ਦੇ

ਅਧਿਆਪਕ ਲਈ ਮਹੀਨੇ ਦੀ ਤਨਖ਼ਾਹ, ਹਰਜ਼ ਤਾਂ ਸਾਹਿਤ ਦਾ ਹੀ ਹੋਣਾ ਹੈ। ਇਕ ਸਲਾਹ ਹੈ, ਜੇ ਕੋਈ ਮੰਨੇ ਤਾਂ - ਸਾਰੇ

ਸਨਮਾਨ/ਇਨਾਮ ਜਾਂ ਖ਼ਿਤਾਬ, ਉਂਜ ਹੀ ਵੰਡਣੇ ਸ਼ੁਰੂ ਕਰ ਦਿਤੇ ਜਾਣ - ਸਾਹਿਤ ਦੇ ਤਿਕੜਮੀ ਚੇਲੇ-ਚੇਲੀਆਂ ਨੂੰ। ਸਾਹਿਤ

ਰੂਪੀ ਪੁਸਤਕਾਂ ਨੂੰ ਇਹਨਾਂ ਤੋਂ ਛੁੱਟੀ ਦੇ ਦਿਤੀ ਜਾਵੇ - ਸ਼ਾਇਦ ਫਿਰ, ਇਸ `ਤੇ ਮੌਲਣ ਦੀ ਰੁੱਤ ਆ ਸਕੇ। ਆਮੀਨ!!!!

* 188, ਡੀ ਡੀ ਏ ਫ਼ਲੈਟਸ, ਮੋਤੀਆ ਖਾਨ, ਪਹਾੜ ਗੰਜ ਨਵੀਂ ਦਿਲੀ-110055

ਹੁਣੇ ਹੀ ਤੁਹਾਡਾ ਪਿਆਰਾ ਪਰਚਾ ਮੇਘਲਾ, ਸ| ਹਰਭਜਨ ਸਿੰਘ ਵਕਤਾ ਜੀ ਦੁਆਰਾ ਪੁੱਜਾ। ਸਾਰੇ ਪਰਚੇ ਵਿਚ

ਦੀ ਲੰਘ ਗਿਆ, ਕੁਝ ਕਾਹਲ਼ੀ ਨਾਲ਼। ਮਾਝੇ ਦੀ ਧਰਤੀ ਤੋਂ ਅਜਿਹਾ ਸਾਹਿਤਕ ਪਰਚਾ ਵੇਖ ਕੇ ਖ਼ੁਸ਼ੀ ਹੋਈ। ਤੁਸੀਂ ਪਰਚੇ

ਜਿਵੇ ਵਿਚ ਮੇਰੇ ਬਾਰੇ ਵਕਤਾ ਜੀ ਦੁਆਰਾ ਲਿਖੀ ਗਈ ਕਿਤਬਾ ਬਾਰੇ ਆਪਣੇ ਪਾਠਕਾਂ ਨੂੰ ਜਾਣਕਾਰੀ ਦਿਤੀ ਹੈ। ਧੰਨਵਾਦ

ਇਸ ਉਦਾਰਤਾ ਦਾ। ਤੁਹਾਡਾ ਲੇਖ ਡੇਹਰਾ ਬਾਬਾ ਨਾਨਕ ਵਾਲ਼ਾ ਪੜ੍ਹ ਜੇ ਆਨੰਦ ਪਰਾਪਤ ਕੀਤਾ। ਵਕਤਾ ਜੀ ਨੂੰ ਲਿਖੀ

ਚਿੱਠੀ ਵਿਚ ਮੈ ਸ਼ਬਦ ਜੋੜਾਂ ਦੀ ਗਲ ਕੀਤੀ ਹੈ। ਉਹਨਾਂ ਵੱਲ ਧਿਆਨ ਦੇਣਾ ਜੀ।

ਸ਼ੁਭਚਿੰਤਕ

ਸੰਤੋਖ ਸਿੰਘ ਸਿਡਨੀ, ਆਸਟ੍ਰੇਲੀਆ

+61 435 060 970

ਮੇਘਲਾ ਮਿਲਿਆ ਇੱਸ ਵਾਰ ਜਸਦੇਵ ਮਾਨ ਦੀ ਰਚਨਾ “ਮਲਹਾਰ|||ਤੂੰ ਜਰੂਰ ਆਵੀਂ” ਭਾਵਪੂਰਨ

ਸੀ। ਸੁਨੀਤਾ ਸ਼ਰਮਾ ਦਾ ਲੇਖ ਮਹੱਤਵਪੂਰਨ ਜਾਣਕਾਰੀ ਵਾਲਾ ਹੋ ਨਿਬੜਿਆ। ਕਵਿਤਵਾਂ ਦੀ ਚੋਣ ਵਧੀਆ

ਹੈ। ਮੇਘਲਾ ਵੱਲੋਂ ਉਲੀਕੀਆਂ ਜਾ ਰਹੀਆਂ ਨਵੀਆਂ ਪੈੜਾਂ ਲਈ ਮੁਬਾਰਕਾਂ।

-ਹਰਪਿੰਦਰ ਰਾਣਾ

ਸੁਖਿੰਦਰ ਸੰਪਾਦਕ: ਸੰਵਾਦ ਦੀ ਕਨੇਡਾ ਤੋਂ ਚਿੱਠੀ

ਜਤਿੰਦਰ ਜੀ ਆਪ ਦੀ ਪੁਸਤਕ ‘ਮਾਝੇ ਦੇ ਪ੍ਰਾਚੀਨ ਨਗਰ ਤੇ ਥੇਹ’ ਕਾਫੀ ਦਿਲਚਸਪ ਹੈ ਅਤੇ ਜਾਣਕਾਰੀ

ਭਰਭੂਰ ਹੈ। ਮੇਘਲਾ ਵੀ ਦਿਨ-ਰਾਤ ਤਰੱਕੀ ਕਰ ਰਿਹਾ ਹੈ। ਆਪ ਨੂੰ ਬਹੁਤ ਮੁਬਾਰਕਾਂ।

ਪੁਸਤਕ : ਕੈਨੇਡੀਅਨ ਪੰਜਾਬੀ ਸਾਹਿਤ`(ਸਮੀਖਿਆ) (ਭਾਗ ਦੂਜਾ)

ਪਿਛਲੇ ਤਕਰੀਬਨ ਇੱਕ ਸਾਲ ਤੋਂ 30 ਕੈਨੇਡੀਅਨ ਪੰਜਾਬੀ ਲੇਖਕਾਂ ਬਾਰੇ` ਕੈਨੇਡੀਅਨ ਪੰਜਾਬੀ ਸਾਹਿਤ`(ਸਮੀਖਿਆ)

(ਭਾਗ ਦੂਜਾ) ਨਾਮ ਦੀ ਪੁਸਤਕ ਦੀ ਰਚਨਾ ਕਰਨ ਦਾ ਮੇਰੇ ਵੱਲੋਂ ਆਰੰਭਿਆ ਗਿਆ ਕੰਮ ਮੁਕੰਮਲ ਹੋ ਚੁੱਕਾ ਹੈ਼ ਹੁਣ ਇਹ

ਪੁਸਤਕ ਪ੍ਰਕਾਸ਼ਿਤ ਹੋਣ ਲਈ ਪੈ੍ਰੱਸ ਵਿੱਚ ਜਾਣ ਲਈ ਤਿਆਰ ਹੈ਼। ਇਸ ਤੋਂ ਪਹਿਲਾਂ ਮੈਂ 57 ਕੈਨੇਡੀਅਨ ਪੰਜਾਬੀ ਲੇਖਕਾਂ

ਬਾਰੇ ਆਪਣੀ ਪੁਸਤਕ `ਕੈਨੇਡੀਅਨ ਪੰਜਾਬੀ ਸਾਹਿਤ` (ਸਮੀਖਿਆ) ਮਈ 2010 ਵਿੱਚ ਪ੍ਰਕਾਸ਼ਿਤ ਕਰ ਚੁੱਕਾ ਹਾਂ਼

ਜਿਸਪੁਸਤਕ ਦੀ ਕੈਨੇਡਾ, ਇੰਡੀਆ, ਇੰਗਲੈਂਡ, ਅਮਰੀਕਾ ਅਤੇ ਪਾਕਿਸਤਾਨ ਵਿੱਚ ਬਹੁਤ ਚਰਚਾ ਹੋਈ ਹੈ਼ ਆਪਣੀ

ਭਾਰਤ ਫੇਰੀ ਦੌਰਾਨ ਮੈਂ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਅਤੇ ਦਿੱਲੀ ਯੂਨੀਵਰਸਿਟੀ ਵਿੱਚ ਇਸ ਪੁਸਤਕ

ਬਾਰੇ ਵਿਸ਼ੇਸ਼ ਭਾਸ਼ਨ ਦਿੱਤੇ ਸਨ਼। ਪਿਛਲੇ 100 ਸਾਲਾਂ ਵਿੱਚ ਕੈਨੇਡੀਅਨ ਪੰਜਾਬੀ ਸਾਹਿਤ ਬਾਰੇ ਇਸ ਤੋਂ ਪਹਿਲਾਂ

2

ਨਾ ਤਾਂ ਇੰਡੀਆ ਵਿੱਚ ਅਤੇ ਨਾ ਹੀ ਕੈਨੇਡਾ ਵਿੱਚ ਹੀ ਇੰਨੀ ਵੱਡੀ ਪੱਧਰ ਉੱਤੇ ਕੰਮ ਹੋਇਆ ਹੈ਼। ਪੁਸਤਕ `ਕੈਨੇਡੀਅਨ

ਪੰਜਾਬੀ ਸਾਹਿਤ`(ਸਮੀਖਿਆ) (ਭਾਗ ਦੂਜਾ) ਨੂੰ ਕੈਨੇਡਾ ਵਿੱਚ 5, 6, 7 ਅਗਸਤ, 2011 ਨੂੰ ਹੋ ਰਹੀ `ਵਿਸ਼ਵ ਪੰਜਾਬੀ

ਕਾਨਫਰੰਸ` ਦੇ ਮੌਕੇ ਉੱਤੇ ਰੀਲੀਜ਼ ਕੀਤਾ ਜਾਵੇਗਾ਼

ਇਹ ਪੁਸਤਕ ਅਜਿਹੀ ਦਿਲਚਸਪ ਸ਼ਬਦਾਵਲੀ ਵਿੱਚ ਲਿਖੀ ਗਈ ਹੈ ਕਿ ਵੱਧ ਤੋਂ ਵੱਧ ਪੰਜਾਬੀ ਪਾਠਕ ਇਸ ਪੁਸਤਕ

ਨੂੰ ਪੜ੍ਹ ਸਕਣ ਅਤੇ ਇਸ ਪੁਸਤਕ ਦਾ ਆਨੰਦ ਮਾਣ ਸਕਣ਼ ਇਹ ਪੁਸਤਕ ਤੁਹਾਨੂੰ ਆਨੰਦ ਦੇਣ ਦੇ ਨਾਲ ਨਾਲ

ਕੈਨੇਡੀਅਨ ਪੰਜਾਬੀ ਸਾਹਿਤ, ਸਮਾਜ ਅਤੇ ਸਭਿਆਚਾਰ ਬਾਰੇ ਵੱਡਮੁੱਲੀ ਜਾਣਕਾਰੀ ਵੀ ਦੇਵੇਗੀ਼ ਇਹ ਪੁਸਤਕ ਪੜ੍ਹਕੇ

ਤੁਸੀਂ ਜਾਣ ਸਕੋਗੇ ਕਿ ਪਿਛਲੇ ਤਕਰੀਬਨ 100 ਸਾਲਾਂ ਵਿੱਚ ਕੈਨੇਡੀਅਨ ਪੰਜਾਬੀਆਂ ਨੇ ਕਿਹੋ ਜਿਹੀਆਂ ਰਾਜਨੀਤਿਕ,

ਸਮਾਜਿਕ, ਆਰਥਿਕ,ਧਾਰਮਿਕ, ਵਿੱਦਿਅਕ, ਸਭਿਆਚਾਰਕ ਅਤੇ ਇਮੀਗਰੇਸ਼ਨ ਨਾਲ ਸਬੰਧਤ ਸਮੱਸਿਆਵਾਂ ਦਾ

ਸਾਹਮਣਾ ਕੀਤਾ ਹੈ਼ ਇਸ ਪੁਸਤਕ ਨੂੰ ਪੜ੍ਹਕੇ ਤੁਸੀਂ ਜਾਣ ਸਕੋਗੇ ਕਿ ਕੈਨੇਡੀਅਨ ਪੰਜਾਬੀ ਕਵਿਤਾ, ਕਹਾਣੀ, ਨਾਵਲ ਅਤੇ

ਵਾਰਤਕ ਦੇ ਖੇਤਰ ਵਿੱਚ ਕੈਨੇਡਾ ਦੇ ਪੰਜਾਬੀ ਲੇਖਕਾਂ ਨੇ ਧਾਰਮਿਕ ਸਥਾਨਾਂ ਵਿੱਚ ਹਿੰਸਾ ਅਤੇ ਭਰਿਸ਼ਟਾਚਾਰ, ਸ਼ੁਭ ਚਿੰਤਨ

ਦੀ ਲੋੜ, ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ, ਕੈਨੇਡਾ ਦੇ ਗਦਰੀ ਯੋਧੇ, ਲੱਚਰਵਾਦੀ ਗੀਤ,ਪ੍ਰਦੂਸ਼ਨ, ਪੰਜਾਬ ਦੀ

ਤ੍ਰਾਸਦੀ, ਗਲੋਬਲੀਕਰਨ, ਬਜ਼ੁਰਗ ਮਾਪਿਆਂ ਦੀ ਦੁਰਦਸ਼ਾ, ਮਨੁੱਖੀ ਰਿਸ਼ਤੇ, ਨਸ਼ਿਆਂ ਦਾ ਵੱਧ ਰਿਹਾ ਰੁਝਾਨ, ਵਿਸ਼ਵ-

ਅਮਨ, ਔਰਤ ਉੱਤੇ ਹੋ ਰਹੇ ਅਤਿਆਚਾਰ, ਕੰਜੀ਼ਊਮਰਿਜ਼ਮ, ਮਨੁੱਖੀ ਰਿਸ਼ਤਿਆਂ ਦਾ ਵਿਉਪਾਰੀਕਰਨ, ਇਮੀਗਰੇਸ਼ਨ,

ਕਦਰਾਂ-ਕੀਮਤਾਂ ਵਿੱਚ ਆ ਰਿਹਾ ਨਿਘਾਰ, ਔਰਤ ਦੇ ਹੱਕਾਂ ਬਾਰੇ ਚੇਤਨਤਾ, ਪ੍ਰਤੀਬੱਧਤਾ, ਇਨਕਲਾਬ ਅਤੇ ਕਮਿਊਨਿਸਟ

ਵਿਚਾਰਧਾਰਾ, ਕਮਿਊਨਿਸਟ ਪਾਰਟੀ ਵਿਚਲੀ ਫੁੱਟ, ਦੇਸ਼ ਭਗਤੀ ਅਤੇ ਭਾਰਤ ਦੀ ਆਜ਼ਾਦੀ, ਸਿਮਰਤੀਆਂ ਦੀ

ਕਵਿਤਾ, ਕਾਵਿ ਸਿਰਜਣਾ ਨਾਲ ਜੁੜੇ ਸਰੋਕਾਰ, ਲਾਲਚ ਅਤੇ ਹਉਮੈਂ, ਨਸਲਵਾਦ, ਪਰਵਾਸੀ ਪੰਜਾਬੀ ਮਾਨਸਿਕਤਾ,

ਫੌਜੀ ਜ਼ਿੰਦਗੀ ਦੇ ਅਨੁਭਵ, ਮਿਥਿਹਾਸ ਅਤੇ ਇਤਿਹਾਸ, ਭਾਰਤ ਦੇ ਅਸਲੀ ਵਸਨੀਕ ਅਤੇ ਜ਼ਾਤ-ਪਾਤ ਦਾ ਕੋਹੜ

ਵਰਗੀਆਂ ਸਮੱਸਿਆਵਾਂ ਦੀ ਕਿਸ ਖੂਬਸੂਰਤੀ ਨਾਲ ਪੇਸ਼ਕਾਰੀ ਕੀਤੀ ਹੈ਼।

ਇਸ ਖ਼ਤ ਦੇ ਨਾਲ ਹੀ ਇਸ ਪੁਸਤਕ ਵਿੱਚ ਸ਼ਾਮਿਲ ਕੀਤੇ ਗਏ ਓਨਟਾਰੀਓ, ਅਲਬਰਟਾ ਅਤੇ ਬੀ਼ਸੀ਼ ਵਿੱਚ ਵੱਸਦੇ 30

ਕੈਨੇਡੀਅਨ ਪੰਜਾਬੀ ਲੇਖਕਾਂ ਦੀ ਮੁਕੰਮਲ ਸੂਚੀ ਅਤੇ `ਕੈਨੇਡੀਅਨ ਪੰਜਾਬੀ ਸਾਹਿਤ` (ਸਮੀਖਿਆ) (ਭਾਗ ਦੂਜਾ)

ਪੋੲਟ_ਸੁਕਹਨਿਦੲਰੲ-`ਹੋਟਮੳਲਿ|ਚੋਮ ਈ਼ਮੇਲ਼ ਰਾਹੀਂ ਗੱਲਬਾਤ ਕਰ ਸਕਦੇ ਹੋ਼।

ਧੰਨਵਾਦ ਸਹਿਤ -ਤੁਹਾਡਾ ਅਪਣਾ

ਸੁਖਿੰਦਰ ,ਕਨੇਡਾ

ਸੰਪਾਦਕ: ਸੰਵਾਦ

ਪਿਆਰੇ ਵੀਰ ਜਤਿੰਦਰ,

ਤੁਹਾਡੀ ਪੁਸਤਕ “ਮਾਝੇ ਦੇ ਪ੍ਰਾਚੀਨ ਨਗਰ ਤੇ ਥੇਹ”, ਦਾ ਕੁਝ ਹਿੱਸਾ ‘ਅਜੀਤ’ ਅਖ਼ਬਾਰ ‘ਚੋਂ ਪੜ੍ਹਕੇ ਫੋਨ

ਕਰਨ ਦਾ ਯਤਨ ਕੀਤਾ ਤਾਂ ਪਤਾ ਲੱਗਾ ਕਿ ਤੁਸੀਂ ਆਪਣੇ-ਆਪ ਵਿਚ ਬਹੁਤ ਕੁਝ ਸਮੇਟੇ ਹੋਏ ਬੈਠੇ ਹੋ।ਜਿੱਥੇ

ਤੁਸੀਂ ਇਸ ਪੁਸਤਕ ਲਈ ਅਥਾਹ ਮਿਹਨਤ ਕੀਤੀ ਹੈ, ਉਥੇ ‘ਮੇਘਲਾ’ ਪਰਚੇ ਲਈ ਵੀ ਵਧਾਈ ਦੇ ਹੱਕਦਾਰ

ਹੋ।

ਇਸ ਪੁਸਤਕ ਨੂੰ ਲਿਖਣ ਲਈ ਖੰਡਰਾਂ ਵਿੱਚ ਘੁੰਮਣਾ,ਤਸਵੀਰਾਂ ਲੈਣੀਆਂ,ਕੋਈ ਆਮ ਆਦਮੀ ਨਹੀਂ ਕਰ

ਸਕਦਾ।ਹਰ ਜਗ੍ਹਾ ਅਲੱਗ-ਥਲੱਗ ਹੈ। ਕਲਾਨੌਰ ਇੱਕ ਇਤਿਹਾਸਿਕ ਕਸਬਾ ਹੈ।ਇਹ ਵੱਡਾ ਇਤਿਹਾਸ

ਸਮੋਈ ਬੈਠਾ ਹੈ। ਪਰ ਪੁਰਾਤਤਵ ਵਿਭਾਗ ਨੇ ਵੀ ਨਹੀਂ ਸੰਭਾਲਿਆ। ਮੇਰੇ ਦੇਖਦੇ-ਦੇਖਦੇ ਅਕਬਰ ਦੀ

ਬਾਦਸ਼ਾਹਤ ਦਾ ਮਹੱਲ ਢਹਿਢੇਰੀ ਹੋ ਗਿਆ। ਮੇਰੇ ਇਸ ਕਲਾਨੌਰ ਇਲਾਕੇ ਦੀ ਕਹਾਵਤ ਮਸ਼ਹੂਰ ਹੈ ‘ਜਿੰਨ੍ਹੇ

ਵੇਖਿਆ ਨਹੀਂ ਲਾਹੌਰ ਉਹ ਵੇਖੇ ਕਲਾਨੌਰ’।

ਇਸਦੇ ਖੰਡਰ ਸ਼ਾਨਦਾਰ ਮੁਗਲੀ ਇਮਾਰਤਾਂ ਦੀ ਯਾਦ ਦਿਵਾਉਂਦੇ ਹਨ।ਤੁਸੀਂ, ਇਹ ਕਿਤਾਬ ਬਹੁਤ ਮਿਹਨਤ

ਨਾਲ਼ ਤਿਆਰ ਕੀਤੀ ਹੈ। ਮੇਰੇ ਵਰਗੇ ਬਹੁਤ ਸਾਰੇ ਹੋਣਗੇ ਜਿੰਨ੍ਹਾਂ ਲੂਣਾ ਬਾਰੇ ਤਾਂ ਪੜਿ੍ਹਆ ਹੈ ਪਰ ਇਸਦੇ

ਸ਼ਹਿਰ ਚਮਿਆਰੀ ਬਾਰੇ ਨਹੀਂ ਪੜਿ੍ਹਆ। ਮੈਂ ਇਸ ਕਸਬੇ ਵਿੱਚੋਂ ਕਈ ਵਾਰ ਲੰਘੀ ਪਰ ਤੁਹਾਡੀ ਪੁਸਤਕ ਨੂੰ

ਪੜ੍ਹ ਕੇ ਲੂਣਾ ਦੇ ਸ਼ਹਿਰ ਬਾਰੇ ਜਾਣਕਾਰੀ ਮਿਲੀ। ਮੈਂ ਅਰਦਾਸ ਕਰਦੀ ਹਾਂ ਕਿ ਜੋ ਕੰਮ ਤੁਸੀਂ ਚੁਣਿਆ ਹੈ,

ਇਸ ਵਿੱਚ ਪ੍ਰਮਾਤਮਾ ਤੁਹਾਨੂੰ ਦਿਨ-ਦੁਗਣੀ ਰਾਤ ਚੌਗਣੀ ਤਰੱਕੀ ਦੇਵੇ।ਇਹ ਸ਼ਹਿਨਸ਼ੀਲਤਾ ਵਾਲਾ ਕੰਮ ਉਹੀ

ਕਰ ਸਕਦਾ ਹੈ ਜਿਸ ਵਿੱਚ ਲਗਨ ਹੋਵੇ।ਤੁਸੀਂ ਲਗਨ,ਮਿਹਨਤ,ਸ਼ੌਂਕ ਅਤੇ ਜਾਨੂੰਨ ਦੇ ਭਰੇ ਹੋਏ ਹੋ। ਸਤਿ ਸ੍ਰੀ

ਅਕਾਲ!

-ਰੁਪਿੰਦਰਜੀਤ ਕੌਰ, ਜਲੰਧਰ।

3

ਮੈਂ ਮੁਹੱਬਤ ਨੂੰ ਖ਼ੁਦਾ ਲ਼ਿਖਦੀ ਰਹੀ - 

- ਜਤਿੰਦਰ ਔਲ਼ਖ|||


ਇਹ ਮਹੱਬਤ ਹੈ ਕੀ ਬਲਾ? ਕੌਣ ਮੱਥੇ ‘ਚ

ਕਸਤੂਰੀਆਂ ਭਰਦਾ ਹੈ ਕਿ ਮਿਰਗ ਆਪਣੀ ਸਾਰੀ

ਤ੍ਰਿਪਤੀ ਵੀ ਪਿਆਸ ਦੇ ਨਾਂਅ ਕਰ ਦਿੰਦੇ

ਹਨ।ਮਾਣਮੱਤੀ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਬਾਰੇ

ਅੰਕ ਦਾ ਸੰਪਾਦਨ ਕਰਦਿਆਂ, ਮੁਹੱਬਤ ਦਾ ਚਿਹਨ

ਵਾਰ-ਵਾਰ ਉੱਭਰ ਕੇ ਸਾਹਮਣੇ ਆਇਆ ਹੈ।

ਕਈ ਵਾਰ ਹੰਢਾਈਆਂ ਤਲਖ਼ੀਆਂ-ਦੁਸ਼ਵਾਰੀਆਂ ਤਿੱਖੇ

ਬਾਗੀ ਵਿਦਰੋਹ ‘ਚ ਸਾਹਮਣੇ ਆਉਂਦੀਆਂ

ਹਨ।ਸੁਖਵਿੰਦਰ ਅੰਮ੍ਰਿਤ ਅਥਾਹ ਦੁਸ਼ਵਾਰੀਆਂ ‘ਚ

ਆਪਣੀ ਕਵਿਤਾ ਸਹਿਤ ਪ੍ਰਵਾਨ ਚੜ੍ਹੀ ਹੈ, ਇਸ ਲਈ

ਵਿਦਰੋਹ ਉਸ ਵਿੱਚ ਵੀ ਹੈ ਪਰ ਉਸਨੇ ਸ਼ਿਅਰਾਂ ਦੇ

ਵਿਦਰੋਹਮਈ ਅੰਦਾਜ ਨੂੰ ‘ਮੋਹਮਈ’ ਪਾਣ ਚਾੜ੍ਹ

ਛੱਡੀ ਹੈ।

ਸ਼ਾਇਦ ਉਸਨੇ ਬਹੁਤ ਸਾਰੇ ਆਪਣਿਆਂ ਦੇ ਵਿਚਕਾਰ

ਤੀਬਰਤਾ ਨਾਲ਼ ਇਕਲਾਪਾ ਹੰਢਾਇਆ ਹੈ।ਹਰ

ਇਨਸਾਨ ਚਾਹੁੰਦਾ ਹੈ ਕਿ ਉਸਨੂੰ ਸਮਝਣ ਵਾਲਾ ਕੋਈ

ਹੋਵੇ।ਪਰ ਧੁਰ ਅੰਦਰ ਤੱਕ ਸਮਝਣ ਵਾਲ਼ੇ ਦੀ ਕਮੀ

ਅਤੇ ਖੋਟੀਆਂ ਨਸੀਹਤਾਂ ਉਸ ਨੂੰ ਅੰਦਰ ਤੱਕ

ਵਲੂੰਧਰਦੀਆਂ ਗਈਆਂ।ਜ਼ਿੰਦਗੀ ਦੇ ਗੁਜ਼ਰਦੇ ਕਾਰਵਾਂ

ਭਰ-ਭਰ ਛਾਬੇ ਦੁੱਖਾਂ ਨਾਲ਼ ਉਸਦੀ ਝੋਲ ਭਰਦੇ ਗਏ

ਤੇ ਉਹ ‘ਧੁੱਪ ਦੀ ਚੁੰਨੀ’ ਲਈ ਉਦਾਸ ਰਾਹਵਾਂ ਦੀ

ਧੂੜ ਵੇਖਦੀ ਰਹੀ।ਇਨਸਾਨ ਸਿਰ ‘ਤੇ ਛਾਂ ਮਹਿਸੂਸ

ਨਹੀਂ ਕਰਦਾ ਤਾਂ ਅਜਿਹੀਆਂ ਚਿਹਨਕਾਰੀਆਂ ਹੁੰਦੀਆਂ

ਹਨ।

ਜੀਵੇ ਅਜਿਹੇ ਗੁਸੈਲ ਪਲਾਂ ਦੀ ਸ਼ਿੱਦਤ ਇਨਸਾਨ ਨੂੰ

ਜਾਂ ਸਨਕੀ ਬਣਾ ਦਿੰਦੀ ਹੈ ਜਾਂ ਸ਼ਾਇਰ ਅਤੇ ਜਾਂ ਫਿਰ

ਦੋਵੇਂ।

ਸੁਖਵਿੰਦਰ ਅੰਮ੍ਰਿਤ ਦੀ ਕਾਵਿਕ ਅਤੇ ਸ਼ਖ਼ਸ਼ੀ

ਜ਼ਿਹਨੀਅਤ ਨੂੰ ਮੈਂ ਜਿੰਨਾ ਜਾਣ ਸਕਿਆ ਹਾਂ, ਇਹ

ਖੁਸ਼ੀ ਦੀ ਗੱਲ ਹੈ ਕਿ ਇਹਨਾਂ ਗੁਸੈਲ ਪਲਾਂ ਨਾਲ਼ ਰੋਸਾ

‘ਗਾਲ਼ੀ-ਗਲੋਚ’ ਦੀ ਭਾਸ਼ਾ ‘ਚ ਨਹੀਂ ਬਲਕਿ ਮੋਹ ਦੇ

ਵੇਗਮਈ, ਆਪ ਮੁਹਾਰੇ ਦਰਿਆ ਦੀ ਲਹਿਰ ਵਰਗੇ

ਸ਼ਿਅਰਾਂ ਦੇ ਰੂਪ ‘ਚ ਸਾਹਮਣੇ ਆ ਰਿਹਾ ਹੈ।ਮੈਂ ਉਸ

ਨੂੰ ਮੁਹੱਬਤ ਦੀ ਸ਼ਾਇਰਾ ਨਾਲੋਂ ‘ਮੋਹ’ ਦੀ ਸ਼ਾਇਰਾ

ਦਾ ਰੁਤਬਾ ਦਿਆਂਗਾ।

ਸੁਖਿਿਵੰਦਰ ਅੰਮ੍ਰਿਤ ਇਕ ਜਿਉਂਦੀ ਜਾਗਦੀ ਮਿੱਥ

ਬਣ ਚੁੱਕੀ ਹੈ ਮਸ਼ਹੂਰ ਲੋਕਾਂ ਬਾਰੇ ਅਫਵਾਹਾਂ ਅਤੇ

ਕਿੱਸੇ-ਕਹਾਣੀਆਂ ਚੱਲਦੇ ਹੀ ਰਹਿੰਦੇ ਹਨ।ਪਰ ਆਮ

ਪੰਜਾਬੀ ਪਾਠਕ ਦਾ ਮੋਹ ਜੇ ਅੰਮ੍ਰਿਤਾ ਪ੍ਰੀਤਮ ਤੋਂ

ਬਾਅਦ ਕਿਸੇ ਕਵਿੱਤਰੀ ਦੇ ਹਿੱਸੇ ਆਇਆ ਹੈ ਤਾਂ

ਉਹ ਸੁਖਵਿੰਦਰ ਅੰਮ੍ਰਿਤ ਹੀ ਹੈ। ਮੈਂ ਅਕਸਰ ਮਹਿਸੂਸ

ਕੀਤਾ ਕਿ ਉਸਦੀਆਂ ਕਾਵਿਕ ਪ੍ਰਾਪਤੀਆਂ ਬਾਰੇ ਗੱਲ

ਕਰਦਿਆਂ ਉਸਦੀ ਕਵਿਤਾ ਨੂੰ ਗ਼ੈਰਹਾਜ਼ਿਰ ਕਰ,ਉਸਦੀ

ਸ਼ਖ਼ਸ਼ੀਅਤ ਨੂੰ ਸਾਹਮਣੇ ਰੱਖ ਲਿਆ ਜਾਂਦਾ ਹੈ।ਕੁਝ

ਆਲੋਚਕਾਂ/ਪਰਚਿਆਂ ਨੇ ਤਾਂ ਉਸਦੀ ਸ਼ਖ਼ਸ਼ੀਅਤ ਨੂੰ

ਤਨਜ਼ੀ ਟਿੱਪਣੀਆਂ ਦਾ ਸ਼ਿਕਾਰ ਬਣਾਇਆ ਹੈ। ਇਹ

ਈਰਖਾ ਵੀ ਹੋ ਸਕਦੀ ਹੈ।

ਇਸ ਅੰਕ ਲਈ ਸਾਡਾ ਮਕਸਦ ਸੀ ਕਿ ਉਸਦੇ

ਪਾਠਕ ਜਾਂ ਉਸਨੂੰ ਜਾਨਣ ਦੀ ਇੱਛਾ ਰੱਖਣ ਵਾਲੇ,

ਸੁਖਵਿੰਦਰ ਅੰਮ੍ਰਿਤ ਨੂੰ ਉਸਦੀ ਕਵਿਤਾ ਸਮੇਤ ਮਿਲ

ਸਕਣ। ਅੰਕ ਨੂੰ ਬੇਲੋੜ੍ਹਾ ਵਿਸਥਾਰ ਦੇਣ ਦੀ ਬਜਾਇ

ਇਸ ਗੱਲ ਨੂੰ ਮੁੱਖ ਰੱਖਿਆ ਹੈ ਕਿ ਐਸੇ ਲੇਖ ਹੀ ਚੁਣੇ

ਜਾਣ ਤਾਂ ਕਿ ਸੁਖਵਿੰਦਰ ਅੰਮ੍ਰਿਤ ਦੀ ਸ਼ਖ਼ਸੀਅਤ ਤੇ

ਕਵਿਤਾ ਸਬੰਧੀ ਹਰ ਪੱਖ ਸਾਹਮਣੇ ਆ ਸਕੇ।

ਸੁਖਵਿੰਦਰ ਅੰਮ੍ਰਿਤ ਬਾਰੇ ਭਵਿੱਖ ‘ਚ ਵੀ ਗੱਲ ਚੱਲਦੀ

ਰਹੇਗੀ ਅਤੇ ਹੋ ਸਕਿਆ ਤਾਂ ਹੋਰ ਵੀ ਵਿਸਥਾਰ ਨਾਲ਼

ਗੱਲ ਕਰਾਂਗੇ। ਕਿਉਂਕਿ ਉਸ ਦੀ ਗ਼ਜ਼ਲ/ਕਵਿਤਾ ਨੂੰ

ਵਧੇਰੇ ਗਹਿਰਾਈ ਨਾਲ਼ ਸਮਝਣ ਦੀ ਲੋੜ੍ਹ ਹੈ।

ਕਹਾਵਤ ਹੈ “ਗੁੰਗੇ ਦੀਆਂ ਰਮਜ਼ਾਂ ਜਾਣੇ ਗੁੰਗੇ ਦੀ

ਮਾਂ’, ਇਸ ਲਈ ਇਸ ਕਮਾਲ ਦੀ ਸ਼ਾਇਰਾ ਬਾਰੇ

ਸਿਰਫ ਜ਼ਜ਼ਬਾਤੀ ਰੌਂਅ ਵਾਲ਼ੇ ਸ਼ਾਇਰਾਂ ਤੋਂ ਲਿਖਵਾਉਣ

ਦੀ ਕੋਸ਼ਿਸ਼ ਕੀਤੀ।ਇਸ ਅੰਕ ਦੀ ਤਿਆਰੀ ਦੌਰਾਨ

ਦੋਸਤਾਂ ਤੋਂ ਮਿਲ਼ੇ ਸਹਿਯੋਗ ਲਈ ਧੰਨਵਾਦੀ ਰਹਾਂਗਾ।

ਖਾਸ ਕਰ ਡਾ| ਸ਼ਹਰਯਾਰ ਹੁਰਾਂ ਦੀ ਰਹਿਨੁਮਾਈ

ਕਾਰਨ ਹੀ ਇਹ ਅੰਕ ਭਰਵੇਂ ਰੂਪ ‘ਚ ਸੰਭਵ ਹੋ

ਸਕਿਆ। ਆਲੋਚਨਾ ਨੂੰ ਇੱਸ ਅੰਕ ਦਾ ਹਿੱਸਾ

ਬਣਾਉਣਾ ਜਰੂਰੀ ਨਹੀਂ ਸਮਝਿਆ।ਪਾਠਕਾਂ ਦੀ ਅੰਕ

ਬਾਰੇ ਰਾਇ ਦਾ ਇੰਤਜ਼ਾਰ ਰਹੇਗਾ।
-----
ਵੱਖ-ਵੱਖ ਸ਼ਖ਼ਸ਼ੀਅਤਾਂ ਅਤੇ ਉਹਨਾਂ ਦੀ ਰਚਨਾਵਾਂ

ਬਾਰੇ ਜਾਨਣ ਸਮਝਣ ਲਈ ‘ਮੇਘਲਾ’ ਵੱਲੋਂ ਸ਼ੁਰੂ

ਕੀਤੀ ਲੜ੍ਹੀ ਦੇ ਤਹਿਤ ਟੀਮ ਮੇਘਲਾ ਦੋ ਹੋਰ ਅੰਕਾਂ

ਦੀ ਤਿਆਰੀ ਕਰ ਰਹੀ ਹੈ। ਇਹਨਾਂ ‘ਚੋਂ ਬਹੁਪੱਖੀ

ਸ਼ਖ਼ਸੀਅਤ ਦੇ ਮਾਲਕ ਅਤੇ ਅਨੇਕ ਕਲਾਵਾਂ ਦੇ

ਧਾਰਨੀ ‘ਕਲਾਵਾਂ ਦੇ ਪੱਤਣਾ ‘ਤੇ ਭਰਿਆ ਮੇਲਾ,

ਬੀਬਾ ਬਲਵੰਤ ਵਿਸ਼ੇਸ਼ ਅੰਕ।’

‘ਸੂਫਆਨਾ ਕਲਾਮ ਅਤੇ ਫਕੀਰੀ ਰੰਗਤ ਵਿੱਚ ਰੂਹ

ਤੱਕ ਡੁੱਬ ਕੇ ਸ਼ਾਇਰੀ ਕਰਨ ਵਾਲੇ ਨਿਊਜਰਸੀ

ਵੱਸਦੇ ਸ਼ਾਇਰ ਬਲਕਾਰ ਦਾਨਿਸ਼ ਬਾਰੇ ‘ ਸੂਫੀਆਨਾ,

ਬਲਕਾਰ ਵਿਸ਼ੇਸ਼ ਅੰਕ।’

‘ਕਲਾਵਾਂ ਦੇ ਪੱਤਣਾ ’ਤੇ ਭਰਿਆ ਮੇਲਾ,

ਬੀਬਾ ਬਲਵੰਤ ਵਿਸ਼ੇਸ਼ ਅੰਕ’

‘ਸੂਫੀਆਨਾ’, ਬਲਕਾਰ ਵਿਸ਼ੇਸ਼ ਅੰਕ’

ਇਹਨਾਂ ਅੰਕਾਂ ਦੇ ਨਾਲ਼ ਜਨਰਲ ਅੰਕਾਂ ਅਤੇ

ਵੰਨ-ਸੁਵੰਨ ਸਾਮਗਰੀ ਦਾ ਛਪਣਾ ਵੀ ਜਾਰੀ

ਰਹੇਗਾ।

- ਸੁਰਿੰਦਰ ਸੋਹਲ
||||ਸੁਖਵਿੰਦਰ ਅੰਮ੍ਰਿਤ ਆਧੁਨਿਕ ਪੰਜਾਬੀ ਕਾਵਿ

ਦਾ ਇੱਕ ਚਰਚਿਤ ਨਾਂ ਹੈ। ਉਸ ਦੀ ਸ਼ਾਇਰੀ

ਜਿੱਥੇ ਸਭਿਆਚਾਰਕ, ਸਮਾਜਿਕ ਕੀਮਤਾਂ ਦੇ

ਮੁੱਲਹੀਣ ਹੋਣ ਦੀ ਨਿਸ਼ਾਨਦੇਹੀ ਕਰਦੀ ਹੈ, ਓਥੇ

ਰਾਜਨੀਤਕ ਪੱਖ ਤੋਂ ਵੀ ਅਭਿੱਜ ਨਹੀਂ ਹੈ।

ਸੁਖਵਿੰਦਰ ਦੀ ਦ੍ਰਿਸ਼ਟੀ ਵਿਚ ਕਮਾਲ ਦੀ ਅਨੁਭਵ

ਸ਼ਕਤੀ ਹੈ ਤੇ ਉਸ ਅਨੁਭਵ ਨੂੰ ਪੇਸ਼ ਕਰਨ ਲਈ

ਉਸ ਕੋਲ ਬਾਕਮਾਲ ਹੁਨਰ ਹੈ।




ਅਜਾਇਬ ਚਿੱਤਰਕਾਰ

||||ਸੁਖਵਿੰਦਰ ਅੰਮ੍ਰਿਤ ਦੇ ਹਰ ਸ਼ੇਅਰ ਵਿਚ

ਜਜ਼ਬੇ ਦੀ ਸ਼ਿਦਤ, ਖ਼ਿਆਲ ਦੀ ਡੰਘਾਈ,

ਕਲਪਨਾ ਦੀ ਉਡਾਰੀ ਅਤੇ ਜਬਾਨ ਦੀ ਸਾਦਗੀ

ਮਾਨਣਯੋਗ ਹੈ। ਸ਼ਾਇਰਾ ਅੱਜ ਵੀ ਆਪਣਾ

ਵਿਲੱਖਣ ਸਥਾਨ ਰੱਖਦੀ ਹੈ ਅਤੇ ਭਵਿੱਖ ਵਿਚ ਵੀ

ਇਹ ਵਿਲੱਖਣਤਾ ਹੀ ਸ਼ਾਇਰਾ ਦੀ ਪਹਿਚਾਣ

ਹੋਵੇਗੀ।

-

5

ਕਵੀ ਦੀ ‘ਮਂੈ’ ਵਿੱਚ ਹਜ਼ਾਰਾਂ ਲੋਕਾਂ ਦੀ ‘ਮੈਂ’ ਸ਼ਾਮਲ ਹੁੰਦੀ ਹੈ: ਸੁਖਵਿੰਦਰ ਅੰਮ੍ਰਿਤ

ਮੁਲਾਕਾਤੀ: ਜਤਿੰਦਰ ਔਲ਼ਖ

? ਕਾਵਿ-ਪ੍ਰਵਿਰਤੀ ਜਮਾਂਦਰੂ ਹੁੰਦੀ ਹੈ ਜਾਂ ਬਾਹਰੀ ਹਾਲਾਤ ਇਨਸਾਨ ਨੂੰ ਕਵੀ ਬਣਉਂਦੇ ਹਨ?

- ਔਲ਼ਖ ਸਾਹਿਬ, ਮੇਰੀ ਸਮਝ ਅਨੁਸਾਰ ਕਾਵਿ ਪ੍ਰਵਿਰਤੀ-ਜਮਾਂਦਰੂ ਹੁੰਦੀ ਹੈ। ਜੇਕਰ ਬਾਹਰੀ ਹਾਲਾਤ ਬੰਦੇ

ਨੂੰ ਕਵੀ ਬਣਾ ਸਕਦੇ ਤਾਂ ਬਹਰ ਕੋਈ ਕਵੀ ਹੁੰਦਾ। ਕਿਉਂਕਿ ਦੁੱਖ-ਸੱੁਖ ਤਾਂ ਹਰ ਬੰਦੇ ਦੀ ਜ਼ਿੰਦਗੀ ਵਿੱਚ

ਆਉਂਦੇ ਹਨ। ਕਈ ਲੋਕ ਸੋਚਦੇ ਹਨ ਅੱਲੀ ਉਮਰੇ ਮਿਲ਼ੀ ਕੋਈ ਗਹਿਰੀ ਹਾਰਦਿਕ ਵੇਦਨਾ ਬੰਦੇ ਨੂੰ ਕਵੀ ਬਣਾ

ਦਿੰਦੀ ਹੈ। ਪਰ ਨਹੀਂ, ਸਿਰਫ ਘਟਨਾਵਾਂ ਦੇ ਘਟਣ ਨਾਲ਼ ਜਾਂ ਇਸ਼ਕ ਵਿੱਚ ਦਿਲ ਟੁੱਟਣ ਨਾਲ਼ ਕੋਈ ਕਵੀ ਨਹੀਂ

ਬਣਦਾ।ਕਵਿਤਾ ਰੱਬੀ ਦਾਤ ਹੁੰਦੀ ਹੈ। ਜ਼ਿੰਦਗੀ ਦੇ ਅਨੁਭਵ,ਦੁੱਖ-ਸੁੱਖ ਅਤੇ ਆਲ਼ਾ-ਦੁਆਲ਼ਾ ਕਵੀ ਮਨ ਨੂੰ

ਕਵਿਤਾ ਲ਼ਿਖਣ ਲਈ ਪ੍ਰੇਰਿਤ ਕਰਦੇ ਹਨ।

?ਤੁਹਾਡੀ ਕਵਿਤਾ ਨੂੰ ਵੱਡੀ ਪੱਧਰ ‘ਤੇ ਮਾਨਤਾ ਮਿਲ਼ੀ। ਪਰ ਕਦੇ ਸਵੈ-ਮੁਖੀ ਹੋਣ ਜਾਂ ਸਮਾਜਿਕ

ਵਰਤਾਰਿਆਂ ਤੋਂ ਰਹਿਤ ਹੋਣ ਦਾ ਇਲਜ਼ਾਮ ਵੀ ਆਇਆ?

-ਮੈਂ ਸਵੈ ਅਤੇ ਸਮਾਜ ਨੂੰ ਤੋੜ ਕੇ ਨਹੀਂ ਵੇਖਦੀ । ਬੰਦਾ ਇਕ ਸਮਾਜਿਕ ਪ੍ਰਾਣੀ ਹੈ। ਜਾਂ ਕਹਿ ਲਉ ਸਮਾਜਰੂਪੀ

ਸਮੁੰਦਰ ਦਾ ਹੀ ਇਕ ਕਤਰਾ ਹੈ, ਜਿਸ ਵਿਚੋਂ ਅਸੀਂ ਸਮੁੱਚੇ ਸਮਾਜ ਜਾਂ ਸੰਸਾਰ ਦੀ ਤਸਵੀਰ ਦੇਖ ਸਕਦੇ

ਹਾਂ।ਹਰੇਕ’ਸਵੈ’ ਸਮਾਜ ਅਤੇ ਕੁਦਰਤ ਦੀ ਸਿਰਜਣਾ ਹੁੰਦੀ ਹੈ। ਜਦੋਂ ਸਿਰਜਣਾ ਬੋਲਦੀ ਹੈ ਤਾਂ ਸਮਾਜ ਵੀ

ਬੋਲਦਾ ਹੈ। ਇਹੀ ਕਾਰਨ ਹੈ ਕਿ ਜਦੋਂ ਕਵੀ “ਮੈ”ਂ ਕਹਿ ਕੇ ਬੋਲਦਾ ਹੈ ਤਾਂ ਉਸਦੀ ਮੈਂ ਵਿੱਚ ਹਜ਼ਾਰਾਂ ਲੋਕਾਂ

ਦੀ “ਮੈਂ” ਸ਼ਾਮਲ ਹੁੰਦੀ ਹੈ।ਮਿਸਾਲ ਦੇ ਤੌਰ ‘ਤੇ ਮੇਰਾ ਇਕ ਸ਼ਿਅਰ ਹੈ:

ਮੈਂ ਕਿਸ ਨੂੰ ਆਪਣਾ ਆਖਾਂ ਕਿ ਏਥੇ ਕੌਣ ਹੈ ਮੇਰਾ

ਮੈਂ ਕੱਲ਼੍ਹ ਪੇਕੇ ਪਰਾਈ ਸੀ ਤੇ ਅੱਜ ਸਹੁਰੇ ਪਰਾਈ ਹਾਂ

ਿਿੲਸ ਸ਼ਿਅਰ ਦੀ “ਮੈਂ” ਸਮੁੱਚੀ ਨਾਰੀ ਜਾਤੀ ਦੀ ਵੇਦਨਾ ਦਾ ਪ੍ਰਗਟਾਅ ਕਰਦੀ ਹੈ। ਤੇ ਹਜ਼ਾਰਾਂ ਔਰਤਾਂ

ਇਸ ਮੈਂ ਨੂੰ ਆਪਣੀ ਮੈਂ ਸਮਝਦੀਆਂ ਹਨ।

?ਤੁਸੀਂ ਪਿਆਰ ਦਾ ਸ਼ਿੱਦਤੀ ਅਤੇ ਸਹਿਜ ਰੂਪ ਪ੍ਰਗਟਾਅ ਕੀਤਾ ਹੈ। ਕੀ ਕੋਈ ਸਟੇਜ ਆਉਂਦੀ ਹੈ

ਜਦੋਂ ਦੇਹ ਦਾ ਮਨਫੀਕਰਨ ਹੋ ਜਾਂਦਾ ਹੈ?

-ਦੇਹ ਦਾ ਮਨਫ਼ੀਕਰਨ ਕਿਵੇਂ ਹੋ ਸਕਦਾ ਹੈ! ਬੇਸ਼ੱਕ ਪਿਆਰ ਇਕ ਰੂਹਾਨੀ ਤੜਪ ਦਾ ਨਾਂ ਹੈ, ਪਰ ਜਿਸ

ਨੂੰ ਅਸੀਂ ਰੂਹ ਜਾਂ ਮਨ ਆਖਦੇ ਹਾਂ, ਉਹਨਾਂ ਦਾ ਨਿਵਾਸ ਵੀ ਦੇਹ ਵਿਚ ਹੀ ਹੈ।ਦੇਹ ਤੋਂ ਬਿਨਾ ਰੂਹ ਆਪਣਾ

ਪ੍ਰਗਟਾਅ ਨਹੀਂ ਕਰ ਸਕਦੀ।ਇਹ ਵੀ ਕਿਹਾ ਜਾ ਸਕਦਾ ਹੈ ਕਿ ਸਿਰਫ ਦੇਹ ਦਾ ਰਿਸ਼ਤਾ ਰੂਹ ਹੀਣਾ ਹੋ

ਸਕਦਾ ਹੈ ਪਿਆਰ ਰੂਹ ਹੀਣਾ ਨਹੀਂ ਹੁੰਦਾ।

? ਤੁਸੀਂ ਪਹਿਲ ਗ਼ਜ਼ਲ ਨੂੰ ਹੀ ਕਿਉਂ ਦਿੱਤੀ? ਗ਼ਜ਼ਲ ਦੇ ਸਿਖਰ ‘ਤੇ ਪਹੁੰਚਣ ਤੋਂ ਬਾਅਦ “ਕਣੀਆਂ”

ਜਰੀਏ ਤੁਹਾਡੇ ਕਵਿਤਾ ਵੱਲ ਮੁੜਨ ਦੇ ਕੀ ਕਾਰਨ ਸਨ?

- ਔਲ਼ਖ ਸਹਿਬ, ਜਿਵੇਂ ਮੈਂ ਆਖਿਆ ਹੈ ਕਿ ਕਵਿਤਾ ਰੱਬੀ ਦਾਤ ਹੁੰਦੀ ਹੈ। ਇਹ ਸਹਿਜ ਸੁਭਾਅ ਹੀ ਕਵੀ

ਦੇ ਮਨ ‘ਚੋਂ ਉਠਦੀ ਹੈ ਤੇ ਆਪਣਾ ਸਰੂਪ ਨਾਲ਼ ਹੀ ਲੈ ਕੇ ਆਉਂਦੀ ਹੈ। ਭਾਵਨਾ, ਵਿਚਾਰ, ਸ਼ਿਲਪ,ਸ਼ਬਦ

ਇਕ ਇਕਾਈ ਵਿੱਚ ਬੱਝੇ ਹੋਏ ਹੁੰਦੇ ਹਨ।ਕੋਈ ਰਚਨਾ ਗ਼ਜ਼ਲ ਬਣੇਗੀ, ਗੀਤ ਬਣੇਗੀ ਜਾਂ ਕਵਿਤਾ ਬਣੇਗੀ

ਇਸਦਾ ਫੈਸਲਾ ਰਚਨਾ ਆਪ ਕਰਦੀ ਹੈ। ਉਂਜ ਵੀ ਜੇ ਰਚਨਾ ਦੀ ਤੋੜ-ਮਰੋੜ ਕੀਤੀ ਜਾਵੇ ਤਾਂ ਉਹ ਆਪਣੇ

ਕੁਦਰਤੀ ਹੁਸਨ ਅਤੇ ਰਸ ਤੋਂ ਵੰਚਿਤ ਹੋ ਜਾਂਦੀ ਹੈ। ਸੋ ਮੈਂ ਰਚਨਾ ਦੇ ਨਾਲ਼-ਨਾਲ਼ ਕਵਿਤਾਵਾਂ ਅਤੇ ਗੀਤ ਵੀ

ਲਿਖਦੀ ਰਹਿੰਦੀ ਹਾਂ, ਪਰ ਗ਼ਜ਼ਲਾਂ ਦੀ ਗਿਣਤੀ ਵੱਧ ਜਾਂਦੀ ਹੈ ਤੇ ਕਿਤਾਬ ਜਲਦੀ ਛਪ ਜਾਂਦੀ ਹੈ।

? ਦੁਸ਼ਿਅੰਤ ਕੁਮਾਰ ਗ਼ਜ਼ਲਕਾਰ ਵਜ੍ਹੋਂ ਬਹੁਤ ਸ਼ੌਹਰਤ ਮਿਲ਼ੀ । ਪਰ ਉਸਦੀ ਕਵਿਤਾ ‘ਚੋਂ ਜੋ ਉੱਚ

ਪਾਏ ਦੀ ਗੁਣਵੱਤਾ ਝਲਕਦੀ ਹੈ, ਉਹ ਇਸ ਸ਼ੌਹਰਤ ਨੇ ਜ਼ਾਹਿਰ ਨਹੀਂ ਹੋਣ ਦਿੱਤੀ। ਕੁਝ ਵਿਦਵਾਨਾਂ

ਅਨੁਸਾਰ “ਕਣੀਆਂ” ਅਤੇ “ ਧੁੱਪ ਦੀ ਚੁੰਨੀ” ਵਿਚਲੀ ਕਮਾਲ ਦੀ ਕਵਿਤਾ ਨੂੰ ਤੁਹਾਡੀ ਗ਼ਜ਼ਲਕਾਰ

ਵਜ੍ਹੋਂ ਮਿਲ਼ੀ ਸ਼ੌਹਰਤ ਕਾਰਨ ਅਣਗੌਲੀ ਕਰ ਦਿੱਤਾ ਗਿਆ। ਤੁਸੀਂ ਇੱਸ ਬਾਰੇ ਕੀ ਸੋਚਦੇ ਹੋ?

6

-ਨਹੀਂ, ਮੈਂ ਇਸ ਤਰ੍ਹਾਂ ਨਹੀਂ ਸੋਚਦੀ। ਮੇਰੀ ਗ਼ਜ਼ਲ ਅਤੇ ਨਜ਼ਮ ਨੂੰ ਪਾਠਕਾਂ ਸਰੋਤਿਆਂ ਵੱਲੋਂ ਇੱਕੋ-ਜਿਹਾ

ਹੁੰਗਾਰਾ ਮਿਲ਼ਿਆ ਹੈ।ਸਗੋਂ ਦੋ ਗ਼ਜ਼ਲ ਸੰਗ੍ਰਹਿਆਂ ਤੋਂ ਬਾਅਦ ‘ਕਣੀਆਂ’ ਪ੍ਰਕਾਸ਼ਤ ਹੋਈ ਤਾਂ ਇਕ ਅਲੋਚਕ

ਨੇ ਇੱਥੋਂ ਤੱਕ ਵੀ ਲਿਖ ਦਿੱਤਾ ਸੀ ਕਿ ਕੁਝ ਖਾਸ ਕਾਰਨਾ ਕਰਕੇ ‘ਕਣੀਆਂ’ ਦੀ ਕਵਿਤਾ ਅਕਸਰ ਚਰਚਾ

ਰਹਿੰਦੀ ਹੈ।ਖੁਸ਼ੀ ਇਸ ਗੱਲ ਦੀ ਵੀ ਸੀ ਕਿ ਅਕਸਰ ਮੇਰੀਆਂ ਕਵਿਤਾਵਾਂ ਨੂੰ ਵਿਦਿਆਰਥੀਆਂ ਵੱਲੋਂ ਪ੍ਰਤਿਭਾ

ਮੁਕਾਬਲਿਆਂ ‘ਚ ਪੜਿਆ ਜਾਂਦਾ ਹੈ।‘ਕਣੀਆਂ’ ਅਤੇ ‘ਧੁੱਪ ਦੀ ਚੁੰਨੀ’ ਤੇ ਕਈ ਖੋਜਾਰਥੀਆਂ ਵੱਲੋਂ ਖੋਜ ਹੋ

ਚੁੱਕੀ ਹੈ। ਦੋਹਾਂ ਕਾਵਿ ਪੁਸਤਕਾਂ ਦੇ ਹਿੰਦੀ ਵਿਚ ਅਨੁਵਾਦ ਵੀ ਛਪ ਚੁੱਕੇ ਹਨ।

?ਡਾ| ਸ਼ਹਰਯਾਰ ਦਾ ਕਹਿਣਾ ਹੈ ਕਿ ਇਸਤਰੀ ਗ਼ਜ਼ਲਕਾਰਾਂ ਵਿਚ ਦੋ ਪ੍ਰਮੁੱਖ ਨਾਂ ਸੁਰਜੀਤ ਸਖੀ ਅਤੇ

ਸੁਖਵਿੰਦਰ ਅੰਮ੍ਰਿਤ ਹਨ। ਤੁਸੀਂ ਨਾਰੀ ਗ਼ਜ਼ਲਕਾਰਾਂ ਦੀ ਭੂਮਿਕਾ ਅਤੇ ਭਵਿੱਖ ਬਾਰੇ ਕੀ ਸੋਚਦੇ ਹੋ?

-ਮੇਰੇ ਤੋਂ ਪਹਿਲਾਂ ਸੁਰਜੀਤ ਸਖੀ ਤੋਂ ਇਲਾਵਾ ਕੁਲਦੀਪ ਕਲਪਨਾ ਅਤੇ ਕਮਲ ਇਕਾਰਸ਼ੀ ਨੇ ਵੀ ਉੱਚ ਪਾਏ

ਦੀਆਂ ਗ਼ਜ਼ਲਾਂ ਲਿਖੀਆਂ ਜਦੋਂ ਮੈਂ ‘ਸੂਰਜ ਦੀ ਦਹਿਲੀਜ’ ਨਾਲ਼ ਇੱਸ ਖੇਤਰ ਵਿੱਚ ਸ਼ਮਸ਼ੂਲੀਅਤ ਕੀਤੀ ਤਾਂ

ਉਮੀਦ ਤੋਂ ਵੱਧ ਪ੍ਰਵਾਨਗੀ ਮਿਲੀ। ਸ਼ਾਇਦ ਇਸ ਦਾ ਕਾਰਨ ਇਹ ਸੀ ਕਿ ਇਸ ਤੋਂ ਪਹਿਲਾਂ ਕਿਸੇ ਸ਼ਾਇਰਾ

ਨੇ ਭਰਵੇਂ ਰੂਪ ‘ਚ ਜਾਂ ਕਿਤਾਬ ਦੇ ਰੂਪ ‘ਚ ਹਾਜਰੀ ਨਹੀਂ ਸੀ ਲਵਾਈ। ਫਿਰ ਦੋ ਸਾਲਾਂ ਦੇ ਵਕਫੇ ਬਾਅਦ

ਚਿਰਾਗਾਂ ਦੀ ਡਾਰ ਛਪ ਕੇ ਆਈ ਤਾਂ ਕੁਲਦੀਪ ਸਿੰਘ ਬੇਦੀ ਨੇ ਇੱਸ ਨੂੰ ਜਗਬਾਣੀ ‘ਚ ਸਿਲਸਿਲੇਵਾਰ ਛਾਪਣਾ

ਸ਼ੁਰੂ ਕਰ ਦਿੱਤਾ। ਫਿਰ ਪਾਠਕਾਂ ਦਾ ਪ੍ਰਤੀਕਰਮ ਹੈਰਾਨ ਕਰ ਦੇਣ ਵਾਲਾ ਸੀ। ਮੈਂ ਇਸ ਨੂੰ ਸਮੁੱਚੀ ਪੰਜਾਬੀ

ਗ਼ਜ਼ਲ ਦੀ ਪ੍ਰਾਪਤੀ ਸਮਝਦੀ ਹਾਂ।

ਅੱਜ ਦੇ ਦੌਰ ਵਿੱਚ ਬਹੁਤ ਸਾਰੀਆਂ ਕਵਿੱਤਰੀਆਂ ਗ਼ਜ਼ਲ ਸਾਧਨਾ ਕਰ ਰਹੀਆਂ ਹਨ। ਕਈਆਂ ਦੇ ਗ਼ਜ਼ਲ

ਸੰਗ੍ਰਹਿ ਵੀ ਛਪ ਚੁੱਕੇ ਹਨ। ਕਵੀ ਦਰਬਾਰਾਂ ਵਿਚ ਨਾਰੀ ਗ਼ਜ਼ਲਕਾਰਾਂ ਨੂੰ ਸੁਣਨ ਦਾ ਮੌਕਾ ਮਿਲਦਾ ਰਹਿੰਦਾ ਹੈ।

ਨਾਰੀ ਗ਼ਜ਼ਲਕਾਰਾਂ ਦਾ ਭਵਿੱਖ ਰੌਸ਼ਨ ਹੈ।

? ਦੇਹ ਅਤੇ ਪਿਆਰ ਦੇ ਫਲਸਫੇ ‘ਚ ਨਿਰੰਤਰ ਬਦਲਾਅ ਆਉੰਂਦੇ ਰਹਿੰਦੇ ਹਨ। ਪਰ ਤੁਹਾਡੀ ਰਚਨਾ

ਵਿੱਚ ਪਿਆਰ ਦੀ ਉਹੋ ਸ਼ਿੱਦਤ ਤੇ ਬਕਾਇਦਗੀ ਰਹਿੰਦੀ ਹੈ। ਇੱਸ ਨੂੰ ਵਧੀਆ ਪ੍ਰਾਸਪੈਕਟਿਵ ਵੀ ਕਿਹਾ

ਜਾ ਸਕਦਾ ਹੈ। ਪਰ ਕੀ ਇਹ ਅਕਾਊ ਨਹੀਂ ਲੱਗਦਾ? ਕੀ ਦੇਹੀ ਦੇ ਬਦਲਦੇ ਰੂਪ ਪਿਆਰ ਦੇ ਫਲਸਫੇ

ਨੂੰ ਪ੍ਰਭਾਵਿਤ ਕਰਦੇ ਹਨ?

- ਸਮੇਂ ਦਾ ਅਸਰ ਦੇਹੀ ‘ਤੇ ਪੈਂਦਾ ਹੈ, ਅਹਿਸਾਸਾਂ ‘ਤੇ ਨਹੀ। ਪਿਆਰ ਜ਼ਿੰਦਗੀ ਦਾ ਇਕ ਸਰਵਸ੍ਰੇਸ਼ਟ ਅਤੇ

ਮੁੱਲਵਾਨ ਜਜ਼ਬਾ ਹੈ।ਜਿਉਂ-ਜਿਉਂ ਜਿੰਦਗੀ ਪ੍ਰਤੀ ਤੁਹਾਡੀ ਸੋਚ, ਸਮਝ ਅਤੇ ਬਿਰਤੀ ਨਿਖਰਦੀ ਹੈ, ਇਹ

ਜਜ਼ਬਾ ਹੋਰ ਸੋਹਣਾ, ਸੱਜਰਾ ਅਤੇ ਨਿਰਮਲ ਲੱਗਦਾ ਹੈ। ਉਮਰ ਦੇ ਵਧਣ ਨਾਲ਼ ਇਸ ਦੀ ਲੋੜ ਅਤੇ

ਅਹਿਮੀਅਤ ਹੋਰ ਵੱਧ ਜਾਂਦੀ ਹੈ।ਪਿਆਰ ਕਵਿਤਾ ਕਦੇ ਅਕਾਊ ਨਹੀਂ ਹੁੰਦੀ, ਬਸ਼ਰਤੇ ਕਿ ਤੁਹਾਡੇ ਪਿਆਰ

ਵਿਚ ਹੁਨਰ, ਸ਼ਿੱਦਤ ਅਤੇ ਸੱਜਰਾਪਨ ਬਰਕਰਾਰ ਹੋਵੇ।

? ਗ਼ਜ਼ਲ ਦੇ ਰੂਪਕ ‘ਚੋਂ ਇਸਤਰੀ ਦਰਕਿਨਾਰ ਸੀ।ਤੁਹਾਡਾ ਦਾਖਲ ਹੋਣ ਦਾ ਸਬੱਬ ਕਿਵੇਂ ਬਣਿਆਂ?

- ਇਤਫ਼ਾਕ ਹੀ ਕਹਿ ਸਕਦੇ ਹਾਂ। ਗੀਤਾਂ ਤੋਂ ਬਾਅਦ ਜਦੋਂ ਮੈਂ ਗ਼ਜ਼ਲ ਲਿਖਣੀ ਸ਼ੁਰੂ ਕੀਤੀ ਤਾਂ ਮੈਨੂੰ ਅਜੀਬ

ਜਿਹਾ ਸਕੂਨ ਮਿਲਿਆ। ਬਹੁਤ ਸਾਦਗੀ ਅਤੇ ਸਹਿਜਤਾ ਨਾਲ਼ ਮੇਰੇ ਖਿਆਲ ਗ਼ਜ਼ਲਾਂ ਵਿਚ ਢਲਣ ਲੱਗੇ।

ਜਿਹਨਾਂ ਵਿਚ ਗੀਤਾਂ ਵਰਗੀ ਰਵਾਨੀ ਅਤੇ ਸਹਿਜਤਾ ਨਾਲ਼ ਅਨੋਖੀ ਜਿਹੀ ਖਿੱਚ ਵੀ ਮਹਿਸੂਸ ਹੋਈ। ਕਿਸੇ -

ਕਿਸੇ ਸ਼ਿਅਰ ‘ਤੇ ਮਨ ਹਲੂਣਿਆਂ ਜਾਂਦਾ ਸੀ। ਇਹ ਤਸੱਲੀ ਅਤੇ ਸਰੂਰ ਗੀਤ ਲਿਖਣ ਵੇਲ਼ੇ ਨਹੀਂ ਸੀ ਹੁੰਦਾ।

ਬਸ ਏਸੇ ਖੁਸ਼ੀ ਅਤੇ ਪਹਿਲੀ ਕਿਤਾਬ ਨੂੰ ਮਿਲ਼ੇ ਹੁੰਗਾਰੇ ਨੇ ਮੈਨੂੰ ਗ਼ਜ਼ਲਕਾਰੀ ਦੇ ਕਰੀਬ ਲੈ ਆਂਦਾ। ਦਿਲ

ਕਰਦਾ ਹੈ ਆਪਣੀਆਂ ਪਹਿਲੀਆਂ-ਪਹਿਲੀਆਂ ਗ਼ਜ਼ਲਾਂ ਦੇ ਚੰਦ ਸ਼ੇਅਰ ਤੁਹਾਡੇ ਨਾਲ਼ ਸਾਂਝੇ ਕਰਾਂ:

ਰਹੂ ਉਂਗਲਾਂ ਦੇ ਪੋਟਿਆਂ ‘ਚੋ ਲਹੂ ਸਿੰਮਦਾ

ਸਾਥੋਂ ਹੀਰਿਆਂ ਭੁਲੇਖੇ ਕੱਚ ਫੋਲ ਹੋ ਗਿਆ

ਅਸੀਂ ਟਾਹਣੀਆਂ ਦੇ ਨਾਲ਼ ਲੱਗ ਲੱਗ ਰੋਏ

ਇਕ ਫੁੱਲ ਸਾਡੇ ਪੇਰਾਂ ਤੋਂ ਮਧੋਲ ਹੋ ਗਿਆ

ਤੁਰ ਰਹੀ ਹਾਂ ਮੈਂ ਛੁਰੀ ਦੀ ਧਾਰ ‘ਤੇ

ਫੇਰ ਵੀ ਉਹ ਖੁਸ਼ ਨਹੀਂ ਮੇਰੀ ਰਫਤਾਰ ‘ਤੇ

ਮੌਸਮਾਂ ‘ਤੇ ਮਾਣ ਕਾਹਦਾ ਦੋਸਤੋ

ਮਾਣ ਕਾਹਦਾ ਮੌਸਮੀ ਦਿਲਦਾਰ ‘ਤੇ

ਇਸ਼ਕ ਦੇ ਵਿਚ ਘਾਟਾ ਮੁਨਾਫਾ ਵੇਖਦੈ

7

ਦਿਲ ਉਹਦਾ ਵੀ ਲੱਗ ਗਿਆ ਰੁਜ਼ਗਾਰ ‘ਤੇ

? ਗ਼ਜ਼ਲ ਵਿਚ ਵਿਚਾਰਨ ਅਤੇ ਸ਼ਿਲਪ ਪੱਖ ਤੋਂ ਲੰਮੀ ਸਾਧਨਾ ਅਤੇ ਮੰਥਨ ਦੀ ਲੋੜ ਪੈਂਦੀ ਹੈ। ਇਸ

ਪ੍ਰਕਿਰਿਆ ਦੌਰਾਨ ਤੁਸੀਂ ਆਪਣੇ-ਆਪ ਵਿਚ ਕੀ ਬਦਲਾਅ ਮਹਿਸੂਸ ਕੀਤੇ ਕਿ ਇਸ ਸਹਿਜ

ਅਵਸਥਾ ‘ਚ ਆ ਸਕੇ?

- ਗ਼ਜ਼ਲ ਇਕ ਸੰਗੀਤਕ ਸਿਨਫ ਹੈ। ਜਿਹੜੇ ਕਵੀਆਂ ਨੂੰ ਕੁਦਰਤੀ ਤੌਰ ‘ਤੇ ਸੰਗੀਤ ਦੀ ਸੋਝੀ ਹੁੰਦੀ ਹੈ,

ਉਹਨਾਂ ਨੂੰ ਗ਼ਜ਼ਲ ਦੇ ਸ਼ਿਲਪ ਪੱਖ ‘ਤੇ ਬਹੁਤੀ ਸਾਧਨਾ ਨਹੀਂ ਕਰਨੀ ਪੈਂਦੀ। ਬਾਕੀ, ਵਿਚਾਰ ਤਾਂ ਤੁਹਾਡੇ ਵਜੂਦ

ਦਾ ਹੀ ਇਕ ਹਿੱਸਾ ਹੁੰਦੇ ਨੇ। ਇਹਨਾਂ ਦਾ ਮੰਥਨ ਤਾਂ ਹਮੇਸ਼ਾਂ ਤੁਹਾਡੇ ਮਨ ਵਿਚ ਹੁੰਦਾ ਰਹਿੰਦਾ ਹੈ।ਜਦੋਂ ਕਿਸੇ

ਹਿਰਦੇ ‘ਚੋਂ ਖਿਆਲ, ਸੰਗੀਤ ਅਤੇ ਸੰਵੇਦਨਾ ਇੱਕਠੇ ਪ੍ਰਕਾਸ਼ਮਾਨ ਹੋ ਉੱਠਣ ਤਾਂ ਪਤਾ ਨਹੀ ਲੱਗਦਾ ਕਦੋਂ

ਗ਼ਜ਼ਲ ਰੂਪਮਾਨ ਹੋ ਗਈ।

?ਆਮ ਤੌਰ ‘ਤੇ ਸ਼ਿਲਪ ਪੱਖ ਤੋਂ ਮਜਬੂਤ ਗ਼ਜ਼ਲ ਵਿਚਾਰਕ ਪੱਖ ਤੋਂ ਹੌਲੀ ਰਹਿ ਜਾਂਦੀ ਹੈ। ਪਰ ਤੁਹਾਡੀ

ਗ਼ਜ਼ਲ ਵਿਚ ਦੋਹਾਂ ਪੱਖਾਂ ਦਾ ਨਿਭਾਅ ਸਮਾਨ ਹੋਇਆ ਹੈ। ਇਹ ਕਿਵੇਂ ਸੰਭਵ ਹੋਇਆ? ਤੁਸੀਂ ਕਿਸ

ਗੁਰੂ ਦੀ ਅਗਵਾਈ ਲਈ?

- ਔਲ਼ਖ ਸਹਿਬ, ਮੈਂ ਬਚਪਨ ਤੋਂ ਕਵਿਤਾ ਨੂੰ ਪਿਆਰ ਕੀਤਾ ਹੈ। ਸੁਰਤ ਸੰਭਲਣ ਦੇ ਸਮੇਂ ਤੋਂ ਹੀ ਕਵਿਤਾ ਅਤੇ

ਸੰਗੀਤ ਮੇਰੇ ਅੰਗ-ਸੰਗ ਰਹੇ ਹਨ। ਜਿਉਂ-ਜਿਉਂ ਵੱਡੀ ਹੋਈ , ਕਵਿਤਾ ਨੂੰ ਪੜ੍ਹਨ, ਸੁਣਨ ਅਤੇ ਮਾਨਣ ਦੇ ਹੋਰ

ਹੋਰ ਮੌਕੇ ਮਿਲਦੇ ਰਹੇ। ਮੈਂ ਉਸ ਦਿਨ ਨੂੰ ਕਦੀ ਨਹੀਂ ਭੁੱਲ ਸਕਦੀ ਜਦੋਂ ‘ਹਵਾ ਵਿਚ ਲਿਖੇ ਹਰਫ’ ਦੇ ਰੂਪ ਵਿਚ

ਸੁਰਜੀਤ ਪਾਤਰ ਜੀ ਨੂੰ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ। ਉਸ ਕਵਿਤਾ ਨੂੰ ਪੜ੍ਹਦਿਆਂ ਹੀ ਮੇਰੇ ਮਨ ‘ਚੋਂ

ਪਾਤਰ ਸਾਹਿਬ ਲਈ ਗੁਰੂ ਵਾਲ਼ੀ ਸ਼ਰਧਾ, ਸਤਿਕਾਰ ਅਤੇ ਨਿਸ਼ਚਾ ਜਾਗ ਪਿਆ। ਉਹਨਾਂ ਦੀ ਕਵਿਤਾ ਅਤੇ

ਸ਼ਖ਼ਸੀਅਤ ਤੋਂ ਜੋ ਰੌਸਨੀ ਪੈਦਾ ਹੋਈ ਉਸਨੇ ਮੇਰੇ ਖਿਆਲਾਂ ਅਤੇ ਮੇਰੀ ਕਵਿਤਾ ‘ਤੇ ਗਹਿਰਾ ਅਸਰ ਪਾਇਆ

ਹੈ। ਗੁਰੂ-ਸ਼ਿਸ਼ ਦੀ ਪ੍ਰੰਪਰਾ ਵਿਚ ਮੇਰਾ ਯਕੀਨ ਹੋਰ ਵੀ ਪੱਕਾ ਹੋ ਗਿਆ ਹੈ।

- ਡਾ: ਰਾਜਿੰਦਰ ਪਾਲ ਸਿੰਘ

||||ਸੁਖਵਿੰਦਰ ਅੰਮ੍ਰਿਤ ਕੋਲ ਸ਼ਕਤੀ ਹੈ ਕਿ ਉਹ ਆਪਣੇ ਆਪ ਨੂੰ ਅਤੇ ਕਾਵਿ-ਰੂਪ ਨੂੰ ਇੱਕ ਰੂਪ ਕਰ

ਸਕਦੀ ਹੈ। ਉਸ ਦੀ ਕਵਿਤਾ ਨਿਰੋਲ ਨਾਰੀ ਸਮੱਸਿਆਵਾਂ ਤੇ ਕੇਂਦਰਤ ਨਹੀਂ, ਸਗੋਂ ਇਹ ਕਵਿਤਾ ਦੇ

ਸਦੀਵੀ ਵਿਸ਼ੇ ਪਿਆਰ, ਨਿਆਂ ਅਤੇ ਕੁਦਰਤ ਨਾਲ ਵੀ ਜੁੜੀ ਹੋਈ ਹੈ। ਉਹ ਸਤਾਧਾਰੀ ਪਰੰਪਰਾ ਨੂੰ

ਕ੍ਰਾਂਤੀ ਦਾ ਕਤਲ ਨਹੀਂ ਕਰਨ ਦੇਂਦੀ, ਸਗੋਂ ਨਾਰੀ ਚੇਤਨਾ ਦੀ ਨਵੀਂ ਕ੍ਰਾਂਤੀਕਾਰੀ ਪਰੰਪਰਾ ਸਿਰਜਣ ਦਾ

ਆਹਰ ਕਰਦੀ ਹੈ।


- ਡਾ: ਜਸਵਿੰਦਰ ਸੈਣੀ
||||ਸੁਖਵਿੰਦਰ ਅੰਮ੍ਰਿਤ ਨੇ ਪੰਜਾਬੀ ਗ਼ਜ਼ਲ ਨੂੰ ਔਰਤ ਦੀ ਹੋਂਦ ਦੇ ਮਸਲਿਆਂ ਅਤੇ ਅਹਿਸਾਸਾਂ ਨਾਲ

ਲਬਰੇਜ਼ ਹੀ ਨਹੀਂ ਕੀਤਾ, ਸਗੋਂ ਗ਼ਜ਼ਲ ਵਿਚ ਔਰਤ ਨੂੰ ਸਬਜੈਕਟ ਬਣਾ ਕੇ ਇੱਕ ਨਵੀਂ ਕਾਵਿ-ਭਾਸ਼ਾ

ਸਿਰਜਣ ਅਤੇ ਰਵਾਇਤੀ ਗ਼ਜ਼ਲਕਾਰੀ ਦੀਆਂ ਵਰਜਿਤ ਸੀਮਾਵਾਂ ਨੂੰ ਤੋੜਨ ਦੀ ਜੁਰਅਤ ਵੀ ਕੀਤੀ

ਹੈ।



8
ਕਵਿਤਾ ਨਾਲ਼ ਮੇਰਾ ਇਸ਼ਕ-|ਸੁਖਵਿੰਦਰ ਅੰਮ੍ਰਿਤ

ਕਵਿਤਾ ਨਾਲ਼ ਮੇਰਾ ਇਸ਼ਕ ਜਮਾਂਦਰੂ ਹੈ। ਮੈਨੂੰ

ਯਾਦ ਹੈ ਜਦੋਂ ਦੂਜੀ-ਤੀਜੀ ‘ਚ ਪੜ੍ਹਦਿਆਂ ਸਕੂਲ

ਦਅਿਾਂ ਕਿਤਾਬਾਂ ‘ਚੋਂ ਕਵਿਤਾਵਾਂ ਲੱਭਦੀ ਰਹਿੰਦੀ।

ਪੰਜਾਬੀ ਦੀ ਕਿਤਾਬ ‘ਚੋਂ ਕਵਿਤਾਵਾਂ ਲੱਭ ਪੈਂਦੀਆਂ।

ਮੈਂ ਉਹਨਾਂ ਨੂੰ ਲੈਅ ਵਿੱਚ ਗਾਉਂਦੀ ਪਰ ਉਹ ਛੇਤੀ

ਮੁੱਕ ਜਾਂਦੀਆਂ। ਮੇਰਾ ਹੋਰ ਕਵਿਤਾਵਾਂ ਗਾਉਣ ਨੂੰ

ਜੀਅ ਕਰਦਾ।ਮੈਂ ਸਫੇ ਫਰੋਲਦੀ ਪਰ ਕਵਿਤਾ ਨਾ

ਲੱਭਦੀ।ਹਾਰ ਕੇ ਮੈਂ ਵਾਰਤਕ ਨੂੰ ਹੀ ਇੱਕ ਅਲਾਪ

ਜਿਹੇ ਵਿੱਚ ਪੜ੍ਹਨ ਲੱਗ ਪੈਂਦੀ ਪਰ ਉਸ ਵਿੱਚੋਂ ਮੈਨੂੰ

ਰਸ ਨਾ ਆਉਂਦਾ। ਮੈਨੂੰ ਲੱਗਦਾ ਕਿ ਵਾਰ-ਵਾਰ

ਹੈ,ਹਨ,ਸਨ ਅਤੇ ਇਹਨਾਂ ਦੇ ਪਿੱਛੇ ਲੱਗੀਆਂ ਡੰਡੀਆਂ

ਵਿਘਨ ਪਾਉਂਦੀਆਂ ਹਨ, ਬਾਕੀ ਸਭ ਠੀਕ ਹੈ। ਮੈਂ

ਸਤਰਾਂ ਦੇ ਸਾਰੇ ਅੰਤਲੇ ਸ਼ਬਦ ਅਤੇ ਡੰਡੀਆਂ ਕੱਟ

ਫਿਰ ਕਵਿਤਾ ਵਾਂਗ ਗਾਉਣ ਲੱਗ ਜਾਂਦੀ। ਕਿਤੇ ਕੋਈ

ਵਰਕਾ ਅਖ਼ਬਾਰ ਜਾਂ ਕਿਤਾਬ ਹੱਥ ਲੱਗ ਜਾਂਦੇ ਤਾਂ ੳੇਸ

ੁਵਿੱਚੋਂ ਕਵਿਤਾਵਾਂ ਲੱਭਦੀ ਰਹਿੰਦੀ।

ਕਿਤੇ ਕੋਈ ਗੀਤ ਵੱਜਦਾ ਸੁਣਦਾ ਤਾਂ ਕਲਮ ਨੂੰ ਧੂਹ

ਪੈਣ ਲੱਗ ਪੈਂਦੀ।ਸਾਡੇ ਘਰ ਵਿੱਚ ਉਦੋਂ ਰੇਡੀਉ ਨਹੀਂ

ਸੀ ਹੁੰਦਾ। ਆਂਢ-ਗੁਆਂਢ ਵਿੱਚ ਵੱਜਦੇ ਰੇਡੀਉ ਤੋਂ

ਕੋਈ ਗੀਤ ਵੱਜਦਾ ਸੁਣਦਾ ਤਾਂ ਸਾਰੀ ਸੁਰਤ ਗੀਤ ਦੇ

ਬੋਲ ਫੜਨ ‘ਚ ਲੀਨ ਹੋ ਜਾਂਦੀ।ਮਾਂ ਕਿਤੇ ਹੱਟੀ-ਭੱਠੀ

ਭੇਜਦੀ ਤਾਂ ਰਾਹ ਵਿੱਚੋਂ ਜਿਹੜੇ ਘਰੋਂ ਗੀਤ ਦੀ ਅਵਾਜ

ਆਉਂਦੀ ਤਾਂ ਉਸੇ ਦੀ ਦੀਵਾਰ ਨਾਲ਼ ਲੱਗ ਕੇ ਖਲੋ

ਜਾਂਦੀ।ਘਰ ਮੁੜਨ ਦਾ ਚੇਤਾ ਹੀ ਭੁੱਲ ਜਾਂਦਾ। ਫਿਰ

ਇੱਕ ਦਿਨ ਸਾਡੇ ਘਰ ਵੀ ਰੇਡੀਉ ਆ ਗਿਆ ਜਿਵੇਂ

ਕਣੀਆਂ ਨੂੰ ਤਰਸਦੇ ਘਰੇ ਇੰਦਰ ਦੇਵਤਾ ਆਪ

ਮਿਹਰਬਾਨ ਹੋ ਕੇ ਬਹੁੜ ਪਿਆ ਹੋਵੇ। ਫੇਰ ਤਾਂ ਜਾਣੀ

ਮੈਨੂੰ ਸਾਹ ਹੀ ਰੇਡੀਉ ਨਾਲ਼ ਆਉਂਦਾ।ਰੇਡੀਉ ਬੰਦ ਹੋ

ਜਾਂਦਾ ਤਾਂ ਮੇਰਾ ਸਾਹ ਘੁੱਟਿਆ ਜਾਂਦਾ।ਰੇਡੀਉ ਨਾਲ

ਮੇਰੀ ਦੀਵਾਨਗੀ ਮੁਹੱਬਤ ਵੇਖ ਕੇ ਮਾਂ ਨੂੰ ਗੁੱਸਾ ਚੜ੍ਹਦਾ।

ਝਿੜਕਾਂ ਪੈਂਦੀਆਂ ਪਰ ਮੈਂ ਬਾਝ ਨਾ ਆਉਂਦੀ। ਹਾਰ

ਕੇ ਮਾਂ ਨੂੰ ਰੇਡੀਉ ਪੇਟੀ ਵਿੱਚ ਸੁੱਟ ਕੇ ਜਿੰਦਾ ਲਾਉਣਾ

ਪੈਨਦਾ।ਫੇਰ ਮੈਨੂੰ ਪਤਾ ਨਹੀਂ ਲੱਗਿਆ ਕਿ ਗੀਤ

ਸੁਣਦੀ-ਸੁਣਦੀ ਮੈਂ ਆਪ ਕਦੋਂ ਗੀਤਾਂ ਦੀਆਂ ਤੁੱਕਾਂ

ਜੋੜਨ ਲੱਗ ਪਈ।ਰਾਤ ਨੂੰ ਪੜ੍ਹਨ ਦਾ ਬਹਾਨਾ ਕਰਕੇ

ਅੱਧੀ -ਅੱਧੀ ਰਾਤ ਤੱਕ ਕੋਈ ਗੀਤ ਜੋੜਦੀ

ਰਹਿੰਦੀ।ਮਾਂ ਨੂੰ ਪਤਾ ਨਹੀਂ ਕੀ ਭਰਮ ਹੋ ਗਿਆ ਉਹ

ਚੋਰੀ-ਛਿਪੇ ਮੇਰੇ ਬਸਤੇ ਦੀ ਤਲਾਸ਼ੀ ਲੈਂਦੀ ਰਹਿੰਦੀ

ਅਤੇ ਇੱਕ ਦਿਨ ਉਸਨੂੰ ਮੇਰਾ ਚੋਰੀ ਦਾ ਖਜਾਨਾ ਲੱਭ

ਪਿਆ। ਮੇਰੀ ਗੀਤਾਂ ਵਾਲ਼ੀ ਕਾਪੀ ਵੇਖਕੇ ਮਾਂ ਬਹੁਤ

ਦਾ ਡਰਾਵਾ ਦਿੱਤਾ ਤੇ ਕਾਪੀ ਪਾੜ ਕੇ ਚੁੱਲ੍ਹੇ ‘ਚ ਸੁੱਟ

ਦਿੱਤੀ। ਅਤੇ ਅੱਗੇ ਤੋਂ ਐਸੀ-ਵੈਸੀ ਹਰਕਤ ਨਾ ਕਰਨ

ਦੀ ਤਾੜਨਾ ਕੀਤੀ ਕਿਉਂਕਿ ਉਸ ਅਨੁਸਾਰ

ਕਬੀਲਦਾਰਾਂ ਦੀਆਂ ਧੀਆਂ ਗੀਤ-ਗੂਤ ਨਹੀਂ

ਲਿਖਦੀਆਂ ਹੁੰਦੀਆਂ।

ਬਸ ਪੈਰ ਮੇਰੇ ਮਾਸੂਮ ਗੀਤਾਂ ਦੇ ਸਾਹਮਣੇ ਮਨਾਹੀਆਂ

ਦੀਆਂ ਉੱਚੀਆਂ-ਉੱਚੀਆਂ ਕੰਧਾਂ ਉਸਰਨ ਲੱਗੀਆਂ।

ਅੱਗ ਵਿਛਣ ਲੱਗੀਆਂ।ਫੁੱਟਦੀਆਂ ਕਰੂੰਬਲਾਂ ਚੁੱਲ੍ਹੇ ਵਿੱਚ

ਡਹਿਣ ਲੱਗੀਆਂ।ਅਜੇ ਇੱਕ ਆਸ ਬਾਕੀ ਸੀ ਪੜ੍ਹਲਿਖ

ਕੇ ਕੁਝ ਬਣਨ ਦੀ ਆਸ।ਇਹਨਾਂ ਕੰਧਾਂ ਤੋਂ

ਮੁਕਤੀ ਪ੍ਰਾਪਤ ਕਰਨ ਦੀ ਆਸ। ਮੈਂ ਦਿਲ ਲਾ ਕੇ

ਪੜ੍ਹਾਈ ਕਰਨ ਲੱਗੀ। ਅੱਠਵੀਂ ‘ਚੋਂ ਜਮਾਤ ਦੂਜਾ

ਨੰਬਰ ਪ੍ਰਾਪਤ ਕੀਤਾ। ਪਰ ਇਹ ਆਸ ਵੀ ਬਹੁਤਾ

ਚਿਰ ਨਾ ਰਹਿ ਸਕੀ। ਇੱਕ ਘਟਨਾ ਵਿੱਚ ਮਾਂ ਦੇ ਮੋਢੇ

ਦੀ ਹੱਢੀ ਟੁੱਟ ਗਈ।ਭੈਣ-ਭਰਾਵਾਂ ‘ਚੋਂ ਮੈਂ ਹੀ ਵੱਡੀ

ਸੀ। ਘਰ ਦੇ ਕੰਮ-ਕਾਰ ਲਈ ਮੈਨੂੰ ਪੜ੍ਹਨੋ ਹਟਾ

ਲਿਆ ਗਿਆ। ਜਾਣੋ, ਕਿਸੇ ਨੇ ਕੁਹਾੜੀ ਲੈ ਕੇ ਮੇਰੇ

ਪੈਰ ਵੱਢ ਦਿੱਤੇ ਹੋਣ।ਤੇ ਮੇਰਾ ਸਿਰ ਪਟਾਕ ਦੇਣੇ ਭੁੰਜੇ

ਡਿਗ ਪਿਆ ਹੋਵੇ। ਮੈਥੋਂ ਪੜ੍ਹਾਈ ਛੱਡਣ ਦਾ ਦੁੱਖ

ਸਹਾਰਿਆ ਨਹੀਂ ਸੀ ਜਾਂਦਾ ।ਮੈਂ ਹੁਬਕੀਂ ਰੋਂਦੀ

ਰਹਿੰਦੀ। ਰਾਤ ਨੂੰ ਸਕੂਲ ਦੇ ਸੁਪਨੇ ਆਉਂਦੇ।

ਫੇਰ ਇੱਕ ਹੋਰ ਆਸ ਚਮਕੀ । ਵਿਆਹ ਤੋਂ ਬਾਅਦ

ਸਹੁਰੀਂ ਜਾ ਕੇ ਪੜ੍ਹਨ ਲਿਖਣ ਦੀ ਆਸ। ਮੈਂ ਮਨ ਹੀ

ਮਨ ਛੇਤੀ ਵਿਆਹ ਹੋ ਜਾਣ ਦੀਆਂ ਅਰਦਾਸਾਂ ਕਰਨ

ਲੱਗੀ। ਅਰਦਾਸ ਕਬੂਲ ਹੋਈ ਸਤਾਰਾਂ ਸਾਲ ਦੀ ਦਾ

ਵਿਆਹ ਹੋ ਗਿਆ।ਮੈਂ ਕਾਲੀਆਂ ਅੱਖਾਂ ‘ਚ ਸੁਨਹਿਰੀ

ਸੁਪਨੇ ਸਜਾ ਕੇ ਸਹੁਰੀਂ ਪਹੁੰਚੀ।ਲਧਿਆਣਾ ਸ਼ਹਿਰ,

ਖੁੱਲਾ-ਡੁੱਲਾ ਘਰ, ਮੋਕਲਾ ਵਿਹੜਾ, ਘਰ ਦੇ ਨਾਲ਼

ਲਗਵਾਂ ਪਾਰਕ,ਪਾਰਕ ਵਿੱਚ ਰੋਜ਼ ਆਥਣ ਨੂੰ ਮੇਰੀ

ਉਮਰ ਦੇ ਅੱਲੜ ਫੁੱਟਬਾਲ ਖੇਡਦੇ।ਮੈਂ ਹਸਰਤ ਨਾਲ਼

ਉਹਨਾਂ ਵੇਖਦੀ ਪਰ ਮੈਨੂੰ ਕੀ ਪਤਾ ਸੀ ਕਿ ਨੂੰਹਾਂਧੀਆਂ

ਦਾ ਕੰਧਾਂ ਤੋਂ ਪਾਰ ਦੇਖਣਾ ਮਨ੍ਹਾਂ ਹੁੰਦਾ ਹੈ।ਇੱਕ

ਦਿਨ ਸਵੇਰ ਸਾਰ ਸੁੱਤੀ ਉੱਠਦੀ ਹਾਂ ਕਿ ਪਤੀ ਦੇਵ

ਵਿਹੜੇ ‘ਚ ਪਈਆਂ ਵਾਧੂ ਇੱਟਾਂ ਚੁੱਕ-ਚੁੱਕ ਕੇ ਪਾਰਕ

ਨਾਲ਼ ਲੱਗਦੀ ਕੰਧ ਚਿਣ ਰਹੇ ਸੀ।ਮਾਤਾ ਜੀ ਮਦਦ

ਕਰਵਾ ਰਹੇ ਸਨ।ਕੰਧ ਉੱਚੀ ਹੋ ਗਈ।ਰਾਖਿਆਂ ਦਾ

ਫਿਕਰ ਮੁੱਕਿਆ।ਮੈਂ ਹੁਣ ਵਿਹੜੇ ‘ਚ ਸੁਰੱਖਿਅਤ

ਸੀ। ਦਿਲ ‘ਚੋਂ ਇੱਕ ਹੂਕ ਉੱਠੀ:

ਅਭੀ ਤੋ ਮੈਨੇ ਤਸੱਵਰ ਕੀਆ ਰਿਹਾਈ ਕਾ

ਲੋਹੀ ਲਾਖੀ ਹੋ ਗਈ। ਉਸਨੇ ਮੈਨੂੰ ਦਿਉ ਵਰਗੇ ਪਿਉ

9

ਬੁਲੰਦ ਹੋ ਗਈ ਦੀਵਾਰੇਂ ਕੈਦਖਾਨੋਂ ਕੀ

ਮੈਨੂੰ ਉਸ ਘਰ ਦੇ ਕਾਇਦੇ-ਕਾਨੂੰਨ ਸਮਝਦਿਆਂ ਦੇਰ

ਨਾ ਲੱਗੀ। ਜਿਹੜੈ ਖਾਸ ਤੌਰ ‘ਤੇ ਮੇਰੇ ਲਈ ਹੀ ਬਣੇ

ਸਨ ਅਤੇ ਮੇਰੇ ਲਈ ਹਰ ਚੀਜ ਦੇ ਮਾਅਨੇ ਹੋਰ ਹੋ

ਗਏ:

ਮਰਦ ਮਾਇਨੇ ਹਕੂਮਤ

ਔਰਤ ਮਾਇਨੇ ਬੇਬਸੀ

ਝਾਂਜਰ ਮਾਇਨੇ ਬੇੜੀ

ਚੂੜੀ ਮਾਇਨੇ ਹੱਥਕੜੀ

ਮੇਰੀ ਪੜ੍ਹਨ ਲਿਖਣ ਦੀ ਖ਼ਾਹਿਸ਼ ਨੂੰ ਉਹਨਾਂ ਨੇ ਜੱਗੋਂ

ਤੇਰਵੀਂ ਕਹਿ ਕੇ ਹਾਸੇ ‘ਚ ਉਡਾ ਦਿੱਤਾ। “ਅਸਮਾਨ

ਤੋਂ ਡਿੱਗਿਆ ਤੇ ਖਜੂਰ ‘ਚ ਅਟਕਿਆ” ਵਾਂਗ ਮੈਂ

ਆਪਣੇ ਹਾਲ ‘ਤੇ ਝੂਰਨ ਲੱਗੀ। ਮੈਨੂੰ ਆਪਣੇ ਨਾਲ਼

ਹੁੰਦੀਆਂ ਵਧੀਕੀਆਂ ਦਾ ਅਹਿਸਾਸ ਹੋਣ ਲੱਗਿਆ।ਪਰ

ਇਹਨਾਂ ਨਾਲ਼ ਕਿਵੇਂ ਸਿੱਝਾਂ ਕੀ ਰਾਹ ਨਜ਼ਰ ਨਹੀਂ

ਆਉਂਦਾ। ਮੈਂ ਇਹਨਾਂ ਨੇਰਿਆਂ ‘ਚ ਦੀਵੇ ਧਰਨੇ

ਸਨ, ਇਹਨਾਂ ਕੰਧਾਂ ਵਿੱਚ ਦਰਵਾਜੇ ਕੱਢਣੇ ਸਨ।ਆਪਣੇ

ਹਿੱਸੇ ਦਾ ਅੰਬਰ ਹਾਸਿਲ ਕਰਨਾ ਸੀ।ਮੈਂ ਅੱਲੀ ਮੱਤ

ਵਾਲ਼ੀ, ਅਣਭੋਲ ਪੇਂਡੂ ਕੁੜੀ ਜਿਹਦੇ ਨਾਲ਼ ਸੁਪਨਅਿਾਂ

ਤੋਂ ਬਿਨਾਂ ਕੋਈ ਨਹੀਂ ਸੀ।ਮਨ ‘ਚੋਂ ਅਵਾਜ਼ ਆਈ

ਲਗਨ, ਪਿਆਰ, ਕੋਸ਼ਿਸ਼, ਨਿਮਰਤਾ||।ਮੈਂ ਬਿਨਾ

ਨਾਗਾ ਪਤੀ ਦੇਵ ਦੇ ਤਰਲੇ ਕਰਨ ਲੱਗੀ|||ਜੀ ਲੈ ਦੋ

ਇਕ ਕਾਪੀ|||ਜੀ ਲੈ ਦੋ ਇਕ ਪੈੱਨ|||। ਤੇ ਫੇਰ ਜਿਵੇਂ

ਕਿਸੇ ਨੇ ਕਿਹਾ ਹੈ “ਪੱਥਰ ਕਦੇ ਪਾਣੀ ‘ਤੇ ਨਿਸ਼ਾਨ

ਨਹੀਂ ਪਾਉਂਦੇ, ਅੰਤ ਪਾਣੀ ਹੀ ਪੱਥਰ ‘ਤੇ ਨਿਸ਼ਾਨ

ਪਾਉਂਦਾ ਹੈ।“ ਬਾਰਾਂ ਸਾਲ ਮਗਰੋਂ ਇੱਕ ਦਿਨ

ਆਇਆ ਜਦੋਂ ਮੈਂ ਸਕੂਲ ਜਾ ਕੇ ਦਸਵੀਂ ‘ਚ ਦਾਖ਼ਿਲ

ਹੋ ਗਈ।ਉਸੇ ਸਕੂਲ ਵਿੱਚ ਮੇਰੇ ਦੋਵੇਂ ਬੱਚੇ ਪੜ੍ਹਦੇ

ਸਨ।

ਜਿਸ ਤਰ੍ਹਾਂ ਮੈਂ ਕਵਿਤਾ ਨੂੰ ਜੀਅ ਜਾਨ ਨਾਲ਼ ਮਹੱਬਤ

ਕੀਤੀ, ਕਵਿਤਾ ਨੇ ਮੇਰੇ ਨਾਲ਼ ਕੋਈ ਘੱਟ ਪਿਆਰ

ਨਹੀਂ ਕੀਤਾ। ਜ਼ਿੰਦਗੀ ਜ਼ਿੰਦਗੀ ਦੇ ਸਾਰੇ ਉੱਭੜਖਾਭੜ

ਰਾਹਾਂ ‘ਤੇ ਇਸਨੇ ਮੇਰਾ ਹੱਥ ਘੁੱਟ ਕੇ ਫੜੀ

ਰੱਖਿਆ।ਇਹ ਮੇਰੇ ੳੰਦਰ ਸੁਲਗਦੀ ਕਵਿਤਾ ਦੀ

ਸ਼ਕਤੀ ਸੀ ਕਿ ਮੈਂ ਆਪਣੇ ਨਾਲ਼ ਏਨੀਆਂ ਵਿਰੋਧੀ

ਸੁਰਾਂ ਨੂੰ ਸਹਿਮਤ ਕਰ ਸਕੀ। ਇਹ ਕਵਿਤਾ ਦੀ ਹੀ

ਜੋਤ ਸੀ ਜੋ ਮੈਨੂੰ ਹਨੇਰੇ ਵਿੱਚੋਂ ਕੱਢ ਕੇ ਪ੍ਰਕਾਸ਼ ਮੰਡਲ

ਤੱਕ ਲੈ ਆਈ।ਕਵਿਤਾ ਨੇ ਮੇਰੇ ਸਾਰੇ ਭਾਵਾਂ ਨੂੰ

ਆਪਣੇ ਸੀਨੇ ਵਿੱਚ ਥਾਂ ਦਿੱਤੀ।ਮੇਰੇ ਮਨ ‘ਚੋਂ ਉੱਠਦੀ

ਹਰ ਤਰੰਗ ਨੂੰ ਆਪਣੇ ਲਫ਼ਜ਼ਾਂ ‘ਚ ਸਾੀਭਆ। ਮੇਰੇ

ਹਰ ਹੰਝੂ ਨੂੰ ਕੁਸ਼ੀ ‘ਚ ਬਦਲਿਆ।ਮੈਂ ਅੱਜ ਜੋ ਵੀ ਹਾਂ

ਆਪਣੀ ਕਵਿਤਾ ਦੀ ਬਦੌਲਤ ਹਾਂ।ਮੇਰੀ ਹੋਂਦ ਦੀ

ਮਿੱਟੀ ਕਵਿਤਾ ਦੇ ਚੱਕ ‘ਤੇ ਚੜ੍ਹ ਕੇ ਰੂਪਮਾਨ ਹੋਈ।

ਕਵਿਤਾ ਰੌਸ਼ਨੀ ਦਾ ਮਰਕਜ਼ ਹੈ,ਜਿੱਥੋਂ ਮੈਂਨੂੰ ਜ਼ਿੰਦਗੀ

ਦੇ ਸਾਰ ਅਤੇ ਸਾਰਥਿਕਤਾ ਦਾ ਭੇਤ ਮਿਲ਼ਦਾ ਹੈ।

ਹੇ ਕਵਿਤਾ! ਮੈਂ ਤੇਰੇ ਤੇਜ ਅਤੇ ਤੇਰੀ ਆਭਾ ਦੇ

ਸਾਹਮਣੇ ਹਰ ਪਲ ਸਾਜਿਦ ਹਾਂ।

ਕਵਿਤਾ ਸਾਹਿਤ ਦੀ ਅਜਿਹੀ ਸਿਨਫ ਹੈ ਜਿਸਨੂੰ

ਤੁਸੀਂ ਜੋਰ ਧਿੰਙਾਣੇ ਨਹੀਂ ਅਪਣਾ ਸਕਦੇ। ਇਹਦੇ

ਮੂਹਰੇ ਸਿਆਣਪਾਂ ਦੀ ਕੋਈ ਪੇਸ਼ ਨਹੀਂ ਚੱਲਦੀ।ਇਹ

ਚਤੁਰਾਈਆਂ ਦੇ ਵੱਸ ਵਿੱਚ ਨਹੀਂ ਆਉਂਦੀ।ਇਹ

ਵਕਤ ਦੀ ਮੁਥਾਜ ਨਹੀਂ ਹੁੰਦੀ।ਕਵਿਤਾ ਉਹ ਤਰੰਗ,

ਹੈ ਜੋ ਆਪਣਾ ਸਾਜ ਆਪ ਚੁਣਦੀ ਹੈ।ਅਤੇ ਬੜੀ

ਮੜਕ ਨਾਲ਼ ਸਾਜ ਕੋਲ਼ ਆਉਂਦੀ ਹੈ।ਇਹ ਨਹੀਂ ਕਿ

ਜਦੋਂ ਕਵਿਤਾ ਨੇ ਤੁਹਾਨੂੰ ਚੁਣ ਲਿਆ ਤਾਂ ਤੁਸੀਂ ਜਦੋਂ

ਮਰਜੀ ਕਵਿਤਾ ਲਿਖਣ ਬੈਠ ਜਾਉ।ਨਹੀਂ,||ਮਰਜੀ

ਹਮੇਸ਼ਾਂ ਕਵਿਤਾ ਦੀ ਹੀ ਚੱਲੇਗੀ।ਇਹ ਜਦੋਂ ਚਾਹੇਗੀ,

ਆਪਣੀਆਂ ਸੂਖਮ ਕਲਾਈਆਂ ਨਾਲ਼ ਤੁਹਾਨੂੰ ਵਲ਼

ਲਏਗੀ।ਬਾਰਸ਼ ਵਾਂਗ ਬਰਸਣ ਲੱਗ ਪਵੇਗੀ।ਦਿਨਰਾਤ

ਆਪਣੇ ਜਾਦੂ ਨਾਲ਼ ਕੀਲੀ ਰੱਖੇਗੀ ਅਤੇ ਕਦੀ

ਅਜਿਹਾ ਵੀ ਹੋਵੇਗਾ ਲੰਮੀਆਂ ਔੜਾਂ ਲੱਗ

ਜਾਣਗੀਆਂ।ਤੁਸੀਂ ਇਕ-ਇਕ ਕਣੀ ਨੂੰ ਤਰਸ

ਜਾਉਗੇ। ਮੈਂ ਲਿਖਿਆ ਸੀ:

ਕਦੇ ਮਰ ਮਰ ਕੇ ਬਣਦੀ ਹੈ

ਮਸਾਂ ਇਕ ਸਰਤ ਕਵਿਤਾ ਦੀ

ਕਦੇ ਇਉਂ ਉਤਰਦੀ ਹੈ

ਜਿਸ ਤਰ੍ਹਾਂ ਇਲਹਾਮ ਹੋ ਜਾਵੇ|||

ਮੈਨੂੰ ਅਕਸਰ ਪੁੱਛਿਆ ਜਾਂਦਾ ਕਿ ਤੂੰ ਔਰਤਾਂ ਬਾਰੇ

ਹੀ ਕਿਉਂ ਲਿਖਦੀ ਹੈਂ?

ਜਾਂ

ਤੂੰ ਰਿਸ਼ਤਿਆਂ ਬਾਰੇ ਹੀ ਕਿਉਂ ਲਿਖਿਆ ਹੈ?

ਜਦ ਕਿ ਹੋਰ ਵੀ ਬਹੁਤ ਵਿਸ਼ੇ ਹਨ, ਉਹਨਾਂ ਬਾਰੇ

ਕਿਉਂ ਨਹੀਂ ਲਿਖਦੀ?

ਹਾਂ, ਬਹੁਤ ਸਾਰੇ ਵਿਸ਼ੇ ਹਨ ਤੇ ਕਵਿਤਾ ਦੀ ਬੁੱਕਲ਼

ਬਹੁਤ ਮੋਕਲੀ।ਕਵਿਤਾ ਬਹੁਤ ਅਸਾਨੀ ਨਾਲ਼

ਕਾਇਨਾਤ ਦੇ ਸਾਰੇ ਵਿਸ਼ਿਆਂ ਨੂੰ ਆਪਣੇ ‘ਚ ਸਮਾਉਣ

ਦੇ ਸਮਰੱਥ ਹੈ।ਇੱਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ

ਕਵਿਤਾ ਹਰ ਥਾਂ ਮੌਜੂਦ ਹੈ, ਸ਼੍ਰਿਸ਼ਟੀ ਦੇ ਕਣ-ਕਣ

ਵਿੱਚ ਇੱਸਦਾ ਝਲਕਾਰਾ ਮਿਲ਼ਦਾ ਹੈ। ਬਸ ਵੇਖਣ

ਵਾਲ਼ੀ ਅੱਖ ਤੇ ਮਹਿਸੂਸ ਕਰਨ ਵਾਲਾ ਹਿਰਦਾ ਚਾਹੀਦਾ

ਹੈ। ਮੈਂ ਲਿਖਿਆ ਸੀ:

ਕਵਿਤਾ ਹੁੰਦੀ ਹੈ ਹਰ ਥਾਂ ਹਾਜ਼ਿਰ,

ਗੈਰ-ਹਾਜ਼ਿਰ ਹੁੰਦਾ ਹੈ ਸਿਰਫ ਕਵੀ

ਸਵਾਲ ਇਹ ਉੱਠਦਾ ਹੈ ਕਿ ਕਵੀ ਕਿਉਂ ਗੈਰ ਹਾਜ਼ਿਰ

ਹੁੰਦਾ ਹੈ। ਜਵਾਬ ਬਣਦਾ ਹੈ ਹਰ ਕਵੀ ਹਰ ਥਾਂ

ਹਾਜ਼ਿਰ ਨਹੀਂ ਹੋ ਸਕਦਾ।ਬੇਸ਼ੱਕ ਕਵੀ ਦੀ ਦ੍ਰਿਸ਼ਟੀ

ਉਹਨਾਂ ਹਨੇਰੀਆਂ ਕੁੰਦਰਾਂ ਤੱਕ ਪਹੁੰਚਣ ਦੇ ਸਮਰੱਥ

ਹੁੰਦੀ ਹੈ ਜਿੱਥੇ ਚਾਨਣ ਨਹੀਂ ਪਹੁੰਚ ਸਕਦਾ। ਕਵੀ

ਕੋਲ਼ ਅਜਿਹੀ ਸੰਵੇਦਨਸ਼ੀਲਤਾ ਹੁੰਦੀ ਹੈ ਜਿਸ ਨਾਲ਼

ਉਹ ਦੂਸਰਿਆਂ ਦੇ ਦੁੱਖ-ਸੁੱਖ ਆਪਣੇ ਮਨ ‘ਤੇ ਹੰਢਾਅ

ਕੇ ਵੇਖ ਸਕਦਾ ਹੈ।ਪਰ ਇਸਦੇ ਬਾਵਜੂਦ ਹਰ ਵਿਸ਼ਾ

10

ਕਵੀ ਦੀ ਕਲਮ ਦਾ ਮੁਕੱਦਰ ਨਹੀਂ ਬਣਦਾ।ਇਹ

ਕਵੀ ਦੇ ਪਿਛੋਕੜ,ਵਰਗ,ਰੁਚੀਆਂ,ਸੁਭਾਅ,ਸੂਝ,

ਆਲਾਂ-ਦੁਆਲ਼ਾ, ਸਥਿਤੀਆਂ ਤੇ ਉਸਦੇ ਜੀਵਨ

ਅਨੁਭਵਾਂ ‘ਤੇ ਨਿਰਭਰ ਕਰਦਾ ਹੈ ਕਿ ਉਹ ਕਿਸ

ਵਿਸ਼ੇ ‘ਤੇ ਸੱਚੀ ਅਤੇ ਸ਼ਿੱਦਤ ਭਰੀ ਕਵਿਤਾ ਲਿਖ

ਸਕਦਾ ਹੈ।ਇਸਦੇ ਇਲਾਵਾ ਪੁਰਸ਼ ਅਤੇ ਨਾਰੀ ਕਾਵਿ

ਦੇ ਵਿਸ਼ਿਆਂ ਵਿੱਚ ਇੱਕ ਬੁਨਿਆਦੀ ਅੰਤਰ ਵੇਖਿਆ

ਜਾਂਦਾ ਹੈ।ਜਿੱਥੇ ਪੁਰਸ਼ ਕਵੀ ਸਾਰੇ ਬ੍ਰਹਿਮੰਡ ਦੇ

ਮਸਲਿਆਂ ਨੂੰ ਆਪਣਾ ਵਿਸ਼ਾ ਬਣਾਉਦੇ ਹਨ, ਨਾਰੀ

ਕਵਿਤਾ ਜਿਆਦਾਤਰ ਘਰ,ਪਰਿਵਾਰ ਅਤੇ ਰਿਸ਼ਤਿਆਂ

ਨਾਲ਼ ਸੰਵਾਦ ਰਚਾਉਂਦੀ ਹੈ।ਇਸਦਾ ਕਾਰਨ ਪੁਰਸ਼

ਅਤੇ ਨਾਰੀ ਦੀ ਪ੍ਰਕਿਰਤੀ,ਮਾਨਸਿਕਤਾ, ਭੂਮਿਕਾ,

ਜੀਵਨ ਸ਼ੈਲੀ ਅਤੇ ਜੀਵਨ ਅਨੁਭਵਾਂ ਦਾ ਵੱਖਰੇ ਹੋਣਾ

ਹੈ।ਕਵਿਤਾ ਦੇ ਵਿਸ਼ਿਆਂ ਬਾਰੇ ਗੱਲਾਂ ਕਰਦਾ ਹੋਇਆ

ਰਸੂਲ ਹਮਜਾਤੋਵ ਲਿਖਦਾ ਹੈ:

ਹੇ ਬਾਜ਼!

ਤੇਰਾ ਸਭ ਤੋਂ ਪਿਆਰਾ ਗੀਤ ਕਾਹਦੇ ਬਾਰੇ ਹੈ?

ਉੱਚੇ ਪਹਾੜਾਂ ਬਾਰੇ!

ਹੇ ਸਮੁੰਦਰੀ ਮੁਰਗਾਬੀ!

ਤੇਰਾ ਸਭ ਤੋਂ ਮਨਭਾਉਂਦਾ ਗੀਤ ਕਾਹਦੇ ਬਾਰੇ ਹੈ?

ਨੀਲੇ ਸਮੁੰਦਰ ਬਾਰੇ

ਹੇ ਕਾਗ ਤੇਰਾ ਸਭ ਤੋਂ ਪਿਆਰਾ ਗੀਤ ਕਾਹਦੇ ਬਾਰੇ

ਹੈ?

ਰਣਭੂਮੀ ਵਿੱਚ ਪਈਆਂ ਅਤਿਸੁਆਦੀ ਲਾਸ਼ਾਂ ਬਾਰੇ!

ਇਹ ਵੀ ਜਰੂਰੀ ਨਹੀਂ ਕਿ ਤੁਹਾਡੇ ਜੀਵਨ ਦਾ ਹਰ

ਅਨੁਭਵ ਉਸੇ ਵੇਲ਼ੇ ਕਵਿਤਾ ‘ਚ ਢਲ ਜਾਵੇ। ਕਈ

ਵਾਰ ਗਹਿਰੇ ਤੋਂ ਗਹਿਰੇ ਅਨੁਭਵ ਜੋ ਤੁਹਾਡੀ ਰੂਹ ਨੂੰ

ਚੀਰ ਕੇ ਲੰਘੇ ਹੁੰਦੇ ਹਨ ਕਵਿਤਾ ਵਿੱਚ ਨਹੀਂ ਢਲਦੇ,

ਜਾਂ ਬਹੁਤ ਅਰਸੇ ਬਾਅਦ ਕਵਿਤਾ ਦਾ ਸਾਕਾਰ ਰੂਪ

ਹੋ ਜਾਂਦੇ ਹਨ। ਕਈ ਵਾਰ ਮਾਮੂਲੀ ਜਿਹੀ ਗੱਲ,ਘਟਨਾ

ਜਾਂ ਖਿਆਲ ਤੁਹਾਡੇ ਕੋਲ਼ੋਂ ਕਵਿਤਾ ਲਿਖਵਾ ਦਿੰਦਾ

ਹੈ।ਕਈ ਵਾਰ ਮਹਾਨ ਗੱਲਾਂ ਜਾਂ ਘਟਨਾਵਾਂ ਵੀ ਕਵਿਤਾ

ਕੋਲ਼ੋਂ ਅੱਖ ਬਚਾ ਕੇ ਲੰਘ ਜਾਂਦੀਆਂ ਹਨ।ਸ਼ਾਇਦ!

ਕਦੇ ਫੇਰ ਤੁਹਾਡੀ ਕਵਿਤਾ ਦਾ ਦਰ ਖੜਕਾਉਣ ਲਈ।

- ਡਾ: ਦਲੀਪ ਸਿੰਘ ਉੱਪਲ

||||ਸੁਖਵਿੰਦਰ ਅੰਮ੍ਰਿਤ ਆਪਣੀ ਕਵਿਤਾ ਵਿਚ ਪਿਆਰ ਗੜੁੱਤੀ ਆਤਮਾ ਦੀ ਤਸਵੀਰ

ਖਿੱਚਦੀ ਹੈ। ਸਮਾਜਿਕ ਸਰੋਕਾਰਾਂ ਦੇ ਨਾਲ ਨਾਲ ਉਹ ਅਧਿਆਤਮਕ ਰੰਗ ਵੀ ਬਖੇਰਦੀ ਹੈ। ਉਸ ਦਾ

ਜ਼ਿੰਦਗੀ ਪਰਤੀ ਨਜ਼ਰੀਆ ਹਾਂ-ਮੁਖੀ ਹੈ। ਉਹ ਸਵੈ-ਮਾਣ ਨਾਲ ਭਰੀ ਹੋਈ ਹੈ।


- ਪ੍ਰਕਾਸ਼ ਪ੍ਰਭਾਕਰ

||||ਸੁਖਵਿੰਦਰ ਅੰਮ੍ਰਿਤ ਦੀ ਕਵਿਤਾ ਕਰੁਣਾ ਅਤੇ ਮੁਹੱਬਤ ਨਾਲ ਓਤਪੋਤ ਹੋਣ ਕਰਕੇ

ਇਬਾਦਤ ਦਾ ਰੂਪ ਧਾਰਨ ਕਰ ਗਈ ਹੈ। ਉਹ ਲੰਬੀਆਂ ਕਵਿਤਾਵਾਂ ਦੇ ਨਾਲ ਨਾਲ ਨਿੱਕੇ ਨਿੱਕੇ ਕਾਵਿਕਿਣਕੇ

ਵੀ ਸਿਰਜਦੀ ਹੈ। ਇਹਨਾ ਨਿੱਕੀਆਂ ਕਵਿਤਾਵਾਂ ਵਿਚ ਉਹ ਸਮਾਜਿਕ, ਯਥਾਰਥ ਅਤੇ ਹੋਰ

ਮਹੱਤਵਪੂਰਨ ਮਾਨਵੀ ਸਰੋਕਾਰਾਂ, ਸਮੱਸਿਆਵਾਂ ਦਾ ਵਿਖਿਆਨ ਵੀ ਕਰਦੀ ਹੈ ਅਤੇ ਉਹਨਾ ਦਾ ਉਦਾਤ

ਹੱਲ ਵੀ ਬਿਨ ਕਹਿਆਂ ਹੀ ਦੱਸ ਜਾਂਦੀ ਹੈ। ਇਹ ਸਭ ਉਹ ਕਾਵਿ-ਅਣੂ ਹਨ, ਜਿੰਨਾਂ ਵਿਚ ਸੰਪੂਰਨ

ਬ੍ਰਹਿਮੰਡ ਸੁੰਗੜ ਕੇ ਅਲੋਪ ਹੋ ਜਾਂਦਾ ਹੈ।

-ਡਾ: ਚਰਨਜੀਤ ਕੌਰ
||||ਸੁਖਵਿੰਦਰ ਅੰਮ੍ਰਿਤ ਪੰਜਾਬੀ ਕਵਿਤਾ ਵਿਚ ਇੱਕ ਮਹੱਤਵਪੂਰਨ ਨਾਂ ਹੈ। ਉਹ ਪੰਜਾਬੀ ਦੀ

ਮੀਰਾ ਹੈ ਜੋ ਆਪਣੇ ਇਸ਼ਟ ਦੇ ਰੰਗ ਵਿਚ ਰੰਗੀ ਗੀਤ ਗਾਉਂਦੀ ਹੈ। ਦਿਲਚਸਪ ਗੱਲ ਇਹ ਹੈ ਕਿ ਉਸ

ਨੇ ਔਰਤ-ਮਰਦ ਪਿਆਰ ਸਬੰਧਾਂ ਦੀ ਸੰਵੇਦਨਸ਼ੀਲ ਭਾਵਕਤਾ ਨੂੰ ਫੈਲਾਅ ਵਿਚ ਹੀ ਨਹੀਂ ਦੇੀਖਆ,

ਸਗੋਂ ਉਸ ਨੇ ਅਚੇਤੇ ਹੀ ਇਸ ਨੂੰ ਸਮਾਜਿਕ ਪ੍ਰਬੰਧ ਵਿਚ ਰੱਖ ਕੇ ਬੌਧਿਕ ਗਹਿਰਾਈ ਵੀ ਮਾਪੀ ਹੈ।

ਉਸ ਦੀ ਕਾਵਿ-ਕਾਰੀ ਪੰਜਾਬੀ ਕਾਵਿ-ਮੰਡਲ ਵਿਚ ਧਰੂ ਤਾਰੇ ਵਾਂਗੂੰ ਸਥਾਈ ਤੌਰ ਤੇ ਟਿਕਣ ਦੀ

ਸਮਰੱਥਾ ਰੱਖਦੀ ਹੈ।



11

ਇਉਂ ਨਹੀਂ ਵਿਛੜਾਂਗੀ||||

ਇਉਂ ਨਹੀਂ ਵਿਛੜਾਂਗੀ

ਮੈਂ ਤੇਰੇ ਨਾਲ਼ੋਂ

ਕਿਰ ਜਾਂਦਾ ਹੈ ਜਿਵੇਂ

ਰੁੱਖ ਦੀ ਟਾਹਣੀ ਤੋਂ

ਕੋਈ ਜਰਦ ਪੱਤਾ

ਕਿ ਤੇਰੇ ਤੋਂ ਵਿਛੜਨ ਲੱਗਿਆਂ

ਮੈਂ ਬਹੁਤ ਚਿਰ ਲਾਵਾਂਗੀ

ਬਹੁਤ ਚਿਰ ਤੇਰੀ ਚੱਪ ਨੂੰ ਮੁਖਾਤਿਬ ਰਹਾਂਗੀ

ਬਹੁਤ ਚਿਰ

ਤੇਰੇ ਯਖ ਮੌਸਮਾਂ ਵਿੱਚ ਸੁਲਗਾਂਗੀ

ਬਹੁਤ ਚਿਰ

ਤੇਰੇ ਨੇ੍ਹਰਿਆਂ ‘ਚ ਟਿਮਟਿਮਾਵਾਂਗੀ

ਭਟਕਾਂਗੀ ਤੇਰੇ ਰਾਹਾਂ ਵਿੱਚ

ਸਾਏ ਵਾਂਘੂੰ

ਉੱਡ ਉੱਡ ਪਏਗੀ ਤੇਰੀਆਂ ਅੱਖਾਂ ਵਿਚ

ਧੂੜ ਮੇਰੇ ਝਉਲਿਆਂ ਦੀ

ਖਿੱਲਰੇ ਰਹਿਣਗੇ ਤੇਰੇ ਖ਼ਲਾਅ ਵਿਚ

ਮੇਰੇ ਖੰਭ ਜਿਹੇ

ਕਰਾਹੁੰਦੀ ਰਹਾਂਗੀ ਤੇਰੀ ਟਾਹਣੀ ‘ਤੇ

ਵਿੰਨੇ ਹੋਏ ਪੰਖੇਰੂ ਵਾਂਗ

ਕਿ ਬੂੰਦ ਬੰੂ ਹੋਵਾਂਗੀ

ਤੇਰੇ ਲਹੂ ‘ਚੋਂ ਕਸ਼ੀਦ

ਕਣ ਕਣ ਵਿਛੜਾਂਗੀ

ਤੇਰੇ ਬ੍ਰਹਿਮੰਡ ਨਾਲ਼ੋਂ

ਲਫ਼ਜ਼ ਲਫ਼ਜ਼ ਕਾਨੀ ‘ਚੋਂ ਕਿਰਾਂਗੀ

ਨਕਸ਼ ਨਕਸ਼ ਚੇਤਿਆਂ ‘ਚ ਧੜਕਾਂਗੀ

ਮੈਂ ਵਿਛੜਨ ਤੋਂ ਪਹਿਲਾਂ

ਤੇਰੇ ਪਾਣੀਆਂ ਵਿਚ ਬਹੁਤ ਤੜਫਾਂਗੀ

ਤੇ ਫੇਰ ਕਿਸੇ ਪਲ

ਤੇਰੇ ਸਾਹਾਂ ਦੇ ਉਹਲੇ ਜਿਹੇ ਕਿਤੇ

ਲੁਕ ਜਾਂਵਾਂਗੀ

ਤੇਰੇ ਤੋਂ ਵਿਛੜਨ ਲੱਗਿਆਂ

ਮੈਂ ਬਹੁਤ ਚਿਰ ਲਾਵਾਂਗੀ||||।

ਗ਼ਜ਼ਲ

ਹੋਈ ਦਸਤਕ ਮੈਂ ਦਰ ਖੋਲ੍ਹੇ ਮੇਰੇ ਸਾਹਵੇਂ ਖੜਾ ਸੀ ਤੂੰ

ਚੇਫ਼ੇਰੇ ਰਾਤ ਸੀ ਸੰਘਣੀ ਤੇ ‘ਕੱਲਾ ਜਗ ਰਿਹਾ ਸੀ ਤੂੰ

ਮੈਂ ਤੇਰੇ ਰੂਬਰੂ ਸੀ ਇਕ ਸੁੰਨੀ ਸ਼ਾਖ ਦੇ ਵਾਂਗੰੂ

ਤੇ ਆਪਣੇ ਸਾਵਿਆਂ ਪੱਤਿਆਂ ‘ਚ ਮੈਨੂੰ ਢੱਕ ਲਿਆ ਸੀ ਤੂੰ

ਬੜਾ ਚਿਰ ਲਹਿਰ ਵਾਂਗੂੰ ਸਿਰ ਤੋਂ ਪੈਰਾਂ ਤੀਕ ਮੈਂ ਤੜਪੀ

ਸਮੁੰਦਰ ਵਾਂਗ ਫਿਰ ਅਗੋਸ਼ ਦੇ ਵਿੱਚ ਲੈ ਲਿਆ ਸੀ ਤੂੰ

ਮੈਂ ਲੰਮੀ ਔੜ ਦੀ ਮਾਰੀ ਤਿਹਾਈ ਧਰਤ ਸੀ ਕੋਈ

ਤੇ ਛਮ ਛਮ ਵਸਣ ਨੂੰ ਬਿਹਬਲ ਜਿਵੇਂ ਕੋਈ ਮੇਘਲਾ ਸੀ ਤੂੰ

ਮੁਹੱਬਤ ਦੀ ਖੁਮਾਰੀ ਬਣ ਫ਼ਿਜ਼ਾ ਵਿੱਚ ਫ਼ੈਲ ਗਈ ਸਾਂ ਮੈਂ

ਕਿ ਮੇਰੀ ਆਤਮਾ ਵਿੱਚ ਕਤਰਾ ਕਤਰਾ ਘੁਲ਼ ਰਿਹਾ ਸੀ ਤੂੰ

ਨਜ਼ਰ ਦੀ ਹੱਦ ਤੱਕ ਸੀ ਫੈਲਿਆ ਹੋਇਆ ਕੋਈ ਸਹਿਰਾ

ਤੇ ਵਿਚ ਬੂਟਾ ਸਰੂ ਦਾ ਸੋਹਣਿਆਂ ਲਹਿਰਾ ਰਿਹਾ ਸੀ ਤੂੰ

ਤੇਰੀ ਛੋਹ ਨਾਲ਼ ਬਣ ਗਈ ਮੈਂ ਕੋਈ ਮੂਰਤ ਮੁਹੱਬਤ ਦੀ

ਤੇ ਬਣਦੀ ਵੀ ਕਿਵੇਂ ਨਾ ਜਦ ਮਹੱਬਤ ਦਾ ਖੁਦਾ ਸੀ ਤੂੰ

ਉਹ ਮੱਕੇ ਤੋਂ ਪਰ੍ਹੇ ਤੇ ਸ਼ਰ੍ਹਾ ਦੀ ਹਰ ਹੱਦ ਤੋਂ ਬਾਹਰ

ਕੀ ਉਸ ਤੀਰਥ ਦਾ ਨਾਂ ਹੈ ਜਿੱਥੇ ਮੈਨੂੰ ਲੈ ਗਿਆ ਸੀ ਤੂੰ?

ਗ਼ਜ਼ਲ

ਸਿਹਰਾ ਕਿਉਂ ਨੀ ਸਜਦਾ, ਇਲਜ਼ਾਮ ਕਿਉਂ ਨੀ ਆਉਂਦਾ

ਤੇਰੇ ਦਿਲ ਦੇ ਵਰਕਿਆਂ ‘ਤੇ ਮੇਰਾ ਨਾਮ ਕਿਉਂ ਨੀ ਆਉਂਦਾ

ਚੁੰਮ ਚੰੁਮ ਕੇ ਪੈਰ ਤੇਰੇ ਇਕ ਲਹਿਰ ਪੁੱਛ ਰਹੀ ਹੈ

ਤੇਰੀ ਪਿਆਸ ਦੀ ਕਥਾ ਵਿੱਚ ਮੇਰਾ ਨਾਮ ਕਿਉਂ ਨੀ ਆਉਂਦਾ

ਕਿੱਥੇ ਤੂੰ ਤਪ ਰਿਹਾ ਹੈਂ ਕਿੱਥੇ ਤੂੰ ਖਪ ਰਿਹਾ ਹੈਂ

ਹੁਣ ਮੇਰੀ ਛਾਂ ‘ਚ ਤੈਨੂੰ ਆਰਾਮ ਕਿਉਂ ਨੀ ਆਉਂਦਾ

ਜਿੱਥੇ ਮੈਂ ਡਾਲ ਹੋਣਾ ਜਿੱਥੇ ਤੂੰ ਫੁੱਲ ਬਣਨਾ

ਮੇਰੇ ਇਸ਼ਕ ਦੇ ਸਫਰ ਵਿਚ ਉਹ ਮੁਕਾਮ ਕਿਉਂ ਨੀ ਆਉਂਦਾ

ਰੱਖਾਂ ਨੂੰ ਫੁੱਲ ਆਏ , ਨਦੀਆਂ ‘ਚ ਨੀਰ ਆਇਆ

ਮੇਰੀ ਖ਼ਿਜ਼ਾਂ ਨੂੰ ਤੇਰਾ ਪੈਗ਼ਾਮ ਕਿਉਂ ਨੀ ਆਉਂਦਾ

12

ਬੜਾ ਮੈਂ ਸਾਂਭਿਆ ਉਸ ਨੂੰ ਉਹ ਇਕ ਦਿਨ ਟੱੁਟ ਗਿਆ ਆਖ਼ਰ

ਕੋਈ ਪੱਤਾ ਕਿਸੇ ਟਾਹਣੀ ‘ਤੇ ਕਦ ਤਕ ਠਹਿਰਦਾ ਆਖ਼ਰ

ਮੈਂ ਮਮਤਾ ਦੀ ਭਰੀ ਹੋਈ ਉਹ ਖਾਲੀ ਫਲਸਫਾ ਕੋਈ

ਮੇਰੀ ਵਹਿੰਗੀ ਨੂੰ ਕਦ ਤਕ ਮੋਢਿਆਂ ‘ਤੇ ਚੁੱਕਦਾ ਆਖ਼ਰ

ਉਹ ਕੂਲ਼ੀ ਲਗਰ ਹੈ ਹਾਲੇ ਡੰਗੋਰੀ ਕਿਉਂ ਬਣੇ ਮੇਰੀ

ਕਰੇ ਕਿਉਂ ਹੇਜ ਪੱਤਝੜ ਦਾ ਕੋਈ ਪੱਤਾ ਹਰਾ ਆਖ਼ਰ

ਮੈਂ ਉਸਦੀ ਜੜ੍ਹ ਨੂੰ ਆਪਣੇ ਖੂਨ ਸੰਗ ਲਬਰੇਜ਼ ਰੱਖਾਂਗੀ

ਮਸਾਂ ਫੁੱਲਾਂ ‘ਤੇ ਆਇਆ ਹੈ ਉਹ ਮੇਰਾ ਲਾਡਲਾ ਆਖ਼ਰ

ਅਰਥ

ਊੜਾ, ਆੜਾ

ਕਾਇਦਾ, ਕਿਤਾਬ ਤੇ ਕਵਿਤਾ

ਤੇ ਜਾਣ ਜਾਵੇ:

ਮਰਦ ਮਾਇਨੇ ਹਕੂਮਤ

ਔਰਤ ਮਾਇਨੇ ਬੇਬਸੀ

ਝਾਂਜਰ ਮਾਇਨੇ ਬੇੜੀ

ਚੂੜੀ ਮਾਇਨੇ ਹਥਕੜੀ

ਤੈਨੂੰ ਇਹ ਵੀ ਪਤਾ ਲੱਗੇ

ਇਹਨਾਂ ਸ਼ਬਦਾਂ ਦੇ ਉਲਟੇ ਅਰਥ

ਕਿਸਨੇ ਤੇ ਕਿਉਂ ਬਣਾਏ ਨੇ

ਚਾਹੀਦਾ ਤਾਂ ਸੀ:

ਮਰਦ ਮਾਇਨੇ ਮੁਹੱਬਤ

ਔਰਤ ਮਾਇਨੇ ਵਫਾ

ਝਾਂਜਰ ਮਾਇਨੇ ਨ੍ਰਿਤ

ਚੂੜੀ ਮਾਇਨੇ ਅਦਾ

ਇਸੇ ਲਈ

ਮੈਂ ਚਾਹੁੰਦੀ ਹਾਂ

ਤੂੰ ਛੇਤੀ ਛੇਤੀ ਸਿੱਖ ਜਾਵੇਂ

ਊੜਾ,ਆੜਾ

ਕਾਇਦਾ, ਕਿਤਾਬ

ਤੇ ਮੁਕਤ ਕਰ ਸਕੇਂ

ਸ਼ਬਦਾਂ ਨੂੰ

ਗਲਤ ਅਰਥਾਂ ਦੀ ਕੈਦ ‘ਚੋਂ

ਲੜ ਸਕੇਂ

ਸ਼ਬਦਾਂ ਦੇ ਸਹੀ ਅਰਥਾਂ ਲਈ

ਉਹ ਮੇਰੀ ਰੱਤ ‘ਤੇ ਪਲ਼ਿਆ ਸੀ, ਇਕ ਦਿਨ ਬਹੁਤ ਪਿਆਸਾ ਸੀ

ਕਿ ਬਣ ਕੇ ਤੀਰ ਮੇਰੇ ਕਾਲਜੇ ਵਿਚ ਖੁਭ ਗਿਆ ਆਖ਼ਰ

ਮੈਂ ਖਾਰਾਂ ਤੋਂ ਤਾਂ ਵਾਕਿਫ ਸੀ ਮਗਰ ਸੀ ਖ਼ੌਫ ਫੁੱਲਾਂ ਦਾ

ਤੇ ਜਿਸਦਾ ਖ਼ੌਫ ਸੀ ਦਰਪੇਸ਼ ਹੈ ਉਹ ਹਾਦਿਸਾ ਆਖ਼ਰ

ਕਿਸੇ ਸਬਜ਼ੇ ਨੂੰ ਕੀ ਸਿੰਜੇ ਪਲੱਤਣ ਦਾ ਕੋਈ ਅੱਥਰੂ

ਕਿ ਉਸ ਨੂੰ ਤੜਫ ਆਪਣੀ ਤੋਂ ਮੈਂ ਕਰ ਦਿੱਤਾ ਰਿਹਾ ਆਖ਼ਰ

ਕਿਹਾ ਪੁੱਤਰ ਨੇ ਇਕ ਦਿਨ ,ਕਾਸ਼! ਮੈਂ ਰਾਜੇ ਦਾ ਪੁੱਤ ਹੁੰਦਾ

ਪਿਤਾ ਹੱਸਿਆ, ਬਹੁਤ ਹੱਸਿਆ ਤੇ ਫਿਰ ਪਥਰਾ ਗਿਆ ਆਖ਼ਰ

ਗ਼ਜ਼ਲ

||||ਸਮਰੱਥ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਨੇ ਬੜੀ

ਅਸਧਾਰਨ ਤੇਜੀ ਨਾਲ ਆਪਣੀ ਪਛਾਣ ਬਣਾਈ

ਹੈ। ਔਰਤ ਦੀ ਹਕੀਕਤ ਤੇ ਉਸ ਦੇ ਸੁਪਨੇ ਦੀ

ਤਜ਼ਾਦ ਉਸ ਦੀ ਕਵਿਤਾ ਦਾ ਮੂਲ ਥੀਮ ਹੈ। ਉਸ

ਦੀ ਸ਼ਾਇਰੀ ਵਿਚ ਸ਼ਾਇਰਾਨਾ ਤੇ ਆਸ਼ਕਾਨਾ ਹੋਣ

ਦਾ ਮਤਲਬ ਹੀ ਔਰਤ ਦੇ ਜੀਵਨ ਦੀ ਅਜੋਕੀ

ਹਕੀਕਤ ਦੇ ਖਿਲਾਫ਼ ਬਗਾਵਤ ਕਰਨਾ ਅਤੇ ਬੁਝੀਆਂ

ਚੇਤਨਾਵਾਂ ਦੇ ਵਿਚਕਾਰ ਜਗਣਾ ਹੈ।

- ਡਾ: ਸੁਰਜੀਤ

||||ਸੁਖਵਿੰਦਰ ਅੰਮ੍ਰਿਤ ਨਵੀਂ ਪੀੜ੍ਹੀ ਦੀ ਅਦੁੱਤੀ

ਪ੍ਰਤਿਭਾ ਦੀ ਮਾਲਕ ਕਵਿੱਤਰੀ ਹੈ। ਮਨੁੱਖੀ ਪਿਆਰ

ਦੀਆਂ ਵੰਨ-ਸੁਵੰਨੀਆਂ ਪਰਤਾਂ ਨੂੰ ਪ੍ਰਗਟਾਉਂਦੀ

ਉਸ ਦੀ ਸ਼ਾਇਰੀ ਇੱਕ ਵੱਖਰਾ ਤੇ ਸੱਜਰਾ ਰੰਗ

ਅਤੇ ਕਾਵਿ ਮੁਹਾਵਰਾ ਲੈ ਕੇ ਆਈ ਹੈ।

- ਹਰਭਜਨ ਸਿੰਘ ਹੁੰਦਲ

13

ਸਬਕ

ਮੇਰੀ ਨੰਨੀ ਬੱਚੀ!

ਤੇਰੀ ਮਲੂਕ ਗੱਲ੍ਹ ਤੇ ਉਭਰੀ ਹੋਈ

ਆਪਣੇ ਕਠੋਰ ਹੱਥਾਂ ਦੀ ਲਾਸ ਦੇਖ ਕੇ

ਮੈਂ ਬਹੁਤ ਸ਼ਰਮਸ਼ਾਰ ਹਾਂ

ਮੈਨੂੰ ਮਾਫ ਕਰ

ਮੈਂ ਤੇਰੀ ਗੁਨਾਹਗਾਰ ਹਾਂ

ਪਤਾ ਨਹੀਂ ਕਿਉਂ

ਮੈਂ ਚਾਹੁੰਦੀ ਹਾਂ

ਮੈਂ ਤੇਰੀ ਉਮਰ ਤੇ ਸਮਰੱਥਾ ਦੇ ਉਲਟ

ਕਿ ਤੂੰ

ਛੇਤੀ ਛੇਤੀ ਸਿੱਖ ਜਾਵੇਂ

ਗਿੱਧੇ ਦੀ ਬੋਲੀ

ਦਮ ਤੋੜ ਜਾਂਦਾ ਸੀ

ਪੈਰਾਂ ਵਿਚ ਮਚਲਦਾ ਗਿੱਧਾ

ਪੈ ਜਾਂਦੀ ਸੀ

ਮੇਰੀ ਕਿੱਕਲੀ ਨੂੰ ਦੰਦਲ

ਤੇ ਆਤਮਘਾਤ ਕਰ ਲੈਂਦਾ ਸੀ

ਤੀਆਂ ਤੇ ਜਾਣ ਦਾ ਚਾਅ।

ਪਰ ਫਿਰ ਵੀ

ਮੈਂ ਤਾਂ ਚਾਹੁੰਦੀ ਸੀ

ਨਾ ਭਰਾਂ ਉੱਚਾ ਹਟਕੋਰਾ

ਨਾ ਝਲਕੇ ਮੇਰੀ ਅੱਖ ‘ਚੋਂ

ਰੀਝਾਂ ਦਾ ਮਾਤਮ

ਨਾ ਹੋਵੇ ਸਿਆਣਪ ਦੀ ਬੁੱਕਲ਼ ਢਿੱਲੀ

ਝੂਮਦਾ ਰਵ੍ਹੇ ਉਸ ਦੀ ਪੱਗ ਦਾ ਛਮਲਾ

ਹੰਢਾਈ ਜਾਵਾਂ ਚੁੱਪ-ਚਾਪ ਉਹਦਾ ਅਨਿਆਂ

ਪਾਲ਼ੀ ਜਾਵਾਂ ਉਹਦੇ ਅੰਨ ਨਾਲ਼ ਵਫ਼ਾ

ਪਰ ਇਕ ਦਿਨ

ਸ਼ੀਸ਼ਾ ਵੇਖਦਿਆਂ ਵੇਖਦਿਆਂ

ਚੜ੍ਹ ਗਿਆ ਮੇਰੀ ਉਦਾਸੀ ਨੂੰ ਰੋਹ

ਚੰਘਿਆੜ ਪਈ ਮੇਰੀ ਬੇਬਸੀ

ਤੜਪ ਉੱਠੇ ਮੇਰੇ ਗੀਤ

ਮੈਥੋਂ ਛੁਟ ਗਿਆ

ਉਸਦੀ ਸਰਦਲ ਦਾ ਲਿਹਾਜ਼

ਮੈਥੋਂ ਟੁੱਟ ਗਿਆ

ਡੇਕ ਦੀ ਛਾਂ ਦਾ ਮੋਹ

ਮਰ ਗਿਆ ਮੇਰੇ ਖੂਨ ‘ਚੋਂ

ਉਸ ਦੀ ਹਰ ਚੀਜ਼ ਨਾਲ਼ ਰਿਸ਼ਤਾ

ਤੇ ਮੈਂ ਦੌੜ ਪਈ

ਉਸ ਪਗਡੰਡੀ ‘ਤੇ

ਜਿਹੜੀ ਕਵਿਤਾ ਦੇ ਦੇਸ ਨੂੰ ਜਾਂਦੀ ਸੀ|||

ਜਿਹੜੀ ਪਿਆਰ ਦੇ ਦੇਸ ਨੂੰ ਜਾਂਦੀ ਸੀ|||

ਜਿਹੜੀ ਜ਼ਿੰਦਗੀ ਦੇ ਦੇਸ ਨੂੰ ਜਾਂਦੀ ਸੀ|||।

14

ਕਵਿਤਾ ਦੀ ਸਿਰਜਣ ਪਰਕਿਰਿਆ ਬਾਰੇ

‘ਅੰਮ੍ਰਿਤ’ ਦੇ ਕੁਝ ਕਾਵਿਕ ਖ਼ਿਆਲ

ਕਦੇ ਮਰ ਮਰ ਕੇ ਬਣਦੀ ਹੈ ਮਸਾਂ ਇੱਕ ਸਤਰ ਕਵਿਤਾ ਦੀ

ਕਦੇ ਇਉਂ ਉਭਰਦੀ ਹੈ ਜਿਸ ਤਰਾਂ ਇਲਹਾਮ ਹੋ ਜਾਵੇ।

ਕਵਿਤਾ ਇੱਕ ਅਹਿਸਾਸ ਦਾ ਨਾਂ ਹੈ,

ਅਹਿਸਾਸ ਦਾ ਵਿਸ਼ਾ ਅਤੇ ਵਕਤ

ਨਿਸ਼ਚਿਤ ਨਹੀਂ ਹੁੰਦਾ

ਕਵਿਤਾ ਓਹੀ ਹੈ, ਜੋ ਤੁਰ ਪੈਂਦੀ ਹੈ

ਆਪ ਮੁਹਾਰੇ, ਨੰਗੇ ਪੈਰੀਂ, ਨੰਗੇ ਸਫ਼ਿਆਂ ਤੇ।

ਕਵਿਤਾ

ਸਭਿਅਤਾ ਦੀ ਵਲਗਣ ਚੋਂ

ਕੁਦਰਤ ਦੀ ਵਿਸ਼ਾਲਤਾ ਵੱਲ

ਝਾਕਦੀ ਹੋਈ ਹਸਰਤ ਹੈ।

ਕਵਿਤਾ

ਮੁਹੱਬਤ ਅਤੇ ਸੁਤੰਤਰਤਾ ਲਈ

ਤਾਂਘਦਾ ਹੋਇਆ ਹਿਰਦਾ ਹੈ।

ਕਵਿਤਾ

ਸਾਰੀ ਕਾਇਨਾਤ ਦੇ ਹਿੱਤਾਂ ਲਈ

ਸੋਚਦਾ ਹੋਇਆ ਮਸਤਕ ਹੈ।

ਕਵਿਤਾ

ਮੈਲੀ ਪਰੰਪਰਾ ਨੂੰ

ਨਕਾਰਦੀ ਹੋਈ ਆਤਮਾ ਹੈ।

ਕਵਿਤਾ

ਦਮਨ ਅਤੇ ਅਨਿਆ ਵਿਰੁੱਧ

ਉੱਠੀ ਤੇਗ ਹੈ।

ਕਵਿਤਾ

ਸ਼ਿਲਪ ਤੇ ਸੁਹਜ ਦਾ

ਕੂਲਾ ਫੁੱਲ ਹੈ।

ਕਵਿਤਾ

ਨ੍ਹੇਰੇ ਦੀ ਦੁਨੀਆ ਤੋਂ ਚਾਨਣ ਵੱਲ

ਜਾਂਦਾ ਹੋਇਆ ਰਾਹ ਹੈ।

ਲਾਟ ਉੱਠੀ ਹੋਊ ਜਲ ਚੜ੍ਹੇ ਹੋਣਗੇ

ਨੈਣ ਉਸਦੇ ਵੀ ਮੁੜ ਮੁੜ ਭਰੇ ਹੋਣਗੇ

ਕੀਹਨੇ ਧਰਤੀ ਦਾ ਦਿਲ ਫੋਲ ਕੇ ਦੇਖਣਾ

ਸਾਰੇ ਰੁੱਖਾਂ ਦੀ ਛਾਂਵੇਂ ਖੜ੍ਹੇ ਹੋਣਗੇ

ਹੂਕ ਸੁਣਕੇ ਹਵਾਵਾਂ ਦੀ ਡਰਦਾ ਹੈ ਦਿਲ

ਸੌ ਸੌ ਵਾਰੀ ਜ਼ਿਊਂਦਾ ਮਰਦਾ ਹੈ ਦਿਲ

ਲਾ ਕੇ ਆਇਆ ਸੀ ਵਿਹੜੇ ‘ਚ ਬੂਟੇ ਜੋ ਮੈਂ

ਸੁੱਕ ਗਏ ਹੋਣਗੇ ਕਿ ਹਰੇ ਹੋਣਗੇ

ਕਿੰਨੇ ਦੁੱਖਾਂ ਦੇ ਪਾਣੀ ਚੜ੍ਹੇ ਹੋਣਗੇ

ਮੇਰੇ ਸੁਪਨੇ ਨਿਆਣੇ ਡਰੇ ਹੋਣਗੇ

ਫੁੱਲ ਤੋੜਨ ਗਏ ਨਾ ਘਰਾਂ ਨੂੰ ਮੁੜੇ

ਕਿੱਸੇ ਅੱਗ ਦੇ ਤੁਸੀਂ ਵੀ ਪੜ੍ਹੇ ਹੋਣਗੇ

ਭੇਟ ਕਰਕੇ ਗਏ ਫੁੱਲ ਤਾਰੇ ਕਈ

ਡੋਲ੍ਹ ਕੇ ਵੀ ਗਏ ਹੰਝ ਖਾਰੇ ਕਈ

ਉਹਨਾਂ ਰਾਤਾਂ ਦਾ ਸੁਪਨਾ ਕਦੋਂ ਚਾਨਣਾ

ਚੰਨ ਜਿਹਨਾਂ ਦੇ ਸੂਲ਼ੀ ਚੜ੍ਹੇ ਹੋਣਗੇ

ਕੰਬ ਜਾਵੇ ਜੇ ਟਾਹਣੀ ਤੋਂ ਪੱਤਾ ਕਿਰੇ

ਦਿਲ ਵਿਚਾਰਾ ਖ਼ਿਆਲਾਂ ਨੂੰ ਪੁੱਛਦਾ ਫਿਰੇ

ਜਿਹੜੇ ਬੋਹੜਾਂ ਦੇ ਥੱਲੇ ਜੁਆਨੀ ਖਿੜੀ

ਤੁਰ ਗਏ ਹੋਣਗੇ ਕਿ ਖੜ੍ਹੇ ਹੋਣਗੇ

ਮੇਰੇ ਸੁਪਨੇ ‘ਚ ਲੁਕ ਲੁਕ ਕੇ ਜਗਦਾ ਸੀ ਜੋ

ਮੇਰੀ ਮਿੱਟੀ ਨੂੰ ਅਸਮਾਨ ਲੱਗਦਾ ਸੀ ਜੋ

ਕੀ ਪਤਾ ਕਿ ਇਕ ਉਸ ਤਾਰੇ ਬਿਨਾਂ

ਮੋਤੀ ਚੁੰਨੀ ‘ਤੇ ਸੈਆਂ ਜੜੇ ਹੋਣਗੇ

ਐਸੀ ਮਜ਼ਲਿਸ ਵੀ ਇਕ ਦਿਨ ਸਜੇਗੀ ਜਰੂਰ

ਅਰਸ਼ ਖੁਦ ਆਏਗਾ ਮੇਦਨੀ ਦੇ ਹਜੂਰ

ਮੇਰੀ ਮਿੱਟੀ ਦਾ ਖਿੰਡਿਆ ਹੋਊ ਚਾਨਣਾ

ਤਾਰੇ ਬੰਨ ਕੇ ਕਤਾਰਾਂ ਖੜੇ ਹੋਣਗੇ

ਕਦੇ ਬੁਝਦੀ ਜਾਂਦੀ ਉਮੀਦ ਹਾਂ

ਕਦੇ ਜਗਮਗਾਉਂਦਾ ਯਕੀਨ ਹਾਂ

ਤੂੰ ਗੁਲਾਬ ਸੀ ਜਿੱਥੇ ਬੀਜਣੇ

ਮੈਂ ਉਹੀ ਉਦਾਸ ਜ਼ਮੀਨ ਹਾਂ

ਮੈਨੂੰ ਭਾਲ ਨਾ ਮਹਿਸੂਸ ਕਰ

ਮੇਰਾ ਸੇਕ ਸਹਿ, ਮੇਰਾ ਦਰਦ ਜਰ

ਤੇਰੇ ਐਨ ਦਿਲ ਵਿਚ ਧੜਕਦੀ

ਕੋਈ ਰਗ ਮੈਂ ਬਹੁਤ ਮਹੀਨ ਹਾਂ

ੳਹੀ ਜ਼ਿੰਦਗੀ ਦੀ ਨਰਾਜ਼ਗੀ

ੳਹੀ ਵਕਤ ਦੀ ਬੇਲਿਹਾਜ਼ਗੀ

ੳਹੀ ਦਰਦ ਮੁੱਢ-ਕਦੀਮ ਦਾ

ਪਰ ਨਜ਼ਮ ਤਾਜਾ ਤਰੀਨ ਹਾਂ

ਹੁਣ ਹੋਰ ਬਹਿਸ ਫ਼ਜ਼ੂਲ ਹੈ

ਇਸ ਚੰਨ ਨੂੰ ਦਾਗ ਕਬੂਲ ਹੈ

ਕਿ ਮੈਂ ਸ਼ੀਸ਼ਿਆਂ ਤੋਂ ਕੀ ਪੁੱਛਣਾ

ਜੇ ਤੇਰੀ ਨਜ਼ਰ ‘ਚ ਹੁਸੀਨ ਹਾਂ

ਮੈਂ ਪਿਘਲ ਰਹੀ ਤੇਰੇ ਪਿਆਰ ਵਿਚ

ਅਤੇ ਢਲ ਰਹੀ ਇਜ਼ਹਾਰ ਵਿਚ

ਉਹ ਹਨੇਰ ਵਿਚ ਮੈਨੂੰ ਢੂੰਢਦੇ

ਤੇ ਮੈਂ ਰੌਸ਼ਨਾਈ ‘ਚ ਲੀਨ ਹਾਂ

ਕੋਈ ਦਰਦ ਪੈਰਾਂ ‘ਚ ਵਿਛ ਗਿਆ

ਕੋਈ ਜ਼ਖ਼ਮ ਸੀਨੇ ਨੂੰ ਲਗ ਗਿਆ

ਇਕ ਹਾਦਸੇ ਨੇ ਇਹ ਦੱਸਿਆ

ਮੈਂ ਅਜੇ ਵੀ ਦਿਲ ਦੀ ਹੁਸੀਨ ਹਾਂ

ਮੈਨੂੰ ਹਰ ਤਰ੍ਹਾਂ ਹੀ ਅਜ਼ੀਜ਼ ਹੈ

ਇਹ ਜੋ ਖ਼ਾਰਾ ਸਾਗਰ ਇਸ਼ਕ ਦਾ

ਕਦੇ ਮਚਲਦੀ ਹੋੲ ਿਲਹਿਰ ਹਾਂ

ਕਦ ਤੜਪਦੀ ਹੋਈ ਮੀਨ ਹਾਂ

ਗ਼ਜ਼ਲ ਗ਼ਜ਼ਲ

15

ਇਹ ਗਲ ਦੀ ਗਾਨੀ, ਇਹ ਨੱਕ ਨੂੰ ਨਥਣੀ

ਇਹ ਪੈਰਾਂ ਨੂੰ ਹੈ ਜ਼ੰਜੀਰ ਆਈ

ਆਹ ਵੇਖ ਕੁੜੀਏ ਨੀ ਤਾਜ ਤੇਰੇ ਦੀ

ਨਾਲ਼ ਇਕ ਤਸਵੀਰ ਆਈ

ਹਜਾ ਕੇ ਚੀਰਾ ਤੇ ਲਾ ਕੇ ਕਲਗੀ

ਇਹ ਕੌਣ ਮੈਨੂੰ ਵਿਆਹੁਣ ਆਇਆ

ਕਿ ਨਾਲ਼ ਜਿਸਦੇ ਅਨੇਕ ਰੀਤਾਂ

ਤੇ ਰਿਸ਼ਤਿਆਂ ਦੀ ਵਹੀਰ ਆਈ

ਪਤਾ ਬੀਂ ਇਹ ਸਲਵਾਨ ਹੋਵੇ

ਕਿ ਰਾਮ,ਰਾਵਣ ਜਾਂ ਕਾਨ੍ਹ ਹੋਵੇ

ਇਹ ਸੁਪਨਿਆਂ ਦੀ ਪੁਸ਼ਾਕ ਪਾ ਕੇ

ਨ ਜਾਣੇ ਕੈਸੀ ਤਾਬੀਰ ਆਈ

ਗ਼ਜ਼ਲ

ਉਡਾਣ ਕੋਈ ਅਕਾਸ਼ ਰੋਇਆ

ਕਿ ਇਕ ਪਖੇਰੂ ਦਾ ਕਤਲ ਹੋਇਆ

ਮੈਂ ਏਨਾ ਤੜਪੀ ਕਿ ਮੇਰੀ ਮਿੱਟੀ ‘ਚੋਂ

ਜਾਗ ਇਕ ਸ਼ਮਸ਼ੀਰ ਆਈ

ਮੈਂ ਤਖਤ ਫੂਕੇ ਤੇ ਤਾਜ ਸਾੜੇ

ਮੈਂ ਖੇੜਿਆਂ ਦੀ ਜ਼ੰਜ਼ੀਰ ਤੋੜੀ

ਐ ਮੇਰੇ ਰਾਂਝਣ,ਐ ਮੇਰੇ ਚਾਨਣ

ਮੈਂ ਹਰ ਹਨੇਰੇ ਨੂੰ ਚੀਰ ਆਈ

ਹਨ੍ਹੇਰ ਆਇਆ ਸ਼ੁਆਵਾਂ ਆਈਆਂ

ਇਹ ਧੁੱਪਾਂ ਆਈਆਂ ਤੇ ਛਾਵਾਂ ਆਈਆਂ

ਕਿ ਮੇਰਿਆਂ ਅੱਖਰਾਂ ਢਲ ਕੇ

ਸਮਾਜ ਦੀ ਹੀ ਤਸਵੀਰ ਆਈ

ਹਵਾ ਕੀ ਕਰ ਲਊਗੀ ਚਿਹਰਿਆਂ ‘ਤੇ ਧੂੜ ਪਾ ਕੇ

ਤੂੰ ਆਪਣੀ ਆਤਮਾ ਦਾ ਹੁਸਨ ਬਸ ਰੱਖੀਂ ਬਚਾ ਕੇ

ਮੇਰਾ ਮੱਥਾ ਉਸੇ ਦੀਵਾਰ ਦੇ ਵਿਚ ਫਿਰ ਜਾ ਕੇ ਵੱਜਿਆ

ਮੈਂ ਜਿਸ ਤੋਂ ਬਚਣ ਲਈਕੋਹਾਂ ਦਾ ਲੰਘੀ ਗੇੜ ਪਾ ਕੇ

ਬਖੇੜਾ ਪਾਣੀਆਂ ਦੀ ਵੰਡ ਦਾ ਮੁੱਕਿਆ ਨਹੀਂ ਸੀ

ਤੇ ਹੁਣ ਉਹ ਬਹਿ ਗਿਆ ਆਪਣੇ ਲਹੂ ਲੀਕ ਪਾ ਕੇ

ਮੈਂ ਫਿਰ ਤਰਤੀਬ ਵਿਚ ਰੱਖੇ ਨੇ ਟੁਕੜੇ ਜ਼ਿੰਦਗੀ ਦੇ

ਹਵਾ ਨੇ ਫੇਰ ਮੈਨੂੰ ਦੇਖਿਆ ਹੈ ਮੁਸਕਰਾ ਕੇ

ਗ਼ਜ਼ਲ ਤੁਸੀਂ ਵੀ ਉਸ ਦੀਆਂ ਗੱਲਾਂ ਆ ਗਏ ਹੱਦ ਹੋ ਗਈ

ਉਹ ਜੰਗਲ ਫੂਕ ਦਿੰਦਾ ਹੈ ਅਗਰਬੱਤੀ ਜਲਾ ਕੇ

ਤੇਰੀ ਜਾਦੂਗਰੀ ਦਾ ਸ਼ਹਿਰ ‘ਚ ਚਰਚਾ ਬੜਾ ਹੈ

ਤੂੰ ਰੱਖ ਦਿੰਦਾ ਹੈਂ ਹਰ ਇਕ ਲਹਿਰ ਨੂੰ ਰੇਤਾ ਬਣਾ ਕੇ

ਤੂੰ ਆਪਣੀ ਪਿਆਸ ਦੇ ਟੁਕੜੇ ਹੀ ਕਿਉਂ ਨੀਂ ਜੋੜ ਲੈਂਦਾ

ਕੀ ਮੁੜ-ਮੁੜ ਦੇਖਦਾ ਹੈਂ ਪਾਣੀਆਂ ਵਿਚ ਲੀਕ ਪਾ ਕੇ

ਮੇਰੇ ਮਨ ਦੀ ਜਵਾਲਾ ਨੇ ਉਦੋਂ ਹੀ ਸ਼ਾਂਤ ਹੋਣਾ

ਜਦੋਂ ਲੈ ਜਾਣਗੇ ਪਾਣੀ ਮੇਰੀ ਮਿੱਟੀ ਵਹਾ ਕੇ

ਉਹਦੇ ਬੋਲਾਂ ਦੀਆਂ ਜੰਜੀਰੀਆਂ ਜੇ ਤੋੜ ਦੇਵਾਂ

ਉਹ ਮੈਨੂੰ ਪਕੜ ਲੈਂਦਾ ਹੈ ਨਜ਼ਰ ਦਾ ਜਾਲ ਪਾ ਕੇ

||||ਸੁਖਵਿੰਦਰ ਅੰਮ੍ਰਿਤ ਪੰਜਾਬੀ ਗ਼ਜ਼ਲ ਦਾ ਸਸ਼ੱਕਤ ਨਾਂ ਹੈ। ਸਮਕਾਲ ਵਿਚ ਕੇਵਲ ਸ਼ਿਲਪ ਦੇ ਆਸਰੇ

ਲਿਖੀ ਜਾ ਰਹੀ ਮਕਾਨਕੀ ਤੇ ਸੰਵੇਦਨ-ਹੀਣ ਗ਼ਜ਼ਲ ਦੇ ਸਮਵਿੱਥ ਉਸ ਨੇ ਪਿਛਲੇ ਇੱਕ ਦਹਾਕੇ ਵਿਚ

ਅਹਿਸਾਸ ਦੀ ਸ਼ਿੱਦਤ ਵਾਲੀ ਸ਼ਾਇਰੀ ਸਿਰਜ ਕੇ ਸਾਹਿਤ-ਜਗਤ ਦਾ ਧਿਆਨ ਖਿੱਚਿਆ ਹੈ। ਨਾਰੀ

ਦੇ ਸਵੈ-ਪ੍ਰਗਟਾਵੇ ਤੋਂ ਬਿਨਾ ਉਸ ਦੀ ਸ਼ਾਇਰੀ ਵਿਚ ਸਮਕਾਲੀ ਵਸਤੂ-ਵਰਤਾਰੇ ਸਬੰਧੀ ਅਨੇਕਾਂ

ਪ੍ਰਤਿਉੱਤਰ ਸਿਰਜੇ ਹੋਏ ਹਨ।

- ਜਗਵਿੰਦਰ ਯੋਧਾ

16

ਸੁਰਜੀਤ ਮਾਨ

ਸਿਤਮਗਰ, ਸਮਿਆਂ ’ਚ ਜਗਦੀ ਸ਼ਾਇਰੀ

ਪੰਜਾਬੀ ਹੀ ਨਹੀਂ ਸਮੁੱਚੇ ਭਾਰਤ ਦੀ ਤਵਾਰੀਖ ਵਿਚ ਆਪਣੇ ਵੱਖਰੇ ਹਸਤਾਖਰ ਰੱਖਣ ਵਾਲ਼ੀ ਕਵਿੱਤਰੀ

ਅੰਮ੍ਰਿਤਾ ਪ੍ਰੀਤਮ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਕੁਝ ਇੱਸ ਤਰ੍ਹਾਂ ਮਹਿਸੂਸ ਕਰਦੀ ਹੈ:- ਜ਼ਿੰਦਗੀ ਇੱਕ

ਜ਼ਹਿਰ ਸੀ ਜੋ ਮੈਂ ਚੁੱਪ-ਚਾਪ ਪੀਤਾ ਹੈ, ਬਸ ਕੁਝ ਨਜ਼ਮਾਂ ਹਨ ਜੋ ਸਿਗਰਟ ਦੀ ਰਾਖ ਵਾਂਗ ਝੜੀਆਂ ਹਨ’।

ਪਰੰਤੂ ਕੁਝ ਸੁਖ਼ਨਾਵਰ ਅਜਿਹੇ ਵੀ ਹੁੰਦੇ ਹਨ ਜੋ ਇੱਸ ਜ਼ਹਿਰ ਨੂੰ ਸੀਨੇ ਵਿੱਚ ਦਬਾ ਕੇ ਰੱਖਦੇ ਹਨ,ਛੁਪਾ ਕੇ ਰੱਖਦੇ

ਹਨ ਅਤੇ ‘ਵਕਤ ਆਨੇ ਪਰ’ ਜ਼ਹਿਰ ਨੂੰ ਅੰਮ੍ਰਿਤ ਸੁਖਨਾ ਵਿੱਚ ਬਦਲ ਦਿੰਦੇ ਹਨ।ਇਹਨਾਂ ਵਿੱਚੋਂ ਹੀ ਹੈ

ਅਜੋਕੀ ਪੰਜਾਬੀ ਕਵਿਤਾ ਦੀ ਬਹੁਚਰਚਿਤ ਅਤੇ ਸਥਾਪਿਤ ਕਵਿੱਤਰੀ ਸੁਖਵਿੰਦਰ ਅੰਮ੍ਰਿਤ, ਕਿਉਂਕਿ ਉਸਦੀ

ਰਚਨਾ ਉਸਨੂੰ ਹੁਣ ਤੱਕ ਵੱਖ-ਵੱਖ ਮਰਹਲਿਆਂ ‘ਤੇ ਪੀਣੇ ਪਏ ਜ਼ਹਿਰ ਅਤੇ ਸਹਿਣੇ ਪਏ ਜ਼ਹਿਰ ਦਾ ਸੁਰਬੱਧ

ਅਨੁਵਾਦ ਹੀ ਤਾਂ ਹੈ: ਜ਼ਹਿਰ ਜੋ ਕਦੇ ਸਮਾਜ, ਕਦੇ ਹੋਣੀ ਅਤੇ ਕਦੇ ਆਪਣਿਆ ਹੱਥੋਂ ਮਿਲ਼ਿਆ। ਅਤੇ ਕਹਿਰ

ਜੋ ਉਸਦੀ ਬਚੀ-ਖੁਚੀ ਮਿੱਟੀ ਤੋਂ ਬਣੀ ਸਮਝ ਨੇ ਉਸਤੇ ਢਾਹਿਆ।ਇੱਕ ਅਹਿਸਾਸ-ਵੰਤ ਅਤੇ ਚੇਤਨ ਰੂਹ

ਵਾਂਗ ਉਹੋ ਇੱਸ ਸ਼ੋਸ਼ਣ ਦਾ ਕਾਰਨ ਕਿਸੇ ਚੇਤਨ ਰੂਹ ਨੂੰ ਨਹੀਂ ਸਮਝਦੀ, ਸਗੋਂ ਉਸ ਨੂੰ ਤਾਂ ਉਸ ਸਮਾਜ,ਸਭਿਆਚਾਰ

ਅਤੇ ਇਤਿਹਾਸ ‘ਤੇ ਗਿਲਾ ਹੈ, ਜਿਸਨੇ ਪੁਰਸ਼ ਦੀ ਅਜਿਹੀ ਮਾਨਸਿਕਤਾ ਸਿਰਜੀ ਹੈ।

ਸੁਖਵਿੰਦਰ ਅੰਮ੍ਰਿਤ ਨਾਲ਼ ਮੇਰੀ ਪਹਿਲੀ ਮੁਲਾਕਤਾ ਸੁਰਜੀਤ ਪਾਤਰ ਦੀ ਪਹਿਲੀ ਕਿਤਾਬ “ਲਫ਼ਜ਼ਾਂ ਦੀ

ਦਰਗਾਹ ਬਾਰੇ ਕੁਝ ਸ਼ਬਦ “ਲਫ਼ਜ਼ਾਂ ਦੀ ਦਰਗਾਹ” ਬਾਰੇ ਪੜ੍ਹਦਿਆਂ ਹੋਈ ਸੀ, ਜੋ ਉਸਦੇ ਲਿਖੇ ਹੋਏ

ਸਨ।ਸਦਾਰਤ ਕਰਨ ਦੇ ਰਸ਼ਕਮਈ ਪੱਧਰ ‘ਤੇ ਪਹੁੰਚੇ ਇੱਸ ਕਵੀ ਬਾਰੇ “ਢਾਈ ਅੱਖਰਾਂ” ਵਾਲ਼ੀ ਸ਼ਿੱਦਤ

ਭਰੀ ਸ਼ੈਲ਼ੀ ਅਤੇ ਮੁਹਾਵਰਾ ਵੇਖ ਕੇ ਖੁਸ਼ੀ ਹੋਈ:

“ਮੈਂ ਉਹਨਾਂ ਨੂੰ ਨੇੜਿਉਂ ਵੇਖਿਆ ‘ਤੇ ਜਾਣਿਆ ਹੈ ਉਹ ਜਿੰਨੇ ਵਧੀਆ ਸ਼ਾਇਰ ਹਨ ਉੰਨੇ ਵਧੀਆ ਇਨਸਾਨ

ਹਨ।ਨੇਕੀ, ਮੁਹੱਬਤ, ਪਵਿੱਤਰਤਾ ਅਤੇ ਇਨਸਾਨੀ ਜ਼ਜ਼ਬਿਆਂ ‘ਚ ਲਿਪਤ ਰੂਹ|||। ਅਜਿਹੀ ਰੂਹ ਜਿਸ ਨੂੰ ਮੈਂ

ਰੱਬ ਵਾਂਗ ਪੂਜਦੀ ਹਾਂ”।

ਮੁਸ਼ਕਿਲ ਵੀ ਨਹੀਂ ਅਸੰਭਵ ਵੀ ਹੈ ਆਪਣੇ ‘ਰੱਬ’ ਬਾਰੇ ਕੁਝ ਕਹਿਣਾ-ਸੁਣਨਾ ਅਤੇ ਉਹ ਵੀ ਨਿਰਪੱਖ ਹੋ ਕੇ।

ਪਰ ਮੁਸ਼ਕਲ ਵੀ ਹੈ ਜੋ ਕੁਝ ਵੀ ਕਿਹਾ ਗਿਆ ਹੈ, ਉਹ ਇਜ਼ਹਾਰ ਜਾਂ ਇਕਬਾਲ ਕੀਤਾ ਗਿਆ ਹੈ।ਬਿਨਾਂ ਕਿਸੇ

ਧੁੰਦਲੇਪਨ ਤੋਂ।ਇਹੋ ਬੇਬਾਕੀ ਉਸਦੀਆਂ ਗ਼ਜ਼ਲਾਂ ਪੜ੍ਹਦਿਆਂ ਮਹਿਸੂਸ ਹੁੰਦੀ ਹੈ।ਇਹ ਔਖਿਆਂ ਹੋ ਕੇ ਜੋੜੀ ਜਾਂ

ਘੜੀ ਹੋਈ ਸ਼ੈਅ ਨਹੀਂ,ਦਿਲੋਂ ਨਿਕਲ਼ੀ ਸੱੁਚੀ ਸਵੱਛ ਸ਼ਾਇਰੀ ਹੈ।ਕੀਟਸ ਦੀਆਂ ਹੇਠਾਂ ਲਿਖੀਆਂ ਕਵਿਤਾ ਨੂੰ

ਪ੍ਰਭਾਵਿਤ ਕਰਨ ਵਾਲ਼ੀਆਂ ਸ਼ਰਤਾਂ ‘ਤੇ ਕਾਫੀ ਹੱਦ ਤੱਕ ਪੂਰੀ ਉੱਤਰਦੀ ਹੈ:

“ਡਿ ਪੋੲਟਰੇ ਚੋਮੲਸ ਨੋਟ ੳਸ ਨੳਟੁਰੳਲਲੇ ੳਸ ਟਹੲ ਲੲੳਵੲਸ ਟੋ ਟਹੲ ਟਰੲੲ|||ਟਿ ਹੳਦ ਬੲਟਟੲਰ ਨੋਟ ਚੋਮੲਸ ੳਟ ੳਲਲ”|

ਪੋ੍ਰ| ਪੂਰਨ ਸਿੰਘ ਅਨੁਸਾਰ “ਪਿਆਰ ਵਿੱਚ ਮੋਏ ਬੰਦਿਆਂ ਦੇ ਮੁੱਖੋਂ ਨਿਕਲੈ ਬੋਲ ਕਵਿਤਾ ਹੁੰਦੇ ਹਨ।ਤਾਂ

ਸਮਾਜਿਕ ਅਤੇ ਵਿਅਕਤੀਗਤ ਸਿਤਮਾਂ ਹੇਠਾਂ ਨਿਰੰਤਰ ਸੁਲਘਣਾ ਕਦੇ ਕਵਿਤਾ ਬਣ ਸਕਦਾ ਹੇ: ਹਉਕੇ,ਹਾਵੇ

ਅਤੇ ਸਿਸਕੀਆਂ ਕਦੇ ਆਪਣੇ ਹਾਣ ਦੇ ਸ਼ਬਦ ਲੱਭ ਲੈਂਦੀਆਂ ਹਨ।ਸੁਖਵਿੰਦਰ ਦੀ ਕਵਿਤਾ ਅਜਿਹੇ ਕਬੀਲੇ

ਨਾਲ ਸਬੰਧ ਰੱਖਦੀ ਹੈ, ਬੁਰੇ ਦੇ ਘਰ ਤੱਕ ਪਹੁੰਚੀ ਅਭਿਵਿਅੰਜਨਾ:। ਟੀ|ਐਸ|ਈਲੀਅਟ ਤੇ ਉਸਦੇ ਪੈਰੋਕਾਰ

ਆਲੋਚਕ ਲੱਖ ਪਏ ਦਾਅਵੇ ਕਰਨ ਜੀਊਣ ਵਾਲ਼ੇ ਦਾ (ੋਨੲ ਾਹੋ ਚਰੲੳਟੲਸ ੳਨਦ ੋਨੲ ਾਹੋ ਲਵਿੲਸ) ਨਾਲ਼

ਕੋਈ ਨਾ ਕੋਈ ਰਿਸ਼ਤਾ ਰਹੇਗਾ ਹੀ। ਆਪਣੇ ਬੇਬਾਕ ਸੁਭਾਅ ਦੀ ਤਰਜ਼ਮਾਨੀ ਕਰਦੀ ਹੋਈ ਸੁਖਵਿੰਦਰ ੰਨਦੀ

ਹੈ: “ਮੇਰੀ ਕਵਿਤਾ ਨੇ ਮੇਰੇ ਅਹਿਸਾਸ ਦੀ ਦੀ ਤਰਜ਼ਮਾਨੀ ਕੀਤੀ ਹੈ”।

ਸੁਖਵਿੰਦਰ ਦੀ ਕਵਿਤਾ ਮੁੱਖ ਵਿਸ਼ਾ ਹੈ ਬੇਪਨਾਹ ਮੁਹੱਬਤ ਅਤੇ ਉਸਦਾ ਬੇ-ਬਾਕ ਪ੍ਰਗਟਾਅ।ਉਸਦੀ ਮਨਪਸੰਦ

ਸਿਨਫ ਗ਼ਜ਼ਲ, ਪ੍ਰੰਤੂ ਗ਼ਜ਼ਲ ਨਾਲ਼ ਉਸਦਾ ਰਿਸ਼ਤਾ,ਉਸਦੇ ਮੁਰਸ਼ਦ ਵਾਂਗ ਪਿਆਰ, ਪਿਆਰ ਨਫਰਤ ਵਾਲਾ

ਨਹੀਂ।ਸ਼ਾਇਦ ਉਸ ਦੀਆਂ ਰਚਨਾਵਾਂ ਦੇ ਸੁਭਾਅ ਅਨੁਸਾਰ ਅਤਿ ਢੁਕਵਾਂ ਹੈ। ਉਸਨੇ ਪੰਜਾਬੀ ਕਾਵਿ ਵਿੱਚ

ਪਹਿਲਾ ਕਦਮ ਗ਼ਜ਼ਲਗੋ ਵਜ੍ਹੋਂ ਰੱਖਿਅ ਅਤੇ ਪਹਿਲੀਆਂ ਦੋ ਪੁਸਤਕਾਂ ‘ਸੂਰਜ ਦੀ ਦਹਿਲੀਜ਼’ ਅਤੇ ‘ਚਿਰਾਗਾਂ

ਦੀ ਡਾਰ’ ਜੋ ਨਿਰੋਲ ਗ਼ਜ਼ਲ ਸੰਗ੍ਰਹਿ ਹਨ, ਨਾਲ਼ ਸਥਾਪਿਤ ਗ਼ਜ਼ਲਗੋਆਂ ਦੀ ਕਤਾਰ ਵਿੱਚ ਆ ਖੜੀ।‘ਤੀਸਰੀ’

ਪੁਸਤਕ ਕਣੀਆਂ ‘ਚ ਉਸਨੇ ਬਹੁਤ ਹੀ ਭਾਵਪੂਰਤ ਨਜ਼ਮਾਂ ਲਿਖੀਆਂ, ਪ੍ਰੰਤੂ ਚੌਥੀ ਵਿੱਚ ਪਤਝੜ ‘ਚ ਪੁੰਗਰਦੇ

ਪੱਤੇ ‘ਚ ਫੇਰ ਉਹੀ ਸਿਨਫ ਅਪਣਾ ਲਈ।ਉਸ ਦੀ ਸਿਨਫ-ਚੋਣ ਅਕਾਰਨ ਨਹੀਂ,ਸਗੋਂ ਉਸ ਦੀ ਕਵਿਤਾ ਪ੍ਰਤੀ

ਉਸਦੀ ਪਹੁੰਚ ਅਤੇ ਨਜ਼ਰੀਏ ਦੀ ਪ੍ਰਤੀਕ ਹੈ।

ਸੁਖਵਿੰਦਰ ਦੀਆਂ ਪਿਆਰ ਕਵਿਤਾਵਾਂ ਪੁਰਾਣੀ ਪਰੰਪਰਾ ਤੋਂ ਹੱਟ ਕੇ ਹਨ।ਬਹੁਤੇ ਕਵੀਆਂ ਵਾਂਗ ਉਹ ਪਿਆਰ

ਨਾਲ਼ ਜੁੜੇ ਆ ਰਹੇ ਮੌਤ ਵਰਗੇ ਵਿਸ਼ਾਦ ਵਾਂਗ ਬਹੁਤ ਘੱਟ ਲਿਖਦੀ ਹੈ। ਦੂਜਿਆਂ ਸ਼ਬਦਾਂ ਵਿੱਚ ਇੱਸ ਲਈ

17

ਸਰਾਪ ਨਹੀਂ ਵਰ ਹੈ,ਜੋ ਸੁਭਾਗਿਆਂ ਦੇ ਨਸੀਬੀਂ ਲਿਖਿਆ ਹੁੰਦਾ ਹੈ।ਇਹ ਚਾਹਤ ਹੈ ਜੋ ਹੌਲ਼ੀ-ਹੌਲ਼ੀ ਇਬਾਦਤ

‘ਚ ਬਦਲ ਜਾਂਦੀ ਹੈ। ਮੀਰਾ ਵਰਗੀ ਦੀਵਾਨਗੀ ‘ਚ ਬਦਲਦਾ ਇਹ ਰਿਸ਼ਤਾ ਹੈ:

“ਬਾਵਰੀ ਦੀਵਾਨੀ ਚਾਹੇ ਪਗਲੀ ਕਹੋ

ਬੱਸ ਮੇਰੇ ਰਾਮਾ ਮੈਨੂੰ ਆਪਣੀ ਕਹੋ”।

“ਪਤਾ ਨਹੀਂ ਤੇਰੀਆਂ ਅੱਖਾਂ ‘ਚ ਖੁਰ ਗਈ ਹਾਂ

ਜਾਂ ਤੇਰੇ ਹੱਥਾਂ ‘ਚ ਭੁਰ ਗਈ ਹਾਂ

ਬਸ ਮੁਕਤ ਹੋ ਗਈ ਹਾਂ ਆਪਣੇ ਆਪ ਤੋਂ”

ਮਹਾਨ ਕਵੀ ਦਾਂਤੇ ਅਤੇ ਬੀਐਤਰਿਸ ਵਿਚਲੇ,ਸਿਰਫ ਸੁਣੇ ,ਪਰ ਅਦੇਖੇ ਰਿਸ਼ਤੇ ਵਾਂਗ ਇਹ ਇੱਕ -ਦੂਜੇ ਦਾ

ਹੱਥ ਫੜ ਰਾਹਾਂ ਦਿਆਂ ਹਨੇਰਿਆਂ ਨੂੰ ਸਰ ਕਰਨ ਲਈ ਮੰਜ਼ਲ ‘ਤੇ ਪਹੁੰਚਣ ਵਾਂਗ ਹੈ:

“ਅਸੀਂ ਦੋਵੇਂ ਰਲ਼ ਕੇ ਤਲਾਸ਼ਾਂਗੇ ਮੰਜ਼ਲ

ਮੈਂ ਰਹਿਬਰ ਨਹੀਂ ਹਮਸਫਰ ਭਾਲਦੀ ਹਾਂ”

ਬੰਗਲਾ ਸਾਹਿਤਕਾਰਾਂ, ਜਿੰਨ੍ਹਾਂ ਦਾ ਅਨਾਮ ਅਤੇ ਖਾਮੋਸ਼ ਪੱਧਰ ‘ਤੇ ਪੁੰਗਰਦੇ ਮਨੁੱਖੀ ਰਿਸ਼ਤਿਆਂ ਨੂੰ ਚਿੱਤਰਣ

ਵਿੱਚ ਕੋਈ ਅਸਾਨੀ ਨਹੀਂ,ਟੈਗੋਰ ਅਤੇ ਸਰਤ ਚੰਦਰ ਦੀਆਂ ਖ਼ੁਦਾਰ ਨਾਇਕਾਵਾਂ ਵਾਂਗ, ਸੁਖਵਿੰਦਰ ਦੇ

ਪਿਆਰ ‘ਚ ਸੰਸਾਰ ਦੀ ਕੋਈ ਸ਼ਰਤ ਨਹੀਂ।ਅਜਿਹੇ ਰਿਸ਼ਤੇ ਕਿਸੇ ਤਰਸ ਨਹੀਂ ਸਗੋਂ ਸ਼ਲਾਘਾ ਦੇ ਮੁਥਾਜ ਅਤੇ

ਹੱਕਦਾਰ ਹੁੰਦੇ ਹਨ:

“ਮੈਂ ਉਸ ਦੀ ਪੈੜ ਨਹੀਂ ਕਿ ਛੱਡ ਕੇ ਤੁਰ ਜਾਏਗਾ ਮੈਨੂੰ

ਮੈਂ ਉਸਦਾ ਗਤਿ ਹਾਂ ਸਾਰੇ ਸਫਰ ਵਿਚ ਗਾਏਗਾ ਮੈਨੂੰ”।

“ ਤੂੰ ਮੇਰਾ ਫਿਕਰ ਨਾ ਕਰ ਜਾਹ ਤੂੰ ਮੈਨੂੰ ਛੱਡ ਕੇ ਤੁਰ ਜਾ

ਮੈਂ ਕੁਛ ਦਿਨ ਡਗਮਗਾਵਾਂਗੀ ਤੇ ਇੱਕ ਦਿਨ ਸੰਭਲ ਜਾਵਾਂਗੀ”

ਕਿਸੇ ਵੀ ਮੋੜ ‘ਤੇ ਮੈਨੂੰ ਕਦੇ ਤੂੰ ਪਰਖ ਕੇ ਵੇਖੀਂ

ਮੈਂ ਕੋਈ ਰੁੱਤ ਨਹੀਂ ਕਿ ਵਕਤ ਪਾ ਕੇ ਬਦਲ ਜਾਵਾਂਗੀ”

ਸੁਖਵਿੰਦਰ ਦੀ ਸ਼ਾਇਰੀ ‘ਚ ਉਸ ਦੀ ਮੁਕੰਮਲ ਸ਼ਖਸ਼ੀਅਤ ਝਲਕਦੀ ਹੈ।“ ਉਸ ਦੀ ਜਿੰਦਗੀ, ਉਸ ਦਾ

ਵਜੂਦ, ਉਸ ਦੇ ਰਿਸ਼ਤੇ, ਇਕ-ਦੂਜੇ ਤੋਂ ਟੁੱਟੇ ਹੋਏ ਨਹੀਂ”।

ਇਸ ਦਾ ਗਵਾਹ ਉਸ ਦਾ ਇੱਕ ਖ਼ੂਬਸੂਰਤ ਸ਼ਿਅਰ ਵੀ ਹੈ। “ਮੈਂ ਸ਼ਿਅਰਾਂ ਵਿੱਚ ਲੁਕਾ ਦਿੱਤੀ ਹੈ ਇਉਂ ਅਗਨੀ

ਕਲੇਜੇ ਦੀ ,ਜਿਵੇਂ ਬਿਜਲੀ ਨੇ ਹੋਵਣ ਬੱਦਲਾਂ ਵਿਚ ਆਲ੍ਹਣੇ ਪਾਏ”।

ਇਹ “ਕਲੇਜੇ ਦੀ ਅਗਨਨ” ਉਸਦੇ ਸੁਰਤ ਸੰਭਾਲਣ ਤੋਂ ਪਹਿਲਾਂ ਹੀ ਪੇਸ਼ ਆ ਗਈ ਸੀ। ਜਦੋਂ ਉਸ ਦੀ

ਗੁਡੀਆਂ-ਪਟਲਿਆਂ ਦੀ ਰੁੱਤ ਅਤੇ ਫਿਰ “ਧੱਕਾ ਦੇ ਕੇ ਚੜ੍ਹ ਗਈ ਜਵਾਨੀ” ਦੇ ਦਿਨ ਆਏ ਫੇਰ ਜਦੋਂ ਇਕ

ਕੈਦ ‘ਚੋਂ ਦੂਜੀ ਕੈਦ ‘ਚੋਂ ਦੂਜੀ ਕੈਦ ‘ਚ ਪਹੁੰਚੀ ਤਾਂ ਕੌੜਾ ਅਹਿਸਾਸ ਨਹੀਂ ਤਜਰਬਾ ਹੋਇਆ ਕਿ ਸੱਧਰਾਂ ਤਾਂ

ਹੁੰਦੀਆਂ ਧੀ ਅੰਦਰੋਂ-ਅੰਦਰ ਮਾਰਨ ਲਈ ਹਨ।,ਚਾਹੇ ਆਰ|ਕੇ|ਨਰਾਣਿਨ ਦੇ ਉੱਗੇ ਨਾਵਲ ‘ਰੋਜ਼ੀ’ ਦਾ ਪਤੀ

ਹੋਵੇ:ਚਾਹੇ ਉਹ ਜੋ ਮੱਧ ਸ਼੍ਰੈਣੀ ਦਾ ਅੱਧ-ਪੜ ਪਤਨੀ ਦੀ ਥਾਂ ਚਾਰ-ਦੀਵਾਰੀ ਦੇ ਅੰਦਰ ਹੀ ਸਮਝਦਾ ਹੈ।ਉਸ

ਦਾ ਕੋਈ ਲਲਿਤ ਫਨ- ਮਹਿਜ਼ ਗਿਰੀਆਂ ਹੋਈਆਂ ਹਰਕਤਾਂ ਅਖਵਾਉਂਦਾ ਹੈ, ਪਰ ਇਸ ਗਲਤ ਰੇਖਾ ਦੇ

ਅੰਦਰ ਕੋਈ ਕਿੰਨਾ ਕੁ ਚਿਰ ਰਹੇ, ਕਿਉਂ ਰਹੇ ਤੇ ਕਿੰਨਾਂ ਕੁ ਚਿਰ ਰਹੇ?ਜ਼ਿੰਦਗੀ ਤੁਹਾਡੀ, ਜਿਊਣ ਜਾਚ ਦਾ

ਕੋਈ ਹੋਰ ਹੁਕਮ ਕੋਈ ਕਿਉਂ ਦੇਵੇ? ਅਜਿਹੇ ਸਵਾਲਾਂ ਦੇ ਕੋਲਾਜ ਨੇ ਸੁਖਵਿੰਦਰ ਅੰਦਰਲੀ ਸ਼ਾਇਰਾ ਨੂੰ ਹਿਰਖ

ਨਾਲ਼ ਭਰ ਦਿੱਤਾ ਅਤੇ ਰੋਹ ਨਾਲ਼ ਵੀ। ਹੁਣ ਤੱਕ ਆਪਣੇ ਢੰਗ ਨਾਲ਼ ਤਿਲ-ਤਿਲ ਖੋਰਨ ਵਾਲ਼ੇ ਸੰਤਾਪ ਹੇਠਾਂ

‘ਮੁੱਕਣ’ ਵਾਲ਼ੀ ਲਈ ਫੈਸਲਾਕੁਨ ਘੜੀ ਉਦੋਂ ਆਈ, ਜਦੋਂ :

“ਇਕ ਦਿਨ

ਸ਼ੀਸ਼ਾ ਵੇਖਦਿਆਂ-ਵੇਖਦਿਆਂ

ਚੜ੍ਹ ਗਿਆ ਮੇਰੀ ਉਦਾਸੀ ਨੂੰ ਰੋਹ”

||||

ਤੇ ਮੈਂ ਦੌੜ ਪਈ

ਉਸ ਪਗਡਮਡੀ ‘ਤੇ

ਜਿਹੜੀ ਕਵਿਤਾ ਦੇ ਦੇਸ ਨੂੰ ਜਾਂਦੀ ਸੀ||||

ਜਿਹੜੀ ਪਿਆਰ ਦੇ ਦੇਸ ਨੂੰ ਜਾਂਦੀ ਸੀ|||

ਉਦਾਸੀ ਤੋਂ ਰੋਹ ਤੱਕ ਦਾ ਸਫਰ ਤਹਿ ਕਰਨ ਸਦਕਾ ਹੀ,ਬਚਪਨ ਵਿੱਚ;

18

“ਸਾਨੂੰ ਲੱਗਦੀ ਸਮਾਜਿਕ ਔਖੀ ਨਾਗਰਿਕਤਾ ਵੀ ਕਿਹੜਾ ਸੌਖੀ ਨੀ ਇਹ ਕੀ ਪੁਆੜਾ ਪੈ ਗਿਆ ਸਾਨੂੰ ਲੱਗਦੀ

ਏ ਖੇਡ ਪਿਆਰੀ ਉੱਤੋਂ ਪੇਪਰਾਂ ਦੀ ਕਰਨੀ ਤਿਆਰੀ ਮਹੀਨਾ ਸਾਰਾ ਇੱਕ ਰਹਿ ਗਿਆ।“

ਵਿਲੀਅਮ ਬਲੇਕ ਦੇ ਮਾਸੂਮੀਅਤ ਦੇ ਗੀਤਾਂ (ਸੋਨਗਸ ੋਡ ਨਿਨੋਚੲਨਚੲ) ਵਰਗੀ ਤੁਕਬੰਦੀ ਕਰਨ ਵਾਲ਼ੀ ਦੇ

ਅੰਦਰੋਂ ‘ਤਜ਼ਰਬੇ ਦੇ ਗੀਤਾਂ ਵਰਗੀ’ (ਸੋਨਗਸ ੋਡ ੲਣਪੲਰਨਿਚੲ) ਵਰਗੀ ਕੌੜੀ ਅਤੇ ਉੱਚੀ ਸੁਰ ‘ਚ ਕਵਿਤਾ

ਫੁੱਟਣ ਲੱਗੀ:

:ਇਹ ਮਰ ਮਰ ਕੇ ਜਿਊਣਾ ਛੱਡ ਬਗਾਵਤ ਕਰ ਤੇ ਟੱਕਰ ਲੈ

ਤੇਰੇ ਹਿੱਸੇ ਦੀ ਦੁਨੀਆਂ ‘ਤੇ ਕਿਸੇ ਦਾ ਰਾਜ ਕਿਉਂ ਹੋਵੇ”

ਉਹੀ ਕਲੱਖਣੀ ਕਾਇਰਤਾ ਜੋ ਕਦੇ ਮਾਂ ਨੇ ਹੰਢਾਈ ਸੀ,ਜਦੋਂ ਧੀ ਦੀ ਜ਼ਿੰਦਗੀ ਵਿੱਚ ਪਸਰਦੀ ਵੇਖੀ ਤਾਂ ਧੀ ਨੂੰ

ਆਪਣਾ ਆਪ ਉਸ ਮਾਂ ਦਾ ਰੂਪ ਹੀ ਨਜ਼ਰ ਆਇਆ, ਜਿਸ ਦ ਿਗੁੱਤ ਲੰਮੀ, ਮੇਰੇ ਪਿਉ ਨੇ ਹਜਾਰ ਵਾਰ ਪੁੱਟੀ

, ਜਿਸਦੀ ਹਰ ਸੱਧਰ ਸੀਨੇ ਵਿੱਚ ਤੜੱਕ ਕਰਕੇ ਟੁੱਟੀ”। ਉਹ ਭੈਭੀਤ ਹੋ ਗਈ ਕਿ ਉਸਦੀ ਮਾਂ ਵਾਂਗ ਉਸਦੀ

ਗੀਤਾਂ ਵਾਲ਼ੀ ਕਾਪੀ ਵੀ ਹਿਸਾਬ ਵਾਲ਼ੀ ਕਾਪੀ ‘ਚ ਬਦਲ ਜਾਵੇਗੀ।ਇੱਕ ਨਵੀਂ ਧੀ ਦਾ ਜਨਮ ਹੋਇਆ ਅਤੇ

ਕਵਿਤਾ ਦੇ ਇੱਕ ਨਵੇਂ ਰੰਗ ਦਾ।

“ਨਹੀਂ

ਮੈਂ ਭਾਵੁਕ ਨਹੀਂ ਹੋਣਾ

ਨਹੀਂ ਜਾਣਾ ਉਸਦੇ ਅੱਥਰੂ ਪੁੰਝਣ

ਮੈਨੂੰ ਕਾਇਰਤਾ ਨਾਲ਼ ਕੋਈ ਹਮਦਰਦੀ ਨਹੀਂ”

ਹੁਣ ‘ਮਾਂ ਅਤੇ ਉਹ ਪੁਰਸ਼’ ਵਰਗੀਆਂ ਕਵਿਤਾਵਾਂ ਪੜ੍ਹਕੇ ਸੁਖਵਿੰਦਰ ਦੇ ਉਸ ਜੇਰੇ ਅੱਗੇ ਨਤਮਸਤਕ ਹੋਣ ਨਮੂ

ਜੀਅ ਕਰਦਾ ਹੈ, ਜਿਸ ਨਾਲ਼ ਉਸ ਨੇ ਨਿੱਤ ਦੇ ਝੱਖੜ-ਝਾਂਜਿਆਂ ਵਿੱਚ ਬਲਦੇ ਦੀਵੇ ਦੀ ਲੋਅ ਨੂੰ ਆਪਣੀ ਬੁੱਕਲ਼

ਵਿੱਚ ਲੁਕੋਅ ਬੁਝਣੋਂ ਬਚਾਈ ਰੱਖਿਆ ਅਤੇ ਆਪਣੇ ਕਾਵਿ ਮੈਨੀਫੈਸਟੋ ਨੂੰ ਉਲੀਕਿਆ:

“ਮੈਂ ਲਿਖਦੀ ਹਾਂ ਇਹਨਾਂ ਗੀਤਾਂ ਨੂੰ

ਨਵੇਂ ਸਿਰਿਉਂ

ਆਪਣੀ ਕਾਪੀ ‘ਤੇ

ਇਹ ਪਿਆਰ ਨਾਲ਼ ਸੁਲਘਦੇ ਹੋਏ

ਅੰਗਿਆਰਿਆਂ ਵਰਗੇ ਗੀਤ

ਆਪਣੇ ਪਿਉ ਦੇ

ਉਨ੍ਹਾਂ ਪਿਆਰ-ਹੀਣ ਹੱਥਾਂ ਵਿੱਚ

ਰੱਖਣਾ ਚਾਹੁੰਦੀ ਹਾਂ ਮੈਂ

ਜਿਨਾਂ ਨੇ ਖੋਹ ਲਈ ਸੀ

“ਮੇਰੀ ਮਾਂ ਤੋਂ

ਗੀਤਾਂ ਵਾਲ਼ੀ ਕਾਪੀ।”

ਸੁਖਵਿੰਦਰ ਦੀ ਸ਼ਾਇਰੀ ਸਮਾਰਟ ਅਤੇ ਚਤੁਰ ਕਾਰਾਗਰੀ ਦੀ ਉਤਪਾਦਨ ਨਹੀਂ, ਸਗੋਂ ਦਿਲ ਦੀਆਂ ਗਹਿਰਾਈਆਂ

‘ਚੋਂ ਕਸ਼ੀਦੀ ਸਿਰਜਣਾ ਹੈ।

ਨਿਰਾਰਥਕ ਰਸਮਾਂ-ਰਿਵਾਜਾਂ ਦੇ ਸੰਤਾਪ, ਜਿੱਥੇ ਦਿਲ ਅਤੇ ਰੂਹ ਦੀ ਅਵਾਜ ਸੁਣਨਾ ਮਨਾ ਹੈ।,ਹੇਠਾਂ ਸੁਲਘ

ਰਹੀ ਅਗਨ ਨੂੰ ਕੀਟਸ ਪੀਲੀ-ਭੂਕ ਜਵਾਨੀ (ਪੳਲੲ ੇੋੁਟਹ) ਆਖਦਾ ਹੈ। ਉਹ ਸੁਫਨਿਆਂ ਅਤੇ ਸੱਧਰਾਂ ਨੂੰ

ਸੁਰਬੱਧ ਜਬਾਨ ਦਿੰਦੀ ਹੈ, ਸੁਖਵਿੰਦਰ ਦੀ ਸ਼ਾਇਰੀ।ਉਸਦੀ ਸਰਬ ਸਵੀਕਾਰਤਾ ਅਤੇ ਸਰਾਹਣਾ ਗਵਾਹੀ

ਭਰਦੇ ਹਨ।ਅੰਤਰ ਕਾਲਜ ਅਤੇ ਯੀਨੀਵਰਸਿਟੀ ਸਮਾਰੋਹ ਜਿੱਥੇ ਬਹੁਤੇ ਵਿਦਿਆਰਥੀ ਸ਼ਿਵ, ਪਾਸ਼, ਅਤੇ

ਪਾਤਰ ਦੇ ਨਾਲ਼ ਉਸਦੀਆਂ ਕਵਿਤਾਵਾਂ ਦਾ ਉਚਾਰਣ ਕਰਦੇ ਹਨ।

ਪਰ ਇਹ ਮੁਕਾਮ ਕਿਸੇ ਨੂੰ ਏਨੀ ਅਸਾਨੀ ਨਾਲ਼ ਨਹੀਂ ਮਿਲ਼ਦਾ ਖਾਸ ਕਰਕੇ ਔਰਤਾਂ ਨੂੰ ਇਹ ਮੁਕਾਮ ਉਸਨੇ

ਉਹਨਾਂ ਰਾਹਾਂ ਉੱਤੇ ਤੁਰ ਕੇ ਪ੍ਰਾਪਤ ਕੀਤਾ ਹੈ ਜਿੰਨ੍ਹਾਂ ਰਾਹਾਂ ‘ਤੇ ਅੱਗ ਵਿਛੀ ਹੋਈ ਹੈ:

“ਹਰ ਵਾਰ ਅੱਗ ‘ਤੇ ਤੁਰ ਕੇ ਪਾਇਆ ਮੁਕਾਮ ਆਪਣਾ

ਹੋਇਆ ਕਦੋਂ ਹੈ ਲੋਕੋ ਰਸਤਾ ਅਸਾਨ ਮੇਰਾ”

***************

19

ਦਰਦ-ਏ-ਦਿਲ!-- ਸਰੋਦ ਸੁਦੀਪ

 ਦਰਦ ਦਿਲ ਦਾ ਅੱਗ

ਇਸ਼ਕ ਦੀ! ਦਰਗਾਹ ਰੱਬ ਦੀ। ਮੈਂ

ਅੰਗਰਜ਼ੀ ਦੀ ਇਕ ਕਹਾਣੀ ਪੜ੍ਹੀ ਸੀ :

ਬੁਲਬੁਲ (ਠਹੲ ਂਗਿਹਟਨਿਗੳਲੲ) ਜਿਉਂ

ਜਿਉਂ ਕੰਡਾ ਬੁਲਬੁਲ ਦ ਚੁਭੀ ਜਾਂਦਾ ਹੈ

ਤਿਉਂ ਤਿਉਂ ਉਸਦਾ ਗੀਤ ਗਹਿਰਾ ਹੋਈ

ਜਾਂਦਾ ਹੈ ਅਤ ਸਾਰੇ ਵਾਤਾਵਰਣ `ਤੇ ਛਾਈ

ਜਾਂਦਾ ਹੈ। ਦਰਦ ਦਾ ਗੀਤ। ਇਹ ਗੱਲ

ਸੁਖਵਿੰਦਰ ਅੰਮ੍ਰਿਤ `ਤੇ ਢੁਕਦੀ ਹੈ। ਚੁਣਚੁਣ

ਕੇ ਰੱਖੇ ਸ਼ਬਦ ਹੀ ਦਰਦ `ਚ ਨਹਾਂਉਦੇ

ਨਹਾਂਉਦੇ ਕੋਈ ਨਾ ਕੋਈ ਦ੍ਰਿਸ਼ ਬਣਾਉਦੇ

ਤੁਰੇ ਜਾਂਦੇ ਹਨ। ਬਣੇ ਦ੍ਰਿਸ਼ ਸੁਪਨਮਈ

ਨਹੀਂ ਸਗੋਂ ਪ੍ਰਤੱਖ ਅੱਖਾਂ ਅੱਗੇ ਸਾਕਾਰ ਹੋ

ਉੱਠਦੇ ਹਨ। ਮੁਹੱਬਤ ਦੀ ਦਰਗਾਹ `ਚ,

ਸਹੁਰਾ ਘਰ, ਪੇਕਾ ਘਰ, ਕਿੱਸਾਕਾਰਾਂ ਦੇ

ਨਾਇਕ, ਨਾਇਕਾਵਾਂ ਦਾ ਸਭ ਕੁਝ ਅਦਾਨਪ੍ਰਦਾਨ

`ਚ ਹੈ। ਇਹ ਕੋਈ ਸੌਖਾ ਰਾਹ

ਹੈ? ਕੰਡਿਆਂ `ਤੇ ਤੁਰਨ ਵਾਲ਼ੀ ਗੱਲ ਹੈ।

ਇਸ਼ਕ ਨਾਲ਼ ਜੁੜੀ ਹੋਈ ਕੁਰਬਾਨੀ ਅਜੋਕੇ

ਸਮਿਆਂ `ਚ ਦੁਰਲਭ ਹੈ। ਉਸਦੀ ਕਵਿਤਾ

ਸਰਲ, ਸਪਸ਼ਟ, ਵੇਗ ਤ ਤੇਜ ਵਾਲ਼ੀ ਹੈ

ਅਤੇ ਊਰਜਾ ਭਰਪੂਰ ਹੈ। ਕੋਈ ਉਹਲਾ

ਨਹੀਂ, ਲਕੋਅ ਨਹੀਂ, ਪ੍ਰਤੀਕਾਂ ਦਾ ਭਾਰ

ਨਹੀਂ। ਸਿੱਧੇ ਸਿੱਧੇ ਤੁਰੇ ਜਾਉ। ਸਿੱਧੇ ਵਾਕ

ਸਿੱਧਾ ਅਸਰ ਕਰਦ ਨੇ। ਖੱਬੇ- ਸੱਜੇ ਦਖਣ

ਦੀ ਲੋੜ੍ਹ ਨਹੀਂ। ਉਹ ਤੇ ਉਸਦਾ ਮਹਿਬੂਬ

ਉੱਚੀ ਥਾਂ `ਤੇ ਬੈਠੇ ਹਨ ਤੇ ਮੇਰੇ ਵਰਗੇ

ਹਮਾਤੜ ਉਹਨਾਂ ਨੂੰ ਦੇਖਣ `ਤੇ ਹਨ। ਅਖੇ

ਟੁੱਟ ਜੇ ਟੁੱਟ ਜੇ ਆੜੀ ਟੁੱਟ ਜੇ? ਕਿਉਂ

ਟੁੱਟ ਜੇ ਬਈ? ਲਾਂਭੇ-ਲਾਂਭੇ ਕਾਹਤੋਂ ਜਾਣਾ

ਹੈ। ਸ਼ਾਇਰਾ ਦੀ ਸ਼ਾਇਰੀ ਕੋਲ਼ ਬੈਠੀਏ|||

ਮੈਂ ਅਤੇ ਤੂੰ ਨਾਲ਼ ਇਹ ਜੱਗ ਸੱਚਾ ਹੁੰਦਾ

ਜਾਂਦਾ ਹੈਹੋਈ

ਦਸਤਕ, ਮੈਂ ਦਰ ਖੋਲ੍ਹੇ, ਮੇਰੇ ਸਾਹਵੇਂ

ਖੜਾ ਸੀ ਤੂੰ

ਚੁਫੇਰੇ ਰਾਤ ਸੀ ਸੰਘਣੀ, ਤੇ `ਕੱਲਾ ਜਗ

ਰਿਹਾ ਸੀ ਤੂੰ

||||||||

ਮੈਂ ਤੇਰੇ ਰੂ ਬ ਰੂ ਸੀ ਇੱਕ ਸੁੰਨੀ ਸ਼ਾਖ਼ ਦੇ

ਵਾਂਗੂੰ

ਤੇ ਆਪਣੇ ਸਾਵਿਆਂ ਪੱਤਿਆਂ ‘ਚ ਮੈਨੂੰ

ਢੱਕ ਲਿਆ ਸੀ ਤੂੰ

ਇਨ੍ਹਾਂ ਅੱਖਰਾਂ `ਚ ਦਰਦ ਦੇਖੋ। ਦ੍ਰਿਸ਼ ਦੇਖੋ।

ਮਿਲਣ ਦੇਖੋ। ਦਿਸ਼ਾ, ਦ੍ਰਿਸ਼ਟੀ ਤੇ

ਮਾਰਗ ਦੇਖੋ। ਇਹ ਤੀਰਥ ਕੀ ਹੈ ਇਹ

ਰੱਬ ਸੱਚੇ ਦੀ ਦਰਗਾਹ ਹੈ ਜਿੱਥੇ ਜਾਣ

ਲਈ ਪੈਗੰਬਰਾਂ ਅਤੇ ਅਵਤਾਰਾਂ ਨੇ ਸੁੰਦਰ

ਮਾਰਗ ਬਣਾਏ ਹਨ। ਪਿਆਰ ਹੇਠਾਂ ਅੱਗ

ਬਲ਼ਦੀ ਹੈ ਤੇ ਸੋਨੇ ਵਰਗੇ ਅੱਖਰ ਪਿਘਲ

ਪਿਘਲ ਕੇ ਕਾਗ਼ਜ਼ `ਤੇ ਉੱਤਰੀ ਜਾਂਦੇ ਹਨ।

ਇਸੇ ਲਈ ਵੱਧ ਤੋਂ ਵੱਧ ਪਾਠਕ ਉਸ ਨੂੰ

ਪੜ੍ਹਦੇ ਹਨ। ਪ੍ਰਕਾਸ਼ਕਾਂ ਕੋਲ਼ੋਂ ਪੁੱਛਿਆ

ਗਿਆ, ਬੁੱਕ ਸਟਾਲਾਂ ਤੋਂ ਜਾਣਕਾਰੀ ਲਈ

ਗਈ, ਤਾਂ ਸਭ ਤੋਂ ਵੱਧ ਵੋਟ ਸੁਖਵਿੰਦਰ

ਅੰਮ੍ਰਿਤ ਨੂੰ ਪਈ ਸੀ। ਇਹ ਕੰਮ ਸ਼ਬਦ ਦੇ

ਸੰਪਾਦਕ ਜਿੰਦਰ ਨੇ ਕੀਤਾ।

ਗੱਲਾਂ ਗੱਲਾਂ `ਚ ਸ਼ਾਇਰਾ ਆਪਣੀ ਮੁਹੱਬਤ

ਨੂੰ ਰੱਬ ਰੱਬ ਕਹਿੰਦੀ ਹੈ। ਯਾਨੀ ਰੱਬ ਦੀ

ਮਿਹਰ। ਤਪਦੇ ਤਪਦੇ ਹੰਝੂ। ਧੂਣੀ ਅੱਗ

ਦੀ ਸਫ਼ਰ ਰੂਹ ਤੱਕ ਦਾ। ਦਰਿਆਈ ਮੱਛੀ

ਨੇ ਤਾਂ ਮਚਲਣਾ ਹੁੰਦਾ ਹੈ। ਜਦ ਕੋਈ

ਔਰਤ ਅੱਗ ਹੋ ਜਾਂਦੀ ਹੈ ਤਾਂ ਉਹ ਜੰਗਲ

ਤੋਂ ਰਾਹ ਨਹੀਂ ਪੁੱਛਦੀ। ਉਸਦੀ ਅੱਗ ਅੱਖਰਾਂ

ਦੇ ਅਨੁਸ਼ਾਸ਼ਨ `ਚ ਹੈ ਜਿੱਥੇ ਕਵਿਤਾ ਦਾ

ਪ੍ਰਵਸ਼ ਦੁਆਰ ਖੁੱਲ਼ਦਾ ਹੈ। ਪਿਆਰ ਦੀ

ਸੁਰ ਸਭ ਤੋਂ ਉੱਚੀ ਹੁੰਦੀ। ਲਪਟਾਂ ਅੱਗ

ਦੀਆਂ ਜਿਵੇਂ ਵੰਨ-ਸੁਵੰਨੇ ਫੁੱਲ ਖਿੜ ਰਹੇ

ਹੋਣ।ਟੇਕ ਮਹਿਬੂਬ ਦੀ। ਜਿਗਰ ਅਤੇ

ਜਰਾ ਸ਼ਾਇਰਾ ਅੰਦਰ ਬੈਠੇ ਪ੍ਰਾਣ ਤੰਤੂ।

ਰੱਖਦਾ ਸੀ ਆਸ ਤੂੰ ਮੇਰੇ ਤੋਂ ਮਿੱਠੇ ਗੀਤ

ਦੀ

ਕੀ ਕਰਦੀ ਮੇਰੇ ਗਲ਼ `ਚ ਤਾਂ ਦਰਦੀਲੀ

ਚੀਕ ਸੀ

ਮੈਂ ਸੁਣਿਆ ਕਿ ਇੱਕ ਵਾਰ ਬਹੁਤ ਸਰਦੀ

ਪਈ। ਦੇਵ ਲੋਕ `ਚ ਬੈਠ ਦੇਵਤੇ ਠੰਡ

ਨਾਲ਼ ਠੁਰ-ਠੁਰ ਕਰਨ ਲੱਗੇ। ਉਹਨਾਂ

ਸੋਚਿਆ ਕਿ ਹੇਠਾਂ ਨਰਕ ਵਾਲ਼ਿਆਂ ਕੋਲ਼

ਹੱਥ ਸੇਕਣ ਲਈ ਅੱਗ ਹੋਏਗੀ।ਅੱਗ

ਉਹਨਾਂ ਕੋਲ਼ੋਂ ਲੈ ਆਉਂਦੇ ਹਾਂ। ਸਭਾ ਬੁਲਾਈ

ਗਈ। ਫੈਸਲਾ ਲਿਆ ਗਿਆ ਅਤੇ ਹੇਠਾਂ

ਨਰਕ `ਚ ਵੱਸਦੇ ਲੋਕਾਂ ਕੋਲ਼ੋਂ ਅੱਗ ਲੈਣ

ਤੁਰ ਪਏ।

``ਤੁਹਾਡ ਕੋਲ਼ ਅੱਗ ਹੈ ਸੇਕਣ ਲਈ ਸਾਨੂੰ

ਦੇ ਦਿਉ” ਦੇਵਤਿਆਂ ਨੇ ਉਹਨਾਂ ਨੂੰ ਕਿਹਾ।

``ਸਾਡੇ ਕੋਲ਼ ਅੱਗ ਤਾਂ ਹੈ ਪਰ ਇਹ ਸਾਡੇ

ਆਪਣੇ ਸੇਕਣ ਜੋਗੀ ਹੈ”- ਨਰਕ ਵਾਸੀਆਂ

ਨੇ ਕਿਹਾ।

ਇੱਥੇ ਵੱਸਣ ਵਾਲ਼ੇ ਸਾਰੇ ਲੋਕ ਲੇਖਕ ਸਨ।

ਸ਼ਾਇਰ ਲੋਕ ਅੱਗ ਨਾਲ਼ ਲਿਖਦੇ ਹਨ।

ਆਪਣੇ ਲਹੂ ਨਾਲ। ਇਵੇਂ ਸੁਖਵਿੰਦਰ

ਅੰਮ੍ਰਿਤ ਲ਼ਿਖਦੀ ਹੈ।

ਉਹ ਮੂੰਹ ਜੋਰ ਹੈ। ਉਹ ਮੂੰਹ ਦੀ ਨਹੀਂ

ਰੱਖਦੀ ਦਿਲ ਦੀ ਸੁਣਦੀ ਹੈ। ਉਸਦੀਆਂ

ਕਵਿਤਾਵਾਂ ਨੰਗੀ ਦੁਪੈਹਰ `ਚ ਖੜੋਣ ਵਾਂਗ

ਹਨ। ਉਸਦੇ ਬਾਵਰੇ ਹੋਏ ਸੱਸੀ ਵਰਗੇ

ਪੈਰ ਹਨ ਜੋ ਜ਼ਖਮੀ ਹੋ ਕੇ ਵੀ ਸਾਬਤਸਬੂਤੇ

ਹਨ, ਜਿੰਨਾ ਦਾ ਸਫਰ ਅੰਗਿਆਰਾਂ

`ਤੇ ਹੈ ਜੋ ਕੁਰਬਾਨੀ ਦਾ ਪੱਲਾ ਨਹੀਂ ਛੱਡਦੇ।

ਉਸਦੇ ਧੁਰ ਅੰਦਰ ਦਿਲ `ਚ ਛਲਕਦੇ

ਅੱਥਰੂ ਹਨ ਜਿੰਨਾਂ ਦੀ ਸਾਂਭ-ਸੰਭਾਲ ਸੁਰਤ

ਸਿਰ ਹੋਈ ਹੈ। ਉਸਦੀਆਂ ਕਵਿਤਾਵਾਂ

ਔਰਤ ਦੀ ਸਹੀ ਤਰਜ਼ਮਾਨੀ ਕਰਦੀਆਂ

ਹਨ ਜੋ ਉਹਨਾਂ ਦੇ ਜਾਗਣ ਅਤੇ ਸੁਤੰਤਰ

ਫਿਜਾ `ਚ ਸਾਹ ਲੈਣ `ਚ ਅਹਿਮ ਭੂਮਿਕਾ

ਨਿਭਾਅ ਰਹੀਆਂ ਹਨ। ਸ਼ਾਇਰਾ ਅੰਦਰ

ਸੱਸੀ, ਸੋਹਣੀ, ਹੀਰ, ਸੁੰਦਰਾਂ ਅਤੇ ਰਾਧਾ

ਦੇ ਸ਼ਕਤੀਸ਼ਾਲੀ ਬਿੰਬ ਹਨ। ਕਾਮਨਾ ਨਾਲ਼

ਜੁੜੇ ਹੋਏ ਸੁਪਨੇ, ਸੁਪਨਿਆ ਨਾਲ਼ ਜੁੜੀ

ਮਹਿਬੂਬ ਦੀ ਮੂਰਤ, ਮੂਰਤ ਲਈ ਅੱਗ

ਇਸ਼ਕ ਦੀਤੂੰ

ਮੇਰੀ ਵੀਰਾਨ ਮਿੱਟੀ ਵਿੱਚ

ਸਾਵੇ ਸੁਪਨੇ ਬੀਜ ਦਏਂਗਾ

ਮੈਂ ਤਰੇ ਤਪਦੇ ਹੋਠਾਂ ਨੂੰ

ਲਹਿਰ ਬਣ ਕੇ ਚੁੰਮ ਲਵਾਂਗੀ

ਐਮਰਸਨ ਦੇ ਆਖੇ ਪ੍ਰਸਿੱਧ ਸ਼ਬਦਾਂ ਨੂੰ

ਉਸ਼ੋ ਵਾਰ-ਵਾਰ ਦੁਹਰਾਉਂਦਾ ਹੈ ਕਿ ਹਰ

ਵਿਅਕਤੀ ਪ੍ਰਾਰਥਨਾ ਕਰਦਾ ਹੈ ਕਿ ਹੇ

ਪ੍ਰਮਾਤਮਾ ਦੋ ਦੂਣੀ ਪੰਜ ਕਿਉਂ ਨਹੀਂ ਹੁੰਦੇ?ਹਰ

ਵਿਅਕਤੀ ਦੋ ਦੂਣੀ ਪੰਜ ਕਰਨਾ ਚਾਹੁੰਦਾ

ਹੈ ਪਰ ਇਹ ਨਹੀਂ ਹੁੰਦੇ। ਹਜਾਰਾਂ ਸਾਲਾਂ

ਤੋਂ ਇਸੇ ਹੌਂਅ ਨੇ ਆਦਮੀ ਨੂੰ ਟਿਕਣ ਨਹੀਂ

ਦਿੱਤਾ। ਸੁਖਵਿੰਦਰ ਅੰਮ੍ਰਿਤ ਤਾਂ ਦੋ ਦੂਣੀ

ਚਾਰ ਹੀ ਕਰਨਾ ਚਾਹੁੰਦੀ ਹੈ। ਸ਼ਬਦ ਚਾਹੇ

ਪੁਰਾਣੇ ਹੋਣ ਉਹ ਉਹਨਾਂ ਨੂੰ ਆਪਣੀ ਊਰਜਾ

ਰਾਹੀਂ ਬਲ ਬਖਸ਼ ਦਿੰਦੀ ਹੈ। ਉਹ ਮਿੱਥ

ਕੇ ਨਹੀਂ ਲਿਖਦੀ। ਮਿੱਥ ਕ ਵਿਸ਼ੇਸ਼ ਨਹੀਂ

ਬਣਨਾ ਚਾਹੁੰਦੀ। ਪਰੰਪਰਾ ਦੇ ਸ਼ਬਦਾਂ ਦਾ

ਪ੍ਰਵਾਹ ਪਾਠਕਾਂ ਤੱਕ ਪੁੱਜਣ ਦਾ ਵਸੀਲਾ

ਬਣਦੇ ਹਨ। ਉਸਦਾ ਖ਼ੁਦ ਦਾ ਕਹਿਣਾ ਹੈ-

``ਮੇਰੇ ਅੰਦਰ ਸੰਗੀਤ ਦਾ ਪ੍ਰਵਾਹ ਸੀ ਕਿ

ਸ਼ੇਅਰ ਢਲਣ ਲੱਗੇ। ਸੰਗੀਤ ਮੇਰੀ ਕਵਿਤਾ

ਦੇ ਨਾਲ਼-ਨਾਲ਼ ਹੀ ਰਿਹਾ। ਪਰ ਇਸਦਾ

ਤੀਬਰ ਅਹਿਸਾਸ ਉਦੋਂ ਹੋਇਆ ਜਦ ਮੈਂ

ਗ਼ਜ਼ਲ ਲਿਖਣੀ ਸ਼ੁਰੂ ਕੀਤੀ। ਲਿਖਣ ਲਈ

ਕੋਈ ਉਚੇਚੀ ਸੁਰਤ ਲੈ ਕੇ ਨਹੀਂ ਬੈਠਦੀ।

ਇਹ ਤਾਂ ਮੇਰੀਆਂ ਭਾਵਨਾਵਾਂ ਦਾ ਬੇਰੋਕ

ਵਹਾ ਹੈ। ਮੈਨੂੰ ਸੁਰਜੀਤ ਪਾਤਰ ਵਰਗੇ

ਸਿਰਮੌਰ ਗ਼ਜ਼ਲਗੋ ਦੀ ਰਹਿਨੁਮਾਈ ਪ੍ਰਾਪਤ

ਹੋ ਗਈ। ਮੇਰੇ ਮਨ `ਚੋਂ ਫੁੱਟਦੀ ਜਵਾਲਾ

ਨੂੰ ਅੱਖਰ ਬਣ ਕੇ ਵਰਕਿਆਂ `ਤੇ ਲਿਸ਼ਕਣ

ਦੀ ਜਾਚ ਆ ਗਈ”।

ਅਭਿਆਸ ਨਾਲ਼ ਕੋਈ ਲੇਖਕ ਨਹੀਂ

ਬਣਦਾ। ਅਭਿਆਸੀ ਉਚੇਚ ਨਾਲ਼ ਵੀ

ਲਿਖਤ ਦੂਰ ਰਹਿੰਦੀ ਹੈ। ਅਖੇ ਦੋ ਦੂਣੀ

ਪੰਜ ਕਰਨੇ ਨੇ। ਸ਼ਬਦ ਤਾਂ ਲਹੂ `ਚ ਤੈਰਦੇ

ਰਹਿੰਦੇ ਹਨ। ਜਦ ਇਹ ਆਬਸ਼ਾਰ ਵਾਂਗ

ਵਹਿਣ ਲੱਗਦੇ ਨੇ ਤਾਂ ਧਰਤੀ ਕਾਗਜ ਬਣ

ਜਾਂਦੀ ਹੈ ਇਉਂ ਹੀ ਸਾਡੀ ਸ਼ਾਇਰਾ

ਸੁਖਵਿੰਦਰ ਅੰਮ੍ਰਿਤ ਲਿਖਦੀ ਹੈ। ਜੀਹਦੇ

ਦਰਦ-ਏ-ਦਿਲ: ਸੁਖਵਿੰਦਰ ਅੰਮ੍ਰਿਤ



20

ਕੋਲ਼ ਬਹੁਤੀਆਂ ਚੁਸਤ- ਚਲਾਕੀਆਂ ਨਹੀਂ।

ਉਹ ਇਹ ਵੀ ਨਹੀਂ ਸੋਚਦੀ ਕਿ ਮੈਂ ਫਲਾਣੇ

ਵਾਂਗ ਹੋਣਾ ਹੈ ਜਾਂ ਸੁਰਜੀਤ ਪਾਤਰ ਬਣਨਾ

ਹੈ। ਉਹ ਬਸ ਜਿਵੇਂ ਹੈ|||ਤਿਵੇਂ ਹੈ। ਮੈਂ

ਇੱਕ ਵਾਰਤਾ ਸੁਣੀ ਸੀ ਕਿ ਤਾਰੀ ਪੁੱਤਰ

ਮਹਾਤਮਾ ਬੁੱਧ ਕੋਲ਼ ਆਇਆ ਤੇ ਕਹਿਣ

ਲੱਗਾ ਮੈਂ ਤੇਰੇ ਵਰਗਾ ਹੋਣਾ ਹੈ। ਮਹਾਤਮਾ

ਬੁੱਧ ਕਹਿਣ ਲੱਗੇ : ਤੂੰ ਇਹ ਖਿਆਲ

ਛੱਡ-ਤੁੰ ਹੋ ਸਕਦਾ ਹੈਂ-ਤੂੰ ਹੋ ਸਕਦਾ ਹੈਂ-

ਤੂੰ ਮੇਰੇ ਵਰਗਾ ਹੋਣਾ ਹੈ- ਇਹੋ ਸੋਚ ਰਾਹ

ਵਿੱਚ ਰੋੜਾ ਬਣਦੀ ਹੈ। ਸੁਣਿਆ ਹੈ ਬਾਅਦ

ਵਿੱਚ ਉਹ ਤਾਰੀ ਪੁੱਤਰ ਮਹਾਂਗਿਆਨੀ ਹੋ

ਗਿਆ। ਪਾਤਰ-ਪਾਤਰ ਹੈ, ਅੰਮ੍ਰਿਤ-

ਅੰਮ੍ਰਿਤ ਹੈ। ਪਾਠਕ ਅਤੇ ਸਰੋਤੇ ਦੋ ਹਨ

ਕੋਲ ਹਨ। ਮੇਰੇ ਵਰਗੇ ਹਮਾਤੜ ਉਹਨਾਂ

ਨੂੰ ਉਤਾਂਹ ਬੈਠਿਆਂ ਨੂੰ ਦੇਖਣ ਤੇ ਹਨ।

ਛੱਡੋ ਇਹਨਾਂ ਗੱਲਾਂ ਨੂੰ ਜਦ ਕੋਈ ਪਰੰਪਰਾ

ਤੇ ਪੈਰ ਰੱਖਦਾ ਹੈ ਅਤੇ ਆਪਣੀ ਗੱਲ

ਕਹਿੰਦਾ ਹੈ ਤਾਂ ਧਰਤੀ ਮਾਂ ਉਸਨੂੰ ਜੀਅ

ਆਇਆਂ ਕਹਿਣ ਲੱਗਦੀ ਹੈ। ਦੁੱਖ ਕਿਸਨੂੰ

ਕਹਿੰਦੇ ਹਨ, ਦੁੱਖ ਤਾਂ ਜਿਊਂਦੀਆਂ ਜਾਨਾਂ

ਨੂੰ ਹੁੰਦੇ ਹਨ।

ਸਾਡੀ ਭਾਰਤੀ ਪਰੰਪਰਾ ਵਿੱਚ ਗੁਰੂ ਅਤੇ

ਸ਼ਿਸ਼ ਦੀ ਪਰੰਪਰਾ ਰਹੀ ਹੈ। ਇਸ ਨਾਲ਼

ਗੁਰੂ ਵੀ ਪ੍ਰਸੰਨ ਤੇ ਰੱਬ ਵੀ। `ਮੈਂ` ਨੂੰ ਮਿਟਾ

ਕੇ `ਤੂੰ” ਵਿਚ ਪ੍ਰਵਸ਼ ਕਰਨਾ ਹੁੰਦਾ ਹੈ।

ਕ੍ਰਿਸ਼ਨ ਕਹਿੰਦੇ ਹਨ `ਮੇਰੀ ਸ਼ਰਣ ਆਉ`।

ਗੁਰੂ ਕਹਿੰਦੇ ਹਨ `ਜਉ ਤਉ ਪੇ੍ਰਮ ਖੇਲਨ

ਕਾ ਚਾਉ, ਸਿਰ ਧਰਿ ਤਲੀ ਗਲੀ ਮੇਰੀ

ਆਉ`। ਪਿਆਰ ਤੋਂ ਦਰਗਾਹ ਤੱਕ ਦਾ

ਸਫਰ ਅਤੇ ਭੋਗੀ ਤੋਂ ਜੋਗੀ ਤੱਕ ਦੀ

ਯਾਤਰਾ। ਕੁਰਬਾਨੀ ਲਾਜ਼ਮੀ। ਉਹ

ਸੁਰਜੀਤ ਪਾਤਰ ਨੂੰ ਗੁਰੂ ਜੀ ਗੁਰੂ ਜੀ

ਕਹਿਣ `ਤੇ ਹੈ। ਸ਼ਾਇਰਾ ਦੇ ਪੈਰ ਸੱਸੀ

ਵਰਗੇ ਹਨ ਜੋ ਤਪਦੇ ਮਾਰੂਥਲਾਂ `ਚੋਂ ਲੰਘੇ

ਹਨ। ਔਰਤ ਜਦੋਂ ਆਪਣੀ ਆਈ `ਤੇ

ਆ ਜਾਂਦੀ ਹੈ ਤਾਂ ਪਿਛਾਂਹ ਨਹੀਂ ਹਟਦੀ।

ਚਾਹੇ ਜਾਨ ਤੱਕ ਚਲੀ ਜਾਵੇ। ਦੁੱਖ ਮਗਰੋਂ

ਕੁਦਰਤ ਹਰ ਕਿਸੇ ਲਈ ਝੱਖੜ ਵਰਗਾ

ਸੁਭਾਅ ਪੈਦਾ ਕਰ ਦਿੰਦੀ ਹੈ। ਅੰਦਰ ਝੱਖੜ

ਤਾਂ ਪਹਿਲਾਂ ਹੀ ਪਿਆ ਹੁੰਦਾ ਹੈ ਉਹ

ਸਿਰਫ ਆਪਣੇ ਮੌਕ ਦੀ ਤਲਾਸ਼ `ਚ ਹੁੰਦਾ

ਹੈ। ਸਾਡੀ ਸ਼ਾਇਰਾ ਅੰਦਰ ਦਿੱਸਦੇ ਸੰਸਾਰ

ਲਈ ਜੋ ਵਿਦਰੋਹ ਪੈਦਾ ਹੋਇਆ ਉਹ

ਅਕਾਰਨ ਨਹੀਂ-

ਬੇਕਰਾਰੀ, ਬੇਯਕੀਨੀ, ਬੇਬਸੀ

ਤੋੜ ਦੇਣਾ ਹੁਣ ਅਸੀਂ ਇਹ ਸਿਲਸਿਲਾ

ਉਸਨੇ ਆਪਣੇ ਅੰਦਰ ਵੱਸਦੇ ਖੂਨ ਨੂੰ ਝੂਠਾ

ਨਹੀਂ ਕਿਉਂਕਿ ਅੱਗ ਅਤੇ ਫੁੱਲ `ਕੱਠੇ `ਕੱਠੇ

ਹੁੰਦੇ ਹਨ। ਉਸਦੀ ਕਵਿਤਾ ਵਿੱਚ

ਅਧਿਕਾਰ ਅਤੇ ਸਤੰਤਰਤਾ; ਸਰੀਰ ਅਤੇ

ਆਤਮਾ; ਸੁਪਨਾ ਅਤੇ ਹਕੀਕਤ; ਪਿਆਰ

ਅਤੇ ਸਮਰਪਣ; ਉਡੀਕ ਅਤੇ ਹੰਝੂ ਨਾਲ਼

ਨਾਲ਼ ਤੁਰਦੇ ਹਨ। ਉਹ ਅਸੁਰੱਖਿਆ ਨੂੰ,

ਅਮਰਿਯਾਦਾ ਨੂੰ ਮਰਿਯਾਦਾ ਵਿੱਚ ਅਤੇ

ਤਸ਼ੱਦਦ ਨੂੰ ਪਿਆਰ ਵਿੱਚ ਦੇਖਣ ਦੇ ਆਹਰ

`ਚ ਹੈ। ਉਸਦੇ ਵਿਅਕਤੀਤਵ `ਚ ਇਕ

ਖਾਸ ਤਰਾਂ ਦਾ ਅਨੁਸ਼ਾਸ਼ਨ ਹੈ ਜਿਸ ਵਿੱਚ

ਚਾਪਲੂਸੀ ਲਈ ਕੋਈ ਥਾਂ ਨਹੀਂ। ਉਹ

ਸੱਚ ਨੂੰ ਅੱਖਾਂ ਸਾਹਮਣੇ ਦੇਖਣਾ ਚਾਹੁੰਦੀ

ਹੈ। ਇਹ ਜੱਗ ਪਿਆਰਾ ਕੀਹਨੇ ਡਿੱਠਾ।

ਬਾਕੀ ਕਵਿੱਤਰੀਆਂ ਵੀ ਆਪਣਾ ਪੈਂਡਾ

ਬਣਾਉਣ `ਤੇ ਹਨ। ਅੰਮ੍ਰਿਤਾ ਪ੍ਰੀਤਮ ਨੇ

ਔਰਤਾਂ ਲਈ ਜੋ ਰਾਹ ਖੋਲ਼ਿਆ ਖਾਸ ਕਰ

ਕਵਿੱਤਰੀਆਂ ਲਈ ਉਹ ਖੁੱਲਦਾ ਖੁੱਲਦਾ

ਖੁੱਲ ਹੀ ਗਿਆ। ਕਥਨ ਸੁਖਵਿੰਦਰ ਦਾ

ਹੈ:

ਮੈਂ

ਤਾਰਾ ਤਾਰਾ ਹੋ ਕੇ

ਉਸਦੀ ਝੋਲ ਵਿਚ

ਡਿਗਦੀ ਗਈ

ਉਹ ਚਾਨਣ ਚਾਨਣ ਹੋ ਕੇ

ਫ਼ਿਜ਼ਾ `ਚ ਫੈਲ ਗਿਆ

ਤੇ ਬਸ

ਦਿਨ ਚੜ ਗਿਆ।

ਉਸਨੇ ਮਿਆਰੀ ਪੁਸਤਕਾਂ ਪੜੀਆਂ ਹਨ

ਜਿੰਨਾਂ ਨੇ ਉਸਦੇ ਮਾਰਗ ਨੂੰ ਸੁੰਦਰ ਅਤੇ

ਸੁਥਰਾ ਬਣਾਇਆ ਹੈ। ਜਿੰਨਾਂ ਸ਼ਾਇਰਾਂ

ਦਾ ਉਹ ਆਮ ਜ਼ਿਕਰ ਕਰਦੀ ਹੈ ਉਹਨਾਂ

`ਚ ਇਕਬਾਲ, ਬਸ਼ੀਰ ਬਦਰ, ਕਿੱਸਾਕਾਰਾਂ

`ਚੋਂ ਵਾਰਿਸ ਸ਼ਾਹ, ਸੂਫੀਆਂ `ਚੋਂ ਬੁੱਲ੍ਹੇ ਸ਼ਾਹ

ਅਤੇ ਪਾਤਰ ਦਾ ਨਾਂ ਤਾਂ ਉਸਦੇ ਹੋਠਾਂ `ਤੇ

ਰਹਿੰਦਾ ਹੈ।

ਉਸਦੀ ਮਾਂ ਨੂੰ ਜੋ ਦੁੱਖ ਉਸਦੇ ਬਾਪ ਵੱਲੋਂ

ਮਿਲ਼ਿਆ ਉਹ ਨਾ ਝੱਲ਼ਿਆ ਜਾਣ ਵਾਲਾ

ਸੀ। ਉਹ ਅਗਨ ਪ੍ਰੀਖਿਆ `ਚੋਂ ਗੁਜਰੀ

ਹੈ। ਉਸਦੇ ਅੰਦਰ ਬੈਠਾ ਦੁੱਖ ਸਮਾਂ ਪਾ ਕੇ

ਅੱਗ ਵਾਂਗ ਬਲ ਉੱਠਿਆ ਤੇ ਤਿੰਨ ਕਾਲ

ਉਸਦੀ ਮੁੱਠੀ `ਚੋਂ ਔਰਤ ਦੇ ਸਵੈਮਾਣ ਦੀ

ਰਾਖੀ ਲਈ ਰੰਗਾਂ ਵਾਂਗ ਫੈਲਣ ਲੱਗੇ।

ਰਾਖੀ ਕੁੜੀਆਂ ਦੀ ,ਔਰਤਾਂ ਦੀ , ਦਯਾ

ਨਾਲ਼ ਜੁੜੇ ਸ਼ਬਦ ਨਾਰੀ ਲਈ ਇੱਕ ਅਸੀਸ

ਵਾਂਗ ਜਾਣੇ ਲੱਗੇ। ਇਹ ਸੰਭਚ ਹੋਇਆ

ਜਦੋਂ (2006) `ਚ ਉਸਦਾ ਕਾਵਿ ਸੰਗ੍ਰਹਿ

`ਧੁੱਪ ਦੀ ਚੁੰਨੀ` ਛਪ ਕੇ ਆਇਆ। `ਮੇਲਾ

ਦੇਖਣ ਜਾਂਦੀਉ ਕੁੜੀਉ, ਨੀ ਫੁੱਲਾਂ ਵਰਗੀਉ

ਕੁੜੀਉ`। ਉਹ ਆਪਣੀ ਧੀ ਤੋਂ ਲੈ ਕੇ

ਤਾਰੋ, ਮੀਤੋ, ਭੋਲੀ ਅਤੇ ਦੁਰਗਾ `ਚੋਂ

ਆਪਣਾ ਹੀ ਦੁੱਖ ਦੇਖਦੀ ਹੈ। ਇਹ ਪੁਸਤਕ

ਖੁੱਲੀਆਂ ਕਵਿਤਾਵਾਂ ਨਾਲ਼ ਸਜੀ ਫਬੀ ਹੈ।

ਇਸਦੀ ਵਿਧੀ ਸੰਬੋਧਨ ਵਾਲ਼ੀ ਹੈ। ਇਹਨਾਂ

ਵਿੱਚ ਦਯਾ ਦੀ ਭਾਵਨਾ ਨਾਲ਼-ਨਾਲ਼ ਹੈ।

ਅੱਗ ਦਾ ਵਰਨਣ ਬਾਰ-ਬਾਰ ਵੰਨ-ਸੁਵੰਨਤਾ

ਨਾਲ਼ ਆਇਆ ਹੈ। ਲਉ ਤੁਸੀਂ ਵੀ ਦਖੋ:

1- ਨਹੀਂ ਹਟਦਾ

ਚੁੱਲਿਆਂ ਦੀ ਅੱਗ ਨਾਲ਼ ਭੁੱਖ ਦਾ ਕਾਂਬਾ

ਨਹੀਂ ਮਿਟਦਾ ਆਲ਼ੇ ਵਿੱਚ ਜਗਦੀ ਜੋਤ

ਨਾਲ਼

ਗੁਰਬਤ ਦਾ ਹਨੇਰ|||

2-ਸੂਰਜ ਅਤੇ ਅੱਗ ਨੂੰ ਦੇਖ

ਬੰਦੇ ਨੂੰ ਆਪਣੀ ਹੋਂਦ ਦੇ ਅਰਥ ਸਮਝ

ਆਏ

ਕਿ ਕੁਦਰਤ ਨੇ ਕੁਝ ਵੀ ਨਹੀਂ ਸਿਰਜਿਆ

ਬੇਅਰਥਾ

3- ਸਦੀਆਂ ਤੋਂ

ਅਗਨੀ ਪ੍ਰਖਿਆ `ਚੋਂ ਲੰਘਦੀ ਔਰਤ

ਖ਼ੁਦ ਅੱਗ ਹੋ ਗਈ

ਹੁਣ ਇਸ ਅੱਗ ਨੂੰ

ਕਿਹੜੀ ਅੱਗ `ਚੋਂ ਲੰਘਾਉਗੇ?|||

ਹੁਣ ਕੁਵੇਲ਼ਾ ਹੋ ਚੱਲਿਆ ਹੈ। ਮੇਰੇ ਲੜਕੇ

ਨੇ ਟੇਪ ਲਾ ਰੱਖੀ ਹੈ। ਸੁਰਾਂ ਉੱਠ ਰਹੀਆਂ

ਹਨ। ਜਾਂਦੇ ਜਾਂਦੇ ਸ਼ਾਇਰਾ ਨੂੰ ਅਤੇ ਤੁਹਾਨੂੰ

ਸਭ ਨੂੰ ਸਲਾਮ ਆਖਦਾ ਹਾਂ-

ਕਤਰਾ ਮਿਲਾ ਸਮੁੰਦਰ ਸੇ

ਸਮੁੰਦਰ ਹੋ ਗਿਆ||||||
================

ਸੁਖਵਿੰਦਰ ਅੰਮ੍ਰਿਤ ਨੂੰ ਮੈਂ ਜਿਆਦਾਤਰ ਟੈਲੀ ਸਕਰੀਨ ਤੇ ਹੀ ਵੇਖਿਆ ਹੈ। ਤੇ ਇੱਕ ਵਾਰ ਡੇਢ ਦੋ ਮਹੀਨੇ ਪਹਿਲਾਂ ਵਿਰਸਾ ਵਿਹਾਰ ਦੇ

ਇੱਕ ਸਮਾਗਮ ਵਿਚ, ਪਰ ਓਥੇ ਵੀ ਸਮੇਂ ਦੀ ਘਾਟ ਕਰਕੇ ਉਸ ਦੀ ਸ਼ਾਇਰੀ ਨਾ ਸੁਣ ਹੋਈ ਮੈਥੋਂ||||

ਉਸਦੀ ਕਵਿਤਾ ਦੇ ਪੜਾਅ ਦਾ ਪਤਾ ਹੀ ਨਹੀਂ ਚੱਲਦਾ ਕਿ ਇਹ ਬਚਪਨ, ਜਵਾਨੀ ਜਾਂ ਪਰਪੱਕ ਉਮਰ ਦੀ ਸੋਚ ਹੈ। ਆਪਣੀ ਕਵਿਤਾ

ਵਿਚ ਉਹ ਦਰੋਪਤੀ ਤੋਂ ਦੁਰਗਾ ਬਣੀ ਨਜ਼ਰ ਆਉਂਦੀ ਹੈ। ਕਦੇ ਉਸਦੀ ਚੁੰਨੀ ਪੂਰੇ ਦਾ ਪੂਰਾ ਅੰਬਰ ਬਣ ਜਾਂਦੀ ਏ ਤੇ ਕਦੇ ਉਹ ਚੁੰਨੀ

ਨੂੰ ਚੁੱਲ੍ਹੇ ਦੀ ਅੱਗ ਤੋਂ ਬਚਾਉਂਦੀ ਫਿਰਦੀ ਏ। ਉਸਦੀਆਂ ਗ਼ਜ਼ਲਾਂ ਦੇ ਸ਼ੇਅਰ ਭੱਠੀ ਭੁਜਦੇ ਜਵਾਰਿਆਂ ਦਾਣਿਆਂ ਦੀ ਮਹਿਕ ਜਿਹੇ ਹੁੰਦੇ

ਨੇ। ਉਹ ਦੁਪੈਹਿਰ ਖਿੜ੍ਹੀ ਵਾਂਗ ਮੁਸਕਰਾਉਂਦੀ ਕੈਕਟਸਾਂ ਵਰਗੇ ਉਲ੍ਹਾਮੇ ਆਪਣੀ ਝੋਲੀ ਪਵਾ ਲੈਂਦੀ ਹੈ। ਕਦੇ-ਕਦੇ ਮੈਨੂੰ ਉਹ ਉਸ

ਫਕੀਰਨੀ ਤਿਤਲੀ ਵਰਗੀ ਜਾਪਦੀ ਏ, ਜਿਸਨੇ ਫੁੱਲਾਂ ਦੀ ਥਾਵੇਂ ਕੰਡਿਆਂ ਨਾਲ ਦੋਸਤੀ ਪਾਈ ਹੋਵੇ। ਸੁਣਿਐਂ ਉਸਦੀਆਂ ਕਿਤਾਬਾਂ

ਰਿਉੜੀਆਂ ਵਾਂਗ ਵਿਕਦੀਆਂ ਹਨ। ਪਰ ਘੁੱਗੀਆਂ ਸ਼ਿਕਰਿਆਂ ਦੀ ਮਹਿਫਲ ਵਿਚ ਗਾਉਣ, ਇਹ ਵੀ ਸੁਖਾਲੇ ਜਿਗਰੇ ਦਾ ਕੰਮ ਨਹੀਂ ਹੈ।

ਸਵੇਰਸਾਰ ਚਿੜ੍ਹੀਆਂ ਦਾ ਗੀਤ ਗਾਉਂਦੀ ਮੌਸਮ ਦੀ ਪਹਿਲੀ ਬਾਰਸ਼ ਵਰਗੀ ‘ਅੰਮ੍ਰਿਤ’ ਜਾਣਦੀ ਹੀ ਹੋਵੇਗੀ ਕਿ ਹੁਸਨ ਇੱਕ ਆਤਸ਼ੀ

ਸ਼ੀਸ਼ਾ ਹੁੰਦਾ ਹੈ। ਆਪਣੇ ਹਿੱਸੇ ਦਾ ਉਸਨੇ ਅੰਮ੍ਰਿਤ ਸਾਂਭਿਆ ਹੋਇਆ ਹੈ ਤੇ ਆਪਣੇ ਹਿੱਸੇ ਦਾ ਜ਼ਹਿਰ ਵੀ ਉਸਨੇ ਅਵੱਸ਼ ਪੀਤਾ ਹੋਵੇਗਾ।

-ਜਸਦੇਵ ਸਿੰਘ ਮਾਨ

ਮੋ: 98150-17596

21

ਸ਼ਾਇਰੀ ਦੇ ਮੁਸਲਸਲ ਰੰਗ ਬਖੇਰਦੀ ‘ਸੁਖਵਿੰਦਰ ਅੰਮ੍ਰਿਤ’- ਹਰਭਜਨ ਸਿੰਘ ਵਕਤਾ

ਬੇਸ਼ੱਕ ਸਾਹਿਤਕਾਰ ਲੋਕਾਂ ਲਈ ਮਾਰਗ ਦਰਸ਼ਕ ਅਖਵਾਉਂਦੇ ਨੇ ਪਰ ਸਾਹਿਤਕਾਰੀ ਕੋਈ ਸੌਖਾ ਕੰਮ ਵੀ

ਨਹੀਂ। ਸਾਹਿਤਕਾਰ ਨੂੰ ਆਪਣੇ ਆਪੇ ਵਿਚ ਗਵਾਚਣਾ ਪੈਂਦਾ ਏ ’ਤੇ ਸਭ ਤੋਂ ਔਖਾ ਕੰਮ ਹੁੰਦਾ ਏ ਆਪਣੇ

ਆਪ ਵਿਚ ਜਜ਼ਬ ਹੋਣਾ। ਹੋਰਨਾ ਵਿਚ ਬੈਠਿਆਂ ਵੀ ਇਕੱਲੇ ਰਹਿਣਾ ਪੈਂਦਾ ਏ, ਇਹ ਹਕੀਕਤ ਹੈ। ਵੈਸੇ

ਕਈ ਇਹ ਵੀ ਆਖਦੇ ਨੇ ਭਾਵੇਂ ਜਿੰਨਾ ਮਰਜੀ ਸ਼ੋਰ ਹੋਵੇ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ ਅਸੀਂ ਤਾਂ ਡਟੇ

ਰਹਿੰਦੇ ਆਂ ਲਿਖਣ ਵਿਚ। ਗੱਲ ਇਹ ਵੀ ਗ਼ਲਤ ਨਹੀਂ ਪਰ ਸਚਾਈ ਇਹ ਵੀ ਹੈ ਕਿ ਕਈ ਪਹੁੰਚੇ

ਹੋਇਆਂ ਦਾ ਅੰਦਰ ਨਾਲ ਵਾਰਤਾਲਾਪ ਸ਼ੋਰ ਸ਼ਰਾਬੇ ਵਿਚ ਵੀ ਚਲਦਾ ਰਹਿ ਸਕਦੈ। ਇਹ ਤਾਂ ਆਪੋ

ਆਪਣੀ ਪਕੜ ਐ ਆਪਣੇ ਆਪ ਉੱਤੇ। ਹਾਂ ਸਾਹਿਤ ਸਿਰਜਣਾ ਲਈ ਜ਼ਰੂਰੀ ਹੈ ਆਪਣੇ ਆਪ ਵਿਚ

ਡੁੱਬਣਾ। ਜਿਸ ਹਸਤੀ ਬਾਰੇ ਗੱਲ ਕਰ ਰਹੇ ਹਾਂ ਉਹ ਵੀ ਅੰਦਰ ਨਾਲ ਵਾਰਤਾਲਾਪ ਕਰਦਿਆਂ ਬਾਹਰੀ

ਹਾਲਾਤਾਂ ਨੂੰ ਅੰਦਰ ਦੀ ਆਵਾਜ਼ ਬਣਾ ਕੇ ਕਾਗਜ਼ਾਂ ਦੀ ਹਿੱਕ ਦਾ ਹਿੱਸਾ ਬਣਾਉਂਦੀ ਏ ਤੇ ਆਵਾਮ ਦੀ

ਆਵਜ਼ ਬਣਦੀ ਏ। ਨਾਂ ਹੈ ਸੁਖਵਿੰਦਰ ਜਿਸ ਨੇ ਆਪਣੇ ਨਾਂ ਨਾਲ ਅੰਮ੍ਰਿਤ ਸ਼ਬਦ ਜੋੜ੍ਹ ਕੇ ਸਾਹਿਤਕ ਜਗਤ

ਵਿਚ ਵਾਹਵਾ ਪ੍ਰਸਿੱਧੀ ਪਾ ਲਈ ਏ।

ਸੁਖਵਿੰਦਰ ਅੰਮ੍ਰਿਤ ਦੀ ਸ਼ਾਇਰੀ ਨਾਲ ਜਦੋਂ ਮੇਰਾ ਵਾਹ ਪਿਆ ਤਾਂ ਉਸਦੀਆਂ ਰਚਨਾਵਾਂ ਵਿਚੋਂ ਦਰਸ਼ਨ

ਹੋਏ ਬਹੁ-ਭਾਂਤੀ ਖ਼ਿਆਲਾਂ ਦੇ। ਬੜੇ ਉੱਚ ਪਾਏ ਦੇ ਖ਼ਿਆਲ। ਸਮੁੰਦਰ ਦੇ ਪਾਣੀਆ ਦੀ ਤਰਾਂ ਅਤਿ

ਗਹਿਰੇ, ਆਕਾਸ਼ ਦੀਆਂ ਅਸੀਮ ਬੁਲੰਦੀਆਂ ਵਾਗੂੰ ਸੀਮਾਵਾਂ ਤੋਂ ਪਰਾਂ, ਸ਼ਤਰੰਜ ਦੀਆਂ ਚਾਲਾਂ ਵਰਗੇ ਟੇਢੇ,

ਸਤਰੰਗੀ ਪੀਂਘ ਦੇ ਰੰਗਾਂ ਵਾਗੂੰ ਬਹੁ-ਰੰਗੇ, ਸੂਹੇ ਗੁਲਾਬ ਦੀ ਨਸ਼ਿਆਈ ਸੁਗੰਧ ਭਰਪੂਰ… ਅਜਿਹੇ ਪਤਾ

ਨਹੀਂ ਕਿੰਨੇ ਅਰਥ ਸਮੇਟੀ ਬੈਠੇ ਨੇ ਆਪਣੇ ਆਪ ਵਿਚ। ਮੈਂ ਹੋਰਨਾ ਦੇ ਨਾਲ-ਨਾਲ ਸੁਖਵਿੰਦਰ ਅੰਮ੍ਰਿਤ

ਦੀ ਸ਼ਾਇਰੀ ਨੂੰ ਵੀ ਨਿਰੰਤਰ ਪੜ੍ਹਦਾ ਰਿਹਾ। ਉਹਦੀਆਂ ਕਿਤਾਬਾਂ ਵੀ ਹੋਰ ਕਿਤਾਬਾਂ ਵਾਂਗ ਮੇਰੇ ਘਰ

ਪਹੁੰਚਦੀਆਂ ਰਹੀਆਂ, ਜਿੰਨ੍ਹਾ ਵਿਚੋਂ ਕਈ ਮੇਰੇ ਕੋਲ ਹਨ ਅਤੇ ਕਈ ਘਰ ਆਉਣ ਵਾਲੇ ਸੱਜਣਾ ਮਿੱਤਰਾਂ

ਅਤੇ ਰਿਸ਼ਤੇਦਾਰਾਂ ਨੇ ਮੰਗਵੀਆਂ ਖੜੀਆਂ ਜੋ ਵਾਪਸ ਨਹੀਂ ਪਰਤੀਆਂ ਅਜੇ ਤੱਕ। ਆਏ ਗਏ ਵਲੋਂ

ਸੁਖਵਿੰਦਰ ਦੀਆਂ ਕਿਤਾਬਾਂ ਮੰਗ ਕੇ ਖੜਨੀਆਂ ਉਸ ਦੀ ਪਰਪੱਕ ਤੇ ਸੁਆਦਲੀ ਸ਼ਾਇਰੀ ਦਾ ਹੀ ਤਾਂ ਯਾਦੂ

ਕਿਹਾ ਜਾ ਸਕਦੈ ਜੋ ਹਰ ਇੱਕ ਦੇ ਸਿਰ ਚੜ੍ਹ ਕੇ ਬੋਲਦਾ ਏ। ਅਜਿਹੇ ਲੋਕ ਓਦਾਂ ਘੱਟ ਹੀ ਹੁੰਦੇ ਨੇ ਜਿੰਨਾ

ਨੂੰ ਸੁਖਵਿੰਦਰ ਜਿਹੀ ਚਾਹਨਾ ਮਿਲਦੀ ਏ ਪਾਠਕਾਂ ਕੋਲੋਂ ਤੇ ਜਿਹੜੇ ਹੁੰਦੇ ਹੋਣਗੇ ਉਹ ਕਰਮਾਂ-ਭਾਗਾਂ ਵਾਲੇ

ਹੋਣਗੇ, ਇਹ ਯਥਾਰਥ ਏ।

ਤੇ ਅੰਤ ਵਿਚ ਦੁਆ ਕਰਦਾਂ ਕਿ ਪੰਜਾਬੀ ਵਿਚ ਬੇਹਤਰੀਨ ਸ਼ਾਇਰੀ ਦਾ ਖਜ਼ਾਨਾ ਪਾਠਕਾਂ ਦੀ ਝੋਲੀ ਵਿਚ

ਪਾਉਣ ਵਾਲੀ ਮਾਣਮੱਤੀ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦੀਆਂ ਗ਼ਜ਼ਲਾਂ ਕਵਿਤਾਵਾਂ ਦੇ ਫ਼ਿਜ਼ਾਵਾਂ ਵਿਚ ਘੁਲ਼ੇ

ਅਮਰ ਸੁਖ਼ਨ ਆਪਣਾ ਜਲਵਾ ਦਿਖਾਉਂਦੇ ਰਹਿਣ ਅਤੇ ਉਸ ਦੀ ਸ਼ਾਇਰੀ ਇਸੇ ਤਰ੍ਹਾਂ ਮੁਸਲਸਲ ਆਪਣਾ

ਰੰਗ ਬਖੇਰਦੀ ਰਹੇ। ਉਸ ਦੇ ਚਾਹੁਣ ਵਾਲੇ ਵੀ ਹਮੇਸ਼ਾ ਉਸਦੇ ਕਹੇ ਸ਼ੇਅਰਾਂ ਦਾ ਲੁਤਫ਼ ਸਦਾ ਲੈਂਦੇ ਰਹਿਣ।

- ਹਰਭਜਨ ਸਿੰਘ ਵਕਤਾ

ਮੋ: 98148-98510

=============

||||ਸੁਖਵਿੰਦਰ ਅੰਮ੍ਰਿਤ ਕਾਵਿ ਦੀ ਖੂਬਸੂਰਤੀ ਇਸ ਗੱਲ ਵਿਚ ਹੈ ਕਿ ਉਹ ਸਮਾਜਿਕ

ਸਰੋਕਾਰਾਂ ਨੂੰ ਮਨਫ਼ੀ ਕਰਕੇ ਨਹੀਂ ਸਗੋਂ ਇਹਨਾ ਦੇ ਸਮੁੱਚ ਵਿਚ ਹੀ ਪਿਆਰ ਦੀ ਤਾਂਘ ਦੀ

ਬਾਤ ਪਾਉਂਦੀ ਹੈ।

- ਬਲਬੀਰ ਪਰਵਾਨਾ

22==================

||||ਸੁਖਵਿੰਦਰ ਅੰਮ੍ਰਿਤ ਨੇ ਸ਼ਬਦਾਂ ਦੀ ਚੋਣ ਵਿਚ ਇੱਕ ਤੀਖਣ ਕਾਵਿਕ-ਸੰਵੇਦਨਾ ਦਾ ਸਬੂਤ

ਦਿੱਤਾ ਹੈ, ਜਿਸ ਕਾਰਨ ਉਹ ਪੰਜਾਬੀ ਗ਼ਜ਼ਲ ਦੇ ਖੇਤਰ ਵਿਚ ਇੱਕ ਨਿਪੁੰਨ ਸਿਰਜਕ ਸਾਬਤ

ਹੋਈ ਹੈ।

- ਡਾ: ਜਸਪਾਲ

ਸੁਖਵਿੰਦਰ ਅੰਮ੍ਰਿਤ ਦੇ ਨਾਂਅ ਕੁਝ ਖ਼ਤਾਂ ’ਚੋਂ ਅੰਸ਼

|||ਇਸ਼ਕ ਮਜਾਜ਼ੀ ਤੇ ਇਸ਼ਕ ਹਕੀਕੀ ਦੇ ਦੋਮੇਲ ਨੂੰ ਸਿਰਜਦੀ ਤੇਰੀ ਕਵਿਤਾ ਵਿਚ ਉਰਦੂ ਸ਼ਾਇਰੀ ਵਾਲ਼ੀ

ਨਫ਼ਾਸਤ ਅਤੇ ਨਜ਼ਾਕਤ ਦੇਖ ਕੇ ਮੈਨੂੰ ਲੱਗਿਆ, ਇਹ ਕਿਸੇ ਇਕ ਜਨਮ ਦੀ ਕਮਾਈ ਨਹੀਂ ਤੂੰ ਠੀਕ ਹੀ

ਆਖਦੀ ਹੈਂ-ਮੈਂ ਤੋਂ ਤੂੰ ਬਣਨ ਲਈ ਮੈਂ ਬਾਰ-ਬਾਰ ਦੁਨੀਆਂ ‘ਚ ਆਈ। ਔਰਤ ਦੇ ਤਨ-ਮਨ ਅਤੇ ਰੂਹ ਵਿਚੋਂ

ਜਾਗੇ, ਖਿੜੇ ਤੇ ਝੜੇ ਕੰਵਲ ਦੇ ਫੁੱਲਾਂ ਵਰਗੇ ਤੇਰੇ ਸ਼ੇਅਰਾਂ ਲਈ ਮੈਂ ਦਾਦ ਦਿੰਦੀ ਹਾਂ ਤੇ ਇਹਨਾਂ ਲਈ ਦੁਆ

ਕਰਦੀ ਹਾਂ।

ਦਲੀਪ ਕੌਰ ਟਿਵਾਣਾ
================
04|06|2001

|||ਤੂੰ ਜ਼ਿੰਦਗੀ ਦੇ ਸੱਜਰੇ ਦਰਦ ਦਾ ਸਾਜ ਛੇੜਿਆ ਤੇ ਪਿਆਰ ਦੇ ਸੱਚ ਨੂੰ ਥੰਮ ਵਾਂਗ ਉਸਾਰਿਆ। ਤੇਰੇ ਦਿਲ

ਦਾ ਜ਼ਹਿਰ ਵੀ ਅੰਮ੍ਰਿਤ ਬਣਕੇ ਵਰਿ੍ਹਆ। ਕੁਦਰਤ ਦੀ ਬਖਸ਼ਿਸ਼ ਤੇ ਤੇਰੀ ਲੰਮੀ ਸ਼ਾਧਨਾ ਨੇ ਇਕ ਅਜਿਹੀ

ਸੁੰਦਰਤਾ ਪੈਦਾ ਕੀਤੀ ਹੈ, ਜਿਹੜੀ ਸੁਗੰਧ ਬਣਕੇ ਸ਼ਰਸ਼ਾਰ-ਸ਼ਰਸ਼ਾਰ ਕਰ ਗਈ।

ਜਸਵੰਤ ਸਿੰਘ ਕੰਵਲ

09-02098

|||ਤੇਰੀ ਕਵਿਤਾ ਦਾ ਪਾਠ ਕਰਦਿਆਂ ਮੈਂ ਅਜ਼ਬ ਪੜਾਵਾਂ ‘ਚੋਂ ਲੰਘਿਆ। ਕਦੇ ਤਰੇਲ ਧੋਤੇ ਮਖਮਲੀ ਘਾਹ ਦਾ

ਸੁਖਾਵਾਂ ਅਹਿਸਾਸ ਅਤੇ ਕਦੇ ਅੰਗਿਆਰਿਆਂ ਤੇ ਤੁਰਨ ਦਾ ਜ਼ੋਖਿਮ।ਤੁਰਦੇ ਰਾਹੀ ਦੀਆਂ ਪਾਤਲੀਆਂ ਦੀ

ਜਲਣ ਮੱਥੇ ‘ਚ ਟਸ-ਟਸ ਕਰਦੀ ਤੇ ਫੇਰ ਕਿਸੇ ਭਾਗਾਂ ਭਰੀ ਘੜੀ ‘ਚ ਮੱਥੇ ਦਾ ਦੀਵਾ ਬਲ਼ ਉੱਠਦਾ ਹੈ। ਉਸ

ਦੀ ਲੋਅ ‘ਚ ਹੀ ਏਦਾਂ ਦੇ ਸ਼ੇਅਰ ਜਨਮ ਲੈਨਦੇ ਹਨ।

ਮੋਹਨ ਭੰਡਾਰੀ

28-0798

|||ਬਹੁਤੀਆਂ ਗ਼ਜ਼ਲਾਂ ਵਿਚ ਆਪ ਨੇ ਨਾਰੀ ਦੀ ਸੁਤੰਤਰ, ਆਤਮਿਕ, ਚੇਤਨਮਈ ਤੇ ਜਜ਼ਬਾਤੀ ਸੁਤੰਤਰਤਾ

ਬਿਆਨ ਕਰਨ ਲਈ ਕੁਦਰਤ ਦੀ ਤਰੰਗਤ ਤਾਜ਼ਗੀ ਦਾ ਦਾਮਨ ਫੜਿਆ ਹੈ। ਆਪ ਦੇ ਕੇਂਦਰੀ ਬਿੰਬਾਂ ਵਿਚ

ਕੁਦਰਤ ਦਾ ਜਿਉਂਦਾ-ਜਾਗਦਾ ਨਿਖਾਰ ਦੂਰ ਤਕ ਫੈਲਿਆ ਹੈ। ਮੈਂ ਤਾਂ ਇਹੀ ਕਹਾਂਗਾ ਕਿ ਾ|ਬ|ੇੲੳਸਟ ਕੋਲ਼ੋਂ

ਜਿਸ ਅਹਿਸਾਸ ਨੇ ‘ੳ ਪਰੳੇੲਰ ਡੋਰ ਮੇ ਦਉਗਹਟੲਰ’ ਲਿਖਵਾਈ ਸੀ, ਉਸ ਵਰਗੇ ਅਹਿਸਾਸ ਨਾਲ਼ ਹੀ ਮੈਂ

ਇਹਨਾਂ ਬੇਰਹਿਮ ਤੇ ਕਲੰਕਿਤ ਸਮਿਆਂ ਵਿਚ ‘ਚਿਰਾਗਾਂ ਦੀ ਡਾਰ’ ਦੀ ਲੇਖਿਕਾ ਨੂੰ ਅਸ਼ੀਰਵਾਦ ਦਿੰਦਾ ਹਾਂ।

ਹਰਿੰਦਰ ਮਹਿਬੂਬ

29-08-99

||| ਵਿਚਾਰਧਾਰਾ ਦੇ ਬੋਝ ਨਾਲ਼ ਕਵਿਤਾ ਸਖਤ ਹੋ ਗਈ ਸੀ, ਤੁਸੀਂ ਇਸਦਾ ਕੂਲਾਪਨ ਅਤੇ ਸਾਊ-ਸਲੀਕਾ ਮੁੜ

ਸਥਾਪਿਤ ਕਰ ਰਹੇ ਹੋ। ਤੁਹਾਡੀ ਕਵਿਤਾ ਵਿੱਚ ਇਕ ਨਿਵੇਕਲਾ ਅਤੇ ਸੱਜਰਾ ਅਨੋਖਾਪਨ ਹੈ। ਤੁਹਾਡੀਆਂ

ਕਵਿਤਾਵਾਂ ਵਿਚ ਜਿਜ਼ੰਦਗੀ ਦੀ ਝਾਂਜਰ ਛਣਕਦੀ ਹੈ।

ਨਰਿੰਦਰ ਸਿੰਘ ਕਪੂਰ

06-09-06

||| ਅੱਗ ਵਰਗੇ ਤੀਬਰ ਅਨੁਭਵੀ ਦਰਿਆ ‘ਚੋਂ ਲੰਘ ਕੇ , ਅੱਗ ਤੇ ਲਹੂ ਦੇ ਅੱਖਰਾਂ ਨਾਲ਼ ਲਿਖੀਆਂ, ਦੀਵਿਆਂ

ਦੀਆਂ ਡਾਰਾਂ ਵਰਗੀਆਂ|||ਜਗ-ਬੁਝ ਕਰਦੀਆਂ |||ਤੇਰੀਆਂ ਗ਼ਜ਼ਲਾਂ ਲਈ ਤੈਨੂੰ ਮੁਬਾਰਕ!

ਅਜਾਇਬ ਕਮਲ

13-1299

|||ਸੁਖਵਿੰਦਰ ਅੰਮ੍ਰਿਤ ਨੇ ਆਪਣੀ ਹਸਤੀ, ਹੋਂਦ ਤੇ ਹੋਣੀ ਬਾਰੇ ਬੜੇ ਮਾਣ ਨਾਲ਼, ਗਜ ਵੱਜ ਕੇ ਸ਼ੇਅਰ ਕਹੇ

ਹਨ। ਉਸਦੇ ਵਿਚਾਰ, ਆਤਮ ਵਿਸ਼ਵਾਸ਼ ਅਤੇ ਗੱਲ ਕਹਿਣ ਦੀ ਦਲੇਰੀ, ਉਸਦੀ ਸ਼ਾਇਰੀ ਦੀਆਂ ਵਧੀਆਂ

ਅਲਾਮਤਾਂ ਹਨ।

ਨ੍ਰਿਪਇੰਦਰ ਰਤਨ

30-08-02

23

ਸਿਮਰਤ ਸੁਮੈਰਾ

ਰਬਾਬ ਦਾ ਖ਼ਾਬ: ਸੁਖਵਿੰਦਰ ਅੰਮ੍ਰਿਤ

ਜਦੋਂ ਸੁਪਨੀਲਾ ਨੀਲਾ-ਨੀਲਾ ਅਕਾਸ਼ ਸੰਧੂਰੀ ਹੋ ਜਾਂਦਾ ਹੈ।ਸਰਸਰਾਉਂਦੀ ਹਵਾ ਆਉਂਦੀ ਹੈ।ਪੱਤਿਆਂ ਨੂੰ ਹੱਥ

ਲਗਾਉਂਦੀ ਹੈ। ਅਜੀਬ ਸੰਗੀਤ ਛੇੜਦੀ ਹੈ। ਪੱਤੇ ਨੱਚਦੇ, ਲਹਿਰਾਂ ਲਹਿਰਾਉਂਦੀਆਂ ਹਨ। ਗੀਤ ਗਾਉਂਦੀ ਅਤੇ

ਬੁਲਾਉਂਦੀ ਝਰਨਿਆਂ ਦੇ ਪਾਣੀਆਂ ਨੂੰ ਕਿਰਨਾਂ ਅਲੌਕਿਕ ਸ਼ਾਮਿਆਨਾ ਬੁਣ ਦਿੰਦੀਆਂ ਹਨ। ਸੱਤ ਰੰਗੀਆਂ

ਰਿਸ਼ਮਾ ਕਈ-ਕਈ ਰੰਗਾਂ ਦੀਆਂ ਰੌਸ਼ਨੀਆਂ ਪੈਦਾ ਕਰਦੀਆਂ ਹਨ। ਸੰਗੀਤ ਦਾ ਵਿਸਮਾਦ ਛਾ ਜਾਂਦਾ।

ਕੁਦਰਤ ਕਿਸੇ ਸਰੋਦੀ ਕਵਿਤਾ ਦਦਾ ਗੁਣਗਾਨ ਕਰਦੀ।ਸੁਰ ਲੈਅ ਤੇ ਤਾਲ ਸਾਰੇ ਇਕਸੁਰ ਹੋ ਅਲਾਪਦੇ ਜੀਵਨ

ਦਾ ਕੋਈ ਰਾਗ।ਰਾਗਨੀਆਂ ਸੌਅ-ਸੌਅ ਰੰਗ ਵਟਾਂਉਂਦੀਆਂ ਸੁੰਦਰੀਆਂ ਹੋ ਹੋ ਰਿਗਵੇਦ ਅਤੇ ਸਾਮਵੇਦ ਦੇ ਗੀਤਾਂ

ਦੀ ਸ਼ਾਹਦੀ ਭਰਦੀਆਂ। ਗੱਲਾਂ ਕਰਦੇ ਗੀਤਾਂ ਦੀ ਰਵਾਨੀ ਦੀਆਂ। ਪੌਰਾਣਾਂ ਵਿੱਚ ਦੇਵਦਾਸੀਆਂ ਰੀਤੀ ਕਾਵਿ

ਗਾਉਂਦੀਆਂ।ਤਿੜਕੇ ਦਿਲਾਂ ਨੂੰ ਕੋਮਲ ਕਲਾ ਦੀ ਮਲ੍ਹਮ ਲਾਉਂਦੀਆਂ।ਅਜ਼ਲਾਂ ਤੋਂ ਰਵਾਇਤ ਚਲੀ ਆਉਂਦੀ।ਅਮੀਰ

ਵਜ਼ੀਰਾਂ ਦੇ ਵੱਡੇ-ਵੱੇਡੇ ਮਹੱਲ,ਸਜੀਆਂ-ਧਜੀਆਂ ਹਵੇਲੀਆਂ ‘ਚ ਅਠਖੇਲੀਆਂ ਕਰਦੀਆਂ,ਹੁਸਨ ਦੀਆਂ ਜਾਲਿਮ

ਜਾਦੂਗਰਨੀਆਂ|ਗ਼ਜ਼ਲਾਂ ਦੀ ਛਹਿਬਰ ਲਾਉਂਦੀਆਂ,ਨਾਚੀਆਂ-ਨਰਤਕੀਆਂ ਨੱਚ-ਨੱਚ ਭਰਮਾਉਂਦੀਆਂ, ਆਸ਼ਕਮਾਸ਼ੂਕ

ਦਾ ਵਿਖਾਵਾ ਕਰਦੀਆਂ ਅਤੇ ਮਹੱਬਤ ਦਾ ਦਮ ਭਰਦੀਆਂ ਤਾਂ ਗ਼ਜ਼ਲ ਆ ਜਾਂਦੀ।

ਗ਼ਜ਼ਲ ਤਾਂ ਨਾਰੀ ਦਾ ਹੁਸਨੋ-ਜਮਾਲ ਕਹੀ ਜਾਂਦੀ ਹੈ, ਜਦੋਂ ਕੋਈ ਸੋਹਣੀ ਨਾਰੀ ਗ਼ਜ਼ਲਕਾਰੀ ਕਰੇ ਉਹ ਵੀ

ਪਿਆਰੀ-ਪਿਆਰੀ ਤਾਂ ਸੁਖਵਿੰਦਰ ਅੰਮ੍ਰਿਤ ਜਰੂਰ ਯਾਦ ਆਉਂਦੀ ਏ ਤੇ ਯਾਦ ਆਉਂਦੀਆਂ ਨੇ ਮੁਹੱਬਤ ਨਾਲ਼

ਲਬਰੇਜ਼ ਉਸਦੀਆਂ ਨਜ਼ਮਾਂ।ਦੰਡੀ ਦੇ ਕਾਵਿ ਸ਼ਾਸ਼ਤਰ ਵਰਗੀਆਂ ਉਸ ਦੀਆਂ ਗੱਲਾਂ ਕਰੁਣਾ ਰਸ ਤੋਂ ਸ਼ਿਗਾਰ

ਰਸ ਤੱਕ ਪਹੁੰਚੇ ਜ਼ਿੰਦਗੀ ਦੇ ਸਪਤ-ਸੁਰ।

ਪਹਿਲੀ-ਪਹਿਲੀ ਵਾਰ ਜਦ ਉਸਨੇ ਕਲਮ ਚੁੱਕੀ ਤਾਂ ਮਾਂ ਦੋਚਿੱਤੀ ‘ਚ ਪੈ ਗਈ। ਸੋਚਾਂ ਵਿੱਚ ਇਵੇਂ ਲਹਿ ਗਈ

ਜਿਵੇਂ ਉਸਦੀ ਕੁੱਖ ਨੂੰ ਮਿਹਣਾ ਹੋਵੇ। ਸਕੀ ਮਾਂ ਨੇ ਮਤਰੇਈਆਂ ਵਾਂਗ ਕਾਪੀ ਚੁੱਲ੍ਹੇ ਵਿੱਚ ਫੂਕ ਕੇ ਸੁੱਖ ਦਾ ਸਾਹ

ਲਿਆ।ਜ਼ਿੰਦਗੀ ਦੀ ਕਾਲੀ ਕਾਪੀ ‘ਤੇ ਉੱਕਰਦੇ ਅੱਖਰ-ਅੱਖਰ। ਚੰਨਣ ਉਹਲੇ ਖੜੀ ਬੇਟੀ ਨੂੰ ਕੰਮ ਵਾਲ਼ੇ ਮੁੰਡੇ

ਦੇ ਲੜ੍ਹ ਲਾ ਦਿੱਤਾ। ਜੀਵਨ ਸਾਥੀ ਬਸ ਨਿਰਾ ਸਵਾਰਥੀ । ਤਨ-ਮਨ ਦਾ ਕੋਈ ਮੇਚ ਨਾ, ਠਕ-ਠਕ, ਟਨਟਨ

ਹਥੌੜੀਆਂ,ਰੈਂਚ, ਕਲਮ ਨੂੰ ਘੂਰਦੇ ਹੱਥ ਕਲਮ ਕੁਰਲਾਉਣ ਲੱਗੀ। ਕਾਲੇ ਅੱਖਰ ਕਵਿਤਾ ਸਿਰਫ ਕੀੜੇਮਕੌੜਿਆਂ

ਦਾ ਭੌਣ।ਰੋਟੀਆਂ ਦੀ ਤੌਣੀ,ਚੁੱਲ੍ਹਾ-ਚੌਂਕਾ ਅਤੇ ਹੋਰ ਕੋਈ ਆਹਰ ਨਾ।ਬਗਾਨੇ ਘਰ ਸੌ-ਸੌ ਬਹਾਨੇ,

ਲੱਖਾਂ ਤਾਅਨੇ ਮਿਲ਼ੇ ਕਾਗਜ਼ਾਂ ਨੂੰ । ਕਾਨੀ ਨੂੰ ਲੱਕੜੀ ਸਮਝ ਚੁੱਲ੍ਹੇ ‘ਚ ਡਾਹ ਦਿੱਤਾ ਗਿਆ। ਕਾਗਜ਼ੀ ਬੋਲ ਸੜ

ਕੇ ਸੁਆਹ ਹੋ ਗਏ। ਧਰਤ ਜਾਂ ਅਕਾਸ਼ ਨੂੰ ਕੋਈ ਚੀਕ ਸੁਣਾਈ ਨਾ ਦਿੱਤੀ। ਸੜੇ ਗੀਤਾਂ ਦਾ ਸੇਕ ਉਹਦੀ ਹਿੱਕ

ਨੂੰ ਲੂੰਹਦਾਂ ਰਿਹਾ।

ਅਖੀਰ ਕਿਸੇ ਪੀਰ-ਫਕੀਰ ਦੀ ਮਿਹਰ ਹੋਈ।ਅਰਜੋਈ ਸੁਣੀ ਗਈ।ਇੱਕ ਦਿਨ ਸਾਜਰੇ ਪਤੀ ਕੋਲ਼ ਸੁਧਾਰ

ਕਾਲਜ ਦਾ ਇੱਕ ਪ੍ਰੋਫੈਸਰ ਗੱਡੀ ਠੀਕ ਕਰਵਾੳੇਣ ਆਇਆ। ਆਲ਼ੇ-ਭੋਲ਼ੇ ਪਤੀ ਨੇ ਸਹਿਜ -ਸੁਭਾਅ ਪੁੱਛਿਆ

ਇਹ ਕਵੀ ਕੀ ਹੁੰਦੇ ਹਨ? ਲਿਖਣਾ ਕੀ ਹੁੰਦਾ ਹੈ? ਜੁਆਬ ਮਿਲ਼ਿਆ “ਲਿਖਣਾ ਉੱਚੀ-ਸੁੱਚੀ ਸੋਚ ਹੁੰਦੀ ਏ।

ਕਲਮ ਨੂੰ ਹਰੀ ਝੰਡੀ ਮਿਲ ਗਈ।ਰੂਹ ਖਿੜ ਗਈ ਬਖਸ਼ੀ ਰਾਮ ਕੌਸ਼ਲ ਨੇ ਕਲਮ ਨੂੰ ਸੰਵਾਰਿਆ।ਮਧੁਰ ਤਰਾਨੇ

ਗੂੰਜਣ ਲੱਗੇ।ਸੁਖਵਿੰਦਰ ਅੰਮ੍ਰਿਤ ਬਣ ਗਈ।

ਧੀ ਬਲਦੀਪ ਤੇ ਪੁੱਤਰ ਸੁਰਦੀਪ ਦੀਆਂ ਤੋਤਲੀਆਂ ਕਿਲਕਾਰੀਆਂ ਸਾਜ਼ ਬਣ ਗਈਆਂ। ਸਾਵਣ ਆਇਆ

ਰਿਮਝਿਮ-ਰਿਮਝਿਮ।ਮੋਰ ਪੈਲਾਂ ਪਾਉਣ ਲੱਗੇ।ਅਚਾਨਿਕ ਬੱਦਲ ਗਰਜਿਆ। ਬਿਜਲੀ ਚਮਕੀ।ਲਿਸ਼ਕੋਰ

ਪਈ।ਕੋਈ ਬੰਸਰੀ ਵਾਦਕ ਕਿਸੇ ਅਣਜਾਣ ਕੁੜੀ ਦੇ ਪਿਆਰ ਦਾ ਪਾਤਰ ਹੋ ਗਿਆ। ਸਿਆਹੀ ਵਿੱਚ ਪ੍ਰੀਤ

ਦਾ ਰੰਗ ਘੁਲਣ ਲੱਗਾ।ਅਵਾਜ ਉਸਦੇ ਹੋਠਾਂ ‘ਤੇ ਆਈ ਉਹ ਦਬਾਈ ਨਾ। ਉਸਦੇ ਕਾਵਿ ਵਲਵਲੇ ਫਿਰ

ਸੁਰਜੀਤ ਹੋਣ ਗਏ।ਸਬੱਬ ਨਾਲ਼ ਰੂਹ ਨੇ ਰੱਬ ਲੱਭ ਲਿਆ।ਜੱਗ ਸੂਹਾਂ ਕੱਢਣ ਲੱਗਾ, ਮੁਹੱਬਤ ਹੋਰ ਉੱਚੀ ਹੋ

ਗਈ।ਮੁਰਸ਼ਦ ਦੀ ਮੀਰਾ ਨੂੰ ਗੁੰਜਾਇਮਾਨ ਨਾਦ ਦਾ ਅਹਿਸਾਸ ਹੋਇਆ। ਸ਼ਬਦ ਤੇ ਸੰਗੀਤ ਦਾ ਸੰਗਮ

ਹੋਇਆ।ਕੁੜੀ ਗੀਤਾਂ ਤੋਂ ਗ਼ਜ਼ਲਾਂ ਵੱਲ ਹੋ ਗਈ। ਸੂਰਜ ਦੀ ਦਹਿਲੀਜ ‘ਤੇ ਪੈਰ ਰੱਖ ਚਿਰਾਗਾਂ ਦੀ ਡਾਰ ਵੱਲ

ਹੋ ਗਈ।ਪਤਝੜ੍ਹ ਵਿੱਚ ਪੁੰਗਰਦੇ ਪੱਤਿਆਂ ‘ਤੇ ਕਣੀਆਂ ਬਣ ਕੇਸਰ ਦੇ ਛਿੱਟੇ ਦੇਣ ਲੱਗੀ।ਤੇ ਫਿਰ ਧੁੱਪ ਦੀ ਚੁੰਨੀ

ਲੈ ਉੱਡੀ। ਗ਼ਜ਼ਲਾਂ ਤੇ ਕਵਿਤਾਵਾਂ ਨਾਲ਼ ਸਾਹਿਤ ਦੇ ਭੰਡਾਰ ਭਰ ਦਿੱਤੇ। ਬੇਸ਼ੁਮਾਰ ਖੁਸ਼ੀਆਂ ਉਸਦੀ ਝੋਲ਼ੀ ਆ

ਪਈਆਂ। ਬੀਤੀਆਂ ਗੱਲਾਂ ਆਈਆਂ-ਗਈਆਂ ਹੋ ਗਈਆਂ।

ਬੱਚਿਆਂ ਨੇ ਮਾਂ ਦੀ ਮੁਹੱਬਤ ਦੀ ਸਿਤਰ ਨੂੰ ਕੋਮਲਤਾ ਨਾਲ਼ ਛੋਹਿਆ। ਟੁਣਕਾਰ ਰੱਬ ਦੀ ਇਬਾਦਤ ਬਣ ਗਈ

ਤੇ ਗ਼ਜ਼ਲ ਇਸ਼ਕ ਦੀ ਇਬਾਦਤ।ਪੂਰੀ ਫਿਜ਼ਾ ਵਿੱਚ ਪਿਆਰ ਦੇ ਸਾਜ ਹਿਲੋਰੇ ਲੈਣ ਲੱਗੇ।ਪਿਆਸੇ ਮਨ ਵਿੱਚ

24

ਜਲ ਤਰੰਗਾਂ , ਉਮੰਗਾਂ ਭਰਨ ਲੱਗੀਆਂ।ਉਹ ਅੱਗ ਤੇ ਪਾਣੀ ਦਾ ਭੇਦ ਜਾਣ ਗਈ।ਜੀਵਨ ਜਾਚ ਦੀ ਕਲਾ ਨੇ

ਰੂਹ ਅਤੇ ਜਿਸਮ ਦੇ ਰਿਸ਼ਤਿਆਂ ਨੂੰ ਆਪਣੀ-ਆਪਣੀ ਥਾਂ ‘ਤੇ ਸਥਾਪਿਤ ਰੱਖਿਆ।ਸੁਹਜ ਸਲੀਕੇ ਨੇ

ਬੇਸੁਰੀਆਂ ਹਵਾਵਾਂ ਤੇ ਝੱਖੜਾਂ ਦਾ ਰੁਖ ਬਦਲ ਦਿੱਤਾ।

ਜਿਉਂ ਜਾਣਦੇ ਹੋ ਰੱਬ ਕਿਸੇ ਨੂਂ ਇਮਤਿਹਾਨ ਵਿਚ ਨਾ ਪਵੇ ਅਤੇ ਜਦੋਂ ਕਿਸੇ ਮਾਂ ਨੂੰ ਪੁੱਤ ਦੇ ਬਰਾਬਰ ਦਸਵੀਂ

ਦੇ ਇਮਤਿਹਾਨ ਵਿੱਚ ਨਾ ਪਵੇ ਤਾਂ ਨਜ਼ਾਰਾ ਰੌਚਕ ਹੋਵੇਗਾ। ਜੇ ਭਗਵਦ ਗੀਤਾ ਭਗਵਾਨ ਦਾ ਗੀਤ ਏ ਤਾਂ

ਸੁਖਵਿੰਦਰ ਮਿਹਨਤ ਅਤੇ ਈਮਾਨ ਦਾ ਗੀਤ ਏ। ਉਸਦਾ ਸੰਘਰਸ਼ ਸਲਾਮ ਮੰਗਦਾ ਏ ਤੇ ਦਿਲ ਇਹ ਕਹਿਣੋਂ

ਨਹੀਂ ਸੰਗਦਾ ਕਿ ਇੱਕ ਸੁਪਨਿਆਂ ਦੀ ਜ਼ਿੰਦਗੀ ਹੁੰਦੀ ਏ।ਬਸ ਸੁਪਨੇ ਜਿਹੀ ਜ਼ਿੰਦਗੀ ਨੂੰ ਸੁਪਨਾ ਸਮਝ ਲੈਣਾ

ਸਮਝਦਾਰ ਏ। ਉਸਨੇ ਪੜ੍ਹਾਈ ਦੀਆਂ ਉੱਚੀਆਂ-ਲੰਮੀਆਂ ਹੇਕਾਂ ਵੀ ਲਗਾੲਅਿਾਂ ਜੋ ਅਜੇ ਤੱਕ ਵੀ ਜਾਰੀ

ਨੇ।ਅਖਤਿਆਰੀ ਨਾਜ਼-ਨਖਰੇ, ਸ਼ਰਾਰਤਾਂ ਨੇ ਗਜ਼ਲਗੋਆਂ ਨੂੰ ਉਸ ਦੀ ਪਹਿਚਾਣ ਬਣਾ ਦਿੱਤਾ।ਉਦਾਂ ਉਹ ਲੋਕਾਂ

ਦੇ ਸਾਹਮਣੇ ਬੜੀ ਸੰਜੀਦਾ ਹੁੰਦੀ ਏ। ਗੋਰੀ ਦੇ ਗਲ਼ੇ ਵਿੱਚ ਹਰੇ ਰੰਗ ਵਾਲੀ ਮਿੱਤਰਾਂ ਦੀ ਗਾਨੀ ਪਿਆਰ ਨਿਸ਼ਾਨੀ

ਬਣ ਕੇ ਲਟਕਦੀ ਰਹਿੰਦੀ ਹੈ।ਸਵਰਗ ਦੇ ਰਾਗੀ ਕਿੰਨਰ ਜੇ ਉਸ ਨੂੰ ਵੇਖ ਲੈਣ ਤਾਂ ਜਰੂਰ ਨੱਚਣ ਲੱਗ

ਪੈਣ।ਉਮਰ ਦੇ ਨਾਲ਼ ਉਸਦਾ ਹੁਸਨ ਵੀ ਵੱਧਦਾ ਜਾ ਰਿਹਾ ਹੈ।ਉਹ ਤਿੱਲੇ ਦੀ ਤਾਰ ਵਾਂਗ ਇਕਹਿਰੀ ਤੇ ਬੜੀ

ਗਹਿਰੀ ਹੈ।

ਉਸ ਨੂੰ ਵੇਖ ਕੇ ਕੋਈ ਸ਼ਾਇਰ ਬਣ ਜਾਵੇ ਸੌਖਾ ਕੰਮ ਹੈ।ਅਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੇ

ਲੱਗਦੈ ਗਜ਼ਲਗੋਈ ਕਰਨ ਤੋਂ ਪਹਿਲਾਂ ਇਹੋ ਜਿਹੀ ਨਾਰੀ ਦੀ ਝਲਕ ਜਰੂਰ ਵੇਖੀ ਹੋਵੇਗੀ।

ਉਹ ਬਾਬਾ ਬੁੱਲ੍ਹੇ ਸ਼ਾਹ,ਡਾ| ਇਕਬਾਲ ਅਤੇ ਸੁਰਜੀਤ ਪਾਤਰ ਦੇ ਕਲਾਮ ਬੜੇ ਪਿਆਰ ਨਾਲ ਪੜ੍ਹਦੀ ਹੈ ਤੇ

ਖਿਆਲਾਂ ਦੀ ਸਾਰੰਗੀ ‘ਤੇ ਗੁਣਗੁਣਾਉਂਦੀ ਰਹਿੰਦੀ ਹੈ।ਉਹ ਸ਼ਾਸ਼ਤਰੀ ਸੰਗੀਤ ਦੀ ਦੀਵਾਨੀ ਹੈ।ਗੁਲਾਮ ਅਲੀ

ਤੇ ਮਹਿੰਦੀ ਹਸਨ ਦੀ ਮਸਤਾਨੀ ਹੈ।ਤੀਨ ਤਾਲ ਦੀ ਤਰ੍ਹਾਂ ਬੜੀ ਸਿੱਧੀ-ਸਾਦੀ ਤੇ ਸਾਊ ਹੈ। ਘੁੰਮਣ-ਫਿਰਨ ਦੀ

ਉਹਨੂੰ ਵਾਦੀ ਨਹੀਂ ਪਰ ਅਜਾਦੀ ਹਮੇਸ਼ਾਂ ਉਹਦੇ ਕੋਲ ਏ। ਪੰਛੀਆਂ ਦੇ ਕਲੋਲ ਕੁਝ ਖਾਲੀ-ਖਾਲੀ ਬੋਲ ਉਸਦੇ

ਆਪਣੇ ਨੇ।ਉਸਦੀ ਮੁਹੱਬਤ ਦਾ ਸਿਤਾਰਾ ਬਲੰਦ ਹੈ।ਜੀਵਨ ਹਰ ਹਾਲ ਗੁਲਕੰਦ ਏ।ਕਿਉਂਕਿ ਇਹੀ ਜ਼ਿੰਦਗੀ

ਉਸਨੂੰ ਪਸੰਦ ਏ।ਚਾਹੇ ਕੋਈ ਆਲੋਚਕ ਕੋਈ ਬੈਂਤ ਤੇ ਕੋਈ ਛੰਦ ਏ, ਹਰ ਹਾਲ ‘ਚ ਹਰ ਕੋਈ ਰਜਾਮੰਦ ਏ।

ਏਹੀ ਜ਼ਿੰਦਗੀ ਸੁਖਵਿੰਦਰ ਦੀ ਉਮੰਗ ਏ -ਬਸ ਏਸੇ ਤਰ੍ਹਾਂ।

ਪੰਜਾਬੀ ਸਾਹਿਤ ਸਭਾ ਤਰਨਤਾਰਨ ਵੱਲੋਂ ਗੁਰੂ ਨਾਨਕ ਪਬਲਿਕ ਸਕੂਲ ਤਰਨਤਾਰਨ ਵਿਖੇ ਉੱਘੇ ਪੱਤਰਕਾਰ ਅਤੇ ਸਾਹਿਤਕਾਰ

ਧਰਵਿੰਦਰ ਸਿੰਘ ਔਲ਼ਖ ਨਾਲ਼ ਰੂ-ਬ-ਰੂ ਕਰਵਾਇਆ ਗਿਆ। ਸਮਾਰੋਹ ਦੀ ਪ੍ਰਧਾਨਗੀ ਰਘਬੀਰ ਸਿੰਘ ਤੀਰ, ਕਵੀ ਗੋਪਾਲ

ਸਿੰਘ ਨਿਮਾਣਾ, ਰਘਬੀਰ ਸਿੰਘ ਆਨੰਦ ਨੇ ਸਾਂਝੇ ਰੂਪ ਵਿਚ ਕੀਤੀ। ਧਰਵਿੰਦਰ ਔਲ਼ਖ ਨੇ ਆਪਣੀਆਂ ਕੁਝ ਰਚਨਾਵਾਂ ਪੜ੍ਹੀਆਂ।

ਉਹਨਾਂ ਹਾਜ਼ਿਰ ਲੇਖਕਾਂ/ ਸਾਹਿਤਕਾਰਾਂ ਵੱਲੋਂ ਕੀਤੇ ਸੰਜੀਦਾ ਸੁਆਲਾਂ ਦੇ ਗੰਭੀਰਤਾ ਨਾਲ਼ ਜੁਆਬ ਦਿੰਦਿਆਂ ਕਿ ਉਹ ਦੋ ਦਹਾਕਿਆਂ

ਤੋਂ ਸਾਹਿਤਕਾਰੀ ਅਤੇ ਪੱਤਰਕਾਰੀ ਦੇ ਖੇਤਰ ਵਿਚ ਕਾਰਜਸ਼ੀਲ ਹਨ।1990 ਤੋਂ ਉਹਨਾਂ ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ:)

ਸ੍ਰੀ ਮੁਖਤਾਰ ਗਿੱਲ ਦੀ ਅਗਵਾਈ ਹੇਠ ਸਥਾਪਿਤ ਕੀਤੀ। ਉਦੋਂ ਉਹ ਸਭਾ ਦੇ ਜਨਰਲ ਸਕੱਤਰ ਬਣੇ ਅਤੇ ਪਿਛਲੇ 14 ਵਰਿ੍ਹਆਂ

ਤੋਂ ਉਹ ਸਭਾ ਦੇ ਪ੍ਰਧਾਨ ਚਲੇ ਆ ਰਹੇ ਹਨ।

ਉਹਨਾਂ ਆਪਣੇ ਬਾਰੇ ਬੋਲਦਿਆਂ ਹੋਰ ਦੱਸਿਆ ਕਿ ਉਹ ਰੋਜ਼ਾਨਾਂ ਅਜੀਤ ਦੇ ਪੱਤਰਕਾਰ ਅਤੇ ਸਾਈਂ ਮੀਆਂ ਮੀਰ ਫਾਉਂਡੇਸ਼ਨ ਦੇ

ਮੀਡੀਆ ਸਲਾਹਕਾਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ (ਰਜਿ:) ਦੇ ਵਿਸ਼ੇਸ਼ ਨਿਮੰਤ੍ਰਿਤ ਮੈਂਬਰ, ਤਰਕਸ਼ੀਲ ਸੁਸਾਇਟੀ ਪੰਜਾਬ

ਦੇ ਮੀਡੀਆ ਇੰਚਾਰਜ, ਯੂਨੀਵਰਸਲ ਐਂਟੀ ਕਰਾਈਮ ਆਰਗੇਨਾਈਜੇਸ਼ਨ ਦੇ ਪ੍ਰੈੱਸ ਸਕੱਤਰ,ਮੈਗਜ਼ੀਨ ਮੇਘਲਾ ਅਤੇ ਤ੍ਰੈਮਾਸਿਕ

ਦੀਪਕ ਦੇ ਸੰਪਾਦਕੀ ਬੋਰਡ ਦੇ ਮੈਂਬਰ ਵੀ ਹਨ। ਇਸ ਮੌਕੇ ‘ਤੇ ਸਾਹਿਤ ਸਭਾ ਤਰਨਤਾਰਨ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ

ਗਿਆ। ਇਸ ਮੌਕੇ ‘ਤੇ ਮੱਖਣ ਸਿੰਘ ਭੇਣੀਵਾਲਾ, ਮਾਾਸਟਰ ਨਵਦੀਪ ਸਿੰਘ ਬਦੇਸ਼ਾ, ਅਜੀਤ ਸਿੰਘ ਨਬੀਪੁਰੀ,ਬਲਵਿੰਦਰ ਸਿੰਘ

ਦੋਬਲੀਆਂ, ਕੁਲਵਿੰਦਰ ਬੱਲ, ਬਲਦੇਵ ਸਿੰਘ ਕੰਬੋ, ਜਗਤਾਰ ਮਾਹਲਾ, ਗੁਰਜਿੰਦਰ ਸਿੰਘ ਬਗਿਆੜੀ, ਸਿਮਰਨ ਧਾਲੀਵਾਲ ਆਦਿ

ਹਾਜਰ ਸਨ।

ਧਰਵਿੰਦਰ ਔਲ਼ਖ ਨਾਲ਼ ਰੂ-ਬ-ਰੂ ਤੇ ਸਨਮਾਨ ਸਮਾਰੋਹ

||||ਕਾਵਿ-ਕਾਰੀ ਦੇ ਖੇਤਰ ਵਿਚ ਸੁਖਵਿੰਦਰ ਅੰਮ੍ਰਿਤ ਦੀ ਕਾਰਜਸ਼ੀਲਤਾ ਇੱਕ ਵਿਸ਼ੇਸ਼ ਤਰਾਂ ਦੇ

ਸਿਰਜਣਾਤਮਕ ਸਵੈ-ਵਿਸ਼ਵਾਸ਼, ਇੱਕ ਪਰਪੱਕ ਨਿਸ਼ਚੇ ਅਤੇ ਲੋੜੀਂਦੇ ਵਿਚਾਰਧਾਰਕ ਸਪਸ਼ਤਾ ਦੇ

ਪੈਂਤੜੇ ਨਾਲ ਓਤਪੋਤ ਹੈ। ਇਹ ਕਾਵਿ-ਸਿਧਾਂਤ ਕਵਿਤਾ, ਪਿਆਰ ਅਤੇ ਜ਼ਿੰਦਗੀ ਨੂੰ ਇੱਕ-ਮਿਕ ਰੂਪ

ਵਿਚ ਗ੍ਰਹਿਣ ਕਰਦਾ ਹੈ। ਇਸ ਸਥਿਤੀ ਵਿਚ ਔਰਤ ਅੰਦਰਲੀ ਪਿਆਰ ਭਾਵਨਾ ਉਸ ਦੀ ਕਮਜੋਰੀ

ਨਹੀਂ, ਸਗੋਂ ਆਤਮਿਕ ਤਾਕਤ ਬਣ ਕੇ ਸਾਹਮਣੇ ਆਉਂਦੀ ਹੈ।

- ਡਾ: ਸੁਖਵਿੰਦਰ ਸਿੰਘ ਰੰਧਾਵਾ

25

ਸੁਖਵਿੰਦਰ ਅੰਮ੍ਰਿਤ ਨਾਲ਼ ਕੁਝ

ਸਵਾਲ-ਜਵਾਬ

? ਕੀ ਪੰਜਾਬੀ ਦੀ ਨਾਮਵਰ ਤੇ ਸਭ ਤੋਂ ਵੱਧ ਪੜ੍ਹੀ -

ਸੁਣੀ ਜਾਣ ਵਾਲ਼ੀ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਆਪਣੇ

ਪਾਠਕਾਂ ਦੇ ਅਹਿਸਾਸਾਂ ‘ਤੇ ਖਰੇ ਉਤਰਨ ਦੀ ਜਿੰਮੇਵਾਰੀ

ਨੂੰ ਕਿਵੇਂ ਮਹਿਸੂਸ ਕਰਦੀ ਹੈ:

-ਸ਼ਾਇਰ ਨੂੰ ਮਕਬੂਲੀਅਤ ਖੁਸ਼ੀ ਤਾਂ ਦਿੰਦੀ ਹੈ ਪਰ

ਨਾਲ਼ ਹੀ ਜਿੰੇਵਾਰੀ ਵੀ ਵੱਧ ਜਾਂਦੀ ਹੈ।ਮੈਂ ਵੀ ਇਸ

ਜਿੰੇਵਾਰੀ ਦਾ ਦਬਾਅ ਮਹਿਸੂਸ ਕਰ ਚੁੱਕੀ ਹਾਂ।ਕਈ

ਵਾਰ ਮੈਨੂੰ ਵਿਸ਼ਵਾਸ਼ ਨਹੀਂ ਆਉਂਦਾ ਕਿ ਮੇਰੀ ਸ਼ਾਇਰੀ

ਨੂੰ ਏਨੀ ਵੱਡੀ ਪ੍ਰਵਾਨਗੀ ਮਿਲ ਰਹੀ ਹੈ।ਇਹ ਸੋਚ ਕੇ

ਮੈਂ ਨਰਵਸ ਹੋ ਜਾਂਦੀ ਹਾਂ ਕਿ ਆਪਣੇ ਪਾਠਕਾਂ ਦੀਆਂ

ਉਮੀਦਾਂ ਨੂੰ ਬਰਕਰਾਰ ਰੱਖ ਪਾਵਾਂਗੀ ਕਿ ਨਹੀਂ।ਜਿਸ

ਕਾਰਨ ਮੈਂ ਆਪਣੇ-ਆਪ ਵਿੱਚ ਬਹੁਤ ਸੁਚੇਤ ਹੋ ਚੁੱਕੀ

ਹਾਂ ਤੇ ਮੈਂ ਆਪਣੇ ਆਪ ਵਿੱਚ ਪਿਛਲੇ ਦੋ ਸਾਲ ਤੋਂ

ਕੁਝ ਨਹੀਂ ਲਿਖ ਪਾਈ। ਦਰਅਸਲ ਇਹ ਸੋਚ ਕੇ

ਨਹੀਂ ਲਿਖਿਆ ਜਾ ਸਕਦਾ। ਹੁਣ ਮੈਂ ਤਾਂ ਹੀ ਲਿਖ

ਪਾਵਾਂਗੀ ਜਦੋਂ ਇਹ ਸੋਚਾਂ ਮੇਰੀਆਂ ਭਾਵਨਾਵਾਂ ਨਾਲ਼

ਇਕਮਿਕ ਹੋ ਜਾਣਗੀਆਂ।ਕਾਲਜਾ ਝਾਰਨ ਵਾਲੀ

ਸ਼ਾਇਰੀ ਰੂਹ ਵਿੱਚੋਂ ਝਰਦੀ ਹੈ ਦਿਮਾਗ ਵਿੱਚੋਂ ਨਹੀਂ।

? ਤੁਹਾਡੇ ਕੁਝ ਸ਼ਿਅਰਾਂ ਉੱਪਰ ਸੁਰਜੀਤ ਪਾਤਰ ਦੀ

ਡੀਟੋ ਕਾਪੀ ਹੋਣ ਦਾ ਇਲਜ਼ਾਮ ਲੱਗਦਾ ਹੇ ਤੁਸੀਂ

ਇੱਸ ਬਾਰੇ ਕੀ ਸੋਚਦੇ ਹੋ:

-ਇਹ ਗੱਲ ਬਿਲਕੁਲ ਬੇਬੁਨਿਆਦ ਹੈ। ਇਹ ਤਾਂ ਹੋ

ਸਕਦਾ ਹੈ ਕਿਸੇ ਸ਼ਿਅਰ ਨਾਲ ‘ਬਿੰਬ’ ਰਲ਼ ਜਾਵੇ,

ਪਰ ਥੀਮ ਕਦੇ ਨਹੀਂ ਰਲ਼ਿਆ।ਮੈਂ ਉਹਂਾਂ ਤੋਂ ਪ੍ਰੇਰਿਤ

ਹੋ ਕੇ ਗ਼ਜ਼ਲ ਲਿਖਣੀ ਸ਼ੁਰੂ ਕੀਤੀ ਹੈ, ਸ਼ਾਇਦ ਏਸੇ

ਲਈ ਸ਼ਿਅਰ ਨਾਲ਼ ਸੰਵਾਦ ਹੋ ਸਕਦਾ ਹੈ। ਮੇਰੇ ਥੀਮ

ਔਰਤ ਮਨ ਦੀਆਂ ਵੇਦਨਾਵਾਂ ਨਾਲ਼ ਸਬੰਧਿਤ ਹੁੰਦੇ

ਹਨ ਅਤੇ ਪਾਤਰ ਸਹਿਬ ਦੇ ਵਿਸ਼ੇ ਬਿਲਕੁਲ ਅਲੱਗ

ਹਨ।ਮੇਰੇ ਉੱਪਰ ਡੀਟੋ ਕਾਪੀ ਕਰਨ ਦਾ ਦੋਸ਼ ਲਾਉਣ

ਵਾਲਿਆਂ ਨੂੰ ਮੈਂ ਕਹਿਣਾ ਚਾਹਾਂਗੀ ਕਿ ਮੈਨੂੰ ਉਦਾਹਰਣ

ਦੇ ਕੇ ਦੱਸਣ ਕਿ ਕਿਹੜਾ ਸ਼ਿਅਰ ਪਾਤਰ ਸਾਹਿਬ ਦੀ

ਨਕਲ ਹੈ, ਸੱਚ ਝੂਠ ਦਾ ਨਿਤਾਰਾ ਹੋ ਜਾਵੇਗਾ।

? ਇੱਕ ਔਰਤ ਵਜ੍ਹੋਂ ਪੰਜਾਬੀ ਹਲਕਿਆਂ ‘ਚ ਵਿਚਰਦੇ

ਹੋਏ ਤੁਹਾਨੂੰ ਕਿਹੜੇ-ੋਕਹੜੇ ਚੰਗੇ-ਮਾੜੇ ਅਨੁਭਵ ਹੋੲ:ੇ

-ਮਰਦ ਪ੍ਰਧਾਨ ਸਮਾਜ ਕਿਸੇ ਵੀ ਖੇਤਰ ਵਿੱਚ ਔਰਤ

ਨੂੰ ਸਵੀਕਾਰ ਕਰਨ ਲਈ ਤਿਆਰ ਨ੍ਹੀਂ।ਜੇ ਕੋਈ

ਆਪਣੀ ਪ੍ਰਤਿਭਾ ਸਦਕਾ ਅੱਗੇ ਆ ਹੀ ਜਾਂਦੀ ਹੈ ਤਾਂ

ਉਸ ਪਿੱਛੇ ਕਿਸੇ ਮਰਦ ਦਾ ਹੱਥ ਲੱਭਦੇ ਰਹਿੰਦੇ ਹਨ।

ਸਾਹਿਤਕ ਭਲਵਾਂਾਂ ਦੀ ਅਜਿਹੀ ਮਾਨਸਿਕਤਾ ਨੇ ਮੈਨੂੰ

ਕਈ ਵਾਰ ਪ੍ਰੇਸ਼ਾਨ ਕੀਤਾ ਹੈ।ਜਦੋਂ ਉਹ ਮੇਰੀ ਪ੍ਰਤਿਭਾ

ਪਿੱਛੇ ਕਿਸੇ ਹੋਰ ਵਅਕਤੀ ਦਾ ਹੱਥ ਦੱਸ ਕੇ ਛੁਟਿਆਉਣ

ਦੀ ਕੋਸ਼ਿਸ਼ ਕਰਦੇ ਹਨ। ਮਨ ਬਹੁਤ ਦੁਖੀ ਹੁੰਦਾ ਹੈ।

?ਤੁਹਾਡੀ ਪ੍ਰਸਿੱਧੀ ਅਤੇ ਨੁਕਤਾਚੀਨੀ ਨੂੰ ਪਰਿਵਾਰ

ਵਾਲ਼ੇ ਕਿਵੇਂ ਲੈਂਦੇ ਹਨ:

-ਸ਼ੁਰੂ-ਸ਼ੁਰੂ ‘ਚ ਵਿਰੋਧ ਕਰਦੇ ਸਨ।ਹੌਲੀ-ਹੌਲੀ ਪਤੀ

ਨੂੰ ਮਨਾ ਲਿਆ।ਮੈਂ ਆਪਣਾ ਘਰ ਨਹੀਂ ਸਾਂ ਤੋੜਨਾ

ਚਾਹੁੰਦੀ। ਟੀਵੀ ‘ਤੇ ਮੇਰੀ ਪੌਟੋ ਵੇਖ ਕੇ ਬਜੁਰਗਾਂ ਨੂੰ

ਅੰਦਰਖਾਤੇ ਮਾਣ ਜਰੂਰ ਹੁੰਦਾ ਹੈ। ਬੱਚਿਆਂ ਨੇ ਮੇਰੀ

ਸ਼ਾਿੲਰੀ ਨੂੰ ਮੇਰੇ ਵਾਂਗ ਹੀ ਸਵੀਕਾਰਿਆ ਹੈ।

? ਕੀ ਸਥਾਪਿਤ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦਾ

ਸਰਕਾਰ ਤੋਂ ਕਦੇ ਨੌਕਰੀ ਮੰਗਣ ਦਾ ਜੀਅ ਕਰਦੇ?

-ਜੀਅ ਤਾਂ ਕਰਦੈ ਪਰ ਸਰਕਾਰ ਬਹੁਤ ਗਰੀਬ ਹੈ

ਇਸ ਲਈ ਸਬਰ ਕਰ ਲੈਂਦੇ ਹਾਂ।

(ਉਪਰੋਤਕ ਸਵਾਲ ਜਵਾਬ ਸੁਰਿੰਦਰਪਾਲ ਸਰਾਉ ਨਾਲ਼ ਵੱਲੌਂ ਮੁਲਾਕਤ

ਵਿੱਚੋਂ ਹਨ)

||||

?ਜਿੱਥੋਂ ਤੱਕ ਮੇਰਾ ਖ਼ਿਆਲ ਹੈ,ਤੁਸੀਂ ਦੋ ਉਸਤਾਦਾਂ

ਕੋਲ਼ੋਂ ਸਿਖਲਾਈ ਲਈ, ਉਸਤਾਦ ਬਦਲਨ ਦੀ ਲੋੜ੍ਹ

ਕਿਉਂ ਪਈ:

- ਪ੍ਰਮੁੱਖ ਤੌਰ ‘ਤੇ ਮੈਂ ਇਕ ਹੀ ਸ਼ਾਇਰ (ਸੁਰਜੀਤ

ਪਾਤਰ) ਨੂੰ ਆਪਣਾ ਰਹਿਨੁਮਾ ਮੰਨਦੀ ਹਾਂ। ਵਕਤ

ਦੀ ਕਮੀ ਕਾਰਨ ਉਹਨਾਂ ਨੇ ਮੇਰੀ ਪਹਿਲੀ ਪੁਸਤਕ

‘ਸੂਰਜ ਦੀ ਦਹਿਲੀਜ’ ਦਾ ਖਰੜਾ ਦਿਖਾਉਣ ਲਈ

ਉਰਦੂ ਦੇ ਇੱਕ ਸ਼ਾਇਰ ਕੋਲ਼ ਭੇਜਿਆ।ਜਿਸ ਕਾਰਨ

ਉਰਦੂ ਦੇ ਇਸ ਸ਼ਾਇਰ ਨਾਲ਼ ਉਸਤਾਦੀ-ਸ਼ਾਗਿਰਦ

ਿ

ਥੋੜ੍ਹ ਚਿਰਾ ਸਬੱਬ ਬਣਿਆ।

? ਗ਼ਜ਼ਲ ਕਹਿੰਦਿਆਂ ਤੁਹਾਨੂੰੰ ਨਜ਼ਮ ਲਿਖਣ ਦੀ ਲੋੜ੍ਹ

ਕਿਉਂ ਪਈ:

ਅਸਲ ਵਿੱਚ ਮੈ ਂ ਇਹਨਾਂ ਕਾਵਿ ਸਿਨਫਾਂ ਨਾਲ਼ ਸੁਚੇਤ

ਮਨ ਨਾਲ਼ ਜੁੜੀ ਰਹੀ।ਜਦੋਂ ਵੀ ਖਿਆਲ ਉੱਤਰਦਾ

ਹੈ, ਆਪਣੀ ਬੰਦਿਸ਼ ਨਾਲ਼ ਲੈਕੇ ਆਉਂਦਾ ਹੈ।ਪਤਾ

ਨਹੀਂ ਲੱਗਦਾ ਕਦੋਂ ਕੋਈ ਖਿਆਲ ਦੋਹਾਂ ‘ਚੋਂ ਕਿਸੇ

ਸਿਨਫ ਵਿੱਚ ਢਲ ਜਾਂਦਾ ਹੈ।

ਰੂਪਕ ਪੱਖ ਤੋਂ ਗ਼ਜ਼ਲ ਲਿਖਣੀ ਕਾਫੀ ਔਖੀ ਜਾਪਦੀ

ਹੈ।ਵਜ਼ਨ,ਬਹਿਰ ਦਾ ਬਹੁਤ ਖਿਆਲ ਰੱਖਣਾ

ਪੈਂਦਾ।ਜਿੰਨੀ ਸਿਨਫ ਵਿੱਚ ਬੰਦਿਸ਼ ਲੱਗਦੀ ਹੈ ਉੰਨੀ

ਖੁੱਲ ਵੀ ਹੈ।ਪਰ ਨਜ਼ਮ ਇੱਕ ਇਕਾਈ ਵਿੱਚ ਬੱਝੀ

ਹੁੰਦੀ ਹੈ। ਖਿਆਲ ਦੀ ਉਡਾਰੀ ਕੋਈ ਬੰਦਿਸ਼ ਨਹੀਂ

ਹੁੰਦੀ।

(ਇਹ ਸਵਾਲ ਦਲਬੀਰ ਕੌਰ ਵੁਲਵਰਹੈਪਟਨ ਦੇ ਹਨ)

26

ਬਲਕਾਰ ਦਾਨਿਸ਼, ਨਿਊਜਰਸੀ

0013478038882

ਬੳਲਕੳਰ30੍ੇੳਹੋੋ|ਚੋਮ

ਜੋ ਡੂਬਾ ਸੋ ਪਾਰ||||

ਜਿਵੇਂ ਜਨੇਰੀ ਵਿਚ ਦੀਵੇ ਦੀ ਲਾਟ ਕੰਬਦੀ ਹੈ ਇਹ ਲੇਖ ਲਿਖਣ ਲੱਗਿਆਂ ਮੇਰੇ ਹੱਥ ਇਵੇਂ ਕੰਬਦੇ

ਰਹੇ ਹਨ। ਪਰ ਦੀਵੇ ਦੀ ਲਾਟ ਦੀ ਕੰਬਣੀ ਬੁਝਣ ਦੇ ਡਰ ਤੋਂ ਉਪਜਦੀ ਹੈ ਤੇ ਮੇਰੇ ਤੇ ਹੱਥਾਂ ਦੀ ਕੰਬਣੀ ਖੁਸ਼ੀ

ਦੀ ਜਾਈ ਹੈ। ਮੇਰਾ ਇਲਮ ਆਪਣੀ ਔਕਾਤ ਪਹਿਚਾਣਦਾ ਹੈ। ਮੇਰ ਦਿਲ ਦੀ ਮੂੰਹ-ਜੋਰੀ ਤੋਂ ਨਰਾਜ਼ ਹੋ ਕੇ

ਕਮਰੇ ਦੀ ਨੁੱਕਰ ਵਿੱਚ ਜਾ ਬੈਠਾ ਹੈ। ਮੇਰੀ ਇਲਮ ਦੀ ਨਰਾਜ਼ਗੀ ਜ਼ਾਇਜ ਹੈ ਕਿਉਂਕਿ ਸੁਖਵਿੰਦਰ ਅੰਮ੍ਰਿਤ

ਜੀ ਦੇ ਜ਼ਿਕਰ ਦਾ ਅਸਮਾਨ ਮੇਰੇ ਲਫ਼ਜ਼ਾਂ ਦੇ ਪੰਛੀ ਸਰ ਨਹੀ ਕਰ ਸਕਦੇ। ਮੇਰੇ ਲਈ ਉਹਨਾਂ ਦਾ ‘ਮੇਘਲਾ’

ਵਿਚ ਜ਼ਿਕਰ ਕਰਨਾ ਇਵੇਂ ਹੈ ਜਿਵੇਂ ਕਿਸੇ ਖੰਡਰਾਤ ਵਿਚ ਰਾਹਗੀਰ ਵੱਲੋਂ ਬਾਲੇ ਹੋਏ ਦੀਵੇ ਨੂੰ ਸ਼ਹਿਰ ਵਿਚ

ਸੂਰਜ ਦੀ ਵਡਿਆਈ ਕਰਨ ਲਈ ਕਹਿ ਦਿੱਤਾ ਜਾਵੇ।ਮੁਸ਼ਕਿਲ ਇਹ ਹੈ ਕਿ ਉਸ ਦੀਵੇ ਨੂੰ ਸ਼ਹਿਰ ‘ਚ ਜਾਣੇ

ਕੋਈ ਨਾ, ਅਸਾਨੀ ਇਹ ਹੈ ਕਿ ਵਡਿਆਈ ਸੂਰਜ ਦੀ ਕਰਨੀ ਹੈ। ਜਿਸ ਤੋਂ ਸਭ ਪਹਿਲਾਂ ਹੀ ਜਾਣੂ ਹਨ।

ਸੁਖਵਿੰਦਰ ਅੰਮ੍ਰਿਤ ਜੀ ਦਾ ਸ਼ੁਮਾਰ ਉਹਨਾਂ ਲੋਕਾਂ ਵਿਚ ਆਉਂਦਾ ਹੈ ਜੋ ਲੋਕ ਲਫ਼ਜ਼ਾਂ ਤੋਂ ਉਹ ਕੰਮ ਕਰਵਾ

ਗਏ ਜੋ ਹਜਾਰਾਂ ਜੰਗਾਂ ਅਤੇ ਬੇਸ਼ੁਮਾਰ ਪੈਸਾ ਨਹੀਂ ਕਰਵਾ ਸਕਿਆ। ਉਹ ਹੈ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ

ਦਾ ਕੰਮ। ਦਿਲਾਂ ‘ਤੇ ਰਾਜ ਦਾ ਸ਼ਰਖ਼ ਉਹਨਾਂ ਨੂੰ ਹਾਸਿਲ ਹੁੰਦਾ ਹੈ ਜਿੰਨ੍ਹਾ ਨੇ ਦਿਲ ਹਾਰੇ ਹੋਣ। ਇਸ ਗੱਲ

ਨਾਲ ਹਜ਼ਰਤ ਅਮੀਰ ਖੁਸਰੋ ਦਾ ਇਕ ਸ਼ਿਅਰ ਯਾਦ ਆ ਰਿਹਾ ਹੈ:

ਖੁਸਰੋ ਦਰੀਆ ਪ੍ਰੇਮ ਕਾ ਜੋ ਉਲਟੀ ਵਗੀ ਧਾਰ

ਜੋ ਉਬਰਾ ਸੋ ਡੁਬ ਗਆ ਜੋ ਡੁਬਾ ਸੋ ਪਾਰ।

ਬੌਧਿਕਤਾ ਤੋਂ ਉਪਜੀ ਸ਼ਾਇਰੀ ਸਿਰਫ ਬੌਧਿਕਤਾ ਤੋਂ ਦਾਦ ਹਾਸਿਲ ਕਰ ਸਕਦੀ ਹੈ,ਦਿਲ ਤੋਂ ਨਹੀਂ,

ਜੋ ਦਿਲਾਂ ਤੋਂ ਦਾਦ ਨਾ ਲੈ ਸਕੇ ਉਸ ਨੇ ਦਿਲ ‘ਤੇ ਰਾਜ ਵੀ ਕੀ ਕਰਨਾ। ਇਹਨਾਂ ਦੀ ਸ਼ਾਇਰੀ ਵਿਚ ਬੌਧਿਕਤਾ

ਨਹੀ ਮੁਹੱਬਤ ਵਰ੍ਹਦੀ ਹੈ। ਇਹਨਾਂ ਦੀਆਂ ਗ਼ਜ਼ਲਾਂ ਪੜ੍ਹਕੇ ਮੋਇਨ ਦਾ ਸ਼ਿਅਰ ਸੱਚ ਲੱਗਦਾ ਹੈ:

ਇਸ਼ਕ ਕੋ ਦਿਲ ਮੇ ਦੇ ਜਗ੍ਹਾ ਮੋਮਿਨ

ਇਲਮ ਸੇ ਸ਼ਾਇਰੀ ਨਹੀਂ ਹੋਤੀ।

ਲੇਖ ਬੰਦ ਕਰਨ ਤੋਂ ਪਹਿਲਾਂ ਸੁਖਵਿੰਦਰ ਅੰਮ੍ਰਿਤ ਹੁਰਾਂ ਨੂੰ ਲੱਖਾਂ ਦੁਆਵਾਂ ਵਰਗੀ ਇੱਕ ਦੁਆ ਕਿ

‘ਰੱਬ ਕਰੇ ਤੁਹਾਡੇ ਦਿਲ ਵਿਚ ਮੁਹੱਬਤ ਦੀ ਅਗਨ ਹਮੇਸ਼ਾ ਬਲ਼ਦੀ ਰਹੇ’। ਯਾ ਖ਼ੁਦਾਇਆ ਇਹ ਅੱਗ ਨਾ

ਠਰਿਆਏ ਤੇ ਤੇ ਤੁਹਾਡੀ ਕਲਮ ਦੇ ਅੱਖਰ ਏਦਾਂ ਮਘਦੇ ਰਹਿਣ। ਜਾਂਦਾ-ਜਾਂਦਾ ਇਕ ਗ਼ਜ਼ਲ ਤੁਹਾਡੀ ਨਜ਼ਰ

ਕਰ ਰਿਹਾ ਹਾਂ:

ਖੁਦਾ ਸੇ ਤੇਰੀ ਸਦਉਮਰੀ ਕੀ ਸੌਗਾਤ ਚਾਹਤਾ ਹੈ,

ਦਿਲ ਬਾਵਲਾ ਹੈ ਮਹਤਾਬ ਚਾਹਤਾ ਹੈ,

ਚੰਦ ਲਫ਼ਜ਼ੋਂ ਕੇ ਇਲਾਵਾ ਜਮੀਂ ਨਹੀਂ ਜ਼ਹਨ ਕੀ,

ਸ਼ਾਇਰੀ ਮੇਂ ਤੇਰੇ ਜੈਸੀ ਔਕਾਤ ਚਾਹਿਤਾ ਹੈ,

ਗਮ ਕੇ ਬਾਦਲੋਂ ਮੇਂ ਓੜੇ ‘ਧੂਪ ਤੇਰੀ ਕੀ ਚੂੰਨੀ’,

ਹਰ ਸ਼ਬ ‘ਪੁੰੰਿਨਆਂ’ ਜੈਸੀ ਦਿਲ ਰਾਤ ਚਾਹਿਤਾ ਹੈ

ਤੇਰਾ ਨਾਮ ਲੇਨੇ ਸੇ ਪਹਿਲੇ ਗਜ਼ਲੇਂ ਪੜੂੰ ਮੈਂ ਤੇਰੀ,

ਕਿਉਂਕਿ ਜ਼ਿਕਰ ਤੇਰਾ ਜ਼ੁਬਾਂ ਪਾਕ ਚਾਹਿਤਾ ਹੈ

ਇਲਮ ਤੇਰੇ ਕਾ ਸਦਕਾ ਸ਼ਾਇਰੀ ਕਾ ਹਰ ਸਿਕੰਦਰ,

ਤੇਰੇ ਹਾਥ ਸੇ ਖਾਨਾ ਮਾਤ ਚਾਹਿਤਾ ਹੈ

27

ਸੰਘਰਸ਼ਸ਼ੀਲ ਔਰਤ ਅਤੇ ਬਾ-ਕਮਾਲ ਸ਼ਾਇਰਾ ‘ਸੁਖਵਿੰਦਰ ਅੰਮ੍ਰਿਤ’

ਸੈਂਕੜੇ ਸਾਲਾਂ ਤੋਂ ਔਰਤ ਦੁਆਲੇ ਰਸਮਾਂ ਦਾ ਨਾਗਵਲ ਪਿਆ ਹੋਇਆ ਹੈ। ਜਿਹੜੀ ਔਰਤ ਇਸ

ਨਾਗਵਲ ਤੋਂ ਪਾਰ ਲੰਘ ਜਾਂਦੀ ਹੈ ਉਹੀ ਹੀ ਆਪਣੀ ਪਹਿਚਾਨ ਕਾਇਮ ਕਰ ਸਕਦੀ ਹੈ ਵਰਨਾ ਤਾਂ ਸੱਪਣੀ

ਵਰਗੀਆਂ ਇਹ ਰਸਮਾਂ ,ਰੀਤਾਂ ਤੇ ਬੰਦਿਸ਼ਾਂ ਆਪਣੇ ਘੇਰੇ ਅੰਦਰਲੇ ਆਪਣੇ ਹੀ ਬੱਚਿਆਂ ਨੂੰ ਖਾਹ ਜਾਂਦੀਆਂ

ਹਨ, ਪਰ ਇੰਨਾਂ੍ਹ ਰਸਮਾਂ ਦੇ ਨਾਗਵਲ `ਚੋਂ ਨਿਕਲਨਾ ਵੀ ਬਹੁਤ ਔਖਾ ਹੁੰਦਾ ਹੈ। ਜ਼ਿਵੇਂ ਕਹਿੰਦੇ ਆਂ ਕਿ ਕੋਈ

ਕੋਈ ਸੂਰਮਾ ਹੀ ਮੈਦਾਨ ਵਿੱਚ ਨਿਤਰਦਾ ਹੈ ਉਵੇਂ ਹੀ ਕੋਈ ਕੋਈ ਧੜੱਲੇਦਾਰ ਜਿਗਰੇ ਵਾਲੀ ਔਰਤ ਹੀ ਇੰਨਾਂ੍ਹ

ਬੰਦਿਸ਼ਾਂ ਨੂੰ ਤੋੜ ਕੇ ਆਪਣੀ ਸੁੰਤਤਰ ਹੋਂਦ ਕਾਇਮ ਕਰ ਪਾਉਂਦੀ ਹੈ। ਅਜਿਹੇ ਹੀ ਜਿਗਰੇ ਦੀ ਮਾਲਿਕ ਹੈ

ਸੁਖਵਿੰਦਰ ਅੰਮ੍ਰਿਤ । ਜੋ ਔਰਤ ਵਜੋਂ ਅਨੇਕਾਂ ਬੰਦਿਸ਼ਾਂ ਦੇ ਘੇਰੇ ਵਿੱਚੋਂ ਪਹਿਲਾਂ ਆਪ ਪਾਰ ਹੋਈ ਅਤੇ ਫਿਰ

ਆਪਣੇ ਮਿਹਨਤ ਨਾਲ ਆਪਣਾ ਮੁਕਾਮ ਹਾਸਿਲ ਕੀਤਾ। ਫਿਰ ਆਪਣੀਆਂ ਰਚਨਾਵਾਂ ਰਾਹੀਂ ਆਪਣੀ

ਹਮਜਿਣਸ ਨੂੰ ਵੀ ਲਲਕਾਰ ਕੇ ਕਿਹਾ :

ਇਹ ਮਰ ਮਰ ਕੇ ਜਿਊਣਾ ਛੱਡ ਬਗਾਵਤ ਕਰ ਤੇ ਟੱਕਰ ਲੈ

ਤੇਰੇ ਹਿੱਸੇ ਦੀ ਦੁਨੀਆਂ ਤੇ ਕਿਸੇ ਦਾ ਰਾਜ ਕਿਉਂ ਹੋਵੇ

ਉਸਦੇ ਅੰਦਰ ਪਏ ਸਿਰਜਣਾ ਦ ਬੀਜ ਨੂੰ ਆਸਾਂ ਦਾ ਪਾਣੀ ਨਾ ਮਿਲਿਆ। ਉਸਦੇ ਅੰਦਰ ਧੂਣੀ ਵਾਂਗ

ਕੁਝ ਧੁਖਦਾ ਰਹਿੰਦਾ । ਉਸਦੀ ਆਤਮਾ ਕਿਸੇ ਕੈਦੀ ਵਾਂਗ ਚੀਕ ਚੀਕ ਕੇ ਕਹਿੰਦੀ :

ਮੈਂ ਬਣਕੇ ਹਰਫ਼ ਇਕ ਦਿਨ ਕਾਗਜ਼ਾਂ ਤੇ ਬਿਖਰ ਜਾਵਾਂਗੀ

ਕਲਮ ਦੀ ਨੋਕ ਚੋਂ ਕਵਿਤਾ ਦੇ ਵਾਂਗੂ ਉਤਰ ਜਾਵਾਂਗੀ

ਵਿਆਹ ਸਮੇਂ ਮਹਿਜ਼ 9ਵੀਂ ਪਾਸ ਅੰਮ੍ਰਿਤ ਅੱਜ ਐਮ ਏ ,ਪੀ ਐੱਚ ਡੀ ਹੈ। ਕਾਫੀ ਸਮਾਂ ਲੁਧਿਆਣੇ ਕਾਲਜ

ਵਿੱਚ ਪੰਜਾਬੀ ਵੀ ਪੜ੍ਹਾਈ ਪਰ ਸਾਹਿਤ ਨੂੰ ਸਮਰਪਿਤ ਇਹ ਸ਼ਾਇਰਾ ਅੱਜ ਕੁਲਵਕਤੀ ਸਾਹਿਤ ਸੇਵਿਕਾ ਦੇ

ਤੌਰ ਤੇ ਹੀ ਵਿਚਰ ਰਹੀ ਹੈ।

ਉਹ ਖੂਬਸੂਰਤ ਇਨਸਾਨੀ ਰਿਸ਼ਤੇ ਵੀ ਚਿਤਰਦੀ ਹੈ ਅਤੇ ਪਿਆਰ ਵਰਗੇ ਬੇਗਰਜ਼ ਆਦਰਸ਼ਕ ਰਿਸ਼ਤਿਆਂ ਨੂੰ

ਵੀ ਕਲਾਵੇ ਭਰਦੀ ਹੈ। ਉਸਦੀ ਰਚਨਾ ਸੁਪਨਿਆਂ, ਹਕੀਕਤਾਂ ਅਤੇ ਆਦਰਸ਼ਾਂ ਦਾ ਸੁਮੇਲ ਹੁੰਦੀ ਹੈ। ਉਹ ਭਾਵੇਂ

ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦੀ ਹੁੰਦੀ ਦਰਦਸ਼ਾ ਨੂੰ ਵੀ ਚਿਤਰਦੀ ਹੈ ਪਰ ਉਹ ਮਰਦ ਨੂੰ ਹੀ ਦੋਸ਼ੀ ਨਹੀਂ

ਠਹਿਰਾਉਂਦੀ ਬਲਕਿ ਉਸਨੂੰ ਕੋਈ ਗਿਲਾ ਹੈ ਤਾਂ ਉਸ ਸਮਾਜ ਸੱਭਿਆਚਾਰ ਅਤੇ ਇਤਿਹਾਸ ਉੱਤੇ ਹੈ ਜਿਸਨੇ

ਮਰਦ ਦੀ ਅਜਿਹੀ ਮਾਨਸਿਕਤਾ ਸਿਰਜੀ ਹੈ। ਇਸ ਲਈ ਹੀ ਉਸਦੀਆਂ ਗ਼ਜ਼ਲਾਂ ਵਿੱਚ ਜੇ ਕਿਤੇ ਰੋਸ ਜਾਂ

ਵਿਰੋਧ ਹੈ ਤਾਂ ਉਹ ਮਰਦ ਦੀ ਥਾਂ ਸਮਾਜਿਕ ਪ੍ਰਬੰਧ ਪ੍ਰਤੀ ਹੈ,। ਉਹ ਇਸ ਸਮੱਸਿਆਂ ਨੂੰ ਸਮਾਜ ਅਤੇ

ਸੱਭਿਆਚਾਰ ਦੇ ਪ੍ਰਸੰਗ ਵਿੱਚ ਰੱਖਕੇ ਦੇਖਦੀ ਹੈ।

ਆਸ਼ਾਵਾਦੀ ਵਿਚਾਰਾਂ ਦੀ ਧਾਰਨੀ ਇਹ ਸ਼ਾਇਰਾ ਆਪਣੇ ਵਿਰਾਨਿਆਂ ਨੂੰ ਵੀ ਹਰਫ਼ਾਂ ਦੇ ਫੁੱਲਾਂ ਨਾਲ ਢੱਕ ਲੈਂਦੀ

ਹੈ। ਉਸਦੇ ਹੰਝੂਆਂ ਵਿੱਚ ਖ਼ਾਬ ਮੁਸਕਰਾਊਂਦੇ ਹਨ। ਉਹ ਤਾਂ ਗਮਾਂ ਦੀ `` ਧੁੱਪ ਦੀ ਚੁੰਨੀ `` ਲੈ ਕੇ ਵੀ ਖੁਸ਼ੀਆਂ

ਦੇ ``ਕੇਸਰ ਦੇ ਛਿੱਟੇ `` ਮਾਰਦੀ ਹੋਈ `` ਹਜ਼ਾਰ ਰੰਗਾਂ ਦੀ ਲਾਟ `` ਵਾਂਗ ਲਟ ਲਟ ਬਲਦੀ ਹੈ ਆਪਣੇ ਰੰਗ

ਬਿਖੇਰਦੀ ਹੈ। ਭਾਵੇਂ ਕਿ ਬੜੀ ਵਾਰ ‘ਸੋ ਕਾਲਡ’ ਆਲੋਚਕਾਂ ਨੇ ਉਸਦਾ ਵਿਰੋਧ ਵੀ ਕੀਤਾ । ਉਸਦੀਆਂ

ਰਚਨਾਵਾਂ ਵਿੱਚ ਕਿਸੇ ਸਮੁੰਦਰ ਦੀ ਝਲਕ ਹੋਣ ਦਾ ਇਲਜ਼ਾਮ ਵੀ ਲਾਇਆ ਪਰ ਉਹ ਇਸ ਸਭ ਤੋਂ ਬੋਨਿਆਜ਼

ਹੰੁਦਿਆਂ ਆਪਣੀ ਧੁਨ ਵਿੱਚ ਲਿਖ਼ਦੀ ਰਹਿੰਦੀ :

ਮੈਂ ਉਹ ਸੁਖ਼ਨ ਹਾਂ ਜੋ ਨਹੀਂ ਮਿਟਦਾ ਮਿਟਾਉਣ `ਤੇ

ਮੈਂ ਜ਼ਿਦਗੀ ਦਾ ਗੀਤ ਹਾਂ, ਲਫ਼ਜ਼ਾਂ ਤੋਂ ਪਾਰ ਹਾਂ

ਅੰਮ੍ਰਿਤ ਜੀ ਦੀ ਬੇਹੱਦ ਖੂਬਸੂਰਤ ਕਵਿਤਾ `` ਮਾਂ `` ਉਹਨਾ ਦੇ ਬਚਪਨ ਤੋਂ ਹਣ ਤੱਕ ਦੇ ਅਹਿਸਾਸਾਂ ਦੀ

ਪੇਸ਼ਕਾਰੀ ਹੈ। ਬਲਕਿ ਮੈਂ ਸਮਝਦੀ ਹੈ ਕਿ ਇਸ ਕਵਿਤਾ ਵਿੱਚ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਦਿਆਂ

ਔਰਤ ਦੀ ਬਦਲਦੀ ਮਾਨਸਿਕਤਾ ਦਾ ਵਾਸਤਵਿਕ ਚਿੱਤਰ ਹੈ।

ਸ਼ਾਲਾ ! ਸੁਖਵਿੰਦਰ ਅੰਮ੍ਰਿਤ ਦੀ ਕਲਮ ਹੋਰ ਜ਼ਿਆਦਾ ਬੁਲੰਦੀਆਂ ਛੂਹੇ । ਆਮੀਨ !

ਉਠਾਂ ਮੈਂ ਚਿਣਗ ਭਾਲਾਂ ,ਕੋਈ ਚਿਰਾਗ ਬਾਲਾਂ

ਖਬਰੇ ਹਵਾ ਦਾ ਝੌਂਕਾ ਕੋਈ ਬੇਕਰਾਰ ਹੋਵੇ

-ਹਰਪਿੰਦਰ ਰਾਣਾ ਮੁਕਤਸਰ

28