Thursday, December 1, 2011

ਕਵੀ ਦੀ ਮੈਂ ਵਿੱਚ ਹਜ਼ਾਰਾਂ ਲੋਕਾਂ ਦੀ 'ਮੈਂ' ਸ਼ਾਮਲ ਹੁੰਦੀ ਹੈ: ਸੁਖਵਿੰਦਰ ਅੰਮ੍ਰਿਤ


ਮੁਲਾਕਾਤੀ: ਜਤਿੰਦਰ ਔਲ਼ਖ

? ਕਾਵਿ-ਪ੍ਰਵਿਰਤੀ ਜਮਾਂਦਰੂ ਹੁੰਦੀ ਹੈ ਜਾਂ ਬਾਹਰੀ ਹਾਲਾਤ ਇਨਸਾਨ ਨੂੰ ਕਵੀ ਬਣਉਂਦੇ ਹਨ?
- ਔਲ਼ਖ ਸਾਹਿਬ, ਮੇਰੀ ਸਮਝ ਅਨੁਸਾਰ ਕਾਵਿ ਪ੍ਰਵਿਰਤੀ-ਜਮਾਂਦਰੂ ਹੁੰਦੀ ਹੈ। ਜੇਕਰ ਬਾਹਰੀ ਹਾਲਾਤ ਬੰਦੇ
ਨੂੰ ਕਵੀ ਬਣਾ ਸਕਦੇ ਤਾਂ ਬਹਰ ਕੋਈ ਕਵੀ ਹੁੰਦਾ। ਕਿਉਂਕਿ ਦੁੱਖ-ਸੱੁਖ ਤਾਂ ਹਰ ਬੰਦੇ ਦੀ ਜ਼ਿੰਦਗੀ ਵਿੱਚ
ਆਉਂਦੇ ਹਨ। ਕਈ ਲੋਕ ਸੋਚਦੇ ਹਨ ਅੱਲੀ ਉਮਰੇ ਮਿਲ਼ੀ ਕੋਈ ਗਹਿਰੀ ਹਾਰਦਿਕ ਵੇਦਨਾ ਬੰਦੇ ਨੂੰ ਕਵੀ ਬਣਾ
ਦਿੰਦੀ ਹੈ। ਪਰ ਨਹੀਂ, ਸਿਰਫ ਘਟਨਾਵਾਂ ਦੇ ਘਟਣ ਨਾਲ਼ ਜਾਂ ਇਸ਼ਕ ਵਿੱਚ ਦਿਲ ਟੁੱਟਣ ਨਾਲ਼ ਕੋਈ ਕਵੀ ਨਹੀਂ
ਬਣਦਾ।ਕਵਿਤਾ ਰੱਬੀ ਦਾਤ ਹੁੰਦੀ ਹੈ। ਜ਼ਿੰਦਗੀ ਦੇ ਅਨੁਭਵ,ਦੁੱਖ-ਸੁੱਖ ਅਤੇ ਆਲ਼ਾ-ਦੁਆਲ਼ਾ ਕਵੀ ਮਨ ਨੂੰ
ਕਵਿਤਾ ਲ਼ਿਖਣ ਲਈ ਪ੍ਰੇਰਿਤ ਕਰਦੇ ਹਨ।
?ਤੁਹਾਡੀ ਕਵਿਤਾ ਨੂੰ ਵੱਡੀ ਪੱਧਰ ‘ਤੇ ਮਾਨਤਾ ਮਿਲ਼ੀ। ਪਰ ਕਦੇ ਸਵੈ-ਮੁਖੀ ਹੋਣ ਜਾਂ ਸਮਾਜਿਕ
ਵਰਤਾਰਿਆਂ ਤੋਂ ਰਹਿਤ ਹੋਣ ਦਾ ਇਲਜ਼ਾਮ ਵੀ ਆਇਆ?
-ਮੈਂ ਸਵੈ ਅਤੇ ਸਮਾਜ ਨੂੰ ਤੋੜ ਕੇ ਨਹੀਂ ਵੇਖਦੀ । ਬੰਦਾ ਇਕ ਸਮਾਜਿਕ ਪ੍ਰਾਣੀ ਹੈ। ਜਾਂ ਕਹਿ ਲਉ ਸਮਾਜਰੂਪੀ
ਸਮੁੰਦਰ ਦਾ ਹੀ ਇਕ ਕਤਰਾ ਹੈ, ਜਿਸ ਵਿਚੋਂ ਅਸੀਂ ਸਮੁੱਚੇ ਸਮਾਜ ਜਾਂ ਸੰਸਾਰ ਦੀ ਤਸਵੀਰ ਦੇਖ ਸਕਦੇ
ਹਾਂ।ਹਰੇਕ’ਸਵੈ’ ਸਮਾਜ ਅਤੇ ਕੁਦਰਤ ਦੀ ਸਿਰਜਣਾ ਹੁੰਦੀ ਹੈ। ਜਦੋਂ ਸਿਰਜਣਾ ਬੋਲਦੀ ਹੈ ਤਾਂ ਸਮਾਜ ਵੀ
ਬੋਲਦਾ ਹੈ। ਇਹੀ ਕਾਰਨ ਹੈ ਕਿ ਜਦੋਂ ਕਵੀ “ਮੈ”ਂ ਕਹਿ ਕੇ ਬੋਲਦਾ ਹੈ ਤਾਂ ਉਸਦੀ ਮੈਂ ਵਿੱਚ ਹਜ਼ਾਰਾਂ ਲੋਕਾਂ
ਦੀ “ਮੈਂ” ਸ਼ਾਮਲ ਹੁੰਦੀ ਹੈ।ਮਿਸਾਲ ਦੇ ਤੌਰ ‘ਤੇ ਮੇਰਾ ਇਕ ਸ਼ਿਅਰ ਹੈ:
ਮੈਂ ਕਿਸ ਨੂੰ ਆਪਣਾ ਆਖਾਂ ਕਿ ਏਥੇ ਕੌਣ ਹੈ ਮੇਰਾ
ਮੈਂ ਕੱਲ਼੍ਹ ਪੇਕੇ ਪਰਾਈ ਸੀ ਤੇ ਅੱਜ ਸਹੁਰੇ ਪਰਾਈ ਹਾਂ
ਿਿੲਸ ਸ਼ਿਅਰ ਦੀ “ਮੈਂ” ਸਮੁੱਚੀ ਨਾਰੀ ਜਾਤੀ ਦੀ ਵੇਦਨਾ ਦਾ ਪ੍ਰਗਟਾਅ ਕਰਦੀ ਹੈ। ਤੇ ਹਜ਼ਾਰਾਂ ਔਰਤਾਂ
ਇਸ ਮੈਂ ਨੂੰ ਆਪਣੀ ਮੈਂ ਸਮਝਦੀਆਂ ਹਨ।
?ਤੁਸੀਂ ਪਿਆਰ ਦਾ ਸ਼ਿੱਦਤੀ ਅਤੇ ਸਹਿਜ ਰੂਪ ਪ੍ਰਗਟਾਅ ਕੀਤਾ ਹੈ। ਕੀ ਕੋਈ ਸਟੇਜ ਆਉਂਦੀ ਹੈ
ਜਦੋਂ ਦੇਹ ਦਾ ਮਨਫੀਕਰਨ ਹੋ ਜਾਂਦਾ ਹੈ?
-ਦੇਹ ਦਾ ਮਨਫ਼ੀਕਰਨ ਕਿਵੇਂ ਹੋ ਸਕਦਾ ਹੈ! ਬੇਸ਼ੱਕ ਪਿਆਰ ਇਕ ਰੂਹਾਨੀ ਤੜਪ ਦਾ ਨਾਂ ਹੈ, ਪਰ ਜਿਸ
ਨੂੰ ਅਸੀਂ ਰੂਹ ਜਾਂ ਮਨ ਆਖਦੇ ਹਾਂ, ਉਹਨਾਂ ਦਾ ਨਿਵਾਸ ਵੀ ਦੇਹ ਵਿਚ ਹੀ ਹੈ।ਦੇਹ ਤੋਂ ਬਿਨਾ ਰੂਹ ਆਪਣਾ
ਪ੍ਰਗਟਾਅ ਨਹੀਂ ਕਰ ਸਕਦੀ।ਇਹ ਵੀ ਕਿਹਾ ਜਾ ਸਕਦਾ ਹੈ ਕਿ ਸਿਰਫ ਦੇਹ ਦਾ ਰਿਸ਼ਤਾ ਰੂਹ ਹੀਣਾ ਹੋ
ਸਕਦਾ ਹੈ ਪਿਆਰ ਰੂਹ ਹੀਣਾ ਨਹੀਂ ਹੁੰਦਾ।
? ਤੁਸੀਂ ਪਹਿਲ ਗ਼ਜ਼ਲ ਨੂੰ ਹੀ ਕਿਉਂ ਦਿੱਤੀ? ਗ਼ਜ਼ਲ ਦੇ ਸਿਖਰ ‘ਤੇ ਪਹੁੰਚਣ ਤੋਂ ਬਾਅਦ “ਕਣੀਆਂ”
ਜਰੀਏ ਤੁਹਾਡੇ ਕਵਿਤਾ ਵੱਲ ਮੁੜਨ ਦੇ ਕੀ ਕਾਰਨ ਸਨ?
- ਔਲ਼ਖ ਸਹਿਬ, ਜਿਵੇਂ ਮੈਂ ਆਖਿਆ ਹੈ ਕਿ ਕਵਿਤਾ ਰੱਬੀ ਦਾਤ ਹੁੰਦੀ ਹੈ। ਇਹ ਸਹਿਜ ਸੁਭਾਅ ਹੀ ਕਵੀ
ਦੇ ਮਨ ‘ਚੋਂ ਉਠਦੀ ਹੈ ਤੇ ਆਪਣਾ ਸਰੂਪ ਨਾਲ਼ ਹੀ ਲੈ ਕੇ ਆਉਂਦੀ ਹੈ। ਭਾਵਨਾ, ਵਿਚਾਰ, ਸ਼ਿਲਪ,ਸ਼ਬਦ
ਇਕ ਇਕਾਈ ਵਿੱਚ ਬੱਝੇ ਹੋਏ ਹੁੰਦੇ ਹਨ।ਕੋਈ ਰਚਨਾ ਗ਼ਜ਼ਲ ਬਣੇਗੀ, ਗੀਤ ਬਣੇਗੀ ਜਾਂ ਕਵਿਤਾ ਬਣੇਗੀ
ਇਸਦਾ ਫੈਸਲਾ ਰਚਨਾ ਆਪ ਕਰਦੀ ਹੈ। ਉਂਜ ਵੀ ਜੇ ਰਚਨਾ ਦੀ ਤੋੜ-ਮਰੋੜ ਕੀਤੀ ਜਾਵੇ ਤਾਂ ਉਹ ਆਪਣੇ
ਕੁਦਰਤੀ ਹੁਸਨ ਅਤੇ ਰਸ ਤੋਂ ਵੰਚਿਤ ਹੋ ਜਾਂਦੀ ਹੈ। ਸੋ ਮੈਂ ਰਚਨਾ ਦੇ ਨਾਲ਼-ਨਾਲ਼ ਕਵਿਤਾਵਾਂ ਅਤੇ ਗੀਤ ਵੀ
ਲਿਖਦੀ ਰਹਿੰਦੀ ਹਾਂ, ਪਰ ਗ਼ਜ਼ਲਾਂ ਦੀ ਗਿਣਤੀ ਵੱਧ ਜਾਂਦੀ ਹੈ ਤੇ ਕਿਤਾਬ ਜਲਦੀ ਛਪ ਜਾਂਦੀ ਹੈ।
? ਦੁਸ਼ਿਅੰਤ ਕੁਮਾਰ ਗ਼ਜ਼ਲਕਾਰ ਵਜ੍ਹੋਂ ਬਹੁਤ ਸ਼ੌਹਰਤ ਮਿਲ਼ੀ । ਪਰ ਉਸਦੀ ਕਵਿਤਾ ‘ਚੋਂ ਜੋ ਉੱਚ
ਪਾਏ ਦੀ ਗੁਣਵੱਤਾ ਝਲਕਦੀ ਹੈ, ਉਹ ਇਸ ਸ਼ੌਹਰਤ ਨੇ ਜ਼ਾਹਿਰ ਨਹੀਂ ਹੋਣ ਦਿੱਤੀ। ਕੁਝ ਵਿਦਵਾਨਾਂ
ਅਨੁਸਾਰ “ਕਣੀਆਂ” ਅਤੇ “ ਧੁੱਪ ਦੀ ਚੁੰਨੀ” ਵਿਚਲੀ ਕਮਾਲ ਦੀ ਕਵਿਤਾ ਨੂੰ ਤੁਹਾਡੀ ਗ਼ਜ਼ਲਕਾਰ
ਵਜ੍ਹੋਂ ਮਿਲ਼ੀ ਸ਼ੌਹਰਤ ਕਾਰਨ ਅਣਗੌਲੀ ਕਰ ਦਿੱਤਾ ਗਿਆ। ਤੁਸੀਂ ਇੱਸ ਬਾਰੇ ਕੀ ਸੋਚਦੇ ਹੋ?
6
-ਨਹੀਂ, ਮੈਂ ਇਸ ਤਰ੍ਹਾਂ ਨਹੀਂ ਸੋਚਦੀ। ਮੇਰੀ ਗ਼ਜ਼ਲ ਅਤੇ ਨਜ਼ਮ ਨੂੰ ਪਾਠਕਾਂ ਸਰੋਤਿਆਂ ਵੱਲੋਂ ਇੱਕੋ-ਜਿਹਾ
ਹੁੰਗਾਰਾ ਮਿਲ਼ਿਆ ਹੈ।ਸਗੋਂ ਦੋ ਗ਼ਜ਼ਲ ਸੰਗ੍ਰਹਿਆਂ ਤੋਂ ਬਾਅਦ ‘ਕਣੀਆਂ’ ਪ੍ਰਕਾਸ਼ਤ ਹੋਈ ਤਾਂ ਇਕ ਅਲੋਚਕ
ਨੇ ਇੱਥੋਂ ਤੱਕ ਵੀ ਲਿਖ ਦਿੱਤਾ ਸੀ ਕਿ ਕੁਝ ਖਾਸ ਕਾਰਨਾ ਕਰਕੇ ‘ਕਣੀਆਂ’ ਦੀ ਕਵਿਤਾ ਅਕਸਰ ਚਰਚਾ
ਰਹਿੰਦੀ ਹੈ।ਖੁਸ਼ੀ ਇਸ ਗੱਲ ਦੀ ਵੀ ਸੀ ਕਿ ਅਕਸਰ ਮੇਰੀਆਂ ਕਵਿਤਾਵਾਂ ਨੂੰ ਵਿਦਿਆਰਥੀਆਂ ਵੱਲੋਂ ਪ੍ਰਤਿਭਾ
ਮੁਕਾਬਲਿਆਂ ‘ਚ ਪੜਿਆ ਜਾਂਦਾ ਹੈ।‘ਕਣੀਆਂ’ ਅਤੇ ‘ਧੁੱਪ ਦੀ ਚੁੰਨੀ’ ਤੇ ਕਈ ਖੋਜਾਰਥੀਆਂ ਵੱਲੋਂ ਖੋਜ ਹੋ
ਚੁੱਕੀ ਹੈ। ਦੋਹਾਂ ਕਾਵਿ ਪੁਸਤਕਾਂ ਦੇ ਹਿੰਦੀ ਵਿਚ ਅਨੁਵਾਦ ਵੀ ਛਪ ਚੁੱਕੇ ਹਨ।
?ਡਾ| ਸ਼ਹਰਯਾਰ ਦਾ ਕਹਿਣਾ ਹੈ ਕਿ ਇਸਤਰੀ ਗ਼ਜ਼ਲਕਾਰਾਂ ਵਿਚ ਦੋ ਪ੍ਰਮੁੱਖ ਨਾਂ ਸੁਰਜੀਤ ਸਖੀ ਅਤੇ
ਸੁਖਵਿੰਦਰ ਅੰਮ੍ਰਿਤ ਹਨ। ਤੁਸੀਂ ਨਾਰੀ ਗ਼ਜ਼ਲਕਾਰਾਂ ਦੀ ਭੂਮਿਕਾ ਅਤੇ ਭਵਿੱਖ ਬਾਰੇ ਕੀ ਸੋਚਦੇ ਹੋ?
-ਮੇਰੇ ਤੋਂ ਪਹਿਲਾਂ ਸੁਰਜੀਤ ਸਖੀ ਤੋਂ ਇਲਾਵਾ ਕੁਲਦੀਪ ਕਲਪਨਾ ਅਤੇ ਕਮਲ ਇਕਾਰਸ਼ੀ ਨੇ ਵੀ ਉੱਚ ਪਾਏ
ਦੀਆਂ ਗ਼ਜ਼ਲਾਂ ਲਿਖੀਆਂ ਜਦੋਂ ਮੈਂ ‘ਸੂਰਜ ਦੀ ਦਹਿਲੀਜ’ ਨਾਲ਼ ਇੱਸ ਖੇਤਰ ਵਿੱਚ ਸ਼ਮਸ਼ੂਲੀਅਤ ਕੀਤੀ ਤਾਂ
ਉਮੀਦ ਤੋਂ ਵੱਧ ਪ੍ਰਵਾਨਗੀ ਮਿਲੀ। ਸ਼ਾਇਦ ਇਸ ਦਾ ਕਾਰਨ ਇਹ ਸੀ ਕਿ ਇਸ ਤੋਂ ਪਹਿਲਾਂ ਕਿਸੇ ਸ਼ਾਇਰਾ
ਨੇ ਭਰਵੇਂ ਰੂਪ ‘ਚ ਜਾਂ ਕਿਤਾਬ ਦੇ ਰੂਪ ‘ਚ ਹਾਜਰੀ ਨਹੀਂ ਸੀ ਲਵਾਈ। ਫਿਰ ਦੋ ਸਾਲਾਂ ਦੇ ਵਕਫੇ ਬਾਅਦ
ਚਿਰਾਗਾਂ ਦੀ ਡਾਰ ਛਪ ਕੇ ਆਈ ਤਾਂ ਕੁਲਦੀਪ ਸਿੰਘ ਬੇਦੀ ਨੇ ਇੱਸ ਨੂੰ ਜਗਬਾਣੀ ‘ਚ ਸਿਲਸਿਲੇਵਾਰ ਛਾਪਣਾ
ਸ਼ੁਰੂ ਕਰ ਦਿੱਤਾ। ਫਿਰ ਪਾਠਕਾਂ ਦਾ ਪ੍ਰਤੀਕਰਮ ਹੈਰਾਨ ਕਰ ਦੇਣ ਵਾਲਾ ਸੀ। ਮੈਂ ਇਸ ਨੂੰ ਸਮੁੱਚੀ ਪੰਜਾਬੀ
ਗ਼ਜ਼ਲ ਦੀ ਪ੍ਰਾਪਤੀ ਸਮਝਦੀ ਹਾਂ।
ਅੱਜ ਦੇ ਦੌਰ ਵਿੱਚ ਬਹੁਤ ਸਾਰੀਆਂ ਕਵਿੱਤਰੀਆਂ ਗ਼ਜ਼ਲ ਸਾਧਨਾ ਕਰ ਰਹੀਆਂ ਹਨ। ਕਈਆਂ ਦੇ ਗ਼ਜ਼ਲ
ਸੰਗ੍ਰਹਿ ਵੀ ਛਪ ਚੁੱਕੇ ਹਨ। ਕਵੀ ਦਰਬਾਰਾਂ ਵਿਚ ਨਾਰੀ ਗ਼ਜ਼ਲਕਾਰਾਂ ਨੂੰ ਸੁਣਨ ਦਾ ਮੌਕਾ ਮਿਲਦਾ ਰਹਿੰਦਾ ਹੈ।
ਨਾਰੀ ਗ਼ਜ਼ਲਕਾਰਾਂ ਦਾ ਭਵਿੱਖ ਰੌਸ਼ਨ ਹੈ।
? ਦੇਹ ਅਤੇ ਪਿਆਰ ਦੇ ਫਲਸਫੇ ‘ਚ ਨਿਰੰਤਰ ਬਦਲਾਅ ਆਉੰਂਦੇ ਰਹਿੰਦੇ ਹਨ। ਪਰ ਤੁਹਾਡੀ ਰਚਨਾ
ਵਿੱਚ ਪਿਆਰ ਦੀ ਉਹੋ ਸ਼ਿੱਦਤ ਤੇ ਬਕਾਇਦਗੀ ਰਹਿੰਦੀ ਹੈ। ਇੱਸ ਨੂੰ ਵਧੀਆ ਪ੍ਰਾਸਪੈਕਟਿਵ ਵੀ ਕਿਹਾ
ਜਾ ਸਕਦਾ ਹੈ। ਪਰ ਕੀ ਇਹ ਅਕਾਊ ਨਹੀਂ ਲੱਗਦਾ? ਕੀ ਦੇਹੀ ਦੇ ਬਦਲਦੇ ਰੂਪ ਪਿਆਰ ਦੇ ਫਲਸਫੇ
ਨੂੰ ਪ੍ਰਭਾਵਿਤ ਕਰਦੇ ਹਨ?
- ਸਮੇਂ ਦਾ ਅਸਰ ਦੇਹੀ ‘ਤੇ ਪੈਂਦਾ ਹੈ, ਅਹਿਸਾਸਾਂ ‘ਤੇ ਨਹੀ। ਪਿਆਰ ਜ਼ਿੰਦਗੀ ਦਾ ਇਕ ਸਰਵਸ੍ਰੇਸ਼ਟ ਅਤੇ
ਮੁੱਲਵਾਨ ਜਜ਼ਬਾ ਹੈ।ਜਿਉਂ-ਜਿਉਂ ਜਿੰਦਗੀ ਪ੍ਰਤੀ ਤੁਹਾਡੀ ਸੋਚ, ਸਮਝ ਅਤੇ ਬਿਰਤੀ ਨਿਖਰਦੀ ਹੈ, ਇਹ
ਜਜ਼ਬਾ ਹੋਰ ਸੋਹਣਾ, ਸੱਜਰਾ ਅਤੇ ਨਿਰਮਲ ਲੱਗਦਾ ਹੈ। ਉਮਰ ਦੇ ਵਧਣ ਨਾਲ਼ ਇਸ ਦੀ ਲੋੜ ਅਤੇ
ਅਹਿਮੀਅਤ ਹੋਰ ਵੱਧ ਜਾਂਦੀ ਹੈ।ਪਿਆਰ ਕਵਿਤਾ ਕਦੇ ਅਕਾਊ ਨਹੀਂ ਹੁੰਦੀ, ਬਸ਼ਰਤੇ ਕਿ ਤੁਹਾਡੇ ਪਿਆਰ
ਵਿਚ ਹੁਨਰ, ਸ਼ਿੱਦਤ ਅਤੇ ਸੱਜਰਾਪਨ ਬਰਕਰਾਰ ਹੋਵੇ।
? ਗ਼ਜ਼ਲ ਦੇ ਰੂਪਕ ‘ਚੋਂ ਇਸਤਰੀ ਦਰਕਿਨਾਰ ਸੀ।ਤੁਹਾਡਾ ਦਾਖਲ ਹੋਣ ਦਾ ਸਬੱਬ ਕਿਵੇਂ ਬਣਿਆਂ?
- ਇਤਫ਼ਾਕ ਹੀ ਕਹਿ ਸਕਦੇ ਹਾਂ। ਗੀਤਾਂ ਤੋਂ ਬਾਅਦ ਜਦੋਂ ਮੈਂ ਗ਼ਜ਼ਲ ਲਿਖਣੀ ਸ਼ੁਰੂ ਕੀਤੀ ਤਾਂ ਮੈਨੂੰ ਅਜੀਬ
ਜਿਹਾ ਸਕੂਨ ਮਿਲਿਆ। ਬਹੁਤ ਸਾਦਗੀ ਅਤੇ ਸਹਿਜਤਾ ਨਾਲ਼ ਮੇਰੇ ਖਿਆਲ ਗ਼ਜ਼ਲਾਂ ਵਿਚ ਢਲਣ ਲੱਗੇ।
ਜਿਹਨਾਂ ਵਿਚ ਗੀਤਾਂ ਵਰਗੀ ਰਵਾਨੀ ਅਤੇ ਸਹਿਜਤਾ ਨਾਲ਼ ਅਨੋਖੀ ਜਿਹੀ ਖਿੱਚ ਵੀ ਮਹਿਸੂਸ ਹੋਈ। ਕਿਸੇ -
ਕਿਸੇ ਸ਼ਿਅਰ ‘ਤੇ ਮਨ ਹਲੂਣਿਆਂ ਜਾਂਦਾ ਸੀ। ਇਹ ਤਸੱਲੀ ਅਤੇ ਸਰੂਰ ਗੀਤ ਲਿਖਣ ਵੇਲ਼ੇ ਨਹੀਂ ਸੀ ਹੁੰਦਾ।
ਬਸ ਏਸੇ ਖੁਸ਼ੀ ਅਤੇ ਪਹਿਲੀ ਕਿਤਾਬ ਨੂੰ ਮਿਲ਼ੇ ਹੁੰਗਾਰੇ ਨੇ ਮੈਨੂੰ ਗ਼ਜ਼ਲਕਾਰੀ ਦੇ ਕਰੀਬ ਲੈ ਆਂਦਾ। ਦਿਲ
ਕਰਦਾ ਹੈ ਆਪਣੀਆਂ ਪਹਿਲੀਆਂ-ਪਹਿਲੀਆਂ ਗ਼ਜ਼ਲਾਂ ਦੇ ਚੰਦ ਸ਼ੇਅਰ ਤੁਹਾਡੇ ਨਾਲ਼ ਸਾਂਝੇ ਕਰਾਂ:
ਰਹੂ ਉਂਗਲਾਂ ਦੇ ਪੋਟਿਆਂ ‘ਚੋ ਲਹੂ ਸਿੰਮਦਾ
ਸਾਥੋਂ ਹੀਰਿਆਂ ਭੁਲੇਖੇ ਕੱਚ ਫੋਲ ਹੋ ਗਿਆ
ਅਸੀਂ ਟਾਹਣੀਆਂ ਦੇ ਨਾਲ਼ ਲੱਗ ਲੱਗ ਰੋਏ
ਇਕ ਫੁੱਲ ਸਾਡੇ ਪੇਰਾਂ ਤੋਂ ਮਧੋਲ ਹੋ ਗਿਆ
ਤੁਰ ਰਹੀ ਹਾਂ ਮੈਂ ਛੁਰੀ ਦੀ ਧਾਰ ‘ਤੇ
ਫੇਰ ਵੀ ਉਹ ਖੁਸ਼ ਨਹੀਂ ਮੇਰੀ ਰਫਤਾਰ ‘ਤੇ
ਮੌਸਮਾਂ ‘ਤੇ ਮਾਣ ਕਾਹਦਾ ਦੋਸਤੋ
ਮਾਣ ਕਾਹਦਾ ਮੌਸਮੀ ਦਿਲਦਾਰ ‘ਤੇ
ਇਸ਼ਕ ਦੇ ਵਿਚ ਘਾਟਾ ਮੁਨਾਫਾ ਵੇਖਦੈ
7
ਦਿਲ ਉਹਦਾ ਵੀ ਲੱਗ ਗਿਆ ਰੁਜ਼ਗਾਰ ‘ਤੇ
? ਗ਼ਜ਼ਲ ਵਿਚ ਵਿਚਾਰਨ ਅਤੇ ਸ਼ਿਲਪ ਪੱਖ ਤੋਂ ਲੰਮੀ ਸਾਧਨਾ ਅਤੇ ਮੰਥਨ ਦੀ ਲੋੜ ਪੈਂਦੀ ਹੈ। ਇਸ
ਪ੍ਰਕਿਰਿਆ ਦੌਰਾਨ ਤੁਸੀਂ ਆਪਣੇ-ਆਪ ਵਿਚ ਕੀ ਬਦਲਾਅ ਮਹਿਸੂਸ ਕੀਤੇ ਕਿ ਇਸ ਸਹਿਜ
ਅਵਸਥਾ ‘ਚ ਆ ਸਕੇ?
- ਗ਼ਜ਼ਲ ਇਕ ਸੰਗੀਤਕ ਸਿਨਫ ਹੈ। ਜਿਹੜੇ ਕਵੀਆਂ ਨੂੰ ਕੁਦਰਤੀ ਤੌਰ ‘ਤੇ ਸੰਗੀਤ ਦੀ ਸੋਝੀ ਹੁੰਦੀ ਹੈ,
ਉਹਨਾਂ ਨੂੰ ਗ਼ਜ਼ਲ ਦੇ ਸ਼ਿਲਪ ਪੱਖ ‘ਤੇ ਬਹੁਤੀ ਸਾਧਨਾ ਨਹੀਂ ਕਰਨੀ ਪੈਂਦੀ। ਬਾਕੀ, ਵਿਚਾਰ ਤਾਂ ਤੁਹਾਡੇ ਵਜੂਦ
ਦਾ ਹੀ ਇਕ ਹਿੱਸਾ ਹੁੰਦੇ ਨੇ। ਇਹਨਾਂ ਦਾ ਮੰਥਨ ਤਾਂ ਹਮੇਸ਼ਾਂ ਤੁਹਾਡੇ ਮਨ ਵਿਚ ਹੁੰਦਾ ਰਹਿੰਦਾ ਹੈ।ਜਦੋਂ ਕਿਸੇ
ਹਿਰਦੇ ‘ਚੋਂ ਖਿਆਲ, ਸੰਗੀਤ ਅਤੇ ਸੰਵੇਦਨਾ ਇੱਕਠੇ ਪ੍ਰਕਾਸ਼ਮਾਨ ਹੋ ਉੱਠਣ ਤਾਂ ਪਤਾ ਨਹੀ ਲੱਗਦਾ ਕਦੋਂ
ਗ਼ਜ਼ਲ ਰੂਪਮਾਨ ਹੋ ਗਈ।
?ਆਮ ਤੌਰ ‘ਤੇ ਸ਼ਿਲਪ ਪੱਖ ਤੋਂ ਮਜਬੂਤ ਗ਼ਜ਼ਲ ਵਿਚਾਰਕ ਪੱਖ ਤੋਂ ਹੌਲੀ ਰਹਿ ਜਾਂਦੀ ਹੈ। ਪਰ ਤੁਹਾਡੀ
ਗ਼ਜ਼ਲ ਵਿਚ ਦੋਹਾਂ ਪੱਖਾਂ ਦਾ ਨਿਭਾਅ ਸਮਾਨ ਹੋਇਆ ਹੈ। ਇਹ ਕਿਵੇਂ ਸੰਭਵ ਹੋਇਆ? ਤੁਸੀਂ ਕਿਸ
ਗੁਰੂ ਦੀ ਅਗਵਾਈ ਲਈ?
- ਔਲ਼ਖ ਸਹਿਬ, ਮੈਂ ਬਚਪਨ ਤੋਂ ਕਵਿਤਾ ਨੂੰ ਪਿਆਰ ਕੀਤਾ ਹੈ। ਸੁਰਤ ਸੰਭਲਣ ਦੇ ਸਮੇਂ ਤੋਂ ਹੀ ਕਵਿਤਾ ਅਤੇ
ਸੰਗੀਤ ਮੇਰੇ ਅੰਗ-ਸੰਗ ਰਹੇ ਹਨ। ਜਿਉਂ-ਜਿਉਂ ਵੱਡੀ ਹੋਈ , ਕਵਿਤਾ ਨੂੰ ਪੜ੍ਹਨ, ਸੁਣਨ ਅਤੇ ਮਾਨਣ ਦੇ ਹੋਰ
ਹੋਰ ਮੌਕੇ ਮਿਲਦੇ ਰਹੇ। ਮੈਂ ਉਸ ਦਿਨ ਨੂੰ ਕਦੀ ਨਹੀਂ ਭੁੱਲ ਸਕਦੀ ਜਦੋਂ ‘ਹਵਾ ਵਿਚ ਲਿਖੇ ਹਰਫ’ ਦੇ ਰੂਪ ਵਿਚ
ਸੁਰਜੀਤ ਪਾਤਰ ਜੀ ਨੂੰ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ। ਉਸ ਕਵਿਤਾ ਨੂੰ ਪੜ੍ਹਦਿਆਂ ਹੀ ਮੇਰੇ ਮਨ ‘ਚੋਂ
ਪਾਤਰ ਸਾਹਿਬ ਲਈ ਗੁਰੂ ਵਾਲ਼ੀ ਸ਼ਰਧਾ, ਸਤਿਕਾਰ ਅਤੇ ਨਿਸ਼ਚਾ ਜਾਗ ਪਿਆ। ਉਹਨਾਂ ਦੀ ਕਵਿਤਾ ਅਤੇ
ਸ਼ਖ਼ਸੀਅਤ ਤੋਂ ਜੋ ਰੌਸਨੀ ਪੈਦਾ ਹੋਈ ਉਸਨੇ ਮੇਰੇ ਖਿਆਲਾਂ ਅਤੇ ਮੇਰੀ ਕਵਿਤਾ ‘ਤੇ ਗਹਿਰਾ ਅਸਰ ਪਾਇਆ
ਹੈ। ਗੁਰੂ-ਸ਼ਿਸ਼ ਦੀ ਪ੍ਰੰਪਰਾ ਵਿਚ ਮੇਰਾ ਯਕੀਨ ਹੋਰ ਵੀ ਪੱਕਾ ਹੋ ਗਿਆ ਹੈ।
||||ਸੁਖਵਿੰਦਰ ਅੰਮ੍ਰਿਤ ਕੋਲ ਸ਼ਕਤੀ ਹੈ ਕਿ ਉਹ ਆਪਣੇ ਆਪ ਨੂੰ ਅਤੇ ਕਾਵਿ-ਰੂਪ ਨੂੰ ਇੱਕ ਰੂਪ ਕਰ
ਸਕਦੀ ਹੈ। ਉਸ ਦੀ ਕਵਿਤਾ ਨਿਰੋਲ ਨਾਰੀ ਸਮੱਸਿਆਵਾਂ ਤੇ ਕੇਂਦਰਤ ਨਹੀਂ, ਸਗੋਂ ਇਹ ਕਵਿਤਾ ਦੇ
ਸਦੀਵੀ ਵਿਸ਼ੇ ਪਿਆਰ, ਨਿਆਂ ਅਤੇ ਕੁਦਰਤ ਨਾਲ ਵੀ ਜੁੜੀ ਹੋਈ ਹੈ। ਉਹ ਸਤਾਧਾਰੀ ਪਰੰਪਰਾ ਨੂੰ
ਕ੍ਰਾਂਤੀ ਦਾ ਕਤਲ ਨਹੀਂ ਕਰਨ ਦੇਂਦੀ, ਸਗੋਂ ਨਾਰੀ ਚੇਤਨਾ ਦੀ ਨਵੀਂ ਕ੍ਰਾਂਤੀਕਾਰੀ ਪਰੰਪਰਾ ਸਿਰਜਣ ਦਾ
ਆਹਰ ਕਰਦੀ ਹੈ।

No comments:

Post a Comment