Friday, December 2, 2011

ਭੋਰੇ ਵਾਲਾ ਪੂਰਨ ਡਾ. ਸ਼ਹਰਯਾਰ

ਭੋਰੇ ਵਾਲਾ ਪੂਰਨ: ਡਾ. ਸ਼ਹਰਯਾਰ
ਭੂਮਿਕਾ : 'ਭੋਰੇ ਵਾਲ਼ਾ ਪੂਰਨ' ਪੂਰਨ ਦੀ ਜਿੰਦਗੀ ਦੇ ਕੁਝ ਅਛੋਪਲੇ ਪੱਖ: ਜਤਿੰਦਰ ਸਿੰਘ ਔਲ਼ਖ
ਇਹ ਬਹੁਤ ਵੱਡਾ ਸਵਾਲ ਹੈ ਕਿ ਕੀ ਲੋਕਗਾਥਾ ਸਮੇਂ ਅਤੇ ਸਮਾਜ ਦੇ ਬਦਲਦੇ ਸੰਦਰਭਾਂ ਤੋਂ ਮੁਕਤ ਹੁੰਦੀ ਹੈ? ਕੀ ਕਾਰਨ ਹੈ ਕਿ ਸਦੀਆਂ ਬਾਅਦ ਵੀ ਇਸਦਾ ਮਹੱਤਵ ਨਹੀਂ ਵਿਗਸਦਾ? ਸ਼ਾਇਦ ਇੱਸਦਾ ਕਾਰਨ ਇਹੀ ਹੋਵੇ ਕਿ ਜਿਆਦਾਤਰ ਲੋਕਗਥਾਵਾਂ ਲੋਕਾਈ ਦੇ ਕੁਦਰਤੀ ਰੁਝਾਨਾਂ ਦੀ ਥਾਹ ਹੀ ਪਾਉਂਦੀਆਂ ਹਨ।
ਡਾ. ਸ਼ਹਰਯਾਰ ਨਾਟਕ ਲੇਖਣ ਦੇ ਖੇਤਰ ' ਨਵਾਂ ਨਾਮ ਨਹੀਂ।ਹਥਲਾ ਨਾਟਕ 'ਭੋਰੇ ਵਾਲ਼ਾ ਪੂਰਨ' ਉਹਨਾਂ ਦੀ ਤਾਜਾ ਰਚਨਾ ਹੈ।
ਇਸ ਲੋਕਗਾਥਾ ਦੇ ਬਹੁਤ ਸਾਰੇ ਪੱਖਾਂ 'ਚੋਂ ਦੋ ਕਿਰਦਾਰ ਮਹੱਤਵਪੂਰਨ ਹੋ ਕੇ ਉਭਰਦੇ ਹਨ ਇੱਕ 'ਪੂਰਨ' ਅਤੇ ਦੂਜਾ 'ਲੂਣਾ' ਇਹ ਕਿਰਦਾਰ ਵਿਅਕਤੀਗਤ ਸੱਚਾਈਆਂ ਤੋਂ ਵੱਧ ਕੇ ਸਮਾਜਿਕ ਅਤੇ ਕੁਝ ਰੂਹਾਨੀ ਭਾਵਾਂ ਦੀ ਤਰਜ਼ਮਾਨੀ ਕਰਦੇ ਹਨ।
ਰਾਜਾ ਸਲਵਾਹਨ 'ਹਊਮੈ ਅਤੇ ਜਗੀਰੂ ਸੋਚ ਦਾ ਪ੍ਰਤੀਕ ਹੈ। ਰਾਣੀ ਲੂਣਾ ਕਾਮ ਜਾਂ ਲਾਲਸਾ ਦੀ ਮੂਰਤ ਸਮਝੀ ਜਾਂਦੀ ਹੈ। ਇੱਛਰਾਂ ਮੋਹ ਅਤੇ ਮੋਹ ਤੋਂ ਪੈਦਾ ਹੋਣ ਵਾਲ਼ੇ ਵਿਯੋਗ ਨੂੰ ਦਰਸਾਉਂਦੀ ਹੈ।ਪੂਰਨ ਸਤ ਸੰਤੋਖ ਅਤੇ ਦਯਾ ਦਾ ਪ੍ਰਤੀਕ ਹੈ।ਇਹ ਕੁਦਰਤੀ ਸੱਚਾਈਆਂ ਹਰ ਵਿਅਕਤੀ ਦੀ ਜਿੰਦਗੀ ਦਾ ਹਿੱਸਾ ਹਨ।ਸਤ ਸੰਤੋਖ ਅਤੇ ਵਿਯੋਗ ਸਦਾ ਦਯਾ ਦਾ ਪਾਤਰ ਰਹੇ ਹਨ। ਇਸੇ ਦਯਾ ਦੇ ਭਾਵਾਂ ਦੀ ਪੈਦਾਇਸ਼ ਲਈ ਪੂਰਨ ਦਾ ਭੋਰੇ ' ਚਲੇ ਜਾਣਾ ਜਰੂਰੀ ਸੀ।ਕਾਦਰਯਾਰ, ਦੌਲਤ ਰਾਮ, ਸ਼ਿਵ ਆਦਿ ਨੇ ਰਾਣੀ ਲੂਣਾ ਦੇ ਕਿਰਦਾਰ ਅਤੇ ਉਸਤੋਂ ਪੈਦਾ ਹੋਣ ਵਾਲ਼ੇ ਵਿਵਾਦ ਨੂੰ ਆਪਣੇ-ਆਪਣੇ ਢੰਗ ਨਾਲ਼ ਪੇਸ਼ ਕੀਤਾ ਹੈ। ਪਰ ਡਾ. ਸ਼ਹਰਯਾਰ ਹੁਰਾਂ ਨੇ ਪੂਰਨ ਦੀ ਜਿੰਦਗੀ ਦੇ ਉਸ ਪੱਖ ਦੀ ਗੱਲ ਕੀਤੀ ਹੈ ਜੋ ਜਿਆਦਾਤਰ ਢੱਕਿਆ ਰਿਹਾ। ਇਹ ਪੂਰਨ ਦਾ ਭੋਰੇ ਵਿੱਚ ਬਿਤਾਇਆ ਸਮਾਂ ਸੀ। ਇੱਸ ਤੋਂ ਪਹਿਲਾਂ ਦੌਤਲ ਰਾਮ ਨੇ ਪੂਰਨ ਦੀ ਭੋਰੇ ਵਿਚਲੀ ਜਿੰਦਗੀ ਦਾ ਚਿਤਰਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਡਾ. ਸ਼ਹਰਯਾਰ ਨੇ ਆਪਣੇ ਢੰਗ ਨਾਲ ਸਭ ਗੱਲਾਂ ਨੂੰ ਵਿਆਖਿਆ ਦੀ ਪੱਧਰ 'ਤੇ ਘੋਖਿਆ ਹੈ।
ਮਰਾਸੀ ਅਤੇ ਮਰਾਸਣ ਦਾ ਵਾਰਤਾਲਾਪ ਜਿੱਥੇ ਦਿਲਚਸਪ ਹੈ ਉੱਥੇ ਜ਼ਿੰਦਗੀ ਦੇ ਬਹੁਤ ਸਾਰੇ ਪੱਖਾਂ ਉੱਪਰ ਚਿੰਤਨ ਕਰਦਾ ਹੈ:
ਆਖਰ ਮੀਰ ਹਾਂ
ਮੈਂ ਰੋਟੀ ਟੁੱਕ ਨੂੰ ਜਾਣਦਾਂ
ਜੇ ਹੱਸਦਾ ਰਹਿੰਦਾਂ ਤਾਂ ਨਹੀਂ
ਇਹ ਮਤਲਬ ਹੱਸਣਾ ਹੋਵਣਾ
ਮਹਿੰ ਭੱਜ ਗਈ, ਢੱਗਾ ਚੋਵਣਾ

ਪਰ ਪੂਰਨ ਤੇਰਾ ਸਭ ਕੁਝ ਹੀ ਵੱਖਰਾ ਵੱਖਰਾ
ਤੈਨੂੰ ਅੱਖੀਆਂ ਖੋਲ੍ਹਣ ਖ਼ਾਤਰ
ਅੱਖੀਆਂ ਤੇ ਬਹੁਤਾ ਜੋਰ ਨਾ ਦੇਣਾ ਪੈਣਾ
ਮਾਂ ਦੇ ਪੇਟੋਂ, ਇਕ ਨੇਰ੍ਹੇ 'ਚੋਂ ਆਇਐਂ
ਦੂਜੇ ਵਿਚ ਜਾ ਬਹਿਣਾ
ਫਿਰ ਦੁਨੀਆਂ ਦੇ ਬੱਚਿਆਂ
ਨਾਲ਼ੋਂ ਕਿਵੇਂ ਅਲਹਿਦਾ
ਇਸ ਲੋਕ ਗਾਥਾ ' ਕਈ ਛੋਟੇ-ਛੋਟੇ ਭਾਗ ਹਨ ਜੋ ਆਪਣੇ-ਆਪ ' ਸੁਤੰਤਰ ਕਹੇ ਜਾ ਸਕਦੇ ਹਨ।ਜਿੰਨ੍ਹਾਂ ' ਕਹਾਣੀ ਦੀ ਚਰਮ ਸੀਮਾ ਅਤੇ ਨਿਚੋੜ ਹਾਸਿਲ ਹੁੰਦਾ ਹੈ। ਇਹਨਾਂ 'ਚੋਂ ਹੀ ਇਕ ਅਤੇ ਸਭ ਤੋਂ ਮਹੱਤਵਪੂਰਨ ਭਾਗ ਪੂਰਨ ਦੀ ਜਿੰਦਗੀ ਦਾ ਭੋਰੇ ਵਾਲਾ ਪੱਖ ਹੈ। ਪੂਰਨ ਦਾ ਭੋਰੇ ' ਚਲੇ ਜਾਣਾ ਅਤੇ ਬਾਰਾਂ ਸਾਲ ਬਾਅਦ ਬਾਹਰ ਆਉਣਾ, ਇਕ 'ਜੀਵਨ ਰਹੱਸ' ਦੀ ਘਟਨਾ ਹੈ। ਦੁਨਿਆਵੀ ਅਤੇ ਮਾਇਆਵੀ ਹਨੇਰਿਆਂ ਦੀ ਗੱਲ ਹੈ। ਹਨੇਰਾ ਕਿੱਥੇ ਹੈ ? ਜਾਂ ਕਿੱਥੇ ਨਹੀਂ ਹੈ …? ਮਾਂ ਦੇ ਪੇਟ ' ? ਭੋਰੇ 'ਜਾਂ ਭੋਰੇ 'ਚੋਂ ਬਾਹਰ? ਸਭ ਹਨੇਰੇ ' ਹੀ ਵਾਪਰ ਰਿਹਾ ਹੈ। ਇਸੇ ਹਨੇਰੇ 'ਚੋਂ ਬਾਹਰ ਆਉਣਾ ਰੂਹਾਨੀ ਅਰਥਾਂ ਨੂੰ ਪ੍ਰਗਟਾਉਂਦਾ ਹੈ।
ਅਜਿਹੀ ਸਦੀਆਂ ਪਹਿਲਾਂ ਤੋਂ ਲਿਖੀ ਜਾ ਰਹੀ ਕਥਾ ਬਾਰੇ ਬੁਨਿਆਦੀ ਥੀਮ ਤੋਂ ਹਟ ਕੇ ਕੁਝ ਕਰ ਸਕਣਾ ਕਾਫੀ ਮੁਸ਼ਕਲ ਹੁੰਦਾ ਹੈ। ਕਿਉਂਕਿ ਕਥਾ ਦਾ ਮਾਡਲ ਵਿਰਸੇ ' ਮਿਲ਼ ਰਿਹਾ ਹੁੰਦਾ ਹੈ।ਇਸ ਕਥਾ ਵਿਚਲੀਆਂ ਉੱਪਕਥਾਵਾਂ ਬਾਰੇ ਕਵੀ ਦੇ ਮਨ ਅੰਦਰ ਪੁਨਰ ਸਿਰਜਿਤ ਧਾਰਨਾਵਾਂ ਵੀ ਹੁੰਦੀਆਂ ਹਨ।ਉਹਨਾਂ ਲੀਹਾਂ ਤੋਂ ਲਾਂਭੇ ਜਾਣ ਲਈ ਵੱਡੇ ਹੌਸਲੇ ਦੀ ਲੋੜ ਹੁੰਦੀ ਹੈ।
ਕਿਸੇ ਕਥਾ ਦਾ ਮਿਥੇ ਮੰਤਵਾਂ ਲਈ ਲਿਖੇ ਜਾਣਾ ਵੀ ਕਈ ਵਾਰ ਸੰਭਵ ਹੋ ਸਕਦਾ ਹੈ। ਪਰ ਸਦੀਆਂ ਪੁਰਾਣੀ ਲੋਕ ਗਾਥਾ ਦੇ ਬਹੁਤ ਸਾਰੇ ਅਣਸੁਲਝੇ ਜਾਂ ਕਹਿ ਲਉ ਅਣਛੋਹੇ ਪੱਖ ਵੀ ਹੁੰਦੇ ਹਨ। ਜਿੰਨ੍ਹਾਂ ਵੱਲੋਂ ਅੱਖਾਂ ਬੰਦ ਕਰਨਾ ਖੁਦ ਨੂੰ ਕਿਸੇ ਉਲਝਣ ਤੋਂ ਮੁਕਤ ਕਰਨ ਵਾਂਗ ਹੈ।
eric fromm’ ‘fear of freedom’ ' ਲਿਖਦਾ ਹੈ ਕਿ ਇਨਸਾਨ ਬਚਪਨ ਤੋਂ ਹੀ ਅਜਾਦੀ ਦੇ ਭੈਅ ਦਾ ਸ਼ਿਕਾਰ ਹੋ ਜਾਂਦਾ ਹੈ। ਦਰਅਸਲ ਪ੍ਰਾਪਤ ਨਤੀਜਿਆਂ ਨਾਲ਼ੋਂ ਖੁਦ ਨੂੰ ਵੱਖ ਕਰਨਾ ਅਤੇ ਨਵੇਂ ਅਯਾਮ ਪੈਦਾ ਕਰਨੇ ਬਹੁਤ ਕਠਿਨ ਅਤੇ ਮਾਨਸਿਕ ਯਾਤਨਾ ਵਾਲ਼ਾ ਕੰਮ ਹੈ।
ਮਨ ਕਸ਼ਟਦਾਇਕ ਹਾਲਤਾਂ ਦੇ ਜਾਵੀਏ ' ਫੈਲਦਾ ਅਤੇ ਸੁੰਗੜਦਾ ਹੈ। ਨਾਟਕ ਦੌਰਾਨ ਸ਼ਹਰਯਾਰ  ਹਰ ਥਾਂ ਹਾਜਿਰ ਹੈ। ਰਾਜੇ ਲਈ ਰਾਜ-ਭਾਗ ਪ੍ਰਥਮ ਹੈ ਅਤੇ ਮਾਂ ਲਈ ਮਮਤਾ। ਮਾਂ ਦਾ ਬੱਚੇ ਤੋਂ ਜਿਉਂਦੇ-ਜੀਅ ਜੁਦਾ ਹੋਣਾ ਇਕ ਕੌੜਾ ਸੱਚ ਹੈ ਜਿਸ 'ਚੋਂ ਇੱਛਰਾਂ ਵੀ ਗੁਜਰਦੀ ਹੈ ਅਤੇ ਸ਼ਹਰਯਾਰ ਵੀ। ਇਕ ਪੁਰਾਣੀ ਜੇਲ ਨੂੰ ਭੋਰੇ ਦਾ ਰੂਪ ਦੇ ਕੇ ਪੂਰਨ ਨੂੰ ਉਸ ਵਿਚ ਪਾ ਦਿੱਤਾ ਜਾਂਦਾ ਹੈ। ਪੂਰਨ ਦੀ ਦੇਖ-ਭਾਲ ਲਈ ਇਕ ਗੋਲੀ ਹੈ ਉਸਤੋਂ ਉਸਦਾ ਬੱਚਾ ਲੈ ਉਸਦੀ ਝੋਲ਼ੀ ਪੂਰਨ ਪਾ ਦਿੱਤਾ ਜਾਂਦਾ ਹੈ। ਪਰ ਉਹ ਪੂਰਨ ਨੂੰ ਪੁੱਤਰ ਦੇ ਰੂਪ ' ਸਵੀਕਾਰ ਸਬਰ ਕਰ ਲੈਂਦੀ ਹੈ।
ਇਸ ਲੋਕਗਾਥਾ 'ਚੋਂ ਲੂਣਾ ਦੇ ਕਿਰਦਾਰ ਨੂੰ ਮਨਫੀ ਕਰਨਾ ਲਗਭਗ ਅਸੰਭਵ ਸੀ। ਪਰ ਸ਼ਹਰਯਾਰ ਹੁਰਾਂ ਇਸ ਕਿਰਦਾਰ ਤੋਂ ਬਗੈਰ ਪੂਰਨ ਦੀ ਭੋਰੇ ਵਾਲੀ ਜਿੰਦਗੀ ਦਾ ਚਿਤਰਨ ਕਰ ਨਾ ਸਿਰਫ ਇਸ ਘਟਨਾ ਨੂੰ ਚਰਮਸੀਮਾ 'ਤੇ ਪਹੁੰਚਾਇਆ ਬਲਕਿ ਮਮਤਾ , ਲਾਲਸਾ ਅਤੇ ਵਿਜੋਗ ਨੂੰ ਚਿੰਤਨੀ ਅਵਸਥਾ ' ਲਿਆਉਣ ਦੇ ਨਾਲ਼-ਨਾਲ਼ ਪੂਰਨ ਦੀ ਭੌਰੇ ਵਾਲ਼ੀ ਜਿੰਦਗੀ ਦੇ ਬਹੁਤ ਸਾਰੇ ਤੱਥ ਸਾਹਮਣੇ ਲਿਆਂਦੇ।
ਨਯਮ ਹੁਸੈਨ ਸਈਅਦ ਨੇ ਪੂਰਨ ਦੀ ਭੋਰੇ ਵਾਲ਼ੀ ਜਿੰਦਗੀ ਨੂੰ ਅਧਾਰ ਬਣਾ ਦੁਨੀਆਂ ਨੂੰ ਵੀ ਇਕ ਭੋਰਾ ਹੀ ਸਾਬਤ ਕੀਤਾ ਹੈ।ਉਸ ਅਨੁਸਾਰ ਦੁਨੀਆਂ ਇਕ ਭੋਰਾ ਹੈ ਅਤੇ ਅਸੀਂ ਸਾਰੇ ਇਸ ਨੂੰ ਚਾਹੁੰਦੇ ਨਾ ਚਾਹੁੰਦੇ ਵੀ ਭੋਗ ਰਹੇ ਹਾਂ। ਪਰ ਸ਼ਹਰਯਾਰ ਹੁਰਾਂ ਇਸ ਲੋਕ ਗਾਥਾ ਦੇ ਇਸ ਮਹੱਤਵਪੂਰਨ ਪਰ ਅਣਛੋਹੇ ਭਾਗ ਦਾ ਪਹਿਲੀ ਵਾਰ ਵਿਸਥਾਰਤ ਚਿੰਤਨ ਕੀਤਾ ਹੈ।
ਇਹ ਅਜੇ ਰਹੱਸ ਹੈ ਕਿ ਪੂਰਨ ਨੇ ਭੋਰੇ 'ਚੋਂ ਬਾਹਰ ਆਉਣਾ ਹੈ। ਉਸਨੂੰ ਬਹੁਤ ਸਾਰੇ ਸ਼ਾਇਰ ਮਿਲ਼ਣਗੇ
ਤੇ ਅਹੁ ਦੂਰ ਧੁੰਦਲਕੇ ਵਿਚ ਕੁਝ ਸ਼ਾਇਰ ਖੜੇ ਨੇ
ਕਾਦਰਯਾਰ ਪ੍ਰੋਫੈਸਰ ਪੂਰਨ ਸਿਉਂ
ਸ਼ਿਵ ਕੁਮਾਰ ਬਟਾਲ਼ੇ ਵਾਲਾ
ਸ਼ਹਰਯਾਰ! ਪੂਰਨ ਨੂੰ ਸਭ ਮਿਲ਼ਾ ਦਏ
ਜਿਸਦਾ ਜੀਅ ਆਉਂਦਾ ਜੋ ਗਾਵੇ ਜੋ ਲਿਖੇ ਲਿਖਾਵੇ
ਪੂਰਨ ਨੇ ਪੂਰਨ ਰਹਿਣਾ ਹੈ
ਪੂਰਨ ਪੁੱਤਰਾ ਸਮਾਂ ਹੋ ਗਿਆ
ਹੁਣ ਇਹ ਮਾਂ ਨਹੀਂ ਮਿਲ਼ੇਗੀ
ਪਰ ਪੂਰਨ ਦੀ ਖੁਸ਼ਕਿਸਮਤੀ ਹੋਵੇਗੀ ਕਿ ਉਸ ਨੂੰ ਸ਼ਹਰਯਾਰ ਭੋਰੇ 'ਚੋਂ ਬਾਹਰ ਖਲੋਤਾ ਮਿਲ਼ ਜਾਵੇ।
           
ਜਤਿੰਦਰ ਸਿੰਘ ਔਲ਼ਖ, ਸੰਪਾਦਕ ਮੇਘਲਾ, 98155-34653
                email: poetaulakh@gmail.com

ਭੋਰੇ ਵਾਲਾ ਪੂਰਨ : ਸ਼ਹਰਯਾਰ
ਮੋਬਾਇਲ : 81465-82589
ਮਰਾਸਣ_ ਉਠ ਵੇ ਮੀਰਾ ! ਉਠ ਵੇ
ਕਿਤੇ ਰਾਤੀਂ ਲਾ ਲਈ ਘੁੱਟ ਵੇ !
ਕਿਤੇ ਭੁੱØਲਿਆਂ ਏਂ ਵਕਤ ਅਖ਼ੀਰ ਦਾ
ਜਾਂ ਸੁਪਨਾ ਕੋਈ ਫ਼ਕੀਰ ਦਾ
ਤੈਨੂੰ ਕਹਿ ਗਿਆ ਕਿਧਰੇ ਸ਼ਹਿਨਸ਼ਾਹ
ਤੂੰ ਅਜੇ ਨਾ ਅੱਖੀਆਂ ਖੋਲ੍ਹਦਾ ?
ਮੀਰ_ ਬੱਸ, ਮੀਰਜ਼ਾਦੀਏ ਜਾਣ ਦੇ
ਤੇਰੇ ਸਭੋ ਸੁਭਾਵਕ ਤੌਖ਼ਲੇ
ਤੂੰ ਜੋ ਕਹਿਆ ਇਹ ਕੁਝ ਨਹੀਂ
ਤੇ ਇਹੋ ਜਿਹਾ ਕੁਝ ਬੁਝ ਨਹੀਂ
ਛੇਤੀ ਖੁਲ੍ਹੀਆਂ ਨੀਂਦਰਾਂ
ਭੁੱØਖਿਆਂ ਦੀਆਂ ਤਪਦੀਆਂ ਆਂਦਰਾਂ ?
ਮੀਜ਼ਾ•_ ਤੇ ਮੀਰਾ ਇਹ ਤੇ ਰੋਜ਼ ਦਾ
ਵਰਤਾਰਾ ਕੋਈ ਨਵਾਂ ਨਹੀਂ
ਤੈਨੂੰ ਐਵੇਂ 'ਵਾਜਾਂ ਮਾਰੀਆਂ
ਮੈਂ ਆਖਾਂ ਬਾਤਾਂ ਵਿਚ ਹੀ
ਕੱਟ ਸੱਟ 'ਲਾਂ ਭੁੱਖਾਂ ਭਾਰੀਆਂ
ਪਰ ਤੂੰ ਤੇ•••
ਮੀਰ_ ਆਖ਼ਰ ਮੀਰ ਹਾਂ
ਮੈਂ ਰੋਟੀ ਟੁੱਕ ਨੂੰ ਜਾਣਦਾਂ
ਜੇ ਹੱਸਦਾ ਰਹਿੰਦਾਂ ਤਾਂ ਨਹੀਂ
ਇਹ ਮਤਲਬ ਹੱਸਦਾ ਹੋਵਣਾ
ਮਹਿੰ ਭੱਜ ਗਈ, ਢੱਗਾ ਚੋਵਣਾ
ਮੀਜ਼ਾ•_ ਤੇਰੀਆਂ ਇਹ ਪੁਸ਼ਤੈਨੀ ਚਾਂਗਰਾਂ
ਪ੍ਰਭਾਂ ਨੂੰ ਚੰਗੀਆਂ ਲਗਦੀਆਂ
ਤਾਂਹੀ ਤਾਂ ਵੜਦਾ ਘਰ ਨਹੀਂ
ਤੈਨੂੰ ਮੇਰਾ ਵੀ ਕੋਈ ਡਰ ਨਹੀਂ
ਮੀਰ_ ਨਾ ਨਾ ਨੀ ਮਲਕਾ ਮੇਰੀਏ
ਏਹੋ ਜਿਹਾ ਮਤਲਬ ਨਾ ਘੇਰੀਏ
ਮਤਾਂ ਕਿਤੇ ਭਵਾਂਟੀ ਦੂਰ ਦੀ
ਕੰਗਰੋੜ ਨਿਤਾਣੀ ਕਰ ਦਏ
ਸਭ ਦੇਹ ਬੇਗਾਨੀ ਕਰ ਦਏ
ਮੀਜ਼ਾ•_ ਪਰ ਮੀਰਾ ਤੈਨੂੰ ਯਾਦ ਨਹੀਂ,
ਅੱਜ ਕਿਸ ਦਰਵਾਜ਼ੇ ਜਾਵਣਾ
ਕੀ ਕੀ ਲੈਣਾ, ਕੀ ਖਾਵਣਾ
ਤੂੰ ਉਠ ਖਾਂ ਜਲਦ ਤਿਆਰ ਹੋ
ਮੀਰ_ ਇਹ ਕਿਸ ਨੂੰ ਆਂਹਦੀ ਪਈ ਏਂ
ਮੀਰਾਂ ਦੀਆਂ ਕੌਣ ਤਿਆਰੀਆਂ
ਟੁੱਟੀਆਂ ਜੁੱਤੀਆਂ ਅਸਵਾਰੀਆਂ
ਤੂੰ ਮੂੰਹ ਹੱਥ ਧੋ ਲੈ, ਜਲਦ ਕਰ
ਪਰ ਸੱਚ ਅੱਜ ਮਨ ਮੰਨਦਾ ਨਹੀਂ
ਮੀਜ਼ਾ•_ ਪਰ ਕਿ ?•••
ਮੀਰ_ ਬੱਸ ਐਵੇਂ•••
ਮੀਜ਼ਾ•_ •••ਇਵੇਂ ਕੀ ?
ਅੱਜ ਤੱਕ ਤਾਂ ਹੋਇਆ ਨਹੀਂ
ਅੰਦਰ ਵੀ ਵੱਢ ਵੱਢ ਖਾਂਵਦਾ
ਸੱਚਮੁੱਚ ਟੁਰਿਆ ਨਹੀਂ ਜਾਂਵਦਾ
ਦੋ ਘੁੱਟ ਪਾਣੀ, ਹੀ ਜਰਾ ਲਵਾਂ
ਤੇ ਜਾਵਣ ਜੋਗੀ ਕਰ ਲਵਾਂ
ਪ੍ਰਭਾਂ ਤੋਂ ਝੋਲੀ ਭਰ ਲਵਾਂ
ਮੀਰ_ ਪ੍ਰਭਾਂ ਨੇ ਦੇਣੀਆਂ ਬੁਗਤੀਆਂ
ਪਰ ਅਸਾਂ ਤਾਂ ਲਾਉਣੀਆਂ ਜੁਗਤੀਆਂ
ਤੇ ਕਰੇ ਭਲਾ ਕੀ ਮੀਰ ਵੀ
ਕਿੰਝ ਮੀਰ ਕਲਾਣ ਨਿਖਾਰਦਾ
ਉਸ ਘਰ ਵਿਚ, ਆਦਾ ਯਾਦ ਨਾ
ਇਸ ਘਰ ਵਿਚ ਕੁਝ ਆਬਾਦ ਨਾ
ਕਿੰਨਾ ਹੀ ਚਿਰ ਤੋਂ ਦਿਲਸ਼ਾਦ ਨਾ
ਜਦ ਇਸ ਵਿਹੜੇ 'ਚੋਂ ਲੰਘਿਆ
ਇਕ ਪਲ ਪਲ ਨੇ ਕੁੱਝ ਡੰਗਿਆ
ਕਿੰØਨੇ ਚਿਰ ਤੋਂ ਨਾ ਸੰਗਿਆ
ਉਸ ਹਲਕੀ ਜਿਹੀ ਮੁਟਿਆਰ ਨੇ
ਉਸ ਪੱਥਰ ਬਣਦੀ ਨਾਰ ਨੇ
ਬੱØਚਿਆਂ ਬੱØਚਿਆਂ ਦੀਆਂ ਚਾਂਗਰਾਂ
ਕੁੱਝ ਅੰਦਰੋਂ ਅੰਦਰੀ ਆਦੀਆਂ
ਕੁੱਝ ਰੋਂਦੀਆਂ ਤੇ ਕੁਝ ਹੱਸਦੀਆਂ
ਕੁਝ ਭੇਤ ਅਲੂਣੇ ਦੱਸਦੀਆਂ
ਮੈਂ ਇਸ ਦਰਵਾਜ਼ਿ ਲੰਘਦਾ
ਮੈਨੂੰ ਕੁਝ ਕੁਝ ਅੰਦਰੋਂ ਡੰਗਦਾ
ਉਹਦਾ ਚਿਹਰਾ ਹੱਸਦਾ ਜਾਪਦਾ
ਪਰ ਕੁਝ ਨਾ ਦੱਸਦਾ ਜਾਪਦਾ
'ਮੀਰਾ ਵੀਰਾ' ਬੱਸ ਆਖਦੀ
ਮੈਂ ਥੰਮ੍ਹ ਜਾਂਦਾ ਇਕਦਮ ਕਿਤੇ
ਮੈਂ ਆਪਣੇ ਸਾਹ ਗਿਣਦਾ ਰਵ੍ਹਾਂ
ਉਹਦੇ ਪੈਰ ਜਿਵੇਂ ਮਿਣਦਾ ਰਵ੍ਹਾਂ
ਉਹ ਮੇਰੀ ਝੋਲੀ ਭਰ ਦਏ
ਮੈਨੂੰ ਖਾਲੀ ਖਾਲੀ ਕਰ ਦਏ
ਮੀਜ਼ਾ•_ ਪਰ ਮੀਰਜ਼ਾਦਿਆਂ ਉਸ ਘਰੇ
ਹੁਣ ਹੁਣੇ ਕਲਾਣ ਲਗਾਵਣੇ
ਰਾਣੀ ਨੇ ਰੱਜ ਰੱਜ ਦੇਵਣਾ
ਅਸਾਂ ਅੱਜ ਤਾਂ ਰੱਜ ਰੱਜ ਖਾਵਣਾ
ਤੇ ਅੱਜ ਫਿਰ ਕਾਹਦਾ ਤੌਖ਼ਲਾ
ਝੱਬ ਹੁਣ ਖੜ੍ਹ, ਕਰ ਕੁਝ ਹੌਸਲਾ
ਇਸ ਖ਼ਾਨਦਾਨ ਦੀਆਂ ਵਿਸਰੀਆਂ
ਖੋਪੜ 'ਚੋਂ ਕੱਢ, ਕੁਝ ਯਾਦ ਕਰ
ਡਾਹਢੇ ਮੂਹਰੇ ਫਰਿਆਦ ਕਰ
ਇਹ ਜੌੜੇ, ਭੋਲੀਆਂ ਰੌਣਕਾਂ
ਵਿਹੜੇ ਵਿਚ ਚਾਂਗਰ ਮਾਰਦੇ
ਸਾਰੇ ਵਿਹੜੇ ਨੂੰ ਠਾਰਦੇ
ਤੇਰਾ ਮਨ ਆਪੇ ਠਰ ਜਾਏਗਾ
ਮੀਰ_ ਪਰ ਇਹ ਦਮ, ਬਾਰਾਂ ਸਾਲ ਦੇ
ਉਸ ਔਰਤ ਨੇ ਕਿੰਝ ਜਰ ਲਏ
ਕੋਈ ਕੀ ਆਂਹਦਾ, ਕੋਈ ਕੁਝ ਕਵ੍ਹੇ
ਚੁੱਪ ਕੀਤੀ ਬੱਸ ਸੁਣਦੀ ਰਵ੍ਹੇ
ਏਨਾ ਚੁੱਪ ਕਰਨਾ, ਯਾ ਖ਼ੁਦਾ !
ਕਿਸੇ ਹੋਰ ਮੀਰ ਨੂੰ ਨਾ ਸੁਣਾ !!
ਬਾਰਾਂ ਵਰ੍ਹਿਆਂ ਦੇ ਭੋਰਿਆਂ
ਦੀ ਦੁਸ਼ਮਣ ਨੂੰ ਵੀ ਨਾ ਦੇ ਸਜ਼ਾ
ਮੀਜ਼ਾ•_ ਮੀਰਾ ! ਅੱਜ ਖ਼ੁਸ਼ੀਆਂ ਦਾ ਦਿਨ, ਖਾਣ ਦਾ
ਤੇਰਾ ਵਕਤ ਗਿਆ ਜਾਣ ਦਾ
ਪਰ ਮੈਂ ਵੀ ਤੇਰੇ ਨਾਲ ਹੀ
ਕੁਝ ਬੈਠਾਂਗੀ ਦੂਰ ਦੀ
ਮੇਰੇ ਸਾਹ ਬੇਗ਼ਾਨੇ ਕਰ ਦਏਂ
ਮਤ ਕੁਝ ਅਣਜਾਣੇ ਕਰ ਦਏਂ
ਮਤ ਕੁਝ•••
ਮੀਰ_ •••ਕੁਝ ਕੁਝ ਕੀ ਕਵ੍ਹਾਂ
ਬਾਰਾਂ ਸਾਲਾਂ ਨੂੰ ਚਿਤਵਸਾਂ
ਬਾਰਾਂ ਵਿਚ ਕੀ ਕੀ ਹੋ ਗਿਆ
ਸਾਰੇ ਟੱਬਰ ਨੇ ਕੀ ਕਿਹਾ
ਇਸ ਨਾਰ ਨੇ ਕੀ ਕੀ ਸੁਣ ਲਿਆ
ਕੀ ਸੁਣ ਲਿਆ, ਕੀ ਜਰ ਲਿਆ
ਪਰ ਜੀਵਣ ਜੋਗੀ ਕਰ ਲਿਆ
ਤੇ ਛੇਕੜ ਇਕ ਦਿਨ ਗਿਆ
ਉਤਰੇ ਜਦ ਦੋ ਲਾਲ ਨੀ
ਉਹ ਰੋ ਰੋ ਹੋਈ ਬੇਹਾਲ ਨੀ
ਰੋਣਾ ਸੀ ਬਾਰਾਂ ਸਾਲ ਦਾ ?
ਜੋ ਉਹ ਕੋਈ ਮਰਮ ਬੇਹਾਲ ਦਾ ?
ਬਾਰਾਂ ਵਰ੍ਹਿਆਂ ਦੀ ਚਾਲ ਦਾ ?
ਘਰ ਦੇ ਭੋਰੇ ਦਾ, ਘਾਲ ਦਾ ?
ਸਭ ਚੁੱਪ ਸਨ, ਹੱਸਣ ਵਾਸਤੇ
ਇਕ ਇਕ ਨੂੰ ਦੱਸਣ ਵਾਸਤੇ
ਇਕ ਉਸ ਵਰਗਾ, ਇਕ ਉਸ ਜਿਹਾ
ਕੋਈ ਆਪਣੇ ਵਰਗਾ ਦਿਸ ਰਿਹਾ
ਉਹ ਰੋ ਰੋ ਛੇਕੜ ਥੰਮ੍ਹ ਗਈ
ਇਕ ਜੀ ਕਰਦਾ ਵੇਂਹਦੀ ਰਵ੍ਹਾਂ
ਦੁਨੀਆਂ ਨੂੰ ਕੁਝ ਕਹਿੰਦੀ, ਕਵ੍ਹਾਂ
ਪਰ ਬੋਲ ਨਾਲ ਰੂਹ ਦੇ ਹਾਣ ਦੇ
ਤੇ ਰੂਹ ਕਹਿੰਦੀ ਚੱਲ ਜਾਣ ਦੇ
ਉਸ ਕੁਝ ਪਲ ਅੱਖੀਆਂ ਮੀਟੀਆਂ
ਸਭ ਦਰ ਘਰ ਅੱਖੀਆਂ ਖੋਲ੍ਹੀਆਂ
ਸਭ ਖ਼ਬਰੇ ਕੀ ਕੀ ਬੋਲੀਆਂ ?
ਕੁਝ ਮੀਰਜ਼ਾਦਾਏ ਬੋਲ ਵੀ ?
ਆਪਾਂ ਅੱਜ ਝਬ ਉਸ ਘਰ ਜਾਵਣਾ
ਮੈਨੂੰ ਬੋਲਣ ਦਾ ਵਲ ਭੁੱਲ ਗਿਆ
ਖ਼ਬਰੇ ਕੀ ਕਿੰਝ, ਕਿੰਝ ਰੁਲ ਗਿਆ
ਮੀਜ਼ਾ•_ ਬੱਸ, ਬਸ ਕਰ ਮੀਰਾ ਜਾਣ ਦੇ
ਇਹ ਚਲਾਵੰਤੀਆਂ ਠੀਕ ਨਹੀਂ
ਕਮਜ਼ਕਮ ਮੀਰਾਂ ਵਾਸਤੇ
ਆਪਾਂ ਨਾ ਰਾਜੇ ਮੰਤਰੀ
ਤੇ ਨਾ ਫੜ ਸਕਦੇ ਜੰਤਰੀ
ਮੀਰ_ ਉਹ ਹੋ, ਹੋ, ਗੱਲ ਹੋਰ ਸੀ
ਮੈਂ ਆਖੀ ਜਾਵਾਂ ਕੀ ਭਲਾ
ਅੱਜ ਇਸ ਵਿਹੜੇ ਦੀ ਨਾਰ 'ਚੋਂ
ਮੈਂ ਲੱਭਣਾ ਚਾਹਵਾਂ ਕੀ ਭਲਾ ?
ਮੀਜ਼ਾ•_ ਤੂੰ ਆਪੀਂ ਦੱਸ, ਮੈਂ ਕੀ ਕਵ੍ਹਾਂ
ਤੂੰ ਕੀ 'ਚੋਂ ਕੀ ਲੱਭਦਾ ਰਵ੍ਹੇਂ ?
ਮੀਰ_ ਹਾਂ, ਬਿਲਕੁਲ, ਬਿਲਕੁਲ ਇਸ ਤਰ੍ਹਾਂ
ਦੀਆਂ ਬਾਤਾਂ ਹੋਸਨ ਹੋਰ ਵੀ
ਹਰ ਇਕ ਦੀ ਆਪਣੀ ਤੋਰ ਵੀ
ਪਰ ਇਕ ਦਾ ਆਪਣਾ ਜ਼ੋਰ ਵੀ
ਮੀਜ਼ਾ•_ ਮੈਂ ਸਮਝ ਗਈ ਹਾਂ
ਮੀਰ_ •••ਕੀ ਭਲਾ ?
ਮੀਜ਼ਾ•_ ਤੂੰ ਸਿਆਲਕੋਟ ਵਲ ਜਾਏਂਗਾ
ਪੂਰਨ ਜੋਗੀ ਲੈ ਆਏਂਗਾ
ਰੋਵੇਂਗਾ, ਅਸਾਂ ਰੁਆਏਂਗਾ
ਮੀਰ_ ਹਾਂ, ਹਾਂ, ਹਾਂ, ਉਹ ਸਲਵਾਨ ਸੀ
ਉਹ ਰਾਜਾ ਸੀ, ਬਲਵਾਨ ਸੀ
ਪਰ ਕੀ ਸੀ ? ਨਿਰਸੰਤਾਨ ਸੀ
ਪੂਜੇ ਕੀ, ਗੁਰੂ ਅਚਾਰੀਆ
ਵੈਦਾਂ ਦੀਆਂ ਕਰਨੀਆਂ ਸਾਰੀਆਂ
ਤੇ ਛੇਕੜ ਇਕ ਦਿਨ ਗਿਆ
ਘਰ ਜਾਣੀ ਸੰਤਾਨ ਸੀ
ਰਾਜੇ ਦਾ ਹੋਰ ਜਹਾਨ ਸੀ
ਬੰਦ ਚੰਦ ਮਹੀਨੇ ਹੋਰ ਸੀ
ਵਿਹੜੇ ਰੋਵਣ ਦਾ ਸ਼ੋਰ ਹੀ
ਕੁਝ ਹੋਰ ਤਰ੍ਹਾਂ ਦਾ ਹੋਏਗਾ
ਰਾਜੇ ਨੇ ਜੋਤਸ਼ ਪਾ ਲਿਆ
ਮੀਜ਼ਾ•_ ਫਿਰ ਜੋਤਸ਼ ਵੀ ਸੀ ਕੀ ਭਲਾ ?
ਮੀਰ_ ਬੱਸ ਰਾਜੇ ਦਾ ਦਿਲ ਥੰਮ੍ਹ ਗਿਆ
ਹੁਣ ਹੁਣ ਕੀ ਆਖੂਗਾ ਜੋਤਸ਼ੀ ?
ਜੋਤਸ਼ ਦੇ ਮੱØਥੇ ਤਰੇਲੀਆਂ
'ਠਾਂਹ ਦੀਆਂ 'ਤਾਂਹ ਆਵਣ ਲਗ ਪਈਆਂ
ਰਾਜਾ ਗਰਜੇ, ਕੁਝ ਬੋਲ ਵੀ ?
ਇਹ ਜੀਭ ਦੇ ਜੰਦਰੇ ਖੋਲ੍ਹ ਵੀ
ਇਸ 'ਚੋਂ ਡਰ ਉੱØਠਿਆ, ਕੰਬਿਆ
ਜੋਤਸ਼ ਘਬਰਾ ਕੇ ਬੋਲਿਆ
ਰਾਜਾ, ਇਹ ਆਦਾ ਰਾਜਕੁਮਾਰ
ਪਰ ਤੇਰੇ ਸਿਰ 'ਤੇ ਬੇਸ਼ੁਮਾਰ
ਆਊਗਾ ਲੈ ਕੇ ਜ਼ਹਿਮਤਾਂ
ਹਾਂ, ਹੱਲ ਹੋ ਜਾਵਨ ਨਿਹਮਤਾਂ
ਬਾਰੀਂ ਬਰਸੀਂ ਪੁੱਤ ਨੂੰ ਮਿਲੇਂ
ਹੋ ਸਕਦੈ ਇਕ ਰੁੱਤ ਨੂੰ ਮਿਲੇਂ
ਪੁੱਤ ਰੁੱਤ 'ਚੋਂ ਇਕ ਰੱਤ ਨੂੰ ਮਿਲੇਂ
ਪਰ ਪੁੱਤ ਤੇਰਾ, ਸਲਵਾਨ ਦਾ
ਸਾਰਾ ਜੱਗ ਪੂਰਨ ਜਾਣਦਾ
ਰਾਜਾ ਕੁਝ ਕੁਝ ਵਿਸ ਘੋਲਦਾ
ਬੁਖ਼ਲਾ ਉਠਿਆ ਬੋਲਦਾ
ਤੂੰ ਕਿੱਧਰ ਦਾ ਜੋਤਸ਼ੀ
ਤੇਰੇ ਟੁੱਕੜੇ ਟੁਕੜੇ ਕਰ ਦਿਆਂ
ਚੌਰਾਹਿਆਂ ਉੱØਤੇ ਧਰ ਦਿਆਂ
ਮੀਜ਼ਾ•_ ਇੱਛਰਾਂ ਨੇ ਉਠਾਇਆ ਜੋਤਸ਼ੀ
ਰਾਣੀ ਵੀ ਕੰਬਦੀ ਰਹੀ
ਇੱਛਰਾਂ ਦੇ ਦਿੱਤਾ ਹੌਸਲਾ
ਆਪਣ ਰਾਹ ਜੋਤਸ਼ ਤੁਰ ਪਿਆ
ਇੱਛਰਾਂ ਵੱਲ ਬਿਟ ਬਿਟ ਵੇਖਦਾ
ਪਰ ਕੀ ਕਰ ਸਕਦਾ ਸੀ ਭਲਾ
ਇੱਛਰਾਂ ਕਹਿੰਦੀ ਸੁਣ, ਰਾਜਿਆ !
ਧਰਮੀ ਰਾਜਾ, ਭਰਮਾ ਗਿਆ !
ਮੀਰ_ ਹਾਂ ਮੀਰਜ਼ਾਦੀਏ ਅਸੀਂ ਹੁਣ
ਇਕ ਮਾਂ ਦੇ ਵਿਹੜੇ ਜਾਵਣਾ
ਆਪਣਾ ਮਨ ਹਲਕਾ ਕਰ ਲਿਆ
ਆਪਾਂ ਵੀ ਬਾਰਾਂ ਸਾਲ ਦੀ
ਉਹ ਮਾਂ ਦੀ ਭਰੀਏ ਚਾਕਰੀ
ਚੱਲ ਚੱਲ ਤੁਰ ਝਬਦੇ ਉਸ ਗਲੀ
ਇੱਛਰਾਂ ! ਤਾਂ ਵਡੇਰੀ ਮਾਤ
ਉਹਦੀ ਕਦੀ ਨਾ ਮੁੱਕਦੀ ਬਾਤ
ਹਾਂ ! ਤੋਰ ਦਏਗੀ ਜੋਤਸ਼ੀ
ਇਕ ਇੱਛਰਾਂ, ਇਕ ਸਲਵਾਨ ਹੀ
ਦੇਖੋ, ਕੀ ਆਖੂ ਸਲਵਾਨ ਨੂੰ
ਜਪ, ਤਪ, ਸਤ ਬਲਵਾਨ ਨੂੰ
(ਹਨ੍ਹੇਰਾ ਰੌਸ਼ਨੀ ਹੋ ਰਹੀ   ਜੋਤਸ਼ੀ, ਆਪਣੇ ਵੇਸ਼ ਵਿਚ, ਸਲਵਾਨ ਦੇ ਧੱØਕੇ ਨਾਲ ਡਿੱਗਦਾ ਡਿੱਗਦਾ ਸੰਭਲ ਜਾਂਦਾ   ਫੇਰ ਡਰਦਾ ਡਰਦਾ ਕੰਬਦਾ ਕੰਬਦਾ, ਇੱਛਰਾਂ ਦਾ ਇਸ਼ਰਾ ਸਮਝ ਕੇ ਬਾਹਰ ਚਲਾ ਜਾਂਦਾ   ਹੁਣ ਸਟੇਜ 'ਤੇ ਗੁੱØਸੇ ਵਿਚ ਸਲਵਾਨ 'ਤੇ ਸ਼ਾਂਤ ਮਨ ਲਾਲ ਇੱਛਰਾਂ ਖੜੋਤੀ  )
ਇਛਰਾਂ_ ਹੁਣ ਮਹਾਰਾਜਾ !•••
ਸਲਵਾਨ_ •••ਹੁਣ ਕੀ ?
ਹੁਣ ਬੱਸ ਰਾਜਕੁਮਾਰ ਉਡੀਕ ਰਹੇ ਹਾਂ
ਮਨ ਰਾਜ਼ੀ
ਤਨ ਰਾਜ਼ੀ
ਸਿਰਫ਼ ਉਡੀਕ, ਉਡੀਕਾਂ ਵਰਗੀ
ਨਿਤ ਨਿਤ ਮਿਟਦੀਆਂ ਲੀਕਾਂ ਵਰਗੀ
ਹੋਰ ਪਤਾ ਨਹੀਂ
ਇਛਰਾਂ_ ਪਰ ਮੈਨੂੰ ਤਾਂ ਹੁਣੇ ਪਤਾ
ਲਗਦਾ ਲਗਦਾ
ਇਹ ਕਿਹੜਾ ਦਰਿਆ ਵਗਦਾ
ਤਨ ਵਿਚ
ਮਨ ਵਿਚ
ਰਾਜਾ !
ਤੂੰ ਤਾਂ ਜੋਤਸ਼ੀਆਂ ਦੀ ਕਹੀ ਸੁਣੀ
ਸਭ ਨਾਪ ਤੋਲ ਕੇ
ਆਪਣੀ ਨੀਂਦੇ ਸੌਂ ਜਾਵੇਂਗਾ
ਸੁਬ੍ਹਾ ਉਠੇਂਗਾ,
ਉਵੇਂ ਅਸਤਬਲ, ਹਾਥੀ ਘੋੜੇ
ਉਵੇਂ ਮੁਲਾਜ਼ਮ ਬਹੁਤੇ, ਥੋੜੇ
ਉਵੇਂ, ਤਾਜ ਤੇ ਉਵੇਂ ਕਲਗੀਆਂ
ਉਵੇਂ ਬੜਾ ਕੁਝ, ਪਹਿਲਾਂ ਵਰਗਾ
ਪਰ ਮੈਂ !
ਮੈਂ ਤਾਂ ਉਹ ਨਾਂ ਰਹਿਸਾਂ
ਹੋਰ ਬੜਾ ਕੁਝ ਲੈਸਾਂ, ਦੇਸਾਂ
ਮੇਰੀ ਉਹ ਆਵਾਜ਼ ਰਹੇ ਨਾ
ਮੇਰੀ ਉਹ ਪਰਵਾਜ਼ ਰਹੇ ਨਾ
ਮੈਂ ਧਰਤੀ ਵੱਲ ਵੇਖੀ ਜਾਵਾਂ
ਧਰਤੀ ਵਿਚ ਕੀ ਕੀ ਉੱਗਦਾ
ਜੋ ਉੱਗਦਾ ,
ਉਸ ਨੂੰ ਫਿਰ ਕੀ ਕੀ ਲਗਦਾ
'ਵਾ ਵਗਦੀ ,
ਕੀ ਕੀ ਬਚਦਾ ਕੀ ਕੀ ਝੜਦਾ
ਜੋ ਧਰਤੀ ਵਿਹਲੀ ਸੀ
ਵਿਹਲੀ ਨਹੀਂ,
ਕੁਹਾੜੇ ਵਿਹਲੀ ਕੀਤੀ
ਟੁੱਕ ਟੁੱਕ,
ਤਣੇ,
ਟਾਹਣੀਆਂ ਸਭ
ਪਰਦੇਸੀ ਕੀਤੇ
ਬਾਕੀ ਬਚੇ ਖੁਚੇ ਜੋ ਹੈਸਨ,
ਸਭ ਚੁਲ੍ਹਿਆਂ ਵਿਚ
ਭਸਮ ਹੋ ਗਏ
ਕੁਝ ਹਵਨਾਂ, ਯੱਗਾਂ ਦੀ ਸਮਝੋ
ਰਸਮ ਹੋ ਗਏ
ਕਿਦਾਂ ਲਹਿ ਲਹਿ ਕਰਦੀ ਕੁਦਰਤ
ਵੇਂਹਦਿਆਂ ਵੇਂਹਦਿਆਂ ਕੀ ਬਣ ਜਾਵੇ
ਲੇਕਿਨ ਰਾਜਾ•••
ਸਲਵਾਨ_ ਕੀ, ਕੀ ਇੱਛਰਾਂ
ਕੀ ਆਖੀ ਜਾਂਦੀ ਏਂ, ਤੂੰ ਤਾਂ ਖ਼ੁਸ਼ ਹੋ ਏਨੀ
ਤੂੰ ਵਣ, ਜੰਗਲ ਤੋਂ ਕੀ ਲੈਣਾ
ਤੇਰੇ ਵਿਹੜੇ ਬੈਠੇਗਾ, ਤੇਰਾ ਗਹਿਣਾ
ਇੱਛਰਾਂ_ ਕਦ ਆਉਣਾ ,
ਰਾਜਨ ਤੈਨੂੰ ਖ਼ਬਰ ਨਾ ਕਾਈ
ਤੇਰੇ ਸੁਖ ਦੀ ਨੀਂਦ, ਮਗਰ, ਮੈਨੂੰ ਕਿੰਝ ਆਈ
ਆਵਣ ਵਾਲੇ ਦੀ ਮੈਂ ਮਾਈ
ਉਸ ਦੇ ਆਵਣ ਵਾਲਾ ਵੇਲਾ
ਮੇਰੇ ਲਈ ਕਿੰਝ ਕਿੰਝ ਦਾ
ਰਾਜਨ ?
ਰਾਜਨ_ ਤੈਨੂੰ ਤਾਂ ਨੀਂਦਰ ਵੀ ਆਣ ਪਈ
ਪਰ ਮੇਰੇ ਲਈ ਸਾਰੀ ਹੀ ਅਣਜਾਣ ਜਿਹੀ
ਇਸ ਅਣਜਾਣ ਤਪੱØਸਿਆ
ਵਿਚ ਤਪਦੀ, ਖੁਸਦੀ ਨੂੰ
ਬਹੁਤ ਬਹੁਤ ਕੁਝ, ਨਵਾਂ ਨਵਾਂ
ਛੇਕੜ ਆਵੇਗਾ
ਛਟਪਟ ਕਰਦੀ ਦੇਹ 'ਚੋਂ ਚੀਕਾਂ
ਵੀ ਆਉਣਾ
ਕੁਝ ਦਾਈਆਂ ਨੇ,
ਰਾਜੇ ਤੋਂ
ਰੱਬ ਤੋਂ ਡਰਦੇ ਹੀ
ਲੱਤਾਂ ਬਾਹਵਾਂ ਨੂੰ ਨੱਪਣਾ
ਤਾਂ ਕਿ ਸਾਰੀ ਦੇਹ ਅਜ਼ਮਾਈ
ਬੱਸ ਜੱਗ ਤੇ ਆਈ ਕਿ ਆਈ
ਫਿਰ ਬੇਬੱਸ ਮੈਂ,
ਉਸ ਦੀ ਚੀਕ
ਸੁਣਾਂਗੀ ਏਦਾਂ
ਅੱਖਾਂ ਬੰਦ
ਆਵਾਜ਼ਾਂ ਵੀ ਨਹੀਂ
ਹਾਂ, ਹਾਂ,
ਮੈਂ ਵੀ ਸਮਝ ਲਵਾਂਗੀ
ਕਿੰਝ ਮੇਰਾ ਨੂਰਾਨੀ ਚਿਹਰਾ
ਦਾਈਆਂ ਕੁਝ ਚਿਰ ਵੇਖੀ ਜਾਵਣ
ਇਕ ਦੂਜੀ ਵੱਲ ਵੇਖਣ ਫਿਰ ਫਿਰ ਵੇਖੀ ਜਾਵਣ
ਜਦ ਉਹ ਪੀਂਘ ਝੂਟਦੇ ਬੱØਚਿਆਂ ਵਾਂਗੂੰ
ਏਧਰ ਓਧਰ ਜਾਵੇ
ਇਕ ਜੀ ਕਰਦਾ, ਹੱਸ ਹੱਸ ਮਰ ਜਾਂ
ਇਕ ਜੀ ਕਰਦਾ, ਰੋਈ ਜਾਵਾਂ
ਇੰਝ ਦਾ ਰੋਣਾ ਹੱਸਣਾ,
ਨਾ ਹੱਸਣਾ ਨਾ ਰੋਣਾ
ਅਪਣਾ ਸਗਲਾ ਆਪਾ ਖੋਣਾ
ਦੂਰ ਖੜੋ ਕੇ ਤੱਕਣਾ
ਹੁਣ ਕੀ, ਹੁਣ ਕੀ ਹੋਣਾ ?
ਰਾਜਨ !
ਏਸ ਸਮੇਂ ਨੂੰ ਆਖਾਂ ਕਿਵੇਂ ਬਿਗਾਨਾ
ਰਾਜਨ !
ਏਸ ਸਮੇਂ ਨੂੰ ਆਖਾਂ ਕਿੰਝ ਅਣਜਾਣਾ
ਇਸ ਵਿਚ ਆਪਣੀ, ਕੁਝ ਪਹਿਚਾਣ ਜਿਹੀ ਵੀ ਆਵੇ
ਇਹ ਪਹਿਚਾਣ ਕੁਲਹਿਣੀ ਅੰਦਰੋਂ ਕੁਝ ਖਾ ਜਾਵੇ
ਇਸ ਨੂੰ ਕਿਵੇਂ ਪਲੋਸਾਂ
ਇਕ ਖੌਫ਼ ਜਿਹਾ ਆਵੇ
ਨਾ ਮਾਂ ਚੀਖਾਂ, ਨਾ ਚਿੰਘਾੜਾਂ
ਲੇਕਿਨ ਅੰਦਰ ਵੀ ਕਿੰਝ ਸਾੜਾਂ
ਇਸ ਵਿਚ ਰਾਜਕੁਮਾਰ ਕਿਤੇ ਲੁਕ ਲੁਕ ਕੇ ਬਹਿੰਦਾ
ਜਦ ਕੰਨਾਂ ਵਿਚ ਕੁਰਰ ਕੁਰਰ ਕਹਿੰਦਾ
ਉਦੋਂ ਸਮਾਂ ਖਾਰਜ ਹੋ ਜਾਂਦਾ
ਇਸੇ ਤਰ੍ਹਾਂ ਰਾਜਾ
ਕਿੰਨੀਆਂ ਨੂਰਾਨੀ ਮਾਵਾਂ
ਜਿਵੇਂ ਹਕੂਮਤ ਦਾ ਕਹਿਣਾ ਸੀ
ਇਹ ਬਚੜੇ ਵੀ ਆਪਣੀਆਂ ਮਾਵਾਂ ਦੇ ਪੁੱਤ ਹੋਸਨ
ਲੇਕਿਨ ਪਹਿਲਾਂ
ਰਾਜੇ ਦੇ ਮਹਿਮਾਨ ਹੋਣਗੇ
ਕਿ ਮਹਾਰਾਜਾ !
ਸਲਵਾਨ_ ਬਿਲਕੁਲ, ਬਿਲਕੁਲ, ਬਿਲਕੁਲ ਇਛਰਾਂ
ਇਸੇ ਸਮੇਂ
ਸਾਰੇ ਹੀ ਨਗਰ ਵਿਚ
ਇਹ ਸ਼ਾਹੀ ਮਠਿਆਈਆਂ
ਵੀ ਵਰਤੀਂਦੀਆਂ ਰਹਿਸਨ
ਇਛਰਾਂ_ ਲੇਕਿਨ ਰਾਜਾ !
ਜਿਸ ਨੂੰ ਇਕ ਦੇ ਬਦਲੇ ਦੋ ਦੋ ਪੁੱਤਰ ਹੋ ਗਏ
ਲੇਕਿਨ ਇਕ ਦਾ ਪੁੱਤਰ ਖੋਹ ਕੇ
ਉਸ ਦੀ ਥਾਂ 'ਤੇ ਰਾਜਕੰਵਰ ਨੂੰ ਮਾਂ ਦੇਣੀ
ਤੇ ਇਛਰਾਂ ਔਲਾਦੋਂ ਹੀਣੀ ਕਹਿ ਦੇਣਾ
ਹੋਣਾ ਬੇਸ਼ਕ ਮਾਂ ਦੀ ਮਮਤਾ ਤੋਂ ਵਾਂਝਾ ਨਾ
ਪਰ ਹਰ ਇਕ ਦੀ ਛਾਤੀ 'ਚੋਂ
ਵੇਖਾਂ, ਵੱਖਰੀ ਵੱਖਰੀ ਚੀਸ ਹੋਏਗੀ
ਕਿਸਮਤ ਤੋਂ ਅੱਡਰਾ ਕਰਵਾ ਕੇ
ਸਭ ਤੇ ਰਾਜ ਭਵਿੱਖ ਚੜ੍ਹਵਾ ਕੇ
ਆਪੋ ਆਪਣੇ ਵਿਹੜੇ ਵਿਚ ਛਡ ਦੇਣਾ
ਸਭ ਨੂੰ ??
ਰਾਜਾ !
ਜੋ ਜੰਮਿਆ , ਆਪਣੇ ਖਾਣ ਪੀਣ ਲਈ
ਆਪਣੀ ਕਿਸਮਤ ਲੈ ਕੇ ਆਇਆ
ਮਾਂ ਪਿਉ ਤਾਂ ਐਵੇਂ ਇਕ ਘਟਨਾ
ਘਟ ਜਾਂਦੀ
ਆਪੋ ਆਪਣੀ ਸ਼ਕਲ ਅਲਹਿਦੀ ਵਟ ਜਾਂਦੀ
ਕੁਝ ਚਿਰ ਮਗਰੋਂ
ਹਰ ਇਕ ਮਾਂ ਇਹ ਭੁੱਲ ਜਾਵੇਗੀ
ਕਿਸਦਾ ਬਾਲਕ, ਮੇਰਾ ਬੱਚੜਾ
ਸਾਰੇ ਬੱØਚੇ ਹੱਸਦੇ, ਰੋਂਦੇ ਉਠਦੇ ਸੌਂਦੇ
ਸਹਿਜ ਸੁਭਾਈ ਰਿੜ੍ਹਦੇ, ਖਿੜ੍ਹਦੇ, ਤੁਰਦੇ
ਦੌੜਨ ਲਗਦੇ
ਮਾਵਾਂ ਰੋਜ਼ ਬਲਾਵਾਂ ਲੈਂਦੀਆਂ
ਪਤਾ ਨਹੀਂ ਕਦ ਬੇਟਾ ਅਪਣੇ
ਬਾਪੂ ਵਰਗਾ ਲੱਗਣ ਲਗਦਾ
ਕੂਲਾ ਚਿਹਰਾ ਦਗਣ ਲਗਦਾ
ਫਿਰ ਇਕ ਦਿਨ ਵਿਹੜੇ ਵਿਚ ਰਾਣੀ
ਇਸ ਦੇ ਵਿਹੜੇ ਬਾਲ ਖੇਡਦੇ
ਇਹ ਚਲਦਾ ਆਇਆ ,
ਏਦਾਂ ਹੀ ਰਹਿਣਾ
ਲੇਕਿਨ, ਮੈਂ ਵੀ ਮਾਂ ਹਾਂ
ਮੇਰਾ ਬਾਲਕ ਕਿੰਝ ਦੁਨੀਆਂ
ਤੋਂ ਵੱਖਰਾ ਹੋਵੇ !
ਬਿਲਕੁਲ ਵੱਖਰਾ ਹੀ ਹੋਵੇਗਾ
ਹੇ ਮੇਰੇ ਬਾਲਕ ਦੀ ਮਾਤਾ !
ਕੁਝ ਕੁਝ ਤਾਂ ਪਹਿਚਾਣ ਸਕਾਂਗੀ
ਰਾਤ ਹਨ੍ਹੇਰੀ ਵੀ ਆਦੀ
ਪਰ ਇਸ ਵਿਚ ਕੁਝ ਤਾਰੇ ਲੋਅ ਵੀ ਦੇ ਦੇਂਦੇ ਹਨ
ਆਪਣੀ ਪਰਛਾਈਂ ਬੰਦਾ ਪਹਿਚਾਣ ਸਕੇਂਦਾ
ਰਾਹ ਨਜ਼ਰੀਂ ਆਦੇ
ਦੂਰੋਂ ਕੁਝ ਹਲਕਾ ਹਲਕਾ
ਰੌਸ਼ਨ ਜਿਹਾ ਨਜ਼ਰ ਪੈਂਦਾ
ਸ਼ਾਇਦ ਕਿਸੇ ਦਾ ਪਰਛਾਵਾਂ ਹੀ ਹੋ ਸਕਦਾ
ਇੰਝ ਨ੍ਹੇਰੇ ਵਿਚ ਹੀ ਦੁਨੀਆਂ ਤੁਰਦੀ ਜਾਂਦੀ
ਲੇਕਿਨ ਰਾਜਾ !
ਕਿਸੇ ਅਨੋਭਣ ਮਾਂ ਦੀ ਗੋਦ ਭਰੀ ਲੱਗਦੀ
ਰਾਜਕੁਮਾਰ
ਉਸੇ ਵਿਚ ਖੇਡੇ
ਉਹ ਉਸ ਨੂੰ ਲੋਰੀ ਦੇਂਦੀ
ਇਹ ਦੋਵੇਂ ਸੌਂ ਜਾਂਦੇ ਹੋਵਣ
ਮੈਂ ਵੀ ਤਾਂ ਸੌਂ ਜਾਂਦੀ ਹੋਣੈ
ਪਰ ਗੋਦੀ ਨੇ ਖਾਂਦੀ ਹੋਣੈ
ਇਸੇ ਤਰ੍ਹਾਂ, ਇੰਝ ਹੀ ਸਭ ਕੁਝ ਏਦਾਂ ਸਮਝੋ ਹੋਈ ਜਾਣੈ
ਮੈਂ ਤਾਂ ਕੁਝ ਕੁਝ ਖੋਈ ਜਾਣੈ
ਕਿਉਂ ਕਿ ਮੈਂ ਕੇਵਲ ਰਾਣੀ ਹਾਂ
ਜੇ ਰਾਜਾ
ਤਾਂ ਰਾਣੀ ਹਾਂ
ਰਾਣੀ ਦਾ ਮਤਲਬ ਰਾਜੇ ਦੀ ਘਰ ਦੀ ਹੋਣੈ
ਰਾਜ ਮਹਿਲ ਨੂੰ ਜਰਦੀ ਹੋਣੈ
ਰਾਜਾ
ਤਾਂ ਰਾਜ ਮਹਿਲ ,
ਤਾਂ ਰਾਣੀ
ਵਰਨਾ ਇਹ ਔਰਤ ਅਣਜਾਣੀ
ਪਰ ਰਾਜਾ !
ਮੈਂ ਰਾਣੀ ਰਹਿਣੈ
ਰਾਜਕੁੰਵਰ ਦੀ ਮਾਂ ਵੀ ਹਾਂ ਮੈਂ
ਰਾਜਕੁੰਵਰ , ਤਾਂ ਰਾਜਾ
ਨਹੀਂ ਤਾਂ ਕੁਝ ਵੇਲਾ ਲੰਘ ਲੁੰਘ ਕੇ
ਇਹ ਵੀ ਬੰਦ ਦਰਵਾਜਾ ਹੋਣੈ
ਹਾਂ, ਰਾਜਾ ਤੂੰ ਸੌਂ ਜਾਣਾ ਸੀ
ਸੌਂ ਚੁੱØਕਿਆ
ਤੇਰੇ ਲਈ ਦੁਨੀਆਂ ਵੀ ਕੀ  !?
ਪਰ ਮੇਰੇ ਲਈ ਪਹਿਲਾਂ ਪੁੱਤ ਉਡੀਕ ਰਹੀ ਹਾਂ
ਅੰਦਰੋਂ ਅੰਦਰੀ ਵਿਲਕ ਰਹੀ ਹਾਂ
ਵੇ ਪੁੱਤਰਾ !
ਤੂੰ ਆਵੇਂਗਾ, ਤੇ ਤੁਰ ਜਾਵੇਂਗਾ
ਬਾਰ੍ਹਾਂ ਵਰ੍ਹੇ ਤਪੱØਸਿਆ ਕਰ ਕੇ
ਮੈਨੂੰ ਤਪਦਿਆਂ ਤਪਦਿਆਂ ਛੱਡ ਕੇ
ਬਾਰ੍ਹਾਂ ਵਰ੍ਹੇ ਜਦੋਂ ਮੁੱਕ ਜਾਵਣ, ਤੂੰ ਆਵੇਂਗਾ
ਮੈਨੂੰ ਕਿੰਝ ਜਾਣੇਂਗਾ
ਕਿਵੇਂ ਪਛਾਣੇਂਗਾ !
ਬਾਹਰ ਜਦੋਂ ਭੋਰੇ 'ਚੋਂ
ਆਵੇਂ ਕੀ ਵੇਖੇਂਗਾ
ਮੇਰੀ ਮਾਂ ਤੁਰ ਗਈ ਕਿਥਾਈਂ
ਇਹ, ਰਾਣੀ ਇਛਰਾਂ,
ਇਹ ਮੇਰੀ ਮਾਂ ਬਣ ਜਾਵੇ !
ਇਹ ਸਭ ਕੁਝ ਕੀ ਹੋਈ ਜਾਵੇ
ਹੋਰ ਬੜਾ ਕੁਝ••••••••
ਪੁੱਤਰਾ ਹੋਰ ਜੀਭ ਨਾ ਕਹਿੰਦੀ
ਚੁੱਪ ਕਰ ਰਹਿੰਦੀ

ਲੈ ਰਾਜਾ ਉਹ ਘੜੀ ਵੀ
ਮਹਿਲੀਂ ਆਣ ਪਈ
ਬਾਰਾਂ ਤੇ ਅਸਵਾਰੀ ਕਰਕੇ
ਕੀ ਕੀ ਕਰਦੀ
ਭੋਰਮਹਿਲ ਵਿਚ ਸਭ ਕੁਝ ਹੀ ਸੀ
ਸਭ ਕੁਝ, ਜੋ ਮਹਿਲਾਂ ਵਿਚ ਸਹਿਵਨ ਹੋ ਸਕਦਾ
ਕਾਰਾਗਾਰ ਹਵਾ ਮੰਗਦੀ
ਪਾਣੀ ਮੰਗਦੀ
ਸਜ਼ਾਯਾਫਤਾ ਦੁਸ਼ਮਣ ਦੇ ਲਈ
ਕੁਝ ਅਤਿ ਲੋੜੀਂਦੀਆਂ ਨੁੱਕਰਾਂ, ਕਮਰੇ ਕੁਮਰੇ
ਰੋਟੀ ਟੁੱਕਰ ਅਤੇ ਰਸੋਈਆਂ, ਭਾਂਡੇ ਟੀਂਡੇ
ਕਾਰਾਗਾਰ ਲਈ ਵੀ ਤਾਂ ਹੋਵੇ ਸਰਕਾਰ, ਉਹ ਵੀ ਬਹੁਤੀ ਖ਼ਬਰਦਾਰ ਤੇ ਖ਼ਬਰਦਾਰ
ਦੁਸ਼ਮਣ ਦੀ ਮਨਸ਼ਾ ਵੀ ਰਹਿੰਦੀ
ਜਦ ਵੀ ਸਮਾਂ ਮਿਲੇ
ਜੰਜ਼ੀਰਾਂ
ਤੋੜ ਤੂੜ ਕੇ ਸਭ ਦਰਵਾਜ਼ੇ
ਕੰਧਾਂ ਕੌਲੇ ਟੱਪ ਟਪਾ ਕੇ
ਤੇ ਦੁਸ਼ਮਣ ਨੂੰ ਲੰØਮਿਆਂ ਪਾ ਕੇ
ਦੌੜ ਜਾਣ ਦੀ ਰਹੇ ਲਾਲਸਾ
ਕਦੀ ਕੋਈ ਸਰਕਾਰੀ ਚਾਕਰ
ਕਿਤੇ ਊਂਘਦਾ
ਜਾਂ ਅਲਸਾਇਆ
ਦੁਸ਼ਮਣਕਾਰਾਗਾਰ, ਨਿਕਲ ਵੀ ਜਾਂਦਾ ਰਹਿੰਦਾ
ਕਦੀ ਕਦੀ ਫਿਰ ਨਜ਼ਰੀਂ ਪੈਂਦਾ
ਇਹ ਪ੍ਰਬੰਧ ਬਣਾਇਆ ਏਦਾਂ
ਸਾਲੋਂ ਸਾਲ ਜੀਂਵਦੇ, ਮੋਇਆਂ
ਦਾਨਾਂਥੇਹ ਦਿਖਲਾਇਆ ਜਾਂਦਾ
ਕਾਰਾਵਾਸ ' ਜੋ ਦੁਸ਼ਮਣ ਸਨ,
ਪਤਾ ਨਹੀਂ ਹੁਣ ਕਿਥੇ ਤੁਰ ਗਏ
ਮੌਤ ਵਲ੍ਹੇਟੀਆਂ ਦੇਹਾਂ
ਖੌਰੇ ਖਾ ਗਈਆਂ ਨੇ ਥੇਹਾਂ

ਇਹਨਾਂ ਖੇਡਾਂ ਵਿਚ ਸਰਕਾਰਾਂ ਵੀ ਨੇ
ਦੁਸ਼ਮਣ ਵੀ
ਪਰ  ਨਹੀਂ ਕੋਈ ਰੋਵਣ ਵਾਲਾ
ਉਂਝ ਇਸ ਬਾਰੇ ਚਿੰਤਾ ਕਰ ਕੇ
ਦੱØਸਿਆਂ ਹੀ, ਕੀ ਕਰ ਲੈਣਾ ਸੀ

ਭੋਰ ਮਹਿਲ ਸਭ ਕੁਝ
ਜੋ ਰਾਜ ਮਹਿਲ ਵਿਚ ਹੋ ਸਕਦਾ
ਕਿਉਂ ਕਿ ਇਸ ਵਿਚ ਰਾਜ ਕੁੰਵਰ ਨੇ
ਵੀ ਆਉਣਾ
ਇਸ ਲਈ ਸਭ ਪ੍ਰਬੰਧ ਸਥਾਪਤ ਕਰ ਲੈਣੇ ਨੇ
ਕਾਰਾਵਾਸੀ ਦੁਸ਼ਮਣ ਕਿਧਰੇ ਹੋਰ ਜਾਣਗੇ
ਕਿਥੇ ਜਾਣੇ, ਕੌਣ ਜਾਣਦਾ ?
ਕਾਰਾਵਾਸ ' ਬਾਕੀਆਂ ਨਾਲੋਂ ਇਕ ਅੰਤਰ
ਕਹਿ ਲਉ, ਇਹੋ ਬੁਨਿਆਦੀ ਅੰਤਰ
ਇਥੇ ਸੂਰਜ ਪਹਿਲਾਂ ਵਾਂਗੂੰ ਨਜ਼ਰ ਪਏ ਨਾ
ਫਿਰ ਵੀ ਰੌਸ਼ਨੀਆਂ ਦਾ ਰੰਗ ਕੁਝ ਹੋਰ ਹੋਏਗਾ
ਕਦੀ ਬਥੇਰੀ, ਕਿਧਰੇ ਥੋੜੀ ਰੌਸ਼ਨੀ
ਇਸ ਭੋਰੇ ਵਿਚ ਇਕ ਮਹੱਲ
ਮਹਿਲਾਂ ਵਰਗੀ ਭੋਰੇ ਵਿਚ ਵੀ ਹਲ ਚਲ
ਇਸ ਵਿਚ ਇਕ ਰਾਣੀ ਆਏਗੀ
ਰਾਣੀ ਮਾਂ
ਆਵਣ ਵਾਲੇ ਰਾਜ ਕੁੰਵਰ ਦਾ ਪੂਰਨ ਨਾਂ
ਰਾਣੀ ਮਾਂ ਸਮਝੇਗੀ ਕਿ ਮੈਂ
ਬਾਰਾਂ ਸਾਲਾਂ ਦੀ ਰਾਣੀ ਹਾਂ
ਬਾਰਾਂ ਬਰਸ ਜੁਗਾਂ ਵਰਗੇ ਹੋਣੇ ਨੇ
ਪਰ
ਇਕ ਪਰਦੇਸੀ ਪੁੱਤਰ
ਕੁੱਛੜ ਖੇਲ੍ਹੇ, ਹੱØਸੇ ਰੋਵੇ
ਉਹ ਵੀ ਤਾਂ ਪੁੱਤਰ ਹੀ ਹੋਣੈ
ਰਾਣੀ ਮਾਂ ਦੀ ਆਪਣੀ ਆਂਦਰ
ਜਿਸ ਮਾਂ ਦਾ ਵੀ ਦੁੱਧ ਪੀਵੇਗਾ
ਉਹ ਵੀ ਤਾਂ ਬੱਸ ਰਾਜ ਕੁੰਵਰ ਹੀ
ਇਸ ਲਈ ਚਿੰਤਾ ਕਾਹਦੀ
(ਹਨੇਰਾ, ਇਕ ਹੋਰ ਸਾਦਾ ਜਿਹੀ ਮਾਂ)
ਮਾਂ_ ਲੇਕਿਨ,
ਮੇਰਾ ਆਪਣਾ ਪੁੱਤਰ
ਰਾਜ ਕੁੰਵਰ ਪੂਰਨ
ਨਾਲੋਂ ਤਾਂ
ਸਰਾਪ ਮੁਕਤ, ਹੱØਸੇਗਾ, ਰੋਵੇਗਾ
ਚੰਦ ਸੂਰਜ ਵੇਂਹਦਾ ਹੋਵੇਗਾ
ਪਰ, ਪੂਰਨ, ਪਰਦੇਸੀ ਪੁੱਤਰਾ !
ਭੋਰਮਹਿਲ ਵਿਚ ਕੀ ਵੇਖਾਂਗੇ ?
ਹਲਕੀਆਂ ਹਲਕੀਆਂ ਰੌਸ਼ਨੀਆਂ ਵਿਚ
ਕੈਸਾ ਦਿਨ, ਕਿਆ ਰਾਤ ਹੋਏਗੀ !
ਇਹ ਤੇਰੇ ਲਈ ਅਜਬ ਜਿਹੀ ਸੌਗਾਤ ਹੋਏਗੀ
ਕਿਵੇਂ ਅਜਨਬੀ ?
ਤੂੰ ਪੁਛੇਂਗਾ
ਮੈਂ ਦੱਸਦੀ ਹਾਂ
ਉਹ ਏਦਾਂ_ਕਿ
ਜਦ ਬੱਚਾ ਧਰਤੀ ਤੇ ਆਉਂਦੈ
ਕਈ ਦਿਨਾਂ ਤੱਕ ਤੱਕਦੈ ਇਹ ਧਰਤੀ ਕਿਹੜੀ
ਮੇਰੀ ਅੱਖ ਕਿਉਂ ਨਹੀਂ ਖੁਲ੍ਹਦੀ
ਪਰ ਫਿਰ ਹੌਲੀ ਹੌਲੀ
ਕੁਝ ਵਾਜਾਂ ਸੁਣਦਾ
ਇਨ ਆਵਾਜ਼ਾਂ ਵਿਚ ਆਪਣਾ ਤੰਤਰ ਬੁਣਦਾ
ਹੌਲੀ ਹੌਲੀ ਅੱਖੀਆਂ ਖੋਲ੍ਹੇ
ਅੱਖੀਆਂ 'ਚੋਂ ਕੋਈ ਸੈਨਤ ਬੋਲੇ
ਫੇਰ ਸੈਨਤਾਂ ਦੀ ਬੋਲੀ ਵਿਚ
ਆਪਣੀ ਕੁਝ ਪਹਿਚਾਣ ਬਣਾਵਣ ਖ਼ਾਤਰ
ਦਿਨ ਦੇ ਦਿਨ ਲੱਗ ਜਾਂਦੇ
ਇਉਂ ਜੰਮਦੇ ਬੱØਚਿਆਂ ਦੇ ਵੱਗਾਂ ਦੇ ਵੱਗ ਜਾਂਦੇ
ਪਰ ਪੂਰਨ !
ਤੇਰਾ ਸਭ ਕੁੱਝ ਹੀ ਵੱਖਰਾ ਵੱਖਰਾ
ਤੈਨੂੰ ਅੱਖੀਆਂ ਖੋਲ੍ਹਣ ਖ਼ਾਤਰ
ਅੱਖੀਆਂ ਤੇ ਬਹੁਤਾ ਤਾਂ ਜ਼ੋਰ ਨਾ ਦੇਣਾ ਪੈਣਾ
ਮਾਂ ਦੇ ਪੇਟੋਂ, ਇਕ ਨੇਰ੍ਹੇ 'ਚੋਂ ਆਇਐਂ
ਦੂਜੇ ਵਿਚ ਜਾ ਬਹਿਣਾ
ਫਿਰ ਦੁਨੀਆਂ ਦੇ ਬੱØਚਿਆਂ
ਨਾਲੋਂ ਇਵੇਂ ਅਲਹਿਦਾ
ਥੋੜ੍ਹੀ ਥੋੜ੍ਹੀ ਰੌਸ਼ਨੀ
ਹੌਲੀ ਹੌਲੀ ਅੱਖ ਖੁੱਲ੍ਹਦੀ , ਬੰਦ ਹੋ ਜਾਂਦੀ
ਹੌਲੀ ਹੌਲੀ ਤੱਕØਦਿਆਂ ਤੱਕØਦਿਆਂ
ਦੁਨੀਆਂ, ਦੁਨੀਆਂ ਨਜ਼ਰ ਪਏਗੀ
ਜੋ ਪਿਉ ਦੀ ਦੁਨੀਆਂ ਤੋਂ ਵੱਖਰੀ
ਜੋ ਮਾਂ ਦੀ ਦੁਨੀਆਂ ਤੋਂ ਵੱਖਰੀ
ਇਸ ਕੁਦਰਤ ਦੀ ਦੁਨੀਆਂ ਵੱਖਰੀ
ਕਾਦਰ ਦੀ ਦੁਨੀਆਂ ਤੇ ਆਮ ਦੁਨੀ ਤੋਂ ਵੱਖਰੀ
ਨ੍ਹੇਰ ਸਵੇਰ ਦੇ ਚੌਖਟਿਆਂ ਵਿਚ ਨਾਪੀ ਤੋਲੀ
ਤੋਂ ਵੀ ਵੱਖਰੀ
ਪੂਰਨ ਦੀ ਤੱਕਣੀ ਨ੍ਹੇਰੇ ਵਿਚ ਅੱਖੀਆਂ ਖੋਲ੍ਹੇ
ਕਦੀ ਕਦੀ ਬਾਹਰ ਵੱਲ ਵੇਖੇ
ਇਵੇਂ ਕਦੀ ਅੰਦਰ ਵੱਲ ਹੋ ਲਏ
ਨ੍ਹੇਰੇ ਨੂੰ ਪਹਿਚਾਨਣ ਵਾਲਾ
ਤੂੰ ਪੂਰਨ !
ਏਧਰ, ਅਸੀਂ !
ਅਸਾਂ ਵੱਲ ਸਾਰੇ
ਲਗਦੈ ਇਉਂ ਕਿਸਮਤ ਦੇ ਮਾਰੇ
ਅਸੀਂ ਕਿਵੇਂ ਅੰਦਰ ਵੱਲ ਆਏ
ਤੱਕਦੇ ਹਾਂ ਤਾਂ ਦੇਹ ਕੰਬ ਜਾਂਦੀ, ਚਿਤ ਘਬਰਾਏ
ਅਗਰ ਅਸੀਂ ਰਾਜੇ ਤੋਂ ਡਰਦੇ
ਤੇਰੇ ਲਈ ਇਹ ਨਗਰ ਵਸਾਇਆ
ਹਰ ਕੋਈ ਏਥੇ ਡਰਦਾ ਆਇਆ
ਇਹ ਜਣਨੀ, ਤੇਰੀ ਤਾਂ  ਨਹੀਂ
ਤੂੰ ਸਮਝੇਂ, ਤਾਂ ਤੇਰੀ ਹੀ ਹਾਂ
ਸਾਨੂੰ ਦੇਰ ਲੱਗੇਗੀ, ਨ੍ਹੇਰਿਆਂ ਵਿਚ ਵੀ ਤੁਰਨਾ ਚਾਨਣ ਵਾਂਗੂੰ
ਤੇ ਇੰਝ ਦੀ ਆਦਤ ਨੂੰ
ਕਿਸਮਤ ਦਾ ਵਰਤਾਰਾ ਸਮਝਣ ਖਾਤਰ
ਰਾਜਿਆਂ ਦੀਆਂ ਧੁਆਂਖੀਆਂ ਨਜ਼ਰਾਂ
ਤੋਂ ਵੀ ਡਰਨਾ
ਦੀਵਿਆਂ ਦੀ ਲੋਅ ਵੱਧ ਘੱਟ ਕਰਨੀ
ਇਸ ਦੇ ਦਿਨ ਤੇ ਰਾਤ ਬਣਾਉਣੇ
ਪੂਰਨ ਦਾ ਰੋਣਾ ਸਾਰੇ ਹੀ ਨਗਰ ਲਈ ਚਿੰਤਾ
ਬਣ ਜਾਣਾ
ਤੇ ਪੂਰਨ !
ਸਭ ਨੇ ਮੈਨੂੰ ਰਾਣੀ ਮਾਂ, ਰਾਣੀ ਮਾਂ ਕਹਿਣਾ
ਚਿੰਤਾ ਮੂਲ ਕਰੋ ਨਾ ਮਾਤਾ
ਸਾਡੇ ਸਿਰ ਤੇ ਖਰਾ ਵਿਧਾਤਾ
ਵੈਦ ਰਾਜ ਦਾਰੂ ਦੇਵਣਗੇ
ਰਾਜ ਕੁੰਵਰ ਰਾਜ਼ੀ ਹੋਵੇਗਾ
ਤੂੰ ਰੋਂਦਾ ਰੋਂਦਾ ਹੱਸ ਪੈਣੈ
ਸਭ ਦਾ ਚਿੱਤ, ਸ਼ਾਂਤ ਤਾਂ ਹੋਣੈ
ਇਵੇਂ ਕਿਵੇਂ ਵੀ ਹੋ ਜਾਂਦਾ
ਮੈਂ ਗੋਲੀ ਸਾਂ, ਰਾਣੀ ਬਣ ਗਈ
ਰਾਜੇ ਦੀ ਨਹੀਂ,
ਪੂਰਨ ਦੀ ਮਾਂ !
ਪੂਰਨ, ਤੂੰ ਰਾਜੇ ਦਾ ਬੇਟਾ
ਪਰ ਰਾਜੇ ਨੂੰ ਖ਼ਬਰ ਨਾ ਕਾਈ
ਕਿਹੜੀ ਪੁੱਤ ਪੂਰਨ ਦੀ ਮਾਈ
ਬੱਸ, ਇਸ ਘੋਰ ਹਨੇਰੇ ਦੇ ਵਿਚ
ਇਕ ਰਾਜੇ ਸਲਵਾਨ ਦਾ ਪੁੱਤਰ
ਇਛਰਾਂ ਮਾਂ ਦਾ ਰਾਜਦੁਲਾਰਾ
ਸਾਰੇ ਆਪਣੀ ਆਪਣੀ ਹੋਣੀ ਵੀ ਭੋਗਣਗੇ
ਇਸ ਨੇਰ੍ਹੇ ਦੀ ਲੋਅ ਹਲਕੀ ਹੋਈ, ਤਾਂ ਸਮਝੋ
ਦਿਨ ਚੜ੍ਹ ਆਇਆ
ਹਰ ਨਗਰ ਵਿਚ ਸ਼ਾਮ ਪਈ, ਤੇ ਸੰØਧਿਆ ਆਈ
ਏਥੇ ਇਸ ਦੀ ਖ਼ਬਰ ਨਾ ਕਾਈ
ਓਥੇ ਚਿੜੀ ਚੂਕਦੀ
ਸਰਘੀ ਵੇਲਾ ਹੋਇਆ
ਹੌਲੀ ਹੌਲੀ ਹਰ ਕੋਈ ਰਾਜ਼ੀ ਬਾਜ਼ੀ ਸਮਝੋ
ਉੱਠ ਖਲੋਇਆ
ਸੁਪਨੇ ਗਏ, ਨਜ਼ਰ ਨੂੰ ਟੋਹਿਆ
ਕਿਧਰ ਜਾਣੈ, ਕੀ ਕੀ ਕਰਨੈ
ਦਿਨ ਭਰ ਦੇ ਕਰਤਵ ਨੂੰ ਜੋਹਿਆ
ਉਚੀਆਂ, ਧੀਮੀਆਂ ਵਾਜਾਂ ਦਾ
ਦ੍ਰਿਸ਼ਟਾਂਕਣ ਗੋਇਆ
ਪਰ ਏਥੇ ਏਨੇ ਰੰਗ ਨਾਹੀ !
ਏਥੇ ਰਾਜ ਕੁੰਵਰ ਪੂਰਨ ਦੀ ਮਾਈ
ਉਸਦੀ ਦਾਈ
ਨਾ ਕੋਈ ਚਾਚੀ ਨਾ ਕੋਈ ਤਾਈ
ਪੂਰਨ ਅਸੀਂ !
ਅਸਾਂ ਤਾਂ ਕਾਰਾਵਾਸ ਨਿਵਾਸੀ
ਖ਼ਬਰੇ ਕਿਹੜੇ ਜਨਮਾਂ ਦਾ ਫਲ
ਬਦਲ ਚੁਕਾਵਣ ਆਏ
ਬਾਰਾਂ ਸਾਲ
ਲਟਕਦੇ
ਸਾਡੇ ਸਿਰ ਤੇ ਏਦਾਂ
ਜਿਉਂ ਨ੍ਹੇਰੇ ਵਿਚ ਚਾਮਚੜਿਕਾਂ
ਪੁੱਠੀਆਂ ਲਮਕਣ
ਬਾਰਾਂ ਸਾਲ ਸੁਣਦਿਆਂ 'ਕੇਰਾਂ
ਰੂਹ ਕੰਬ ਜਾਂਦੀ
ਪਰ ਫਿਰ ਆਪੇ ਹੀ ਥੰਮ ਜਾਂਦੀ
ਅਸੀਂ ਸੋਚਦੇ
ਬਾਰਾਂ ਸਾਲ ਭਲਾ ਹੀ ਹੋਏ !
ਹੌਲੀ ਹੌਲੀ ਇਸ ਨ੍ਹੇਰੇ ਨੂੰ
ਦਿਨ ਤੇ ਰਾਤ ਸਮਝਦੇ
ਜਦੋਂ ਮਿਸ਼ਾਲੀ ਲੋਅ ਊਚੀ ਨੀਵੀਂ
ਕਰਦਾ ਰਹਿੰਦਾ
ਨਾ ਕਹਿ ਕੇ ਵੀ ਕੁਝ ਕਹਿੰਦਾ
ਬਾਰਾਂ ਸਾਲ ਭਲਾ ਕੀ ਹੋਏ
ਇਉਂ ਲੰਘ ਜਾਵਣ
ਰਾਜ ਕੁੰਵਰ ਗਭਰੂ ਹੋ ਜਾਵੇ
ਉਸ ਲਈ ਪਹਿਲੀ ਕਲਗੀ ਕੌਣ ਲਗਾਵੇ
ਰਾਜਾ ?
ਬਿਲਕੁਲ ਨਾਂਹੀਂ
ਇਛਰਾਂ ਮਾਂ ?
ਨਾ, ਉਹ ਵੀ ਨਾ
ਰਾਜ ਕੁੰਵਰ ਦੀ ਉਹ ਮਾਂ
ਜਿਸ ਦੀ ਕੁੱਛੜ ਵਿਚ ਹੀ ਰਾਜ ਕੁੰਵਰ ਨੇ
ਪਹਿਲੀ ਅੱਖ ਖੋਲ੍ਹੀ, ਦੁੱਧ ਪਹਿਲੀ ਘੁੱਟ ਭਰੀ
ਜਿਸ ਦੀ ਗੋਦੀ ਵਿਚ ਪੂਰਨ ਨੇ
ਮਾਂ ਵੱਲ ਤੱØਕਿਆ
ਫਿਰ ਕੁਝ ਦਿਨ ਰਾਤਾਂ ਲੰਘ ਕੱਛ ਕੇ
ਹੋਰ ਤਰ੍ਹਾਂ ਦੀ ਛਾਂ ਵੱਲ ਤੱØਕਿਆ
ਫਿਰ ਛਾਵਾਂ, ਰੌਸ਼ਨੀਆਂ ਵਿਚੋਂ
ਪਰਛਾਵੇਂ ਪਹਿਚਾਣ ਬਣ ਗਏ
ਅਣਜਾਣੇ ਮਹਿਮਾਨ ਬਣ ਗਏ
ਫੇਰ ਯਸ਼ੋਧਾ, ਕਾਨ੍ਹ ਬਣ ਗਏ
ਭੋਰਮਹਿਲ ਨੂੰ ਖਹਿ ਕੇ ਲੰਘਦੀ
ਅੰਦਰ ਪਾਣੀ ਦੇ ਕੇ ਲੰਘਦੀ ਨਦੀ, ਰਤਾ
ਅੰਦਰ ਜਾਂਦੀ
ਉਸ ਪਾਣੀ ਵਿਚ ਦੁਨੀਆਂ ਵੱਸਦੀ
ਰਾਜੇ ਦੀ ਨਹੀਂ,
ਰਾਜ ਕੁੰਵਰ ਦੀ ਆਪਣੀ ਦੁਨੀਆਂ
ਰਾਜੇ ਦਾ ਡਰ ਸੀ,
ਪਰ ਏਥੇ ਡਰ ਬਹੁਤਾ ਨਹੀਂ
ਸੂਰਜ ਵੀ ਨਹੀਂ, ਚੰਦ, ਤਾਰੇ, ਅਸਮਾਨ ਨਹੀਂ
ਅਸਮਾਨੀ ਘਮਸਾਣ ਨਹੀਂ
ਬਾਰਾਂ ਵਰ੍ਹੇ ਉਡੀਕਾਂ ਬੜੀਆਂ
ਪਰ ਇਸ ਵਿਚ ਇਕ ਗੀਤ ਜਿਹਾ
ਕਦੀ ਕਦਾਈਂ ਰਾਣੀ, ਗੋਲੀਮਾਂ ਬਣ ਜਾਵੇ
ਸਭ ਕੁਝ ਭੁੱਲ ਭੁਲਾ ਕੇ ਲੋਰੀ ਲੋਰੀ ਗਾਵੇ
ਗੀਤ ਨਦੀ ਦਾ, ਮਾਂ ਦੀ ਲੋਰੀ
ਪੂਰਨ ਅੱਖੀਆਂ ਖੋਲ੍ਹੇ,
ਮਾਂ ਵੱਲ ਵੇਖੇ, ਹੱØਸੇ
ਫਿਰ ਹੌਲੀ ਹੌਲੀ, ਅੱਖੀਆਂ ਬੰਦ ਕਰਦਾ
ਸਾਰੇ ਨੂਰ ਜਿਹਾ ਕੋਈ ਝਰਦਾ
ਇਸ ਨਗਰੀ ਵਰਗਾ ਕੀ  ਵੇ
ਪੂਰਨ ! ਮਾਂ ਦਾ ਬਣ ਰਹਿ ਵੇ
ਇਹ ਮਾਂ ਅੱਖੀਆਂ ਦੇ ਵਿਚ ਸੁਪਨੇ ਭਰ ਕੇ
ਜਿਸ ਵਿਚ ਨਾ ਕੋਈ ਗੋਲੀ, ਨਾ ਕੋਈ ਰਾਣੀ
ਸਚਮੁਚ ਹੀ
ਏਸ ਭੋਰਮਹਿਲ ਵਿਚ ਨੀਂਦਰ ਵੀ ਤਾਂ ਬੜੀ ਸਿਆਣੀ
(ਨ੍ਹੇਰਾ ਰੌਸ਼ਨੀ ਮੀਰ ਮੀਰਜ਼ਾਦੀ ਨੂੰ ਇਸ਼ਾਰਾ ਕਰਦਾ ਇਕ ਦਿਸ਼ਾ ਵਿਚ ਇਸ਼ਾਰਾ ਕਰਦਾ  ਤੇ ਕਹਿੰਦਾ )
ਮੀਰ_ ਓਧਰ
ਸਿਆਲ ਕੋਟ ਵਿਚ ਜਦ ਕੋਈ ਇਛਰਾਂ ਨਾਲ ਕਿਤੇ ਬਹਿੰਦਾ
ਪੂਰਨ ਦੀ ਗੱਲ ਕਰਦਾ
ਡਰਦਾ ਡਰਦਾ
ਉਸ ਦਾ ਡਰ ਵੀ ਸੱਚਾ
ਕਿਉਂਕਿ
ਇਹ ਕੇਵਲ ਡਰ ਹੀ ਨਾ ਹੁੰਦਾ
ਇਸ ਦੇ ਮਗਰੋਂ ਡਰ ਦੀਆਂ ਡਾਰਾਂ
ਆਪਣੇ ਆਪ ਨਿਕਲ ਤੁਰ ਪੈਸਨ
ਜੇ ਕੋਈ ਨਾਰੀ
ਆਪਣੇ ਨਾਲ ਕੋਈ ਬਾਲਕ
ਰਾਜ ਮਹਿਲ ਦੇ ਲਾਗੋਂ ਲੰਘਦੀ
ਰਾਣੀ ਅਕਸਰ ਹੀ ਤਾਂ
ਵਿਚ ਝਰੋਖੇ ਬੈਠੀ ਹੁੰਦੀ
ਦੂਰ ਜਿਵੇਂ ਕੁਝ ਵੇਂਹਦੀ ਰਹਿੰਦੀ
ਉਸ ਦਾ ਚਿਹਰਾ ਰੰਗ ਬਦਲਦਾ
ਰਹਿੰਦਾ
ਕਦੀ ਉਦਾਸੀ
ਕਦੀ ਦਿਲਾਸਾ
ਲੰਘਣ ਵਾਲੀ ਨੂੰ ਡਰ ਲਗਦਾ
ਹੁਣੇ ਕੋਈ ਗੋਲੀ ਆਵੇਗੀ
ਇਸ ਨੂੰ ਆਪਣੇ ਨਾਲ ਖੜੇਗੀ
ਡਰਦੀ ਡਰਦੀ ਇਸ ਔਰਤ ਨੇ ਵੀ ਤੁਰ ਪੈਣਾ
ਲੇਕਿਨ ਰਾਹ ਵਿਚ ਕੁਝ ਨਾ ਕਹਿਣਾ
ਇਸ ਚੁਪ ਚਾਪ ਘੜੀ ਵਿਚ
ਪੈਰਾਂ ਦੀਆਂ ਅਵਾਜ਼ਾਂ
 !  ! ਰੱਬਾ ਏਨੀਆਂ ਓੁਚੀਆਂ
ਕੰਨਾਂ ਦੇ ਪਰਦੇ ਫਟ ਜਾਵਣ
ਫੇਰ ਅਵਾਜ਼ਾਂ ਮੁੜ ਨਾ ਆਵਣ
ਏਨੇ ਵਿਚ ਹੀ ਪੌੜੀ ਪੌੜੀ ਕਰ ਕੇ ਰਾਣੀ ਕੋਲ ਪਹੁੰਚਦੇ
ਇਛਰਾਂ ਬੱØਚੇ ਦੇ ਸਿਰ ਤੇ ਹੱਥ ਫੇਰੇ
ਲਾਡ ਲਡਾਵੇ, ਹਿੱਕ ਨਾਲ ਲਾਵੇ
ਕੋਈ ਖਿਡਾਉਣਾ, ਖਾਣ ਲਈ, ਕੁਝ ਬੱØਚੇ ਖਾਤਰ
ਮਾਂ ਦੀ ਝੋਲੀ ਪਾਵੇ
ਮੇਰਾ ਪੂਰਨ, ਉਮਰੋਂ ਇਸ ਤੋਂ ਛੋਟਾ ਵੱਡਾ ਹੋਵੇ
ਸ਼ਾਲਾ ਇਸ ਵਰਗਾ ਹੀ ਹੋਵੇ
ਜਾ ਬੇਟਾ, ਹੱਸ ਖੇਡ, ਵਡੇਰਾ ਹੋਣਾ
ਮਾਂ ਦਾ ਸੋਹਣਾ
ਗੋਲੀ ਰਤਾ ਇਸ਼ਾਰਾ ਸਮਝੇ
ਔਰਤ ਬਾਲਕ ਨੂੰ ਲੈ ਕੇ ਧਰਤੀ ਤੇ ਆਉਣਾ
ਆਪਣੇ ਰਸਤੇ ਤੇ ਤੁਰ ਪੈਣਾ
ਜੀ ਕਰਦਾ ਗੋਲੀ ਨੂੰ ਆਖਾਂ
ਰਾਣੀ ਪੂਰਨ ਦੀ ਗੱਲ ਕਰਦੀ
ਰਾਜ ਕੁੰਵਰ ਦੀ
ਉਹ ਤਾਂ ਘਰ•••••••• ?
ਕਿ ਕਹਿੰਦੀ ਕਹਿੰਦੀ ਔਰਤ ਝਟ ਪਟ ਸੰਭਲ ਜਾਂਦੀ
ਕੁਝ ਨਾ ਪੁੱਛਦੀ, ਨਾ ਕੁਝ ਆਂਹਦੀ
ਜੇ ਕੁਝ ਕਹਿੰਦੀ, ਤਾਂ ਬਸ ਏਨਾ
ਰਾਣੀ ਦਾ ਦਿਲ ਬਹੁਤ ਵਡੇਰਾ
ਮੇਰੇ ਪੁੱਤਰ ਨੂੰ ਏਦਾਂ ਗਲ ਨਾਲ ਲਗਾਇਆ
ਜਿਵੇਂ ਕਿ ਇਹ ਵੀ ਰਾਜ ਕੁੰਵਰ
ਵਾਹ ਮਹਾਰਾਣੀ ਤੇਰਾ ਕੈਸਾ ਦਰ
ਫਿਰ ਚੁਪ ਚਾਪ ਇਹ ਮਾਂ ਤੇ ਬਾਲਕ
ਆਪਣੇ ਰਸਤੇ ਤੁਰ ਪੈਂਦੇ
ਤੇ ਬੱਚਾ ਕੁਝ ਖਾਣ ਲਈ ਜ਼ਿੱਦ ਕਰਦਾ
ਇਛਰਾਂ ਵਿਚ ਝਰੋਖੇ ਬੈਠੀ
ਸਿਰਫ ਸਿਰਫ ਮੁਸਕਾਵੇ, ਜਦ ਤੱਕ ਬਾਲਕ ਨਜ਼ਰੀ ਆਵੇ
ਗਾਈ ਜਾਵੇ, ਗਾਈ ਜਾਵੇ
ਲੋਕ_ ਕੁਝ ਚਿਰ ਲੱØਗਿਆ ਸੀ ਏਦਾਂ ਕਿ ਜਿਵੇਂ ਮਲ੍ਹਕੜੇ ਜਿਹੇ ਕਿਤੇ
ਸੁੱØਤਿਆਂ ਹੀ, ਕੋਈ ਭੁਚਾਲ ਜਿਹਾ ਆਇਆ ਹੋਏ
ਐਨ ਕਿਤੇ ਚੁੱਪ ਚਾਪ ਨਗਰ ਨੂੰ
ਧਰਤੀ ਹੇਠ ਲੈ ਗਿਆ ਹੋਵੇ, ਨ੍ਹੇਰੇ ਨ੍ਹੇਰੇ
ਹੌਲੀ ਹੌਲੀ ਸੁਬਾਹ ਵਾਂਗ ਹੀ
ਕੁਝ ਕੁਝ ਖੁਲ੍ਹਦੀਆਂ ਅੱਖੀਆਂ
ਪਰ ਇਹ ਲੋਅ, ਸੂਰਜ ਦੀ ਨਾ ਸੀ
ਇਸ ਵਿਚ ਦੀਵੇ ਹੀ ਦੀਵੇ ਸਨ
ਜਿਵੇਂ ਦੀਵਾਲੀ ਲੱਗਦੀ ਹੋਏ
ਪਰ ਕੋਈ ਨਾ ਨਜ਼ਰੀਂ ਪੈਂਦਾ
ਹੌਲੀ ਹੌਲੀ ਫੇਰ ਭੁਚਾਲ, ਦੀਵਾਲੀ ਵਾਲੀ
ਇਸ ਨਗਰੀ ਦੀ ਸਮਝ ਪੈ ਗਈ
ਇਹ ਦੀਵਾਲੀ ਬਾਰਾਂ ਸਾਲ ਚਲਦਿਆਂ ਰਹਿਣਾ
ਹਰ ਇਕ ਨੇ, ਆਪਣੇ ਅੰਦਰ ਨੂੰ ਮੰਨਣਾ, ਕਹਿਣਾ
ਇਹ  ਕਾਰਾਵਾਸ
ਕੋਈ, ਅਸਮਾਨ ਨਹੀਂ
ਜੇ ਕੋਈ ਸਮਝੇ
ਸੂਰਜ, ਚੰਦ ਤਾਰੇ ਨਹੀਂ ਹੋਣੇ
ਜੋ ਕੁਝ ਨਗਰੀ ਵਿਚ ਹੁੰਦੈ
ਉਹ ਹੋਣ ਲੱਗ ਪਿਆ
ਚੁੱਲ੍ਹਿਆਂ ਵਿਚ, ਅੱਗ, ਅੱਗ ਤੇ ਤਵੇ, ਪਤੀਲੇ ਤੁਰ ਪਏ
ਕੁਝ ਕੁਝ ਕਾਰੋਬਾਰ ਬਦਲ ਗਏ ਹੋ ਸਕਦੇ ਨੇ
ਬਾਕੀ ਸਭ ਕੁਝ ਕੀ ਕੀ, ਕਿਧਰੋਂ ਆਉਂਦਾ
ਕੋਈ ਸਮਝ ਨਾ ਪਾਉਂਦਾ
ਚਲੋ ਫੇਰ ਵੀ ਜੀਣਾ ਤੁਰਿਆ
ਕੁਝ ਬੋਲਾਂ ਦੀ ਰਮਜ਼ ਬਦਲ ਗਈ
ਕੁਝ ਕੁਝ ਆਪਣੀ ਸਮਝ ਬਦਲ ਗਈ
ਰਾਣੀ , ਤੇ ਰਾਜਕੁਮਾਰ
ਬੇਸ਼ੱਕ ਨਵਾਂ ਜਿਹਾ ਸੰਸਾਰ
ਨਵੇਂ ਜਿਹੇ ਸੰਸਾਰ ' ਕੋਈ ਚਿੰਤਾ ਨਾਹੀਂ
ਲੋਕੀਂ ਆਉਂਦੇ ਜਾਂਦੇ ਆਪਣੇ ਆਪਣੇ ਰਾਹੀਂ
ਰਾਜੇ ਦੀ ਨਗਰੀ ਵਿਚ ਬੇਸ਼ੱਕ
ਜਿੰਨੀ ਮਰਜ਼ੀ ਹੋਏ ਸ਼ਾਨਤੀ
ਕਦੋਂ ਸ਼ਾਨਤੀ ਭੰਗ ਹੋ ਜਾਏ,
ਕਹਿ ਨਹੀਂ ਸਕਦੇ
ਕਰਮਾਂ ਵਾਲਾ ਰੰਗ, ਕੋਈ ਬਦਰੰਗ ਹੋ ਜਾਵੇ,
ਕਹਿ ਨਹੀਂ ਸਕਦੇ
ਏਸੇ ਲਈ ਤਾਂ
ਇਨ੍ਹਾਂ ਟਿਮਕਦੀਆਂ ਰੌਸ਼ਨੀਆਂ ਵਿਚ ਵਸਦੀ ਨਗਰੀ
ਦੀ ਰਾਜੇ ਨੂੰ ਤਾਂ ਸਮਝ ਨਾ ਕਾਈ
ਤੇ ਨਾ ਰਾਜੇ ਨੂੰ ਕੁਝ ਸਮਝ ਕਦੀ ਆਏਗੀ

ਰਾਜ ਕੁੰਵਰ ਦੇ ਦਰਸ਼ਨ ਪਰਸਨ
ਖਾਤਰ
ਦੁਨੀਆਂ ਆਉਂਦੀ ਜਾਂਦੀ
ਵਸਦੀ ਰਸਦੀ ਨਗਰੀ ਦੀ ਜੇ
ਚਿੰਤਾ ਖਾਂਦੀ
ਤਾਂ ਬੱਸ ਏਨੀ
ਬਾਰ੍ਹੀਂ ਬਰਸੀਂ ਜੇ ਮੁੜ ਉਸੇ ਜਗ੍ਹਾ ਤੇ
ਵਸਣਾ
ਬਾਰਾਂ ਵਰ੍ਹਿਆਂ ਦੇ ਅਤੀਤ ਬਾਰੇ
ਕਿਧਰੇ ਵੀ, ਕੁਝ ਵੀ, ਕਿਸੇ ਨੇ ਕੁਝ ਨਾ
ਪੁੱਛਣਾ ਦੱਸਣਾ
ਤੇ ਜੇ ਕੋਈ ਗਲਤੀ ਹੋ ਜਾਏ
ਤਾਂ ਸਮਝੋ ਕਿ ਰਾਜਾ ਬੱਸ ਆਇਆ ਕਿ ਆਇਆ
ਮਘਦੀਆਂ ਅੱਖੀਆਂ
ਇਸ ਮਗਰੋਂ ਕੀ ਹੋਵੇਗਾ, ਹਰ ਕੋਈ ਸਮਝੇ
ਬੇਸ਼ੱਕ
ਕੋਈ ਕਿੰਝ ਰੋਵੇਗਾ, ਸਾਰੇ ਸਮਝਣ
ਲੇਕਿਨ
ਇਹ ਪੂਰਨ ਦੇ ਨਾਲ ਰਹਿੰਦਿਆਂ
ਬਾਰਾਂ ਬਰਸਾਂ ਦੀ ਗਾਥਾ ਵੀ
ਬੱਸ ਤਰਥੱਲੀ ਪਾਵੇ
ਹਰ ਕੋਈ ਆਪਣੀ
ਕਥਾ ਕਹਾਣੀ
ਪਰਦੇਸੀ, ਆਪਣੀ ਦੁਨੀਆਂ ਨੂੰ
ਦੱਸਣਾ ਚਾਹਵੇ
ਲੇਕਿਨ ਇਹ ਗਾਥਾ ਤਾਂ ਐਸੀ
ਬਣ ਜਾਏਗੀ
ਸਦੀਆਂ ਤੀਕ ਸਮਝ ਨਾ ਆਵੇ
ਚਲੋ ਜਾਣ ਦਿਉ
ਬਾਰਾਂ ਬਰਸਾਂ ਮਗਰੋਂ ਬਾਅਦ ਜੋ ਹੋਇਆ
ਆਪਾਂ ਵੇਖ ਲਵਾਂਗੇ
ਬਾਰਾਂ ਸਾਲਾਂ ਪੂਰਨ ਰਾਜਾ ਹੋਵੇ
ਆਪਣੇ ਅੰਦਰ ਵਗਦੀਆਂ ਰੌਸ਼ਨੀਆਂ ਵਿਚ
ਵਹਿੰਦੇ ਜਾਈਏ
ਰੱਬਾ
ਇਸ ਦਾ ਕਦੀ, ਕਿਨਾਰਾ,
ਨਜ਼ਰ ਨਾ ਆਵੇ,
ਜਿਉਂ ਕੋਈ ਵਹਿੰਦਾ, ਵਹਿੰਦਾ ਜਾਵੇ
ਇਹ ਬੱਚਾ ਕੁਝ ਏਦਾਂ ਆਇਐ

ਆਵਾਜ਼_ ਇਹ ਆਏ ਬੱØਚਿਆਂ ਵਾਂਗੂੰ, ਤੇ ਉਮਰਾਂ ਵਾਂਗੂੰ
ਕੁਝ ਜੁਦਾ ਜੁਦਾ ਹੋਏਗਾ
ਇਸ ਨੇ ਵੀ ਤਾਂ
ਤੱਕਣੈ, ਸੁਣਨੈ, ਛੂਹਣਾ
ਮਿੱਠਾ, ਕੌੜਕਸੈਲ ਜੀਭ 'ਚੋਂ ਲੱਭਣੈ
ਨੱਕ ਨੂੰ ਆਹਰੇ ਲਾਉਣੈ, ਸੁੰਘਣੈ
ਹੋਰ ਪਛਾਣ ਵਡੇਰੇ ਕਰਨੀ
ਹੌਲੀ ਹੌਲੀ ਬੈਠਣ ਲੱਗਣੈ,
ਬਿਨਾ ਆਸਰੇ
ਰਿੜ੍ਹਣਾ,
ਉਠਣੈ,
ਉਠ ਖਲੋਣ ਜੋਗ ਵੀ ਹੋਣੈ
ਇਕ ਇਕ ਕਰ ਕੇ, ਕਦਮ ਨਾਪਣੇ
ਡਰਦਿਆਂ ਡਰਦਿਆਂ,
ਭੱਜਣਾ,
ਜਿਵੇਂ ਢਾਈ
ਕਦਮਾਂ ਵਿਚ ਸਾਰੀ ਧਰਤ ਉਲੰਘ ਦੇਣੀ
ਡੂਢ ਸਾਲ ਤੱਕ ਮਾਂ ਨੇ ਕਹਿਣੈ,
ਮੇਰਾ ਲਾਲ ਉਡਾਰ ਹੋ ਗਿਆ
ਆਪ ਆਪਣਿਆਂ ਪੈਰਾਂ ਤੇ ਅਸਵਾਰ ਹੋ ਗਿਆ
ਮਗਰੇ ਮਗਰੇ ਤੁਰਦੀ ਤੁਰਦੀ ਥੱਕ ਜਾਂਦੀ ਹਾਂ
ਤਿਹੁੰ ਸਾਲਾਂ ਤੱਕ ਸਮਝ ਪੈ ਗਈ
ਸਮਝ ਕਵ੍ਹੇ, ਜੋ ਆਲ ਦੁਆਲੇ ਫਿਰਦੀ ਦੁਨੀਆਂ
ਬੋਲੇ,
ਮੈਂ ਵੀ ਬੋਲਾਂ
ਫਿਰ ਸੋਚੇ ਚਲ ਦੁਨੀਆਂ ਵਰਗਾ
ਮੈਂ ਵੀ ਹੋ ਲਾਂ
ਜੋ ਕਹਿੰਦੇ ਨੇ ਕਹਿੰਦਾ ਜਾਵਾਂ
ਜੋ ਕਰਦੇ ਨੇ ਕਰਦਾ ਜਾਵਾਂ
ਫਿਰ ਆਪਣੇ ਨਾਲ ਬਾਤਾਂ ਕਰਦਾ ਕਰਦਾ
ਭੱØਜਿਆ ਜਾਵੇ, ਛਾਲਾਂ ਮਾਰੇ
ਪੌੜੀ ਪੌੜੀ ਚੜਦਾ ਜਾਵੇ
ਇਉਂ ਲਗਦਾ ਕਿ ਘੋੜ ਸਵਾਰੀ ਕਰਦਾਂ ਮੈਂ ਵੀ
ਚਾਰ ਚੁਫੇਰੇ ਰੰਗ ਬਰੰਗੇ ਖੇਡ ਖਿਡੌਣੇ
ਖੇਡਾਂ ਚੋਂ ਆਵਾਜ਼ਾਂ ਆਵਣ
ਢੋਲ ਢਮੱØਕੇ, ਹੱਸਦੇ, ਗਾਉਂਦੇ
ਜੋ ਬੱØਚਿਆਂ ਦੇ ਮਨ ਨੂੰ ਭਾਉਂਦੇ
ਦੁਨੀਆਂ ਵੇਖ ਰਹੀ
ਰਾਜਕੁੰਵਰ ਨੂੰ ਆਉਂਦੀ ਜਾਂਦੀ
ਵੇਖ ਵੇਖ ਖੁਸ਼ ਹੋਈ ਜਾਵੇ
ਜਿਸ ਦੀ ਘਰ ਜਾ ਕੇ ਅੱਖ ਲੱਗਦੀ
ਰਾਤੀ ਰਾਤ ਕੁੰਵਰ ਸੰਗ ਖੇਲ੍ਹੇ
ਅੱਖ ਖੁਲ੍ਹਿਆਂ ਲੱਗਦਾ ਕਿ
ਸਭ ਕੁਝ ਤਾਜ਼ਾ ਤਾਜ਼ਾ, ਹੌਲਾ ਹੌਲਾ
ਜਦੋਂ ਕਿਸੇ ਨੂੰ ਸਮਝ ਗਈ
ਲੈ ਬਈ ਸੱਜਣਾ ਛੇ ਵਰ੍ਹਿਆਂ ਦੀ ਅਉਧ ਵਿਹਾ ਗਈ
ਹੱਸØਦਿਆਂ ਹੱਸØਦਿਆਂ
ਏਨਾਂ ਹੱਸਣਾ ਠੀਕ ਨਹੀਂ
ਹੱਸØਦਿਆਂ ਹੱਸਦਿਆਂ ਵੱਖੀਆਂ, ਬੱਸ ਦੁਖੀਆਂ ਕਿ ਦੁੱਖੀਆਂ
ਚਲੋ ਵੇਖਦੇ ਹਾਂ ਕੀ ਹੋਣੈ !
ਬਾਲ ਇਆਣਾ,ਏਨਾ ਵੱਡਾ ਹੋ ਚੱØਲਿਆ
ਜਿਸ ਦੇ ਵਿਹੜੇ ਵਿਚ ਜਾ ਬਹਿੰਦਾ
ਉਹ ਵਿਹੜਾ ਤਾਂ ਬੜਾ ਚਿਰਾਂ ਤੱਕ ਹੱਸਦਾ ਰਹਿੰਦਾ
ਹੁਣ ਤਾਂ ਪੂਰਨ
ਬਾਤਾਂ ਸੁਣਦਾ ਸੁਣਦਾ ਬਾਤਾਂ ਪਾਉਣ ਲੱਗ ਪਿਆ
ਇਹ ਤਾਂ  ਉਹੀ ਬਾਤ ਪੁਰਾਣੀ
ਪਹਿਲਾਂ ਇਉਂ ਲੱਗਦਾ ਸੀ
ਪਰ ਹੁਣ ਇੰਝ ਲੱਗਦਾ
ਜਿਸ ਵਿਚ ਪੈਂਦੀ ਮਾਤਾ ਨਜ਼ਰੀਂ
ਮਾਂ ਕਹਿੰਦੀ ਜੋ ਪੁਰਖ ਬਿਧਾਤਾ
ਕਹਿੰਦਾ
ਉਹ ਹੋ ਰਹਿੰਦਾ
ਮਾਂ ਤਾਂ ਨਹੀਂ ਬੋਲਦੀ
ਪਰ ਕੋਈ ਮਾਤਾ ਕੋਲ ਬੁਝਾਰਤ ਪਾਵੇ
ਤੇ ਜਦ ਮੈਨੂੰ ਸਮਝ ਨਾ ਆਵੇ
ਤਾਂ ਮਾਂ ਬੁੱਧੂ ਆਖ ਬੁਲਾਵੇ
ਤੇ ਜੇ ਮੈਂ ਕੁਝ ਸਮਝ ਲਵਾਂ ਤਾਂ
ਲਾਡ ਲਡਾਵੇ
ਮੇਰਾ ਬੁੱਧੂ ਬੜਾ ਸਿਆਣਾ
ਮਾਂ ਦਾ ਮੈਨੂੰ ਏਦਾਂ ਕਹਿਣਾ
ਅਜੇ ਤਾਂ ਸਮਝ ਨਾ ਆਇਆ
ਇਸੇ ਲਈ ਜਦ ਮਾਂ ਸੌਂ ਜਾਵੇ
ਤਾਂ ਵੀ ਮੈਨੂੰ ਨੀਂਦ ਨਾ ਆਵੇ
ਮਾਂ ਕਹਿੰਦੀ ਪੁੱਤਰਾ ਆਪਣਾ ਹੁਣ ਪਲੰਘ ਛੁਟੇਰਾ ਲੱਗਦਾ
ਤੇਰੇ ਲਈ ਇਹ ਨਹੀਂ ਬਣਾਇਆ
ਤੇ ਤੇਰਾ ਇਹ ਕਮਰਾ
ਜਿਸ ਵਿਚ ਤੇਰੇ ਲਈ ਪੁਸਤਕਾਂ ਪਈਆਂ
ਤੇਰੇ ਜਿਹੀਆਂ
ਵੀ
ਤੇ ਦੁਸ਼ਟ ਦੁਸ਼ਮਣਾਂ ਦੇ ਵੀ ਕੌਲ ਕਰਾਰ
ਸਾਰੀ ਉਮਰੇ ਯਾਦ ਰਹਿਣ ਲਈ ਬਚਨ ਬਿਲਾਸ
ਪੂਰਨ ਕਹਿੰਦਾ
ਪਰ ਮਾਂ ਮੈਨੂੰ ਕਿਉਂ ਲੱਗਦਾ
ਕਿ ਮੈਂ ਅਚਨਚੇਤ ਕੰਬ ਜਾਵਾਂ
ਸੋਚਾਂ ਸੋਚਦਿਆਂ ਕਿਧਰੋਂ ਕਿਧਰ ਲੰਘ ਜਾਵਾਂ
ਆਪਣਾ ਨਗਰ ਅਜਨਬੀ ਲੱਗਦਾ
ਇਸ ਤੋਂ ਦੂਰ ਪਰੇ ਇਉਂ ਵੀ ਕੀ ਕੋਈ ਵਾਜਾਂ ਮਾਰੇ
ਜਦ ਮੈਂ ਰਤਾ ਗੰਭੀਰ ਨਜ਼ਰਾਂ 'ਚੋਂ ਵੇਖਾਂ
ਮੈਨੂੰ ਮਾਂ ਲੱਗਦੀ , ਮੱਥਾ ਚੁੰਮਣ ਲੱØਗੇਂ
ਘੁੱਟ ਕਲੇਜੇ ਲਾਵੇਂ
ਵੇਖਾਂ
ਦੂਰ ਪਰੇ ਤੋਂ ਇਕ ਨ੍ਹੇਰੀ ਜਿਹੀ ਆਵੇ
ਕਾਲੀ ਬੋਲੀ ਬਿਲਕੁਲ ਨਹੀਂ
ਫੇਰ ਪਤਾ ਨਹੀਂ, ਮੈਂ ਟੁਕੜੇ ਟੁਕੜੇ
ਕਿੰਝ ਹੋਇਆ, ਟੁਕੜੇ ਚੁਗਦਾ ਰਹਿੰਦਾਂ
ਵੇਂਹਦਾਂ, ਤੂੰ ਤਾਂ ਨਜ਼ਰ ਨਾ ਪੈਂਦੀ
ਮਗਰ ਤੇਰੀਆਂ 'ਵਾਜਾਂ ਆਵਣ
ਜਾ ਪੂਰਨ !
ਨਾ ਜਾ ਪੂਰਨ !!
ਕਿਥੇ  ਮੇਰਾ ਪੂਰਨ ਪੁੱਤਰ !!!
ਲੋਕੋ, ਇਥੇ ਵੇਖਿਆ ਹੋਵੇ
ਉਸ ਨੂੰ ਕਹਿਣਾ
ਇਛਰਾਂ ਨੂੰ ਕੁਝ ਨਜ਼ਰ ਨਾ ਆਵੇ
ਉਸਨੂੰ ਕਹਿਣਾ
ਇਕ ਵਾਰੀ ਪੂਰਨ ਮਿਲ ਜਾਵੇ
ਮਾਂ ਇਹ ਇਛਰਾਂ ਮਾਤਾ ਕੀ  ?
ਮਾਂ_ ਪੁੱਤਰਾ ਤੂੰ ਹੁਣ ਗਭਰੂ ਹੋਇਉਂ
ਬਾਰਾਂ ਸਾਲ, ਵਿਆਹਵਣ ਜੋਗਾ
ਇਹ ਇਛਰਾਂ, ਤੇਰੀ ਰਾਣੀ ਮਾਂ
ਪੂਰਨ_ ਪਰ ਮਾਂ•••!
ਮਾਂ_ •••ਤੂੰ ਮੇਰਾ ਪੁੱਤਰ
ਪਰ ਜੋ ਕਾਲੀ ਬੋਲੀ ਨ੍ਹੇਰੀ
ਮਗਰੋਂ ਤੈਨੂੰ ਵਾਜਾਂ ਮਾਰੇ
ਉਹ ਵੀ ਤੇਰੀ ਮਾਂ ਹੀ ਹੋਈ
ਕੁਝ ਚਿਰ ਮਗਰੋਂ
ਫਿਰ ਬਾਰਾਂ ਬਰਸਾਂ ਤੱਕ ਛੇਕੜ
ਏਸ ਕਹਾਣੀ ਨੇ ਆਉਣਾ ਸੀ, ਸੋ ਪਹੁੰਚੀ
ਪੁੱਤ ਗਭਰੂ, ਕੁਝ ਹੋਰ ਦਿਸ਼ਾਵਾਂ ਵੱਲ ਵੀ ਵੇਖੇ
ਨਜ਼ਰਾਂ ਕੀ ਕੁਝ ਟੋਲ ਰਹੀਆਂ ਨੇ
ਸਮਝ ਨਾ ਆਵੇ
ਪੁੱਤ ਫਿਰ ਮਾਂ ਨੂੰ ਪੁੱਛਣਾ ਚਾਹਵੇ
ਕਿਹਾ ਨਾਂ ਜਾਵੇ
ਫਿਰ ਮਾਂ ਨੇ
ਦਿਲ ਦਾ ਰੁੱਗ ਭਰ ਕੇ, ਤੇ ਹੰਝੂਆਂ ਨੂੰ
ਵਾਪਸ ਕਰ ਕੇ
ਸਾਰੇ ਮਨ ਨੂੰ ਬਾਤ ਬਣਾ ਕੇ
ਕਹਿ ਦੇਂਦੀ
ਪੂਰਨ !
ਜਾਗਦਿਆਂ ਹੀ ਜੀਕਣ
ਸਾਰੀਆਂ ਉਮਰਾਂ ਲੰਘ ਚਲੀਆਂ ਨੇ
ਮੇਰਾ ਮਨ ਕਰਦੈ ਕਿ ਕੁਝ
ਚਿਰ ਮੈਂ ਵੀ ਸੌਂ ਜਾਂ
ਸੁਪਨਿਆਂ ਵਿਚ ਕੁਝ ਐਵੇਂ ਐਵੇਂ
ਐਵੇਂ ਗਾਵਾਂ
ਮੇਰੇ ਕੋਲੋਂ ਲੰਘਦੇ ਜਾਵਣ
ਪਰਬਤ ਜੰਗਲ, ਪੰਛੀ, ਬਾਗ ਬਗੀਚੇ
ਜਿਧਰ ਵੇਖਾਂ ਪੂਰਨ, ਪੂਰਨ
ਰੱਬਾ ਮੇਰੇ ਪੂਰਨ ਨੂੰ ਕੋਈ ਨਾ ਆਂਚ ਨਾ ਆਵੇ
ਪੂਰਨ_ ਮਾਂ ਇਹ ਕੀ ਆਖੀ ਜਾਂਦੀ ਏਂ ?
ਤੇਰੀਆਂ ਅੱਖੀਆਂ ਵਿਚ ਮੈਨੂੰ ਕੀ ਨਜ਼ਰੀਂ ਆਉਂਦਾ ?
ਮਾਂ ਮੇਰੀਏ ! ਇਹ ਕੀ , ਇਹ ਕੀ  ਮਾਤਾ ?
ਬਾਰਾਂ ਬਾਰਾਂ ਕੀ ਆਂਹਦੀ ?
ਪਹਿਲਾਂ ਕਦੀ ਨਹੀਂ ਆਂਹਦੀ ਸੈਂ !
ਮਾਂ_ ਪੁੱਤਰਾ ਠੀਕ ਕਿਹਾ ਇਹ
ਬਾਰਾਂ ਵਾਲੀ ਬੜੀ ਪੁਰਾਣੀ
ਕਥਾ ਕਹਾਣੀ
ਜਿਸ ਨੇ ਤੈਨੂੰ ਵਿੱØਦਿਆ ਦਿੱਤੀ
ਕਦੀ ਕਦਾਈਂ ਕਹਿੰਦਾ ਹੋਣੈ
ਇਕ ਸਾਲ ਦੇ ਬਾਰਾਂ ਮਾਂਹ
ਮਾਂਹ ਬਣਾਉਂਦੇ ਬਾਰਾਂ ਸੂਰਜ
ਖਰਾ ਸਿਉਣਾ ਬਾਰਾਂ ਬੰਨੀ
ਸੂਰਜ ਦੀਆਂ ਕਲਾਂ ਵੀ ਬਾਰਾਂ
ਜਿਹੜਾ ਜੋਗੀ ਕਦੀ ਕਦਾਈਂ
ਜਾਂਦਾ , ਤੈਨੂੰ ਜੋਗਣ ਸਿਖਾਵਣ ਖਾਤਰ
ਏਸ ਜੋਗ ਦੇ ਬਾਰਾਂ ਪੰਥ
ਇਸਤਰੀਆਂ ਦੇ ਬਾਰਾਂ ਭੂਖਨ
ਜਿਹੜੇ ਔਰਤ ਦੀ ਸੁੰਦਰਤਾ
ਨੂੰ ਚਮਕਾਉਂਦੇ
ਪਰ ਬੰਦੇ ਨੂੰ ਛੇਤੀ ਛੇਤੀ ਸਮਝ ਨਾ ਆਉਂਦੇ
ਤੇਰੇ ਲਈ ਇਹ ਬਾਰਾਂ ਸਾਰੇ ਬੜੇ ਅਹਿਮ ਹਨ
ਉਮਰ ਤੇਰੀ ਨੂੰ ਸੁੰਦਰਤਾ ਜਲਦੀ ਲੱਗ
ਬਾਰਾਂ ਭੂਖਨ ਵਰਗੀ ਨਾਰੀ
ਤੇਰੀ ਝੋਲੀ ਆਣ ਪਏਗੀ
ਕਿਸਮਤ ਦੀਆਂ ਰਾਸ਼ੀਆਂ ਬਾਰਾਂ
ਕਿਹੜੀ ਰਾਸ਼ੀ, ਕਿਹੜੇ ਘਰ ਵਿਚ
ਕੀ ਕਰਦੀ, ਕਿਸਮਤ ਕਹਿੰਦੀ
ਕਹਿੰਦੇ ਨੇ,
ਕਿ ਇਸੇ ਤਰ੍ਹਾਂ ਦੇ ਰਾਸ਼ੀ ਫਲ ਦੇ ਕਪਟ
ਕੁਲਹਿਣੀਆਂ ਰਾਸ਼ੀਆਂ ਤੈਨੂੰ ਲੈ ਆਂਦਾ
ਸੀ ਭੋਰਮਹਿਲ ਵਿਚ
ਇਹ ਬਾਰਾਂ ਨੂੰ ਯਾਦ ਕਰਦਿਆਂ
ਦਿਲ ਮੇਰਾ ਕੁਝ ਸਮਝ ਨਾ ਸਕਦਾ
ਏਥੇ ਸਮਝ ਬੇਸਮਝੀ ਹੋਈ
ਤੇ ਹਰ ਰਮਜ਼ ਬੇਸਮਝੀ ਹੋਈ
ਪੂਰਨ ਪੁੱਤਰਾ !
ਇਕ ਗੱਲ ਆਖਾਂ ਸਮਝ ਲਏਂਗਾ ?
ਪੂਰਨ_ ਕਿਉਂ ਨਹੀਂ ਮਾਤਾ !
ਮਾਂ_ ਪੂਰਨ ਤੇਰੀ ਮਾਂ ਬੁੱਢੜੀ ਹੋ ਗਈ ਸਮਝ ਲਉ
ਬੁੱØਢਿਆਂ ਆਖਰ ਕੀ ਕਰਨਾ  ?
ਪੂਰਨ_ ਪਤਾ ਨਹੀਂ ਮਾਂ
ਮਾਂ_ ਬੁੱØਢਿਆਂ ਛੇਕੜ ਮਰਨਾ ਹੁੰਦੈ
ਆਪਣੀ ਉਮਰ ਹੰਢਾ ਲੈਣੀ
ਤੇਰੀ ਮਾਂ ਨੂੰ ਵੀ ਇੰਝ ਹੀ ਹੋਣਾ ਪੈਣੈ
ਪੂਰਨ_ ਨਾ ਨਾ ਮਾਂ, ਏਦਾਂ ਨਾ ਆਖੀਂ
ਮਾਂ_ ਹਾਂ ਪੂਰਨ,
ਏਦਾਂ ਹੀ ਹੁੰਦੈ
ਮੇਰੀ ਵੀ ਇਕ ਮਾਂ ਹੁੰਦੀ ਸੀ
ਬੁੱਢੜੀ ਹੋਈ
ਛੇਕੜ ਉਮਰ ਖੰਘਾਲੀ, ਮੋਈ
ਪੂਰਨ_ ਮਾਂ ਪੜ੍ਹਿਆ ਮੈਂ, ਸੁਣਿਆਂ ਇਹ ਸਭ ਕੁਝ
ਪਰ ਅੱਜ ਤੂੰ ਕਿਉਂ ਆਖੀ ਜਾਂਦੀ ਏਂ ?
ਮਾਂ_ ਮੈਂ ਪਹਿਲੋਂ ਪੁੱØਛਿਆ ਸੀ ਤੈਨੂੰ
ਸਮਝ ਲਵੇਂਗਾ ?
ਝੱਲ ਲਵੇਂਗਾ ?
ਤਾਂ ਮੈਂ ਆਖਾਂ  !
ਪੂਰਨ_ ਪਤਾ ਨਹੀਂ ਮਾਂ ਕੀ ਹੋਣਾ  !
ਪਰ ਮਾਂ ਰਾਣੀ
ਮੇਰੀ ਮਾਂ
ਲੱਗਦਾ  ਕਿ, ਸਮਝ ਲਵਾਂਗਾ
ਮਾਂ_ ਤਾਂ ਪੂਰਨ ਮਨ ਨੂੰ ਸਮਝਾ ਲੈ
ਤੇ ਤਿਆਰ ਹੋ
ਪੂਰਨ_ ਹਾਂ ਮਾਤਾ ਮੈਂ ਸਮਝ ਲਵਾਂਗਾ
ਮੈਨੂੰ ਰਤਾ ਅਸੀਸ ਦੇ ਦੇਈਂ
ਝੱਲ ਲਵਾਂਗਾ
ਮਾਂ_ ਪਹਿਲਾ ਸੱਚ
ਪੂਰਨ ਕਿ ਮੈਂ ਕੋਈ ਰਾਣੀ ਮਾਂ ਨਹੀਂ
ਪੂਰਨ_ ਮਾਂ ਮਾਂ•••
ਮਾਂ_ •••ਹਾਂ ਹਾਂ, ਬਿਲਕੁਲ, ਬਿਲਕੁਲ
ਸਮਝ ਲਈਂ ਕਿ ਜਿੱਦਾਂ ਤੇਰਾ ਨਾਂ ਪੂਰਨ
ਮੈਨੂੰ ਵੀ ਰਾਣੀਕਹਿੰਦੇ ਨੇ
ਪੂਰਨ_ ਪਰ ਮੈਂ ਕਿਵੇਂ ਸਮਝ 'ਲਾਂ ਮਾਤਾ !
ਸਾਰੀ ਦੁਨੀਆਂ ਰਾਣੀ ਮਾਂ, ਰਾਣੀ ਮਾਂ ਆਖੇ
ਸਾਰੀ ਦੁਨੀਆਂ ਈਂ ਝੂਠ ਬੋਲਦੀ ?
ਮਾਂ_ ਹਾਂ ਪੁੱਤਰਾ ਸਭ ਝੂਠ ਬੋਲਦੇ
ਜਾਂ ਕਹਿ ਲੈ ਕਿ ਮਜਬੂਰੀ ਵੱਸ
ਪੂਰਨ_ ਪਰ ਮਾਂ ਇਹ ਕਿਹੜੀ ਮਜਬੂਰੀ
ਸਮਝ ਸਭੋ ਹੱਸਦੇ, ਵਸਦੇ ਮਜਬੂਰੀ ਕਾਹਦੀ !
ਸਭ ਦੇ ਚਿਹਰੇ ਖਿੜੇ ਖਿੜੇ
ਮਜਬੂਰੀ ਕਾਹਦੀ !
ਮਜਬੂਰੀ ਦਾ ਝੂਠ ਬਹੁਤ ਜ਼ਿਆਦਾ ਨਹੀਂ ਟਿਕਦਾ
ਝੂਠ ਦੀਆਂ ਨਜ਼ਰਾਂ•••
ਮਾਂ_ •••ਹਾਂ ਪੂਰਨ ਟਿਕਦੀਆਂ ਨਾਹੀਂ
ਤਾਂ ਫਿਰ ਏਦਾਂ ਸਮਝੀਂ
ਏਸ ਝੂਠ ਵਿਚ,
ਕਿੰਨੇ ਸੱਚ ਸਮਾ ਸਕਦੇ ਨੇ
ਜਾਂ ਕਹਿ ਲੈ ਇਸ ਰਾਣੀ
ਸਾਹਵੇਂ ਕੀ ਮਹਾਰਾਣੀ
ਕੀ ਪਟਰਾਣੀ
ਤੇਰੀ ਮਾਂ ਸਭਨਾਂ ਤੋਂ ਵੱਡੀ
ਕਿਉਂਕਿ ਇਸਨੇ ਪੂਰਨ ਗੋਦੀ ਪਾਇਆ
ਗੋਦ ਖਿਡਾਇਆ
ਦੁੱਧ ਚੁੰਘਾਇਆ
ਪੂਰਨ_ ਏਦਾਂ ਕਹਿ ਮਾਤਾ ਮੇਰਾ ਮਨ ਸ਼ਾਂਤ ਹੋ ਗਿਆ
ਝੂਠ ਹੋਏ ਬੇਸ਼ੱਕ, ਮੇਰੀ ਮਾਂ, ਰਾਣੀ ਹੀ
ਮਾਂ_ ਸ਼ਾਬਾਸ਼ ਪੁੱਤਰਾ ਅੱਜ ਮਨ ਤੋਂ ਰਾਜ਼ੀ ਮੈਂ ਹੋਈ ਆਂ
ਏਨੀ ਆਪਣੇ ਆਪ ਬੇਗਾਨੀ ਬਣੀ ਪਈ ਸਾਂ
ਹਾਂ ਪੁੱਤਰਾ ਮੈਂ ਰਾਣੀ ਹੀ ਹਾਂ
ਪੂਰਨ ਨਾ ਮਾਂ ਨਾ ਏਦਾਂ ਨਾ ਆਖੀਂ
ਨਾ ਨਾ ਮਾਤਾ
ਮੈਥੋਂ ਇਹ ਕੁਝ ਝੱਲ ਨਹੀਂ ਹੋਣਾ
ਬਾਕੀ ਉਮਰ ਰੋਣਾ ਰੋਣਾ
ਮੇਰੀ ਰਾਣੀ ਮਾਂ, ਏਦਾਂ ਮੁੜ ਕੇ ਨਾ ਆਖੀਂ
ਮੇਰੀ ਮਾਂ ਤੂੰਹੀਉਂ, ਮੇਰੀ ਮਾਤਾ, ਤੂੰਹੀਉਂ ਹੈਂ !
ਸਮਝੀਂ !
ਮਾਂ_ ਹਾਂ ਪੁੱਤਰਾ ਤੇਰੀ ਹੀ ਮਾਂ ਹਾਂ
ਲੇਕਿਨ ਪੂਰਨ ਅੱਜ ਮੇਰਾ ਮਨ
 ਕਿ ਜੋ ਕੁਝ ਝੂਠ ਬੋਲਿਆ, ਹੁਣ ਤੱਕ
ਤੇਰੇ ਮੂਹਰੇ ਸਭ ਕੁਝ ਬੋਲ ਦਿਆਂਗੀ
ਫਿਰ ਮੇਰਾ ਮਨ ਰਾਜ਼ੀ ਰਾਜ਼ੀ
ਪੂਰਨ_ ਚਲ ਫਿਰ ਮਾਤਾਤੂੰ ਰਾਜ਼ੀ ਤੇਰਾ
ਤੇਰਾ ਬੇਟਾ ਰਾਜ਼ੀ
ਕਹਿ ਜੋ ਕਹਿਣਾ
ਮਾਂ_ ਤੈਨੂੰ ਜੰਮਣ ਵਾਲੀ ਮਾਤਾ ਹੋਰ ਕੋਈ ਸੀ
ਪੂਰਨ_ ਚੱਲ ਮੰØਨਿਆ ਮਾਂ ਤੂੰ ਸੱਚੀ
ਫਿਰ ਇਹ ਜੰਮਣ ਵਾਲੀ ਕਾਹਦੀ
ਜਿਸ ਨੇ ਮੈਨੂੰ, ਆਪਣੀ ਗੋਦੀ ਵਿਚੋਂ ਹੀ ਪਰਦੇਸੀ ਕੀਤਾ
ਮਾਂ_ ਨਾ ਪੁੱਤਰ
ਉਸ ਨੇ ਨਹੀਂ ਪਰਦੇਸੀ ਕੀਤਾ
ਉਹ ਤਾਂ ਪੁੱਤਰਾ ਆਪ ਸਗੋਂ ਪਰਦੇਸਣ ਹੋਈ
ਅਜੇ ਤੀਕ ਜਾਂਦੀ  ਰੋਈ
ਤੂੰ ਤਾਂ ਉਸ ਨੂੰ ਨਜ਼ਰ ਨਾ ਆਇਉਂ
ਬਾਕੀ ਉਹ ਕੁਝ ਵਿੰਹਦੀ ਨਾਹੀਂ
ਪੂਰਨ
ਜੇ ਤੂੰ ਸਮਝ ਸਕੇਂ ਤਾਂ
ਤੈਨੂੰ ਸਾਰੇ ਰਾਜਕੁੰਵਰ ਹੀ ਆਂਹਦੇ ਨੇ ਨਾ !
ਪੂਰਨ_ ਹਾਂ ਹਾਂ ਮਾਤਾ !
ਮਾਂ_ ਤੇ ਮੈਨੂੰ ਰਾਣੀ ਮਾਂ ਆਂਹਦੇ
ਪੂਰਨ_ ਬਿਲਕੁਲ ਮਾਤਾ
ਮਾਂ_ ਲੇਕਿਨ ਤੇਰੇ ਪਿਤਾ ਸ੍ਰੀ ਮਹਾਰਾਜੇ ਬਾਰੇ ?
ਪੂਰਨ_ ਬਿਲਕੁਲ ਮਾਤਾ, ਉਸਦੀ ਬਾਤ ਕਿਸੇ ਨਾ ਪਾਈ
ਸੱਚੀ ਗੱਲ , ਮੇਰੇ ਮਨ ਵੀ ਕਦੀ ਨਾ ਆਈ
ਮੈਂ ਤਾਂ ਅੱਜ ਆਪੀਂ ਹਰਾਨ ਹਾਂ
ਇਹ ਕੀ ਹੋਇਆ ?
ਮਾਂ_ ਚੱਲ ਪੂਰਨ ਇਹ ਚਿੰਤਾ ਛੱਡ ਦੇ
ਤੇਰਾ ਪਿਤਾ ਮਿਲਾ ਦੇਵਾਂਗੀ
ਬਿਲਕੁਲ ਜਲਦੀ
ਪਰ ਇਹ ਅੱਜ ਦੀ ਹੁਣ ਦੀ, ਕੋਈ ਕਹਾਣੀ ਨਹੀਂਉਂ
ਪੂਰਨ_ ਫਿਰ ਮਾਂ ਇਹ ਕੀ ?
ਮਾਂ_ ਇਹ  ਅਸਲ ਕਹਾਣੀ, ਸੁਣਦਾ ਜਾ, ਸੁਣਦਾ ਜਾ ਪੂਰਨ
ਵਤ ਮੈਂ ਪੁੱਤਰਾ ਸੱਚ ਵਿਚ ਅੱਜ ਕੁਝ ਝੂਠ ਰਲਾਉਂਦੀ ਹੋਵਾਂ
ਸੁਣਦਾ ਜਾ, ਸੁਣਦਾ ਜਾ ਏਦਾਂ
ਸਿਆਲਕੋਟ ਇਕ ਬੜਾ ਨਗਰ
ਏਥੋਂ ਦਾ ਇਕ ਮਹਾਰਾਜਾ
ਏਥੋਂ ਦੀ ਇਕ ਮਹਾਰਾਣੀ, ਇਛਰਾਂ
ਤੈਨੂੰ ਜੰਮਣ ਵਾਲੀ ਮਾਂ, ਇਛਰਾਂ  ਪੂਰਨ
ਬਾਕੀ ਸਭ ਕੁਝ ਏਦਾਂ ਹੋਇਆ
ਇਹ ਵੀ ਇਕ ਸੁਪਨਾ ਹੀ  ਸੀ
ਇਹ ਸੁਪਨਾ ਸੰਪੂਰਨ ਹੋਇਆ
ਤੈਨੂੰ ਮਾਂ ਮਿਲਵਾ ਦੇਵਾਂਗੀ
ਫਿਰ ਮੈਂ ਤੁਰ ਜਾਵਾਂਗੀ ਕਿਧਰੇ
ਪੂਰਨ_ ਕਿਥੇ ਮਾਤਾ ?
ਮਾਂ_ ਜਿਥੇ ਕਿਧਰੇ ਕਹੇ ਵਿਧਾਤਾ
ਪੂਰਨ_ ਪਰ ਮਾਂ !
ਮਾਂ_ ਬੱਸ ਪੂਰਨ ਜੋ ਹੋਣਾ ਸੀ ਸੋ ਚੱØਲਿਆ
ਭੋਰਮਹਿਲ ਦੇ ਬੰਦ ਦਰਵਾਜ਼ੇ ਖੁੱਲ੍ਹ ਜਾਣੇ ਨੇ
ਰਾਜਮਹਿਲ ਵੱਲ ਸਿਆਲਕੋਟ ਵੱਲ
ਪੂਰਨ_ ਪਰ ਮਾਂ !
ਮਾਂ_ ਪੂਰਨ, ਅਜੇ ਕਹਾਣੀ ਸ਼ੁਰੂ ਹੋਵਣੀ
ਏਥੇ ਤੂੰ ਮੈਂ, ਸਭ ਕੁਝ ਹੱਸਦਾ ਹੱਸਦਾ ਖਿੜਿਆ ਖਿੜਿਆ ਹੋਇਆ
ਰਾਜ ਮਹਿਲ ਦੇ ਦਰ ਦਰਵਾਜ਼ੇ
ਬੜੇ ਅਜੀਬ ਕਹਾਣੀਆਂ ਕਹਿੰਦੇ
ਏਥੇ ਸ਼ੇਰ ਗਰਜਦੇ ਰਹਿੰਦੇ
ਏਥੇ ਹੰਝੂ ਕਿਰਦੇ ਰਹਿੰਦੇ
ਪਤਾ ਨਹੀਂ ਕਦ ਕੌਣ ਆਪਣਾ ਦੁਸ਼ਮਣ ਬਣਦਾ
ਜੇ ਕੋਈ ਸੁਪਨਿਆਂ ਵਿਚ ਬਰੜਾਵੇ
ਕੋਲ ਪਏ ਨੂੰ ਵੀ ਸਮਝ ਨਾ ਆਵੇ
ਪੂਰਨ_ ਏਨੀ ਉਮਰ ਮੇਰੀ, ਤੂੰ ਮੈਨੂੰ ਕਿਉਂ ਨਹੀਂ ਦੱØਸਿਆ ?
ਮਾਂ_ ਕੀ ਦੱਸਦੀ ਮੇਰੇ ਲਾਡਲਿਆ
ਜਿੰਨਾ ਤੂੰ ਸਾਨੂੰ ਖੁਦ ਸਾਨੂੰ
ਤੂੰ ਸਮਝਾਇਆ,
ਏਨਾਂ ਤਾਂ ਕੋਈ ਰਿਸ਼ੀ ਮੁਨੀ ਵੀ
ਸਾਨੂੰ ਨਾ ਸਮਝਾ ਸਕਦਾ ਸੀ
ਹੱਸਦਿਆਂ ਹੱਸਦਿਆਂ ਬਾਰਾਂ ਸਾਲ
ਲੰਘਾ ਚਲੇ ਹਾਂ
ਆਪਣੀ ਝੋਲੀ ਪਾ ਚਲੇ ਹਾਂ
ਬਾਕੀ ਬਚਦੀ ਉਮਰ
ਪਤਾ ਨਹੀਂ ਕਿੰਝ ਗੁਜ਼ਰੇਗੀ
ਲੇਕਿਨ, ਇਸ ਦੀ ਚਿੰਤਾ ਕਰਕੇ
ਕੀ ਕਰ ਲਾਂਗੇ !
ਰਾਜੇ, ਰਾਣੇ ਸਭ ਬੇਬਸ ਨੇ
ਸਿਰਫ ਅਸੀਂ ਹਾਂ
ਜਿਹੜੇ, ਬਾਰਾਂ ਬਰਸ
ਅਚਿੰਤੇ ਲੰਘ ਗਏ ਹਾਂ
ਪੂਰਨ_ ਪਰ ਤੂੰ ਤਾਂ ਬਾਹਰ ਜਾਣ ਦੀ ਮਾਤਾ
ਗੱਲ ਕਰਦੀ ਸੈਂ ?
ਮਾਂ_ ਹਾਂ, ਪੁੱਤਰਾ ਇਹ ਹੋਣਾ ਹੀ
ਮੈਂ ਤਾਂ ਤੈਨੂੰ ਇਹ ਦੱਸਣਾ
ਜੋ ਮੈਨੂੰ ਰਿਸ਼ੀਆਂ ਨੇ ਸੁਪਨੇ ਵਿਚ ਹੀ
ਉਹ ਏਦਾਂ
ਬਾਹਰ ਜਦੋਂ ਜਾਵੇਂਗਾ ਪੁੱਤਰਾ
ਭੋਰਮਹਿਲ 'ਚੋਂ
ਬਾਹਰ, ਤੇਰੀ ਮਾਂ ਇਛਰਾਂ ਹੋਵੇ
ਬੱਸ ਤੇਰੇ ਵੱਲ ਵੇਖੀ ਜਾਵੇ ਵੇਖੀ ਜਾਵੇ
ਮੂੰਹ ਅੰਦਰੋਂ ਇਕ ਹਲਕੀ ਜਿਹੀ ਆਵਾਜ਼ ਆਏਗੀ
'ਪੂਰਨ' ?
ਇਸ ' ਪਤਾ ਨਹੀਂ ਖੁਸ਼ੀਆਂ ਹੀ ਨੇ !
ਪਤਾ ਨਹੀਂ ਬੱਸ ਹੈਰਾਨੀ  !
ਜਾਂ ਯਾਦਾਂ ਨੇ !
ਜਾਂ ਰੱਬ ਅੱਗੇ ਫਰਿਆਦਾਂ ਨੇ !
ਪਤਾ ਨਹੀਂ ਕੋਈ ਮਿਲੇ ਭੁਲੇਖਾ !
ਪਤਾ ਨਹੀਂ ਚਿੰਤਾ ਦਾ ਲੇਖਾ !
ਜਾਂ ਗੱਭਰੂ ਪੁੱਤਰ ਲਈ ਕਿਧਰੇ
ਰਾਜਕੁਮਾਰੀ ਵਿੰਹਦੀ ਮਾਤਾ !
ਫਿਰ ਕੁਝ ਲਾਗੇ ਹੋ ਕੇ ਮਾਤਾ
ਪੁੱਤਰ ਨੂੰ ਇਉਂ ਚਿੰਬੜ ਜਾਵੇ
ਤਾਂ ਕਿ ਮਾਂ ਸਮਝੇ ਕਿ ਸੱਚ
ਹਾਂ ਇਹ ਸੱਚ ,
ਹਾਂ ਹਾਂ ਇਹ ਸੁਪਨਾ ਨਹੀਂ ਪੂਰਨ !
ਪੂਰਨ_ ਪਰ ਮਾਂ ਇਹ ਮੇਰੇ ਲਈ ਦੁਰਗਮ
ਪਲ ਹੋਣੇ ਨੇ,
ਸਾਰੇ ਹੀ ਕਿੰਝ ਸਾਂਭ ਸਕਾਂਗਾ !
ਮਾਂ_ ਆਖਰ ਪੁੱਤ ਸਮਝਣਾ ਪੈਣਾ
ਪੂਰਨ ਤੇਰੀ ਮਾਂ ਇਛਰਾਂ
ਪਰ ਮੈਂ ਤੇਰੀ ਮਾਂ ਰਹਿਣਾ
ਦੁਨੀਆਂ ਲਈ ਭੁਲੇਖਾ ਹੋਵੇ
ਪਰ ਪੂਰਨ ਦੁਨੀਆਂ ਤੋਂ ਪੂਰਨ ਨੇ ਕੀ ਲੈਣੈ
ਪੂਰਨ ਨੇ ਦੁਨੀਆਂ ਨੂੰ ਆਪ ਬੜਾ ਕੁਝ ਦੇਣੈ
ਦੇਣਹਾਰ ਬਹੁਤੇ ਨਹੀਂ ਹੁੰਦੇ
ਤੇ ਪੂਰਨ ਪੁੱਤ
ਮਾਂ ਇਛਰਾਂ ਨੂੰ ਵੇਖ ਵੇਖ ਕੇ
ਪੂਰਨ ਨੇ ਦੁਨੀਆਂ ਤੱਕ ਲੈਣੀ
ਹਾਂ ਉਹ ਦੁਨੀਆਂ
ਇਹ ਰਾਜੇ ਸਲਵਾਨ, ਤੇਰੇ ਬਾਪੂ ਦੀ ਦੁਨੀਆਂ
ਫਿਰ ਤੱਕਣੈ ਕਿ ਭੋਰਮਹਿਲ
ਕੋਈ ਹੋਰ ਮਹਿਲ ਸੀ
ਇਸ ਦੁਨੀਆਂ ਵਿਚ ਬਹੂੰ ਲਿਸ਼ਕੋਰਾਂ
ਪੂਰੀਆਂ ਅਜੇ ਨਾ ਖੁੱਲ੍ਹੀਆਂ ਅੱਖੀਆਂ
ਰਾਜਾ ਵੀ ਇਛਰਾਂ ਵਾਂਗੂੰ
ਪਿਤਾ ਸ੍ਰੀ ਵੀ ਬਣਨਾ ਚਾਹਵੇ
ਪਰ ਪੂਰਾ ਬਣਿਆ ਨਾ ਜਾਵੇ
ਬਾਰਾਂ ਸਾਲ ਬੜੇ ਦੁਨੀਆਂ ਦੇ
ਘੱØਟੋ ਘੱਟ ਸਲਵਾਨ ਲਈ ਤਾਂ
ਰਾਜੇ ਲਈ ਇਹ ਸੌਖਾ ਨਹੀਂਉਂ
ਰਾਜੇ ਦਾ ਚਿਹਰਾ ਬੇਸ਼ਕ ਕੁਝ ਖਿੜ ਜਾਂਦਾ
ਪਰ ਮੱØਥੇ ਤੇ ਕੁਝ ਕੁਝ ਲੀਕਾਂ
ਗੂੜ੍ਹੀਆਂ ਹੋਵਣ
ਪੂਰਨ_ ਇਹ ਕੀ ਮਾਤਾ !
ਮਾਂ ਮੇਰੀ, ਇਛਰਾਂ, ਤਾਂ ਮੈਨੂੰ ਗਲਵਕੜੀ
'ਚੋਂ ਨਿਕਲਣ ਨਾ ਦੇਵੇ
ਨਿਕਲਣ ਮਗਰੋਂ, ਠੰਢਾ ਤਾਜ਼ਾ ਸਾਹ ਲੈਂਦੀ
ਫਿਰ ਨਜ਼ਰਾਂ ਵੀ ਬੰਦ ਕਰ ਲੈਂਦੀ
ਇਹ ਕੀ ?
ਮਾਂ_ ਇਸ ਬਾਰੇ ਪੁੱਤ ਮੈਂ ਕੀ ਆਖਾਂ
ਇਹ ਆਖਣ ਦੀ ਬਾਤ ਨਹੀਂ
ਪੂਰਨ_ ਪਰ ਰਾਜਾ ਮਾਂ•••?
ਮਾਂ_ ਇਹ ਰਾਜਾ ਪੂਰਨ ਪਿਉ ਤੇਰਾ
ਅਸੀਂ ਤਾਂ ਇਸ ਰਾਜੇ ਦੀ ਦੁਨੀਆਂ
ਜੋ ਆਖੇ, ਅਸੀਂ ਸਭ ਕੁਝ ਕਰਨੈ
ਪੂਰਨ_ ਪਰ ਮਾਤਾ !
ਮਾਂ_ ਬੱਸ ਵੇਖੀ ਜਾਣੈ ਮਹਾਰਾਜੇ ਨੇ
ਵਲੀ ਬਾਪ ਰਾਜੇ ਦਾ ਸੁੰਦਰ ਰਾਜਕੁਮਾਰ
ਮਹਾਰਾਜੇ ਦੇ ਚਲੇ ਜਾਣ ਤੇ
ਤੂੰ ਤਖਤਾਂ ਦਾ ਦਾਅਵੇਦਾਰ
ਪੂਰਨ_ ਪਰ ਇੰਝ ਕਿੰਝ ਹੋਵੇਗਾ ਮਾਤਾ
ਭੋਰਮਹਿਲ ਵਿਚ ਰਹਿਣ
ਵਾਲੀਆਂ ਮੇਰੀਆਂ ਮਾਵਾਂ ਭੈਣਾਂ ਵੱਡੀਆਂ
ਜਿਵੇਂ ਕਿਸੇ ਬਸਤੀ ਤੇ ਨਗਰ ਗਿਰਾਂ ਵਿਚ ਹੁੰਦੈ
ਇਹ ਸਭ ਰਿਸ਼ਤੇ ਨਾਤੇ ਮਾਤਾ ?
ਮਾਂ_ ਪੂਰਨ ਰਾਜ ਮਹਿਲ ਵਿਚ ਕਹਿੰਦੇ
ਰਿਸ਼ਤੇ ਤੇ ਨਾਤੇ ਨਾ ਰਹਿੰਦੇ
ਪੂਰਨ ਏਥੇ ਜੇ ਕੋਈ ਰਹਿੰਦੈ, ਹਉਮੈਂ ਰਹਿੰਦੀ
ਇਸਦੀ ਰਾਜਮਹਿਲ, ਰਾਜੇ ਨੂੰ
ਸਮਝ ਨਾ ਪੈਂਦੀ
ਪੂਰਨ_ ਪਰ ਮਾਂ•••?
ਮਾਂ_ ਪੂਰਨ ਬਾਤ ਅਗਾਂਹ ਦੀ ਕੌੜੀ ਹੋਣੀ
ਪਰ ਇਹ ਜ਼ਹਿਰ ਪੀਵਣੀ ਪੈਣੀ
ਉਸ ਕਰ ਕੇ ਹੀ ਪੂਰਨ ਨੇ ਪੂਰਨ ਬਣਨਾ
ਪੂਰਨ_ ਪਰ ਮਾਂ ਪੂਰਨ
ਜ਼ਹਿਰ ਪੀਣ ਦੀ ਆਦਤ ਲੈ ਕੇ ਹੀ ਆਪਣੀ ਧਰਤੀ ਤੇ ਆਇਆ
ਤੇ ਕੁਝ ਜ਼ਹਿਰ ਪੀਣ ਲਈ ਮਾਂ ਤੈਨੂੰ ਵੀ ਲਾਇਆ
ਤੂੰ ਜੇ ਕੁਝ ਘੁੱਟ ਅੰØਮ੍ਰਿਤ ਮੈਨੂੰ ਨਾ ਦੇਂਦੀ
ਤਾਂ ਖਬਰੇ ਮੈਂ ਕੀ ਬਣ ਜਾਣਾ ਸੀ
ਹਾਂ ਮਾਤਾ ਤੂੰ ਰਾਜੇ ਦੀ ਦੁਨੀਆਂ ਕੀ ਆਖੀ ?
ਮਾਂ_ ਪੂਰਨ
ਤੇਰੇ ਪਿਉ ਦੀ ਦੁਨੀਆਂ ਬੜੀ ਨਿਰਾਲੀ
ਬਾਹਰੋਂ ਲਿਸ਼ਕੋਰਾਂ ਲਿਸ਼ਕੋਰਾਂ, ਅੰਦਰੋਂ ਖਾਲੀ
ਪੂਰਨ_ ਇਹ ਕਿੰਝ ਮਾਤਾ ?
ਮਾਂ_ ਇਹ ਵੀ ਪੂਰਨ, ਕਿਸੇ ਸਿਆਣੇ, ਦਾਨੇ
ਉਂਝ ਨਾਬੀਨੇ, ਮਜਬੂਰੀ ਵੱਸ ਕਿਧਰੇ ਮਹਿਲਾਂ 'ਚੋਂ ਕੇ
ਗੱਲ ਏਦਾਂ ਦੀ ਬਣਾ ਲਈ
ਰਾਜ ਮਹਿਲ 'ਚੋਂ ਤੁਰੀਆਂ ਬਾਤਾਂ
ਝੱਟ ਦੁਨੀਆਂ ਤੱਕ ਪਹੁੰਚ ਜਾਂਦੀਆਂ
ਦੁਨੀਆਂ ਵੀ ਬੇਵੱਸ ਹੁੰਦੀ
ਰਾਜੇ ਤੱਕ ਜਾਣਾ ਵੀ ਔਖਾ ਕਾਰਜ ਹੋਂਦੈ
ਰਾਜਾ ਵੀ ਬੱਸ ਸਹਿਜ ਸੁਭਾਵੀ ਦੁਨੀਆਂ ਤੱਕ ਨਾ ਜਾ ਸਕਦਾ
ਇਸੇ ਲਈ ਤਾਂ ਰਾਜੇ ਨੂੰ ਭਗਵਾਨ ਆਖ ਕੇ
ਖਹਿੜਾ ਜਿਹਾ ਛੁਡਾ ਲੈਂਦੇ ਹਾਂ
ਮੰਦਾ ਚੰਗਾ, ਕਹਿਣ ਕਹਾਉਣਾ
ਆਪਣੇ ਆਪੇ ਨੂੰ ਬਹਿਕਾਵਣ ਵਰਗਾ ਹੁੰਦੈ
ਭੋਰਮਹਿਲ ਵਿਚ ਰਾਜਾ ਤਾਂ ਕਿਧਰੇ ਵੀ ਨਾਹੀਂ
ਇਸੇ ਲਈ ਰਾਜੇ, ਰੱਬ ਦੀ ਏਥੇ ਨਾ ਪਰਛਾਈਂ
ਹਾਂ ਪੁੱਤਰਾ ਜਦ ਬਾਹਰ ਆਏਂਗਾ
ਪਹਿਲੀ ਨਜ਼ਰੇ ਕੰਬ ਜਾਵੇਂਗਾ
ਤੂੰ ਵੀ ਰਾਜਕੁਮਾਰ ਬਣਨ ਤੋਂ,
ਜਦੋਂ ਤਖਤ ਦੀ ਵਾਰੀ ਆਈ,
ਤੂੰ ਵੀ ਤਾਂ ਖਾਲੀ
ਲਿਸ਼ਕੋਰਾਂ ਨਾਲ ਭਿੜੇਂਗਾ
ਇਕ ਲੜਨਾ ਪੈਣਾ ਗੱਦੀ ਲਈ
ਦੂਜਾ ਆਪਣੇ ਨਾਲ ਲੜੇਂਗਾ
ਪੂਰਨ_ ਪਰ ਮਾਤਾ ਜੋ ਆਖੀ ਜਾਵੇਂ ਠੀਕ ਅਗਰ ਏਦਾਂ ਹੋਵੇ
ਮੈਨੂੰ ਤਖਤ ਨਹੀਂ ਚਾਹੀਦਾ
ਮਾਂ_ ਤੇਰੇ ਚਾਹਣ, ਨਾ ਚਾਹਣ ਨਾਲ ਕੋਈ ਫਰਕ ਪਏ ਨਾ
ਰਾਜਾ ਜੋ ਚਾਹਵੇ ਸੋ ਹੋਵੇ
ਇਸ ਲਈ ਰਾਜਕੁਮਾਰ ਜਦੋਂ ਰਾਜੇ ਦਾ ਬੇਟਾ ਬਣ ਜਾਵੇਗਾ
ਤੂੰ ਏਥੇ ਉਹ ਰਾਜਕੁੰਵਰ ਨਹੀਂ
ਇਹ ਕੋਈ ਹੋਰ ਕਹਾਣੀ ਹੋਵੇ
ਪੂਰਨ_ ਬਿਲਕੁਲ ਏਥੇ ਰਾਜਕੁੰਵਰ ਦੀਆਂ ਹੋਰ ਬਣਤਰਾਂ
ਹੋਰ ਛਿਲਤਰਾਂ ਸਮਝ ਗਿਆਂ
ਪਰ ਮਾਤਾ, ਏਥੇ ਮਾਂ ਮੇਰੀ
ਰਾਜਕੁੰਵਰ ਤਾਂ ਨਾਂ  ਮੇਰਾ
ਗਲੀ ਗੁਆਂਢ ਸਭੋ ਆਂਹਦੇ ਨੇ
ਅਜੇ ਤੀਕ ਮੈਨੂੰ ਸਬਕ ਨਾ ਆਇਆ
ਰਾਜਕੁੰਵਰ ਕੁਝ ਹੋਰ ਵਸਤ
ਜਿਸ ਵਿਚ ਕੁਝ ਵੀ ਆਪਣਾ ਨਾਹੀਂ
ਇਸੇ ਲਈ ਤਾਂ ਅੱਜ ਬੇਗਾਨਾ ਬਣ ਚਲਿਆ ਹਾਂ
ਆਪਣੇ ਨਾਲੋਂ
ਮੰØਨਿਆ ਇਹ ਵੀ ਝੱਲ ਲਵਾਂਗਾ
ਪਰ ਮਾਤਾ ਮੈਂ ਬਿਲਕੁਲ ਰਾਜਤਖਤ ਨਾਹੀਂ ਬਹਿਣਾ
ਬਾਕੀ ਜੋ ਹੋਣਾ ਹੋ ਜਾਵੇ
ਮਾਂ_ ਪੂਰਨ ਪੁੱਤ ਮੇਰਾ ਰਾਜਕੁਮਾਰ
ਪੁੱਤਰਾ ਬੜੀ ਸਾਧਨਾ ਤੇਰੀ
ਤੂੰ ਦੁਨੀਆਂ ਲਈ ਰਾਜਕੁਮਾਰ ਹਮੇਸ਼ਾ ਰਹੇਂਗਾ
ਅਗਲੀ ਮਨਸ਼ਾ ਵੀ ਪੂਰੀ ਹੋਵੇਗੀ ਤੇਰੀ
ਤੂੰ ਨਾ ਰਾਜਤਖਤ ਤੇ ਬਹਿਣਾ
ਪੂਰਨ_ ਮਾਤਾ ਮਾਤਾ ਇਹ ਕੀ, ਇਹ ਕੀ ?
ਤੇਰੀਆਂ ਅੱਖੀਆਂ ਵਿਚ ਇਹ ਅਥਰੂ !
ਕਿੰਝ ਦਰਿਆ ਬਣ ਗਏ ਅਚਾਨਕ !
ਤੂੰ ਮੈਨੂੰ ਰਾਜਤਖਤ ਤੋਂ ਵਿਹਲਾ ਕਰ ਕੇ
ਤੇ ਮੇਰਾ ਮਨ ਹੌਲਾ ਕਰ ਕੇ ਫਿਰ ਕਿਉਂ
ਫਿਰ ਕਿਉਂ ਰੋਈ ਜਾਵੇਂ ?
ਮਾਂ_ ਪੂਰਨ ਪੁੱਤਰ ਅੱØਗੇ ਜੋ ਹੋਣਾ  ਵਿਸਰੀ ਜਾਂਦਾ
ਮੈਨੂੰ ਵੀ ਕੁਝ ਸਮਝ ਨਾ ਆਂਦਾ
ਪੂਰਨ_ ਨਾ ਮਾਂ ਇਹ ਮੈਂ ਮੰਨਦਾ ਨਾਹੀਂ
ਤੇਰੇ ਅਥਰੂ, ਤੇਰਾ ਚਿਹਰਾ, ਤੈਨੂੰ ਝੂਠਿਆਂ ਪਾਈ ਜਾਂਦੈ
ਮਾਤਾ ਤੈਨੂੰ ਕੁਝ ਨਾ ਵਿਸਰੇ
ਮਾਂ ਤੇਰਾ ਪੂਰਨ ਤਾਂ ਹਰ ਗੱਲ ਸਮਝ ਰਿਹਾ
ਨਿਗਲ ਰਿਹਾ
ਹੁਣ ਕੁਝ ਝੂਠ ਕਹੀਂ ਨਾ ਮਾਤਾ
ਜੋ ਹੋਣਾ, ਸੋ ਹੋ ਰਹਿਣਾ
ਇਸ ਵਿਚ ਆਪਾਂ ਕੀ ਕਰ ਸਕਦੇ
ਮਾਤਾ ਜੋ ਹੋਣਾ ਸੋ ਕਹਿ ਦੇ
ਤੇਰਾ ਪੁੱਤ ਬਿਹਬਲ ਨਹੀਂ ਹੁੰਦਾ, ਲੈ ਪਾਣੀ ਪੀ
ਮਾਂ_ ਚੱਲ ਪੁੱਤਰਾ ਅਗਲੀ ਗੱਲ ਠੀਕ ਇਹੋ ਖੁਲ੍ਹ ਹੋਣੀ
ਮਹਾਰਾਜਾ ਸਲਵਾਨ ਦੀ ਇਕ  ਦੂਜੀ ਰਾਣੀ
ਪੂਰਨ_ ਮਾਂ, ਮੇਰੀ ਮਾਂ ਇਛਰਾਂ !
ਮਾਂ_ ਹਾਂ ਹਾਂ ਇਛਰਾਂ ਤਾਂ ਇਛਰਾਂ
ਪੂਰਨ ਪੁੱਤਰ ਜੰਮਣ ਵਾਲੀ
ਦੂਜੀ ਰਾਣੀ ਦਾ ਨਾਂ ਲੂਣਾ
ਇਉਂ ਹੋਇਆ ਕਿ ਜਦ ਮਾਂ ਤੇਰੀ
ਰਾਜਕੁੰਵਰ ਨੂੰ ਜਨਮ ਦੇਣ ਮਗਰੋਂ, ਝਟ ਮਗਰੋਂ
ਪੁੱਤ ਦਾ ਵਰਜਤ ਮੂੰਹ ਦੇਖਣ ਹਿੱਤ
ਜਲਦੀ ਭੋਰੇ ਪਾ ਦੇਂਦੇ ਨੇ
ਪਰ ਇਛਰਾਂ ਭੁੱਲ ਜਾਂਦੀ
ਜੇ ਮਾਂ ਹਾਂ ਤਾਂ ਮਹਾਰਾਣੀ ਵੀ
ਰਾਣੀ ਦਾ ਰੋਣਾ ਨਹੀਂ ਬਣਦਾ
ਇਸੇ ਲਈ ਸਲਵਾਨ ਜਦੋਂ ਇਛਰਾਂ ਤੇ ਦੰਦ ਕਰੀਚੀ ਜਾਵੇ
ਤੇ ਅੱØਗੋਂ ਕੁਝ ਸਮਝ ਨਾ ਆਵੇ
ਉਹ ਵੀ ਛੇਕੜ ਆਪਣੇ ਹੱਥੀਂ
ਰਾਣੀ ਦੇ ਮਹਿਲਾਂ ਦਾ ਜੰਦਰਾ ਮਾਰ ਆਪ
ਜਾ ਤਖਤੀਂ ਬਹਿੰਦਾ
ਚਿਹਰੇ ਤੇ ਤਰਥੱਲੀਆਂ ਜਿਹਾ ਇਸ਼ਾਰਾ ਕਰਦਾ
ਸਭੋ ਮੰਤਰੀ ਇਕ ਇਕ ਕਰ ਕੇ ਤੁਰ ਜਾਂਦੇ ਨੇ
ਹੁਣ ਏਥੇ ਸਭ ਚੁੱਪਚਾਪ
ਤੇ ਚੁੱਪ ਚਾਪ ਉਜਾੜ ਜਿਹੀ
ਮਹਿਲਾਂ ਵਿਚ ਉਜਾੜਾ ਹੋਵੇ
ਰਾਜਾ ਇਕ ਦਮ ਉਠ ਖਲੋਵੇ
ਪੂਰਨ_ ਅੱØਗੇ ਮਾਂ !
ਕਿੰਝ ਉਠਿਆ ਰਾਜਾ
ਰਾਜੇ ਦੇ ਮੱØਥੇ ਤਾਂ ਵਿੰਗ ਵਲੇਵੇਂ ਹੋਣੇ
ਲਗਦੈ ਮਾਤਾ ਕੁਝ ਤਰਥੱਲੀਆਂ ਬਾਹਰ ਆਉਣਗੀਆਂ
ਮਾਂ_ ਹਾਂ, ਹਾਂ ਪੁੱਤਰਾ
ਬੇਬਸ ਰਾਜਾ, ਇਛਰਾਂ ਵੱਲ ਉਂਝ ਵੇਖ ਨਾ ਸਕਦਾ
ਇਛਰਾਂ ਖਾਤਰ ਰਾਜ ਭਾਗ
ਕੋਈ ਮਤਲਬ ਨਾਹੀਂ
ਇਛਰਾਂ ਸਿਰਫ ਉਡੀਕੀ ਜਾਣੈ ਪੁੱਤ ਪੂਰਨ ਨੂੰ
ਬਾਰੀਂ ਬਰਸੀਂ ਬਾਹਰ ਆਂਵਦੇ ਪੁੱਤ ਪੂਰਨ ਨੂੰ
ਨਾ ਉਸ ਲਈ ਮਹਿਲਾਂ, ਨਾ ਰਾਜੇ ਦਾ ਮਤਲਬ ਹੀ
ਸਿਰਫ ਉਡੀਕਾਂ
ਤੇ ਸਲਵਾਨ ਸਮਝਦੈ ਇਛਰਾਂ ਇਛਾਵਰ
ਇਸੇ ਲਈ ਹੁਣ ਉਸ ਨੂੰ ਬੱਸ ਇਛਰਾਂ ਤੋਂ ਡਰ
ਬਾਰਾਂ ਬਰਸ ਕਿਵੇਂ ਗੁਜ਼ਰਨਗੇ
ਇਛਰਾਂ ਦਾ ਕੀ , ਪਟਰਾਣੀ ਮਹਾਰਾਣੀ
ਪਰ ਰਾਜੇ ਨੇ ਬਾਰਾਂ ਸਾਲ ਹਕੂਮਤ ਕਰਨੀ !
ਰਾਜੇ ਨੂੰ ਇਛਰਾਂ ਆਪਣੀ ਔਰਤ ਨਹੀਂ ਲੱਗਦੀ
ਬਾਰਾਂ ਬਰਸ ਬੜੀ ਬੇਚੈਨੀ
ਰਹਿਣੀ ਰਹਿਣੀ
ਪੂਰਨ, ਰਾਜਕੁੰਵਰ ਨੇ ਭੋਰਿਉਂ ਬਾਹਰ ਆਉਣਾ
ਇਸ ਵਿਚ ਖ਼ਬਰੇ ਕੀ ਪੂਰਨ ਦਾ ਰੂਪ ਹੋਏਗਾ !
ਇਛਰਾਂ ਦੀਆਂ ਉਡੀਕਾਂ ਨੇ ਮਹਾਰਾਣੀ ਨੂੰ ਬੁੱØਢਿਆਂ ਕਰਨਾ ਹੀ
ਇਕ ਸ਼ੰਕੇ ਤੋਂ ਕਿੰਨਾ ਡਰਨਾ
ਜੇਕਰ ਕਿਧਰੇ ਪਰਜਾ ਵਿਚ ਇਹ ਖ਼ਬਰ ਪਹੁੰਚ ਗਈ !
ਸਲਵਾਨੀ ਦਾ ਰੂਪ ਵਿਗੜ 'ਜੇ !
ਰਾਜ ਮਹਿਲ ਦੀਆਂ ਫੌਜਾਂ ਰਾਜੇ ਨੂੰ ਕੀ ਆਖਣ
ਵੇਖਣ ਚਾਖਣ !
ਇਉਂ ਸਲਵਾਨ ਮਹਿਲ ਵਿਚ ਵੜ ਕੇ
ਸਾਰੇ ਬੰਦ ਦਰਵਾਜ਼ੇ ਕਰ ਕੇ
ਨੌਕਰ ਚਾਕਰ ਬਾਹਰ ਭੇਜ ਕੇ
ਕਲ੍ਹ ਸਾਰੇ ਮੰਤ੍ਰਲਾਯ ਨੂੰ ਬੁਲਵਾ ਲੈਣਾ
ਹੁਣ ਤਾਂ ਕੇਵਲ ਮਦੁਰਾਪਾਨ ਕਰੀ ਜਾਂਦਾ
ਊਚੀ ਊਚੀ ਕੰਧਾਂ ਅੰਦਰ ਚੀਕੀ ਜਾਂਦਾ
ਜੋ ਮੂੰਹ ਆਇਆ ਬੋਲੀ ਜਾਂਦਾ
ਹੱਸੀ ਜਾਂਦਾ, ਗਾਈ ਜਾਂਦਾ, ਰੋਈ ਜਾਂਦਾ
ਕੋਈ ਆਵਾਜ਼ ਬਾਹਰ ਨਾ ਆਉਂਦੀ
ਛੇਕੜ ਨੀਂਦਰ ਆਣ ਖਲੋਂਦੀ
ਨੀਂਦਰ ਮਗਰੋਂ ਅੱਖ ਖੁੱਲ੍ਹਦੀ
ਸਮਾਂ ਆਉਣ ਤੇ ਸਭੇ ਮੰਤਰੀ
ਤਖਤ ਦੁਆਲੇ ਕੇ ਬਹਿੰਦੇ
ਫਿਰ ਮਹਾਰਾਜ ਕਈ ਕੁਝ ਕਹਿ ਕੇ
ਨਾਲ ਚੁਨਿੰਦਾ ਘੋੜਸਵਾਰ ਲੈ
ਜੰਗਲੋ ਜੰਗਲੀ ਜਿਵੇਂ ਸ਼ਿਕਾਰ ਕਰਨ ਦਾ ਰਾਜੇ ਨੂੰ ਝੱਲ ਪੈਂਦਾ
ਸਭ ਹੈਰਾਨ ਹੋਈ ਜਾਂਦੇ ਨੇ
ਜਦੋਂ ਸ਼ਿਕਾਰੀ ਰਾਜਾ, ਥੱØਕਿਆ, ਟੁੱØਟਿਆ
ਕਿਤੇ ਆਰਾਮ ਲਈ ਥੋੜ੍ਹਾ ਸਮਾਂ ਲੋੜਦਾ
ਦੂਜੇ ਪਾਸਿਉਂ ਹੋਰ ਸ਼ਿਕਾਰੀ
ਮਿੱਤਰ ਰਾਜਾ ਆਣ ਬਹੁੜਦਾ
ਫੇਰ ਸ਼ਿਕਾਰ ਵਿਚਾਲੇ ਛੱਡ ਕੇ
ਮਿੱਤਰ ਰਾਜ ਮਹਿਲ ਤੁਰ ਪੈਂਦੇ ਨੇ
ਹੱਸਦੇ ਹੱਸਦੇ ਕੁਝ ਕੁਝ ਭੇਤ ਦਿਲਾਂ ਦੇ ਦੱਸਦੇ
ਕਿ ਸਲਵਾਨ ਅਚਾਨਕ, ਜਿਉਂ ਧਰਤੀ ਵਿਚ ਗੱØਡਿਆ
ਨਜ਼ਰਾਂ ਵਿਚ ਬਿਜਲੀ ਜਿਹੀ ਤ੍ਰਭਕੀ
ਇਹ ਕੀ ਇਹ ਕੀ
ਕੁਝ ਕੁੜੀਆਂ
ਜਿਧਰ ਨੂੰ ਮੁੜੀਆਂ
ਇਕ ਤੇ ਨਜ਼ਰ ਪਈ ਸਲਵਾਨੀ
ਉਹ ਮਿੱਤਰ ਨੂੰ ਕਹਿੰਦਾ ਰਾਜਾ ਇਹ ਤੇਰੀ ਨਗਰੀ
ਅਹੁ ਅਸਮਾਨੀ ਰੰਗ ਦੇ ਬਸਤਰ
ਪਾਈਂ ਮੁੜੀ ਕੁੜੀ
ਮੇਰੇ ਅੰਦਰ ਧੱਸ ਗਈ
ਤੂੰ ਮੇਰੇ ਤੋਂ ਕੁਝ ਨਹੀਂ ਪੁੱਛਣਾ
ਤੇ ਤੂੰ ਮੈਨੂੰ ਕੁਝ ਨਹੀਂ ਦੱਸਣਾ
ਜੇ ਤੇਰੇ ਵੱਸ
ਤਾਂ ਮੈਂ ਇਹ ਮਹਾਰਾਣੀ ਚਾਹੁੰਨਾ
ਤੇ ਅੰਦਰ, ਬੱਸ, ਤੋੜ ਤੀਕ ਵਸ ਜਾਣੀ ਚਾਹੁੰਨਾ
ਪੂਰਨ_ ਫਿਰ ਮਾਂ, ਫਿਰ ਮਾਂ
ਪਿਉ ਮੇਰੇ ਨੇ ਇਹ ਲੜਕੀ ਮਹਿਲੀ ਲੈ ਆਂਦੀ
ਉਮਰਾਂ ਦਾ ਕੋਈ ਖੌਫ਼ ਨਹੀਂ ਸੀ
ਤੇ ਪਰਜਾ ?
ਮਾਂ_ ਪਰਜਾ ਕੀ ਆਂਹਦੀ
ਅੰਦਰੋਂ ਸ਼ੂਦਰ ਆਂਹਦੀ, ਉਮਰੋਂ
ਧੀਆਂ ਵਰਗੀ
ਪਰ ਚਿਹਰੇ ਤੇ ਨਮਸਕਾਰ ਕਰਦੀ ਹੀ ਜਾਂਦੀ
ਰਾਜ ਮਹਿਲ ਵਿਚ ਲੂਣਾ, ਲੂਣਾ ਰਾਣੀ ਹੋ ਗਈ
ਤੇ ਇਛਰਾਂ ਤਾਂ ਜਿਵੇਂ ਅਚਾਨਕ ਕਿਧਰੇ ਖੋ ਗਈ
ਇਛਰਾਂ ਲਈ ਸਿਰਤਾਜ ਅਜਨਬੀ
ਰਾਜ ਅਜਨਬੀ
ਪੁੱਤ ਅਜਨਬੀ
ਉਮਰ ਅਜਨਬੀ
ਨਗਰ ਅਜਨਬੀ
ਇਸ ਥਾਂ ਦਾ ਸਭ ਕੁਝ ਬੇਗਾਨਾ
ਪਰ ਏਥੇ ਬਾਰਾਂ ਬਰਸਾਂ ਤੋਂ ਮਗਰੋਂ ਮੇਰੇ ਪੂਰਨ ਆਉਣਾ
ਪੂਰਨ_ ਤੇ ਹੁਣ ਮਾਤਾ
ਬਾਰਾਂ ਸਾਲ ਲੰਘਾ ਲਏ ਆਪਾਂ !
ਹੁਣ ਕੀ ਹੋਸੀ !
ਮਾਂ_ ਪੂਰਨ ਸਭ ਕੁਝ ਹੁਣ ਹੋਣਾ
ਰਾਜੇ ਨੇ ਪੂਰਨ ਨੂੰ ਕਹਿਣੈ
ਮੇਰੇ ਸੁਹਣੇ ਰਾਜਕੁਮਾਰ, ਇਹ ਜੇ ਤੇਰੀ ਦੂਜੀ ਮਾਂ
ਪੂਰਨ_ ਦੂਜੀ ਮਾਂ !
ਮਾਂ_ ਹਾਂ, ਹਾਂ, ਬੇਟਾ ਦੂਜੀ ਮਾਂ
ਅਹੁ ਤੱਕ ਵੇਖ ਝਰੋਖੇ ਦੇ ਵਿਚ
ਇੱਤਰਾਂ ਪੁੱਤਰ ਨੂੰ ਅਸੀਸ ਦੇ
ਦੂਜੀ ਮਾਂ ਵੱਲ ਤੋਰ ਰਹੀ
ਮਾਂ ਲੂਣਾ ਪੂਰਨ ਨੂੰ ਤੱਕ ਕੇ
ਜਿਉਂ ਧਰਤੀ ਵਿਚ ਗੱਡੀ ਜਾਂਦੀ
ਨਜ਼ਰਾਂ ਵਿਚ ਬਿਜਲੀ ਜਿਹੀ ਤ੍ਰਭਕੀ
ਪੂਰਨ ਦੇ ਚਿਹਰੇ ਤੋਂ ਮਾਸਾ ਦੂਰ ਕਰੇ ਨਾਂ
ਪੂਰਨ ਪਹਿਲੀ ਵਾਰ ਨਾਰ ਨੂੰ ਦੇਖ ਰਿਹਾ
ਛੋਟੀ ਰਾਣੀ ਮਾਂ 'ਚੋਂ ਵਹਿਸ਼ੀ ਜੰਗਲੀ ਨਜ਼ਰ ਤੜਪਦੀ
ਜਿਉਂ ਜਿਉਂ ਪੂਰਨ ਲਾਗੇ ਜਾਂਦੀ
ਪੂਰਨ ਭੋਰੇ ਵਿਚ
ਨਗਰੀ ਦਾ ਖਿੜਿਆ ਚਿਹਰਾ, ਝੌਂਦਾ ਜਾਂਦਾ
ਫਿਰ ਪੂਰਨ ਬਿਨ ਮਾਂ ਵੱਲ ਵੇਖੇ, ਮੁੜ ਜਾਂਦਾ
ਫੇਰ ਕੜਕਦੀ ਲੂਣਾ ਪੂਰਨ !
ਰਾਣੀ ਦਾ ਅਪਮਾਨ ਕਰਨ ਦਾ ਕਰਮ ਪਤਾ  ?
ਪੂਰਨ ਕੁਝ ਨਾ ਬੋਲੇ, ਵਾਪਸ ਹੋ ਲਏ
ਲੂਣਾ ਰੋ ਲਏ
ਇਸ ਤੋਂ ਮਗਰੋਂ ਰਾਜਾ, ਰਾਜਾ ਬਣਦਾ ਜਾਂਦਾ
ਲੂਣਾ ਦਾ ਅਪਮਾਨ ਸੁਣੇਂਦਾ ਰਾਜ ਬਹਿਕਦਾ
ਸਜ਼ਾ ਸੁਣਾਉਂਦਾ ਤੇ ਪੂਰਨ ਅਪਰਾਧੀ ਹੁੰਦਾ
ਲੱਤਾਂ ਬਾਹਵਾਂ ਟੁੱਕ ਕੇ, ਅੰਨ੍ਹੇ ਖੂਹ ਸੁਟਵਾਉਂਦਾ
ਪੂਰਨ ਬਾਰਾਂ ਸਾਲ ਲੰਘਾਉਂਦਾ, ਗੋਰਖ ਆਉਂਦਾ
ਪੂਰਨ ਦੀ ਦੇਹ ਪੂਰੀ ਕਰਦਾ, ਜੋਗੀ ਬਣਨ ਜੋਗ ਬਣਵਾਉਂਦਾ
ਛੇਕੜ ਪੂਰਨ
ਆਪਣਾ ਮੋਇਆ ਬਾਗ ਹਰਾ ਕਰ ਦੇਂਦਾ
ਮਾਤਾ ਇਛਰਾਂ ਪੁੱਤਰ ਨੂੰ ਛਾਤੀ ਦੇ ਨਾਲ ਲਗਾਉਂਦੀ
ਲੂਣਾ ਆਉਂਦੀ, ਰੋਂਦੀ ਜਾਂਦੀ ਤੂੰ ਉਸ ਨੂੰ
ਵਰਦਾਨ ਦੇਵਨਾ, ਜੋ ਹੋਣਾ ਸੀ ਹੋਇਆ
ਛੇਕੜ ਮਾਂ ਤਾਂ ਮਾਂ
ਪੂਰਨ_ ਪਰ ਮਾਂ ਸਭ ਕੁਝ ਏਨੀ ਜਲਦੀ ਕਹਿ ਕਹਿ ਛੱØਡਿਆ , ਕਿਉਂ ਕਿਉਂ ਮਾਤਾ ?
ਮਾਂ_ ਸਮਾਂ ਨਹੀਂ
ਬਾਰਾਂ ਬਰਸ ਮੁੱਕਣ ਤੇ ਆਏ, ਅਹਿ ਦੋ ਪਲ ਬਚਦੇ ਖੁੱਚਦੇ ਨੇ
ਪੂਰਨ_ ਇਹ ਸਭ ਮੈਨੂੰ ਕਿਉਂ ਦੱØਸਿਆ  ?
ਮੈਂ ਇਹ ਭਾਰ ਉਠਾ ਕੇ ਚਹੁੰ ਕਦਮੀਂ ਨਾ ਚਲਣਾ
ਹਰ ਇਕ ਘੜੀ ਮੌਤ ਦੇ ਲਾਗੇ ਹੋ ਰਹਿੰਦੀ
ਜਿਉਣ ਮਰਨ ਵਿਚ ਪੂਰਨ ਕਿਥੇ
ਮਾਂ_ ਪੂਰਨ ਰਾਤੀਂ ਸੁਪਨੇ ਵਿਚ ਕੁਝ ਸਾਧੂ ਆਏ
ਆਂਹਦੇ, ਮਾਤਾ ! ਹੱਸਦਿਆਂ ਬਾਰਾਂ ਸਾਲ ਲੰਘਾ ਲਏ
ਹੁਣ ਦੁਨੀਆਂ ਤੱਕ, ਪੂਰਨ ਤੋਂ ਵੱਖ ਹੋਣਾ ਪੈਣੈ
ਪੂਰਨ ਤੋਂ ਵੱਖ ਹੋਣਾ ਪੈਣੈ
ਪੂਰਨ ਨਾਲ ਇਵੇਂ ਹੀ ਹੋਣੈ
ਜੇ ਪੂਰਨ ਨੂੰ ਦੱਸ ਦੇਵੇਂਗੀ ਇਕ ਵਾਰੀ
ਤੇਰਾ ਪੂਰਨ ਤੇਰੇ ਕੋਲ ਰਹੇਗਾ ਆਖਰ
ਉਹ ਵੀ ਜੋਗ ਲਏਗਾ ਤੂੰ ਬੱਸ ਏਨਾ
ਕਰਨੈ, ਪੂਰਨ ਘੁੱਟ ਕਾਲਜੇ ਲਾ ਕੇ ਸਿਰ ਤੇ
ਜਦੋਂ ਅਸੀਸ ਦੇਸ ਦਏਂਗੀ
ਪੂਰਨ ਸਭ ਕੁਝ ਭੁੱਲ ਜਾਵੇਗਾ
ਇਹ ਤਾਂ ਸਿਰਫ ਕਹਾਣੀ ਹੀ ਸੀ
ਜੋ ਹੁਣ ਸੱਚਮੁੱਚ ਸਭ ਕੁਝ ਹੋਣੈ
ਤੇ ਅਹੁ ਦੂਰ ਧੁੰਦਲਕੇ ਵਿਚ ਕੁਝ ਸ਼ਾਇਰ ਖੜ੍ਹੇ ਨੇ
ਕਾਦਰਯਾਰ, ਪ੍ਰੋਫੈਸਰ ਪੂਰਨ ਸਿਹੁੰ
ਸ਼ਿਵ ਕੁਮਾਰ ਬਟਾਲੇ ਵਾਲਾ
ਸ਼ਹਰਯਾਰ ! ਪੂਰਨ ਨੂੰ ਸਭ ਸ਼ਾਇਰ ਮਿਲਾ ਦਏ
ਜਿਸਦਾ ਜੀ ਆਉਂਦਾ  ਗਾਵੇ ਜੋ ਲਿਖੇ ਲਿਖਾਵੇ
ਪੂਰਨ ਨੇ ਪੂਰਨ ਰਹਿਣਾ
ਪੂਰਨ ਪੁੱਤਰਾ ਸਮਾਂ ਹੋ ਗਿਆ
ਹੁਣ ਇਹ ਮਾਤਾ ਨਹੀਂ ਮਿਲੇਗੀ
ਜੋਗੀ ਪੁੱਤਰਾ ਸਾਨੂੰ ਪੂਰਿਆਂ ਕਰ ਕੇ
ਤੂੰ ਆਪਣੇ ਮਾਰਗ ਵੱਲ ਤੁਰਿਐਂ
ਧੰਨ  ਪੂਰਨ
(ਪੂਰਨ ਭੋਰਮਹਿਲ 'ਚੋਂ ਬਾਹਰ ਆਦਾ   ਬਾਹਰ ਰੌਸ਼ਨੀ ਹੁੰਦੀ   ਪੂਰਨ ਚੁੰਧਿਆਈਆਂ ਅੱਖਾਂ ਮਲਦਾ, ਹੌਲੀ ਹੌਲੀ ਅੱਖਾਂ ਖੋਲ੍ਹਦਾ   ਮਾਂ ਨੂੰ ਵੇਂਹਦਾ  ਪਰ ਉਹ ਕਿਧਰੇ ਨਜ਼ਰ ਨਹੀਂ ਆਦੀ )
ਪੂਰਨ_ ਮਾਂ ਮਾਂ ਤੂੰ ਨਜ਼ਰੀਂ ਨਹੀਂ ਆਉਂਦੀ ?
ਕਿਧਰ ਤੁਰ ਗਈ ਮਾਤਾ ??
ਜੋ ਕਹਿੰਦੀ ਸੈਂ, ਕੀ ਕਹਿੰਦੀ ਸੈਂ
ਇਸ ਧਰਤੀ ਤੇ ਕੁਝ ਨਾ ਦਿਸਦਾ
ਹਾਂ ਅਹੁ ਦੂਰ ਜਿਹੇ ਕੁਝ ਦਿਸਦਾ
ਇਹ ਤਾਂ ਮੇਰੀ ਰਾਣੀ ਇਛਰਾਂ ਮਾਂ ਲਗਦੀ
ਤੇ ਅਹੁ ਸ਼ਾਇਦ ਕੋਈ ਮਹਾਰਾਜਾ
ਕਿਤੇ, ਕਿਤੇ ਸਲਵਾਨ ਨਾ ਹੋਵੇ
ਉਸ ਦੇ ਨਾਲ ਕੋਈ ਨਾਰੀ
ਇਹ ਤਾਂ ਜਿ ਲੂਣਾ ਲਗਦੀ
ਦੂਜੀ ਮਾਤਾ
ਸਿਆਲਕੋਟ ਮੈਂ ਬਾਰਾਂ ਬਰਸ
ਨਿਕਲ ਕੇ ਭੋਰੇ 'ਚੋਂ ਆਇਆ ਹਾਂ
ਸਹੀ ਸਲਾਮਤ ਹੁਣ ਤੂੰ ਜਾਣੇ
ਹੁਣ ਪੂਰਨ ਦਾ ਕੀ ਕਰਨਾ
ਇਸ ਨੇ ਕਿੰਝ ਜੀਣਾ ਮਰਨਾ
ਸ਼ਾਇਦ ਕਿਤੇ ਕੁਝ ਨਜ਼ਰੀਂ ਆਵੇ
ਇਸ 'ਚੋਂ ਪਹਿਲਾਂ ਮਾਂ ਲੱਭਣੀ
ਆਵਾਜ਼_ ਪੂਰਨ ਪੁੱਤਰਾ !
ਮੈਂ ਮਾਂ ਤੇਰੀ
ਪਰ ਹੁਣ ਮੈਨੂੰ ਵੇਖ ਸਕੇਂ ਨਾ
ਨਾ ਮੈਂ ਤੈਨੂੰ ਵੇਖ ਸਕਾਂਗੀ
ਆਪਾਂ ਬਾਰਾਂ ਬਰਸ ਅਜਨਬੀ ਵੇਖੇ ਵੀ ਨੇ
ਹੱਸਦਿਆਂ ਹੱਸਦਿਆਂ ਹੋਣੀ ਨਾਲ ਖੇਡਦੀ ਰਹਿੰਦੀ
ਮਾਤਾ ਤੇਰੀ
ਹੋਣੀ ਦੇ ਪਰਛਾਵੇਂ ਵਿੰਹਦੀ, ਸਹਿੰਦੀ ਸਹਿੰਦੀ
ਕਹਿੰਦੀ ਵੀ, ਤਾਂ ਕਿਸਨੂੰ ਕਹਿੰਦੀ
ਤੂੰ ਜਿ ਭੋਰੇ ਨੂੰ ਭੁੱਲ ਆਇਐਂ
ਰੱਬ ਕਰੇ ਭੁੱਲਦਾ ਰਹਿਸੇਂ
ਤੇਰੇ ਖ਼ਾਤਰ ਅਗਲੇ ਭੋਰੇ
ਤੇਰੀ ਉਮਰ ਉਡੀਕ ਰਹੇ ਨੇ
ਕਦੀ ਕਦੀ ਇਹ ਮਾਂ ਵੀ ਤੈਨੂੰ
ਸੁਪਨੇ ਵਿਚ ਨਜ਼ਰੀਂ ਆਵੇਗੀ
ਅੱਖ ਖੁੱØਲ੍ਹਿਆਂ ਸਭ ਭੁਲ ਜਾਵੇਗੀ

4 comments:

  1. This comment has been removed by the author.

    ReplyDelete
  2. ਖ਼ਤ : ਪਰਨਦੀਪ ਕੈਂਥ

    ਧਰਤੀ ਦੀ ਹਿੱਕ ਇਕ ਅਜਿਹਾ ਖੁਬਸੂਰਤ ਮੰਚ ਹੈ। ਜਿਸ ਉੱਤੇ ਅਣਗਿਣਤ ਜ਼ਿੰਦਗੀਆਂ ਆਪਣਾ-ਆਪਣਾ ਕਿਰਦਾਰ ਨਿਭਾਉਦੀਆਂ ਨੇ।ਜ਼ਿੰਦਗੀ ਵੀ ਤਾਂ ਇਕ ਨਾਟਕ ਹੀ ਹੈ।ਕੁਝ ਸੱਚ ਤੇ ਕੁਝ ਝੂਠ-ਕੁਝ ਏਧਰੋਂ ਤੇ ਕੁਝ ਉਧਰੋਂ-ਪਤਾ ਨਹੀਂ ਕੀ ਕੁਝ ਅਣਕਿਆਸਿਆ ਜਿਹਾ ਵਾਪਰਦਾ ਹੀ ਰਹਿੰਦਾ ਹੈ।ਦਿਸਹੱਦਾ ਵੱਖੋ-ਵੱਖਰੇ ਪਾਤਰਾਂ ਦਾ ਦਿਸ਼ਾ ਨਿਰਦੇਸ਼ਕ ਬਣ ਸਾਹਮਣੇ ਆਉਂਦਾ ਹੈ।
    "ਪੂਰਨ" ਇਕ ਅਜਿਹਾ ਪਾਤਰ ਹੈ ਜਿਸਨੇ ਆਪਣੀ ਜ਼ਿੰਦਗੀ ਦੌਰਾਨ ਕਈ ਸੰਤਾਪਾਂ ਨੂੰ ਝੱਲਿਆ ਤੇ ਆਹ ਤੱਕ ਵੀ ਨਾ ਕੀਤੀ-ਕਿਊਂਕਿ ਓਸਦੇ ਨਾਲ ਓਸਦੀ ਕਮਾਈ ਹੋਈ ਬੰਦਗੀ ਤੁਰਦੀ ਸੀ।
    "ਭੋਰੇ ਵਾਲਾ ਪੂਰਨ" "ਡਾ.ਸ਼ਹਰਯਾਰ" ਹੁਰਾਂ ਦੀ ਇਕ ਅਜਿਹੀ ਰਚਨਾ ਹੈ।ਜਿਸ ਵਿਚੋਂ ਕੁਝ ਲੁਕੇ ਹੋਏ ਤੱਥ ਪਾਠਕਾਂ ਦੇ ਰੂ-ਬ-ਰੂ ਹੋਣਗੇ।ਮੈਨੂੰ ਯਕੀਨ ਹੈ ਕਿ ਪਾਠਕ ਜ਼ਰੂਰ ਏਸ ਰਚਨਾ ਨੂੰ ਆਪਣੀ ਰੋਜ਼ ਮਰਾ ਦੀ ਜ਼ਿੰਦਗੀ ਵਿਚ ਢਾਲਕੇ ਇਕ ਪਾਕਿ ਪਵਿੱਤਰ ਚੁਗਿਰਦੇ ਦੀ ਰਚਨਾ ਕਰਕੇ ਇਕ ਨਵੀਂ ਸਵੇਰ ਨੂੰ ਆਮਦ ਆਖਣਗੇ-ਤੇ ਫਿਰ "ਪੂਰਨ" ਭੋਰੇ 'ਚੋਂ ਬਾਹਰ ਆ ਜਾਵੇਗਾ।

    ReplyDelete
  3. ਵਾਹਿਦ
    ਡਾ. ਸ਼ਹਰਯਾਰ ਆਪਣੀ ਰਚਨਾ ਭੋਰੇ ਵਾਲਾ ਪੂਰਨ ਵਿੱਚ ਪੂਰਨ ਭਗਤ ਨੂੰ ਨਵੇਂ ਅਰਥਾਂ 'ਚ ਪੇਸ਼ ਕਰਦਾ ਹੈ...ਡਾ. ਸਹਿਬ ਨੇ ਜਿਸ ਤਰ੍ਹਾਂ ਆਪਣੀ ਰਚਨਾ ਵਿੱਚ ਕੁਦਰਤ ਤੇ ਸਮਾਜ ਦਰਮਿਆਨ ਕਸ਼ਮਕਸ਼ ਨੂੰ ਮੂਰਤੀਮਾਨ ਕੀਤਾ ਹੈ। ਕਾਬਲ-ਇ-ਤਾਰੀਫ਼ ਹੈ। ਸਲਵਾਨ ਇੱਕ ਸ਼ਾਸ਼ਕ ਹੈ ਜੋ ਪੂਰਨ ਇੱਛਰਾਂ ਲੂਣਾ ਆਦਿ ਸਾਰਿਆਂ ਦਾ ਸ਼ੋਸ਼ਣ ਕਰਦਾ ਹੈ ਤੇ ਰਾਜੇ ਸਲਵਾਨ ਦਾ ਸ਼ੋਸ਼ਣ ਜੋਤਿਸ਼ਵਾਦ ਕਰਦਾ ਹੈ। ਇੰਝ ਇਹ ਵਰਤਾਰਾ ਮੁਸੱਲਸਲ ਜਾਰੀ ਹੈ। ਆਦਮੀ ਉਮਰ ਭਰ ਕਿਰਦਾਰ ਨਿਭਾਉਂਦਾ ਰਹਿੰਦਾ ਹੈ... ਕਿਰਦਾਰ ਜੋ ਸਮਾਜ ਆਦਮੀ ਤੇ ਥੋਪਦਾ ਹੈ... ਇਹਨਾਂ ਕਿਰਦਾਰਾਂ ਦੀ ਦੌੜ 'ਚ ਅਦਮੀ ਜੀਣ ਦੇ ਮੂਲ ਸੰਕਲਪ ਭੁੱਲ ਜਾਂਦਾ ਹੈ।ਰਾਜਾ ਸਲਵਾਨ ਰਾਜਾ ਹੋਣ ਕਰਕੇ ਆਪਣੇ 'ਤੇ ਪੂਰਨ ਰਾਹੀਂ ਆਉਣ ਵਾਲ਼ੀ ਮੁਸੀਬਤ ਟਾਲਣ ਲਈ ਪੂਰਨ ਨੂੰ ਬਾਰਾਂ ਸਾਲ ਭੋਰੇ ਵਿੱਚ ਪਾ ਦਿੰਦਾਂ ਹੈ। ਸਲਵਾਨ ਜੇ ਪਿਤਾ ਦੇ ਕਿਰਦਾਰ 'ਚ ਹੁੰਦਾ ਤਾਂ ਇੰਝ ਨਾ ਕਰਦਾ। ਰਾਣੀ ਇੱਛਰਾਂ ਵੀ ਮਾਂ ਤੇ ਰਾਣੀ ਦੇ ਦਵੰਦ ਵਾਲ਼ੀ ਸਜਾ ਭੌਗਦੀ ਹੈ, ਲੂਣਾ ਵੀ, ਪੂਰਨ ਵੀ, ਗੱਲ ਕੀ ਹਰੇਕ ਸ਼ਖ਼ਸ਼ ਹੀ ਕਿਰਦਾਰਾਂ ਵਿਚਲੀ ਕਸ਼ਮਕਸ਼ ਦਾ ਸ਼ਿਕਾਰ ਹੈ। 'ਇੱਕ ਚੰਗਾਂ ਸਮਾਜ ਉਸਾਰਨ ਦੀ ਲਾਲਸਾ ਤੇ ਆਦਮੀ ਦੀ ਸ਼ਾਸ਼ਕ ਪ੍ਰਵਿਰਤੀ ਕਿੰਝ ਇਨਸਾਨ ਤੋਂ ਇਨਸਾਨ ਦਾ ਸ਼ੋਸ਼ਣ ਕਰਵਾਉਦੀ ਹੈ। ਇਸ ਗੈਰ ਮਾਨਵੀ ਵਰਤਾਰੇ ਨੂੰ ਕਾਵਿ-ਖੰਡ 'ਚ ਬਾਖੂਬੀ ਵੇਖਿਆ ਜਾ ਸਕਦਾ ਹੈ।

    ReplyDelete
  4. ਸੰਤੋਖ ਸਿੰਘ
    ਆਸਟ੍ਰੇਲੀਆ
    ਡਾਕਟਰ ਸ਼ਹਿਰਯਾਰ ਦੇ ਨਾਟਕ ਪੂਰਨ ਬਾਰੇ ਮੇਰੇ ਵਿਚਾਰ
    ਗੱਲ ਸ਼ਾਇਦ ਉਸ ਸਮੇ ਦੀ ਹੀ ਹੋਵੇ ਜਦੋਂ ਮੇਰੀ ਉਮਰ ਵੀ ਤਕਰੀਬਨ ਪੂਰਨ ਦੇ ਭੋਰੇ ਵਿਚੋਂ ਨਿਕਲਣ ਸਮੇ ਜਿੰਨੀ ਸੀ ਕਿ ਇਕ ਦਿਨ ਘਰ ਵਿਚ ਫਿਰਦਾ ਇਕ ਕਿੱਸਾ ਵੇਖਿਆ ਗਿਆ। ਘਰ ਵੀ ਸਾਡਾ ਪਹਿਲਾਂ ਡੰਗਰਾਂ ਦੇ ਬੰਨ੍ਹਣ ਵਾਲ਼ੀ ਹਵੇਲੀ ਹੁੰਦੀ ਸੀ ਜੋ ਬਾਅਦ ਵਿਚ ਹੌਲ਼ੀ ਹੌਲ਼ੀ ਘਰ ਦਾ ਰੂਪ ਧਾਰਦੀ ਗਈ। ਇਸ ਦਾ ਬੂਹਾ ਪਿੰਡ ਦੇ ਗੁਰਦੁਆਰੇ ਦੇ ਬੂਹੇ ਨੂੰ ਸਾਹਮਣਾ ਹੁੰਦਾ ਸੀ। ਪਤਾ ਨਹੀ ਇਹ ਕਿੱਸਾ ਕਿਸੇ ਨੇ ਜਾਣ ਬੁਝ ਕੇ ਜਾ ਸੁਭਾਵਕ ਹੀ ਘਰ ਵਿਚ ਲਿਆ ਧਰਿਆ। ਉਸ ਸਮੇ ਅਚਨਚੇਤ ਫੜੇ ਅਤੇ ਪੜ੍ਹੇ ਗਏ ਇਸ ਕਿੱਸੇ ਵਿਚੋਂ ਦੋ ਲਾਈਨਾਂ ਹੁਣ ਵੀ ਯਾਦ ਨੇ; ਇਕ ਤਾਂ ਇਉਂ ਸੀ:
    ਕਾਦਰ ਯਾਰ ਮੀਆਂ ਪੂਰਨ ਭਗਤ ਤਾਈਂ
    ਪਿਓ ਨੇ ਜੰਮਦਿਆਂ ਕੈਦ ਕਰਵਾਇਆ ਏ।
    ਤੇ ਦੂਜੀ ਲਾਈਨ ਸੀ ਜਦੋਂ ਰਾਜੇ ਨੇ ਬਾਰਾਂ ਸਾਲਾਂ ਬਾਅਦ ਭੋਰਿਉਂ ਨਿਕਲ਼ੇ ਪੂਰਨ ਨੂੰ ਵਿਆਹ ਬਾਰੇ ਪੁੱਛਿਆ ਤਾਂ ਉਸ ਦੇ ਜਵਾਬ ਵਿਚ ਪੂਰਨ ਕੋਲ਼ੋਂ ਕੁਝ ਇਉਂ ਅਖਵਾਇਆ ਗਿਆ ਸੀ:
    ਜੇਹੜੇ ਚਾ ਖਾਤਰ ਲੋਕ ਵਿਆਹ ਕਰਦੇ
    ਉਹ ਮੇਰੇ ਮਨ ਅਜੇ ਚਾ ਨਾਹੀ।
    ਤੇ ਫਿਰ:
    ਵਿਆਹ ਦਾ ਇਕ ਬਰਸ ਚਾ ਹੁੰਦਾ
    ਪਿੱਛੋਂ ਭੱਜ ਜਾਂਦੀਆਂ ਨਾਲ਼ੀਆਂ ਨੇ।
    ਇਹ ਕਿੱਸਾ ਜਿਵੇਂ ਅਚਾਨਕ ਅੰਬਰੋਂ ਉਤਰਿਆ ਸੀ ਓਵੇਂ ਹੀ ਕਿਧਰੇ ਉਡਾਰੀ ਮਾਰ ਗਿਆ ਜਾਂ ਉਂਜ ਹੀ ਅਲੋਪ ਹੋ ਗਿਆ।
    ਇਹ ਕਿੱਸਾ ਪੜ੍ਹ ਕੇ ਬਾਕੀ ਪਾਠਕਾਂ ਵਾਂਗ ਹੀ ਮੇਰੀ ਹਮਦਰਦੀ ਵੀ ਜੇ ਕਿਸੇ ਨਾਲ਼ ਸੀ ਤਾਂ ਉਹ ਪੂਰਨ ਨਾਲ਼ ਹੀ ਸੀ। ਫਿਰ ਇਹ ਹੌਲ਼ੀ ਹੌਲ਼ੀ ਉਸ ਦੀ ਮਾਂ ਇੱਛਰਾਂ ਨਾਲ਼ ਵੀ ਹੋਣ ਲੱਗ ਪਈ।
    ਫਿਰ ਸੱਠਵਿਆਂ ਵਾਲ਼ੇ ਦਹਾਕੇ ਦੌਰਾਨ, ਪੰਜਾਬੀ ਕਾਵਿ ਸੰਸਾਰ ਵਿਚ ਸਮਾ ਆਇਆ ਸ਼ਿਵ ਦੀ ਚੜ੍ਹਤ ਦਾ। ਉਸ ਨੇ ਨਵੇਂ ਜ਼ਾਵੀਏ ਤੋਂ ਇਸ ਘਟਨਾ ਨੂੰ ਨਵਾਂ ਤੇ ਵਿਕੋਲਿਤਰਾ ਰੂਪ ਦੇ ਕੇ ਪਾਠਕਾਂ ਦੀ ਸੋਚ ਦਾ ਕਾਂਟਾ ਹੀ ਬਦਲ ਦਿਤਾ। ਜਿਥੇ ਪਹਿਲਾਂ ਲੋਕਾਂ ਦੀ ਹਮਦਰਦੀ ਪੂਰਨ ਨਾਲ਼ ਸੀ ਓਥੇ ਉਸ ਤੋਂ ਹਟ ਕੇ ਲੂਣਾ ਨਾਲ਼ ਹੋ ਗਈ। ਇਹ ਕਵੀ ਦੀ ਕਲਪਣਾ ਦਾ ਕਮਾਲ ਸੀ। ਲੂਣਾ ਮੈ ਪੜ੍ਹ ਤਾਂ ਨਹੀ ਸਕਿਆ ਪਰ ਦੂਜੇ ਲੇਖਕਾਂ ਵੱਲੋਂ ਇਸ ਬਾਰੇ ਲਿਖੇ ਗਏ ਲੇਖਾਂ ਰਾਹੀ, ਸਮੇ ਸਮੇ ਕੁਝ ਤੁਕਾਂ ਮੇਰੀਆਂ ਅੱਖਾਂ ਅੱਗੇ ਵੀ ਆ ਜਾਂਦੀਆਂ ਰਹੀਆਂ। ਠੀਕ ਹੈ ਕਿ ਇਕ ਬੁੱਢੇ ਰਾਜੇ ਨੇ ਇਕ ਗਰੀਬ ਦੀ ਜਵਾਨ ਧੀ ਲੂਣਾ ਨੂੰ ਵਿਆਹ ਕੇ, ਉਸ ਜਵਾਨ ਜਹਾਨ ਮੁਟਿਆਰ ਨਾਲ਼ ਬੇਇਨਸਾਫ਼ੀ ਕੀਤੀ ਸੀ ਪਰ ਅਜਿਹਾ ਬਲਵਾਨਾਂ ਨੇ ਮਨੁਖੀ ਇਤਿਹਾਸ ਦੇ ਕੇਹੜੇ ਯੁੱਗ ਵਿਚ ਨਹੀ ਕੀਤਾ! "ਸਕਤੇ ਦਾ ਸੱਤੀਂ ਵੀਹੀਂ ਸੌ।" ਹਮੇਸ਼ਾਂ ਹੀ ਹੁੰਦਾ ਰਿਹਾ ਹੈ। ਇਸ ਜ਼ਿਆਦਤੀ ਕਾਰਨ ਲੂਣਾ ਨੂੰ ਹਾਣ ਪਰਵਾਣ ਨਾ ਮਿਲ਼ਿਆ ਪਰ ਇਸ ਦਾ ਇਹ ਮਤਲਬ ਨਹੀ ਕਿ ਉਹ ਕਿਸੇ ਮਾਂ ਦੇ ਤੇ ਪਿਓ ਦੇ ਇਕਲੌਤੇ ਪੁੱਤਰ ਦਾ ਇਸ ਤਰ੍ਹਾਂ ਘਾਣ ਕਰਵਾ ਦੇਵੇ। ਉਸ ਉਪਰ ਹੋਏ ਇਸ ਜ਼ੁਲਮ ਦਾ ਬਦਲਾ ਜ਼ਾਲਮ ਤੋਂ ਲੈਣ ਦੀ ਬਜਾਇ ਲੂਣਾ ਨੇ ਇਕ ਹੋਣਹਾਰ ਨੌਜਵਾਨ ਦੀ ਜ਼ਿੰਦਗੀ ਖ਼ਤਮ ਕਰਨ ਦੇ ਨਾਲ਼ ਨਾਲ਼ ਇਕ ਮਾਂ ਦੀਆਂ ਅੱਖਾਂ ਦਾ ਨੂਰ ਵੀ ਉਸ ਤੋਂ ਖੋਹ ਲਿਆ। ਉਸ ਵਿਚਾਰੀ ਮਾਂ ਇੱਛਰਾਂ ਦਾ ਕੀ ਕਸੂਰ ਜਿਸ ਨੂੰ ਜਨਮ ਤੋਂ ਦੇਣ ਤੋਂ ਬਾਅਦ ਪੁੱਤਰ ਦੇ ਬਾਰਾਂ ਸਾਲ ਦਰਸ਼ਨ ਨਾ ਹੋ ਸਕੇ, ਤੇ ਜੇ ਹੋਏ ਹੀ ਤਾਂ ਸਿਰਫ਼ ਇਕੋ ਝਲਕ ਹੀ, ਤੇ ਸੌਂਕਣ ਨੇ ਉਸ ਨੂੰ ਉਸ ਦੇ ਪਿਓ ਤੋਂ ਹੀ ਪਾਰ ਬੁਲਵਾਇਆ!
    ਜਿਥੋਂ ਤੱਕ ਡਾਕਟਰ ਸੰਤੋਖ ਸਿੰਘ ਸ਼ਹਿਰਯਾਰ ਵੱਲੋਂ ਰਚਿਤ ਇਸ ਲੋਕ ਗਾਥਾ ਦੇ ਇਕ ਭਾਗ ਦੀ ਰਚਨਾ ਦਾ ਸਬੰਧ ਹੈ, ਡਾਕਟਰ ਸਾਹਿਬ ਨੇ ਪੂਰਨ ਦੇ ਬਾਰਾਂ ਵਰ੍ਹੇ ਭੋਰੇ ਵਿਚਲੇ ਜੀਵਨ ਦੇ, ਕਾਲਪਨਿਕ ਸ਼ਕਤੀ ਦਾ ਪ੍ਰਯੋਗ ਕਰਦਿਆਂ ਹੋਇਆਂ, ਆਪਣੀ ਅਨੁਭਵਤਾ ਰਾਹੋਂ ਦਰਸ਼ਨ ਕਰਵਾਏ ਹਨ। ਪਹਿਲੇ ਕਵੀਆਂ ਨੇ ਬੈਂਤਾਂ ਜਾਂ ਕਾਵਿ ਦੇ ਹੋਰ ਤੋਲਾਂ ਵਿਚ ਇਸ ਲੋਕ ਕਹਾਣੀ ਨੂੰ ਬਿਆਨਿਆ ਹੈ ਪਰ ਡਾ. ਸ਼ਹਿਰਯਾਰ ਨੇ ਇਸ ਨੂੰ ਨਾਟਕੀ ਰੂਪ ਵਿਚ ਪਾਠਕਾਂ ਦੇ ਪੇਸ਼ ਕੀਤਾ ਹੇ ਤੇ ਕੀਤਾ ਵੀ ਇਸ ਦੇ ਅਜਿਹੇ ਭਾਗ ਨੂੰ ਜੋ ਬਾਕੀ ਕਵੀਆਂ ਨੇ, ਸ਼ਾਇਦ ਨਿਗੂਣਾ ਜਾਣ ਕੇ, ਅੱਖੋਂ ਪਰੋਖੇ ਕਰ ਛੱਡਿਆ ਹੈ।
    ਅਲੋਚਨਾ ਜਾਂ ਸਮਾਲੋਚਨਾ ਦੀ ਵਿਧਾ ਤੋਂ ਅਣਜਾਣ ਹੋਣ ਕਰਕੇ, ਮੈ ਇਸ ਰਚਨਾ ਦਾ ਕੋਈ ਸਾਹਿਤਕ ਮੁਲੰਕਣ ਕਰ ਸਕਣ ਤੋਂ ਅਸਮਰਥ ਹਾਂ। ਹਾਂ, ਏਨਾ ਜਰੂਰ ਆਖ ਸਕਦਾ ਹਾਂ ਕਿ ਡਾਕਟਰ ਸਾਹਿਬ ਨੇ ਇਸ ਪੰਜਾਬ ਵਿਚਲੇ ਸਮਾਜਕ ਅਤੇ ਧਾਰਮਿਕ ਦਾਇਰਿਆਂ ਵਿਚ ਵਿਚਰ ਰਹੀ ਯੁੱਗਾਂ ਪੁਰਾਣੀ ਕਹਾਣੀ ਦੇ ਇਕ ਹਿੱਸੇ ਨੂੰ ਬਹੁਤ ਹੀ ਖ਼ੂਬੀ ਸਹਿਤ ਬਿਆਨਿਆ ਹੈ। ਇਹ ਵੀ ਪੰਜਾਬੀ ਦਾ ਇਕ ਕਾਵਿ ਸ਼ਾਹਕਾਰ ਆਖਿਆ ਜਾ ਸਕਦਾ ਹੈ। ਡਾਕਟਰ ਸਾਹਿਬ ਵੱਲੋਂ ਇਸ ਵਿਕੋਲਿਤਰੀ ਰਚਨਾ ਨੂੰ ਕਲਾਤਮਿਕਤਾ ਸਹਿਤ ਪਾਠਕਾਂ ਦੇ ਸਨਮੁਖ ਪ੍ਰੋਸਿਆ ਗਿਆ ਹੈ ਜਿਸ ਨੂੰ ਹਰੇਕ ਪਾਠਕ ਨੂੰ ਜਰੂਰ ਪੜ੍ਹਨਾ ਚਾਹੀਦਾ ਹੈ।

    gianisantokhsingh@yahoo.com.au

    ReplyDelete