Saturday, October 31, 2015

ਸੁਪਨਦੇਸ਼ ਵੱਲ ਯਾਤਰਾ-ਰੌਂਗਟੇ ਖੜੇ ਕਰਨ ਵਾਲ਼ੀ ਕਹਾਣੀ :ਮਨਮੋਹਨ ਭਿੰਡਰ

 ਸੁਪਨਦੇਸ਼ ਵੱਲ ਯਾਤਰਾ

ਮਨਮੋਹਨ ਭਿੰਡਰ
ਰਿਚਮੰਡ ਹਿੱਲ ਨਿਊਯਾਰਕ
0017188206668

ਰੌਂਗਟੇ ਖੜੇ ਕਰਨ ਵਾਲ਼ੀ ਕਹਾਣੀ
'ਸੁਪਨਦੇਸ਼ ਵੱਲ ਯਾਤਰਾ'
ਸੱਚਮੁੱਚ ਹੀ ਇਹ ਦਿਲ ਦਹਿਲਾ ਦੇਣ ਵਾਲ਼ੀ ਕਹਾਣੀ ਹੈ ਜੋ ਇਕੋ ਬੈਠਕ ਵਿਚ ਪੜ੍ਹਨ ਨੂੰ ਮਨ ਕਰਦਾ ਹੈ।
ਮਨਮੋਹਨ ਸਿੰਘ ਭਿੰਡਰ ਅਮਰੀਕਾ 'ਚ ਵੱਸਦਾ ਸਾਹਿਤਕਾਰ ਹੈ। ਉਹ ਆਪਣੀ ਸਾਹਿਤਕ ਲਗਨ ਨੂੰ ਬੇਹੱਦ ਛਿੱਦਤ ਤੇ ਲਗਨ ਨਾਲ਼ ਜਾਰੀ ਰੱਖ ਰਿਹਾ ਹੈ। ਇਸ ਅੰਕ ਵਿਚ ਉਹਨਾਂ ਦੀ ਪੁਸਤਕ 'ਸੁਪਨਦੇਸ਼ ਵੱਲ ਯਾਤਰਾ' ਦਾ ਪਾਠ ਪਾਠਕਾਂ ਦੇ ਰੂਬਰੂ ਕਰ ਰਹੇ ਹਾਂ। ਇਸ ਰਚਨਾ ਤੋਂ ਉਹਨਾਂ ਦੀ ਰਚਨਾਕਾਰੀ ਅੰਦਰ ਗਹਿਰਾਈ ਅਤੇ ਮਾਨਵੀ ਸਰੋਕਾਰਾਂ ਦੀ ਸਮਝ ਪੈਂਦੀ ਹੈ। ਮਨਮੋਹਨ ਸਿੰਘ ਭਿੰਡਰ ਲੋਕ ਵੇਦਨਾ ਦਾ ਸਾਹਿਤਕਾਰ ਹੈ।
ਸੁਪਨਦੇਸ਼ ਵੱਲ ਯਾਤਰਾ' ਉਸ ਦਰਦ ਨੂੰ ਪੇਸ਼ ਕਰਦੀ ਹੈ। ਜੋ ਤੀਜੀ ਦੁਨੀਆਂ ਦੇ ਦੇਸ਼ਾਂ ਅੰਦਰ ਖੁਰਦੀ ਜਾ ਰਹੀ ਆਰਥਿਕਤਾ ਨੂੰ ਠੁੰਮਣਾ ਦੇਣ ਲਈ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਖੂੰਖਾਰ ਹਾਲਤਾਂ ਅੰਦਰ ਕੁੱਦ ਜਾਂਦੇ ਹਨ। ਏਜੰਟਾਂ ਹੱਥੋਂ ਠੱਗੇ ਜਾਂਦੇ ਹਨ, ਰਾਹਵਾਂ 'ਚ ਜੰਗਲੀ ਜਾਨਵਰਾਂ ਤੇ ਜਾਨਲੇਵਾ ਕੁਦਰਤੀ ਖਤਰਿਆਂ ਦਾ ਸ਼ਿਕਾਰ ਹੁੰਦੇ ਹਨ।
ਮਾਂਵਾਂ ਦੀ ਉਡੀਕ ਬੇਆਸ ਅੱਖਾਂ ਦੀ ਨੀਰਸਤਾ ਵਿਚ ਬਦਲ ਜਾਂਦੀ ਹੈ।
ਸੁਪਨਦੇਸ਼ ਵੱਲ ਯਾਤਰਾ' ਰੌਂਗਟੇ ਖੜੇ ਕਰ ਦੇਣ ਵਾਲ਼ੀ ਸੱਚੀ ਕਹਾਣੀ ਹੈ। ਅਤੇ ਮਨਮੋਹਨ ਸਿੰਘ ਭਿੰਡਰ ਹੁਰਾਂ ਨਾਲ਼ ਹੱਡਬੀਤੀ ਹੈ।...
ਦੋਸਤੋ ਮੈਂ ਇਸ ਰੌਂਗਟੇ ਖੜੇ ਕਰਨ ਵਾਲੀ ਕਿਤਾਬ ਆਪ ਸਭ ਨੂੰ ਪੜ੍ਹਨ ਦੀ ਸਿਫਾਰਸ਼ ਕਰਦਾ ਹਾਂ

ਜਤਿੰਦਰ ਸਿੰਘ ਔਲ਼ਖ

ਸੁਪਣੇ ਵੇਖਣ ਵਾਸਤੇ ਹੁੰਦੇ ਹਨ ਅਤੇ ਵੇਖਣੇ ਵੀ ਚਾਹੀਦੇ ਹਨ। ਸਿਰਫ ਸੁਪਨੇ ਵੇਖ ਕੇ ਕੁਝ ਪਲ ਸੁਪਨੇ ਵਿਚ ਹੀ ਅਨੰਦ ਮਾਣ ਲੈਣਾ ਕੋਈ ਵੱਡੀ ਗੱਲ ਨਹੀਂ। ਸਗੋਂ ਵੇਖੇ ਹੋਏ ਵੱਡੇ ਸੁਪਨਿਆਂ ਨੂੰ ਪੂਰਾ ਕਰਨ ਲਈ ਇਨਸਾਨ ਵਿਚ ਇਨਾ ਸ਼ਕਤੀ ਦਾ ਹੋਣਾ ਵੀ ਜਰੂਰੀ ਹੁੰਦਾ ਹੈ। ਕਈ ਇਨਸਾਨ ਸਿਰਫ ਸੁਪਨੇ ਵੇਖਦੇ ਹਨ ਅਤੇ ਕਈ ਲੋਕ ਆਪਣੇ ਵੇਖੇ ਹੋਏ ਸੁਪਨਿਆਂ ਨੂੰ ਪੂਰਾ ਕਰਨ ਲਈ ਸਿਰ ਧੜ ਦੀ ਬਾਜ਼ੀ ਲਾਉਂਦੇ ਹਨ। ਸੱਚੇ ਦਿਲੋਂ ਕੀਤੇ ਯਤਨਾਂ ਦੇ ਸਾਰਥਿਕ ਨਤੀਜੇ ਨਿਕਲਦੇ ਹਨ। ਅੰਗਰੇਜ਼ੀ ਦੀ ਕਹਾਵਤ ਅਨੁਸਾਰ ਪ੍ਰਮਾਤਮਾ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ। ਮੈਂ ਵੀ ਇਕ ਸੁਪਨਾ ਹਰ ਵੇਲੇ ਆਪਣੇ ਮਨ ਵਿਚ ਸਜੋਈ ਰੱਖਦਾ ਸੀ। ਜਦੋਂ ਮੇਰੇ ਪਿੰਡ ਦੇ ਲੋਕ ਜੋ ਵਿਦੇਸ਼ਾਂ ਵਿਚ ਰਹਿੰਦੇ ਸਨ। ਪਰ ਜਦੋਂ ਕਦੀ ਉਹ ਵਾਪਸ ਆਪਣੇ ਵਤਨ ਪਰਤਦੇ ਤਾਂ ਉਹਨਾਂ ਦੇ ਪਾਏ ਹੋਏ ਸੋਹਣੇ ਲਿਬਾਸ, ਲਿਸ਼ਕਦੀਆਂ ਘੜੀਆਂ ਅਤੇ ਸੋਨੇ ਦੀਆਂ ਵੱਡੀਆਂ ਵੱਡੀਆਂ ਮੁੰਦਰੀਆਂ ਤੇ ਕੜੇ ਅਤੇ ਇਤਰ ਫੁਲੇਲਾਂ ਦੀਆਂ ਖੁਸ਼ਬੂਆਂ ਮੈਨੂੰ ਬਹੁਤ ਚੰਗੀਆਂ ਲਗਦੀਆਂ। ਮੈਂ ਸੋਚਦਾ, ਮੈਂ ਵੀ ਕਦੀ ਇਹ ਸਭ ਕੁਝ ਪ੍ਰਾਪਤ ਕਰ ਸਕਾਂਗਾ। ਪੜ੍ਹਾਈ ਵਿਚ ਮੇਰਾ ਦਿਲ ਘੱਟ ਹੀ ਲਗਦਾ ਸੀ।
ਧੱਕੇ-ਧੋੜੇ ਖਾ ਮੁਸ਼ਕਿਲ ਨਾਲ ਦਸਵੀਂ ਪਾਸ ਕਰ ਸਕਿਆ। ਅਖਬਾਰਾਂ ਵਿਚ ਬਾਹਰ ਜਾਣ ਵਾਲੇ ਇਸ਼ਤਿਹਾਰ ਨੂੰ ਪੜ੍ਹ ਕੇ ਬਾਹਰ ਜਾਣ ਦੀ ਕੋਸ਼ਿਸ਼ ਕਰਦਾ। ਕਈ ਥਾਈਂ ਥੋੜੇ-ਬਹੁਤੇ ਪੈਸੇ ਵੀ ਫਸਾਏ ਪਰ
ਕੰਮ ਕਿਤੇ ਵੀ ਨਾ ਬਣਿਆ। ਬਾਹਰ ਜਾਣ ਦੀ ਇੱਛਾ ਸ਼ਕਤੀ ਦਿਨੋਂ ਦਿਨ ਪ੍ਰਬਲ ਹੋ ਰਹੀ ਸੀ। ਇਕ ਦਿਨ ਕੁਦਰਤੀ ਮੇਰਾ ਦਸਵੀਂ ਕਲਾਸ ਦਾ ਕਲਾਸਮੇਟ ਮਿਲ ਪਿਆ। ਗੱਲਾਂ-ਗੱਲਾਂ ਵਿਚ ਉਸਨੇ ਆਪਣਾ ਵਿਦੇਸ਼ ਜਾਣ ਦਾ ਇਰਾਦਾ ਜ਼ਾਹਿਰ ਕੀਤਾ। 'ਅੰਨਾ ਕੀ ਭਾਲੇ ਦੋ ਅੱਖੀਆਂ' ਮੈਂ ਉਸਨੂੰ ਆਪਣੇ ਬਾਰੇ ਵੀ ਕਿਹਾ। ਉਸਨੇ ਮੈਨੂੰ ਅਗਲੇ ਹਫਤੇ ਮਿਲਣ ਲਈ ਕਿਹਾ। ਅਗਲੇ ਹਫਤੇ ਮੈਂ ਉਸਨੂੰ ਮਿਲਣ ਲਈ ਉਸਦੇ ਦੱਸੇ ਹੋਏ ਟਿਕਾਣੇ ਤੇ ਪਹੁੰਚਿਆ। ਉਸਨੇ ਮੇਰੀ ਮੁਲਾਕਾਤ ਇਕ ਆਦਮੀ ਨਾਲ ਕਰਾਈ। ਜਿਸ ਦਾ ਨਾਂ ਸੀ ਰਾਜਾ ਅਤੇ ਉਹ ਅਮਰੀਕਾ ਦਾ ਰਹਿਣ ਵਾਲਾ ਸੀ। ਜਦੋਂ ਮੈਂ ਰਾਜੇ ਨਾਲ ਆਪਣੇ ਬਾਰੇ ਗੱਲ ਕੀਤੀ ਤਾਂ ਉਸਨੇ ਹੱਸਦੇ ਹੋਏ ਕਿਹਾ ਭਾਜੀ ਸਾਡਾ ਕੰਮ ਇਹੋ ਹੀ ਹੈ। ਤੁਸੀਂ ਪੈਸਿਆਂ ਦਾ ਇੰਤਜ਼ਾਮ ਕਰੋ। ਮੈਂ ਤੁਹਾਨੂੰ ਹਫਤੇ ਵਿਚ ਅਮਰੀਕਾ ਪਹੁੰਚਦਾ ਕਰ ਦਿਆਂਗਾ।
ਮੈਂ ਉਸਨੂੰ ਪੈਸਿਆਂ ਬਾਰੇ ਪੁੱਛਿਆ ਤਾਂ ਉਸ ਨੇ ਪੰਝੀ ਲੱਖ ਦੀ ਮੰਗ ਕੀਤੀ। ਮੈਂ ਘਰ ਆ ਕੇ ਘਰਦਿਆਂ ਨਾਲ ਸਲਾਹ ਮਸ਼ਵਰਾ ਕਰ ਪੰਝੀ ਲੱਖ ਦੇ ਇੰਤਜ਼ਾਮ ਵਿਚ ਲੱਗ ਗਿਆ। ਰਿਸ਼ਤੇਦਾਰਾਂ ਭੈਣਾਂ, ਭਰਾਵਾਂ ਸਭ ਨੇ ਮੇਰੇ ਵਾਸਤੇ ਹਾਮੀ ਭਰ ਦਿੱਤੀ। ਪੈਸੇ ਦਾ ਇੰਤਜ਼ਾਮ ਹੁੰਦੇ ਹੀ ਮੈਂ ਆਪਣੇ ਦੋਸਤ ਨੂੰ ਫੋਨ ਕੀਤਾ। ਉਸਦੇ ਵੀ ਪੈਸੇ ਤਿਆਰ ਸਨ। ਅਸੀਂ ਦੋਵਾਂ ਦੋਸਤਾਂ ਨੇ ਦੂਸਰੇ ਦਿਨ ਰਾਜੇ ਨੂੰ ਮਿਲਣ ਲਈ ਸਮਾਂ ਤੈਅ ਕੀਤਾ। ਸਵੇਰੇ ਮੈਂ ਤੇ ਮੇਰਾ ਦੋਸਤ ਰਾਜੇ ਕੋਲ ਅੰਮ੍ਰਿਤਸਰ ਪਹੁੰਚੇ। ਉਥੇ ਪਹਿਲਾਂ ਹੀ ਚਾਰ ਮੁੰਡੇ ਬੈਠੇ ਰਾਜੇ ਨਾਲ ਗੱਲਬਾਤ ਕਰ ਰਹੇ ਸਨ। ਰਾਜੇ ਨੇ ਸਾਨੂੰ ਸਭ ਨੂੰ ਇਕ ਦੂਜੇ ਨਾਲ ਮਿਲਾਇਆ। ਅਸੀਂ ਕੁੱਕ ਦੇ ਨਾਲ ਸਾਂ। ਸਾਰੇ ਵੱਖਰੇ-ਵੱਖਰੇ ਇਲਾਕਿਆਂ ਦੇ ਮੈਂ ਤੇ ਮੇਰਾ ਦੋਸਤ ਅੰਮ੍ਰਿਤਸਰ, ਰਿੰਕੂ ਜੰਮੂ, ਰਮਨ ਭੋਗਪੁਰ, ਗੁਰਵਿੰਦਰ ਚੰਡੀਗੜ੍ਹ, ਸੋਢੀ ਸੁਲਤਾਨਪੁਰ ਲੋਧੀ ਦਾ।
ਅਸੀਂ ਸਾਰੇ ਇਕ ਦੂਜੇ ਨਾਲ ਘੁਲ ਮਿਲ ਗਏ। ਰਾਜੇ ਨੇ ਸਾਨੂੰ ਪੈਸੇ ਲੈ ਕੇ ਦੂਸਰੇ ਹਫਤੇ ਐਤਵਾਰ ਦਿੱਲੀ ਪਹੁੰਚਣ ਲਈ ਕਿਹਾ। ਦੋ ਚਹੁੰ ਦਿਨਾਂ 'ਚੋਂ ਨੱਠ ਭੱਜ ਕੇ ਪੈਸੇ ਇਕੱਠੇ ਕੀਤੇ। ਸਾਡੀ ਗੱਲਬਾਤ ਰਾਜੇ ਨਾਲ ਪੰਝੀ ਲੱਖ ਵਿਚ ਨਿੱਬੜ ਚੁੱਕੀ ਸੀ।

ਕਵਿਤਾ ਰਚਨਾ ਇਕ ਕੁਦਰਤੀ ਪ੍ਰਕ੍ਰਿਰਿਆ ਹੈ: ਸਤਨਾਮ ਔਲ਼ਖ


ਕਿਸੇ ਕਲਾਕਾਰ, ਲੇਖਕ ਜਾਂ ਰਚਨਾਕਾਰ ਵੱਲੋਂ ਕੁਝ ਰਚਣ ਤੋਂ ਪਹਿਲਾਂ ਅਚੇਤ ਮਨ ਵਿਚੋਂ ਸਾਕਾਰਾਤਿਮਿਕ ਤੇ ਆਨੰਦਿਤ ਵਿਚਾਰ ਉਪਜਣੇ ਬਹੁਤ ਜਰੂਰੀ ਹਨ। ਪਰ ਕਈ ਵਾਰ ਵਿਚਾਰਾਂ ਦੀ ਉਪਜ ਇਨਸਾਨ ਦੇ ਵੱਸ ਨਹੀਂ ਹੁੰਦੀ। ਇਹ ਕੁਦਰਤੀ ਪ੍ਰਕ੍ਰਿਰਿਆ ਹੈ। ਮੈਂ ੧੯੭੮-੭੯ ਤੋਂ ਹੀ ਕਵਿਤਾਵਾਂ ਬਾਲ ਸਭਾ ਵਾਸਤੇ ਲਿਖਣੀਆ ਸ਼ੁਰੂ ਕਰ ਦਿੱਤੀਆਂ। ਅਤੇ ਇਹ ਸਫਰ ਕਾਲਜ ਵਿਚ ਵੀ ਜਾਰੀ ਰਿਹਾ।ਭਾਈ ਸਹਿਬ ਭਾਈ ਵੀਰ ਸਿੰਘ, ਬਾਵਾ ਬਲਵੰਤ, ਅੰਮ੍ਰਿਤਾ ਪ੍ਰੀਤਮ, ਪ੍ਰੋ. ਮੋਹਨ ਸਿੰਘ, ਰਬਿੰਦਰ ਨਾਥ ਟੈਗੋਰ ਅਤੇ ਖਾਸ ਕਰ ਸ਼ਿਵ ਕੁਮਾਰ ਬਟਾਲਵੀ ਨੂੰ ਬਹੁਤ ਪੜ੍ਹਿਆ।

ਸਾਡੇ ਪਰਿਵਾਰਿਕ ਮਾਹੌਲ ਸਾਹਿਤਕ ਨਹੀ ਸੀ। ਘਰ ਦੇ ਪੇਂਡੂ ਮਾਹੌਲ ਵਿਚ ਕਵਿਤਾ ਜਾਂ ਸਾਹਿਤ ਨਾਲ਼ ਜੁੜਨਾ ਇਕ ਨਾਕਾਰਾਤਿਮਕ ਸੋਚ ਮੰਨਿਆ ਜਾਂਦਾ ਸੀ ਕਿਉਂਕਿ ਇਸ ਨਾਲ 'ਮਾਲ-ਖੇਤੀ' ਦੇ ਕੰਮ ਵੱਲੋਂ ਧਿਆਨ ਹੱਟਦਾ ਸੀ। ਕਾਲਜ ਪੜ੍ਹਦੇ ਸਮੇਂ (1984-85) ਦੌਰਾਨ ਮੈਂ ਲਗਾਤਾਰ ਗੀਤ/ਕਵਿਤਾਵਾਂ ਲਿਖਦਾ ਰਿਹਾ। ਮੇਰੇ ਅਨੇਕ ਗੀਤ ਰਿਕਾਰਡ ਵੀ ਹੋਏ ਪਰ ਕੰਪਨੀਆਂ ਨੇ ਹੋਰਾਂ ਦੇ ਨਾਮ ਤੇ ਰਿਕਾਰਡ ਕਰ ਲਏ। ਆਪਣੇ ਗੀਤ ਹੋਰਾਂ ਦੇ ਨਾਮ 'ਤੇ ਵੱਜਦੇ ਸੁਣੇ ਤਾਂ ਮੈਨੂੰ ਇਸਦਾ ਏਨਾ ਦੁੱਖ ਹੋਇਆ ਕਿ ਮੈਂ ਆਪਣੀ ਲਿਖੀਆਂ ਬਹੁਤੀਆਂ ਰਚਨਾਵਾਂ ਸਾੜ ਦਿੱਤੀ। ਉਹਨਾਂ ਦਿਨਾਂ ਦੌਰਾਨ ਲਿਖਿਆ ਜੋ ਕੁਝ ਬਚ ਗਿਆ ਉਹ ਦੋਸਤਾਂ ਦੀ ਪ੍ਰੇਰਨਾ ਸਦਕਾ ਪਾਠਕਾਂ ਦੇ ਸਨਮੁੱਖ 'ਮੇਰੇ ਪ੍ਰੀਤਮ ਜੀਓ' ਦੇ ਰੂਪ ਵਿਚ ਛਪ ਕੇ ਆ ਗਿਆ। ਇਹ ਮੇਰੀਆਂ ਸਾਰੀਆਂ ਕਵਿਤਾਵਾਂ 30-31 ਸਾਲ ਪਹਿਲਾਂ ਦੀਆਂ ਲਿਖੀਆਂ ਹੋਈਆਂ ਹਨ। ਦੋਸਤਾਂ/ਪਾਠਕਾਂ ਦੇ ਨਿੱਘੇ ਹੁੰਗਾਰੇ ਮਿਲ਼ੇ ਹਨ। ਇਹ ਪਾਠਕ ਜਾਣਦੇ ਹਨ ਕਿ ਕੁਦਰਤ ਦੇ ਹੁਲਾਸਮਈ ਰੂਪ ਨੂੰ

ਕਵਿਤਾਵਾਂ : ਹਰਲੀਨ ਸੋਨਾ

ਮੈਂ ਜਦ ਵੀ ਘਰ ਪਰਤਾਂ
ਮਿਧਿਆ ਘਾਹ ,
ਕੋਇਲ , ਬਿਰਖ ...ਤੇ
ਦੁਪਹਿਰ ਖਿੜੀ
ਦੱਸਦੇ ਨੇ
ਮੈਂ ਤੁਰਦਾਂ ਤਾਂ ਰਸਤੇ ਸੈਰਗਾਹ ਬਣਦੇ ਨੇ..!
+++++

ਬੀਜ ਤੋਂ ਬੂਟਾ,
ਬੂਟੇ ਤੋਂ ਪੇੜ
ਫਿਰ
ਫੁੱਲ , ਫ਼ਲ ਤੇ ਬੀਜ...
ਫਿਰ
ਬੀਜ ਤੋਂ ਬੂਟਾ,

ਨਿੱਕੀਆਂ ਨਜ਼ਮਾਂ: ਸਿਮਰਤ ਗਗਨ

ਚਿੰਤਾਂ
ਵੇਖ ਰਹੀ ਹਾਂ
ਮਾਤਾ ਪਿਤਾ ਨੂੰ ਬੀਤਦੇ
ਪਰ ਉਨਾਂ ਦਾ ਬੀਤਦਾ ਵਕਤ
ਠਹਿਰ ਗਿਆ ਏ
ਜਿਵੇਂ ਉਨਾਂ ਸਾਹਵੇਂ
ਉਮਰਾਂ ਦਾ ਕੋਈ ਜ਼ਹਿਰ ਪਿਆ ਏ
ਉਹ ਆਪਣੀ ਉਮਰ ਦੇ ਸਹਾਕੇ
ਗਿਣਦੇ ਨੇ ਰੋਜ਼
ਪੁੱਛਦੇ ਨੇ ਨਜ਼ੂਮੀ ਨੂੰ
ਕਿੰਨੇ ਕੁ ਦਿਨ ਨੇ ਹੋਰ…..?


ਹਰ ਰੁੱਤੇ ਪੁੰਗਰਦਾ ਰੁੱਖ
ਨਿਹਾਇਤ ਖੁਬਸੂਰਤ
ਅੰਤਾਂ ਦੀ ਖੁਬਸੂਰਤੀ, ਉਦੇ ਸਾਵੇ ਰੰਗ ਦੀ

ਕਵਿਤਾਵਾਂ:ਮਲਕੀਤ ਬਸਰਾ

ਧਾਗਾ ਕੱਚਾ
ਮੈਂ
ਦਿਲ ਦੇ ਗਮਲੇ
ਬੀਜ ਬੀਜਿਆ
ਤੇਰੀ ਮੁਹੱਬਤ ਦਾ
ਪੌਦਾ ਉਗਿਆ
ਤੇਰੇ ਭਰੋਸੇ ਦਾ।
ਸੂਹੇ ਸੂਹੇ
ਫੁੱਲ ਤੇਰੀ ਪ੍ਰੀਤ ਦੇ।
ਪਰੋਅ ਕੇ ਸੁੱਚੇ ਫੁੱਲ
ਚਾਹਿਆ
ਹਾਰ ਬਣਾਵਾਂ
ਆਪਣੇ ਗਲ਼ ਪਾਵਾਂ
ਨਾਲ ਮਹਿਕ
ਭਰ ਜਾਵਾਂ

ਹਾਵੀ ਹੋ ਰਿਹਾ ਹੈ ਕੱਟੜਵਾਦ: ਮੁਖਤਾਰ ਗਿੱਲ

ਕਰਨਾਟਕਾ ਦੇ ਵਿਦਵਾਨ ਲੇਖਕ/ਅਧਿਆਪਕ ਐਮ.ਐਮ. ਕੁਲਬਰਗੀ ਦੀ ਕੱਟੜਪੰਥੀਆਂ ਵੱਲੋਂ ਕੀਤੀ ਹੱਤਿਆ ਇਕ ਵਹਿਸ਼ੀਆਨਾ ਅਪਰਾਧ ਹੈ। ਉਹ ਅੰਧਵਿਸ਼ਵਾਸ਼ ਵਿਰੋਧੀ ਅਤੇ ਧਰਮਨਿੱਰਪੱਖਤਾ ਦਾ ਮੁਦਈ ਸੀ। ਉਹ ਉੱਘਾ ਚਿੰਤਕ ਅਤੇ ਯੁਨੀਵਰਸਿਟੀ ਦਾ ਵਾਈਸ ਚਾਂਸਲਰ ਸੀ। ਉਸਦੇ ਘਿਨਾਉਣੇ ਕਤਲ ਖ਼ਿਲਾਫ਼ ਹਿੰਦੀ ਦੇ ਪ੍ਰਸਿੱਧ ਕਥਾਕਾਰ ਉਦੇ ਪ੍ਰਕਾਸ਼ ਨੇ ਆਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਨ ਦਾ ਫੈਸਲਾ ਲਿਆ। ਕੁਲਬਰਗੀ ਨੂੰ ਵੀ ਸਾਹਿਤ ਅਕਾਦਮੀ ਪੁਰਸਕਾਰ ਮਿਲ਼ਿਆ ਸੀ। ਉਹ ਮੂਰਤੀ ਪੂਜਾ ਵਿਰੋਧੀ ਅਤੇ ਆਪਣੇ ਲੇਖਕ ਅਤੇ ਅਧਿਆਪਨ ਰਾਹੀਂ ਅੰਧਵਿਸ਼ਵਾਸ਼ ਵਿਰੁੱਧ ਆਪਣੇ ਪਾਠਕਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਾ ਸੀ। ਇਸ ਤੋਂ ਪਹਿਲਾਂ ਮਹਾਂਰਾਸ਼ਟਰ ਤੋਂ ਨਰਿੰਦਰ ਡਬੋਲਕਰ ਅਤੇ ਗੋਬਿੰਦ ਪੰਸਾਰੇ ਦੇ ਕਤਲ ਵੀ ਕਿਸੇ ਫਿਰਕੂ ਟੋਲੇ ਦੇ ਉਕਸਸਾਏ ਨੌਜਵਾਨਾਂ ਵੱਲੋਂ ਕੀਤਾ ਸੀ। ਰੰਗਕਰਮੀ ਸਫਦਰ ਹਾਸ਼ਮੀ ਅਤੇ ਸਾਡੇ ਹਰਮਨ ਪਿਆਰੇ ਸ਼ਾਇਰ ਪਾਸ਼ ਦਾ ਕਤਲ ਵੀ

ਦੋ ਗ਼ਜ਼ਲਾਂ: ਸੁਰਿੰਦਰਪ੍ਰੀਤ ਘਣੀਆ


ਗ਼ਜ਼ਲ
ਹਾਲ ਇਉਂ ਹੈ ਜ਼ਿੰਦਗੀ ਦੀ ਬਹਿਰ ਦਾ।

ਹੰਝੂ ਵੀ ਨਾ ਅੱਖੀਆਂ ਵਿਚ ਠਹਿਰ ਦਾ।

ਕਿਉਂ ਤੁਰਾਂ ਪਰਛਾਵਿਆਂ ਦੀ ਛਾਂ ਵਿੱਚ ਮੈਂ,

ਮੈਂ ਹਾਂ ਰਾਹੀ ਕੜਕਦੀ ਦੋਪਹਿਰ ਦਾ।

ਠਹਿਰਦਾ ਕਿੱਦਾਂ ਭਲਾ ਸਾਹਿਲ 'ਤੇ ਮੈਂ,

ਇਸ਼ਕ ਸੀ ਤੜਪਾ ਰਿਹਾ ਇਕ ਲਹਿਰ ਦਾ।

ਹੋਵੇ ਨਾ ਸੁਕਰਾਤ ਬਣਨਾ ਵੀ ਨਸੀਬ

ਭੋਰਾ ਵੀ ਨਈਂ ਅਸਰ ਹੁੰਦਾ ਜ਼ਹਿਰ ਦਾ।

                   

ਮੇਘਲਾ ਨਵੰਬਰ 2015 ਅੰਕ

ਮੇਘਲਾ ਨਵੰਬਰ 2015 ਅੰਕ ਹਾਜ਼ਿਰ ਹੈ। ਦੋਸਤੋ ਤੁਹਾਡੇ ਹੁੰਗਾਰੇ ਤੇ ਕੀਮਤੀ ਰਚਨਾਵਾਂ ਦਾ ਇੰਤਜ਼ਾਰ ਰਹੇਗਾ
poetaulakh@gmail.com


Saturday, October 3, 2015

ਅਕਤੂਬਰ 2015 ਪ੍ਰਮਿੰਦਰਜੀਤ ਵਿਸ਼ੇਸ਼ ਅੰਕ



ਮੇਘਲਾ ਦੇ ਪ੍ਰਮਿੰਦਰਜੀਤ ਵਿਸ਼ੇਸ਼ ਅੰਕ ਨੂੰ ਇੱਥੇ ਪੋਸਟ ਕੀਤਾ ਜਾ ਰਿਹਾ ਹੈ। ਕੋਸ਼ਿਸ਼ ਹੋਵੇਗੀ ਤੁਹਾਡੀਆਂ ਮਿਆਰੀ ਰਚਨਾਵਾਂ ਨੂੰ ਹਰ ਮਹੀਨੇ ਛਾਪਿਆ ਜਾਵੇ। ਪ੍ਰਮਿੰਦਰਜੀਤ ਵਿਸ਼ੇਸ਼ ਅੰਕ ਲਈ ਤੁਹਾਡੇ ਹੁੰਗਾਰੇ ਦੇ ਮੁੰਤਜ਼ਿਰ ਰਹਾਂਗੇ। ਤੁਹਾਡੀਆਂ ਮਿਆਰੀ ਰਚਨਾਵਾਂ ਦੇ ਵੀ ਉਡੀਕਵਾਨ ਹਾਂ।
           poetaulakh@gmail.com
                                                                  
                                ਜਤਿੰਦਰ ਔਲ਼ਖ
                                 9815534653

ਸੰਪਾਦਕੀ- ਮਹਿਰਮ ਜੇ ਤੁਰ ਹੀ ਚੱਲਿਆ ਹੈਂ: ਪ੍ਰਮਿੰਦਰਜੀਤ ਦਾ ਤੁਰ ਜਾਣਾ--ਮੁਖਤਾਰ ਗਿੱਲ

ਪ੍ਰਮਿੰਦਰਜੀਤ ਅਜੋਕੀ ਪੰਜਾਬੀ ਕਵਿਤਾ ਦਾ ਮੂੰਹ ਮੁਹਾਂਦਰਾ ਅਤੇ ਚਰਚਿਤ ਹਸਤਾਖ਼ਰ ਸੀ ਜਿਸ ਨੇ ਆਪਣੀ ਕਾਵਿਕ ਹੋਂਦ ਨੂੰ ਪੂਰੀ ਸ਼ਿੱਦਤ ਨਾਲ ਬਰਕਰਾਰ ਰੱਖਿਆ। ਸੁਹਿਰਦ ਮਾਨਵੀ ਸਰੋਕਾਰਾਂ ਅਤੇ ਸੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਨਾਲ ਜੁੜੇ ਹੋਣ ਕਰਕੇ ਹੀ ਉਸਨੂੰ ਉਸਦੀ ਰਚਨਾਤਮਿਕਤਾ ਦੀ ਪਛਾਣ ਕਰਵਾਈ । ਖ਼ੈਰ ਇਹ ਤਾਂ ਆਲੋਚਕਾਂ ਦੀ ਭਾਸ਼ਾ ਹੈ, ਮੇਰੀ ਨਹੀਂ । ਪ੍ਰਮਿੰਦਰਜੀਤ ਮੈਨੂੰ ਉਸ ਰਿਸ਼ੀ ਵਾਂਗ ਲਗਦਾ ਜੋ ਸਦੀਆਂ ਤੋਂ ਸਾਹਿਤ ਸਾਧਨਾ ਵਿੱਚ ਲੀਨ, ਆਪਣੀ ਤਪ ਭੂਮੀ ਵਿਚ ਲਾਏ ਧੂਣੇ ਅੱਗੇ ਬੈਠਾ ਕਵਿਤਾ ਨਾਲ ਖੇਡ ਰਿਹਾ ਹੋਵੇ। ਪ੍ਰਮਿੰਦਰਜੀਤ ਨਾਲ ਮੈਂ ਪਿਛਲੇ ਚਾਰ ਦਹਾਕਿਆਂ ਤੋਂ ਜੁੜਿਆ ਹੋਇਆ ਹਾਂ । ਉਸ ਨਾਲ ਮੇਰੀ ਬੜੀ ਗੂਹੜੀ ਦੋਸਤੀ ਰਹੀ ਹੈ । ਦੋਸਤੀ ਵਿੱਚ ਉਤਰਾ-ਚੜਾਅ ਵੀ ਆਏ । ਗੁੱਸੇ ਗਿਲੇ ਸ਼ਿਕਵੇ ਵੀ ਆਏ ਹੋਣਗੇ ਪਰ ਅਸਾਂ ਇਕ ਦੂਸਰੇ ਪ੍ਰਤਿ ਆਪਣੇ ਦਿਲ ਦੇ ਕਿਸੇ ਵੀ ਕੋਨੇ ਵਿਚ ਕਿਸੇ ਨਫ਼ਰਤ ਦੀ ਭਾਵਨਾ ਨੂੰ ਨਹੀਂ ਪੁੰਗਰਨ ਦਿੱਤਾ ।
੧੯੬੯-੭੦ ਵਿੱਚ ਮੈਂ ਤੇ ਗੁਲਚੌਹਾਨ ਪ੍ਰੀਤਨਗਰ ਦੇ ਨੇੜੇ ਵੱਖ ਵੱਖ ਸਕੂਲਾਂ ਵਿੱਚ ਪੜ੍ਹਾਉਂਦੇ ਸੀ । ਅਸੀਂ ਦੂਸਰੇ ਤੀਸਰੇ ਦਿਨ ਅੰਬਰਸਰ ਫਿਰਨ ਤੁਰਨ ਲਈ ਆਉਂਦੇ । ਅਸੀਂ ਤੇਜ ਪ੍ਰਿੰਟਿੰਗ ਪ੍ਰੈੱਸ ਵੀ ਜਾਂਦੇ ਜਿਥੇ ਅਕਸਰ ਮੋਹਨਜੀਤ ਤੇ ਨਿਰਮਲ ਅਪਰਨ ਮਿਲਦੇ । ਅਸੀਂ ਉਨ੍ਹਾਂ ਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਵੇਖਦੇ । ਫਿਰ ਸਾਡੇ ਨਾਲ ਲੋਕ ਨਾਥ ਮਿਲ ਪਿਆ । ਇਕ ਦਿਨ ਹਾਲ ਗੇਟ ਦੇ ਬਾਹਰ ਪੁਰਾਣੀਆਂ ਕਿਤਾਬਾਂ/ਮੈਗਜ਼ੀਨ ਦੀ ਦੁਕਾਨ ਫੋਲਾ ਫਾਲੀ ਕਰਦਾ, 'ਕੰਮ ਦੀ ਚੀਜ਼ ਲੱਭਦਾ' ਪ੍ਰਮਿੰਦਰਜੀਤ ਮਿਲ ਪਿਆ । ਸਾਹਿਤਕ ਸਾਂਝ ਨੇੜਤਾ ਵਿੱਚ ਤਬਦੀਲ ਹੁੰਦੀ ਗਈ ।

ਮੈਂ ਆਪਣੇ ਪੁਰਖਿਆਂ ਦੇ ਹੌਕੇ ਦਾ ਵਿਸਥਾਰ ਹਾਂ: ਪ੍ਰਮਿੰਦਰਜੀਤ ਮੁਲਾਕਾਤੀ-ਮਲਵਿੰਦਰ

?-ਤੁਹਾਡੀ ਇਕ ਕਵਿਤਾ ਦੀਆਂ ਸਤਰਾਂ ਨੇ : 'ਮੇਰਾ ਜਿਸਮ ਮਾਸ ਦੀ ਕੰਧ ਨਹੀਂ, ਵਾਵਰੋਲਿਆਂ ਦੀ ਆਰਾਮਗਾਹ ਹੈ' ?
ਬਾਹਰਮੁਖੀ ਸਥਿਤੀਆਂ ਭਾਵੇਂ ਕੁਝ-ਕੁਝ ਬਦਲੀਆਂ ਹੋਣ ਪਰ ਅੰਤਰਮੁਖੀ ਵਰਤਾਰੇ ਉਂਜ ਹੀ ਵਾਪਰ ਰਹੇ ਹਨ । ਮੇਰੀ ਭਾਵਨਾ ਉਤੇਜਨਾ ਮੈਨੂੰ ਹੁਣ ਵੀ ਅਕਸਰ ਬੇਆਰਾਮ ਕਰ ਦੇਂਦੀ ਹੈ । ਮੇਰੀ ਬੇਚੈਨੀਆਂ ਹੀ ਵਾਵਰੋਲਿਆਂ ਵਾਂਗ ਮੇਰੇ ਵਜੂਦ ਨੂੰ ਹਲੂਣਦੀਆਂ ਰਹਿੰਦੀਆਂ ਹਨ । ਦੰਭੀ ਮਾਨਸਿਕਤਾ ਮੈਨੂੰ ਬੜਾ ਬੇਚੈਨ ਕਰ ਦੇਂਦੀ ਹੈ । ਹਰ ਵਿਪਰੀਤ ਵਰਤਾਰੇ ਪ੍ਰਤੀ ਮੇਰੀ ਪ੍ਰਤੀਕਿਰਿਆ ਵੀ ਮੇਰੀਆਂ ਬੇਚੈਨੀਆਂ ਦਾ ਇਕ ਅਹਿਮ ਕਾਰਨ ਹੋ ਨਿਬੜਦੀ ਹੈ । ਮਾਸ ਦੀਆਂ ਕੰਧਾਂ ਉਹਲੇ ਬੈਠੀ ਮੇਰੀ 'ਮੈਂ' ਮੈਨੂੰ ਕਈ ਵਾਰ ਮੁਖ਼ਾਤਿਬ ਹੁੰਦੀ ਹੈ । ਮੇਰੀ ਕਵਿਤਾ ਉਸੇ ਸਥਿਤੀ ਦਾ ਰੁਪਾਂਤਰਣ ਹੈ । ਅਜੇ ਵੀ ਆਪਣੀ ਸਮੁੱਚਤਾ ਤੇ ਸਵੈਮਾਣ ਨਾਲ ਜਿਉਣਾ ਸੁਖਾਲਾ ਨਹੀਂ ਹੈ । ਸੰਬੰਧਾਂ ਦੀ ਦਲਦਲ ਵਿੱਚੋਂ ਗੁਜ਼ਰਨਾ ਅਜੇ ਵੀ ਦੁੱਭਰ ਹੈ । ਮਾਨਵੀ ਵਰਤਾਰੇ ਅਜੇ ਵੀ ਹੱਸਾਸ ਮਨਾਂ ਤੇ ਸੋਚਾਂ ਨੂੰ ਤੋੜਨ ਤੇ ਖੰਡਿਤ ਕਰਨ ਲਈ ਯਤਨਸ਼ੀਲ ਹਨ । ਸ਼ਾਇਦ ਇਹ ਮੇਰੀ ਭਾਵਕਤਾ ਜਾਂ ਕਿਤੇ-ਕਿਤੇ ਉਪਭਾਵਕਤਾ ਵੀ ਹੋਵੇ, ਜਾਂ ਕਿਸੇ ਸਥਿਤੀ ਜਾਂ ਵਤੀਰੇ ਨੂੰ ਮਹਿਸੂਸ ਕਰਨ ਦੀ ਤੀਬਰਤਾ ਵੀ ਹੋਵੇ ਕਿ ਮੈਨੂੰ ਅਜੇ ਵੀ ਸਥਿਤੀਆਂ ਬਹੁਤੀਆਂ ਬਦਲੀਆਂ ਮਹਿਸੂਸ ਨਹੀਂ ਹੋ ਰਹੀਆਂ । ਉਂਜ ਮੁਹੱਬਤਾਂ ਦੀ ਕੋਈ ਨੇੜਤਾ ਵੀ ਮੇਰੇ ਅੰਗ ਰਹਿੰਦੀ ਹੈ ।

?-'ਮੈਂ ਆਪਣੇ ਪੁਰਖਿਆਂ ਦੇ ਹੌਕਿਆਂ ਦਾ ਵਿਸਥਾਰ ਹਾਂ' ਪੁਰਖਿਆਂ ਦੀ ਵਿਰਾਸਤ ਦੇ ਰੂਪ ਵਿਚ ਸਾਡੇ ਕੋਲ ਹੋਰ ਵੀ ਬੜਾ ਕੁਝ ਹੁੰਦਾ ਹੈ ਫਿਰ ਅਸੀਂ ਹੌਕਿਆਂ ਦਾ ਵਿਸਥਾਰ ਹੀ ਕਿਉਂ ਬਣਦੇ ਹਾਂ ?
ਇਥੇ ਗੱਲ ਨਿੱਜਤਾ ਦੇ ਘੇਰੇ ਤੋਂ ਨਿਕਲ ਕੇ ਬਾਹਰ ਤੱਕ ਦੇ ਮੇਰੇ ਸਮਾਜਕ ਵਰਤਾਰਿਆਂ ਤੱਕ ਫੈਲੀ ਹੋਈ ਹੈ । ਆਪਣੇ ਮੁਲਕ ਨੂੰ ਮੁਖ਼ਾਤਿਬ ਇਸ ਮੁਲਕ ਦੇ ਸਮੂਹ ਜਨ-ਸਾਧਾਰਨ ਚਿਹਰਿਆਂ ਦੀ ਭੀੜ ਵਿਚ ਇਕ ਚਿਹਰਾ ਮੇਰਾ ਵੀ ਹੈ । ਇਸ ਜਨ-ਸਾਧਾਰਨ ਲਈ ਸਥਿਤੀਆਂ ਕਿੰਨੀਆਂ ਕੁ ਬਦਲੀਆਂ ਨੇ, ਜਿਉਣ ਦੇ ਸਬੱਬ ਕਿੰਨੇ ਕੂ ਮਿਲੇ ਹਨ ? ਆਪਣੇ ਮੁਲਕ ਦੀ ਪੁਰਾਤਨ ਵਿਰਾਸਤ ਦਾ

ਸੁਲਘਦਾ ਜਵਾਲਾਮੁਖੀ/ਪ੍ਰਮਿੰਦਰਜੀਤ-ਡਾ. ਰਵਿੰਦਰ

ਉਹਦਾ ਸਫ਼ਰ
ਲਟ ਲਟ ਬਲਦੇ ਸ਼ਹਿਰ ਦੇ
ਕੋਲੋਂ ਲੰਘਦੀ
ਨਹਿਰ ਤੋਂ ਸ਼ੁਰੂ ਹੋ ਕੇ
ਪਵਿੱਤਰ ਨਗਰੀ ਦੇ ਅੰਮ੍ਰਿਤ ਕੁੰਡ ਤਕ ਫੈਲਿਆ ਹੈ
ਮਾਂ ਦੀ ਅਸੀਸ ਤੇ ਮੋਹ ਨੇ
ਉਹਨੂੰ ਛਿੰਦਾ 'ਪਿੰਦਾ' ਹੀ ਬਣਾਈ ਰੱਖਿਆ
ਕੋਈ ਹੋਰ ਲਕਬ ਜਾਂ ਅਹੁਦਾ ਲੈਣੋਂ ਡੱਕੀ ਰੱਖਿਆ
ਸ਼ਾਇਦ ਇਸੇ ਲਈ
ਨਾ ਕੋਈ ਪੋਸਟ ਉਹਦੇ ਅੜਿੱਕੇ ਆਈ
ਨਾ ਕਾਲੇ ਗ਼ੁਲਾਬ ਦੀਆਂ ਅੱਖਾਂ ਵਾਲੀ ਕੁੜੀ ।
ਪ੍ਰੀਤ ਨਗਰ ਦੀ ਬੇਵਫ਼ਾ ਵੀਰਾਨੀ

ਪ੍ਰਮਿੰਦਰਜੀਤ +ਅੱਖਰ:- ਡਾ. ਗੁਰਬਚਨ

ਜਮ੍ਹਾਂ ਵਾਲਾ ਪਾਸਾ, ਮਨਫ਼ੀ ਵਾਲਾ ਪਾਸਾ । (ਕਿਸੇ ਵੀ ਜਮ੍ਹਾਂ ਦੀ ਸਤਹ ਨੂੰ ਕੁਰੇਦੋ, ਤਹਿ ਵਿੱਚ ਮਨਫ਼ੀ ਲੁਕੀ ਹੁੰਦੀ ਹੈ । ਕੋਈ ਬਿੰਬ ਇਕ ਨਜ਼ਰੀਏ ਤੋਂ ਪ੍ਰਾਪਤੀ ਹੈ, ਦੂਜੇ ਤੋਂ ਅਪ੍ਰਾਪਤੀ ।)

ਬਾਜ਼ਾਰੀ ਯੁੱਗ ਵਿੱਚ ਕਵਿਤਾ ਨੂੰ ਮੁਖ਼ਾਤਿਬ ਪਰਚਾ ਕੱਢਣਾ ਕਾਫ਼ਰਾਨਾ ਉੱਦਮ ਹੈ । ਪੰਜਾਬੀ ਬੰਦਾ ਗ਼ੈਰ-ਮੰਚੀ ਕਵਿਤਾ ਦੇ ਖ਼ਿਲਾਫ਼ ਹੈ, ਪਿਛਾਂਹਮੁਖ ਹੈ, ਜਦ ਕਿ ਚੰਗੀ ਕਵਿਤਾ ਮੰਚਾਂ ਤੋਂ ਫ਼ਾਸਲੇ 'ਤੇ ਰਹਿਣ ਵਾਲੇ ਲਿਖ ਰਹੇ ਹਨ । 'ਅੱਖਰ' ਚੰਗੇ-ਮੰਦੇ ਹਰ ਤਰ੍ਹਾਂ ਦੇ ਕਵੀ ਨੂੰ ਮੰਚ ਮੁਹੱਈਆ ਕਰਦਾ ਹੈ । ਅਜਿਹਾ ਕਰਨ ਵਿੱਚ ਹੀ ਇਹਦੀ ਰੱਖ ਹੈ, ਪਛਾਣ ਹੈ । ਪਰਚੇ ਨੇ ਕਵਿਤਾ ਦੀ ਖ਼ਾਤਰ ਮਾਹੌਲ ਨੂੰ ਮਘਦਾ ਰੱਖਿਆ ਹੈ।ਅਜਿਹੀ ਸਪੇਸ ਤਿਆਰ ਕਰਨ ਵਾਲੇ ਪਰਚੇ ਕਾਇਮ ਕਿਵੇਂ ਰਹਿਣ ? ਇਹ ਸੁਆਲ ਗਹਿਰੇ ਸੰਕਟ ਦੀ ਉਪਜ ਹੈ । ਪੰਜਾਬ ਵਿੱਚ ਵਾਸਾ ਕਰਦੇ ਬੰਦੇ ਨੂੰ ਵਿਹਾਰੀ ਖੇਹਕਾਰੀ ਤੋਂ ਵਿਹਲ ਨਹੀਂ; ਉਹਦੀ ਸਭਿਆਚਾਰਕਤਾ ਵਿੱਚੋਂ ਸਾਹਿਤ ਖਾਰਜ ਹੋ ਚੁੱਕਾ ਹੈ । ਉਹਦੇ ਲਈ ਸਾਹਿਤ ਰਾਹੀਂ ਤਿਆਰ ਕੀਤੀ ਸਪੇਸ ਦਾ ਕੋਈ ਮੁੱਲ ਨਹੀਂ । ਇਸ ਸਥਿਤੀ ਨੇ ਪੰਜਾਬੀ ਦੀ ਆਰਥਿਕਤਾ ਸਿਫ਼ਰ ਤੱਕ ਪਹੁੰਚਾ ਦਿੱਤੀ ਹੈ । ਇਹਦਾ ਫ਼ਾਇਦਾ ਉਨ੍ਹਾਂ ਨੂੰ ਹੈ ਜੋ ਨੋਟਾਂ ਦੇ ਆਸਰੇ ਲੇਖਕ ਬਣਨਾ ਚਾਹੁੰਦੇ ਹਨ ।ਮੰਡੀ/ਬਾਜ਼ਾਰ ਦੀ ਪ੍ਰਭੂਤਾ ਵਿੱਚ ਲਿਖਣ ਨੂੰ ਕੰਮ ਨਹੀਂ ਸਮਝਿਆ ਜਾਂਦਾ । ਨਾ ਚਿੰਤਨਕਾਰੀ ਨੂੰ ਕੰਮ ਕਿਹਾ ਜਾਂਦਾ ਹੈ । ਲਿਖ ਕੇ ਹੁੱਲਾਸ ਮਿਲਦਾ ਹੈ, ਰੋਟੀ ਨਹੀਂ । ਪ੍ਰਮਿੰਦਰਜੀਤ ਹੋਰ ਲੇਖਕਾਂ ਵਾਂਗ ਵਿਹਾਰੀ ਤਰਜ਼ ਦਾ ਕੰਮ ਨਹੀਂ ਕਰਦਾ ਕਿ ਉਹਦਾ ਜਾਂ ਪਰਚੇ ਦਾ ਰੋਟੀ-ਟੁੱਕ ਚਲ

ਮੇਰੀ ਮੈਂ ਸਿਰਫ ਮੇਰੀ ਮੈਂ ਨਹੀਂ-ਪ੍ਰਮਿੰਦਰਜੀਤ -ਸਵੈਕਥਨ

ਆਪਣੇ ਬਾਹਰਲੇ ਖਰ੍ਹਵੇ, ਖੁਰਦਰੇ ਆਪੇ ਦੇ ਉਹਲੇ ਵਿੱਚ ਬੈਠਾ ਸੋਚ ਰਿਹਾ ਹਾਂਕੀ ਏਹੀ ਮੇਰੀ ਸਮੁੱਚਤਾ ਹੈ ? ਪਰ ਫੇਰ ਸੋਚਦਾਂ ਹਾਂ, ਮੈਂ ਇਸ ਤਰ੍ਹਾਂ ਦਾ ਸਪਸ਼ਟੀਕਰਨ ਦੇ ਹੀ ਕਿਉਂ ਰਿਹਾ ਹਾਂ । ਆਪਣੀ ਸਫ਼ਾਈ ਵਿਚ ਕੁਝ ਵੀ ਕਹਿਣ ਦੀ ਲੋੜ ਸ਼ਾਇਦ ਉਦੋਂ ਪੈਂਦੀ ਹੈ, ਜਦੋਂ ਕੋਈ ਵਿਸ਼ੇਸ਼ ਸਥਿਤੀ ਵਿੱਚ ਖੜ੍ਹਾ ਨਜ਼ਰ ਆਵੇ । ਮੈਂ ਹਰਗਿਜ਼ ਅਜੇਹੀ ਕਿਸੇ ਵਿਸ਼ੇਸ਼ ਸਥਿਤੀ ਵਿਚ ਨਹੀਂ ਪਹੁੰਚਾ, ਪਰ ਆਪਣੇ ਨਾਲ ਵਾਪਰੇ ਕਈ ਅਨੁਭਵਾਂ ਤੇ ਨਿੱਤ ਨਵੇਂ ਵਰਤਾਰਿਆਂ ਵਿੱਚੋਂ ਗੁਜ਼ਰ ਰਿਹਾ । ਮੈਂ ਆਪਣੀ ਵਜੂਦ ਦੀ ਪਾਰਦਰਸ਼ਤਾ ਨੂੰ ਧੁੰਦਲੀ ਕਰਨ ਦੇ ਯਤਨਾਂ ਦੀ ਕਾਰਗੁਜ਼ਾਰੀ ਨੂੰ ਜ਼ਰੂਰ ਵੇਖ ਰਿਹਾ ਹੁੰਦਾ ਹਾਂ ਤੇ ਸੰਤ ਕਬੀਰ ਨੇ ਅਮਰ ਬੋਲਾਂ ਦੀ ਓਟ ਜ਼ਰੂਰ ਲੈ ਲੈਂਦਾ ਹਾਂ ।
ਨਿੰਦੋ ਨਿੰਦੋ ਮੋ ਕੋ ਨਿੰਦੋ
ਸੰਤ ਕਬੀਰ ਵਰਗੀ ਸਵੈ-ਮਹਾਨਤਾ ਦਾ ਹਾਣੀ ਤਾਂ ਮੈਂ ਨਹੀਂ ਹਾਂ ਪਰ ਆਪਣੇ ਨਿੰਦਕਾਂ ਦੀ ਮਾਨਸਿਕਤਾ ਨੂੰ ਪਛਾਣਨ ਲਈ ਯਤਨਸ਼ੀਲ ਜ਼ਰੂਰ ਰਹਿੰਦਾ ਹਾਂ, ਜਦੋਂ ਕਦੇ ਆਪਣੇ ਹਾਣ ਦੀ ਨਿੰਦਿਆਂ ਸਾਹਵੇਂ ਖਲੋਣ ਦਾ ਮੌਕਾ ਮਿਲ ਜਾਏ ਤਾਂ ਉਸ ਨੂੰ ਸਵੀਕਾਰ ਕੀਤੇ ਜਾਣ ਦੀ ਦਲੇਰੀ ਵੀ ਮੇਰੇ ਵਿਚ ਹੈ ਪਰ ਮੇਰੀ ਮਾਸੂਮੀਅਤ ਉਸ ਵੇਲੇ ਖਰ੍ਹਵੀ-ਖੁਰਦਰੀ ਜ਼ਰੂਰ ਹੋ ਜਾਂਦੀ ਹੈ, ਜਦੋਂ ਬੌਣੀਆਂ ਇਬਾਰਤਾਂ ਮੇਰਾ ਵਜੂਦ ਧੁਆਂਖਣ ਦੇ ਯਤਨ ਕਰਨ ਲੱਗ ਪੈਂਦੀਆਂ ਹਨ । ਸਭ ਤੋਂ ਵੱਡਾ ਨਿੰਦਕ ਤਾਂ ਆਪਣਾ ਤਾਂ ਮੈਂ ਆਪ ਹੀ ਹਾਂ । ਮੈਨੂੰ ਆਪਣੇ ਨਾਲ ਨਾਲ ਤੁਰਦੇ ਵਾ ਵਰੋਲਿਆਂ ਦਾ ਪਤਾ ਹੈ । ਆਪਣੀ ਸੂਖਮਤਾ ਨੂੰ ਮੈਂ ਅਥਾਹ ਬਰੇਤਿਆਂ ਤੇ ਐਵੇਂ ਹੀ ਵਰਸਣ

ਭਾਅ ਪ੍ਰਮਿੰਦਰਜੀਤ ਵੀ ਤੁਰ ਗਿਆ-ਜਗਜੀਤ ਗਿੱਲ

ਤੜਕੇ ਦੇ ਛੇ ਵਜੇ ਫ਼ੋਨ ਖੜਕਿਆ ਤਾਂ ਵਿਸ਼ਾਲ ਦੀ ਆਵਾਜ਼ ਆਈ-"ਪਰਮਿੰਦਰਜੀਤ ਭਾਅ ਵੀ ਤੁਰ ਗਿਆ…"ਗੱਲ ਨੂੰ ਇੰਨੇ ਸਪੱਸ਼ਟ ਤਰੀਕੇ ਨਾਲ ਬੋਲਣ ਦੇ ਬਾਵਜੂਦ ਵੀ ਮੈਂ ਉਸਨੂੰ ਦੁਹਰਾਉਣ ਲਈ ਕਿਹਾ ਕਿ ਸ਼ਾਇਦ ਦੁਹਰਾਉਣ ਨਾਲ ਹੀ ਸ਼ਬਦਾਂ ਵਿੱਚ ਹੇਰ ਫ਼ੇਰ ਹੋ ਜਾਏ ਪਰ ਨਹੀਂ…ਮੌਕੇ ਭਾਅ ਪਰਮਿੰਦਰਜੀਤ ਖੜੋਤਾ ਅੱਖਾਂ ਪੂੰਝ ਰਿਹਾ ਸੀ।
ਅਜੇ ਦੋ ਦਿਨ ਪਹਿਲਾਂ ਹੀ ਭਾਅ ਮੈਨੂੰ ਫ਼ੋਨ'ਤੇ ਮੇਰੇ ਪੈਰ ਦੀ ਸੱਟ ਦਾ ਹਾਲ ਪੁੱਛ ਰਿਹਾ ਸੀ ਤੇ ਉਸ ਸੋਚਿਆ ਵੀ ਨਾ ਕਿ ਜਿਹੜੀ ਸੱਟ ਉਹ ਲਾ ਚੱਲਿਆ ਹੈ,ਉਸਦਾ ਤਾਂ ਮਰ੍ਹਮ ਵੀ ਅਜੇ ਤੱਕ ਨਹੀਂ ਬਣਿਆ।ਭਾਅ ਦੇ ਨਾਲ ਮੇਰੀ ਸਾਂਝ ਉਦੋਂ ਦੀ ਹੈ ਜਦੋਂ ਮੈਂ ਕੇਵਲ ਸਤਾਰਾਂ ਕੁ ਸਾਲਾਂ ਦਾ ਮੁੰਡਾ ਸਾਂ।ਭਾਅ ਲੋਅ ਪ੍ਰਿੰਟਰਜ਼ ਦੇ ਹਨੇਰੇ ਤੇ ਡੂੰਘੇ ਜਿਹੇ ਕਮਰੇ ਵਿੱਚ ਬੈਠਾ ਪਰੂਫ਼ ਰੀਡਿੰਗ ਕਰਦਿਆਂ ਆਪਣੀਆਂ ਨਿੱਕੇ ਨਿੱਕੇ ਸ਼ੀਸ਼ਿਆਂ ਵਾਲੀਆਂ ਐਨਕਾਂ ਦੇ ਉੱਤੋਂ ਦੀ ਵੇਖਦਾ।ਮੇਰੀ ਰਚਨਾ ਨੂੰ ਪੜ੍ਹ ਕੇ ਮਿੱਠੀ ਜਿਹੀ ਝਿੜਕ ਦਿੰਦਾ-ਜੇ ਤੂੰ ਜਗਜੀਤ ਗਿੱਲ ਨਾ ਹੁੰਦਾ ਤਾਂ ਮੈਂ ਤੈਨੂੰ ਕਹਿਣਾ ਸੀ 'ਜਾ ਚਲਾ ਜਾ ਇੱਥੋਂ'ਯਾਨਿ ਅਸਿੱਧੇ ਤਰੀਕੇ ਨਾਲ ਉਹ ਮੈਨੂੰ ਜਾਣ ਲਈ ਕਹਿੰਦਾ।ਇਸਦੇ ਪਿੱਛੇ ਉਸਦਾ ਤਰਕ ਇਹ ਸੀ ਕਿ ਮੈਂ ਹੁਸੈਨਪੁਰੇ ਚੌਂਕ ਵਿੱਚਲੇ ਠੇਕੇ ਤੋਂ 'ਮੁਗਲ ਮੁਨਾਰਕ' ਦਾ ਪਊਆ ਡੱਬ ਵਿੱਚ ਅੜਾ ਕੇ ਲੈ ਜਾਂਦਾ।

ਪ੍ਰਮਿੰਦਰਜੀਤ : ਝੱਖੜ 'ਚ ਉੱਡਦਾ ਬਾਦਬਾਨ-ਮੋਹਨਜੀਤ

ਅਜੇ ਉਹ ਤੁਰਨ ਲੱਗਾ ਸੀ ਕਿ 'ਅਫਲਾਤੂਨ ਤੋਂ ਲੈਨਿਨ' ਤਕ ਪੜ੍ਹਕੇ ਲੱਕੜ ਦਾ ਸੰਦੂਕ ਪਰ੍ਹੇ ਰੱਖ ਦਿੱਤਾ

ਮੈਟ੍ਰਿਕ ਕੀਤੀ ਤਾਂ ਵਾਨਗਾਗ ਦੇ ਸਾਰੇ ਖ਼ਤ ਉਹਨੂੰ ਜ਼ਬਾਨੀ ਯਾਦ ਸਨ

ਤੇ ਫਿਰ ਇਕ ਆਵਾਜ਼ ਆਈਮੈਟ੍ਰਿਕ ਪਾਸ ਅੰਮ੍ਰਿਤਾ ਯੂਲੀਸਿਜ਼ ਨੂੰ ਕੀ ਜਾਣੇ !

ਉਸ ਦਿਨ ਮੇਰਾ ਜੀਅ ਕੀਤਾ ਵਾਨਗਾਗ ਦੇ ਪਾਠਕ ਨੂੰ ਚੀਕ ਕੇ ਕਹਾਂ :

ਬਾਹਰ ਆ ਕੇ ਸ਼ਮਸ਼ਾਨ ਭੂਮੀਆਂ ਵਿੱਚੋਂ ਜਗਾ

ਪ੍ਰਮਿੰਦਰਜੀਤ ਤੇ ਉਸਦੀ ਕਵਿਤਾ ਦੇ ਸਬੰਧ ਵਿਚ ਸਰੋਦ ਸੁਦੀਪ ਤੇ ਅਵਤਾਰ ਜੌੜਾ ਦੇ ਵਿਚਾਰ

ਪ੍ਰਮਿੰਦਰਜੀਤ ਦੇ ਪੈਰ ਜੰਗਲ ਦੀ ਅਵਾਜ਼ ਹਨ:ਸਰੋਦ ਸੁਦੀਪ

ਇਕ ਨਾ ਦੱਸੀ ਜਾਣ ਵਾਲੀ ਬਰੀਕ ਜਿਹੀ ਤੰਦ ਪ੍ਰਮਿੰਦਰਜੀਤ ਅਤੇ ਦੇਵਿੰਦਰ ਸਤਿਆਰਥੀ ਨੂੰ ਜੋੜਦੀ ਹੈ। ਕਮਾਲ ਇਸ ਗੱਲ ਵਿਚ ਹੈ ਕਿ ਜਿਥੇ ਇਹ ਤੰਦ ਦੋਹਾਂ ਨੂੰ ਜੋੜਨ ਲਗਦੀ ਹੈ। ਉਥੋਂ ਹੀ ਨਿਖੇੜ ਸ਼ੁਰੂ ਹੋ ਜਾਂਦਾ ਹੈ । ਇਸ ਦਾ ਉੱਤਰ ਇਮਤਿਹਾਨ ਵਿੱਚ ਆਏ ਪ੍ਰਸ਼ਨਾਂ ਵਾਂਗ ਸਿੱਧਾ ਨਹੀਂ । ਦੋਹੇਂ ਬੇਲਗਾਮ ਘੋੜੇ ਹਨ । ਅੱਥਰ। ਅੱਖੜ। ਪਰ ਕੂਲੇ । ਦੋਵਾਂ ਨੇ ਦੋਸਤ ਬਣਾਏ । ਸਤਿਆਰਥੀ ਦਾ ਰਸੂਖ਼ ਮਹਾਤਮਾ ਗਾਂਧੀ ਟੈਗੋਰ ਮੁਨਸ਼ੀ ਪ੍ਰੇਮ ਚੰਦ ਅਤੇ ਪ੍ਰਤਿਭਾਸ਼ਾਲੀ ਲੇਖਕਾਂ ਤਕ ਸੀ । ਪ੍ਰਮਿਖ਼ਦਰਜੀਤ ਨੇ ਵੀ ਚੰਗੇ ਦੋਸਤ ਕਮਾਏ ਹਨ । ਸਾਧਨ ਦੋਹਾਂ ਦੇ ਵੱਖ ਵੱਖ । ਇਕ ਨੇ ਲੋਅ/ਅੱਖਰ ਰਾਹੀਂ । ਦੂਜੇ ਨੇ ਪੈਦਲ ਯਾਤਰਾ ਰਾਹੀਂ । ਬਾਕੀ ਲੇਖਕਾਂ ਨਾਲੋਂ ਇਹ ਅਸਲੋਂ ਵੱਖ ਖੜ੍ਹੇ ਦਿਖਾਈ ਦਿੰਦੇ ਹਨ ।

ਪ੍ਰਮਿੰਦਰਜੀਤ ਦੀ ਕਵਿਤਾ-ਇਕ ਗ਼ੈਰ-ਰਸਮੀ ਸੰਵਾਦ- ਹਰਵਿੰਦਰ ਭੰਡਾਲ

ਹਰਮੀਤ ਵਿਦਿਆਰਥੀ : ਦੋਸਤੋ ਅੱਜ ਅਸੀਂ ਤਰਨਤਾਰਨ ਆਪਣੇ ਦੋਸਤ ਤਰਲੋਚਨ ਦੀ ਕੰਮ ਦੀ ਜਗ੍ਹਾ ਉੱਤੇ ਬੈਠੇ ਹਾਂ । ਤਰਲੋਚਨ ਦੀ ਬਹੁਤ ਦੇਰ ਦੀ ਇੱਛਾ ਸੀ ਕਿ ਕਿਸੇ ਸਬੱਬ ਨਾਲ ਦੋਸਤ-ਮਿੱਤਰ ਏਥੇ ਆਉਣ । ਸਾਡੇ ਲਈ ਪ੍ਰਮਿੰਦਰਜੀਤ ਦੀ ਸ਼ਾਇਰੀ ਤੋਂ ਵਧੀਆ, ਏਥੇ ਆਉਣ ਦਾ ਹੋਰ ਕਿਹੜਾ ਸਬੱਬ ਹੋ ਸਕਦਾ ਸੀ ? ਅੱਜ ਦੀ ਇਸ ਗ਼ੈਰ-ਰਸਮੀ ਗੱਲਬਾਤ ਵਿਚ ਪਾਕਿਸਤਾਨ ਤੋਂ ਅਸ਼ਰਫ਼ ਗਿੱਲ ਸ਼ਾਮਲ ਹਨ; ਇੰਗਲੈਂਡ ਤੋਂ ਕਰਨੈਲ ਸ਼ੇਰਗਿੱਲ ਸ਼ਾਮਲ ਹਨ । ਅਸੀਂ ਕਵਿਤਾ ਬਾਰੇ ਜਾਨਣ ਲਈ ਏਥੇ ਇਕੱਤਰ ਹੋਏ ਆਂ । ਅਸੀਂ ਪ੍ਰਮਿੰਦਰਜੀਤ ਦੀ ਕਵਿਤਾ ਦੀਆਂ ਵਿਭਿੰਨ ਸ਼ੇਡਜ਼ ਨੂੰ ਮਾਨਣ ਲਈ ਏਥੇ ਇਕੱਤਰ ਹੋਏ ਆਂ । ਮੈਂ ਅੱਜ ਦੀ ਇਸ ਗੱਲਬਾਤ ਨੂੰ ਸ਼ੁਰੂ ਕਰਨ ਲਈ ਤਸਕੀਨ ਨੂੰ ਸੱਦਾ ਦਿੰਦਾ ਹਾਂ ।
ਤਸਕੀਨ : ਦੋਸਤੋ ! ਅਸੀਂ ਅੱਜ ਪ੍ਰਮਿੰਦਰਜੀਤ ਦੀ ਕਵਿਤਾ ਉੱਤੇ ਸੰਵਾਦ ਰਚਾਉਣ ਲਈ ਇਕੱਠੇ ਹਾਂ । ਆਮ ਰਸਮੀ ਗੋਸ਼ਟੀਆਂ ਵਿਚ ਹਰ ਕੋਈ ਸੰਕੋਚ ਨਾਲ ਬੋਲਦਾ ਹੈ; ਕਿ ਕਿਤੇ ਕੋਈ ਨਾਰਾਜ਼ ਨਾ ਹੋ ਜਾਵੇ । ਕਵਿਤਾ ਹੋਰਨਾਂ ਵਿਧਾਵਾਂ ਤੋਂ ਵੱਖਰੀ ਹੁੰਦੀ ਹੈ । ਇਸ ਵਿਚ ਚਿਹਨਾਂ ਦੀ ਭਾਸ਼ਾ ਰਾਹੀਂ ਗੱਲ ਹੁੰਦੀ ਹੈ; ਹਰੇਕ ਪਾਠਕ ਤੇ ਆਲੋਚਕ ਜੋ ਇਹਨਾਂ ਚਿਹਨਾਂ ਤੋਂ ਪ੍ਰਾਪਤ ਕਰਦਾ ਹੈ, ਉਹ ਉਸੇ ਤੋਂ ਹੀ ਗੱਲ ਕਰਦਾ ਹੈ । ਪ੍ਰਮਿੰਦਰਜੀਤ ਦੀ ਸ਼ਾਇਰੀ ਲਗਭਗ ਤਿੰਨ ਦਹਾਕਿਆਂ ਤੱਕ ਫੈਲੀ ਹੋਈ ਹੈ । ਇਸ ਸਮੇਂ ਪੰਜਾਬ ਦੀਆਂ ਪ੍ਰਸਥਿਤੀਆਂ ਬਦਲਦੀਆਂ ਰਹੀਆਂ ਹਨ ।