Saturday, October 14, 2017

ਇੱਕ ਹੋਰ ਸ਼ੋਰ ਭਰੀ ਰਾਤ- ਜਸਪਾਲ

ਮਨੁੱਖੀ ਸੁਭਾਅ ਵਿੱਚ ਆਏ ਹੋਛੇਪਣ ਕਾਰਨ ਆਤਿਸ਼ਬਾਜ਼ੀ ਦੇ ਅੰਨ੍ਹੇ ਸ਼ੋਰ ਦੇ ਮਾਸੂਮ ਮਨਾਂ ਅਤੇ ਕੁਦਰਤ ਮਾਂ ਦੀ ਉਤਪਤੀ ਜੀਵਾਂ 'ਤੇ ਪੈਣ ਵਾਲੇ ਦੁਰਪ੍ਰਭਾਵਾਂ ਨੂੰ ਦਰਸਾਉਂਦੀ ਜਸਪਾਲ ਕੌਰ ਦੀ ਇਹ ਖੂਬਸੂਰਤ ਰਚਨਾ ਇੱਥੇ ਛਾਪ ਰਹੇ ਹਾਂ। 

ਸਹਿਮ ਜਾਣਗੀਆ ਫਿਰ ਚਿੜੀਆਂ
ਸੁਪਨਿਆਂ ਚ ਗੁਆਚੀਆਂ
ਅਚਾਨਕ ਰੌਸ਼ਨੀਆਂ ਤੇ ਫਿਰ ਧਮਾਕਿਆਂ ਕਾਰਨ
ਕਈ ਦਿਨ ਰਹਿਣਗੀਆਂ ਡਰੀਆਂ ਸਹਿਮੀਆਂ
ਆਪਣੇ ਖੰਭਾਂ ਚ ਆਪੇ ਲੁਕਦੀਆਂ
ਪਨਾਹ ਭਾਲਦੀਆਂ
ਮੈਨੂੰ ਯਾਦ ਹੈ
ਜਦੋਂ ਛੋਟੀ ਜਿਹੀ ਬੱਚੀ ਮੇਰੀ
ਸਹਿਮ ਜਾਂਦੀ ਦਿਲ ਚੀਰਵੀਂ ਅਵਾਜ਼ ਨਾਲ
ਮੇਰੇ ਸੀਨੇ ਲੱਗ ਜਾਂਦੀ
ਪਰਖਦੀ ਆਲਾ ਦੁਆਲਾ
ਥੋੜੀ ਜਿਹੀ ਅੱਖ ਖੋਲ ਕੇ
ਤੇ ਫਿਰ ਛੁਪਾ ਲੈਂਦੀ ਮੂੰਹ
ਮਾਂ ਦੀ ਛਾਤੀ ਵਿੱਚ
ਉਸਦੇ ਲਈ ਸਭ ਤੋਂ ਸੁਰੱਖਿਅਤ ਥਾਂ
ਪਰ ਨਿੱਕੀਆਂ ਪਿਆਰੀਆਂ
ਕੋਮਲ ਚਿੜੀਆਂ
ਮੇਰੀ ਬਗੀਚੀ ਦੀਆਂ
ਸਦਾ ਹੀ ਜਗਮਗ ਲੜੀਆਂ
ਕਿੱਥੇ ਛਪਾਉਣਗੀਆਂ ਨਿੱਕੇ ਨਿੱਕੇ ਕਾਲਜੇ


No comments:

Post a Comment