Showing posts with label ਕਹਾਣੀਕਾਰ ਬਲੀਜੀਤ ਬਾਰੇ ਕੁਝ ਵਿਸ਼ੇਸ਼. Show all posts
Showing posts with label ਕਹਾਣੀਕਾਰ ਬਲੀਜੀਤ ਬਾਰੇ ਕੁਝ ਵਿਸ਼ੇਸ਼. Show all posts

Saturday, March 1, 2025

ਮਸਤਕ ਮੇਰਾ ਯੁੱਧ ਖੇਤਰ ਐ… ਬਲੀਜੀਤ (ਇਕ ਮੁਲਾਕਾਤ ਅਤੇ ਚੋਣਵੀਆਂ ਕਹਾਣੀਆਂ)

  ਪ੍ਰੋ: ਅਲੀ ਏਜਾਜ਼ ਵਲੋਂ ਕਹਾਣੀਕਾਰ ਬਲੀਜੀਤ ਨਾਲ ਕੀਤੀ ਮੁਲਾਕਾਤ



?  ਸਾਡੇ ਪੜ੍ਹਨ ਵਾਲਿਆਂ ਨਾਲ ਆਪਣੇ ਜੀਵਨ, ਪੜਾਈ - ਲਿਖਾਈ ਤੇ ਹੋਰ ਨਿੱਕ ਸੁੱਕ ਬਾਰੇ ਜਾਣਕਾਰੀ ਸਾਂਝੀ ਕਰੋ?

- ਭਾਈ ਜਾਨ ਮੇਰਾ ਕਾਗਜਾਂ ’ਚ ਨਾਂ ਬਲਜੀਤ ਸਿੰਘ ਏ। ਮੇਰਾ ਜਨਮ ਸਾਂਝੇ ਭਾਰਤੀ ਪੰਜਾਬ ’ਚ 1962 ਦਾ ਵਾਕਿਆ ਜਿਲ਼ਾ ਅੰਬਾਲਾ ਦੀ ਤਹਿਸੀਲ ਰੋਪੜ ਦਾ ਹੈ ਜੋ ਇਲਾਕਾ ਉਸ ਵੇਲੇ ਅੰਬਾਲਾ ਜਿਲ਼ੇ ਦਾ ਹਿੱਸਾ ਹੁੰਦਾ ਸੀ। ਸਕੂਲ ’ਚ ਮੈਨੂੰ ਫ਼ਰਜੀ ਜਨਮ ਤਾਰੀਕ ਲਿਖਕੇ ਵੱਡੀ ਉਮਰ ਦਾ ਦਰਜ ਕਰ ਦਿੱਤਾ। ਅੰਡਰਏਜ ਨੂੰ ਹੀ ਖਾਲਸਾ ਸਕੂਲ ’ਚ ਦਾਖ਼ਲ ਕਰਾ ਦਿੱਤਾ। ਜਦੋਂ ਮੈਂ ਪੰਜਾਬ ਯੂਨੀਵਰਸਟੀ ਚੰਡੀਗੜ ’ਚ ਅੰਗਰੇਜ਼ੀ ਦੀ ਐੱਮ.ਏ. ਕਰ ਰਿਹਾ ਸਾਂ ਤਾਂ ਮੈਨੂੰ ਵੱਡੇ ਵੱਡੇ ਦਾਹੜਿਆਂ ਵਾਲੇ ਤਕੜੇ ਮੁੰਡਿਆਂ ’ਚ ਉੱਠਣਾ ਬਹਿਣਾ ਔਖਾ ਲਗਦਾ ਸੀ। ਮੈਨੂੰ ਚੰਡੀਗੜ ਪੜ੍ਹਦੇ ਨੂੰ ਹੀ ਸਰਕਾਰੀ ਨੌਕਰੀ ਮਿਲ ਗਈ। ਛੋਟੇ ਤੋਂ ਵੱਡੇ ਛੇ ਕੇਡਰਾਂ ਵਿੱਚ... ਤਿੰਨ ਮਹਿਕਮਿਆਂ ਵਿੱਚ 39 ਸਾਲ ਨੌਕਰੀ ਕੀਤੀ... ਤੇ ਹੁਣ ਕਿਤਾਬਾਂ ਦੀ ਦੁਨੀਆ ਬਾਰੇ, ਸ਼ਬਦ ਸੰਸਾਰ ਬਾਰੇ ਸੋਚਦਾ ਹਾਂ... ਤਾਂ ਪਿਛਾਂਹ ਨੂੰ ਮੁੜ ਕੇ ਆਪਣਾ ਬਚਪਨ ਯਾਦ ਕਰਦਾ ਹਾਂ... ਤਾਂ ਸਾਡੇ ਘਰ ਕੋਈ ਕਿਤਾਬਾਂ ਨਹੀਂ ਸਨ ਹੁੰਦੀਆਂ। ਕੋੜਮਾ ਈ ਅਨਪੜ ਸੀ। ਨਾ ਕੋਈ ਰਸਾਲਾ। ਨਾ ਅਖ਼ਬਾਰ। ਫੱਟੀ ਬਸਤਾ ਲੈ ਕੇ ਖਾਲਸਾ ਪ੍ਰਾਈਮਰੀ ਸਕੂਲ ਜਾਣ ਲੱਗ ਪਏ। ਕਿਤਾਬ, ਕਾਇਦੇ ਦੀ ਉਸ ਘਰ ’ਚ ਕੋਈ ਵੁਕੱਤ ਹੀ ਨਹੀਂ ਸੀ। ਅਗਾਂਹ ਜਾ ਕੇ ਸਿਲੇਬਸ ਦੀਆਂ ਕਿਤਾਬਾਂ ਖਰੀਦਣ ਲਈ ਵੀ ਮਸਾਂ ਈ ਪੈਸੇ ਜੁੜਦੇ ਸਨ। ਉਹ ਵੀ ਜਮਾਤ ’ਚ ਇੱਕ, ਦੋ ਵਾਰ ਖੜੇ ਹੋਣ ਤੋਂ ਬਾਅਦ। ਤੇ ਉਹ ਵੀ ਦੋ ਕਿਸ਼ਤਾਂ ’ਚ।  ਵੱਡੇ ਸਾਂਝੇ