ਰਾਜਪਾਲ ਸਿੰਘ ਬਾਠ ਦੀ ਕਾਵਿ ਪੁਸਤਕ 'ਹੋਂਦ ਦੇ ਅਰਥ' ਵੀ ਉਸ ਦੀ ਸੋਚ ਅਤੇ ਸ਼ਖਸ਼ੀਅਤ ਨੂੰ ਜਾਨਣ ਦਾ ਵਸੀਲਾ ਹੈ। ਉਸ ਦੀਆਂ ਕਵਿਤਾਵਾਂ ਵੀ ਉਸ ਦੇ ਸੁਭਾਅ ਵਾਂਗ ਵਲ - ਛਲ ਰਹਿਤ ਹਨ। ਉਹ ਸਧਾਰਨ
Sunday, April 26, 2026
' ਹੋਂਦ ਦੇ ਅਰਥ ' ( ਰਾਜਪਾਲ ਬਾਠ) ਜ਼ਿੰਦਗੀ ਦੀਆਂ ਰੀਝਾਂ ਅਤੇ ਉਲਝਣਾਂ ਦੀ ਸ਼ਾਇਰਾਨਾ ਪੇਸ਼ਕਾਰੀ
Friday, April 25, 2025
ਸੁਹਿਰਦਤਾ ਅਤੇ ਨਿਰੰਤਰ ਅਧਿਐਨ ਤੁਹਾਨੂੰ ਚੰਗੀ ਕਵਿਤਾ ਤੱਕ ਲੈਂ ਜਾਂਦੇ ਹਨ:ਮਲਵਿੰਦਰ 'ਰੂਬਰੂ ਅਤੇ ਕੁਝ ਕਵਿਤਾਵਾਂ'
ਮਲਵਿੰਦਰ ਨਾਲ ਰੂਬਰੂ: 'ਅਰਤਿੰਦਰ ਸੰਧੂ'
ਮਲਵਿੰਦਰ ਅਜੋਕੇ ਸਮੇਂ ਦਾ ਸੰਵੇਦਨਸ਼ੀਲ ਤੇ ਜ਼ਹੀਨ ਸ਼ਾਇਰ ਹੈ, ਜਿਸਦੀ ਕਾਵਿ-ਪ੍ਰਤਿਭਾ ਦਿਨੋਂ ਦਿਨ ਹੋਰ ਨਿੱਖਰ ਕੇ ਸਾਹਮਣੇ ਆ ਰਹੀ ਹੈ। ਉਹ ਕਈ ਦਹਾਕਿਆਂ ਤੋਂ ਕਵਿਤਾ ਨਾਲ ਜੁੜਿਆ ਹੋਇਆ ਹੈ ਤੇ ਹੁਣ ਤੱਕ ਉਸ ਦੇ ਛੇ ਕਾਵਿ-ਸੰਗ੍ਰਹਿ ਅਤੇ ਇੱਕ ਬਾਲ ਕਵਿਤਾਵਾਂ ਦੀ ਪੁਸਤਕ ‘ਫੁੱਲਝੜੀ’ ਛਪ ਚੁੱਕੀਆਂ ਹਨ। ਉਸਦੀ ਕਵਿਤਾ ਦੇ ਸਰੋਕਾਰ ਅੱਜ ਦੇ ਸਮੇਂ ਵਿੱਚ ਬੇਚੈਨੀਆਂ ਹੰਢਾ ਰਹੇ ਮਨੁੱਖ ਤੋਂ ਲੈ ਕੇ ਰਾਸ਼ਟਰੀ, ਅੰਤਰਰਾਸ਼ਟਰੀ ਵਰਤਾਰਿਆਂ ਤੱਕ ਫੈਲੇ ਹੋਏ ਹਨ। ਭਾਵੇਂ ਉਹ ਮੁੱਖ ਤੌਰ ‘ਤੇ ਸ਼ਾਇਰ ਹੈ,ਪਰ ਚੁਫੇਰੇ ਹੋ ਰਹੀਆਂ ਬੇ-ਨਿਯਮੀਆਂ ਨੂੰ ਵਾਰਤਕ ਰਾਹੀਂ ਵੀਆਪਣਾ ਨਿਸ਼ਾਨਾ ਬਣਾਉਂਦਾ ਰਹਿੰਦਾ ਹੈ। ਵਿਭਿੰਨ ਵਿਸ਼ਿਆਂ ਨਾਲ ਸਬੰਧਤ ਉਸਦੇ ਲੇਖ ਅਕਸਰ ਅਖ਼ਬਾਰਾਂ ਦੇ ਪੰਨਿਆਂ ਪੜ੍ਹਨ ਨੂੰ ਮਿਲਦੇ ਹਨ। ਉਹ ਸਿਖਿਆ ਵਿਭਾਗ ਵਿਚੋਂ ਬਤੌਰ ਪੰਜਾਬੀ ਲੈਕਚਰਾਰ ਸੇਵਾ-ਮੁਕਤ ਹੋਇਆ ਹੈ ਤੇ ਹੁਣ ਪੂਰੀ ਤਰ੍ਹਾਂ ਆਪਣੀ ਕਲਮਕਾਰੀ ਨੂੰ ਸਮਰਪਿਤ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਇਕਲੌਤਾ ਬੇਟਾ ਕੈਨੇਡਾ ਦਾ ਸ਼ਹਿਰੀ ਜਾ ਬਣਿਆਂ ਹੈ। ਹੁਣ ਮਲਵਿੰਦਰ/ ਬਲਵਿੰਦਰ ਦੰਪਤੀ ਅੱਧਾ ਸਾਲ ਪੰਜਾਬ ਵਿਚ ਹੁੰਦੇ ਹਨ ਤੇ ਅੱਧਾ ਬਰੈਂਪਟਨ (ਕੈਨੇਡਾ) ਵਿਚ। ਮਲਵਿੰਦਰ ਕਿਤਾਬਾਂ ਦਾ ਰਸੀਆ ਹੈ ਤੇ ਅੱਜ-ਕੱਲ ਵੱਖ-ਵੱਖ ਮੈਗਜ਼ੀਨਾਂ ਵਿਚ ਉਸ ਵਲੋਂ ਕੀਤੇ ਕਿਤਾਬਾਂ ਦੇ ਰੀਵਿਊ ਵੀ ਛਪਦੇ ਰਹਿੰਦੇ ਹਨ। ਬਾਕੀ ਗੱਲਾਂ ਮਲਵਿੰਦਰ ਨਾਲ ਕਰਦੇ ਹਾਂ:
ਸਵਾਲ : ਇਨ੍ਹਾਂ ਲੰਘ ਰਹੇ ਸਮਿਆਂ ਅੰਦਰ ਕਵਿਤਾ ਦੇ ਪ੍ਰਸੰਗ ਵਿੱਚ ਆਪਣੇ ਹਾਲ ਨੂੰ ਕਿਵੇਂ ਬਿਆਨ ਕਰੋਗੇ?
ਜਵਾਬ : ਇਸ ਵਿਸ਼ਵ ਵਿਆਪੀ ਬੈਚਾਨਿਦੇ ਦੌਰ ' ਚੋਂ ਲੰਘ ਰਹੇ ਹਾਂ ਪ੍ਰਿਟ ਮੀਡੀਆ, ਸ਼ੋਸ਼ਲ ਮੀਡੀਆ, ਚੈਨਲ,ਆਡੀਓ,ਵੀਡਿਉ ਹਰ ਥਾਂ ਇਹ ਬੈਚੇਨੀ ਸ਼ੋਰ ਬਣੀ ਵੇਖੀ ਜਾ ਸਕਦੀ ਹੈ। ਸਾਡੀਆਂ ਸੋਚਾਂ, ਗੱਲਾਂ,ਬਹਿਸਾਂ ਇਥੋਂ ਤਕ ਕਿ ਕਵਿਤਾਵਾਂ ਵਿਚ ਵੀ ਇਹ ਇਨਸਾਨੀ ਡਾਵਾਂਡੋਲ ਮਨ ਸਾਹਮਣੇ ਆਉਂਦਾ ਹੈ।
ਸਵਾਲ : ਹਾਂ, ਮੈਂ ਵੀ ਤੁਹਾਡੀਆਂ ਕੁਝ ਕਵਿਤਾਵਾਂ ਫੇਸਬੁੱਕ ‘ਤੇ ਪੜ੍ਹੀਆਂ ਹਨ। ਤੁਹਾਡਾ ਪਹਿਲੀ ਵਾਰ ਕਵਿਤਾ ਨਾਲ ਵਾਹ ਕਦੋਂ ਪਿਆ? ਮੇਰਾ ਕਹਿਣ ਦਾ ਮਤਲਬ ਕਿ ਤੁਹਾਨੂੰ ਕਦੋਂ ਇਹ ਅਹਿਸਾਸ ਹੋਇਆ ਕਿ ਤੁਹਾਡੇ ਅੰਦਰ ਕਵਿਤਾ ਪਈ ਹੈ? ਬਚਪਨ ਵਿਚ ਤੁਹਾਡੇ ਘਰ ਦਾ ਜਾਂ ਆਸ-ਪਾਸ ਦਾ ਮਹੌਲ ਕਿਹੋ ਜਿਹਾ ਸੀ?
ਜਵਾਬ : ਜਦੋਂ ਮੈਂ ਕਹਿੰਦਾ ਹਾਂ ਕਿ ਮੇਰਾ ਬਚਪਨ ਤੰਗੀਆਂ ਤੁਰਸ਼ੀਆਂ ਵਿਚ ਸੰਘਰਸ਼ ਕਰਦਿਆਂ ਬੀਤਿਆ ਤਾਂ ਮੈਨੂੰ ਖਿਆਲ ਆਉਂਦਾ ਹੈ ਕਿ ਪਿੰਡਾਂ ਵਿਚ ਜੰਮੀਂ ਪਲੀ ਜਵਾਨ ਹੋਈ ਮੇਰੀ ਪੀੜ੍ਹੀ ਨੂੰ ਲੱਗਭਗ ਇਕੋ ਜਿਹੇ ਹਾਲਾਤਾਂ ਵਿਚੋਂ ਲੰਘਣਾ ਪਿਆ।ਕਵਿਤਾ ਓਦੋਂ ਕਿਤੇ ਨੇੜੇ ਤੇੜੇ ਵੀ ਨਹੀਂ ਸੀ। ਸਕੂਲ ਤੋਂ ਬਾਅਦ ਕਾਲਜ ਦੀ ਪੜ੍ਹਾਈ ਤੇ ਉਹ ਵੀ ਸਾਇੰਸ ਦੀ।ਉਨ੍ਹਾਂ ਸਾਲਾਂ ਵਿਚ ਪੰਜਾਬੀ ਤਾਂ ਕਿਤੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਲਿਖੀਆਂ ਪੜ੍ਹੀਆਂ ਚਿੱਠੀਆਂ ਤਕ ਸੀਮਤ ਹੋ ਕੇ ਰਹਿ ਗਈ ਸੀ।ਹਾਂ ਉਹਨੀਂ ਦਿਨੀਂ ਕੁਲਬੀਰ (ਪ੍ਰੋ.ਕੁਲਬੀਰ ਸਿੰਘ ਮੀਡੀਆ ਅਲੋਚਕ) ਦੀਆਂ ਚਿੱਠੀਆਂ ਦੀ ਭਾਸ਼ਾ ਪੜ੍ਹਕੇ ਜ਼ਰੂਰ ਹੈਰਾਨੀ ਹੁੰਦੀ ਦੀ। ਉਹ ਚਿੱਠੀਆਂ ਹੀ ਪੰਜਾਬੀ ਸਹਿਤ ਨਾਲ ਜੁੜਨ ਦਾ ਸਬੱਬ ਬਣੀਆਂ ਤੇ ਫਿਰ ਇੱਕ ਦਿਨ ਜਦ ਕੁਲਬੀਰ ਨੇ ਹੀ ਆਪਣੀ ਕਿਸੇ ਚਿੱਠੀ ਵਿਚ ਲਿਖ
Saturday, March 1, 2025
ਮਸਤਕ ਮੇਰਾ ਯੁੱਧ ਖੇਤਰ ਐ… ਬਲੀਜੀਤ (ਇਕ ਮੁਲਾਕਾਤ ਅਤੇ ਚੋਣਵੀਆਂ ਕਹਾਣੀਆਂ)
ਪ੍ਰੋ: ਅਲੀ ਏਜਾਜ਼ ਵਲੋਂ ਕਹਾਣੀਕਾਰ ਬਲੀਜੀਤ ਨਾਲ ਕੀਤੀ ਮੁਲਾਕਾਤ
? ਸਾਡੇ ਪੜ੍ਹਨ ਵਾਲਿਆਂ ਨਾਲ ਆਪਣੇ ਜੀਵਨ, ਪੜਾਈ - ਲਿਖਾਈ ਤੇ ਹੋਰ ਨਿੱਕ ਸੁੱਕ ਬਾਰੇ ਜਾਣਕਾਰੀ ਸਾਂਝੀ ਕਰੋ?
- ਭਾਈ ਜਾਨ ਮੇਰਾ ਕਾਗਜਾਂ ’ਚ ਨਾਂ ਬਲਜੀਤ ਸਿੰਘ ਏ। ਮੇਰਾ ਜਨਮ ਸਾਂਝੇ ਭਾਰਤੀ ਪੰਜਾਬ ’ਚ 1962 ਦਾ ਵਾਕਿਆ ਜਿਲ਼ਾ ਅੰਬਾਲਾ ਦੀ ਤਹਿਸੀਲ ਰੋਪੜ ਦਾ ਹੈ ਜੋ ਇਲਾਕਾ ਉਸ ਵੇਲੇ ਅੰਬਾਲਾ ਜਿਲ਼ੇ ਦਾ ਹਿੱਸਾ ਹੁੰਦਾ ਸੀ। ਸਕੂਲ ’ਚ ਮੈਨੂੰ ਫ਼ਰਜੀ ਜਨਮ ਤਾਰੀਕ ਲਿਖਕੇ ਵੱਡੀ ਉਮਰ ਦਾ ਦਰਜ ਕਰ ਦਿੱਤਾ। ਅੰਡਰਏਜ ਨੂੰ ਹੀ ਖਾਲਸਾ ਸਕੂਲ ’ਚ ਦਾਖ਼ਲ ਕਰਾ ਦਿੱਤਾ। ਜਦੋਂ ਮੈਂ ਪੰਜਾਬ ਯੂਨੀਵਰਸਟੀ ਚੰਡੀਗੜ ’ਚ ਅੰਗਰੇਜ਼ੀ ਦੀ ਐੱਮ.ਏ. ਕਰ ਰਿਹਾ ਸਾਂ ਤਾਂ ਮੈਨੂੰ ਵੱਡੇ ਵੱਡੇ ਦਾਹੜਿਆਂ ਵਾਲੇ ਤਕੜੇ ਮੁੰਡਿਆਂ ’ਚ ਉੱਠਣਾ ਬਹਿਣਾ ਔਖਾ ਲਗਦਾ ਸੀ। ਮੈਨੂੰ ਚੰਡੀਗੜ ਪੜ੍ਹਦੇ ਨੂੰ ਹੀ ਸਰਕਾਰੀ ਨੌਕਰੀ ਮਿਲ ਗਈ। ਛੋਟੇ ਤੋਂ ਵੱਡੇ ਛੇ ਕੇਡਰਾਂ ਵਿੱਚ... ਤਿੰਨ ਮਹਿਕਮਿਆਂ ਵਿੱਚ 39 ਸਾਲ ਨੌਕਰੀ ਕੀਤੀ... ਤੇ ਹੁਣ ਕਿਤਾਬਾਂ ਦੀ ਦੁਨੀਆ ਬਾਰੇ, ਸ਼ਬਦ ਸੰਸਾਰ ਬਾਰੇ ਸੋਚਦਾ ਹਾਂ... ਤਾਂ ਪਿਛਾਂਹ ਨੂੰ ਮੁੜ ਕੇ ਆਪਣਾ ਬਚਪਨ ਯਾਦ ਕਰਦਾ ਹਾਂ... ਤਾਂ ਸਾਡੇ ਘਰ ਕੋਈ ਕਿਤਾਬਾਂ ਨਹੀਂ ਸਨ ਹੁੰਦੀਆਂ। ਕੋੜਮਾ ਈ ਅਨਪੜ ਸੀ। ਨਾ ਕੋਈ ਰਸਾਲਾ। ਨਾ ਅਖ਼ਬਾਰ। ਫੱਟੀ ਬਸਤਾ ਲੈ ਕੇ ਖਾਲਸਾ ਪ੍ਰਾਈਮਰੀ ਸਕੂਲ ਜਾਣ ਲੱਗ ਪਏ। ਕਿਤਾਬ, ਕਾਇਦੇ ਦੀ ਉਸ ਘਰ ’ਚ ਕੋਈ ਵੁਕੱਤ ਹੀ ਨਹੀਂ ਸੀ। ਅਗਾਂਹ ਜਾ ਕੇ ਸਿਲੇਬਸ ਦੀਆਂ ਕਿਤਾਬਾਂ ਖਰੀਦਣ ਲਈ ਵੀ ਮਸਾਂ ਈ ਪੈਸੇ ਜੁੜਦੇ ਸਨ। ਉਹ ਵੀ ਜਮਾਤ ’ਚ ਇੱਕ, ਦੋ ਵਾਰ ਖੜੇ ਹੋਣ ਤੋਂ ਬਾਅਦ। ਤੇ ਉਹ ਵੀ ਦੋ ਕਿਸ਼ਤਾਂ ’ਚ। ਵੱਡੇ ਸਾਂਝੇ
Saturday, February 8, 2025
ਡਾ: ਭਰਤ ਪ੍ਰਸਾਦ ਦੀਆਂ ਕੁਝ ਕਵਿਤਾਵਾਂ
25 ਜਨਵਰੀ 1970 ਨੂੰ ਉੱਤਰ ਪ੍ਰਦੇਸ਼ ਦੇ ਹਰਪੁਰ ਚ ਜਨਮੇ ਡਾ: ਭਰਤ ਪ੍ਰਸਾਦ ਇਸ ਸਮੇਂ ਹਿੰਦੀ ਦੇ ਨਾਮਵਰ ਕਵੀ ਅਤੇ ‘ ਦੇਸ਼ਧਾਰਾ ‘ ਵਰਗੇ ਪ੍ਰਸਿੱਧ ਸਾਹਿਤਕ ਪੱਤਰ ਦੇ ਸੰਪਾਦਕ ਹਨ। ਉਹਨਾਂ ਦੇ ਅਨੇਕ ਕਾਵਿ ਸੰਗ੍ਰਹਿ ਛਪ ਚੁੱਕੇ ਹਨ ਜੋ ਪਾਠਕਾਂ ਚ ਪਰਵਾਨੇ ਤੇ ਸਰਾਹੇ ਗਏ ਹਨ। ਉਹਨਾਂ ਦਾ ਇਕ ਨਾਵਲ ਅਤੇ ਸੰਪਾਦਿਤ ਪੁਸਤਕਾਂ ਦੇ ਅਨੇਕ ਸੰਗ੍ਰਹਿ ਛਪੇ ਹਨ। ਉਹਨਾਂ ਨੇ ਹਿੰਦੀ ਦੇ ਕਈ ਪ੍ਰਸਿੱਧ ਸਾਹਿਤਕ ਰਸਾਲਿਆਂ ਦੇ ਕੁਝ ਵਿਸ਼ੇਸ਼ ਅੰਕਾਂ ਚ ਸੰਪਾਦਿਕ ਦੇ ਤੌਰ ‘ ਤੇ ਭੂਮਿਕਾ ਨਿਭਾਈ। ਉਹਨਾਂ ਨੂੰ ਦੇਸ਼ ਦੀਆਂ ਕਈ ਸਾਹਿਤਕ ਸੰਸਥਾਵਾਂ ਨੇ ਇਨਾਮਾਂ ਨਾਲ ਸਨਮਾਨਿਤ ਕੀਤਾ ਹੈ। ਉਹਨਾਂ ਦੀਆਂ ਕਵਿਤਾਵਾਂ ਦਾ ਅਨੇਕ ਭਾਰਤੀ ਅਤੇ ਅੰਤਰਰਾਸ਼ਟਰੀ ਭਾਸ਼ਾਵਾਂ ਚ ਅਨੁਵਾਦ ਹੋਇਆ ਅਤੇ ਇਸ ਸਮੇਂ ਉਹ ਮੇਘਾਲਿਆ ਦੀ ਸ਼ਿਲਾਂਗ ਯੂਨੀਵਰਸਿਟੀ ‘ਚ ਹਿੰਦੀ ਵਿਭਾਗ ਦੇ ਮੁਖੀ ਦੇ ਤੌਰ ‘ ਤੇ ਸੇਵਾਵਾਂ ਨਿਭਾਅ ਰਹੇ ਹਨ।
ਜੜ੍ਹਾਂ ਚ ਧੜਕਦੀਆਂ ਰੁੱਤਾਂ
ਕਿੰਨੀਆਂ ਕੰਬਦੀਆਂ - ਥਿਰਕਦੀਆਂ ਅਵਾਜ਼ਾਂ
ਪੀਣਾ ਜਰੂਰੀ ਸੰਸਕਾਰ ਬਣ ਗਿਆ ਸੀ
ਕੰਨਾਂ ਲਈ
ਹਰ ਗੈਰ ਜਰੂਰੀ ਸ਼ੈਅ ਨੂੰ
ਪਲ - ਪਲ ਰੁਕ- ਰੁਕ ਕੇ ਵਾਚਣਾ
ਅੱਖਾਂ ਦੀ ਵਿਅਰਥ ਆਦਤ
ਸਾਡੇ ਮਤਲਬਪ੍ਰਸਤ ਕਦਮ
ਦਰਦ ਸਹਿਣਾ ਨਹੀਂ ਜਾਣਦੇ ਹਾਲੇ
ਧਰਤੀ ਦੀ ਮਟਮੈਲੀ ਗੋਦ ਵਿਚ ਸੌਂ ਜਾਣਾ
ਸਿੱਖ ਲੈਂਦੇ
Wednesday, February 5, 2025
ਕਵਿਤਾ ਜਜ਼ਬਿਆਂ ਨਾਲ ਲਬਰੇਜ਼ ਹੁੰਦੀ ਹੈ - ਗਗਨਮੀਤ
ਵਗਦੀ ਏ ਰਾਵੀ :
“ਕਵਿਤਾ
ਸਾਥਣ ਹੁੰਦੀ ਹੈ
ਗੱਲ ਸੁਣਦੀ
ਵਾਲ ਪਲੋਸਦੀ
ਹੌਲਾ ਫੁੱਲ ਕਰ
ਤਲੀਆਂ 'ਤੇ
ਦੀਪ ਜਗਾਉਂਦੀ ਹੈ”
ਮੈਂ ਦਿੱਲੀ ਦੀ ਜੰਮਪਲ ਹਾਂ ਅਤੇ ਇੱਥੇ ਹੀ ਮੈਂ ਸਿੱਖਿਆ ਗ੍ਰਹਿਣ ਕੀਤੀ। ਸਭ ਤੋਂ ਪਹਿਲੀ ਕਵਿਤਾ ਮੈਂ ਅੰਗ੍ਰੇਜ਼ੀ ਵਿੱਚ ਲਿਖੀ ਸੀ -”My mother”, ਉਸ ਸਮੇਂ ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦੀ ਸੀ। ਫ਼ਿਰ ਦੱਸਵੀਂ ਜਮਾਤ ਤੋਂ ਨਿੱਕੀਆਂ-ਨਿੱਕੀਆਂ ਕਵਿਤਾਵਾਂ ਹਿੰਦੀ ਵਿੱਚ ਲਿੱਖਣ ਲੱਗੀ। ਉਸ ਤੋਂ ਬਾਅਦ ਸਕੂਲ ਅਤੇ ਕਾਲਜ ਦੀਆਂ ਮੈਗਜ਼ੀਨਾਂ ਲਈ ਪੰਜਾਬੀ ਵਿੱਚ ਕਵਿਤਾਵਾਂ ਵੀ ਲਿਖੀਆਂ ਅਤੇ ਲੇਖ ਵੀ।
ਆਪਣੇ ਆਲੇ-ਦੁਆਲੇ ਫੈਲੇ ਭ੍ਰਿਸ਼ਟਾਚਾਰ, ਪਾਖੰਡ, ਸ਼ੋਸ਼ਣ, ਵਿਤਕਰਿਆਂ ਆਦਿ ਕਰਕੇ ਮੇਰੇ ਸੰਵੇਦਨਸ਼ੀਲ ਮਨ ਵਿੱਚ ਕਵਿਤਾ ਦੇ ਬੀਜ ਪੁੰਗਰਨ ਲੱਗ ਪਏ। ਕਵਿਤਾ ਮੇਰੇ ਲਈ ਇੱਕ ਸਾਥਣ ਬਣ ਕੇ ਆਈ। ਜੋ ਮੇਰੇ ਮਨ ਦੇ ਹਨੇਰ ਕੋਨਿਆਂ ਦੀਆਂ ਪਰਤਾਂ ਫਰੋਲਦੀ ਗਈ ਅਤੇ ਤਹਿ ਦਰ ਤਹਿ ਅੰਦਰ ਉਤਰਦੀ ਗਈ।
ਕਵਿਤਾ ਅਤੇ ਮੇਰਾ ਸਾਥ ਬਹੁਤ ਪੁਰਾਣਾ ਹੈ ਜਿਸ ਵਿੱਚੋਂ ਦੋ ਕਾਵਿ-ਸੰਗ੍ਰਿਹਾਂ ਦਾ ਜਨਮ ਹੋਇਆ। ਪਹਿਲੀ ਕਾਵਿ-ਪੁਸਤਕ ‘ਇੱਕ ਚੂੰਢੀ ਅਸਮਾਨ’ ਹੈ ਜੋ 2021 ਵਿੱਚ ਪਾਠਕਾਂ ਦੀ ਅਦਾਲਤ ਵਿੱਚ ਪੇਸ਼ ਹੋਈ। ਇਸ ਪੁਸਤਕ ਨੂੰ ਖ਼ੂਬ ਸਰਾਹਿਆ ਗਿਆ। ਪਾਠਕਾਂ ਦੇ ਇਸ ਪਿਆਰ ਸਦਕਾ ਸਾਲ 2022 ਵਿੱਚ ਮੈਨੂੰ ਆਪਣੀ ਦੂਜੀ ਕਾਵਿ-ਪੁਸਤਕ “ਸਹਿਜੇ ਸਹਿਜੇ ਤੁਰ” ਪ੍ਰਕਾਸ਼ਿਤ ਕਰਨ ਦਾ ਉਤਸਾਹ ਮਿਲਿਆ। ਮੇਰੀਆਂ ਕਵਿਤਾਵਾਂ ਦੀ ਹਾਜ਼ਰੀ ਨਾਗਮਣੀ, ਸਮਦਰਸ਼ੀ, ਅੱਖਰ, ਏਕਮ, ਰਾਗ, ਕਾਵਿਲੋਕ, ਆਪਣੀ ਅਵਾਜ਼, ਦੇਸ-ਪਰਦੇਸ ਟਾਈਮ ਆਦਿ ਵਿੱਚ ਵੀ ਲਗਦੀ ਰਹੀ ਹੈ। ਆਲ ਇੰਡੀਆ ਰੇਡੀਓ, ਨਵੀਂ ਦਿੱਲੀ ਵਿੱਚ ਵੀ ਮੇਰੀਆਂ ਕਵਿਤਾਵਾਂ ਦਾ ਪ੍ਰਸਾਰਨ ਸਮੇਂ-ਸਮੇਂ ਸਿਰ ਹੁੰਦਾ ਰਿਹਾ।
ਇਸ ਤੋਂ ਇਲਾਵਾ ਮੈਂ ਨੈਸ਼ਨਲ ਬੁੱਕ ਟਰੱਸਟ ਲਈ ਪੁਸਤਕਾਂ ਦਾ ਅਨੁਵਾਦ ਵੀ ਕੀਤਾ ਅਤੇ ਕੁਝ ਕਾਵਿ-ਪੁਸਤਕਾਂ ਦੀ ਸਮੀਖਿਆ ਅਤੇ ਰਿਵਿਊ ਵੀ ਲਿਖੇ।
ਲਲ੍ਹਕ
ਬੱਚਿਆਂ ਅੱਗੇ
ਨਾ ਕਰੋ ਜ਼ਿਕਰ
ਕੋਝੇ ਅਨੁਭਵਾਂ ਤੇ
ਕਰੂਪ ਮਾਨਸਿਕਤਾ ਦਾ
Tuesday, January 28, 2025
ਸਹਿਜ, ਸਰਲ ਰਮਜ਼ ਨਾਲ ਜ਼ਿੰਦਗੀ ਤੁਰਨ ਦਾ ਵਲ ਸਿਖਾਉਂਦਾ 'ਸੁਰਜੀਤ ਸਿੰਘ ਭੁੱਲਰ'
ਵਗਦੀ ਏ ਰਾਵੀ :
ਮੇਰੇ ਜਨਮ ਤੋਂ ਕੋਈ ਵਰ੍ਹਾ ਕੁ ਪਹਿਲਾਂ ਸੁਰਜੀਤ ਸਿੰਘ ਭੁੱਲਰ ਹੁਰਾਂ ਦੀ ਪਹਿਲੀ ਕਿਤਾਬ ‘ ਗ਼ਜ਼ਲਾਂ ਤੇ ਚੌਵਰਗੇ ‘ 1975 ਚ ਛਪ ਗਈ ਸੀ ਅਤੇ ਉਸ ਵੇਲੇ ਤੋਂ ਅੱਜ 2025 ਤੱਕ ਸੁਰਜੀਤ ਸਿੰਘ ਭੁੱਲਰ ਹੁਰਾਂ ਦਾ ਰਚਨਾਤਮਿਕ ਪੈਂਡਾ ਸਹਿਜ - ਸਰਲ ਤੌਰ ਨਾਲ ਜਾਰੀ ਹੈ। ਬੀਤੇ ਦਿਨੀਂ ਜਦੋਂ ਉਹਨਾਂ ਨਾਲ ਫੋਨ ‘ ਤੇ ਗੱਲ ਹੋਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਦੀ ਉਮਰ 91 ਸਾਲ ਦੀ ਹੈ। ਉਹ ਨਿਸ਼ਠਾਵਾਨ ਅਤੇ ਊਰਜਾਵਾਨ ਸਖਸ਼ੀਅਤ ਹਨ। ਅਤੇ ਅੱਜ ਵੀ ਤੁਰਤ - ਫੁਰਤ ਕੰਮਾ ਨੂੰ ਨਿਪਟਾਉਣਾ ਉਹਨਾਂ ਨੂੰ 91 ਵੇਂ ਸਾਲ ਦਾ ਨੌਜਵਾਨ ਸਿੱਧ ਕਰਦੇ ਹਨ। ਉਹ ਇਕ ਸਰਗਰਮ ਕਵੀ ਹਨ ਅਤੇ ਸ਼ੋਸ਼ਲ ਮੀਡੀਆ ‘ ਤੇ ਅਕਸਰ ਉਹਨਾਂ ਦੀਆਂ ਕਵਿਤਾਵਾਂ ਪੜ੍ਹਨ ਨੂੰ ਮਿਲ ਜਾਂਦੀਆਂ ਹਨ।
ਉਹਨਾਂ ਦਾ ਜਨਮ 26 ਦਸੰਬਰ 1933 ਨੂੰ ਲੁਧਿਆਣਾ ਜਿਲ੍ਹ ‘ ਚ ਆਪਣੇ ਨਾਨਕੇ ਪਿੰਡ ਸੁਧਾਰ ਚ ਮਾਤਾ ਜਗੀਰ ਕੌਰ ਦੀ ਕੁੱਖੋਂ ਪਿਤਾ ਡਾ: ਬਚਨ ਸਿੰਘ ਦੇ ਘਰ ਹੋਇਆ। ਉਹਨਾਂ ਦਾ ਜੱਦੀ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਚ ਕੋਕਰੀ ਕਲਾਂ ਹੈ।
ਅੱਜਕਲ੍ਹ ਬਹੁਤ ਲੋਕ ਜ਼ਿੰਦਗੀ ਨਾਲ ਦੋਸਤੀ ਨਹੀਂ ਕਰ ਪਾਉਂਦੇ, ਜ਼ਿੰਦਗੀ ਉਹਨਾਂ ਨੂੰ ਬਸ ਹੰਢਾ ਰਹੀ ਹੁੰਦੀ ਹੈ। ਪਰ ਭਾਅ ਸੁਰਜੀਤ ਸਿੰਘ ਭੁੱਲਰ ਦੀ ਜ਼ਿੰਦਗੀ ਨਾਲ ਦੋਸਤੀ ਹੈ ਉਹ ਤੇ ਜ਼ਿੰਦਗੀ ਇਕ ਦੂਜੇ ਦਾ ਹੱਥ ਫੜ ਕੇ ਚੱਲਦੇ ਹਨ। ਇਹ ਇਸ ਤਰ੍ਹਾਂ ਦਾ ਜੀਵਨ ਹੁੰਦਾ ਹੈ ਜਿਵੇਂ ਪਿਆਸ ਅਤੇ ਪਹਾੜੀ ਚਸ਼ਮੇ ਦੀ ਦੋਸਤੀ ਹੋਵੇ। ਵਗਦੇ ਪਾਣੀ ਵਰਗਾ ਸੁਭਾਅ ਹੀ ਹੈ ਜੋ ਸੁਰਜੀਤ ਸਿੰਘ ਭੁੱਲਰ ਹੁਰਾਂ ਦੀ ਤੌਰ ਨੂੰ ਸਹਿਜ ਅਤੇ ਸਰਲ ਬਣਾਉਂਦਾ ਹੈ:
‘ਭਗਤਾ ਕੀ ਚਾਲ ਨਿਰਾਲੀ
ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ।’
ਸੁਰਜੀਤ ਸਿੰਘ ਭੁੱਲਰ ਹੁਰਾਂ ਬਾਰੇ ਮੁਖਤਾਰ ਗਿੱਲ ਹੁਰੀਂ ਇਕ ਬਹੁਤ ਦਿਲਚਸਪ ਗੱਲ ਅਕਸਰ ਕਰਦੇ ਹਨ। ਇਹ ਵਾਕਿਆ ਸ਼ਾਇਦ 1970 ਦੇ ਦਹਾਕੇ ਦਾ ਹੈ ਸੁਰਜੀਤ ਭੁੱਲਰ ਹੁਰੀਂ ਉਦੋਂ ਸ਼ਾਇਦ ਵੇਰਕਾ ਡੇਅਰੀ ਦੇ ਜਨਰਲ ਮੈਨੇਜਰ ਸਨ ਅਤੇ ਉਹ ਮੁਖਤਾਰ ਗਿੱਲ ਹੁਰਾਂ ਦੇ ਚੁਬਾਰੇ ਦੀ ਬਾਲਕੋਨੀ ਚ ਬੈਠੇ ਗੱਲਾਂ ਚ ਮਗਨ ਸਨ। ਪਿੰਡ ਦੀ ਜੂਹ ਚ ਕੁਝ ਮਜ਼ਦੂਰ ਔਰਤਾਂ ਕਣਕਾਂ ਦੀ ਵਾਢੀ ਕਰ ਰਹੀਆਂ ਸਨ ਅਤੇ ਸਿਖ਼ਰ ਦੁਪਹਿਰ ਵਿਚ ਸਿਰਾਂ ‘ ਤੇ ਕਣਕਾਂ ਦੀਆਂ ਬੱਲੀਆਂ ਢੋਹ ਰਹੀਆਂ ਸਨ। ਗਿੱਲ ਭਾਅ ਨੇ ਸੁਰਜੀਤ ਭੁੱਲਰ ਹੁਰਾਂ ਦਾ ਦੀਆਂ ਉਸ ਪਾਸੇ ਦਿਵਾਇਆ ਅਤੇ ਦੱਸਿਆ ਕੀ ਇਹਨਾਂ ਵਿਚੋਂ ਇਕ ਕੁੜੀ ਪੜ੍ਹੀ - ਲਿਖੀ ਹੈ ਪਰ ਅਜੇ ਤਕ ਕਿਤੇ ਨੌਕਰੀ ਲਈ ਅਪਲਾਈ ਨਹੀਂ ਕਰ ਸਕੀ। ਸੁਰਜੀਤ ਭੁੱਲਰ ਹੁਰਾਂ ਉਸ ਕੁੜੀ ਨੂੰ ਆਪਣੇ ਦਫਤਰ ਬੁਲਾ ਕੇ ਸਰਕਾਰੀ ਨੌਕਰੀ ‘ ਤੇ ਤਾਇਨਾਤ ਕਰ ਦਿੱਤਾ। ਅਜਿਹੇ ਭਲੇ ਪੁਰਸ਼ ਅੱਜ ਕਿੱਥੇ ਮਿਲਦੇ ਹਨ।
ਸੁਰਜੀਤ ਭੁੱਲਰ ਹੁਰੀਂ ਅੰਮ੍ਰਿਤਸਰ ਸ਼ਹਿਰ ਦੇ ਉਹਨਾਂ ਦਿਨਾਂ ਦੇ ਗਵਾਹ ਹਨ ਜਦੋਂ ਅਸਲ ਵਿਚ ਸ਼ਹਿਰ ਦਾ ਮਾਹੌਲ ਅਦਬੀ ਸੀ। ਸ਼ਹਿਰ ਅੰਦਰ ਹੁੰਦੀਆਂ ਸਾਹਿਤਕ ਬੈਠਕਾਂ ਦਾ ਉਹ ਅਹਿਮ ਹਿੱਸਾ ਹੁੰਦੇ। ਉਹਨਾਂ ਦੇ ਘਰ ਅਤੇ ਦਫਤਰ ਵਿਚ ਸਾਹਿਤਕਾਰਾਂ ਦਾ ਤਾਂਤਾ ਲੱਗਿਆ ਰਹਿੰਦਾ ਅਤੇ ਉਹਨਾਂ ਦੀਆਂ ਉਹਨਾਂ ਦਿਨਾਂ ਦੀਆਂ ਅਨੇਕ ਦੋਸਤੀਆਂ ਅੱਜ ਵੀ ਕਾਇਮ ਹਨ।
ਉਹਨਾਂ ਦੀ ਕਵਿਤਾ ਸੰਬੋਧਨੀ ਸ਼ੈਲੀ ਦੀ ਹੈ ਅਤੇ ਭਾਵਨਾਵਾਂ ਦਾ ਮਨ ਤੋਂ ਮਨ ਤੱਕ ਦਾ ਇਕ ਸੰਵੇਦਨਾਮਈ ਪ੍ਰਵਾਹ ਕਰਦੀ ਹੈ ਉਹਨਾਂ ਦੀ ਕਵਿਤਾ। ਆਮ ਤੌਰ ਤੇ ਵੇਖਣ ਵਿਚ ਆਇਆ ਹੈ ਕਿ ਸੁਰਜੀਤ ਭੁੱਲਰ ਹੁਰਾਂ ਦੀ ਪੀੜ੍ਹੀ ਦੇ ਬਹੁਤ ਸਾਰੇ ਕਵੀ ਮਿਹਣੇ - ਉਲਾਹਮੇ ਅਤੇ ਨਾ ਹਾਸਿਲ ਹੋਣ ਵਾਲੀ ਸ਼ੈਅ ਦਾ ਦਰਦ ਹੀ ਬਿਆਨ ਕਰਦੇ ਰਹੇ ਹਨ। ਪਰ ਸੁਰਜੀਤ ਭੁੱਲਰ ਬਿਨਾ ਕਿਸੇ ਉਲਾਹਮੇ ਦੇ ਹਾਲਤਾਂ ਨਾਲ ਸੰਵਾਦ ਕਰਦੇ ਆਪਣੀਆਂ ਭਾਵਨਾਵਾਂ ਦਾ ਸੰਚਾਰ ਕਰਦੇ ਹਨ। ਉਹਨਾਂ ਦੀ ਕਵਿਤਾ ਭਟਕਦੀ ਪਿਆਸ ਨੂੰ ਨੂਰਾਨੀ ਚਸ਼ਮੇ ਦਾ ਰਾਹ ਦੱਸਣ ਵਾਲੀ ਹੈ।
ਸੁਰਜੀਤ ਭੁੱਲਰ ਪੰਜਾਬੀ ਤੋਂ ਇਲਾਵਾ ਉਰਦੂ, ਫ਼ਾਰਸੀ ਅਤੇ ਅੰਗਰੇਜ਼ੀ ਦਾ ਚੰਗਾ ਗਿਆਨ ਰੱਖਦੇ ਹਨ। 1981 ਚ ਉਹਨਾਂ ਦਾ ਕਹਾਣੀ ਸੰਗ੍ਰਿਹ। ‘ ਇਕ ਸਫ਼ਰ ‘ ਪ੍ਰਕਾਸ਼ਿਤ ਹੋਇਆ। 1983 ਚ ਨਜ਼ਮਾਂ ਦੀ ਕਿਤਾਬ ‘ ਮੋਹ ਵੈਰਾਗ ‘ , 1988 ਚ ਨਜ਼ਮਾਂ ਦੀ ਪੁਸਤਕ ‘ ਗੂੰਗੀਆਂ ਸੈਨਤਾਂ ‘ ਪ੍ਰਕਾਸ਼ਿਤ ਹੋਏ।
ਸੁਰਜੀਤ ਭੁੱਲਰ ਹੁਰਾਂ ਈਸ਼ਵਰ ਚੰਦਰ ਨੰਦਾ ਤੋਂ ਪਹਿਲਾਂ ਦੇ ਪੰਜਾਬੀ ਨਾਟਕਾਂ ਬਾਰੇ ਖੋਜ ਪੱਤਰ ਲਿਖਿਆ। ਉਹਨਾਂ ਦੀ ਕਹਾਣੀ ‘ ਤੇ ਅਧਾਰਿਤ ਇਕ ਟੈਲਿਫਿਲਮ 1986 ‘ਚ ਦੂਰਦਰਸ਼ਨ ‘ ਤੇ ਪ੍ਰਸਾਰਿਤ ਹੋਈ। ਉਹਨਾਂ ਦੇ ਗੀਤਾਂ ਦੀ ਆਡੀਓ ਕੈਸਟ ਵੀ ਰਿਲੀਜ਼ ਹੋ ਚੁੱਕੀ ਹੈ। ਇਸ ਤੋਂ ਇਲਾਵਾ ਉਹਨਾਂ ਦੇ ਹੋਰ ਵੀ ਕਹਾਣੀ ਅਤੇ ਕਵਿਤਾ ਸੰਗ੍ਰਹਿ ਛਪੇ ਹਨ।
ਸਾਡੀ ਦੁਆ ਹੈ ਕਿ ਸਹਿਜ - ਸਰਲ ਤੋਰ ਵਾਲਾ ਸਾਹਿਤਕ ਸਫ਼ਰ ਇਸੇ ਤਰ੍ਹਾਂ ਜਾਰੀ ਰਹੇ।
ਹਯਾਤੀ ਦੀ ਪੂੰਜੀ
ਜਦ ਵੀ ਉਹ ਦਾ ਨਾਂ ਹੋਠਾਂ ਤੇ ਆਇਆ
ਧੋਤੇ ਗਏ ਭਾਵਨਾਵਾਂ ਦੇ ਪਵਿੱਤਰ ਝਰਨੇ ਦੇ ਮਿੱਠੜੇ ਜਲ ਨਾਲ
ਮਨ ਦੇ ਜਜ਼ਬਾਤ, ਰੂਹ ਨੱਚ ਉੱਠੀ
ਹਰ ਪਾਸੇ ਪਿਆਰ,
ਮੁਹੱਬਤ ਦਾ ਸਮਾ ਬੱਝ ਗਿਆ
ਸਭ ਕੁੱਝ ਸੱਜ ਗਿਆ
ਨੈਣਾਂ ‘ਚ ਖ਼ੁਸ਼ੀਆਂ ਦੇ ਸਾਗਰ ਘੁਲ ਗਏ
ਚੱਪੇ-ਚੱਪੇ ‘ਤੇ ਫੁੱਲ ਖਿੜ ਗਏ।
ਖ਼ੁਸ਼ਬੂ ਨਾਲ ਮਨ ਦੀ ਝੋਲੀ ਭਰ ਗਈ
ਉਂਗਲਾਂ ਦੇ ਪੋਟੇ
ਉਹ ਦਾ ਨਾਂ ਲਿਖਣ ਲਈ ਮਚਲਣ ਲੱਗੇ
ਗੁਲਾਬੀ ਭਾਅ ਮਾਰਦੇ ਕੋਰੇ ਕਾਗ਼ਜ਼ ਹੱਥ ‘ਚ ਮਚਲਦੇ ਹੋਏ ਬੋਲੇ,
‘ਲਿਖ ਆਪਣੇ ਦਿਲ ਦੀ ਧੜਕਣ ਦੀ ਗਤੀ।‘
ਧੜਕਣ ‘ਚ ਉਹ ਦਾ ਨਾਂ ਗੂੰਜਣ ਲੱਗਾ।
ਮੇਰੇ ਸਾਹਮਣੇ
ਕਿਰਨਾਂ ਦੀ ਸਵਾਰੀ ‘ਤੇ ਆਉਂਦਾ ਆਕਾਰ ਦਿੱਸਿਆ
Monday, January 8, 2024
ਰੇਲ ਸਫ਼ਰ ਦੌਰਾਨ ਪੈਦਾ ਹੋਈ ਇੱਕ ਰਚਨਾ : ਕੇਪੀ ਅਨਮੋਲ
ਚੱਲ ਪਈ ਰੇਲਗੱਡੀ ਲੈ
ਮੁਸਾਫਿਰ ਅਤੇ ਭਾਵਨਾਵਾਂ
ਦੀਆਂ ਕਿੰਨੀਆਂ ਗਠੜੀਆਂ
ਦਾਦਾ ਜੀ ਦੀ ਗਠੜੀ
ਜੋ ਆਪਣੇ ਪੋਤੇ-ਪੋਤੀਆਂ ਕੋਲ ਚੱਲੇ ਹਨ
ਪੋਤੇ-ਪੋਤੀ ਦੇ ਸ਼ਹਿਰ ਨੂੰ
ਹਾਂ, ਇਸ ਨੂੰ
ਪੋਤੇ-ਪੋਤੀ ਦਾ ਸ਼ਹਿਰ ਕਹੋ
ਕਿਉਂਕਿ ਉਹ ਜੰਮੇ- ਪਲੇ ਹਨ
ਇਸ ਸ਼ਹਿਰ ਵਿੱਚ
Tuesday, October 17, 2023
ਕਵਿੰਦਰ ਚਾਂਦ ਦਾ “ਮੁਆਫ਼ੀਨਾਮਾ” ਪੜ੍ਹਦਿਆਂ : ਸੁਰਜੀਤ (ਟੋਰਾਂਟੋ)
ਕਵਿੰਦਰ ਚਾਂਦ ਸਾਡੇ ਸਮਿਆਂ ਦਾ ਉਹ ਸੰਵੇਦਨਸ਼ੀਲ ਸ਼ਾਇਰ ਹੈ ਜਿਸਦੀ ਸ਼ਾਇਰੀ ਵਿਚ ਰੂਹ ਵਿਚ ਉੱਤਰ ਜਾਣ ਦਾ ਹੁਨਰ ਵਿਦਮਾਨ ਹੈ। ਮੈਂ ਪਹਿਲਾਂ ਵੀ ਉਸਦੀ "ਕਣ ਕਣ" ਪੜ੍ਹਕੇ ਉਸਦੀ ਸ਼ਾਇਰੀ ਤੋਂ ਬਹੁਤ ਪ੍ਰਭਾਵਿਤ ਹੋਈ ਸੀ। ਇਸੇ ਕਰਕੇ ਅੱਜ ਜਦੋਂ ਅਚਾਨਕ ਹੀ ਉਸਦਾ ਨਵਾਂ ਕਾਵਿ-ਸੰਗ੍ਰਹਿ ਕੁਝ ਘੰਟਿਆਂ ਲਈ ਹੀ ਮੇਰੇ ਹੱਥ 'ਚ ਸੀ ਤਾਂ ਇਸਨੂੰ ਕਾਹਲੀ ਕਾਹਲੀ ਪੜ੍ਹਨ ਦਾ ਲਾਲਚ ਜਾਗ ਪਿਆ। ਪਹਿਲੀ ਹੀ ਗ਼ਜ਼ਲ ਨੇ ਮੋਹ ਲਿਆ। ਆਪਣੇ ਆਪ ਨੂੰ ਪਹਿਚਾਨਣਾ ਬਹੁਤ ਔਖਾ ਹੈ ਪਰ ਇਸ ਸੰਗ੍ਰਹਿ ਦੀ ਪਹਿਲੀ ਗ਼ਜ਼ਲ ਹੀ ਸਵੈ ਤੋਂ ਸ਼ੁਰੂ ਹੋਈ -
ਮੇਰੇ ਅੰਦਰ ਸੀ ਉੱਠਦੇ ਵਾ ਵਰੋਲੇ
ਮੈਂ ਖ਼ੁਦ ਫਿਰ ਆਪਣੇ ਪੰਨੇ ਫਰੋਲੇ
ਬੜਾ ਕੁਝ ਨਿਕਲਿਆ ਹੈ ਮਾਣ ਮੱਤਾ








