ਰਾਜਪਾਲ ਸਿੰਘ ਬਾਠ ਦੀ ਕਾਵਿ ਪੁਸਤਕ 'ਹੋਂਦ ਦੇ ਅਰਥ' ਵੀ ਉਸ ਦੀ ਸੋਚ ਅਤੇ ਸ਼ਖਸ਼ੀਅਤ ਨੂੰ ਜਾਨਣ ਦਾ ਵਸੀਲਾ ਹੈ। ਉਸ ਦੀਆਂ ਕਵਿਤਾਵਾਂ ਵੀ ਉਸ ਦੇ ਸੁਭਾਅ ਵਾਂਗ ਵਲ - ਛਲ ਰਹਿਤ ਹਨ। ਉਹ ਸਧਾਰਨ
ਬੰਦੇ ਦੇ ਜਜ਼ਬਾਤ ਨੂੰ ਟੁੰਬਣ ਵਾਲੀਆਂ ਹਨ। ਪੜ੍ਹਨ ਵਾਲੇ ਨੂੰ ਲੱਗਦਾ ਹੈ ਕਿ ਮੇਰੀ ਹੀ ਗੱਲ ਕੀਤੀ ਗਈ ਹੈ। ਇਸ ਪੁਸਤਕ ਵਿੱਚ ਗਜ਼ਲ ਕਵਿਤਾ ਗੀਤ ਅਤੇ ਬਾਰਾ ਮਾਹਾ ਵਰਗੀਆਂ ਵਿਧਾਵਾਂ ਸ਼ਾਮਿਲ ਹਨ। ਪਰ ਗਜ਼ਲ ਵਿਧਾ ਬਾਕੀ ਵਿਧਾਵਾਂ ਨਾਲੋਂ ਵੱਧ ਹੈ।ਰਾਜਪਾਲ ਸਿੰਘ ਬਾਠ ਦੀ ਬਹਿਰ ਇੰਨੀ ਲੰਮੀ ਨਹੀਂ ਇਸ ਲਈ ਹਰ ਤਰ੍ਹਾਂ ਦਾ
ਪਾਠਕ ਭਾਵ ਅਰਥ ਨੂੰ ਆਸਾਨੀ ਨਾਲ ਗ੍ਰਹਿਣ ਕਰ ਜਾਂਦਾ ਹੈ। ਵੇਲੇ ਦੇ ਹਾਲਾਤ ਦੀ ਤਰਾਸਦੀ ਤਰਾਸਦੀ ਦੀ ਗੱਲ ਕਰਦਿਆਂ ਉਹ ਨਾਲ ਨਾਲ ਉਸਾਰੂ ਸੁਨੇਹਾ ਵੀ ਦਿੰਦਾ ਹੈ:-
ਜੀਵਨ ਧਾਰਾ ਹੈ ਆਸ ਦੀ ਗੱਲ ਦੋਸਤੀ ਹੈ ਵਿਸ਼ਵਾਸ ਦੀ ਗੱਲ
ਘੁਲ਼ ਜਾ ਜੀਵਨ ਲਹਿਰਾਂ ਵਿੱਚ
ਨਾ ਕਰ ਸਤਿਆ ਨਾਸ ਦੀ ਗੱਲ
ਇਹ ਸ਼ਾਇਰ ਜ਼ਿੰਦਗੀ ਨੂੰ ਪਿਆਰ ਕਰਨ ਵਾਲਾ ਹੈ ਜਿੰਦਗੀ ਅਤੇ ਇਸ ਦੇ ਅਹਿਸਾਸਾਂ ਨਾਲ ਉਸ ਦੀ ਸ਼ਾਇਰੀ ਦੀ ਗੂੜੀ ਸਾਂਝ ਹੈ:
ਜ਼ਿੰਦਗੀ ਦੇ ਆਸ਼ਕਾਂ ਦੇ ਬੋਲ ਅਨਮੋਲ ਵੇ
ਸੱਜਣਾ ਵੇ ਸੋਹਣਿਆ ਮੂੰਹੋਂ ਕੁਝ ਬੋਲ ਵੇ।
ਇਸੇ ਤਰ੍ਹਾਂ ਉਹ ਇੱਕ ਹੋਰ ਗ਼ਜ਼ਲ ਰਾਹੀਂ ਜ਼ਿੰਦਗੀ ਦੀਆਂ ਸਰਾਪੀਆਂ ਰੀਝਾਂ ਅਤੇ ਉਲਝਣਾਂ ਨੂੰ ਬਿਆਨ ਕਰਦਾ ਹੈ:
ਉਲਝ ਗਈ ਹੈ ਜ਼ਿੰਦਗੀ ਉਦਾਸੀ ਨੈਣਾਂ ਦੀ ਦੱਸਦੀ ਹੈ ਸ਼ਿਲਾਲੇਖ ਮੁਹੱਬਤ ਦੇ ਮੁਸਕਾਨ ਫੁੱਲ ਤਿਤਲੀ।
ਜੀਵਨ ਉਸ ਲਈ ਇੱਕ ਕਵਿਤਾ ਵਾਂਗ ਹੈ ਕਿਉਂਕਿ ਜੀਵਨ ਵਿੱਚ ਵੀ ਇੱਕ ਲੈਅ ਹੁੰਦੀ ਹੈ ਸ਼ਾਇਰ ਕਹਿੰਦਾ ਹੈ:
ਕਵਿਤਾ ਜਿੰਦਗੀ ਦਾ ਦੂਸਰਾ ਨਾਮ ਹੈ ਦਰਅਸਲ ਜ਼ਿੰਦਗੀ ਕਵਿਤਾ ਹੈ।
ਪੁਸਤਕ ਕੁਝ ਗੀਤ ਅਤੇ ਛੋਟੀਆਂ ਕਵਿਤਾਵਾਂ ਵੀ ਸ਼ਾਮਿਲ ਹਨ ਜਿਆਦਾਤਰ ਕਵਿਤਾਵਾਂ ਨੂੰ ਪੜ੍ਹਨ ' ਤੇ ਪਤਾ ਲੱਗਦਾ ਹੈ ਕਿ ਇਹ ਜੀਵਨ ਅਤੇ ਇਨਸਾਨੀ ਹੋਂਦ ਦੇ ਅਰਥਾਂ ਦੀ ਖੋਜ ਕਰਨ ਦੀ ਗੱਲ ਕਰਦੀਆਂ। ਰਾਜਪਾਲ ਸਿੰਘ ਬਾਠ ਨੂੰ ਕਾਮਯਾਬ ਕਵਿਤਾ ਸੰਗ੍ਰਹਿ ਲਈ ਦਿੱਲੀ ਮੁਬਾਰਕਾਂ।
- ਜਤਿੰਦਰ ਔਲਖ
ਮੋਬਾ 9815534653


No comments:
Post a Comment