ਵਾਹਿਦ
ਡਾ. ਸ਼ਹਰਯਾਰ ਆਪਣੀ ਰਚਨਾ ਭੋਰੇ ਵਾਲਾ ਪੂਰਨ ਵਿੱਚ ਪੂਰਨ ਭਗਤ ਨੂੰ ਨਵੇਂ ਅਰਥਾਂ 'ਚ ਪੇਸ਼ ਕਰਦਾ ਹੈ...ਡਾ. ਸਹਿਬ ਨੇ ਜਿਸ ਤਰ੍ਹਾਂ ਆਪਣੀ ਰਚਨਾ ਵਿੱਚ ਕੁਦਰਤ ਤੇ ਸਮਾਜ ਦਰਮਿਆਨ ਕਸ਼ਮਕਸ਼ ਨੂੰ ਮੂਰਤੀਮਾਨ ਕੀਤਾ ਹੈ। ਕਾਬਲ-ਇ-ਤਾਰੀਫ਼ ਹੈ। ਸਲਵਾਨ ਇੱਕ ਸ਼ਾਸ਼ਕ ਹੈ ਜੋ ਪੂਰਨ ਇੱਛਰਾਂ ਲੂਣਾ ਆਦਿ ਸਾਰਿਆਂ ਦਾ ਸ਼ੋਸ਼ਣ ਕਰਦਾ ਹੈ ਤੇ ਰਾਜੇ ਸਲਵਾਨ ਦਾ ਸ਼ੋਸ਼ਣ ਜੋਤਿਸ਼ਵਾਦ ਕਰਦਾ ਹੈ। ਇੰਝ ਇਹ ਵਰਤਾਰਾ ਮੁਸੱਲਸਲ ਜਾਰੀ ਹੈ। ਆਦਮੀ ਉਮਰ ਭਰ ਕਿਰਦਾਰ ਨਿਭਾਉਂਦਾ ਰਹਿੰਦਾ ਹੈ... ਕਿਰਦਾਰ ਜੋ ਸਮਾਜ ਆਦਮੀ ਤੇ ਥੋਪਦਾ ਹੈ... ਇਹਨਾਂ ਕਿਰਦਾਰਾਂ ਦੀ ਦੌੜ 'ਚ ਅਦਮੀ ਜੀਣ ਦੇ ਮੂਲ ਸੰਕਲਪ ਭੁੱਲ ਜਾਂਦਾ ਹੈ।ਰਾਜਾ ਸਲਵਾਨ ਰਾਜਾ ਹੋਣ ਕਰਕੇ ਆਪਣੇ 'ਤੇ ਪੂਰਨ ਰਾਹੀਂ ਆਉਣ ਵਾਲ਼ੀ ਮੁਸੀਬਤ ਟਾਲਣ ਲਈ ਪੂਰਨ ਨੂੰ ਬਾਰਾਂ ਸਾਲ ਭੋਰੇ ਵਿੱਚ ਪਾ ਦਿੰਦਾਂ ਹੈ। ਸਲਵਾਨ ਜੇ ਪਿਤਾ ਦੇ ਕਿਰਦਾਰ 'ਚ ਹੁੰਦਾ ਤਾਂ ਇੰਝ ਨਾ ਕਰਦਾ। ਰਾਣੀ ਇੱਛਰਾਂ ਵੀ ਮਾਂ ਤੇ ਰਾਣੀ ਦੇ ਦਵੰਦ ਵਾਲ਼ੀ ਸਜਾ ਭੌਗਦੀ ਹੈ, ਲੂਣਾ ਵੀ, ਪੂਰਨ ਵੀ, ਗੱਲ ਕੀ ਹਰੇਕ ਸ਼ਖ਼ਸ਼ ਹੀ ਕਿਰਦਾਰਾਂ ਵਿਚਲੀ ਕਸ਼ਮਕਸ਼ ਦਾ ਸ਼ਿਕਾਰ ਹੈ। 'ਇੱਕ ਚੰਗਾਂ ਸਮਾਜ ਉਸਾਰਨ ਦੀ ਲਾਲਸਾ ਤੇ ਆਦਮੀ ਦੀ ਸ਼ਾਸ਼ਕ ਪ੍ਰਵਿਰਤੀ ਕਿੰਝ ਇਨਸਾਨ ਤੋਂ ਇਨਸਾਨ ਦਾ ਸ਼ੋਸ਼ਣ ਕਰਵਾਉਦੀ ਹੈ। ਇਸ ਗੈਰ ਮਾਨਵੀ ਵਰਤਾਰੇ ਨੂੰ ਕਾਵਿ-ਖੰਡ 'ਚ ਬਾਖੂਬੀ ਵੇਖਿਆ ਜਾ ਸਕਦਾ ਹੈ।9855070962
