ਜਮ੍ਹਾਂ ਵਾਲਾ ਪਾਸਾ, ਮਨਫ਼ੀ ਵਾਲਾ ਪਾਸਾ । (ਕਿਸੇ ਵੀ ਜਮ੍ਹਾਂ ਦੀ ਸਤਹ ਨੂੰ ਕੁਰੇਦੋ, ਤਹਿ ਵਿੱਚ ਮਨਫ਼ੀ ਲੁਕੀ ਹੁੰਦੀ ਹੈ । ਕੋਈ ਬਿੰਬ ਇਕ ਨਜ਼ਰੀਏ ਤੋਂ ਪ੍ਰਾਪਤੀ ਹੈ, ਦੂਜੇ ਤੋਂ ਅਪ੍ਰਾਪਤੀ ।)
ਬਾਜ਼ਾਰੀ ਯੁੱਗ ਵਿੱਚ ਕਵਿਤਾ ਨੂੰ ਮੁਖ਼ਾਤਿਬ ਪਰਚਾ ਕੱਢਣਾ ਕਾਫ਼ਰਾਨਾ ਉੱਦਮ ਹੈ । ਪੰਜਾਬੀ ਬੰਦਾ ਗ਼ੈਰ-ਮੰਚੀ ਕਵਿਤਾ ਦੇ ਖ਼ਿਲਾਫ਼ ਹੈ, ਪਿਛਾਂਹਮੁਖ ਹੈ, ਜਦ ਕਿ ਚੰਗੀ ਕਵਿਤਾ ਮੰਚਾਂ ਤੋਂ ਫ਼ਾਸਲੇ 'ਤੇ ਰਹਿਣ ਵਾਲੇ ਲਿਖ ਰਹੇ ਹਨ । 'ਅੱਖਰ' ਚੰਗੇ-ਮੰਦੇ ਹਰ ਤਰ੍ਹਾਂ ਦੇ ਕਵੀ ਨੂੰ ਮੰਚ ਮੁਹੱਈਆ ਕਰਦਾ ਹੈ । ਅਜਿਹਾ ਕਰਨ ਵਿੱਚ ਹੀ ਇਹਦੀ ਰੱਖ ਹੈ, ਪਛਾਣ ਹੈ । ਪਰਚੇ ਨੇ ਕਵਿਤਾ ਦੀ ਖ਼ਾਤਰ ਮਾਹੌਲ ਨੂੰ ਮਘਦਾ ਰੱਖਿਆ ਹੈ।ਅਜਿਹੀ ਸਪੇਸ ਤਿਆਰ ਕਰਨ ਵਾਲੇ ਪਰਚੇ ਕਾਇਮ ਕਿਵੇਂ ਰਹਿਣ ? ਇਹ ਸੁਆਲ ਗਹਿਰੇ ਸੰਕਟ ਦੀ ਉਪਜ ਹੈ । ਪੰਜਾਬ ਵਿੱਚ ਵਾਸਾ ਕਰਦੇ ਬੰਦੇ ਨੂੰ ਵਿਹਾਰੀ ਖੇਹਕਾਰੀ ਤੋਂ ਵਿਹਲ ਨਹੀਂ; ਉਹਦੀ ਸਭਿਆਚਾਰਕਤਾ ਵਿੱਚੋਂ ਸਾਹਿਤ ਖਾਰਜ ਹੋ ਚੁੱਕਾ ਹੈ । ਉਹਦੇ ਲਈ ਸਾਹਿਤ ਰਾਹੀਂ ਤਿਆਰ ਕੀਤੀ ਸਪੇਸ ਦਾ ਕੋਈ ਮੁੱਲ ਨਹੀਂ । ਇਸ ਸਥਿਤੀ ਨੇ ਪੰਜਾਬੀ ਦੀ ਆਰਥਿਕਤਾ ਸਿਫ਼ਰ ਤੱਕ ਪਹੁੰਚਾ ਦਿੱਤੀ ਹੈ । ਇਹਦਾ ਫ਼ਾਇਦਾ ਉਨ੍ਹਾਂ ਨੂੰ ਹੈ ਜੋ ਨੋਟਾਂ ਦੇ ਆਸਰੇ ਲੇਖਕ ਬਣਨਾ ਚਾਹੁੰਦੇ ਹਨ ।ਮੰਡੀ/ਬਾਜ਼ਾਰ ਦੀ ਪ੍ਰਭੂਤਾ ਵਿੱਚ ਲਿਖਣ ਨੂੰ ਕੰਮ ਨਹੀਂ ਸਮਝਿਆ ਜਾਂਦਾ । ਨਾ ਚਿੰਤਨਕਾਰੀ ਨੂੰ ਕੰਮ ਕਿਹਾ ਜਾਂਦਾ ਹੈ । ਲਿਖ ਕੇ ਹੁੱਲਾਸ ਮਿਲਦਾ ਹੈ, ਰੋਟੀ ਨਹੀਂ । ਪ੍ਰਮਿੰਦਰਜੀਤ ਹੋਰ ਲੇਖਕਾਂ ਵਾਂਗ ਵਿਹਾਰੀ ਤਰਜ਼ ਦਾ ਕੰਮ ਨਹੀਂ ਕਰਦਾ ਕਿ ਉਹਦਾ ਜਾਂ ਪਰਚੇ ਦਾ ਰੋਟੀ-ਟੁੱਕ ਚਲ