?-ਤੁਹਾਡੀ ਇਕ ਕਵਿਤਾ ਦੀਆਂ ਸਤਰਾਂ ਨੇ : 'ਮੇਰਾ ਜਿਸਮ ਮਾਸ ਦੀ ਕੰਧ ਨਹੀਂ, ਵਾਵਰੋਲਿਆਂ ਦੀ ਆਰਾਮਗਾਹ ਹੈ' ?
ਬਾਹਰਮੁਖੀ ਸਥਿਤੀਆਂ ਭਾਵੇਂ ਕੁਝ-ਕੁਝ ਬਦਲੀਆਂ ਹੋਣ ਪਰ ਅੰਤਰਮੁਖੀ ਵਰਤਾਰੇ ਉਂਜ ਹੀ ਵਾਪਰ ਰਹੇ ਹਨ । ਮੇਰੀ ਭਾਵਨਾ ਉਤੇਜਨਾ ਮੈਨੂੰ ਹੁਣ ਵੀ ਅਕਸਰ ਬੇਆਰਾਮ ਕਰ ਦੇਂਦੀ ਹੈ । ਮੇਰੀ ਬੇਚੈਨੀਆਂ ਹੀ ਵਾਵਰੋਲਿਆਂ ਵਾਂਗ ਮੇਰੇ ਵਜੂਦ ਨੂੰ ਹਲੂਣਦੀਆਂ ਰਹਿੰਦੀਆਂ ਹਨ । ਦੰਭੀ ਮਾਨਸਿਕਤਾ ਮੈਨੂੰ ਬੜਾ ਬੇਚੈਨ ਕਰ ਦੇਂਦੀ ਹੈ । ਹਰ ਵਿਪਰੀਤ ਵਰਤਾਰੇ ਪ੍ਰਤੀ ਮੇਰੀ ਪ੍ਰਤੀਕਿਰਿਆ ਵੀ ਮੇਰੀਆਂ ਬੇਚੈਨੀਆਂ ਦਾ ਇਕ ਅਹਿਮ ਕਾਰਨ ਹੋ ਨਿਬੜਦੀ ਹੈ । ਮਾਸ ਦੀਆਂ ਕੰਧਾਂ ਉਹਲੇ ਬੈਠੀ ਮੇਰੀ 'ਮੈਂ' ਮੈਨੂੰ ਕਈ ਵਾਰ ਮੁਖ਼ਾਤਿਬ ਹੁੰਦੀ ਹੈ । ਮੇਰੀ ਕਵਿਤਾ ਉਸੇ ਸਥਿਤੀ ਦਾ ਰੁਪਾਂਤਰਣ ਹੈ । ਅਜੇ ਵੀ ਆਪਣੀ ਸਮੁੱਚਤਾ ਤੇ ਸਵੈਮਾਣ ਨਾਲ ਜਿਉਣਾ ਸੁਖਾਲਾ ਨਹੀਂ ਹੈ । ਸੰਬੰਧਾਂ ਦੀ ਦਲਦਲ ਵਿੱਚੋਂ ਗੁਜ਼ਰਨਾ ਅਜੇ ਵੀ ਦੁੱਭਰ ਹੈ । ਮਾਨਵੀ ਵਰਤਾਰੇ ਅਜੇ ਵੀ ਹੱਸਾਸ ਮਨਾਂ ਤੇ ਸੋਚਾਂ ਨੂੰ ਤੋੜਨ ਤੇ ਖੰਡਿਤ ਕਰਨ ਲਈ ਯਤਨਸ਼ੀਲ ਹਨ । ਸ਼ਾਇਦ ਇਹ ਮੇਰੀ ਭਾਵਕਤਾ ਜਾਂ ਕਿਤੇ-ਕਿਤੇ ਉਪਭਾਵਕਤਾ ਵੀ ਹੋਵੇ, ਜਾਂ ਕਿਸੇ ਸਥਿਤੀ ਜਾਂ ਵਤੀਰੇ ਨੂੰ ਮਹਿਸੂਸ ਕਰਨ ਦੀ ਤੀਬਰਤਾ ਵੀ ਹੋਵੇ ਕਿ ਮੈਨੂੰ ਅਜੇ ਵੀ ਸਥਿਤੀਆਂ ਬਹੁਤੀਆਂ ਬਦਲੀਆਂ ਮਹਿਸੂਸ ਨਹੀਂ ਹੋ ਰਹੀਆਂ । ਉਂਜ ਮੁਹੱਬਤਾਂ ਦੀ ਕੋਈ ਨੇੜਤਾ ਵੀ ਮੇਰੇ ਅੰਗ ਰਹਿੰਦੀ ਹੈ ।
?-'ਮੈਂ ਆਪਣੇ ਪੁਰਖਿਆਂ ਦੇ ਹੌਕਿਆਂ ਦਾ ਵਿਸਥਾਰ ਹਾਂ' ਪੁਰਖਿਆਂ ਦੀ ਵਿਰਾਸਤ ਦੇ ਰੂਪ ਵਿਚ ਸਾਡੇ ਕੋਲ ਹੋਰ ਵੀ ਬੜਾ ਕੁਝ ਹੁੰਦਾ ਹੈ ਫਿਰ ਅਸੀਂ ਹੌਕਿਆਂ ਦਾ ਵਿਸਥਾਰ ਹੀ ਕਿਉਂ ਬਣਦੇ ਹਾਂ ?
ਇਥੇ ਗੱਲ ਨਿੱਜਤਾ ਦੇ ਘੇਰੇ ਤੋਂ ਨਿਕਲ ਕੇ ਬਾਹਰ ਤੱਕ ਦੇ ਮੇਰੇ ਸਮਾਜਕ ਵਰਤਾਰਿਆਂ ਤੱਕ ਫੈਲੀ ਹੋਈ ਹੈ । ਆਪਣੇ ਮੁਲਕ ਨੂੰ ਮੁਖ਼ਾਤਿਬ ਇਸ ਮੁਲਕ ਦੇ ਸਮੂਹ ਜਨ-ਸਾਧਾਰਨ ਚਿਹਰਿਆਂ ਦੀ ਭੀੜ ਵਿਚ ਇਕ ਚਿਹਰਾ ਮੇਰਾ ਵੀ ਹੈ । ਇਸ ਜਨ-ਸਾਧਾਰਨ ਲਈ ਸਥਿਤੀਆਂ ਕਿੰਨੀਆਂ ਕੁ ਬਦਲੀਆਂ ਨੇ, ਜਿਉਣ ਦੇ ਸਬੱਬ ਕਿੰਨੇ ਕੂ ਮਿਲੇ ਹਨ ? ਆਪਣੇ ਮੁਲਕ ਦੀ ਪੁਰਾਤਨ ਵਿਰਾਸਤ ਦਾ