ਮੁੜ੍ਹਕੇ ਨਾਲ ਗਲ ਪਈ ਕਮੀਜ਼ ਗਰੁਚ ਹੋ ਜਾਂਦੀ ਸੀ , ਕੲੀ ਵਾਰ ਤਾਂ ਕਮੀਜ਼ ਸਰੀਰ ਨਾਲ ਚਿਪਕ ਹੀ ਜਾਂਦੀ ।ਡੇਰੇ ਤੇ ਰਿਹਾਇਸ਼ ਹੋਣ ਕਾਰਨ ਉਹ ਆਪਣੇ ਆਪ ਨੂੰ ਹੌਲਾ ਹੌਲਾ ਮਹਿਸੂਸ ਕਰਨ ਲੱਗ ਪਈ ਸੀ।
ਸੱਤੇ ਨੇ ਪਹਿਲਾਂ ਚਰੀ ਦੀਆਂ ਦੋ ਪੰਡਾਂ ਵੱਢਕੇ , ਰੇੜ੍ਹੀ ਤੇ ਲੱਦੀਆਂ ਤੇ ਫਿਰ ਟੋਕੇ 'ਤੇ ਲਿਆ ਸੁੱਟੀਆਂ। ਉਨ੍ਹ ਇੰਜਣ ਚਾਲੂ ਕੀਤਾ ਤੇ ਚਰੀ ਕੁਤਰ ਦਿੱਤੀ।ਉਨ੍ਹ ਚਾਰ ਮੱਝਾਂ,ਇਕ ਗਾਂ,ਬਲਦ ਅਤੇ ਪੰਜ ਚਾਰ ਕੱਟੜੀਆਂ ਵੱਛੜੀਆਂ ਨੂੰ ਪੱਠੇ ਪਾਏ ਤੇ ਮੱਝਾਂ ਚੋਣ ਲੱਗ ਪਿਆ।ਅੱਜ ਉਸ ਦਾ ਹੱਥ ਕੁਝ ਛੋਹਲਾ ਵਗ ਰਿਹਾ ਸੀ। ਪਰ ਫਿਰ ਵੀ ਇਹ ਕੰਮ ਕਰਦਿਆ ਖਾਓ-ਪੀਆ ਹੋ ਗਿਆ ਸੀ। ਨੰਬਰਦਾਰ ਦਾ ਵੀ ਪੈੱਗ ਲਾਉਣ ਦਾ ਸਮਾਂ ਹੋ ਗਿਆ ,ਇਸ ਲਈ ਆਨੀ ਬਹਾਨੀ ਸੱਤਾ ਨੰਬਰਦਾਰ
Showing posts with label ਮਨਮੋਹਨ ਸਿੰਘ ਬਾਸਰਕੇ. Show all posts
Showing posts with label ਮਨਮੋਹਨ ਸਿੰਘ ਬਾਸਰਕੇ. Show all posts
Sunday, April 24, 2022
ਕਹਾਣੀ : ਨਾਬਰ - ਮਨਮੋਹਨ ਸਿੰਘ ਬਾਸਰਕੇ
ਨੰਬਰਦਾਰ ਕਿਸ਼ਨ ਸਿੰਘ ਦੇ ਖੇਤ ਪਿੰਡ ਤੋਂ ਦੋ ਕਿਲੋਮੀਟਰ ਹੱਟਵੇ ਸਨ,ਜਿਸ ਕਾਰਨ ਪੱਠਾ ਦੱਥਾ ਲਿਆਉਣ ਅਤੇ ਰੋਟੀ ਖੇਤੀ ਲੈ ਕੇ ਜਾਣ ਸਮੇਂ ਬੜੀ ਔਖਿਆਈ ਮਹਿਸੂਸ ਹੁੰਦੀ ਸੀ।ਇਸ ਔਕੜ ਤੋਂ ਛੁਟਕਾਰਾ ਪਾਉਣ ਲਈ ਨੰਬਰਦਾਰ ਨੇ ਆਪਣਾ ਡੇਰਾ ਹੀ ਖੇਤਾਂ ਵਿਚ ਬਣਾ ਲਿਆ ਸੀ।ਡੇਰੇ ਸ਼ਾਨਦਾਰ ਕੋਠੀ ਸੀ।ਮੰਡੀ ਬੋਰਡ ਦਾ ਚੇਅਰਮੈਨ ਹਲਕੇ ਦਾ ਐਮ ਐਲ ਏ ਹੋਣ ਕਰਕੇ ਹੋਰਨਾਂ ਪਿੰਡਾਂ ਦੀਆਂ ਭਾਵੇਂ ਸੜਕਾਂ ਨਾ ਮੁਰੰਮਤ ਹੋਈਆਂ ਹੋਣ ਪਰ ਉਸ ਨੇ ਆਪਣੇ ਹਲਕੇ ਦੇ ਪਿੰਡਾਂ ਦੇ ਡੇਰਿਆ ਨੂੰ ਵੀ ਪੱਕੀਆਂ ਸੜਕਾਂ ਬਣਾ ਦਿਤੀਆਂ ਸਨ। ਨੰਬਰਦਾਰ ਦੇ ਡੇਰੇ ਨੂੰ ਜਾਂਦੀ ਸੜਕ ਤੇ ਇਕ ਬੋਰਡ ਲੱਗਾ ਸੀ,ਜਿਸ 'ਤੇ ਲਿਖਿਆ ਸੀ।ਪਹੁੰਚ ਮਾਰਗ ਡੇਰਾ ਨੰਬਰਦਾਰ ਕਿਸ਼ਨ ਸਿੰਘ ਲੰਬਾਈ 1.90ਕਿਲੋਮੀਟਰ। ਖੇਤਾਂ ਵਿਚ ਕੋਠੀ ਪਾਉਣ ਨਾਲ ਸੱਭ ਤੋਂ ਜ਼ਿਆਦਾ ਫਾਇਦਾ ਨੰਬਰਦਾਰ ਦੇ ਸੀਰੀ ਸੱਤੇ ਨੂੰ ਹੋਇਆ ਸੀ।ਭਾਵੇ ਸੱਤਾ ਪੱਠਾ ਦੱਥਾ ਰੇੜ੍ਹੀ ਅੱਗੇ ਬਲਦ ਜੋੜਕੇ ਲਿਆਉਂਦਾ ਸੀ ਪਰ ਉਸ ਦਾ ਦੋ ਕਿਲੋਮੀਟਰ ਦਾ ਪੈਂਡਾ ਮੁੱਕਣ ਕਰਕੇ ਸਮੇਂ ਦੀ ਬਚਤ ਹੋ ਜਾਂਦੀ ਸੀ ਜਾਂ ਫਿਰ ਇਸਦਾ ਫਾਇਦਾ ਨੰਬਰਦਾਰ ਦੀ ਨੂੰਹ ਨੂੰ ਹੋਇਆ ਸੀ ,ਕਿਉਂਕਿ ਜਿਉਂਦੇ ਜੀਅ ਤਾਂ ਰੋਟੀ ਖੇਤੀ ਉਸਦੀ ਸੱਸ ਬੰਸੋ ਹੀ ਲੈ ਕੇ ਜਾਂਦੀ ਸੀ ਪਰ ਸੱਸ ਪੂਰੀ ਹੋਣ ਤੇ ਇਹ ਜੁਮੇਵਾਰੀ ਵੀ ਇਸ ਦੇ ਸਿਰ ਆਣ ਪਈ ਸੀ। ਗਰਮੀਆਂ ਵਿੱਚ ਖੇਤੀ ਰੋਟੀ ਲੈਣ ਕੇ ਜਾਣੀ ਕਹਿੜੀ ਸੌਖੀ ਸੀ
Subscribe to:
Posts (Atom)
