Showing posts with label ਗਗਨਮੀਤ. Show all posts
Showing posts with label ਗਗਨਮੀਤ. Show all posts

Wednesday, February 5, 2025

ਕਵਿਤਾ ਜਜ਼ਬਿਆਂ ਨਾਲ ਲਬਰੇਜ਼ ਹੁੰਦੀ ਹੈ - ਗਗਨਮੀਤ

ਵਗਦੀ ਏ ਰਾਵੀ :

“ਕਵਿਤਾ 

ਸਾਥਣ ਹੁੰਦੀ ਹੈ

ਗੱਲ ਸੁਣਦੀ

ਵਾਲ ਪਲੋਸਦੀ

ਹੌਲਾ ਫੁੱਲ ਕਰ

ਤਲੀਆਂ 'ਤੇ 

ਦੀਪ ਜਗਾਉਂਦੀ ਹੈ”

ਮੈਂ ਦਿੱਲੀ ਦੀ ਜੰਮਪਲ ਹਾਂ ਅਤੇ ਇੱਥੇ ਹੀ ਮੈਂ ਸਿੱਖਿਆ ਗ੍ਰਹਿਣ ਕੀਤੀ। ਸਭ ਤੋਂ ਪਹਿਲੀ ਕਵਿਤਾ ਮੈਂ ਅੰਗ੍ਰੇਜ਼ੀ ਵਿੱਚ ਲਿਖੀ ਸੀ -”My mother”, ਉਸ ਸਮੇਂ ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦੀ ਸੀ। ਫ਼ਿਰ ਦੱਸਵੀਂ ਜਮਾਤ ਤੋਂ ਨਿੱਕੀਆਂ-ਨਿੱਕੀਆਂ ਕਵਿਤਾਵਾਂ ਹਿੰਦੀ ਵਿੱਚ ਲਿੱਖਣ ਲੱਗੀ। ਉਸ ਤੋਂ ਬਾਅਦ ਸਕੂਲ ਅਤੇ ਕਾਲਜ ਦੀਆਂ ਮੈਗਜ਼ੀਨਾਂ ਲਈ ਪੰਜਾਬੀ ਵਿੱਚ ਕਵਿਤਾਵਾਂ ਵੀ ਲਿਖੀਆਂ ਅਤੇ ਲੇਖ ਵੀ। 

 ਆਪਣੇ ਆਲੇ-ਦੁਆਲੇ ਫੈਲੇ ਭ੍ਰਿਸ਼ਟਾਚਾਰ, ਪਾਖੰਡ, ਸ਼ੋਸ਼ਣ, ਵਿਤਕਰਿਆਂ ਆਦਿ ਕਰਕੇ ਮੇਰੇ ਸੰਵੇਦਨਸ਼ੀਲ ਮਨ ਵਿੱਚ ਕਵਿਤਾ ਦੇ ਬੀਜ ਪੁੰਗਰਨ ਲੱਗ ਪਏ। ਕਵਿਤਾ ਮੇਰੇ ਲਈ ਇੱਕ ਸਾਥਣ ਬਣ ਕੇ ਆਈ। ਜੋ ਮੇਰੇ ਮਨ ਦੇ ਹਨੇਰ ਕੋਨਿਆਂ ਦੀਆਂ ਪਰਤਾਂ ਫਰੋਲਦੀ ਗਈ ਅਤੇ ਤਹਿ ਦਰ ਤਹਿ ਅੰਦਰ ਉਤਰਦੀ ਗਈ। 

ਕਵਿਤਾ ਅਤੇ ਮੇਰਾ ਸਾਥ ਬਹੁਤ ਪੁਰਾਣਾ ਹੈ ਜਿਸ ਵਿੱਚੋਂ ਦੋ ਕਾਵਿ-ਸੰਗ੍ਰਿਹਾਂ ਦਾ ਜਨਮ ਹੋਇਆ। ਪਹਿਲੀ ਕਾਵਿ-ਪੁਸਤਕ ‘ਇੱਕ ਚੂੰਢੀ ਅਸਮਾਨ’ ਹੈ ਜੋ 2021 ਵਿੱਚ ਪਾਠਕਾਂ ਦੀ ਅਦਾਲਤ ਵਿੱਚ ਪੇਸ਼ ਹੋਈ। ਇਸ ਪੁਸਤਕ ਨੂੰ ਖ਼ੂਬ ਸਰਾਹਿਆ ਗਿਆ। ਪਾਠਕਾਂ ਦੇ ਇਸ ਪਿਆਰ ਸਦਕਾ ਸਾਲ 2022 ਵਿੱਚ ਮੈਨੂੰ ਆਪਣੀ ਦੂਜੀ ਕਾਵਿ-ਪੁਸਤਕ “ਸਹਿਜੇ ਸਹਿਜੇ ਤੁਰ” ਪ੍ਰਕਾਸ਼ਿਤ ਕਰਨ ਦਾ ਉਤਸਾਹ ਮਿਲਿਆ। ਮੇਰੀਆਂ ਕਵਿਤਾਵਾਂ ਦੀ ਹਾਜ਼ਰੀ ਨਾਗਮਣੀ, ਸਮਦਰਸ਼ੀ, ਅੱਖਰ, ਏਕਮ, ਰਾਗ, ਕਾਵਿਲੋਕ, ਆਪਣੀ ਅਵਾਜ਼, ਦੇਸ-ਪਰਦੇਸ ਟਾਈਮ ਆਦਿ ਵਿੱਚ ਵੀ ਲਗਦੀ ਰਹੀ ਹੈ। ਆਲ ਇੰਡੀਆ ਰੇਡੀਓ, ਨਵੀਂ ਦਿੱਲੀ ਵਿੱਚ ਵੀ ਮੇਰੀਆਂ ਕਵਿਤਾਵਾਂ ਦਾ ਪ੍ਰਸਾਰਨ ਸਮੇਂ-ਸਮੇਂ ਸਿਰ ਹੁੰਦਾ ਰਿਹਾ। 

ਇਸ ਤੋਂ ਇਲਾਵਾ ਮੈਂ ਨੈਸ਼ਨਲ ਬੁੱਕ ਟਰੱਸਟ ਲਈ ਪੁਸਤਕਾਂ ਦਾ ਅਨੁਵਾਦ ਵੀ ਕੀਤਾ ਅਤੇ ਕੁਝ ਕਾਵਿ-ਪੁਸਤਕਾਂ ਦੀ ਸਮੀਖਿਆ ਅਤੇ ਰਿਵਿਊ ਵੀ ਲਿਖੇ। 


ਲਲ੍ਹਕ

ਬੱਚਿਆਂ ਅੱਗੇ 

ਨਾ ਕਰੋ ਜ਼ਿਕਰ

ਕੋਝੇ ਅਨੁਭਵਾਂ ਤੇ

ਕਰੂਪ ਮਾਨਸਿਕਤਾ ਦਾ