Showing posts with label ਰਾਹ ਫੱਕਰ ਦਾ ਪਰੇ-ਪਰੇਰੇ. Show all posts
Showing posts with label ਰਾਹ ਫੱਕਰ ਦਾ ਪਰੇ-ਪਰੇਰੇ. Show all posts

Wednesday, May 4, 2022

ਕਵਿਤਾ 'ਤੇਰੀ ਰੰਗਸ਼ਾਲਾ' ਦੀ ਫਿਲਾਸਪੀ ਅਤੇ ਸੁਰਜੀਤ ਕੌਰ,- ਜਤਿੰਦਰ ਔਲਖ਼


ਸੁਰਜੀਤ ਕੌਰ ਇਨ੍ਹੀਂ ਦਿਨੀ ਕਨੇਡਾ ਤੋਂ ਭਾਰਤ ਆਏ ਹੋਏ ਹਨ। ਸਾਹਿਤਕ ਸਮਾਗਮਾਂ ਅਤੇ ਹੋਰ ਰੁਝੇਵਿਆਂ ਵਿਚ ਉਹ ਖਾਸੇ ਮਸਰੂਫ਼ ਹਨ।  ਬੀਤੇ ਦਿਨੀਂ ਉਹਨਾਂ ਨੂੰ ਜਲੰਧਰ ਉਹਨਾਂ ਦੀ ਰਿਹਾਇਸ਼

'ਤੇ ਮਿਲਣ ਗਿਆ। ਬੇਸ਼ੱਕ ਉਹ ਅੰਮ੍ਰਿਤਸਰ ਆਏ ਇੱਥੇ ਉਹਨਾਂ ਦੀ ਆਮਦ 'ਤੇ ਸਨਮਾਨ ਸਮਾਰੋਹ ਅਤੇ ਰੂਬਰੂ ਕਰਵਾਇਆ ਗਿਆ। ਪਰ ਮੇਰੇ ਕੋਲੋਂ ਜਾ ਨਹੀਂ ਸੀ ਹੋਇਆ ਉਂਝ ਵੀ ਮੇਰੇ ਮਨ ਵਿਚ ਸੁਰਜੀਤ ਹੁਰਾਂ ਨੂੰ ਬਾਅਦ ਵਿਚ ਮਿਲਣ ਦੀ ਇੱਛਾ ਸੀ ਕਿਉਂਕਿ ਉਹਨਾਂ ਕੋਲ ਸਿਰਫ ਕਾਵਿਕ ਹੀ ਨਹੀਂ ਬਲਕਿ ਵਿਸ਼ਾਲ ਰੂਹਾਨੀ ਅਤੇ ਸਮਾਜਿਕ ਜੀਵਨ ਦਾ ਅਨੁਭਵ ਹੈ। ਉਹਨਾਂ ਦੇ ਇਸ ਅਨੁਭਵ ਨੂੰ ਉਹਨਾਂ ਕੋਲ ਸਹਿਜ ਨਾਲ ਮਿਲ-ਬੈਠ ਕੇ ਹੀ ਜਾਣਿਆ ਜਾ ਸਕਦਾ ਹੈ। ਸਮਾਗਮਾਂ 'ਚ ਮਿਲਣੀਆਂ ਬਸ ਰਸਮੀ ਹੁੰਦੀਆਂ ਹਨ। ਭਾਰੀ ਟਰੈਫਿਕ ਉਲਝਣਾਂ ' ਚੋਂ ਲੰਘ ਅਸੀਂ ਜਲੰਧਰ
 ਉਹਨਾਂ ਦੀ ਰਿਹਾਇਸ਼ 'ਤੇ ਪਹੁੰਚੇ। ਉਹਨਾਂ ਦੀ ਸਖਸ਼ੀਅਤ 'ਚ ਇਕ ਸਹਿਜ ਇਕ ਸਕੂਨ ਸਮਾਇਆ ਹੋਇਆ ਹੈ। 

Sunday, March 29, 2020

ਸਹਿਜ, ਸਕੂਨ ਤੇ ਪੰਛੀ- ਜਤਿੰਦਰ ਔਲਖ


(ਰਾਹ ਫੱਕਰ ਦਾ ਪਰੇ-ਪਰੇਰੇ )

ਪਿਛਲਾ ਹਫਤਾ ਰਹੱਸਮਈ ਬਿਮਾਰੀ ਕਾਰਨ ਲਾਕਡਾਊਨ ਦਾ ਸੀ। ਸਾਰਾ ਹਫਤਾ ਘਰੇ ਹੀ ਬੀਤਿਆ। ਮੈਂ ਸੋਚਿਆ ਸ਼ੋਸ਼ਲ ਮੀਡੀਆ ਜਾਂ ਟੀਵੀ ਚੈਨਲਾਂ ਤੋਂ ਡਰਾਉਣੀਆ ਖਬਰਾਂ ਵੇਖ-ਸੁਣ ਟੈਨਸ਼ਨ ਕਾਹਨੂੰ ਲੈਣੀ, ਕਿਓਂ ਨਾ ਕੁਝ ਨਵਾਂ ਕੀਤਾ ਜਾਵੇ। ਉਂਝ ਵੀ ਖਬਰਾਂ ਸੁਣਿਆ ਕਿਹੜਾ ਕੁਝ ਬਦਲ ਜਾਣਾ। ਮੈਂ ਇੰਟਰਨੈੱਟ ਦੀ ਸਹਾਇਤਾ ਨਾਲ ਉਰਦੂ ਭਾਸ਼ਾ ਸਿੱਖਣੀ ਸ਼ੁਰੂ ਕਰ ਦਿੱਤੀ। ਰੋਜ਼ ਛੱਤ 'ਤੇ ਬੈਠ ਮੈਂ ਉਰਦੂ ਸਿੱਖਣ ਦਾ ਅਭਿਆਸ ਕਰਦਾ ਅਤੇ ਸਾਹਮਣੇ ਪਿੱਪਲ, ਜਾਮਨੁ, ਟਾਹਲੀ ਦੇ ਦਰਖਤਾਂ 'ਤੇ ਬੈਠੇ ਪੰਛੀਆਂ ਨੂੰ ਨਿਹਾਰਦਾ। ਹੈਰਾਨ ਕਰ ਦੇਣ ਵਾਲੀ ਗੱਲ ਇਹ ਵੇਖੀ