Showing posts with label '. Show all posts
Showing posts with label '. Show all posts

Sunday, April 26, 2026

' ਹੋਂਦ ਦੇ ਅਰਥ ' ( ਰਾਜਪਾਲ ਬਾਠ) ਜ਼ਿੰਦਗੀ ਦੀਆਂ ਰੀਝਾਂ ਅਤੇ ਉਲਝਣਾਂ ਦੀ ਸ਼ਾਇਰਾਨਾ ਪੇਸ਼ਕਾਰੀ

ਰਾਜਪਾਲ ਸਿੰਘ ਬਾਠ ਇੱਕ ਖੁਸ਼ ਮਿਜਾਜ ਅਤੇ ਨੇਕ ਦਿਲ ਇਨਸਾਨ ਹੈ। ਉਸ ਦਾ ਖੁਲਦਿਲਾ ਸੁਭਾਅ ਕਿਸੇ ਉਪਚਾਰਕਤਾ ਵਿੱਚ ਨਹੀਂ ਪੈਂਦਾ ਸਗੋਂ ਇਸ ਇਨਸਾਨ ਨੂੰ ਪਹਿਲੀ ਵਾਰ ਮਿਲਨ ਤੇ ਵੀ ਤੁਹਾਨੂੰ ਇੰਝ ਮਹਿਸੂਸ ਹੋਵੇਗਾ ਜਿਵੇਂ ਵਰ੍ਹਿਆਂ ਦੀ ਜਾਣ ਪਹਿਚਾਣ ਹੋਵੇ। ਆਪਣੇ ਅਤੇ  ਮੌਕੇ - ਹਾਲਾਤ  ਉੱਪਰ ਤਨਜ਼  ਕੱਸਣ ਦਾ ਉਸ ਕੋਲ ਅਜਿਹਾ ਹੁਨਰ ਹੈ ਕਿ ਉਹ ਹਰ ਮਹਿਫ਼ਿਲ ਵਿੱਚ ਰੰਗ ਭਰ ਦਿੰਦਾ ਹੈ।

ਰਾਜਪਾਲ ਸਿੰਘ ਬਾਠ ਦੀ ਕਾਵਿ ਪੁਸਤਕ 'ਹੋਂਦ ਦੇ ਅਰਥ' ਵੀ ਉਸ ਦੀ ਸੋਚ ਅਤੇ ਸ਼ਖਸ਼ੀਅਤ ਨੂੰ ਜਾਨਣ ਦਾ ਵਸੀਲਾ ਹੈ। ਉਸ ਦੀਆਂ ਕਵਿਤਾਵਾਂ ਵੀ ਉਸ ਦੇ ਸੁਭਾਅ ਵਾਂਗ ਵਲ - ਛਲ ਰਹਿਤ ਹਨ। ਉਹ ਸਧਾਰਨ

Wednesday, May 4, 2022

ਕਵਿਤਾ 'ਤੇਰੀ ਰੰਗਸ਼ਾਲਾ' ਦੀ ਫਿਲਾਸਪੀ ਅਤੇ ਸੁਰਜੀਤ ਕੌਰ,- ਜਤਿੰਦਰ ਔਲਖ਼


ਸੁਰਜੀਤ ਕੌਰ ਇਨ੍ਹੀਂ ਦਿਨੀ ਕਨੇਡਾ ਤੋਂ ਭਾਰਤ ਆਏ ਹੋਏ ਹਨ। ਸਾਹਿਤਕ ਸਮਾਗਮਾਂ ਅਤੇ ਹੋਰ ਰੁਝੇਵਿਆਂ ਵਿਚ ਉਹ ਖਾਸੇ ਮਸਰੂਫ਼ ਹਨ।  ਬੀਤੇ ਦਿਨੀਂ ਉਹਨਾਂ ਨੂੰ ਜਲੰਧਰ ਉਹਨਾਂ ਦੀ ਰਿਹਾਇਸ਼

'ਤੇ ਮਿਲਣ ਗਿਆ। ਬੇਸ਼ੱਕ ਉਹ ਅੰਮ੍ਰਿਤਸਰ ਆਏ ਇੱਥੇ ਉਹਨਾਂ ਦੀ ਆਮਦ 'ਤੇ ਸਨਮਾਨ ਸਮਾਰੋਹ ਅਤੇ ਰੂਬਰੂ ਕਰਵਾਇਆ ਗਿਆ। ਪਰ ਮੇਰੇ ਕੋਲੋਂ ਜਾ ਨਹੀਂ ਸੀ ਹੋਇਆ ਉਂਝ ਵੀ ਮੇਰੇ ਮਨ ਵਿਚ ਸੁਰਜੀਤ ਹੁਰਾਂ ਨੂੰ ਬਾਅਦ ਵਿਚ ਮਿਲਣ ਦੀ ਇੱਛਾ ਸੀ ਕਿਉਂਕਿ ਉਹਨਾਂ ਕੋਲ ਸਿਰਫ ਕਾਵਿਕ ਹੀ ਨਹੀਂ ਬਲਕਿ ਵਿਸ਼ਾਲ ਰੂਹਾਨੀ ਅਤੇ ਸਮਾਜਿਕ ਜੀਵਨ ਦਾ ਅਨੁਭਵ ਹੈ। ਉਹਨਾਂ ਦੇ ਇਸ ਅਨੁਭਵ ਨੂੰ ਉਹਨਾਂ ਕੋਲ ਸਹਿਜ ਨਾਲ ਮਿਲ-ਬੈਠ ਕੇ ਹੀ ਜਾਣਿਆ ਜਾ ਸਕਦਾ ਹੈ। ਸਮਾਗਮਾਂ 'ਚ ਮਿਲਣੀਆਂ ਬਸ ਰਸਮੀ ਹੁੰਦੀਆਂ ਹਨ। ਭਾਰੀ ਟਰੈਫਿਕ ਉਲਝਣਾਂ ' ਚੋਂ ਲੰਘ ਅਸੀਂ ਜਲੰਧਰ
 ਉਹਨਾਂ ਦੀ ਰਿਹਾਇਸ਼ 'ਤੇ ਪਹੁੰਚੇ। ਉਹਨਾਂ ਦੀ ਸਖਸ਼ੀਅਤ 'ਚ ਇਕ ਸਹਿਜ ਇਕ ਸਕੂਨ ਸਮਾਇਆ ਹੋਇਆ ਹੈ।