Showing posts with label Malwinder. Show all posts
Showing posts with label Malwinder. Show all posts

Friday, April 25, 2025

ਸੁਹਿਰਦਤਾ ਅਤੇ ਨਿਰੰਤਰ ਅਧਿਐਨ ਤੁਹਾਨੂੰ ਚੰਗੀ ਕਵਿਤਾ ਤੱਕ ਲੈਂ ਜਾਂਦੇ ਹਨ:ਮਲਵਿੰਦਰ 'ਰੂਬਰੂ ਅਤੇ ਕੁਝ ਕਵਿਤਾਵਾਂ'

ਮਲਵਿੰਦਰ ਨਾਲ ਰੂਬਰੂ:  'ਅਰਤਿੰਦਰ ਸੰਧੂ'


ਮਲਵਿੰਦਰ ਅਜੋਕੇ ਸਮੇਂ ਦਾ ਸੰਵੇਦਨਸ਼ੀਲ ਤੇ ਜ਼ਹੀਨ ਸ਼ਾਇਰ ਹੈ, ਜਿਸਦੀ ਕਾਵਿ-ਪ੍ਰਤਿਭਾ ਦਿਨੋਂ ਦਿਨ ਹੋਰ ਨਿੱਖਰ ਕੇ ਸਾਹਮਣੇ ਆ ਰਹੀ ਹੈ। ਉਹ ਕਈ ਦਹਾਕਿਆਂ ਤੋਂ ਕਵਿਤਾ ਨਾਲ ਜੁੜਿਆ ਹੋਇਆ ਹੈ ਤੇ ਹੁਣ ਤੱਕ ਉਸ ਦੇ ਛੇ ਕਾਵਿ-ਸੰਗ੍ਰਹਿ ਅਤੇ ਇੱਕ ਬਾਲ ਕਵਿਤਾਵਾਂ ਦੀ ਪੁਸਤਕ ‘ਫੁੱਲਝੜੀ’ ਛਪ ਚੁੱਕੀਆਂ ਹਨ। ਉਸਦੀ ਕਵਿਤਾ ਦੇ ਸਰੋਕਾਰ ਅੱਜ ਦੇ ਸਮੇਂ ਵਿੱਚ ਬੇਚੈਨੀਆਂ ਹੰਢਾ ਰਹੇ ਮਨੁੱਖ ਤੋਂ ਲੈ ਕੇ ਰਾਸ਼ਟਰੀ, ਅੰਤਰਰਾਸ਼ਟਰੀ ਵਰਤਾਰਿਆਂ ਤੱਕ ਫੈਲੇ ਹੋਏ ਹਨ। ਭਾਵੇਂ ਉਹ ਮੁੱਖ ਤੌਰ ‘ਤੇ ਸ਼ਾਇਰ ਹੈ,ਪਰ ਚੁਫੇਰੇ ਹੋ ਰਹੀਆਂ ਬੇ-ਨਿਯਮੀਆਂ ਨੂੰ ਵਾਰਤਕ ਰਾਹੀਂ ਵੀਆਪਣਾ ਨਿਸ਼ਾਨਾ ਬਣਾਉਂਦਾ ਰਹਿੰਦਾ ਹੈ। ਵਿਭਿੰਨ ਵਿਸ਼ਿਆਂ ਨਾਲ ਸਬੰਧਤ ਉਸਦੇ ਲੇਖ ਅਕਸਰ ਅਖ਼ਬਾਰਾਂ ਦੇ ਪੰਨਿਆਂ ਪੜ੍ਹਨ ਨੂੰ ਮਿਲਦੇ ਹਨ। ਉਹ ਸਿਖਿਆ ਵਿਭਾਗ ਵਿਚੋਂ ਬਤੌਰ ਪੰਜਾਬੀ ਲੈਕਚਰਾਰ ਸੇਵਾ-ਮੁਕਤ ਹੋਇਆ ਹੈ ਤੇ ਹੁਣ ਪੂਰੀ ਤਰ੍ਹਾਂ ਆਪਣੀ ਕਲਮਕਾਰੀ ਨੂੰ ਸਮਰਪਿਤ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਇਕਲੌਤਾ ਬੇਟਾ ਕੈਨੇਡਾ ਦਾ ਸ਼ਹਿਰੀ ਜਾ ਬਣਿਆਂ ਹੈ। ਹੁਣ ਮਲਵਿੰਦਰ/ ਬਲਵਿੰਦਰ ਦੰਪਤੀ ਅੱਧਾ ਸਾਲ ਪੰਜਾਬ ਵਿਚ ਹੁੰਦੇ ਹਨ ਤੇ ਅੱਧਾ ਬਰੈਂਪਟਨ (ਕੈਨੇਡਾ) ਵਿਚ। ਮਲਵਿੰਦਰ ਕਿਤਾਬਾਂ ਦਾ ਰਸੀਆ ਹੈ ਤੇ ਅੱਜ-ਕੱਲ ਵੱਖ-ਵੱਖ ਮੈਗਜ਼ੀਨਾਂ ਵਿਚ ਉਸ ਵਲੋਂ ਕੀਤੇ ਕਿਤਾਬਾਂ ਦੇ ਰੀਵਿਊ ਵੀ ਛਪਦੇ ਰਹਿੰਦੇ ਹਨ। ਬਾਕੀ ਗੱਲਾਂ ਮਲਵਿੰਦਰ ਨਾਲ ਕਰਦੇ ਹਾਂ:

ਸਵਾਲ : ਇਨ੍ਹਾਂ ਲੰਘ ਰਹੇ ਸਮਿਆਂ ਅੰਦਰ ਕਵਿਤਾ ਦੇ ਪ੍ਰਸੰਗ ਵਿੱਚ ਆਪਣੇ ਹਾਲ ਨੂੰ ਕਿਵੇਂ ਬਿਆਨ ਕਰੋਗੇ?

ਜਵਾਬ : ਇਸ ਵਿਸ਼ਵ ਵਿਆਪੀ ਬੈਚਾਨਿਦੇ ਦੌਰ ' ਚੋਂ ਲੰਘ ਰਹੇ ਹਾਂ  ਪ੍ਰਿਟ ਮੀਡੀਆ, ਸ਼ੋਸ਼ਲ ਮੀਡੀਆ, ਚੈਨਲ,ਆਡੀਓ,ਵੀਡਿਉ ਹਰ ਥਾਂ ਇਹ ਬੈਚੇਨੀ ਸ਼ੋਰ ਬਣੀ ਵੇਖੀ ਜਾ ਸਕਦੀ ਹੈ। ਸਾਡੀਆਂ ਸੋਚਾਂ, ਗੱਲਾਂ,ਬਹਿਸਾਂ ਇਥੋਂ ਤਕ ਕਿ ਕਵਿਤਾਵਾਂ ਵਿਚ ਵੀ ਇਹ ਇਨਸਾਨੀ ਡਾਵਾਂਡੋਲ ਮਨ ਸਾਹਮਣੇ ਆਉਂਦਾ ਹੈ।

ਸਵਾਲ : ਹਾਂ, ਮੈਂ ਵੀ ਤੁਹਾਡੀਆਂ ਕੁਝ ਕਵਿਤਾਵਾਂ ਫੇਸਬੁੱਕ ‘ਤੇ ਪੜ੍ਹੀਆਂ ਹਨ। ਤੁਹਾਡਾ ਪਹਿਲੀ ਵਾਰ ਕਵਿਤਾ ਨਾਲ ਵਾਹ ਕਦੋਂ ਪਿਆ? ਮੇਰਾ ਕਹਿਣ ਦਾ ਮਤਲਬ ਕਿ ਤੁਹਾਨੂੰ ਕਦੋਂ ਇਹ ਅਹਿਸਾਸ ਹੋਇਆ ਕਿ ਤੁਹਾਡੇ ਅੰਦਰ ਕਵਿਤਾ ਪਈ ਹੈ? ਬਚਪਨ ਵਿਚ ਤੁਹਾਡੇ ਘਰ ਦਾ ਜਾਂ ਆਸ-ਪਾਸ ਦਾ ਮਹੌਲ ਕਿਹੋ ਜਿਹਾ ਸੀ?

ਜਵਾਬ : ਜਦੋਂ ਮੈਂ ਕਹਿੰਦਾ ਹਾਂ ਕਿ ਮੇਰਾ ਬਚਪਨ ਤੰਗੀਆਂ ਤੁਰਸ਼ੀਆਂ ਵਿਚ ਸੰਘਰਸ਼ ਕਰਦਿਆਂ ਬੀਤਿਆ ਤਾਂ ਮੈਨੂੰ ਖਿਆਲ ਆਉਂਦਾ ਹੈ ਕਿ ਪਿੰਡਾਂ ਵਿਚ ਜੰਮੀਂ ਪਲੀ ਜਵਾਨ ਹੋਈ ਮੇਰੀ ਪੀੜ੍ਹੀ ਨੂੰ ਲੱਗਭਗ ਇਕੋ ਜਿਹੇ ਹਾਲਾਤਾਂ ਵਿਚੋਂ ਲੰਘਣਾ ਪਿਆ।ਕਵਿਤਾ ਓਦੋਂ ਕਿਤੇ ਨੇੜੇ ਤੇੜੇ ਵੀ ਨਹੀਂ ਸੀ। ਸਕੂਲ ਤੋਂ ਬਾਅਦ ਕਾਲਜ ਦੀ ਪੜ੍ਹਾਈ ਤੇ ਉਹ ਵੀ ਸਾਇੰਸ ਦੀ।ਉਨ੍ਹਾਂ ਸਾਲਾਂ ਵਿਚ ਪੰਜਾਬੀ ਤਾਂ ਕਿਤੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਲਿਖੀਆਂ ਪੜ੍ਹੀਆਂ ਚਿੱਠੀਆਂ ਤਕ ਸੀਮਤ ਹੋ ਕੇ ਰਹਿ ਗਈ ਸੀ।ਹਾਂ ਉਹਨੀਂ ਦਿਨੀਂ ਕੁਲਬੀਰ (ਪ੍ਰੋ.ਕੁਲਬੀਰ ਸਿੰਘ ਮੀਡੀਆ ਅਲੋਚਕ) ਦੀਆਂ ਚਿੱਠੀਆਂ ਦੀ ਭਾਸ਼ਾ ਪੜ੍ਹਕੇ ਜ਼ਰੂਰ ਹੈਰਾਨੀ ਹੁੰਦੀ ਦੀ। ਉਹ ਚਿੱਠੀਆਂ ਹੀ ਪੰਜਾਬੀ ਸਹਿਤ ਨਾਲ ਜੁੜਨ ਦਾ ਸਬੱਬ ਬਣੀਆਂ ਤੇ ਫਿਰ ਇੱਕ ਦਿਨ ਜਦ ਕੁਲਬੀਰ ਨੇ ਹੀ ਆਪਣੀ ਕਿਸੇ ਚਿੱਠੀ ਵਿਚ ਲਿਖ