ਪ੍ਰਮਿੰਦਰਜੀਤ ਅਜੋਕੀ ਪੰਜਾਬੀ ਕਵਿਤਾ ਦਾ ਮੂੰਹ ਮੁਹਾਂਦਰਾ ਅਤੇ ਚਰਚਿਤ ਹਸਤਾਖ਼ਰ ਸੀ ਜਿਸ ਨੇ ਆਪਣੀ ਕਾਵਿਕ ਹੋਂਦ ਨੂੰ ਪੂਰੀ ਸ਼ਿੱਦਤ ਨਾਲ ਬਰਕਰਾਰ ਰੱਖਿਆ। ਸੁਹਿਰਦ ਮਾਨਵੀ ਸਰੋਕਾਰਾਂ ਅਤੇ ਸੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਨਾਲ ਜੁੜੇ ਹੋਣ ਕਰਕੇ ਹੀ ਉਸਨੂੰ ਉਸਦੀ ਰਚਨਾਤਮਿਕਤਾ ਦੀ ਪਛਾਣ ਕਰਵਾਈ । ਖ਼ੈਰ ਇਹ ਤਾਂ ਆਲੋਚਕਾਂ ਦੀ ਭਾਸ਼ਾ ਹੈ, ਮੇਰੀ ਨਹੀਂ । ਪ੍ਰਮਿੰਦਰਜੀਤ ਮੈਨੂੰ ਉਸ ਰਿਸ਼ੀ ਵਾਂਗ ਲਗਦਾ ਜੋ ਸਦੀਆਂ ਤੋਂ ਸਾਹਿਤ ਸਾਧਨਾ ਵਿੱਚ ਲੀਨ, ਆਪਣੀ ਤਪ ਭੂਮੀ ਵਿਚ ਲਾਏ ਧੂਣੇ ਅੱਗੇ ਬੈਠਾ ਕਵਿਤਾ ਨਾਲ ਖੇਡ ਰਿਹਾ ਹੋਵੇ। ਪ੍ਰਮਿੰਦਰਜੀਤ ਨਾਲ ਮੈਂ ਪਿਛਲੇ ਚਾਰ ਦਹਾਕਿਆਂ ਤੋਂ ਜੁੜਿਆ ਹੋਇਆ ਹਾਂ । ਉਸ ਨਾਲ ਮੇਰੀ ਬੜੀ ਗੂਹੜੀ ਦੋਸਤੀ ਰਹੀ ਹੈ । ਦੋਸਤੀ ਵਿੱਚ ਉਤਰਾ-ਚੜਾਅ ਵੀ ਆਏ । ਗੁੱਸੇ ਗਿਲੇ ਸ਼ਿਕਵੇ ਵੀ ਆਏ ਹੋਣਗੇ ਪਰ ਅਸਾਂ ਇਕ ਦੂਸਰੇ ਪ੍ਰਤਿ ਆਪਣੇ ਦਿਲ ਦੇ ਕਿਸੇ ਵੀ ਕੋਨੇ ਵਿਚ ਕਿਸੇ ਨਫ਼ਰਤ ਦੀ ਭਾਵਨਾ ਨੂੰ ਨਹੀਂ ਪੁੰਗਰਨ ਦਿੱਤਾ ।
੧੯੬੯-੭੦ ਵਿੱਚ ਮੈਂ ਤੇ ਗੁਲਚੌਹਾਨ ਪ੍ਰੀਤਨਗਰ ਦੇ ਨੇੜੇ ਵੱਖ ਵੱਖ ਸਕੂਲਾਂ ਵਿੱਚ ਪੜ੍ਹਾਉਂਦੇ ਸੀ । ਅਸੀਂ ਦੂਸਰੇ ਤੀਸਰੇ ਦਿਨ ਅੰਬਰਸਰ ਫਿਰਨ ਤੁਰਨ ਲਈ ਆਉਂਦੇ । ਅਸੀਂ ਤੇਜ ਪ੍ਰਿੰਟਿੰਗ ਪ੍ਰੈੱਸ ਵੀ ਜਾਂਦੇ ਜਿਥੇ ਅਕਸਰ ਮੋਹਨਜੀਤ ਤੇ ਨਿਰਮਲ ਅਪਰਨ ਮਿਲਦੇ । ਅਸੀਂ ਉਨ੍ਹਾਂ ਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਵੇਖਦੇ । ਫਿਰ ਸਾਡੇ ਨਾਲ ਲੋਕ ਨਾਥ ਮਿਲ ਪਿਆ । ਇਕ ਦਿਨ ਹਾਲ ਗੇਟ ਦੇ ਬਾਹਰ ਪੁਰਾਣੀਆਂ ਕਿਤਾਬਾਂ/ਮੈਗਜ਼ੀਨ ਦੀ ਦੁਕਾਨ ਫੋਲਾ ਫਾਲੀ ਕਰਦਾ, 'ਕੰਮ ਦੀ ਚੀਜ਼ ਲੱਭਦਾ' ਪ੍ਰਮਿੰਦਰਜੀਤ ਮਿਲ ਪਿਆ । ਸਾਹਿਤਕ ਸਾਂਝ ਨੇੜਤਾ ਵਿੱਚ ਤਬਦੀਲ ਹੁੰਦੀ ਗਈ ।