Friday, January 13, 2017

ਕਾਵਿ ਚਿੱਤਰ- 'ਮਹਿੰਦਰ ਸਿੰਘ ਰੰਧਾਵਾ' : ਮੋਹਨਜੀਤ

ਮੋਹਨਜੀਤ ਹੁਰਾਂ ਵੱਲੋਂ ਲਿਖਿਆ ਮਹਿੰਦਰ ਸਿੰਘ ਰੰਧਾਵਾ ਦਾ ਕਾਵਿ ਚਿੱਤਰ


ਮਹਿੰਦਰ ਸਿੰਘ ਰੰਧਾਵਾ

ਮਹਿੰਦਰ ਸਿੰਘ ਰੰਧਾਵਾ

ਉਦੋਂ ਮੈਂ ਕਿਉਂ ਨਹੀਂ ਸਾਂ ?

ਬਾਰ ਬਾਰ ਮਨ 'ਚ ਇਹ ਸੁਆਲ ਉੱਠਦਾ ਹੈ 
ਤੇ ਕੰਢੇ ਨਾਲ ਟਕਰਾਉਂਦੀਆਂ, ਟੁੱਟਦੀਆਂ ਲਹਿਰਾਂ ਵਾਂਗ
ਰੇਤ 'ਚ ਜੀਰ ਜਾਂਦਾ ਹੈ
ਅੰਮ੍ਰਿਤਾ ਸ਼ੇਰਗਿੱਲ ਜਦੋਂ ਉਦਾਸ ਔਰਤਾਂ ਵਾਹ ਰਹੀ ਸੀ
ਸੁਬਰਾਮਣੀਆ ਭਾਰਤੀ ਚਾਨਣੀ 'ਚ ਲਿਸ਼ਕਦੀਆਂ ਲਹਿਰਾਂ 'ਚ 
ਗੀਤ ਬੁਣ ਰਿਹਾ ਸੀ 
ਜਦੋਂ ਸਤਿਆਰਥੀ ਬੋਰੂਬਦਾਰ ਦੇ ਮੰਦਰਾਂ 'ਤੇ ਕਵਿਤਾ ਲਿਖ ਰਿਹਾ ਸੀ
ਮਾਈਕਲ ਐਂਜਲੋ ਨੰਗਾ ਡੇਵਿਡ ਘੜ ਰਿਹਾ ਸੀ
ਨੋਰਾ ਰਿਚਰਡਜ਼ ਪੰਜਾਬੀ 'ਚ ਨਾਟਕ ਕਰ ਰਹੀ ਸੀ
ਤੇ ਰੰਧਾਵਾ ਪੰਜਾਬ ਦੀਆਂ ਰਗ਼ਾਂ 'ਚ ਧੜਕ ਰਿਹਾ ਸੀ
ਉਦੋਂ ਮੈਂ ਕਿਉਂ ਨਹੀਂ ਸਾਂ ?
ਕੋਠੇ 'ਚ ਡੰਗਰ ਬੱਝੇ ਨੇ 
ਇਕ ਪਾਸੇ ਮੁੰਜ ਦਾ ਮੰਜਾ ਪਿਆ 
                    ਪਾਣੀ ਦੀ ਗੜਵੀ, ਉਘੜ-ਦੁਗੜੇ ਕਾਗ਼ਜ਼ ਕਿਤਾਬਾਂ 
                                                              ਤੇ ਗੁੱਡਮੈਨ ਦੀ ਲਾਲਟੈਣ

ਦੋ ਕਵਿਤਾਵਾਂ: ਰਵਿੰਦਰ ਭੱਠਲ


ਅੱਜ-ਕਲ

ਹੁਣ ਘਰ ਦੀ ਦੇਹਲੀ 'ਤੇ ਜਦੋਂ
ਆ ਡਿੱਗਦੇ ਨੇ ਅਖ਼ਬਾਰ
ਤਾਂ ਉਹਨਾਂ ਨੂੰ ਫਟਾਫਟ ਚੁੱਕਣ ਦੀ
ਮਨ 'ਚ ਉਪਜਦੀ ਨਹੀਂ ਕੋਈ ਕਾਹਲ
ਵਿਹੜੇ 'ਚ ਕੰਮ ਕਰਦੀ ਨੌਕਰਾਣੀ
ਖੜਕਾ ਸੁਣ ਚੁੱਕ ਲਿਆਉਂਦੀ
ਤੇ ਟੇਬਲ 'ਤੇ ਰੱਖ ਜਾਂਦੀ।

Thursday, January 12, 2017

ਸੂਰਜ ਕਦੇ ਬੁੱਢਾ ਨਹੀਂ ਹੁੰਦਾ-ਪ੍ਰੋ.ਨੌਸ਼ਹਿਰਵੀ ਦੀ ਪੁਸਤਕ 'ਕਾਲੇ ਲਿਖੁ ਨਾ ਲੇਖ'-ਤੇਲੂਰਾਮ ਕੁਹਾੜਾ

ਜਦੋਂ ਮੈਂ 'ਕਾਲੇ ਲਿਖੁ ਨਾ ਲੇਖ' ਪੜ੍ਹਕੇ ਹਟਿਆ ਤਾਂ ਮੈਨੂੰ ਲੱਗਿਆ ਕਿ ਪ੍ਰੋ.ਹਮਦਰਦਵੀਰ ਨੌਸ਼ਹਿਰਵੀ ਨਾਲ ਤਾਂ ਮੇਰੀਆਂ ਕਈ ਗੱਲਾਂ ਮੇਲ ਖਾਂਦੀਆਂ ਹਨ, ਜਿਵੇਂ ਵਾਇਆ ਬਠਿੰਡਾ ਪੜ੍ਹਾਈ ਕਰਨੀ, ਰਜਿਸਟ੍ਰੇਸ਼ਨ ਤੋਂ ਪਿੱਛੋਂ ਵੀ, ਪੀ.ਐਚ.ਡੀ. ਦੀ ਇੱਛਾ ਵਿੱਚੇ ਹੀ ਰਹਿ ਜਾਣੀ, ਸੋਨਾ ਨਾ ਪਹਿਨਣਾ,ਅੱਖਾਂ ਤੇ ਸਰੀਰ ਦਾਨ, ਉਸ ਉਮਰ ਵਿੱਚ ਵੀ ਸਾਈਕਲ ਨਾਲ ਆੜੀ ਪਾ ਕੇ ਰੱਖਣੀ, ਦਾਰੂ, ਮੀਟ, ਮੱਛੀ ਆਦਿ ਤੋਂ ਗੁਰੇਜ਼ ਕਰਨਾ, ਨਹੀਂ ਜਾਣਾ ਪਰਦੇਸ਼।ਹਮਦਰਦਵੀਰ ਨੌਸ਼ਹਿਰਵੀ ਨਾਲ ਮੇਰੀ ਸਾਂਝ ਉਦੋਂ ਦੀ ਹੀ ਚਲੀ ਆਉਂਦੀ ਹੈ, ਜਦੋਂ ਤੋਂ ਉਹ ਸਮਰਾਲੇ ਆ ਕੇ ਵਸਿਆ।ਅਸੀਂ ਅਕਸਰ ਆਲੇ ਦੁਆਲੇ ਦੀਆਂ ਸਾਰੀਆਂ ਸਾਹਿਤਕ ਸਭਾਵਾਂ ਵਿੱਚ ਇਕੱਠੇ ਹੁੰਦੇ।'ਕਾਲੇ ਲਿਖੁ ਨਾ ਲੇਖ' ਨੌਸ਼ਹਿਰਵੀ ਦੀ ਬਾਈਵੀਂ ਪੁਸਤਕ ਹੈ, ਜਿਸ ਵਿੱਚ ੫੯ ਲੇਖ ਹਨ, ਜਿਹਨਾਂ ਨੂੰ ਮੈਂ ਬਹੁਤ ਹੀ ਉਤਸੁਕਤਾ ਨਾਲ ਪੜ੍ਹਿਆ, ਕਿਉਂਕਿ ਹਮਦਰਦਵੀਰ ਦੀ ਲੇਖਣੀ ਵਿੱਚੋਂ ਛੋਟੇ ਵਾਕ ਜਨਮ ਲੈਂਦੇ ਹਨ ਅਤੇ ਸ਼ਬਦਾਂ ਦੀ ਜਾਦੂਗਰੀ ਨੇ ਮੈਨੂੰ ਕੀਲਕੇ ਰੱਖਿਆ।

Saturday, October 31, 2015

ਸੁਪਨਦੇਸ਼ ਵੱਲ ਯਾਤਰਾ-ਰੌਂਗਟੇ ਖੜੇ ਕਰਨ ਵਾਲ਼ੀ ਕਹਾਣੀ :ਮਨਮੋਹਨ ਭਿੰਡਰ

 ਸੁਪਨਦੇਸ਼ ਵੱਲ ਯਾਤਰਾ

ਮਨਮੋਹਨ ਭਿੰਡਰ
ਰਿਚਮੰਡ ਹਿੱਲ ਨਿਊਯਾਰਕ
0017188206668

ਰੌਂਗਟੇ ਖੜੇ ਕਰਨ ਵਾਲ਼ੀ ਕਹਾਣੀ
'ਸੁਪਨਦੇਸ਼ ਵੱਲ ਯਾਤਰਾ'
ਸੱਚਮੁੱਚ ਹੀ ਇਹ ਦਿਲ ਦਹਿਲਾ ਦੇਣ ਵਾਲ਼ੀ ਕਹਾਣੀ ਹੈ ਜੋ ਇਕੋ ਬੈਠਕ ਵਿਚ ਪੜ੍ਹਨ ਨੂੰ ਮਨ ਕਰਦਾ ਹੈ।
ਮਨਮੋਹਨ ਸਿੰਘ ਭਿੰਡਰ ਅਮਰੀਕਾ 'ਚ ਵੱਸਦਾ ਸਾਹਿਤਕਾਰ ਹੈ। ਉਹ ਆਪਣੀ ਸਾਹਿਤਕ ਲਗਨ ਨੂੰ ਬੇਹੱਦ ਛਿੱਦਤ ਤੇ ਲਗਨ ਨਾਲ਼ ਜਾਰੀ ਰੱਖ ਰਿਹਾ ਹੈ। ਇਸ ਅੰਕ ਵਿਚ ਉਹਨਾਂ ਦੀ ਪੁਸਤਕ 'ਸੁਪਨਦੇਸ਼ ਵੱਲ ਯਾਤਰਾ' ਦਾ ਪਾਠ ਪਾਠਕਾਂ ਦੇ ਰੂਬਰੂ ਕਰ ਰਹੇ ਹਾਂ। ਇਸ ਰਚਨਾ ਤੋਂ ਉਹਨਾਂ ਦੀ ਰਚਨਾਕਾਰੀ ਅੰਦਰ ਗਹਿਰਾਈ ਅਤੇ ਮਾਨਵੀ ਸਰੋਕਾਰਾਂ ਦੀ ਸਮਝ ਪੈਂਦੀ ਹੈ। ਮਨਮੋਹਨ ਸਿੰਘ ਭਿੰਡਰ ਲੋਕ ਵੇਦਨਾ ਦਾ ਸਾਹਿਤਕਾਰ ਹੈ।
ਸੁਪਨਦੇਸ਼ ਵੱਲ ਯਾਤਰਾ' ਉਸ ਦਰਦ ਨੂੰ ਪੇਸ਼ ਕਰਦੀ ਹੈ। ਜੋ ਤੀਜੀ ਦੁਨੀਆਂ ਦੇ ਦੇਸ਼ਾਂ ਅੰਦਰ ਖੁਰਦੀ ਜਾ ਰਹੀ ਆਰਥਿਕਤਾ ਨੂੰ ਠੁੰਮਣਾ ਦੇਣ ਲਈ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਖੂੰਖਾਰ ਹਾਲਤਾਂ ਅੰਦਰ ਕੁੱਦ ਜਾਂਦੇ ਹਨ। ਏਜੰਟਾਂ ਹੱਥੋਂ ਠੱਗੇ ਜਾਂਦੇ ਹਨ, ਰਾਹਵਾਂ 'ਚ ਜੰਗਲੀ ਜਾਨਵਰਾਂ ਤੇ ਜਾਨਲੇਵਾ ਕੁਦਰਤੀ ਖਤਰਿਆਂ ਦਾ ਸ਼ਿਕਾਰ ਹੁੰਦੇ ਹਨ।
ਮਾਂਵਾਂ ਦੀ ਉਡੀਕ ਬੇਆਸ ਅੱਖਾਂ ਦੀ ਨੀਰਸਤਾ ਵਿਚ ਬਦਲ ਜਾਂਦੀ ਹੈ।
ਸੁਪਨਦੇਸ਼ ਵੱਲ ਯਾਤਰਾ' ਰੌਂਗਟੇ ਖੜੇ ਕਰ ਦੇਣ ਵਾਲ਼ੀ ਸੱਚੀ ਕਹਾਣੀ ਹੈ। ਅਤੇ ਮਨਮੋਹਨ ਸਿੰਘ ਭਿੰਡਰ ਹੁਰਾਂ ਨਾਲ਼ ਹੱਡਬੀਤੀ ਹੈ।...
ਦੋਸਤੋ ਮੈਂ ਇਸ ਰੌਂਗਟੇ ਖੜੇ ਕਰਨ ਵਾਲੀ ਕਿਤਾਬ ਆਪ ਸਭ ਨੂੰ ਪੜ੍ਹਨ ਦੀ ਸਿਫਾਰਸ਼ ਕਰਦਾ ਹਾਂ

ਜਤਿੰਦਰ ਸਿੰਘ ਔਲ਼ਖ

ਸੁਪਣੇ ਵੇਖਣ ਵਾਸਤੇ ਹੁੰਦੇ ਹਨ ਅਤੇ ਵੇਖਣੇ ਵੀ ਚਾਹੀਦੇ ਹਨ। ਸਿਰਫ ਸੁਪਨੇ ਵੇਖ ਕੇ ਕੁਝ ਪਲ ਸੁਪਨੇ ਵਿਚ ਹੀ ਅਨੰਦ ਮਾਣ ਲੈਣਾ ਕੋਈ ਵੱਡੀ ਗੱਲ ਨਹੀਂ। ਸਗੋਂ ਵੇਖੇ ਹੋਏ ਵੱਡੇ ਸੁਪਨਿਆਂ ਨੂੰ ਪੂਰਾ ਕਰਨ ਲਈ ਇਨਸਾਨ ਵਿਚ ਇਨਾ ਸ਼ਕਤੀ ਦਾ ਹੋਣਾ ਵੀ ਜਰੂਰੀ ਹੁੰਦਾ ਹੈ। ਕਈ ਇਨਸਾਨ ਸਿਰਫ ਸੁਪਨੇ ਵੇਖਦੇ ਹਨ ਅਤੇ ਕਈ ਲੋਕ ਆਪਣੇ ਵੇਖੇ ਹੋਏ ਸੁਪਨਿਆਂ ਨੂੰ ਪੂਰਾ ਕਰਨ ਲਈ ਸਿਰ ਧੜ ਦੀ ਬਾਜ਼ੀ ਲਾਉਂਦੇ ਹਨ। ਸੱਚੇ ਦਿਲੋਂ ਕੀਤੇ ਯਤਨਾਂ ਦੇ ਸਾਰਥਿਕ ਨਤੀਜੇ ਨਿਕਲਦੇ ਹਨ। ਅੰਗਰੇਜ਼ੀ ਦੀ ਕਹਾਵਤ ਅਨੁਸਾਰ ਪ੍ਰਮਾਤਮਾ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ। ਮੈਂ ਵੀ ਇਕ ਸੁਪਨਾ ਹਰ ਵੇਲੇ ਆਪਣੇ ਮਨ ਵਿਚ ਸਜੋਈ ਰੱਖਦਾ ਸੀ। ਜਦੋਂ ਮੇਰੇ ਪਿੰਡ ਦੇ ਲੋਕ ਜੋ ਵਿਦੇਸ਼ਾਂ ਵਿਚ ਰਹਿੰਦੇ ਸਨ। ਪਰ ਜਦੋਂ ਕਦੀ ਉਹ ਵਾਪਸ ਆਪਣੇ ਵਤਨ ਪਰਤਦੇ ਤਾਂ ਉਹਨਾਂ ਦੇ ਪਾਏ ਹੋਏ ਸੋਹਣੇ ਲਿਬਾਸ, ਲਿਸ਼ਕਦੀਆਂ ਘੜੀਆਂ ਅਤੇ ਸੋਨੇ ਦੀਆਂ ਵੱਡੀਆਂ ਵੱਡੀਆਂ ਮੁੰਦਰੀਆਂ ਤੇ ਕੜੇ ਅਤੇ ਇਤਰ ਫੁਲੇਲਾਂ ਦੀਆਂ ਖੁਸ਼ਬੂਆਂ ਮੈਨੂੰ ਬਹੁਤ ਚੰਗੀਆਂ ਲਗਦੀਆਂ। ਮੈਂ ਸੋਚਦਾ, ਮੈਂ ਵੀ ਕਦੀ ਇਹ ਸਭ ਕੁਝ ਪ੍ਰਾਪਤ ਕਰ ਸਕਾਂਗਾ। ਪੜ੍ਹਾਈ ਵਿਚ ਮੇਰਾ ਦਿਲ ਘੱਟ ਹੀ ਲਗਦਾ ਸੀ।
ਧੱਕੇ-ਧੋੜੇ ਖਾ ਮੁਸ਼ਕਿਲ ਨਾਲ ਦਸਵੀਂ ਪਾਸ ਕਰ ਸਕਿਆ। ਅਖਬਾਰਾਂ ਵਿਚ ਬਾਹਰ ਜਾਣ ਵਾਲੇ ਇਸ਼ਤਿਹਾਰ ਨੂੰ ਪੜ੍ਹ ਕੇ ਬਾਹਰ ਜਾਣ ਦੀ ਕੋਸ਼ਿਸ਼ ਕਰਦਾ। ਕਈ ਥਾਈਂ ਥੋੜੇ-ਬਹੁਤੇ ਪੈਸੇ ਵੀ ਫਸਾਏ ਪਰ
ਕੰਮ ਕਿਤੇ ਵੀ ਨਾ ਬਣਿਆ। ਬਾਹਰ ਜਾਣ ਦੀ ਇੱਛਾ ਸ਼ਕਤੀ ਦਿਨੋਂ ਦਿਨ ਪ੍ਰਬਲ ਹੋ ਰਹੀ ਸੀ। ਇਕ ਦਿਨ ਕੁਦਰਤੀ ਮੇਰਾ ਦਸਵੀਂ ਕਲਾਸ ਦਾ ਕਲਾਸਮੇਟ ਮਿਲ ਪਿਆ। ਗੱਲਾਂ-ਗੱਲਾਂ ਵਿਚ ਉਸਨੇ ਆਪਣਾ ਵਿਦੇਸ਼ ਜਾਣ ਦਾ ਇਰਾਦਾ ਜ਼ਾਹਿਰ ਕੀਤਾ। 'ਅੰਨਾ ਕੀ ਭਾਲੇ ਦੋ ਅੱਖੀਆਂ' ਮੈਂ ਉਸਨੂੰ ਆਪਣੇ ਬਾਰੇ ਵੀ ਕਿਹਾ। ਉਸਨੇ ਮੈਨੂੰ ਅਗਲੇ ਹਫਤੇ ਮਿਲਣ ਲਈ ਕਿਹਾ। ਅਗਲੇ ਹਫਤੇ ਮੈਂ ਉਸਨੂੰ ਮਿਲਣ ਲਈ ਉਸਦੇ ਦੱਸੇ ਹੋਏ ਟਿਕਾਣੇ ਤੇ ਪਹੁੰਚਿਆ। ਉਸਨੇ ਮੇਰੀ ਮੁਲਾਕਾਤ ਇਕ ਆਦਮੀ ਨਾਲ ਕਰਾਈ। ਜਿਸ ਦਾ ਨਾਂ ਸੀ ਰਾਜਾ ਅਤੇ ਉਹ ਅਮਰੀਕਾ ਦਾ ਰਹਿਣ ਵਾਲਾ ਸੀ। ਜਦੋਂ ਮੈਂ ਰਾਜੇ ਨਾਲ ਆਪਣੇ ਬਾਰੇ ਗੱਲ ਕੀਤੀ ਤਾਂ ਉਸਨੇ ਹੱਸਦੇ ਹੋਏ ਕਿਹਾ ਭਾਜੀ ਸਾਡਾ ਕੰਮ ਇਹੋ ਹੀ ਹੈ। ਤੁਸੀਂ ਪੈਸਿਆਂ ਦਾ ਇੰਤਜ਼ਾਮ ਕਰੋ। ਮੈਂ ਤੁਹਾਨੂੰ ਹਫਤੇ ਵਿਚ ਅਮਰੀਕਾ ਪਹੁੰਚਦਾ ਕਰ ਦਿਆਂਗਾ।
ਮੈਂ ਉਸਨੂੰ ਪੈਸਿਆਂ ਬਾਰੇ ਪੁੱਛਿਆ ਤਾਂ ਉਸ ਨੇ ਪੰਝੀ ਲੱਖ ਦੀ ਮੰਗ ਕੀਤੀ। ਮੈਂ ਘਰ ਆ ਕੇ ਘਰਦਿਆਂ ਨਾਲ ਸਲਾਹ ਮਸ਼ਵਰਾ ਕਰ ਪੰਝੀ ਲੱਖ ਦੇ ਇੰਤਜ਼ਾਮ ਵਿਚ ਲੱਗ ਗਿਆ। ਰਿਸ਼ਤੇਦਾਰਾਂ ਭੈਣਾਂ, ਭਰਾਵਾਂ ਸਭ ਨੇ ਮੇਰੇ ਵਾਸਤੇ ਹਾਮੀ ਭਰ ਦਿੱਤੀ। ਪੈਸੇ ਦਾ ਇੰਤਜ਼ਾਮ ਹੁੰਦੇ ਹੀ ਮੈਂ ਆਪਣੇ ਦੋਸਤ ਨੂੰ ਫੋਨ ਕੀਤਾ। ਉਸਦੇ ਵੀ ਪੈਸੇ ਤਿਆਰ ਸਨ। ਅਸੀਂ ਦੋਵਾਂ ਦੋਸਤਾਂ ਨੇ ਦੂਸਰੇ ਦਿਨ ਰਾਜੇ ਨੂੰ ਮਿਲਣ ਲਈ ਸਮਾਂ ਤੈਅ ਕੀਤਾ। ਸਵੇਰੇ ਮੈਂ ਤੇ ਮੇਰਾ ਦੋਸਤ ਰਾਜੇ ਕੋਲ ਅੰਮ੍ਰਿਤਸਰ ਪਹੁੰਚੇ। ਉਥੇ ਪਹਿਲਾਂ ਹੀ ਚਾਰ ਮੁੰਡੇ ਬੈਠੇ ਰਾਜੇ ਨਾਲ ਗੱਲਬਾਤ ਕਰ ਰਹੇ ਸਨ। ਰਾਜੇ ਨੇ ਸਾਨੂੰ ਸਭ ਨੂੰ ਇਕ ਦੂਜੇ ਨਾਲ ਮਿਲਾਇਆ। ਅਸੀਂ ਕੁੱਕ ਦੇ ਨਾਲ ਸਾਂ। ਸਾਰੇ ਵੱਖਰੇ-ਵੱਖਰੇ ਇਲਾਕਿਆਂ ਦੇ ਮੈਂ ਤੇ ਮੇਰਾ ਦੋਸਤ ਅੰਮ੍ਰਿਤਸਰ, ਰਿੰਕੂ ਜੰਮੂ, ਰਮਨ ਭੋਗਪੁਰ, ਗੁਰਵਿੰਦਰ ਚੰਡੀਗੜ੍ਹ, ਸੋਢੀ ਸੁਲਤਾਨਪੁਰ ਲੋਧੀ ਦਾ।
ਅਸੀਂ ਸਾਰੇ ਇਕ ਦੂਜੇ ਨਾਲ ਘੁਲ ਮਿਲ ਗਏ। ਰਾਜੇ ਨੇ ਸਾਨੂੰ ਪੈਸੇ ਲੈ ਕੇ ਦੂਸਰੇ ਹਫਤੇ ਐਤਵਾਰ ਦਿੱਲੀ ਪਹੁੰਚਣ ਲਈ ਕਿਹਾ। ਦੋ ਚਹੁੰ ਦਿਨਾਂ 'ਚੋਂ ਨੱਠ ਭੱਜ ਕੇ ਪੈਸੇ ਇਕੱਠੇ ਕੀਤੇ। ਸਾਡੀ ਗੱਲਬਾਤ ਰਾਜੇ ਨਾਲ ਪੰਝੀ ਲੱਖ ਵਿਚ ਨਿੱਬੜ ਚੁੱਕੀ ਸੀ।

ਕਵਿਤਾ ਰਚਨਾ ਇਕ ਕੁਦਰਤੀ ਪ੍ਰਕ੍ਰਿਰਿਆ ਹੈ: ਸਤਨਾਮ ਔਲ਼ਖ


ਕਿਸੇ ਕਲਾਕਾਰ, ਲੇਖਕ ਜਾਂ ਰਚਨਾਕਾਰ ਵੱਲੋਂ ਕੁਝ ਰਚਣ ਤੋਂ ਪਹਿਲਾਂ ਅਚੇਤ ਮਨ ਵਿਚੋਂ ਸਾਕਾਰਾਤਿਮਿਕ ਤੇ ਆਨੰਦਿਤ ਵਿਚਾਰ ਉਪਜਣੇ ਬਹੁਤ ਜਰੂਰੀ ਹਨ। ਪਰ ਕਈ ਵਾਰ ਵਿਚਾਰਾਂ ਦੀ ਉਪਜ ਇਨਸਾਨ ਦੇ ਵੱਸ ਨਹੀਂ ਹੁੰਦੀ। ਇਹ ਕੁਦਰਤੀ ਪ੍ਰਕ੍ਰਿਰਿਆ ਹੈ। ਮੈਂ ੧੯੭੮-੭੯ ਤੋਂ ਹੀ ਕਵਿਤਾਵਾਂ ਬਾਲ ਸਭਾ ਵਾਸਤੇ ਲਿਖਣੀਆ ਸ਼ੁਰੂ ਕਰ ਦਿੱਤੀਆਂ। ਅਤੇ ਇਹ ਸਫਰ ਕਾਲਜ ਵਿਚ ਵੀ ਜਾਰੀ ਰਿਹਾ।ਭਾਈ ਸਹਿਬ ਭਾਈ ਵੀਰ ਸਿੰਘ, ਬਾਵਾ ਬਲਵੰਤ, ਅੰਮ੍ਰਿਤਾ ਪ੍ਰੀਤਮ, ਪ੍ਰੋ. ਮੋਹਨ ਸਿੰਘ, ਰਬਿੰਦਰ ਨਾਥ ਟੈਗੋਰ ਅਤੇ ਖਾਸ ਕਰ ਸ਼ਿਵ ਕੁਮਾਰ ਬਟਾਲਵੀ ਨੂੰ ਬਹੁਤ ਪੜ੍ਹਿਆ।

ਸਾਡੇ ਪਰਿਵਾਰਿਕ ਮਾਹੌਲ ਸਾਹਿਤਕ ਨਹੀ ਸੀ। ਘਰ ਦੇ ਪੇਂਡੂ ਮਾਹੌਲ ਵਿਚ ਕਵਿਤਾ ਜਾਂ ਸਾਹਿਤ ਨਾਲ਼ ਜੁੜਨਾ ਇਕ ਨਾਕਾਰਾਤਿਮਕ ਸੋਚ ਮੰਨਿਆ ਜਾਂਦਾ ਸੀ ਕਿਉਂਕਿ ਇਸ ਨਾਲ 'ਮਾਲ-ਖੇਤੀ' ਦੇ ਕੰਮ ਵੱਲੋਂ ਧਿਆਨ ਹੱਟਦਾ ਸੀ। ਕਾਲਜ ਪੜ੍ਹਦੇ ਸਮੇਂ (1984-85) ਦੌਰਾਨ ਮੈਂ ਲਗਾਤਾਰ ਗੀਤ/ਕਵਿਤਾਵਾਂ ਲਿਖਦਾ ਰਿਹਾ। ਮੇਰੇ ਅਨੇਕ ਗੀਤ ਰਿਕਾਰਡ ਵੀ ਹੋਏ ਪਰ ਕੰਪਨੀਆਂ ਨੇ ਹੋਰਾਂ ਦੇ ਨਾਮ ਤੇ ਰਿਕਾਰਡ ਕਰ ਲਏ। ਆਪਣੇ ਗੀਤ ਹੋਰਾਂ ਦੇ ਨਾਮ 'ਤੇ ਵੱਜਦੇ ਸੁਣੇ ਤਾਂ ਮੈਨੂੰ ਇਸਦਾ ਏਨਾ ਦੁੱਖ ਹੋਇਆ ਕਿ ਮੈਂ ਆਪਣੀ ਲਿਖੀਆਂ ਬਹੁਤੀਆਂ ਰਚਨਾਵਾਂ ਸਾੜ ਦਿੱਤੀ। ਉਹਨਾਂ ਦਿਨਾਂ ਦੌਰਾਨ ਲਿਖਿਆ ਜੋ ਕੁਝ ਬਚ ਗਿਆ ਉਹ ਦੋਸਤਾਂ ਦੀ ਪ੍ਰੇਰਨਾ ਸਦਕਾ ਪਾਠਕਾਂ ਦੇ ਸਨਮੁੱਖ 'ਮੇਰੇ ਪ੍ਰੀਤਮ ਜੀਓ' ਦੇ ਰੂਪ ਵਿਚ ਛਪ ਕੇ ਆ ਗਿਆ। ਇਹ ਮੇਰੀਆਂ ਸਾਰੀਆਂ ਕਵਿਤਾਵਾਂ 30-31 ਸਾਲ ਪਹਿਲਾਂ ਦੀਆਂ ਲਿਖੀਆਂ ਹੋਈਆਂ ਹਨ। ਦੋਸਤਾਂ/ਪਾਠਕਾਂ ਦੇ ਨਿੱਘੇ ਹੁੰਗਾਰੇ ਮਿਲ਼ੇ ਹਨ। ਇਹ ਪਾਠਕ ਜਾਣਦੇ ਹਨ ਕਿ ਕੁਦਰਤ ਦੇ ਹੁਲਾਸਮਈ ਰੂਪ ਨੂੰ

ਕਵਿਤਾਵਾਂ : ਹਰਲੀਨ ਸੋਨਾ

ਮੈਂ ਜਦ ਵੀ ਘਰ ਪਰਤਾਂ
ਮਿਧਿਆ ਘਾਹ ,
ਕੋਇਲ , ਬਿਰਖ ...ਤੇ
ਦੁਪਹਿਰ ਖਿੜੀ
ਦੱਸਦੇ ਨੇ
ਮੈਂ ਤੁਰਦਾਂ ਤਾਂ ਰਸਤੇ ਸੈਰਗਾਹ ਬਣਦੇ ਨੇ..!
+++++

ਬੀਜ ਤੋਂ ਬੂਟਾ,
ਬੂਟੇ ਤੋਂ ਪੇੜ
ਫਿਰ
ਫੁੱਲ , ਫ਼ਲ ਤੇ ਬੀਜ...
ਫਿਰ
ਬੀਜ ਤੋਂ ਬੂਟਾ,

ਨਿੱਕੀਆਂ ਨਜ਼ਮਾਂ: ਸਿਮਰਤ ਗਗਨ

ਚਿੰਤਾਂ
ਵੇਖ ਰਹੀ ਹਾਂ
ਮਾਤਾ ਪਿਤਾ ਨੂੰ ਬੀਤਦੇ
ਪਰ ਉਨਾਂ ਦਾ ਬੀਤਦਾ ਵਕਤ
ਠਹਿਰ ਗਿਆ ਏ
ਜਿਵੇਂ ਉਨਾਂ ਸਾਹਵੇਂ
ਉਮਰਾਂ ਦਾ ਕੋਈ ਜ਼ਹਿਰ ਪਿਆ ਏ
ਉਹ ਆਪਣੀ ਉਮਰ ਦੇ ਸਹਾਕੇ
ਗਿਣਦੇ ਨੇ ਰੋਜ਼
ਪੁੱਛਦੇ ਨੇ ਨਜ਼ੂਮੀ ਨੂੰ
ਕਿੰਨੇ ਕੁ ਦਿਨ ਨੇ ਹੋਰ…..?


ਹਰ ਰੁੱਤੇ ਪੁੰਗਰਦਾ ਰੁੱਖ
ਨਿਹਾਇਤ ਖੁਬਸੂਰਤ
ਅੰਤਾਂ ਦੀ ਖੁਬਸੂਰਤੀ, ਉਦੇ ਸਾਵੇ ਰੰਗ ਦੀ

ਕਵਿਤਾਵਾਂ:ਮਲਕੀਤ ਬਸਰਾ

ਧਾਗਾ ਕੱਚਾ
ਮੈਂ
ਦਿਲ ਦੇ ਗਮਲੇ
ਬੀਜ ਬੀਜਿਆ
ਤੇਰੀ ਮੁਹੱਬਤ ਦਾ
ਪੌਦਾ ਉਗਿਆ
ਤੇਰੇ ਭਰੋਸੇ ਦਾ।
ਸੂਹੇ ਸੂਹੇ
ਫੁੱਲ ਤੇਰੀ ਪ੍ਰੀਤ ਦੇ।
ਪਰੋਅ ਕੇ ਸੁੱਚੇ ਫੁੱਲ
ਚਾਹਿਆ
ਹਾਰ ਬਣਾਵਾਂ
ਆਪਣੇ ਗਲ਼ ਪਾਵਾਂ
ਨਾਲ ਮਹਿਕ
ਭਰ ਜਾਵਾਂ

ਹਾਵੀ ਹੋ ਰਿਹਾ ਹੈ ਕੱਟੜਵਾਦ: ਮੁਖਤਾਰ ਗਿੱਲ

ਕਰਨਾਟਕਾ ਦੇ ਵਿਦਵਾਨ ਲੇਖਕ/ਅਧਿਆਪਕ ਐਮ.ਐਮ. ਕੁਲਬਰਗੀ ਦੀ ਕੱਟੜਪੰਥੀਆਂ ਵੱਲੋਂ ਕੀਤੀ ਹੱਤਿਆ ਇਕ ਵਹਿਸ਼ੀਆਨਾ ਅਪਰਾਧ ਹੈ। ਉਹ ਅੰਧਵਿਸ਼ਵਾਸ਼ ਵਿਰੋਧੀ ਅਤੇ ਧਰਮਨਿੱਰਪੱਖਤਾ ਦਾ ਮੁਦਈ ਸੀ। ਉਹ ਉੱਘਾ ਚਿੰਤਕ ਅਤੇ ਯੁਨੀਵਰਸਿਟੀ ਦਾ ਵਾਈਸ ਚਾਂਸਲਰ ਸੀ। ਉਸਦੇ ਘਿਨਾਉਣੇ ਕਤਲ ਖ਼ਿਲਾਫ਼ ਹਿੰਦੀ ਦੇ ਪ੍ਰਸਿੱਧ ਕਥਾਕਾਰ ਉਦੇ ਪ੍ਰਕਾਸ਼ ਨੇ ਆਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਨ ਦਾ ਫੈਸਲਾ ਲਿਆ। ਕੁਲਬਰਗੀ ਨੂੰ ਵੀ ਸਾਹਿਤ ਅਕਾਦਮੀ ਪੁਰਸਕਾਰ ਮਿਲ਼ਿਆ ਸੀ। ਉਹ ਮੂਰਤੀ ਪੂਜਾ ਵਿਰੋਧੀ ਅਤੇ ਆਪਣੇ ਲੇਖਕ ਅਤੇ ਅਧਿਆਪਨ ਰਾਹੀਂ ਅੰਧਵਿਸ਼ਵਾਸ਼ ਵਿਰੁੱਧ ਆਪਣੇ ਪਾਠਕਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਾ ਸੀ। ਇਸ ਤੋਂ ਪਹਿਲਾਂ ਮਹਾਂਰਾਸ਼ਟਰ ਤੋਂ ਨਰਿੰਦਰ ਡਬੋਲਕਰ ਅਤੇ ਗੋਬਿੰਦ ਪੰਸਾਰੇ ਦੇ ਕਤਲ ਵੀ ਕਿਸੇ ਫਿਰਕੂ ਟੋਲੇ ਦੇ ਉਕਸਸਾਏ ਨੌਜਵਾਨਾਂ ਵੱਲੋਂ ਕੀਤਾ ਸੀ। ਰੰਗਕਰਮੀ ਸਫਦਰ ਹਾਸ਼ਮੀ ਅਤੇ ਸਾਡੇ ਹਰਮਨ ਪਿਆਰੇ ਸ਼ਾਇਰ ਪਾਸ਼ ਦਾ ਕਤਲ ਵੀ