ਰਾਜਪਾਲ ਸਿੰਘ ਬਾਠ ਦੀ ਕਾਵਿ ਪੁਸਤਕ 'ਹੋਂਦ ਦੇ ਅਰਥ' ਵੀ ਉਸ ਦੀ ਸੋਚ ਅਤੇ ਸ਼ਖਸ਼ੀਅਤ ਨੂੰ ਜਾਨਣ ਦਾ ਵਸੀਲਾ ਹੈ। ਉਸ ਦੀਆਂ ਕਵਿਤਾਵਾਂ ਵੀ ਉਸ ਦੇ ਸੁਭਾਅ ਵਾਂਗ ਵਲ - ਛਲ ਰਹਿਤ ਹਨ। ਉਹ ਸਧਾਰਨ
Showing posts with label ਪੁਸਤਕ ਪੜਚੋਲ. Show all posts
Showing posts with label ਪੁਸਤਕ ਪੜਚੋਲ. Show all posts
Sunday, April 26, 2026
' ਹੋਂਦ ਦੇ ਅਰਥ ' ( ਰਾਜਪਾਲ ਬਾਠ) ਜ਼ਿੰਦਗੀ ਦੀਆਂ ਰੀਝਾਂ ਅਤੇ ਉਲਝਣਾਂ ਦੀ ਸ਼ਾਇਰਾਨਾ ਪੇਸ਼ਕਾਰੀ
ਰਾਜਪਾਲ ਸਿੰਘ ਬਾਠ ਇੱਕ ਖੁਸ਼ ਮਿਜਾਜ ਅਤੇ ਨੇਕ ਦਿਲ ਇਨਸਾਨ ਹੈ। ਉਸ ਦਾ ਖੁਲਦਿਲਾ ਸੁਭਾਅ ਕਿਸੇ ਉਪਚਾਰਕਤਾ ਵਿੱਚ ਨਹੀਂ ਪੈਂਦਾ ਸਗੋਂ ਇਸ ਇਨਸਾਨ ਨੂੰ ਪਹਿਲੀ ਵਾਰ ਮਿਲਨ ਤੇ ਵੀ ਤੁਹਾਨੂੰ ਇੰਝ ਮਹਿਸੂਸ ਹੋਵੇਗਾ ਜਿਵੇਂ ਵਰ੍ਹਿਆਂ ਦੀ ਜਾਣ ਪਹਿਚਾਣ ਹੋਵੇ। ਆਪਣੇ ਅਤੇ ਮੌਕੇ - ਹਾਲਾਤ ਉੱਪਰ ਤਨਜ਼ ਕੱਸਣ ਦਾ ਉਸ ਕੋਲ ਅਜਿਹਾ ਹੁਨਰ ਹੈ ਕਿ ਉਹ ਹਰ ਮਹਿਫ਼ਿਲ ਵਿੱਚ ਰੰਗ ਭਰ ਦਿੰਦਾ ਹੈ।
Thursday, March 26, 2020
ਸਮਾਜਿਕ ਸੰਦਰਭਾਂ ਨੂੰ ਯਥਾਰਥਿਕ ਛੋਹਾਂ ਦਿੰਦਾ ਕਮਲ ਗਿੱਲ ਦਾ ਨਾਵਲ ' ਕੈਂਡਲ ਮਾਰਚ'
ਪੁਸਤਕ ਪੜਚੋਲ: ਜਤਿੰਦਰ ਔਲ਼ਖ
'ਕਮਲ ਗਿੱਲ' ਦੀ ਕਲਮ ਨੂੰ ਨਵੇਂ ਨਾਵਲ ' ਕੈਂਡਲ ਮਾਰਚ' ਲਈ ਵਧਾਈ ਕਿਉਂਕਿ ਉਸ ਨੇ ਪੰਜਾਬੀ ਸਹਿਤ ਦੇ ਮੌਜੂਦਾ ਸੁਆਰਥਵਾਦੀ ਜਾਂ ਹਵਾਈ ਬਜਾਰੂ ਸਹਿਤ ਲਿਖਣ ਦੀ ਪਿਰਤ ਤੋਂ ਹਟ ਕੇ ਯਥਾਰਥਕ ਅਤੇ ਉਸਾਰੂ ਸਹਿਤ ਨਾਲ਼ ਸਾਂਝ ਨੂੰ ਹੋਰ ਪਕੇਰਿਆਂ ਕੀਤਾ ਹੈ। ਕਮਲ ਨੇ ਸਮਾਜ ਦੀ ਹੰਢਾਈ ਜਾ ਰਹੀ ਪੀੜਾ ਨੂੰ ਕੇਵਲ ਚਿਤਰਿਆ ਹੀ ਨਹੀਂ ਸਗੋਂ ਉਸ ਪੀੜ ਨੂੰ ਹਰਨ ਦੀ ਔਸ਼ਧਿ ਵੀ ਸੁਝਾਈ ਹੈ। 'ਕੈਂਡਲ ਮਾਰਚ' ਦਾ ਪਾਠਕ ਨਾਵਲ ਪੜ੍ਹਦਿਆਂ ਕਿਸੇ ਖਿਆਲੀ ਦੁਨੀਆਂ ਵਿਚ ਨਹੀਂ ਬਲਕਿ ਆਪਣੇ-ਆਪ ਨੂੰ ਖੁਦ ਪਰਸਥਿਤੀਆਂ ਵਿਚ ਵਿਚਰਦਾ ਮਹਿਸੂਸ ਕਰਦਾ ਹੈ।
ਕਮਲ ਨੇ ਸਮਾਜ ਦਾ ਬਹੁਤ ਹੀ ਵਧੀਆ ਮਨੋਵਿਗਿਆਨਕ ਚਿਤਰਨ ਕੀਤਾ ਹੈ। ਛੋਟੇ ਬਚਿਆਂ ਦੀਆਂ ਨਿਕੀਆਂ-ਨਿਕੀਆਂ ਆਦਤਾਂ ਹੀ ਬੱਚੇ ਦੇ ਜੀਵਨ ਦੀ ਨੀਂਹ ਬਣਦੀਆਂ ਹਨ ਜਿਸ ਵਲ ਮਾਪਿਆਂ ਖਾਸ ਕਰਕੇ ਮਾਂ ਦੀ ਅਣਗਹਿਲੀ ਬੱਚੇ ਦੀ ਜਵਾਨੀ ਨੂੰ ਪੁੱਠਾ ਗੇੜਾ ਦੇਂਦੀ ਹੈ ਅਤੇ ਇਸ ਦੇ ਨਾਲ ਹੀ ਮਾਂ ਵਲੋਂਸਬਰ ਸੰਤੋਖ ਅਤੇ ਧੀਰਜ ਨਾਲ ਜਬਰ ਵਿਰੁੱਧ ਜੂਝਣ ਦੀ ਦਿੱਤੀ ਸੂਝ ਹੀ ਉਸ ਨੂੰ ਵੱਡੇ ਹੋਣ ਤੇ ਸਮਾਜਿਕ ਪ੍ਰਸਥਿਤੀਆਂ ਨੂੰ ਬਦਲਣ ਦੀ ਹਿੰਮਤ ਦਿੰਦੀ ਹੈ।
ਲੇਖਕਾਂ ਨੇ ਪੇਂਡੂ ਜੀਵਨ ਦਾ ਵੀ ਸੋਹਣਾ ਚਿਤਰਨ
Subscribe to:
Posts (Atom)

