Tuesday, January 28, 2025

ਸਹਿਜ, ਸਰਲ ਰਮਜ਼ ਨਾਲ ਜ਼ਿੰਦਗੀ ਤੁਰਨ ਦਾ ਵਲ ਸਿਖਾਉਂਦਾ 'ਸੁਰਜੀਤ ਸਿੰਘ ਭੁੱਲਰ'

 ਵਗਦੀ ਏ ਰਾਵੀ :



ਮੇਰੇ ਜਨਮ ਤੋਂ ਕੋਈ ਵਰ੍ਹਾ ਕੁ ਪਹਿਲਾਂ ਸੁਰਜੀਤ ਸਿੰਘ ਭੁੱਲਰ ਹੁਰਾਂ ਦੀ ਪਹਿਲੀ ਕਿਤਾਬ ‘ ਗ਼ਜ਼ਲਾਂ ਤੇ ਚੌਵਰਗੇ ‘ 1975 ਚ ਛਪ ਗਈ ਸੀ ਅਤੇ ਉਸ ਵੇਲੇ ਤੋਂ ਅੱਜ 2025 ਤੱਕ ਸੁਰਜੀਤ ਸਿੰਘ ਭੁੱਲਰ ਹੁਰਾਂ ਦਾ ਰਚਨਾਤਮਿਕ ਪੈਂਡਾ ਸਹਿਜ - ਸਰਲ ਤੌਰ ਨਾਲ ਜਾਰੀ ਹੈ। ਬੀਤੇ ਦਿਨੀਂ ਜਦੋਂ ਉਹਨਾਂ ਨਾਲ ਫੋਨ ‘ ਤੇ ਗੱਲ ਹੋਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਦੀ ਉਮਰ 91 ਸਾਲ ਦੀ ਹੈ। ਉਹ ਨਿਸ਼ਠਾਵਾਨ ਅਤੇ ਊਰਜਾਵਾਨ ਸਖਸ਼ੀਅਤ ਹਨ। ਅਤੇ ਅੱਜ ਵੀ ਤੁਰਤ - ਫੁਰਤ ਕੰਮਾ ਨੂੰ ਨਿਪਟਾਉਣਾ ਉਹਨਾਂ ਨੂੰ 91 ਵੇਂ ਸਾਲ ਦਾ ਨੌਜਵਾਨ ਸਿੱਧ ਕਰਦੇ ਹਨ। ਉਹ ਇਕ ਸਰਗਰਮ ਕਵੀ ਹਨ ਅਤੇ ਸ਼ੋਸ਼ਲ ਮੀਡੀਆ ‘ ਤੇ ਅਕਸਰ ਉਹਨਾਂ ਦੀਆਂ ਕਵਿਤਾਵਾਂ ਪੜ੍ਹਨ ਨੂੰ ਮਿਲ ਜਾਂਦੀਆਂ ਹਨ।

ਉਹਨਾਂ ਦਾ ਜਨਮ 26 ਦਸੰਬਰ 1933 ਨੂੰ ਲੁਧਿਆਣਾ ਜਿਲ੍ਹ ‘ ਚ ਆਪਣੇ ਨਾਨਕੇ ਪਿੰਡ ਸੁਧਾਰ ਚ ਮਾਤਾ ਜਗੀਰ ਕੌਰ ਦੀ ਕੁੱਖੋਂ ਪਿਤਾ ਡਾ: ਬਚਨ ਸਿੰਘ ਦੇ ਘਰ ਹੋਇਆ। ਉਹਨਾਂ ਦਾ ਜੱਦੀ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਚ ਕੋਕਰੀ ਕਲਾਂ ਹੈ।

ਅੱਜਕਲ੍ਹ ਬਹੁਤ ਲੋਕ ਜ਼ਿੰਦਗੀ ਨਾਲ ਦੋਸਤੀ ਨਹੀਂ ਕਰ ਪਾਉਂਦੇ, ਜ਼ਿੰਦਗੀ ਉਹਨਾਂ ਨੂੰ ਬਸ ਹੰਢਾ ਰਹੀ ਹੁੰਦੀ ਹੈ। ਪਰ ਭਾਅ ਸੁਰਜੀਤ ਸਿੰਘ ਭੁੱਲਰ ਦੀ ਜ਼ਿੰਦਗੀ ਨਾਲ ਦੋਸਤੀ ਹੈ ਉਹ ਤੇ ਜ਼ਿੰਦਗੀ ਇਕ ਦੂਜੇ ਦਾ ਹੱਥ ਫੜ ਕੇ ਚੱਲਦੇ ਹਨ। ਇਹ ਇਸ ਤਰ੍ਹਾਂ ਦਾ ਜੀਵਨ ਹੁੰਦਾ ਹੈ ਜਿਵੇਂ ਪਿਆਸ ਅਤੇ ਪਹਾੜੀ ਚਸ਼ਮੇ ਦੀ ਦੋਸਤੀ ਹੋਵੇ। ਵਗਦੇ ਪਾਣੀ ਵਰਗਾ ਸੁਭਾਅ ਹੀ ਹੈ ਜੋ ਸੁਰਜੀਤ ਸਿੰਘ ਭੁੱਲਰ ਹੁਰਾਂ ਦੀ ਤੌਰ ਨੂੰ ਸਹਿਜ ਅਤੇ ਸਰਲ ਬਣਾਉਂਦਾ ਹੈ:

‘ਭਗਤਾ ਕੀ ਚਾਲ ਨਿਰਾਲੀ

ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ।’

ਸੁਰਜੀਤ ਸਿੰਘ ਭੁੱਲਰ ਹੁਰਾਂ ਬਾਰੇ ਮੁਖਤਾਰ ਗਿੱਲ ਹੁਰੀਂ ਇਕ ਬਹੁਤ ਦਿਲਚਸਪ ਗੱਲ ਅਕਸਰ ਕਰਦੇ ਹਨ। ਇਹ ਵਾਕਿਆ ਸ਼ਾਇਦ 1970 ਦੇ ਦਹਾਕੇ ਦਾ ਹੈ ਸੁਰਜੀਤ ਭੁੱਲਰ ਹੁਰੀਂ ਉਦੋਂ ਸ਼ਾਇਦ ਵੇਰਕਾ ਡੇਅਰੀ ਦੇ ਜਨਰਲ ਮੈਨੇਜਰ ਸਨ ਅਤੇ ਉਹ ਮੁਖਤਾਰ ਗਿੱਲ ਹੁਰਾਂ ਦੇ ਚੁਬਾਰੇ ਦੀ ਬਾਲਕੋਨੀ ਚ ਬੈਠੇ ਗੱਲਾਂ ਚ ਮਗਨ ਸਨ। ਪਿੰਡ ਦੀ ਜੂਹ ਚ ਕੁਝ ਮਜ਼ਦੂਰ ਔਰਤਾਂ ਕਣਕਾਂ ਦੀ ਵਾਢੀ ਕਰ ਰਹੀਆਂ ਸਨ ਅਤੇ ਸਿਖ਼ਰ ਦੁਪਹਿਰ ਵਿਚ ਸਿਰਾਂ ‘ ਤੇ ਕਣਕਾਂ ਦੀਆਂ  ਬੱਲੀਆਂ ਢੋਹ ਰਹੀਆਂ ਸਨ। ਗਿੱਲ ਭਾਅ ਨੇ ਸੁਰਜੀਤ ਭੁੱਲਰ ਹੁਰਾਂ ਦਾ ਦੀਆਂ ਉਸ ਪਾਸੇ ਦਿਵਾਇਆ ਅਤੇ ਦੱਸਿਆ ਕੀ ਇਹਨਾਂ ਵਿਚੋਂ ਇਕ ਕੁੜੀ ਪੜ੍ਹੀ - ਲਿਖੀ ਹੈ ਪਰ ਅਜੇ ਤਕ ਕਿਤੇ ਨੌਕਰੀ ਲਈ ਅਪਲਾਈ ਨਹੀਂ ਕਰ ਸਕੀ। ਸੁਰਜੀਤ ਭੁੱਲਰ ਹੁਰਾਂ ਉਸ ਕੁੜੀ ਨੂੰ ਆਪਣੇ ਦਫਤਰ ਬੁਲਾ ਕੇ ਸਰਕਾਰੀ ਨੌਕਰੀ ‘ ਤੇ ਤਾਇਨਾਤ ਕਰ ਦਿੱਤਾ। ਅਜਿਹੇ ਭਲੇ ਪੁਰਸ਼ ਅੱਜ ਕਿੱਥੇ ਮਿਲਦੇ ਹਨ। 

ਸੁਰਜੀਤ ਭੁੱਲਰ ਹੁਰੀਂ ਅੰਮ੍ਰਿਤਸਰ ਸ਼ਹਿਰ ਦੇ ਉਹਨਾਂ ਦਿਨਾਂ ਦੇ ਗਵਾਹ ਹਨ ਜਦੋਂ ਅਸਲ ਵਿਚ ਸ਼ਹਿਰ ਦਾ ਮਾਹੌਲ ਅਦਬੀ ਸੀ। ਸ਼ਹਿਰ ਅੰਦਰ ਹੁੰਦੀਆਂ ਸਾਹਿਤਕ ਬੈਠਕਾਂ ਦਾ ਉਹ ਅਹਿਮ ਹਿੱਸਾ ਹੁੰਦੇ। ਉਹਨਾਂ ਦੇ ਘਰ ਅਤੇ ਦਫਤਰ ਵਿਚ ਸਾਹਿਤਕਾਰਾਂ ਦਾ ਤਾਂਤਾ ਲੱਗਿਆ ਰਹਿੰਦਾ ਅਤੇ ਉਹਨਾਂ ਦੀਆਂ ਉਹਨਾਂ ਦਿਨਾਂ ਦੀਆਂ ਅਨੇਕ ਦੋਸਤੀਆਂ ਅੱਜ ਵੀ ਕਾਇਮ ਹਨ। 

ਉਹਨਾਂ ਦੀ ਕਵਿਤਾ ਸੰਬੋਧਨੀ ਸ਼ੈਲੀ ਦੀ ਹੈ ਅਤੇ ਭਾਵਨਾਵਾਂ ਦਾ ਮਨ ਤੋਂ ਮਨ ਤੱਕ ਦਾ ਇਕ ਸੰਵੇਦਨਾਮਈ ਪ੍ਰਵਾਹ ਕਰਦੀ ਹੈ ਉਹਨਾਂ ਦੀ ਕਵਿਤਾ। ਆਮ ਤੌਰ ਤੇ ਵੇਖਣ ਵਿਚ ਆਇਆ ਹੈ ਕਿ ਸੁਰਜੀਤ ਭੁੱਲਰ ਹੁਰਾਂ ਦੀ ਪੀੜ੍ਹੀ ਦੇ ਬਹੁਤ ਸਾਰੇ ਕਵੀ ਮਿਹਣੇ - ਉਲਾਹਮੇ ਅਤੇ ਨਾ ਹਾਸਿਲ ਹੋਣ ਵਾਲੀ ਸ਼ੈਅ ਦਾ ਦਰਦ ਹੀ ਬਿਆਨ ਕਰਦੇ ਰਹੇ ਹਨ। ਪਰ ਸੁਰਜੀਤ ਭੁੱਲਰ ਬਿਨਾ ਕਿਸੇ ਉਲਾਹਮੇ ਦੇ ਹਾਲਤਾਂ ਨਾਲ ਸੰਵਾਦ ਕਰਦੇ ਆਪਣੀਆਂ ਭਾਵਨਾਵਾਂ ਦਾ ਸੰਚਾਰ ਕਰਦੇ ਹਨ। ਉਹਨਾਂ ਦੀ ਕਵਿਤਾ ਭਟਕਦੀ ਪਿਆਸ ਨੂੰ ਨੂਰਾਨੀ ਚਸ਼ਮੇ ਦਾ ਰਾਹ ਦੱਸਣ ਵਾਲੀ ਹੈ।

ਸੁਰਜੀਤ ਭੁੱਲਰ ਪੰਜਾਬੀ ਤੋਂ ਇਲਾਵਾ ਉਰਦੂ, ਫ਼ਾਰਸੀ ਅਤੇ ਅੰਗਰੇਜ਼ੀ ਦਾ ਚੰਗਾ ਗਿਆਨ ਰੱਖਦੇ ਹਨ। 1981 ਚ ਉਹਨਾਂ ਦਾ ਕਹਾਣੀ ਸੰਗ੍ਰਿਹ।      ‘ ਇਕ ਸਫ਼ਰ ‘ ਪ੍ਰਕਾਸ਼ਿਤ ਹੋਇਆ। 1983 ਚ ਨਜ਼ਮਾਂ ਦੀ ਕਿਤਾਬ ‘ ਮੋਹ ਵੈਰਾਗ ‘ , 1988 ਚ ਨਜ਼ਮਾਂ ਦੀ ਪੁਸਤਕ ‘ ਗੂੰਗੀਆਂ ਸੈਨਤਾਂ ‘ ਪ੍ਰਕਾਸ਼ਿਤ ਹੋਏ। 

ਸੁਰਜੀਤ ਭੁੱਲਰ ਹੁਰਾਂ ਈਸ਼ਵਰ ਚੰਦਰ ਨੰਦਾ ਤੋਂ ਪਹਿਲਾਂ ਦੇ ਪੰਜਾਬੀ ਨਾਟਕਾਂ ਬਾਰੇ ਖੋਜ ਪੱਤਰ ਲਿਖਿਆ। ਉਹਨਾਂ ਦੀ ਕਹਾਣੀ ‘ ਤੇ ਅਧਾਰਿਤ ਇਕ ਟੈਲਿਫਿਲਮ 1986 ‘ਚ ਦੂਰਦਰਸ਼ਨ ‘ ਤੇ ਪ੍ਰਸਾਰਿਤ ਹੋਈ। ਉਹਨਾਂ ਦੇ ਗੀਤਾਂ ਦੀ ਆਡੀਓ ਕੈਸਟ ਵੀ ਰਿਲੀਜ਼ ਹੋ ਚੁੱਕੀ ਹੈ। ਇਸ ਤੋਂ ਇਲਾਵਾ ਉਹਨਾਂ ਦੇ ਹੋਰ ਵੀ ਕਹਾਣੀ ਅਤੇ ਕਵਿਤਾ ਸੰਗ੍ਰਹਿ ਛਪੇ ਹਨ।

ਸਾਡੀ ਦੁਆ ਹੈ ਕਿ ਸਹਿਜ - ਸਰਲ ਤੋਰ ਵਾਲਾ ਸਾਹਿਤਕ ਸਫ਼ਰ ਇਸੇ ਤਰ੍ਹਾਂ ਜਾਰੀ ਰਹੇ। 


ਤਿੰਦਰ ਔਲਖ


ਸੁਰਜੀਤ ਭੁੱਲਰ ਦੀਆਂ ਕੁਝ ਕਵਿਤਾਵਾਂ


ਹਯਾਤੀ ਦੀ ਪੂੰਜੀ


ਜਦ ਵੀ ਉਹ ਦਾ ਨਾਂ ਹੋਠਾਂ ਤੇ ਆਇਆ

ਧੋਤੇ ਗਏ ਭਾਵਨਾਵਾਂ ਦੇ ਪਵਿੱਤਰ ਝਰਨੇ ਦੇ ਮਿੱਠੜੇ ਜਲ ਨਾਲ

ਮਨ ਦੇ ਜਜ਼ਬਾਤ, ਰੂਹ ਨੱਚ ਉੱਠੀ

ਹਰ ਪਾਸੇ ਪਿਆਰ,

ਮੁਹੱਬਤ ਦਾ ਸਮਾ ਬੱਝ ਗਿਆ

ਸਭ ਕੁੱਝ ਸੱਜ ਗਿਆ

ਨੈਣਾਂ ‘ਚ ਖ਼ੁਸ਼ੀਆਂ ਦੇ ਸਾਗਰ ਘੁਲ ਗਏ

ਚੱਪੇ-ਚੱਪੇ ‘ਤੇ ਫੁੱਲ ਖਿੜ ਗਏ।

ਖ਼ੁਸ਼ਬੂ ਨਾਲ ਮਨ ਦੀ ਝੋਲੀ ਭਰ ਗਈ

ਉਂਗਲਾਂ ਦੇ ਪੋਟੇ

ਉਹ ਦਾ ਨਾਂ ਲਿਖਣ ਲਈ ਮਚਲਣ ਲੱਗੇ

ਗੁਲਾਬੀ ਭਾਅ ਮਾਰਦੇ ਕੋਰੇ ਕਾਗ਼ਜ਼ ਹੱਥ ‘ਚ ਮਚਲਦੇ ਹੋਏ ਬੋਲੇ,

‘ਲਿਖ ਆਪਣੇ ਦਿਲ ਦੀ ਧੜਕਣ ਦੀ ਗਤੀ।‘

ਧੜਕਣ ‘ਚ ਉਹ ਦਾ ਨਾਂ ਗੂੰਜਣ ਲੱਗਾ।

ਮੇਰੇ ਸਾਹਮਣੇ

ਕਿਰਨਾਂ ਦੀ ਸਵਾਰੀ ‘ਤੇ ਆਉਂਦਾ ਆਕਾਰ ਦਿੱਸਿਆ 

Monday, January 8, 2024

ਰੇਲ ਸਫ਼ਰ ਦੌਰਾਨ ਪੈਦਾ ਹੋਈ ਇੱਕ ਰਚਨਾ : ਕੇਪੀ ਅਨਮੋਲ

 

ਚੱਲ ਪਈ ਰੇਲਗੱਡੀ ਲੈ 

 ਮੁਸਾਫਿਰ ਅਤੇ ਭਾਵਨਾਵਾਂ

 ਦੀਆਂ ਕਿੰਨੀਆਂ ਗਠੜੀਆਂ 


 ਦਾਦਾ ਜੀ ਦੀ ਗਠੜੀ

 ਜੋ ਆਪਣੇ ਪੋਤੇ-ਪੋਤੀਆਂ ਕੋਲ ਚੱਲੇ ਹਨ

 ਪੋਤੇ-ਪੋਤੀ ਦੇ ਸ਼ਹਿਰ ਨੂੰ

 ਹਾਂ, ਇਸ ਨੂੰ 

ਪੋਤੇ-ਪੋਤੀ ਦਾ ਸ਼ਹਿਰ ਕਹੋ

ਕਿਉਂਕਿ ਉਹ ਜੰਮੇ- ਪਲੇ ਹਨ

 ਇਸ ਸ਼ਹਿਰ ਵਿੱਚ

Tuesday, October 17, 2023

ਕਵਿੰਦਰ ਚਾਂਦ ਦਾ “ਮੁਆਫ਼ੀਨਾਮਾ” ਪੜ੍ਹਦਿਆਂ : ਸੁਰਜੀਤ (ਟੋਰਾਂਟੋ)

 

ਕਵਿੰਦਰ ਚਾਂਦ ਸਾਡੇ ਸਮਿਆਂ ਦਾ ਉਹ ਸੰਵੇਦਨਸ਼ੀਲ ਸ਼ਾਇਰ ਹੈ ਜਿਸਦੀ ਸ਼ਾਇਰੀ ਵਿਚ ਰੂਹ ਵਿਚ ਉੱਤਰ ਜਾਣ ਦਾ ਹੁਨਰ ਵਿਦਮਾਨ ਹੈ। ਮੈਂ ਪਹਿਲਾਂ ਵੀ ਉਸਦੀ "ਕਣ ਕਣ" ਪੜ੍ਹਕੇ ਉਸਦੀ ਸ਼ਾਇਰੀ ਤੋਂ ਬਹੁਤ ਪ੍ਰਭਾਵਿਤ ਹੋਈ ਸੀ। ਇਸੇ ਕਰਕੇ ਅੱਜ ਜਦੋਂ ਅਚਾਨਕ ਹੀ ਉਸਦਾ ਨਵਾਂ ਕਾਵਿ-ਸੰਗ੍ਰਹਿ  ਕੁਝ ਘੰਟਿਆਂ ਲਈ ਹੀ ਮੇਰੇ ਹੱਥ 'ਚ ਸੀ ਤਾਂ ਇਸਨੂੰ ਕਾਹਲੀ ਕਾਹਲੀ ਪੜ੍ਹਨ ਦਾ ਲਾਲਚ ਜਾਗ ਪਿਆ। ਪਹਿਲੀ ਹੀ ਗ਼ਜ਼ਲ ਨੇ ਮੋਹ ਲਿਆ। ਆਪਣੇ ਆਪ ਨੂੰ ਪਹਿਚਾਨਣਾ ਬਹੁਤ ਔਖਾ ਹੈ ਪਰ ਇਸ ਸੰਗ੍ਰਹਿ ਦੀ ਪਹਿਲੀ ਗ਼ਜ਼ਲ ਹੀ ਸਵੈ ਤੋਂ ਸ਼ੁਰੂ ਹੋਈ -    

ਮੇਰੇ ਅੰਦਰ ਸੀ ਉੱਠਦੇ ਵਾ ਵਰੋਲੇ

ਮੈਂ ਖ਼ੁਦ ਫਿਰ ਆਪਣੇ ਪੰਨੇ ਫਰੋਲੇ

ਬੜਾ ਕੁਝ ਨਿਕਲਿਆ ਹੈ ਮਾਣ ਮੱਤਾ

Friday, January 27, 2023

Sunday, January 1, 2023

ਮੇਘਲਾ ਜਨਵਰੀ 2023

ਮੇਘਲਾ ਜਨਵਰੀ 2023 ਅੰਕ ਹੇਠਾਂ ਦਿੱਤੀ ਇਸਦੀ ਸਰਵਰਕ ਤਸਵੀਰ 'ਤੇ ਕਲਿੱਕ ਕਰਕੇ ਪੜ੍ਹ ਸਕਦੇ ਹੋ। 

                  ਮੇਘਲਾ ਜਨਵਰੀ 2023

Wednesday, May 4, 2022

ਕਵਿਤਾ 'ਤੇਰੀ ਰੰਗਸ਼ਾਲਾ' ਦੀ ਫਿਲਾਸਪੀ ਅਤੇ ਸੁਰਜੀਤ ਕੌਰ,- ਜਤਿੰਦਰ ਔਲਖ਼


ਸੁਰਜੀਤ ਕੌਰ ਇਨ੍ਹੀਂ ਦਿਨੀ ਕਨੇਡਾ ਤੋਂ ਭਾਰਤ ਆਏ ਹੋਏ ਹਨ। ਸਾਹਿਤਕ ਸਮਾਗਮਾਂ ਅਤੇ ਹੋਰ ਰੁਝੇਵਿਆਂ ਵਿਚ ਉਹ ਖਾਸੇ ਮਸਰੂਫ਼ ਹਨ।  ਬੀਤੇ ਦਿਨੀਂ ਉਹਨਾਂ ਨੂੰ ਜਲੰਧਰ ਉਹਨਾਂ ਦੀ ਰਿਹਾਇਸ਼

'ਤੇ ਮਿਲਣ ਗਿਆ। ਬੇਸ਼ੱਕ ਉਹ ਅੰਮ੍ਰਿਤਸਰ ਆਏ ਇੱਥੇ ਉਹਨਾਂ ਦੀ ਆਮਦ 'ਤੇ ਸਨਮਾਨ ਸਮਾਰੋਹ ਅਤੇ ਰੂਬਰੂ ਕਰਵਾਇਆ ਗਿਆ। ਪਰ ਮੇਰੇ ਕੋਲੋਂ ਜਾ ਨਹੀਂ ਸੀ ਹੋਇਆ ਉਂਝ ਵੀ ਮੇਰੇ ਮਨ ਵਿਚ ਸੁਰਜੀਤ ਹੁਰਾਂ ਨੂੰ ਬਾਅਦ ਵਿਚ ਮਿਲਣ ਦੀ ਇੱਛਾ ਸੀ ਕਿਉਂਕਿ ਉਹਨਾਂ ਕੋਲ ਸਿਰਫ ਕਾਵਿਕ ਹੀ ਨਹੀਂ ਬਲਕਿ ਵਿਸ਼ਾਲ ਰੂਹਾਨੀ ਅਤੇ ਸਮਾਜਿਕ ਜੀਵਨ ਦਾ ਅਨੁਭਵ ਹੈ। ਉਹਨਾਂ ਦੇ ਇਸ ਅਨੁਭਵ ਨੂੰ ਉਹਨਾਂ ਕੋਲ ਸਹਿਜ ਨਾਲ ਮਿਲ-ਬੈਠ ਕੇ ਹੀ ਜਾਣਿਆ ਜਾ ਸਕਦਾ ਹੈ। ਸਮਾਗਮਾਂ 'ਚ ਮਿਲਣੀਆਂ ਬਸ ਰਸਮੀ ਹੁੰਦੀਆਂ ਹਨ। ਭਾਰੀ ਟਰੈਫਿਕ ਉਲਝਣਾਂ ' ਚੋਂ ਲੰਘ ਅਸੀਂ ਜਲੰਧਰ
 ਉਹਨਾਂ ਦੀ ਰਿਹਾਇਸ਼ 'ਤੇ ਪਹੁੰਚੇ। ਉਹਨਾਂ ਦੀ ਸਖਸ਼ੀਅਤ 'ਚ ਇਕ ਸਹਿਜ ਇਕ ਸਕੂਨ ਸਮਾਇਆ ਹੋਇਆ ਹੈ। 

Saturday, April 30, 2022

ਗੁਰੂ ਨਾਨਕ ਦੇਵ ਜੀ ਦੀਆਂ ਨਿਸ਼ਾਨੀਆਂ ਅਤੇ ਮਾਝਾ :- ਜਤਿੰਦਰ ਸਿੰਘ ਔਲ਼ਖ


 

ਜਤਿੰਦਰ ਸਿੰਘ ਔਲ਼ਖ
ਮੋਬਾ: 9815534653
ਸਫ਼ਰਾਂ ਅਤੇ ਪ੍ਰਾਚੀਨ ਇਤਿਹਾਸ ਨਾਲ ਮੈਨੂੰ ਅਤਿਅੰਤ ਮੋਹ ਰਿਹਾ ਹੈ। ਮੇਰਾ ਵੱਸ ਚੱਲੇ ਤਾਂ ਹਰ ਵੇਲੇ ਸਫ਼ਰ ਅਤੇ ਖੋਜ ਵਿੱਚ ਰਹਾਂ। ਦੁਨਿਆਵੀ ਵਲਗਣਾਂ ਦੀ ਜਕੜਨ ਢਿੱਲੀ ਕਰਕੇ ਮੈਂ ਹਮੇਸ਼ਾਂ ਨਿਕਲ ਤੁਰਦਾ ਹਾਂ, ਰਾਹਵਾਂ ਦੇ ਕਿਨਾਰਿਆਂ ’ਤੇ ਖੜੇ ਰੁੱਖ ਡਾਹਢੇ ਪਿਆਰੇ ਲੱਗਦੇ ਹਨ ਇਹਨਾਂ ਨਾਲ ਸੰਵਾਦ ਕਰੋ ਤਾਂ ਤੁਹਾਡੇ ਸਿਰਾਂ ਦੀ ਸਾਰੀ ਤਪਸ਼ ਲੈ ਲੈਣਗੇ ਅਤੇ ਇਹਨਾਂ ਦੀਆਂ ਠੰਡੀਆਂ ਛਾਵਾਂ ’ਚੋਂ ਅਸੀਸਾਂ ਦਾ ਮੀਂਹ ਵਰ੍ਹਦਾ ਲੱਗੇਗਾ।

ਅਲਬਰੂਨੀ ਅਤੇ ਹੋਰ ਪ੍ਰਾਚੀਨ ਯਾਤਰੀਆਂ ਦੇ ਸਫ਼ਰਨਾਮਿਆਂ ਨੂੰ ਪੜ੍ਹਿਆ ਅਤੇ ਮਾਣਿਆ। ਮੱਧਕਾਲ ਦੇ ਮਹਾਨ ਯਾਤਰੀ ਇਬਨ ਬਤੂਤਾ ਦੀ ਯਾਤਰਾ ਪੱਤਰੀ ਦਾ ਪੰਜਾਬੀ ’ਚ ਅਨੁਵਾਦ ਕੀਤਾ, ਜੋ ਬਹੁਤ ਸਾਰੀਆਂ ਇਤਿਹਾਸਿਕ ਗਵਾਹੀਆਂ ਸਮੋਈ ਬੈਠੀ ਹੈ। ਅਰਬ ਦੀ ਲੋਕ ਕਥਾ ਸਿੰਧਬਾਦ ਜਹਾਜੀ ਦੀਆਂ ਸਮੁੰਦਰੀ ਯਾਤਰਾਵਾਂ ਦਾ ਪੰਜਾਬੀ ਅਨੁਵਾਦ ਵੀ ਕਰ ਚੁੱਕਾ ਹਾਂ ਪਰ ਇਹ ਕਿਤਾਬਾਂ ਅਜੇ ਅਣਛਪੀਆਂ ਪਈਆਂ ਹਨ। ਮੇਰਾ ਅੰਗਰੇਜ਼ੀ ’ਚ ਛਪਿਆ ਨਾਵਲ ‘ਫਾਲ ਕਾਂਟ ਸੀਜ਼ ਦੀ ਸਪਰਿੰਗਜ਼’ ਵੀ ਰੂਹਾਨੀ ਤਲਾਸ਼ ’ਚ ਭਟਕ ਰਹੇ ਇਕ ਯਾਤਰੀ ਦੁਆਰਾ ਹਿਮਾਲਿਆ ਦੀ ਕੀਤੀ ਗਈ ਪ੍ਰਾਚੀਨ ਇਤਿਹਾਸਿਕ ਯਾਤਰਾ ਹੈ।

ਕਰਤਾਰਪੁਰ ਸਹਿਬ ਲਾਂਘਾ ਪ੍ਰਜੈਕਟ ਬਣਨ ਤੋਂ ਚਾਰ-ਪੰਜ ਸਾਲ ਪਹਿਲਾਂ ਦੀ ਗੱਲ ਹੈ। ਮੇਰੀ ਮੱਸਿਆ ਦੀ ਛੁੱਟੀ ਸੀ ਇਸ ਲਈ ਘਰੋਂ ਗੱਡੀ ਲੈ ਨਿਕਲ ਤੁਰਿਆ। ਕੁਝ ਦੂਰ ਜਾ ਕੇ ਗੱਡੀ ਰੋਕ ਲਈ ਅਤੇ ਆਪਣੀ ਬੇਮਕਸਦ ਭਟਕਣਾ ਨੂੰ ਕੋਈ ਮਕਸਦ ਦੇਣ ਦੀ ਕੋਸ਼ਿਸ਼ ਕਰਨ ਲੱਗਾ ਯਾਨੀ ਕਿ ਇਹ ਸੋਚਣ ਲੱਗਾ ਕਿ ਅੱਜ ਜਾਣਾ ਕਿੱਧਰ ਹੈ?

ਮਨ ਨੇ ਆਵਾਜ਼ ਦਿੱਤੀ ਕਿ ਅੱਜ ਗੁਰੂ ਬਾਬੇ ਦੀਆਂ ਵਰੋਸਾਈਆਂ ਗਲ਼ੀਆਂ ’ਚ ਸਿਜਦਾ ਹੀ ਕਰ ਆਈਏ।ਗੱਡੀ ਅਜਨਾਲ਼ਾ ਤੋਂ ਰਮਦਾਸ ਅਤੇ ਡੇਰਾ ਬਾਬਾ ਨਾਨਕ ਵੱਲ ਮੋੜ ਲਈ; ਤਕਰੀਬਨ ਦੋ ਕੁ ਘੰਟਿਆਂ ਬਾਅਦ ਹਿੰਦ-ਪਾਕਿ ਸਰਹੱਦ ’ਤੇ ਫੌਜ ਵੱਲੋਂ ਬਣਾਏ ਗਏ ਥੜ੍ਹੇ ’ਤੇ ਖੜਾ ਸਾਂ। ਫੌਜੀਆਂ ਦੀ ਦੂਰਬੀਨ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਗੁਰਦੁਆਰਾ ਸਾਹਿਬ ਦੇ ਹਾਲ ’ਚ ਤੁਰੇ-ਫਿਰਦੇ ਤਿੰਨ ਕੁ ਵਿਅਕਤੀ ਨਜ਼ਰ ਆਏ। ਫੌਜੀਆਂ ਦੀ ਦੂਰਬੀਨ ਬਹੁਤ ਕਮਾਲ ਦੀ ਹੈ। ਇਹ ਬਿਲਕੁਲ ਜ਼ੀਰੋ ਲਾਈਨ ‘ਤੇ ਹੈ, ਕੁਝ ਮੀਟਰ ਦੂਰ ਪਾਕਿਸਤਾਨੀ ਕਿਸਾਨਾਂ ਨੇ ਟਰੈਕਟਰਾਂ ਨਾਲ ਹਲ ਜੋੜ ਰੱਖੇ ਹਨ ਅਤੇ ਉਸਤੋਂ ਪਿੱਛੇ ਝਾੜੀਆਂ ਦੇ ਵਿੱਚ ਚੰਦ-ਸਿਤਾਰੇ ਵਾਲਾ ਝੰਡਾ ਅਤੇ ਪਾਕਿਸਤਾਨੀ ਫੌਜ ਦੀ ਪਿਕਟ ਨਜ਼ਰ ਆ ਰਹੀ ਹੈ।

ਪੂਰੇ ਰਾਵੀ ਦੇ ਕੰਢੇ ਵਿਸ਼ਾਲ ਬੇਲਾ ਅਤੇ ਪਿੱਛੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਦੁਧੀਆ ਅਕਸ ਦਿਖਾਈ ਦੇ ਰਿਹਾ ਹੈ। ਇੱਥੇ ਆਏ ਯਾਤਰੀਆਂ ਦਾ ਮੰਜ਼ਿਰ ਮੈਂ ਵੇਖ ਰਿਹਾ ਹਾਂ ਕੋਈ ਬਸ ਮੰਜ਼ਿਰ ਵੇਖਣ ਹੀ ਆਇਆ ਹੈ ਅਤੇ ਕੋਈ ਪਾਰ ਜਾ ਕੇ ਦਰਸ਼ਨਾਂ ਦੀ ਤਾਂਘ ਲਈ ਅੱਥਰੂ ਕੇਰ ਰਿਹਾ ਸੀ। ਉਦੋਂ ਪਤਾ ਨਹੀਂ ਸੀ ਕਿ ਇਹੋ ਅੱਥਰੂ ਅਤੇ ਭਾਵੁਕ ਤਾਂਘਾਂ ਖੁੱਲ੍ਹੇ ਦਰਸ਼ਨ-ਦੀਦਾਰਿਆਂ ਲਈ ਅਧਾਰ ਬਣਨਗੀਆਂ।

ਮੈਂ ਉਸ ਥੜ੍ਹੇ ’ਤੇ ਖਲੋਅ ਉਹ ਭਾਵੁਕ ਮੰਜ਼ਿਰ ਵੇਖ ਰਿਹਾ ਸਾਂ। ਪਾਰਲੇ ਪਾਰੋਂ ਗੁਰੂ ਬਾਬੇ ਦੀ ਪਾਵਨ ਦਰਗਾਹੋਂ ਰਾਵੀ ਦੇ ਠੰਡੇ ਜਲ ਦੀ ਛੋਹ ਲਈ ਸਰਕੰਡਿਆਂ ਨੂੰ ਹਿਲਾਉਂਦਾ ਹਵਾ ਦਾ ਬੁੱਲ੍ਹਾ ਆਇਆ ਮੈਨੂੰ ਜਿਵੇਂ ਸੁੱਧ-ਬੁੱਧ ਭੁੱਲ ਗਈ। ਮੈਂ ਅਚਾਨਕ ਜਿਵੇਂ ਬੀਤੇ ਸਮੇਂ ’ਚ ਪ੍ਰਵੇਸ਼ ਕਰ ਗਿਆ ਸਾਂ।

ਲੋਕ ਆਪੋ-ਆਪਣੇ ਵਿਚਾਰ ਪੇਸ਼ ਕਰ ਰਹੇ ਸਨ ਮੈਂ ਆਪਣੇ ਮਨ ਦੀ ਬਣੀ ਅਤਿ ਵੈਰਾਗਮਈ ਅਵਸਥਾ ਨੂੰ ਮਾਨਣ ਲਈ ਥੋੜ੍ਹਾ ਪਰ੍ਹਾਂ ਹੋ ਇਕ ਬੈਂਚ ’ਤੇ ਬੈਠ ਗਿਆ।

Sunday, April 24, 2022

ਨਜ਼ਮਾਂ : ਡਾ: ਅੰਬਰੀਸ਼

“ ਡਾ: ਅੰਬਰੀਸ਼ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ‘ਚ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਵਜ੍ਹੋਂ ਤਾਇਨਾਤ ਹਨ ਅਤੇ ਪੰਜਾਬੀ ਕਵਿਤਾ/ਸਾਹਿਤ ਜਗਤ ਦਾ ਜਾਣਿਆ-ਪਛਾਣਿਆਂ ਨਾਮ ਹਨ। 70 ਵੇਂ ਦਹਾਕੇ ਦੇ ਅੱਧ ‘ਚ ਉਹ ਸਰਹੱਦੀ ਇਲਾਕੇ ‘ਚ ਡਾਕਟਰ ਵਜ੍ਹੋਂ ਸੇਵਾ ਨਿਭਾਉਣ ਲਈ ਤਾਇਨਾਤ ਹੋਏ ਤਾਂ ਪ੍ਰੀਤਨਗਰ ਦੇ ਸਾਹਿਤਕ ਮਾਹੌਲ ਦੇ ਸੰਪਰਕ ‘ਚ ਆਉਣ ਤੋਂ ਉਹਨਾਂ ਦੇ ਅੰਦਰ ਪਈ ਕਵਿਤਾ ਦੀ ਚਿੰਗਾਰੀ ਲਟ-ਲਟ ਬਲਣ ਲੱਗੀ। ਪੰਜਾਬ ਦੀਆਂ ਰੋਜ਼ਾਨਾ ਅਖ਼ਬਾਰਾਂ ਉਹਨਾਂ ਦੇ ਸਫ਼ੳਮਪ;ਰਨਾਮੇ ਪ੍ਰਮੁੱਖਤਾ ਨਾਲ਼ ਛਾਪਦੀਆਂ ਹਨ ਕੁਦਰਤ ਦੇ ਗਹਿਰੇ ਰਹੱਸਾਂ ਨਾਲ਼ ਇਕ-ਮਿਕ ਹੋਏ ਉਹ ਅਕਸਰ ਕੁਦਰਤੀ ਸੁੰਦਰਤਾ ਨਾਲ਼ ਲਬਰੇਜ਼ ਵਾਦੀਆਂ ‘ਦੇ ਸੈਰ-ਸਪਾਟਿਆਂ ਲਈ ਨਿਕਲ ਤੁਰਦੇ ਹਨ। ਉਹਨਾਂ ਦੀ ਕਵਿਤਾ ਦੀ ਪੁਸਤਕ ‘ਪਹੀਆ ਚਿੜੀ ਅਤੇ ਅਸਮਾਨ’ ਪੜ੍ਹਕੇ ਅਹਿਸਾਸ ਹੋਇਆ ਕਿ ਉਹ ਆਪਣੇ ਇਨਸਾਨੀ ਵਜੂਦ ਨੂੰ ਕੁਦਰਤ ਦੇ ਅਨੰਤ ਰਹੱਸਾਂ ਨਾਲ਼ ਇਕ-ਮਿਕ ਮਹਿਸੂਸ ਕਰਕੇ ਉਸਦੀ ਸ਼ਾਨ ਵਿੱਚ ਨਜ਼ਮਾਂ ਦੀ ਰਚਨਾਕਾਰੀ ਕਰਦੇ ਹਨ।

ਬੰਦਾ, ਕਿੱਡਾ ਕੌਡੀ ਭਾਅ

ਸੰਘਣੇ ਦੇਉਦਾਰਾਂ ਵਾਲੀ
ਪਹਾੜੀ, ਪਗਡੰਡੀ ‘ਤੇ ਜੰਗਲੀ
ਟਰੈਂਕਿੰਗ ‘ਤੇ ਲਿਜਾਂਦਾ ਗਾਇਡ ਸਾਨੂੰ
ਪ੍ਰਭਾਵਿਤ ਕਰਨ ਲਈ ਦੱਸਦਾ ਹੈ-
ਇਕ ਇਕ ਦੇਉਦਾਰ ਦੀ ਕੀਮਤ
ਇਕ ਇਕ ਲੱਖ ਹੈ!

ਸਿਰਫ਼; ਇਕ ਲੱਖ?

ਜਿਸ ਨੇ ਆਪਣੇ ਛਤਰੇ ‘ਤੇ

ਕਹਾਣੀ : ਨਾਬਰ - ਮਨਮੋਹਨ ਸਿੰਘ ਬਾਸਰਕੇ

ਨੰਬਰਦਾਰ ਕਿਸ਼ਨ ਸਿੰਘ ਦੇ ਖੇਤ ਪਿੰਡ ਤੋਂ ਦੋ ਕਿਲੋਮੀਟਰ ਹੱਟਵੇ ਸਨ,ਜਿਸ ਕਾਰਨ ਪੱਠਾ ਦੱਥਾ ਲਿਆਉਣ ਅਤੇ ਰੋਟੀ ਖੇਤੀ ਲੈ ਕੇ ਜਾਣ ਸਮੇਂ ਬੜੀ ਔਖਿਆਈ ਮਹਿਸੂਸ ਹੁੰਦੀ ਸੀ।ਇਸ ਔਕੜ ਤੋਂ ਛੁਟਕਾਰਾ ਪਾਉਣ ਲਈ ਨੰਬਰਦਾਰ ਨੇ ਆਪਣਾ ਡੇਰਾ ਹੀ ਖੇਤਾਂ ਵਿਚ ਬਣਾ ਲਿਆ ਸੀ।ਡੇਰੇ  ਸ਼ਾਨਦਾਰ ਕੋਠੀ ਸੀ।ਮੰਡੀ ਬੋਰਡ ਦਾ ਚੇਅਰਮੈਨ ਹਲਕੇ ਦਾ ਐਮ ਐਲ ਏ ਹੋਣ ਕਰਕੇ ਹੋਰਨਾਂ ਪਿੰਡਾਂ ਦੀਆਂ ਭਾਵੇਂ ਸੜਕਾਂ ਨਾ ਮੁਰੰਮਤ ਹੋਈਆਂ ਹੋਣ ਪਰ ਉਸ ਨੇ ਆਪਣੇ ਹਲਕੇ ਦੇ ਪਿੰਡਾਂ ਦੇ ਡੇਰਿਆ ਨੂੰ ਵੀ ਪੱਕੀਆਂ ਸੜਕਾਂ ਬਣਾ ਦਿਤੀਆਂ ਸਨ। ਨੰਬਰਦਾਰ ਦੇ ਡੇਰੇ ਨੂੰ ਜਾਂਦੀ ਸੜਕ ਤੇ ਇਕ ਬੋਰਡ ਲੱਗਾ ਸੀ,ਜਿਸ 'ਤੇ ਲਿਖਿਆ ਸੀ।ਪਹੁੰਚ ਮਾਰਗ ਡੇਰਾ ਨੰਬਰਦਾਰ ਕਿਸ਼ਨ ਸਿੰਘ ਲੰਬਾਈ 1.90ਕਿਲੋਮੀਟਰ। ਖੇਤਾਂ ਵਿਚ ਕੋਠੀ ਪਾਉਣ ਨਾਲ ਸੱਭ ਤੋਂ ਜ਼ਿਆਦਾ ਫਾਇਦਾ ਨੰਬਰਦਾਰ ਦੇ ਸੀਰੀ ਸੱਤੇ ਨੂੰ ਹੋਇਆ ਸੀ।ਭਾਵੇ ਸੱਤਾ ਪੱਠਾ ਦੱਥਾ ਰੇੜ੍ਹੀ ਅੱਗੇ ਬਲਦ ਜੋੜਕੇ ਲਿਆਉਂਦਾ ਸੀ ਪਰ ਉਸ ਦਾ ਦੋ ਕਿਲੋਮੀਟਰ ਦਾ ਪੈਂਡਾ ਮੁੱਕਣ ਕਰਕੇ ਸਮੇਂ ਦੀ ਬਚਤ ਹੋ ਜਾਂਦੀ  ਸੀ ਜਾਂ ਫਿਰ ਇਸਦਾ  ਫਾਇਦਾ ਨੰਬਰਦਾਰ ਦੀ ਨੂੰਹ ਨੂੰ ਹੋਇਆ ਸੀ ,ਕਿਉਂਕਿ ਜਿਉਂਦੇ ਜੀਅ ਤਾਂ ਰੋਟੀ ਖੇਤੀ ਉਸਦੀ ਸੱਸ ਬੰਸੋ  ਹੀ  ਲੈ ਕੇ ਜਾਂਦੀ ਸੀ ਪਰ ਸੱਸ ਪੂਰੀ ਹੋਣ ਤੇ ਇਹ ਜੁਮੇਵਾਰੀ ਵੀ ਇਸ ਦੇ ਸਿਰ ਆਣ ਪਈ ਸੀ। ਗਰਮੀਆਂ ਵਿੱਚ ਖੇਤੀ ਰੋਟੀ ਲੈਣ ਕੇ ਜਾਣੀ ਕਹਿੜੀ ਸੌਖੀ ਸੀ

ਮੁੜ੍ਹਕੇ ਨਾਲ ਗਲ ਪਈ ਕਮੀਜ਼ ਗਰੁਚ ਹੋ ਜਾਂਦੀ ਸੀ , ਕੲੀ ਵਾਰ ਤਾਂ ਕਮੀਜ਼ ਸਰੀਰ ਨਾਲ ਚਿਪਕ  ਹੀ ਜਾਂਦੀ ।ਡੇਰੇ ਤੇ ਰਿਹਾਇਸ਼ ਹੋਣ ਕਾਰਨ ਉਹ ਆਪਣੇ ਆਪ ਨੂੰ ਹੌਲਾ ਹੌਲਾ ਮਹਿਸੂਸ ਕਰਨ ਲੱਗ ਪਈ ਸੀ।
     ਸੱਤੇ ਨੇ ਪਹਿਲਾਂ ਚਰੀ  ਦੀਆਂ ਦੋ ਪੰਡਾਂ ਵੱਢਕੇ , ਰੇੜ੍ਹੀ ਤੇ ਲੱਦੀਆਂ ਤੇ ਫਿਰ ਟੋਕੇ 'ਤੇ ਲਿਆ ਸੁੱਟੀਆਂ।  ਉਨ੍ਹ ਇੰਜਣ ਚਾਲੂ ਕੀਤਾ ਤੇ ਚਰੀ  ਕੁਤਰ ਦਿੱਤੀ।ਉਨ੍ਹ  ਚਾਰ ਮੱਝਾਂ,ਇਕ ਗਾਂ,ਬਲਦ  ਅਤੇ ਪੰਜ ਚਾਰ ਕੱਟੜੀਆਂ ਵੱਛੜੀਆਂ ਨੂੰ  ਪੱਠੇ ਪਾਏ ਤੇ ਮੱਝਾਂ ਚੋਣ ਲੱਗ ਪਿਆ।ਅੱਜ ਉਸ ਦਾ ਹੱਥ ਕੁਝ ਛੋਹਲਾ ਵਗ ਰਿਹਾ ਸੀ। ਪਰ ਫਿਰ ਵੀ ਇਹ ਕੰਮ ਕਰਦਿਆ ਖਾਓ-ਪੀਆ ਹੋ ਗਿਆ ਸੀ। ਨੰਬਰਦਾਰ ਦਾ ਵੀ  ਪੈੱਗ ਲਾਉਣ ਦਾ ਸਮਾਂ ਹੋ ਗਿਆ ,ਇਸ ਲਈ ਆਨੀ ਬਹਾਨੀ ਸੱਤਾ ਨੰਬਰਦਾਰ