Tuesday, January 19, 2021

ਯਾਦਗਾਰੀ ਰਿਹਾ ਲਾਹੌਰ ਦਾ 12 ਵਾਂ ਮੀਰ ਪੰਜਾਬੀ ਮੇਲਾ

12ਵਾਂ ਮੀਰ ਪੰਜਾਬੀ ਮੇਲਾ 2020 ਪ੍ਰੋ: ਅਲੀ ਅਰਸ਼ਦ ਮੀਰ ਫਾਉਂਡੇਸ਼ਨ ਅਤੇ ਪੰਜਾਬ ਆਰਟ ਕੌਂਸਲ ਲਾਹੌਰ ਦੇ ਸਹਿਯੋਗ ਨਾਲ਼ ਪੰਜਾਬ ਯੂਨੀਵਰਸਿਟੀ ਲਾਹੌਰ ‘ਚ ਮਨਾਇਆ ਗਿਆ। ਦੋ ਦਿਨ ਚੱਲੇ ਸਮਾਗਮ ਵਿੱਚ ਪੰਜਾਬੀ ਸਾਹਿਤ ਦੀਆਂ ਅਨੇਕ ਕਿਤਾਬਾਂ ਨੂੰ ਅਲੀ ਅਰਸ਼ਦ ਮੀਰ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਗਿਆ। ਫ਼ੌਜੀਆ ਰਾਫ਼ੀਕ ਅਤੇ ਡਾ ਫ਼ਜ਼ਲੀਆਤ ਬਾਨੋ ਦੀਆਂ ਕਿਤਾਬ ਨੂੰ ਪੰਜਾਬੀ ਵਾਰਤਕ ਲਈ ਅਲੀ ਅਰਸ਼ਦ ਮੀਰ ਅਵਾਰਡ ਨਾਲ਼ ਸਮਮਾਨਿਤ ਕੀਤਾ ਗਿਆ। ਕਵਿਤਾ ਲਈ ਦੋ ਕਿਤਾਬਾਂ ਲਈ ਅਸੀਮ ਪਾਧੇਰ ਅਤੇ ਆਰਿਫ਼ਾ ਸ਼ਹਿਯਾਦ ਦੀਆਂ ਕਿਤਾਬਾਂ ਨੂੰ ਚੁਣਿਆ ਗਿਆ। ਡਾ: ਅਬਦੁੱਲ ਕਰੀਮ ਕਾਦਸੀ ਨੂੰ ਬਾਲ ਸਾਹਿਤ ਅਵਾਰਡ ਲਈ ਚੁਣਿਆ ਗਿਆ।

ਜ਼ਫਰ ਅਵਾਨ ਦੀ ਕਿਤਾਬ ਨੂੰ ਪੰਜਾਬੀ ਗ਼ਜ਼ਲ ਲਈ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਮਹਿਮੂਦ ਸਰਮਦ ਦੀ ਦੋਹਿਆਂ ਦੀ ਕਿਤਾਬ ਨੂੰ ਪੋ੍ਰ: ਅਲੀ ਅਰਸ਼ਦ ਮੀਰ ਅਵਾਰਡ ਨਾਲ਼ ਸਨਮਾਨਿਆਂ ਗਿਆ। ਮਰਹੂਮ ਅਲੀਮ ਸ਼ਕੀਲ ਨੂੰ ਪੰਜਾਬੀ ਸਾਹਿਤ ਵਿਚ ਪਾਏ ਯੋਗਦਾਨ ਲਈ ਅਲੀ ਅਰਸ਼ਦ ਮੀਰ ਪੁਰਸਕਾਰ ਦਿੱਤਾ ਗਿਆ।

ਮੀਰ ਪੰਜਾਬੀ ਮੇਲੇ ‘ਚ ਕਲਾ ਅਤੇ ਸਾਹਿਤ ਨੂੰ ਸਮਰਪਿਤ ਕਈ ਸੈਸ਼ਨ ਕਰਵਾਏ ਗਏ ਜਿਸ ਦੌਰਾਨ ਅਮਾਰ ਕਾਜ਼ਮੀ, ਇਲਿਆਸ ਘੁੰਮਣ, ਸਾਈਅਦ ਬੂਟਾ, ਫਰੂਕ ਨਦੀਮ, ਇਫਾਤ ਆਸ਼ਿਕ, ਇਜ਼ਾਜ ਅਖ਼ਤਰ ਖਾਨ, ਅਸੀਮ ਅਸਲਮ ਅਤੇ ਰਿਆਜ਼ ਦਾਨਿਸ਼ਵਰ ਆਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ। ਫਾਰੂਕ ਨਦੀਮ, ਆਜ਼ਿਮ ਮਲਿਕ ਅਤੇ ਪ੍ਰੋ: ਡਾ: ਸਰਮਦ ਅਰਸ਼ਦ ਨੇ ਮੰਚ ਸੰਚਾਲਿਨ ਅਤੇ

ਹਾਜ਼ਰੀਨ ਦਾ ਸਵਾਗਤ ਕੀਤਾ। ਪੰਜਾਬੀ ਦੇ ਦੋ ਸਮਰੱਥ ਲੇਖਕਾਂ ਈਜ਼ਾਦ ਅਜੀਜ਼ ਅਤੇ ਨਾਦਿਰ ਅਲੀ ਦੇ ਅਚਾਨਿਕ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਮੌਨ ਧਾਰਨ ਕਰਕੇ ਵਿਛੜ ਚੁੱਕੇ ਸਾਹਿਤਕਾਰਾਂ ਸ਼ਰਧਾਂਜਲੀ ਭੇਂਟ ਕੀਤੀ ਗਈ।ਤ੍ਰਿਝਣ ਨਾਟਕ ਮੰਡਲੀ ਵੱਲੋਂ ਪੰਜਾਬੀ ਨਾਟਕ ਦੀ ਪੇਸ਼ਕਾਰੀ ਕੀਤੀ ਗਈ ਅਤੇ ਨਦੀਮ ਅਬਾਸ ਵੱਲੋਂ ਸੂਫੀ ਨਾਚ ਦੀ ਪੇਸ਼ਕਾਰੀ ਕੀਤੀ ਗਈ। ਪ੍ਰੋ: ਅਲੀ ਅਰਸ਼ਦ ਮੀਰ ਦੀਆਂ ਕਵਿਤਾਵਾਂ ‘ਤੇ ਕੋਰੀਉਗ੍ਰਾਫੀ ਨੇ ਹਾਜ਼ਿਰ ਦਰਸ਼ਕਾਂ ਦਾ ਮਨ ਮੋਹ ਲਿਆ।ਮਸ਼ਹੂਰ ਕਵੀ ਮਹਿਮੂਦ ਔਕਾਰਵੀ ਨੇ ਕਵੀ ਦਰਬਾਰ ਦੀ ਪ੍ਰਧਾਨਗੀ ਕੀਤੀ ਅਤੇ ਪ੍ਰਸਿੱਧ ਕਵੀਆਂ ਸਾਬਿਰ ਅਲੀ ਸਾਬਿਰ, ਆਜ਼ਿਮ ਮਲਿਕ, ਸਾਫ਼ੀਆ ਹਇਆਤ, ਸ਼ਗੀਰ ਅਹਿਮਦ ਸ਼ਗੀਰ, ਤਾਹਿਰਾ ਸਰਾ,  ਸਇਮਾ ਆਲਮ,

ਅਹਿਮਦ ਨਾਈਮ ਅਰਸ਼ਦ, ਅਰਸ਼ਦ ਮਨਜ਼ੂਰ,  ਇਕਬਾਲ ਦਰਵੇਸ਼, ਅਲੀ ਜੌਸ਼ਾ, ਪ੍ਰੋ: ਸਰਮਦ ਫਾਰੋਹ ਅਰਅਸ਼ਦ ਆਦਿ ਨੇ ਆਪਣੀ ਸ਼ਾਇਰੀ ਪੇਸ਼ ਕੀਤੀ।ਗਇਕੀ ਦੇ ਸੈਸ਼ਨ ਦੌਰਾਨ ਤਵੀਦ ਅਹਿਮਦ ਅਨਾਸ, ਕਾਲੇ ਖਾਨ ਬਾਗ, ਨੌਈਮ, ਅਰਸ਼ਦ ਅਲੀ, ਬਿਲਾਲ ਰਜ਼ਬ ਅਤੇ ਮੋਇਨਾ ਸਾਜਿਦ ਨੇ ਆਪਣੇ ਕਲਾਮ ਰਾਹੀਂ ਪੰਜਾਬੀ ਕਵਿਤਾ ਦੇ ਮਹਾਨ ਲੋਕ ਸ਼ਾਇਰ ਅਲੀ ਅਰਸ਼ਦ ਮੀਰ ਨੂੰ ਯਾਦ ਕੀਤਾ ਅਤੇ ਹਾਜ਼ਰੀਨ ਦੀ ਭਰਭੂਰ ਦਾਦ ਹਾਸਿਲ ਕੀਤੀ।

        ਜਤਿੰਦਰ ਔਲ਼ਖ

           9815534653


     

Sunday, March 29, 2020

ਸਹਿਜ, ਸਕੂਨ ਤੇ ਪੰਛੀ- ਜਤਿੰਦਰ ਔਲਖ


(ਰਾਹ ਫੱਕਰ ਦਾ ਪਰੇ-ਪਰੇਰੇ )

ਪਿਛਲਾ ਹਫਤਾ ਰਹੱਸਮਈ ਬਿਮਾਰੀ ਕਾਰਨ ਲਾਕਡਾਊਨ ਦਾ ਸੀ। ਸਾਰਾ ਹਫਤਾ ਘਰੇ ਹੀ ਬੀਤਿਆ। ਮੈਂ ਸੋਚਿਆ ਸ਼ੋਸ਼ਲ ਮੀਡੀਆ ਜਾਂ ਟੀਵੀ ਚੈਨਲਾਂ ਤੋਂ ਡਰਾਉਣੀਆ ਖਬਰਾਂ ਵੇਖ-ਸੁਣ ਟੈਨਸ਼ਨ ਕਾਹਨੂੰ ਲੈਣੀ, ਕਿਓਂ ਨਾ ਕੁਝ ਨਵਾਂ ਕੀਤਾ ਜਾਵੇ। ਉਂਝ ਵੀ ਖਬਰਾਂ ਸੁਣਿਆ ਕਿਹੜਾ ਕੁਝ ਬਦਲ ਜਾਣਾ। ਮੈਂ ਇੰਟਰਨੈੱਟ ਦੀ ਸਹਾਇਤਾ ਨਾਲ ਉਰਦੂ ਭਾਸ਼ਾ ਸਿੱਖਣੀ ਸ਼ੁਰੂ ਕਰ ਦਿੱਤੀ। ਰੋਜ਼ ਛੱਤ 'ਤੇ ਬੈਠ ਮੈਂ ਉਰਦੂ ਸਿੱਖਣ ਦਾ ਅਭਿਆਸ ਕਰਦਾ ਅਤੇ ਸਾਹਮਣੇ ਪਿੱਪਲ, ਜਾਮਨੁ, ਟਾਹਲੀ ਦੇ ਦਰਖਤਾਂ 'ਤੇ ਬੈਠੇ ਪੰਛੀਆਂ ਨੂੰ ਨਿਹਾਰਦਾ। ਹੈਰਾਨ ਕਰ ਦੇਣ ਵਾਲੀ ਗੱਲ ਇਹ ਵੇਖੀ

Thursday, March 26, 2020

ਸਮਾਜਿਕ ਸੰਦਰਭਾਂ ਨੂੰ ਯਥਾਰਥਿਕ ਛੋਹਾਂ ਦਿੰਦਾ ਕਮਲ ਗਿੱਲ ਦਾ ਨਾਵਲ ' ਕੈਂਡਲ ਮਾਰਚ'

ਪੁਸਤਕ ਪੜਚੋਲ: ਜਤਿੰਦਰ ਔਲ਼ਖ


'ਕਮਲ ਗਿੱਲ' ਦੀ ਕਲਮ ਨੂੰ ਨਵੇਂ ਨਾਵਲ ' ਕੈਂਡਲ ਮਾਰਚ' ਲਈ ਵਧਾਈ ਕਿਉਂਕਿ ਉਸ ਨੇ ਪੰਜਾਬੀ ਸਹਿਤ ਦੇ ਮੌਜੂਦਾ ਸੁਆਰਥਵਾਦੀ ਜਾਂ ਹਵਾਈ ਬਜਾਰੂ ਸਹਿਤ ਲਿਖਣ ਦੀ ਪਿਰਤ ਤੋਂ ਹਟ ਕੇ ਯਥਾਰਥਕ ਅਤੇ ਉਸਾਰੂ ਸਹਿਤ ਨਾਲ਼ ਸਾਂਝ ਨੂੰ ਹੋਰ ਪਕੇਰਿਆਂ ਕੀਤਾ ਹੈ। ਕਮਲ ਨੇ ਸਮਾਜ ਦੀ ਹੰਢਾਈ ਜਾ ਰਹੀ ਪੀੜਾ ਨੂੰ ਕੇਵਲ ਚਿਤਰਿਆ ਹੀ ਨਹੀਂ ਸਗੋਂ ਉਸ ਪੀੜ ਨੂੰ ਹਰਨ ਦੀ ਔਸ਼ਧਿ ਵੀ ਸੁਝਾਈ ਹੈ। 'ਕੈਂਡਲ ਮਾਰਚ' ਦਾ ਪਾਠਕ ਨਾਵਲ ਪੜ੍ਹਦਿਆਂ ਕਿਸੇ ਖਿਆਲੀ ਦੁਨੀਆਂ ਵਿਚ ਨਹੀਂ ਬਲਕਿ ਆਪਣੇ-ਆਪ ਨੂੰ ਖੁਦ ਪਰਸਥਿਤੀਆਂ ਵਿਚ ਵਿਚਰਦਾ ਮਹਿਸੂਸ ਕਰਦਾ ਹੈ।
ਕਮਲ ਨੇ ਸਮਾਜ ਦਾ ਬਹੁਤ ਹੀ ਵਧੀਆ ਮਨੋਵਿਗਿਆਨਕ ਚਿਤਰਨ ਕੀਤਾ ਹੈ। ਛੋਟੇ ਬਚਿਆਂ ਦੀਆਂ ਨਿਕੀਆਂ-ਨਿਕੀਆਂ ਆਦਤਾਂ ਹੀ ਬੱਚੇ ਦੇ ਜੀਵਨ ਦੀ ਨੀਂਹ ਬਣਦੀਆਂ ਹਨ ਜਿਸ ਵਲ ਮਾਪਿਆਂ ਖਾਸ ਕਰਕੇ ਮਾਂ ਦੀ ਅਣਗਹਿਲੀ ਬੱਚੇ ਦੀ ਜਵਾਨੀ ਨੂੰ ਪੁੱਠਾ ਗੇੜਾ ਦੇਂਦੀ ਹੈ ਅਤੇ ਇਸ ਦੇ ਨਾਲ ਹੀ ਮਾਂ ਵਲੋਂਸਬਰ ਸੰਤੋਖ ਅਤੇ ਧੀਰਜ ਨਾਲ ਜਬਰ ਵਿਰੁੱਧ ਜੂਝਣ ਦੀ ਦਿੱਤੀ ਸੂਝ ਹੀ ਉਸ ਨੂੰ ਵੱਡੇ ਹੋਣ ਤੇ ਸਮਾਜਿਕ ਪ੍ਰਸਥਿਤੀਆਂ ਨੂੰ ਬਦਲਣ ਦੀ ਹਿੰਮਤ ਦਿੰਦੀ ਹੈ।
ਲੇਖਕਾਂ ਨੇ ਪੇਂਡੂ ਜੀਵਨ ਦਾ ਵੀ ਸੋਹਣਾ ਚਿਤਰਨ

Saturday, October 14, 2017

ਇੱਕ ਹੋਰ ਸ਼ੋਰ ਭਰੀ ਰਾਤ- ਜਸਪਾਲ

ਮਨੁੱਖੀ ਸੁਭਾਅ ਵਿੱਚ ਆਏ ਹੋਛੇਪਣ ਕਾਰਨ ਆਤਿਸ਼ਬਾਜ਼ੀ ਦੇ ਅੰਨ੍ਹੇ ਸ਼ੋਰ ਦੇ ਮਾਸੂਮ ਮਨਾਂ ਅਤੇ ਕੁਦਰਤ ਮਾਂ ਦੀ ਉਤਪਤੀ ਜੀਵਾਂ 'ਤੇ ਪੈਣ ਵਾਲੇ ਦੁਰਪ੍ਰਭਾਵਾਂ ਨੂੰ ਦਰਸਾਉਂਦੀ ਜਸਪਾਲ ਕੌਰ ਦੀ ਇਹ ਖੂਬਸੂਰਤ ਰਚਨਾ ਇੱਥੇ ਛਾਪ ਰਹੇ ਹਾਂ। 

ਸਹਿਮ ਜਾਣਗੀਆ ਫਿਰ ਚਿੜੀਆਂ
ਸੁਪਨਿਆਂ ਚ ਗੁਆਚੀਆਂ
ਅਚਾਨਕ ਰੌਸ਼ਨੀਆਂ ਤੇ ਫਿਰ ਧਮਾਕਿਆਂ ਕਾਰਨ
ਕਈ ਦਿਨ ਰਹਿਣਗੀਆਂ ਡਰੀਆਂ ਸਹਿਮੀਆਂ
ਆਪਣੇ ਖੰਭਾਂ ਚ ਆਪੇ ਲੁਕਦੀਆਂ
ਪਨਾਹ ਭਾਲਦੀਆਂ
ਮੈਨੂੰ ਯਾਦ ਹੈ
ਜਦੋਂ ਛੋਟੀ ਜਿਹੀ ਬੱਚੀ ਮੇਰੀ
ਸਹਿਮ ਜਾਂਦੀ ਦਿਲ ਚੀਰਵੀਂ ਅਵਾਜ਼ ਨਾਲ
ਮੇਰੇ ਸੀਨੇ ਲੱਗ ਜਾਂਦੀ
ਪਰਖਦੀ ਆਲਾ ਦੁਆਲਾ
ਥੋੜੀ ਜਿਹੀ ਅੱਖ ਖੋਲ ਕੇ
ਤੇ ਫਿਰ ਛੁਪਾ ਲੈਂਦੀ ਮੂੰਹ
ਮਾਂ ਦੀ ਛਾਤੀ ਵਿੱਚ
ਉਸਦੇ ਲਈ ਸਭ ਤੋਂ ਸੁਰੱਖਿਅਤ ਥਾਂ
ਪਰ ਨਿੱਕੀਆਂ ਪਿਆਰੀਆਂ
ਕੋਮਲ ਚਿੜੀਆਂ
ਮੇਰੀ ਬਗੀਚੀ ਦੀਆਂ
ਸਦਾ ਹੀ ਜਗਮਗ ਲੜੀਆਂ
ਕਿੱਥੇ ਛਪਾਉਣਗੀਆਂ ਨਿੱਕੇ ਨਿੱਕੇ ਕਾਲਜੇ


Saturday, September 23, 2017

ਭਾਈ ਘਨਈਆ: ਚਿਤਰਕਾਰ ਸੋਭਾ ਸਿੰਘ ਅਤੇ ਕ੍ਰਿਪਾਲ ਸਿੰਘ ਦੀ ਨਜ਼ਰ ਵਿਚ-ਜਗਤਾਰਜੀਤ:

ਮੇਘਲਾ ਜਨਵਰੀ-ਮਾਰਚ 2001 ਦੇ ਅੰਕ 'ਚ ਛਪਿਆ ਜਗਤਾਰਜੀਤ ਹੁਰਾਂ ਦਾ ਲੇਖ।
ਚਿੱਤਰਕਲਾ ਦੇ ਅਧਿਅਨ ਦੀਆਂ ਵਿਧੀਆਂ ਨਾਲ਼ ਜੋ ਭਾਈ ਘਨੱਈਆ ਦੇ ਸ਼ੋਭਾ ਸਿੰਘ ਅਤੇ ਕਿਰਪਾਲ ਸਿੰਘ ਦੁਆਰਾ ਬਣਾਏ ਚਿੱਤਰਾਂ ਦਾ ਪਰਸਪਰ ਅਧਿਅਨ ਕਰਦਾ ਇੱਕ ਲੇਖ

ਸਿੱਖ ਪੰਥ ਵਿਚ ਸੇਵਾ ਦਾ ਖਾਸ ਮਹੱਤਵ ਹੈ। ਸੇਵਾ ਦਾ ਜ਼ਿਕਰ ਚਲਦਿਆਂ ਹੀ ਭਾਈ ਘਨਈਆ ਦਾ ਨਾਂ ਆਪਣੇ-ਆਪ ਬੁੱਲਾਂ ਉੱਤੇ ਆ ਜਾਂਦਾ ਹੈ। ਉਹਨਾਂ ਜਿਹੀ ਨਿਰਵੈਰ ਭਾਵ ਸੇਵਾ ਦਾ ਹਵਾਲਾ ਸਿੱਖ ਪੰਥ ਤਾਂ ਕੀ ਜਗ ਵਿਚ ਹੋਰ ਕਿਧਰੇ ਨਹੀ ਮਿਲ਼ਦਾ।
ਉਹ ਪਹਿਲਾਂ ਗੁਰੁ ਹਰਰਾਇ ਸਹਿਬ ਦੇ ਸੰਪਰਕ ਵਿਚ ਆਏ ਤੇ ਆਪਣੇ ਕਰਮ ਕਾਰਨ ਗੁਰੁ ਤੇਗ ਬਹਾਦਰ ਅਤੇ ਗੁਰੁ ਗੋਬਿੰਦ ਸਿੰਘ ਦੇ ਨੇੜੇ ਹੋ ਗਏ। ਉਹਨਾਂ ਨੇ ਖੁਦ ਨੂੰ ਸੇਵਾ ਵਿਚ ਇਸ ਕਦਰ ਸਮਰਪਿਤ ਕੀਤਾ ਕਿ ਸਿੱਖ ਪੰਥ ਵਿਚ ਇਕ ਹੋਰ ਪੰਥ ਦੀ ਨੀਂਹ ਪਈ ਜਿਸ ਨੂੰ ਜਿਸ ਨੂੰ ਸਿੱਖ ਸੰਗਤ ਦਰਮਿਆਨ ਸਤਿਕਾਰ ਨਾਲ਼ 'ਸੇਵਾ ਪੰਥੀ' ਕਿਹਾ ਜਾਂਦਾ ਹੈ।
ਸੋਭਾ ਸਿੰਘ ਅਤੇ ਕ੍ਰਿਪਾਲ ਸਿੰਘ ਵੱਲੋਂ ਭਾਈ ਘਨਈਆ ਦੇ ਬਣਾਏ ਚਿਤਰਾਂ ਦੇ ਗੁਣ-ਲੱਛਣ ਪਛਾਨਣ ਤੋਂ ਪਹਿਲਾਂ ਉਹਨਾਂ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਲਾਹੇਵੰਦ ਰਹੇਗੀ।
ਭਾਈ ਘਨਈਆ ਦਾ ਜਨਮ ੧੬੪੮ ਈ: ਨੂੰ ਸੋਧਰਾ ਕਸਬੇ (ਅਜੋਕੇ ਪਾਕਿਸਤਾਨ) ਵਿਚ ਹੋਇਆ।ਇਹ ਕਸਬਾ ਵਜੀਰਾਬਾਦ ਦੇ ਨੇੜੇ ਹੈ। ਪਿਤਾ ਨੱਥੂ ਰਾਮ ਵਪਾਰੀ ਸਨ ਜਿਨ੍ਹਾਂ ਦਾ ਕੰਮ ਸ਼ਾਹੀ ਫੌਜਾਂ ਨੂੰ ਰਸਦ ਅੱਪੜਦੀ ਕਰਨਾ ਸੀ।ਪੈਸੇ ਦੀ ਕਮੀ ਨਾ ਹੋਣ ਦੇ ਕਾਰਨ ਖੁਸ਼ਹਾਲ ਜੀਵਨ ਨੇ ਸੰਸਾਰੀ ਹੋਣ ਦੀ ਬਜਾਇ ਉਨ੍ਹਾਂ ਨੂੰ ਸੇਵਾ, ਤਿਆਗ ਅਤੇ ਪ੍ਰਭੂ ਭਗਤੀ ਵੱਲ ਤੋਰ ਲਿਆ।ਘਰੋਂ ਜੋ ਪੈਸੇ ਮਿਲ਼ਦੇ ਉਹ ਸਾਧੂ, ਸੰਤਾਂ ਅਤੇਲੋੜ੍ਹਵੰਦਾਂ ਵਿਚ ਵੰਡ ਦਿੱਤੇ ਜਾਂਦੇ।ਜੇ ਕਿਸੇ ਸਾਧੂ ਸੰਤ ਦੀ ਆਮਦ ਦਾ ਪਤਾ ਚੱਲਦਾ ਤਾਂ ਉੱਤੇ ਜਾ ਕੇ ਸੇਵਾ ਦਾ ਕੰਮ ਸੰਭਾਲ ਲੈਂਦੇ।ਮਾਤਾ-ਪਿਤਾ ਨੇ ਸਮਝਾਉਣ ਦਾ ਯਤਨ ਕੀਤਾ ਪਰ ਪਰ ਜਦ ਮੋੜਾ ਨਾ ਪਿਆ ਤਾਂ ਉਹਨਾਂ ਘਰ ਵਿਚ ਹੀ ਇਕ ਕਮਰਾ ਬਣਾ ਦਿੱਤਾ। ਲੋੜ੍ਹ ਜਿੰਨੇ ਪੈਸੇ ਮਾਤਾ ਪਿਤਾ ਤੋਂ ਮਿਲ਼ਦੇ ਰਹੇ।
ਝਦ ਭਾਈ ਘਨਈਆ ਗੁਰੁ ਤੇਗ ਬਹਾਦਰ ਪਾਸ ਅਨੰਦਪੁਰ ਪਹੁੰਚੇ ਤਾਂ ਸੰਗਤ ਸੇਵਾ ਕਰਨ ਲੱਗੇ।ਉਪਰਾਂਤ ਉਹਨਾਂ ਲੰਗਰ ਅਤੇ ਘੋੜਿਆ ਦੀ ਦੇਖਭਾਲ ਆਪਣੇ ਜਿੰਮੇ ਲੈ ਲਈ।
ਗੁਰੂ ਜੀ ਭਾਈ ਘਨਈਆ ਦੀ ਸੇਵਾ ਤੋਂ ਪ੍ਰਸੰਨ ਹੋਏ ਤੇ ਕਿਹਾ, " ਤੁਸੀਂ ਕਿਸੇ ਹੋਰ ਥਾਂ ਜਾ ਕੇ ਆਪਣੀ ਸੇਵਾ ਜਾਰੀ ਰੱਖੋ"।
ਆਪਣੇ ਕਸਬੇ ਵੱਲ ਪਰਤਦਿਆਂ ਅਟਕ ਦੇ ਕੋਲ਼ ਜਗ੍ਹਾ 'ਤੇ ਪਿਆਸ ਲੱਗਣ ਕਾਰਨ ਰੁਕਣਾ ਪਿਆ। ਜਿਸ ਕੋਲ਼ੋਂ ਪਾਣੀ ਮੰਗਿਆ ਉਸ ਦੱਸਿਆ ਕਿ ਇੱਥੇ ਪਾਣੀ ਦੀ ਕਿਲਤ ਹੈ।ਪੀਣ ਲਈ ਪਾਣੀ ਨਾ ਦਿੱਤਾ। ਆਪਣੀ ਪਿਆਸ ਕਿਸੇ ਤਰ੍ਹਾਂ ਬੁਝਾ ਉਹਨਾਂ ਇੱਥੇ ਹੀ ਟਿਕਣ ਦਾ ਮਨ ਬਣਾ ਲਿਆ।ਥੋੜ੍ਹੀ ਵਿਥ 'ਤੇ ਵਗਦੀ ਨਦੀ 'ਚੋਂ ਘੜਾ ਭਰ ਲਿਆਉਂਦੇ। ਜਦ ਪਾਣੀ ਖਤਮ ਹੋ ਜਾਂਦਾ ਤਾਂ ਮੁੜ ਨਦੀ ਵੱਲ ਤੁਰ ਪੈਂਦੇ।ਉਹਨਾਂ ਵੱਲੋਂ ਆਰੰਭੀ ਸੇਵਾ ਦੀ ਕੀਰਤੀ ਇੱਧਰ-ਉਧਰ ਫੈਲ਼ਣ ਲੱਗੀ। ਆਪਣੇ ਤਿੰਨ-ਚਾਰ ਸਾਲ ਦੇ ਪੜਾਅ ਦੇ ਦੌਰਾਨ ਉਹਨਾਂ ਉੱਥੇ ਖੂਹ ਵੀ ਪੁਟਵਾਏ।
ਗੁਰੁ ਤੇਗ ਬਹਾਦਰ ਜੀ ਦੀ ਸ਼ਹੀਦੀ ਉਪਰੰਤ ਗੁਰੁ ਗੋਬਿੰਦ ਰਾਇ ਗੁਰਗੱਦੀ ਉੱਪਰ ਬੈਠੇ। ੧੬੭੮ ਵਿਚ ਭਾਈ ਘਨਈਆ ਦਸਮ ਗੁਰ ਪਾਸ ਆਨੰਦਪੁਰ ਆ ਗਏ। ਗਲ਼ ਵਿਚ ਮਸ਼ਕ ਜਾਂ ਸਿਰ ਉੱਪਰ ਘੜਾ, ਉਨ੍ਹਾਂ ਦੀ ਸੇਵਾ ਦੀ ਨਿਸ਼ਾਨੀ ਬਣ ਗਿਆ ਸੀ।
ਜਦ ਸਮਾਂ ਬਦਲਿਆ ਤਾਂ ਅਨੰਦਪੁਰ ਦੀ ਧਰਤੀ ਜੰਗ ਦੇ ਮੈਦਾਨ ਵਿਚ ਤਬਦੀਲ ਹੋ ਗਈ। ਇਕ ਪਾਸੇ ਸ਼ਾਸ਼ਤਰਾਂ ਦੇ ਆਪਸ ਵਿਚ ਟਕਰਾਉਣ ਦੀਆਂ ਆਵਜਾਂ ਤੇ ਬਾਰੂਦ ਦੀ ਬੋਅ। ਦੂਸਰੇ ਪਾਸੇ ਮਸ਼ਕ ਵਿਚੋਂ ਕਲ-ਕਲ ਦੀ ਅਵਾਜ ਨਾਲ਼ ਨਿਕਲ਼ਦਾ ਪਾਣੀ ਜਿਹੜਾ ਜ਼ਖਮੀ ਸਿਪਾਹੀਆਂ ਦੀ ਪਿਆਸ ਬੁਝਾ ਰਿਹਾ ਸੀ।

Wednesday, April 12, 2017

ਇਕ ਮੁਕੱਦਮਾ ਐਸਾ ਹੈ ਜੋ ਹਰ ਕਿਸੇ ਦੀ ਪਿੱਠ 'ਤੇ ਚੱਲਦਾ ਹੈ: ਡਾ: ਹਰਿਭਜਨ ਸਿੰਘ---ਮੁਲਾਕਾਤ (ਸੁਰੋਦ ਸੁਦੀਪ)



ਮਰਹੂਮ ਸੁਰੋਦ ਸੁਦੀਪ ਵੱਲੋਂ ਡਾ: ਹਰਿਭਜਨ ਸਿੰਘ ਨਾਲ਼ ਢਾਈ ਦਹਾਕੇ ਪਹਿਲਾਂ ਕੀਤੀ ਮੁਲਾਕਾਤ

ਇਹ ਦੋ ਮਹਾਨ ਪੰਜਾਬੀ ਚਿੰਤਕਾਂ ਡਾ: ਹਰਿਭਜਨ ਸਿੰਘ ਤੇ ਸੁਰੋਦ ਸੁਦੀਪ ਸੁਦੀਪ ਵੱਲੋਂ ਆਪਸ 'ਚ ਹੋਈ ਭੇਂਟ ਹੈ। ਦੋਵੇਂ ਵਿਦਵਾਨ ਇਸ ਸੰਸਾਰ 'ਚ ਨਹੀਂ। ਸੁਰੋਦ ਸੁਦੀਪ ਹੁਰਾਂ ਨੇ ਆਪਣੀ ਮੌਤ ਤੋਂ 22 ਸਾਲ ਪਹਿਲਾਂ ਡਾ: ਹਰਿਭਜਨ ਸਿੰਘ ਨਾਲ਼ ਇਹ ਮੁਲਾਕਾਤ ਕੀਤੀ ਸੀ। ਸੁਰੋਦ ਸੁਦੀਪ ਜੀ ਨੇ ਤਕਰੀਬਨ ਦੋ ਦਹਾਕੇ ਇਸ ਇੰਟਰਵਿਊ ਨੂੰ ਰੱਖ ਛੱਡਿਆ ਅਤੇ ਫਿਰ ਮੇਘਲਾ ਦੇ ਤੀਜੇ ਅੰਕ ਵਿਚ ਛਪਣ ਲਈ ਭੇਜ ਦਿੱਤੀ। ਡਾ: ਹਰਿਭਜਨ ਸਿੰਘ ਵਰਗੇ ਮਹਾਨ ਕਵੀ ਅਤੇ ਚਿੰਤਕ ਦੇ ਚੇਤਨ-ਅਵਚੇਤਨ 'ਚ ਪਈ ਦਾਰਸ਼ਨਿਕਤਾ ਵਿਚ ਸਾਖ਼ਸ਼ਾਤ ਦਰਸ਼ਨ ਇਸ ਇੰਟਰਵਿਊ 'ਚੋਂ ਕੀਤੇ ਜਾ ਸਕਦੇ ਹਨ। ਮੈਂ ਇਹ ਖੁਦ ਕਵੀ ਵਾਰ ਪੜ੍ਹ ਚੁੱਕਾ ਹਾਂ। ਹੋਰ ਵਧੇਰੇ ਲੋਕਾਂ ਤੱਕ ਪਹੁੰਚਾਉਣ ਲਈ 'ਮੇਘਲਾ' ਦੇ ਔਨਲਾਈਨ ਬਲੌਗ 'ਤੇ ਛਾਪ ਰਿਹਾ ਹਾਂ ਤਾਂ ਕਿ ਦੁਨੀਆ ਭਰ 'ਚ ਕਾਵਿਕ ਸੂਝ ਰੱਖਣ ਵਾਲ਼ੇ ਲੋਕ ਇਸ ਨੂੰ ਪੜ੍ਹ ਮਾਣ ਸਕਣ।
                                                                                                     ਜਤਿੰਦਰ ਔਲ਼ਖ (ਸੰਪਾਦਕ ਮੇਘਲਾ)
ਹਰਿਭਜਨ ਸਿੰਘ 

ਡਾ. ਹਰਿਭਜਨ ਸਿੰਘ ਇੱਕ ਰੁੱਝਾ ਹੋਇਆ ਬੰਦਾ ਹੈ। ਢੇਰ ਸਾਰੇ ਕੰਮ ਜਿਹੜੇ ਇੱਕੋ ਵੇਲ਼ੇ ਵਿੱਢੇ ਗਏ ਹੁੰਦੇ ਹਨ,ਉਹ ਪੂਰੇ ਕਿਵੇਂ ਹੁੰਦੇ ਹਨ, ਰੱਬ ਜਾਣੇ। ਲਿਖਣ ਮੇਜ 'ਤੇ ਕੌਂਕੇ ਤੋਂ ਲੈ ਕੇ ਸੁਰਜੀਤ ਹਾਂਸ ਤੱਕ ਦੀਆਂ ਪੁਸਤਕਾਂ, ਜਿੰਨਾ ਨੂੰ ਪੜ੍ਹਿਆ ਜਾਣਾ ਹੈ। ਸਮਾਂ ਆਉਣ ਤੇ ਲਿਖਿਆ ਵੀ ਵੀ ਜਾਏਗਾ। ਉਸੇ ਮੇਜ ਤੇ ਅਨੁਵਾਦ ਦਾ ਕੰਮ ਵੀ ਚੱਲ ਰਿਹਾ ਹੈ। ਵਿੱਚ -ਵਿੱਚ ਬਾਹਰਲੇ ਮੁਲਕਾਂ ਦਾ ਸਫਰ ਵੀ। ਕਿਤੇ ਸੈਮੀਨਾਰਾਂ ਵਿੱਚ ਪ੍ਰਧਾਨਗੀ ਭਾਸ਼ਨ ,ਕਿਤੇ ਦੂਰਦਰਸ਼ਨ ਉਤੇ ਗੁਰਬਾਣੀ ਦੇ ਅਰਥ। ਭਾਸ਼ਨ, ਕਵਿਤਾ ਅਤੇ ਆਲੋਚਨਾ ਨੂੰ ਉਹ ਇੱਕੋ ਵੇਲ਼ੇ ਜੀਅ ਲੈਂਦਾ ਹੈ। ਜੇ ਮੈਂ ਉਸ ਕੋਲ਼ ਹਾਜ਼ਿਰ ਹੋਵਾਂ ਤਾਂ ਮੇਰੀ ਪੀੜ੍ਹੀ ਦੇ ਉਹ ਤਿੰਨ ਸ਼ਾਇਰਾਂ ਦੇ ਨਾਂ ਲੈਂਦਾ ਹੈ: ਲਾਲ ਸਿੰਘ ਦਿਲ,ਜੋਗਾ ਸਿੰਘ, ਗੁਰਦੇਵ ਚੌਹਾਨ। ਉਹ ਗੌਰ ਨਾਲ਼ ਦੂਜੇ ਦੀ ਗੱਲ ਸੁਣਦਾ ਹੈ ਤੇ ਆਪਣੀ ਯਕੀਨ ਨਾਲ਼ ਕਹਿੰਦਾ ਹੈ ਜਿੱਸ ਵਿੱਚ ਪਕਿਆਈ ਹੁੰਦੀ ਹੈ ਇੱਕ ਰਸ ਹੁੰਦਾ ਹੈ ਪੱਕੇ ਫਲਾਂ ਦੀ ਤਰਾਂ੍ਹ। ਕੋਈ ਲੁੱਕ-ਲੁਕੋਅ ਨਹੀਂ। ਖੁੱਲਾ ਹਾਸਾ। ਖੁੱਲ੍ਹੀਆਂ ਗੱਲਾਂ। ਮੇਰੇ ਨਾਲ਼ ਵੱਡੇ ਭਰਾਵਾਂ ਵਾਲਾ ਵਰਤਾਉ ਕਰਦਾ ਹੈ। ਜਦੋਂ ਮੈਂ ਤੇ ਇੰਦੇ ਉਸਦੇ ਘਰ ਪਹੁੰਚੇ ਤਾਂ ਉਹ ਖੁਸ਼ਵੰਤ ਸਿੰਘ ਦੀ 'ਦਿੱਲੀ' ਪੜ੍ਹ ਰਿਹਾ ਸੀ। ਅਸੀਂ ਇੱਕ ਦੂਜੇ ਨੂੰ ਕਵਿਤਾ ਸੁਣਾਉਂਦੇ ਹਾਂ। ਸ਼ਬਦਾਂ ਦਾ ਇੱਕ ਨਸ਼ਾ।
ਕਵਿਤਾ ਨੂੰ ਚੰਗੀ ਤਰ੍ਹਾਂ ਪੜ ਸਕਣਾ ਮੇਰੇ ਵੱਸ ਦਾ ਰੋਗ ਨਹੀਂ ਪਰ ਉਹ ਕਵਿਤਾ ਵਿੱਚ ਸ਼ਬਦਾਂ ਨੂੰ ਜਿਵੇਂ ਜੜਦਾ ਹੈ, ਬੋਲਣ ਵੇਲੇ ਉਂਵੇ ਹੀ ਸੰਜਮ ਨਾਲ਼ ਪੜ੍ਹਦਾ ਹੈ। ਹੁਣ ਰਾਤ ਦਾ ਵੇਲ਼ਾ ਹੋ ਗਿਆ ਸੀ। ਸਾਡਾ ਉਠਣ ਦਾ ਇਰਾਦਾ ਅਤੇ ਅਗਲੇ ਦਿਨ ਮਿਲ਼ਨ ਦਾ ਵਾਅਦਾ ਸੀ। ਅਗਲਾ ਦਿਨ ਸਿਰਫ ਉਹ ਤੇ ਮੈਂ। ਕਲ ਵਾਲ਼ੀ ਸੁਣੀ ਹੋਈ ਨਜ਼ਮ ਦੁਬਾਰਾ ਫੇਰ ਸੁਣੀ ਜਾਂਦੀ ਹੈ। ਕਵਿਤਾ ਦਾ ਨਾਂ ਹੈ 'ਦੀਵਾਰ' । ਲਉ ਤੁਸੀਂ ਵੀ ਸੁਣੋ :
ਚੁੱਪ ਚਾਪ,ਅਚੇਤ, ਅਣਦਿੱਸਦੀ ,ਪਿੰਡੇ ਨੂੰ ਪਲੋਸਦੀ ਹੈ
ਪੋਹ ਮਾਘ ਦੀ ਧੁੱਪ ਜਿੰਨਾ ਵੀ ਖੜਾਕ ਨਹੀਂ ਉਸਦਾ
ਪੋਲੇ ਪੈਰੀਂ ਆਉਂਦੀ ਹੈ
ਮੌਤ ਜਿੰਨਾ ਵੀ ਸ਼ੁਬ੍ਹਾ ਨਹੀਂ ਉਸਤੇ
ਪਰ ਦੀਵਾਰ ਉਸਰ ਰਹੀ ਹੈ ਜਰੂਰ

ਡਾ: ਹਰਿਭਜਨ ਸਿੰਘ :ਇਕ ਦਿਨ ਪਹਿਲਾਂ - ਜਗਤਾਰਜੀਤ

ਸ਼ਾਇਰ ਜਗਤਾਰਜੀਤ ਵੱਲੋਂ ਡਾ. ਹਰਿਭਜਨ ਸਿੰਘ ਦੇ ਸਦੀਵੀ ਵਿਛੋੜੇ ਤੋਂ ਇਕ ਦਿਨ ਪਹਿਲਾਂ ਬਿਤਾਏ ਕੁਝ ਪਲ

ਉਹ ਰੋਗਵਸ ਹੀ ਸਨ ਜਦੋਂ ਉਹਨਾਂ ਨੂੰ 'ਰੁੱਖ ਤੇ ਰਿਸ਼ੀ' ਲਈ ਸਰਸਵਤੀ ਸਨਮਾਨ ਮਿਲਿਆ ਅਤੇ ਫੇਰ ਸਾਹਿਤ ਅਕਾਦਮੀ ਦੀ ਫੈਲੋਸ਼ਿਪ।ਮਿਲਣ ਵਾਲੇ ਇਨਾਮ-ਸਨਮਾਨ ਸਹਿਜਭਾਵ ਨਾਲ ਆਉਦੇ ਰਹੇ।ਵਿਅਕਤੀ ਅਤੇ ਸਨਮਾਨ ਦੀ ਯੋਗਤਾ ਇਸੇ ਕਾਰਨ ਹੀ ਕਾਇਮ ਰਹਿੰਦੀ ਹੈ।
 ਪੜ੍ਹਾਈ ਦੇ ਨਾਲ ਨਾਲ ਮੈਂ ਫਾਇਨ ਆਰਟਸ ਵੱਲ ਵੀ ਝੁਕਿਆ ਹੋਇਆ ਸੀ।ਫੇਰ ਸਮਾਂ ਆਇਆ ਦੂਜੇ ਖੇਤਰ ਵੱਲੋਂ ਮੈਂ ਹੱਟਦਾ ਗਿਆ।ਕੁਝ ਸਾਲਾਂ ਦੀ ਸੀਤ ਨੀਂਦਰਾ ਬਾਅਦ ਜਦੋਂ ਮੋਹ ਵੱਖਰਾ ਸਰੂਪ ਲੈ ਕੇ ਜਾਗਿਆ।ਪੇਟਿੰਗ ਕਰਨ ਦੀ ਬਹਾਇ ਪ੍ਰਸਿੱਧ ਚਿਤਰਕਾਰਾਂ ਨਾਲ ਉਹਨਾਂ ਦੇ ਕੰਮ ਨੂੰ ਸਾਹਮਣੇ ਰੱਖ ਕੇ ਗੱਲਬਾਤ ਦੀ ਲੜੀ ਆਰੰਭੀ।ਮੇਰੀ ਪੜ੍ਹਾਈ ਅਤੇ ਗੱਲਬਾਤ ਨਾਲੋ ਨਾਲ ਹੁੰਦੀ।ਪਹਿਲੀ ਕਿਤਾਬ ਕਲਾ ਅਤੇ ਕਲਾਕਾਰ ਇਸੇ ਮਿਹਨਤ ਦਾ ਨਤੀਜਾ ਸੀ।ਡਾ: ਹਰਿਭਜਨ ਸਿੰਘ ਨੂੰ ਇਸ ਪੁਸਤਕ ਹਿੱਤ ਕੁਝ ਲਿਖਣ ਲਈ ਕਿਹਾ ਤਾਂ ਉਹਨਾਂ ਮਨਾਂ੍ਹ ਨਾ ਕੀਤਾ।
 ਕਦੇ ਕਦਾਈਂ ਕਲਾਕਾਰ ਜਾਂ ਕਲਾਕ੍ਰਿਤਾਂ ਬਾਰੇ ਆਪਸਵਿੱਚ ਵਿਚਾਰ-ਵਟਾਂਦਰਾ ਹੁੰਦਾ ਰਹਿੰਦਾ।ਜੇ ਕਦੇ ਭਾਸ਼ਾ ਪੱਧਰ'ਤੇ ਔਖ ਆਉਂਦੀ ਤਾਂ ਮੈਂ ਉਹਨਾਂ ਤੋ ਪੁੱਛ ਲੈਂਦਾ।ਹੁਣ ਕਾਵਿ 'ਜੰਗਲੀ ਸਫਰ 2002 ਬਾਰੇ ਮੁੱਖਬੰਦ ਲਿਖਣ ਲਈ ਕਿਹਾ ਤਾਂ ਉਹਨਾਂ ਨੇ ਸਪਸ਼ਟ ਨਾਂਹ ਕਰ ਦਿੱਤੀ।ਹਾਂ-ਨਾਂਹ ਦਾ ਰਹੱਸ ਮੇਰੇ ਲਈ ਭੇਦ ਹੀ ਬਣਿਆਂ ਰਿਹਾ।ਮੁੱਖਬੰਦ ਨਾਂ ਲਿਖਣ ਦੀ ਪੂਰਤੀ ਉਸ ਵੇਲੇ  ਹੋ ਗਈ ਜਦੋਂ ਕਿਤਾਬ ਛਪਣ ਤੋਂ ਬਾਅਦ ਉਹਨਾਂ ਕਿਹਾ, “ਇਸ ਕਿਤਾਬ ਤੇ ਚਰਚਾ ਮੇਰੇ ਗ੍ਰਹਿ ਕਰ ਲਉ”।
 ਉਹਨਾਂ ਨਾਲ ਆਖਰੀ ਮੁਲਾਕਾਤ ਉਹਨਾਂ ਦੇ ਅਕਾਲ ਚਲਾਣੇ ਤੋਂ ਇਕ ਦਿਨ ਪਹਿਲਾਂ ਹੋਈ।

Friday, January 13, 2017

ਕਾਵਿ ਚਿੱਤਰ- 'ਮਹਿੰਦਰ ਸਿੰਘ ਰੰਧਾਵਾ' : ਮੋਹਨਜੀਤ

ਮੋਹਨਜੀਤ ਹੁਰਾਂ ਵੱਲੋਂ ਲਿਖਿਆ ਮਹਿੰਦਰ ਸਿੰਘ ਰੰਧਾਵਾ ਦਾ ਕਾਵਿ ਚਿੱਤਰ


ਮਹਿੰਦਰ ਸਿੰਘ ਰੰਧਾਵਾ

ਮਹਿੰਦਰ ਸਿੰਘ ਰੰਧਾਵਾ

ਉਦੋਂ ਮੈਂ ਕਿਉਂ ਨਹੀਂ ਸਾਂ ?

ਬਾਰ ਬਾਰ ਮਨ 'ਚ ਇਹ ਸੁਆਲ ਉੱਠਦਾ ਹੈ 
ਤੇ ਕੰਢੇ ਨਾਲ ਟਕਰਾਉਂਦੀਆਂ, ਟੁੱਟਦੀਆਂ ਲਹਿਰਾਂ ਵਾਂਗ
ਰੇਤ 'ਚ ਜੀਰ ਜਾਂਦਾ ਹੈ
ਅੰਮ੍ਰਿਤਾ ਸ਼ੇਰਗਿੱਲ ਜਦੋਂ ਉਦਾਸ ਔਰਤਾਂ ਵਾਹ ਰਹੀ ਸੀ
ਸੁਬਰਾਮਣੀਆ ਭਾਰਤੀ ਚਾਨਣੀ 'ਚ ਲਿਸ਼ਕਦੀਆਂ ਲਹਿਰਾਂ 'ਚ 
ਗੀਤ ਬੁਣ ਰਿਹਾ ਸੀ 
ਜਦੋਂ ਸਤਿਆਰਥੀ ਬੋਰੂਬਦਾਰ ਦੇ ਮੰਦਰਾਂ 'ਤੇ ਕਵਿਤਾ ਲਿਖ ਰਿਹਾ ਸੀ
ਮਾਈਕਲ ਐਂਜਲੋ ਨੰਗਾ ਡੇਵਿਡ ਘੜ ਰਿਹਾ ਸੀ
ਨੋਰਾ ਰਿਚਰਡਜ਼ ਪੰਜਾਬੀ 'ਚ ਨਾਟਕ ਕਰ ਰਹੀ ਸੀ
ਤੇ ਰੰਧਾਵਾ ਪੰਜਾਬ ਦੀਆਂ ਰਗ਼ਾਂ 'ਚ ਧੜਕ ਰਿਹਾ ਸੀ
ਉਦੋਂ ਮੈਂ ਕਿਉਂ ਨਹੀਂ ਸਾਂ ?
ਕੋਠੇ 'ਚ ਡੰਗਰ ਬੱਝੇ ਨੇ 
ਇਕ ਪਾਸੇ ਮੁੰਜ ਦਾ ਮੰਜਾ ਪਿਆ 
                    ਪਾਣੀ ਦੀ ਗੜਵੀ, ਉਘੜ-ਦੁਗੜੇ ਕਾਗ਼ਜ਼ ਕਿਤਾਬਾਂ 
                                                              ਤੇ ਗੁੱਡਮੈਨ ਦੀ ਲਾਲਟੈਣ

ਦੋ ਕਵਿਤਾਵਾਂ: ਰਵਿੰਦਰ ਭੱਠਲ


ਅੱਜ-ਕਲ

ਹੁਣ ਘਰ ਦੀ ਦੇਹਲੀ 'ਤੇ ਜਦੋਂ
ਆ ਡਿੱਗਦੇ ਨੇ ਅਖ਼ਬਾਰ
ਤਾਂ ਉਹਨਾਂ ਨੂੰ ਫਟਾਫਟ ਚੁੱਕਣ ਦੀ
ਮਨ 'ਚ ਉਪਜਦੀ ਨਹੀਂ ਕੋਈ ਕਾਹਲ
ਵਿਹੜੇ 'ਚ ਕੰਮ ਕਰਦੀ ਨੌਕਰਾਣੀ
ਖੜਕਾ ਸੁਣ ਚੁੱਕ ਲਿਆਉਂਦੀ
ਤੇ ਟੇਬਲ 'ਤੇ ਰੱਖ ਜਾਂਦੀ।