ਰਾਜਪਾਲ ਸਿੰਘ ਬਾਠ ਦੀ ਕਾਵਿ ਪੁਸਤਕ 'ਹੋਂਦ ਦੇ ਅਰਥ' ਵੀ ਉਸ ਦੀ ਸੋਚ ਅਤੇ ਸ਼ਖਸ਼ੀਅਤ ਨੂੰ ਜਾਨਣ ਦਾ ਵਸੀਲਾ ਹੈ। ਉਸ ਦੀਆਂ ਕਵਿਤਾਵਾਂ ਵੀ ਉਸ ਦੇ ਸੁਭਾਅ ਵਾਂਗ ਵਲ - ਛਲ ਰਹਿਤ ਹਨ। ਉਹ ਸਧਾਰਨ
Sunday, April 26, 2026
' ਹੋਂਦ ਦੇ ਅਰਥ ' ( ਰਾਜਪਾਲ ਬਾਠ) ਜ਼ਿੰਦਗੀ ਦੀਆਂ ਰੀਝਾਂ ਅਤੇ ਉਲਝਣਾਂ ਦੀ ਸ਼ਾਇਰਾਨਾ ਪੇਸ਼ਕਾਰੀ
Friday, April 25, 2025
ਸੁਹਿਰਦਤਾ ਅਤੇ ਨਿਰੰਤਰ ਅਧਿਐਨ ਤੁਹਾਨੂੰ ਚੰਗੀ ਕਵਿਤਾ ਤੱਕ ਲੈਂ ਜਾਂਦੇ ਹਨ:ਮਲਵਿੰਦਰ 'ਰੂਬਰੂ ਅਤੇ ਕੁਝ ਕਵਿਤਾਵਾਂ'
ਮਲਵਿੰਦਰ ਨਾਲ ਰੂਬਰੂ: 'ਅਰਤਿੰਦਰ ਸੰਧੂ'
ਮਲਵਿੰਦਰ ਅਜੋਕੇ ਸਮੇਂ ਦਾ ਸੰਵੇਦਨਸ਼ੀਲ ਤੇ ਜ਼ਹੀਨ ਸ਼ਾਇਰ ਹੈ, ਜਿਸਦੀ ਕਾਵਿ-ਪ੍ਰਤਿਭਾ ਦਿਨੋਂ ਦਿਨ ਹੋਰ ਨਿੱਖਰ ਕੇ ਸਾਹਮਣੇ ਆ ਰਹੀ ਹੈ। ਉਹ ਕਈ ਦਹਾਕਿਆਂ ਤੋਂ ਕਵਿਤਾ ਨਾਲ ਜੁੜਿਆ ਹੋਇਆ ਹੈ ਤੇ ਹੁਣ ਤੱਕ ਉਸ ਦੇ ਛੇ ਕਾਵਿ-ਸੰਗ੍ਰਹਿ ਅਤੇ ਇੱਕ ਬਾਲ ਕਵਿਤਾਵਾਂ ਦੀ ਪੁਸਤਕ ‘ਫੁੱਲਝੜੀ’ ਛਪ ਚੁੱਕੀਆਂ ਹਨ। ਉਸਦੀ ਕਵਿਤਾ ਦੇ ਸਰੋਕਾਰ ਅੱਜ ਦੇ ਸਮੇਂ ਵਿੱਚ ਬੇਚੈਨੀਆਂ ਹੰਢਾ ਰਹੇ ਮਨੁੱਖ ਤੋਂ ਲੈ ਕੇ ਰਾਸ਼ਟਰੀ, ਅੰਤਰਰਾਸ਼ਟਰੀ ਵਰਤਾਰਿਆਂ ਤੱਕ ਫੈਲੇ ਹੋਏ ਹਨ। ਭਾਵੇਂ ਉਹ ਮੁੱਖ ਤੌਰ ‘ਤੇ ਸ਼ਾਇਰ ਹੈ,ਪਰ ਚੁਫੇਰੇ ਹੋ ਰਹੀਆਂ ਬੇ-ਨਿਯਮੀਆਂ ਨੂੰ ਵਾਰਤਕ ਰਾਹੀਂ ਵੀਆਪਣਾ ਨਿਸ਼ਾਨਾ ਬਣਾਉਂਦਾ ਰਹਿੰਦਾ ਹੈ। ਵਿਭਿੰਨ ਵਿਸ਼ਿਆਂ ਨਾਲ ਸਬੰਧਤ ਉਸਦੇ ਲੇਖ ਅਕਸਰ ਅਖ਼ਬਾਰਾਂ ਦੇ ਪੰਨਿਆਂ ਪੜ੍ਹਨ ਨੂੰ ਮਿਲਦੇ ਹਨ। ਉਹ ਸਿਖਿਆ ਵਿਭਾਗ ਵਿਚੋਂ ਬਤੌਰ ਪੰਜਾਬੀ ਲੈਕਚਰਾਰ ਸੇਵਾ-ਮੁਕਤ ਹੋਇਆ ਹੈ ਤੇ ਹੁਣ ਪੂਰੀ ਤਰ੍ਹਾਂ ਆਪਣੀ ਕਲਮਕਾਰੀ ਨੂੰ ਸਮਰਪਿਤ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਇਕਲੌਤਾ ਬੇਟਾ ਕੈਨੇਡਾ ਦਾ ਸ਼ਹਿਰੀ ਜਾ ਬਣਿਆਂ ਹੈ। ਹੁਣ ਮਲਵਿੰਦਰ/ ਬਲਵਿੰਦਰ ਦੰਪਤੀ ਅੱਧਾ ਸਾਲ ਪੰਜਾਬ ਵਿਚ ਹੁੰਦੇ ਹਨ ਤੇ ਅੱਧਾ ਬਰੈਂਪਟਨ (ਕੈਨੇਡਾ) ਵਿਚ। ਮਲਵਿੰਦਰ ਕਿਤਾਬਾਂ ਦਾ ਰਸੀਆ ਹੈ ਤੇ ਅੱਜ-ਕੱਲ ਵੱਖ-ਵੱਖ ਮੈਗਜ਼ੀਨਾਂ ਵਿਚ ਉਸ ਵਲੋਂ ਕੀਤੇ ਕਿਤਾਬਾਂ ਦੇ ਰੀਵਿਊ ਵੀ ਛਪਦੇ ਰਹਿੰਦੇ ਹਨ। ਬਾਕੀ ਗੱਲਾਂ ਮਲਵਿੰਦਰ ਨਾਲ ਕਰਦੇ ਹਾਂ:
ਸਵਾਲ : ਇਨ੍ਹਾਂ ਲੰਘ ਰਹੇ ਸਮਿਆਂ ਅੰਦਰ ਕਵਿਤਾ ਦੇ ਪ੍ਰਸੰਗ ਵਿੱਚ ਆਪਣੇ ਹਾਲ ਨੂੰ ਕਿਵੇਂ ਬਿਆਨ ਕਰੋਗੇ?
ਜਵਾਬ : ਇਸ ਵਿਸ਼ਵ ਵਿਆਪੀ ਬੈਚਾਨਿਦੇ ਦੌਰ ' ਚੋਂ ਲੰਘ ਰਹੇ ਹਾਂ ਪ੍ਰਿਟ ਮੀਡੀਆ, ਸ਼ੋਸ਼ਲ ਮੀਡੀਆ, ਚੈਨਲ,ਆਡੀਓ,ਵੀਡਿਉ ਹਰ ਥਾਂ ਇਹ ਬੈਚੇਨੀ ਸ਼ੋਰ ਬਣੀ ਵੇਖੀ ਜਾ ਸਕਦੀ ਹੈ। ਸਾਡੀਆਂ ਸੋਚਾਂ, ਗੱਲਾਂ,ਬਹਿਸਾਂ ਇਥੋਂ ਤਕ ਕਿ ਕਵਿਤਾਵਾਂ ਵਿਚ ਵੀ ਇਹ ਇਨਸਾਨੀ ਡਾਵਾਂਡੋਲ ਮਨ ਸਾਹਮਣੇ ਆਉਂਦਾ ਹੈ।
ਸਵਾਲ : ਹਾਂ, ਮੈਂ ਵੀ ਤੁਹਾਡੀਆਂ ਕੁਝ ਕਵਿਤਾਵਾਂ ਫੇਸਬੁੱਕ ‘ਤੇ ਪੜ੍ਹੀਆਂ ਹਨ। ਤੁਹਾਡਾ ਪਹਿਲੀ ਵਾਰ ਕਵਿਤਾ ਨਾਲ ਵਾਹ ਕਦੋਂ ਪਿਆ? ਮੇਰਾ ਕਹਿਣ ਦਾ ਮਤਲਬ ਕਿ ਤੁਹਾਨੂੰ ਕਦੋਂ ਇਹ ਅਹਿਸਾਸ ਹੋਇਆ ਕਿ ਤੁਹਾਡੇ ਅੰਦਰ ਕਵਿਤਾ ਪਈ ਹੈ? ਬਚਪਨ ਵਿਚ ਤੁਹਾਡੇ ਘਰ ਦਾ ਜਾਂ ਆਸ-ਪਾਸ ਦਾ ਮਹੌਲ ਕਿਹੋ ਜਿਹਾ ਸੀ?
ਜਵਾਬ : ਜਦੋਂ ਮੈਂ ਕਹਿੰਦਾ ਹਾਂ ਕਿ ਮੇਰਾ ਬਚਪਨ ਤੰਗੀਆਂ ਤੁਰਸ਼ੀਆਂ ਵਿਚ ਸੰਘਰਸ਼ ਕਰਦਿਆਂ ਬੀਤਿਆ ਤਾਂ ਮੈਨੂੰ ਖਿਆਲ ਆਉਂਦਾ ਹੈ ਕਿ ਪਿੰਡਾਂ ਵਿਚ ਜੰਮੀਂ ਪਲੀ ਜਵਾਨ ਹੋਈ ਮੇਰੀ ਪੀੜ੍ਹੀ ਨੂੰ ਲੱਗਭਗ ਇਕੋ ਜਿਹੇ ਹਾਲਾਤਾਂ ਵਿਚੋਂ ਲੰਘਣਾ ਪਿਆ।ਕਵਿਤਾ ਓਦੋਂ ਕਿਤੇ ਨੇੜੇ ਤੇੜੇ ਵੀ ਨਹੀਂ ਸੀ। ਸਕੂਲ ਤੋਂ ਬਾਅਦ ਕਾਲਜ ਦੀ ਪੜ੍ਹਾਈ ਤੇ ਉਹ ਵੀ ਸਾਇੰਸ ਦੀ।ਉਨ੍ਹਾਂ ਸਾਲਾਂ ਵਿਚ ਪੰਜਾਬੀ ਤਾਂ ਕਿਤੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਲਿਖੀਆਂ ਪੜ੍ਹੀਆਂ ਚਿੱਠੀਆਂ ਤਕ ਸੀਮਤ ਹੋ ਕੇ ਰਹਿ ਗਈ ਸੀ।ਹਾਂ ਉਹਨੀਂ ਦਿਨੀਂ ਕੁਲਬੀਰ (ਪ੍ਰੋ.ਕੁਲਬੀਰ ਸਿੰਘ ਮੀਡੀਆ ਅਲੋਚਕ) ਦੀਆਂ ਚਿੱਠੀਆਂ ਦੀ ਭਾਸ਼ਾ ਪੜ੍ਹਕੇ ਜ਼ਰੂਰ ਹੈਰਾਨੀ ਹੁੰਦੀ ਦੀ। ਉਹ ਚਿੱਠੀਆਂ ਹੀ ਪੰਜਾਬੀ ਸਹਿਤ ਨਾਲ ਜੁੜਨ ਦਾ ਸਬੱਬ ਬਣੀਆਂ ਤੇ ਫਿਰ ਇੱਕ ਦਿਨ ਜਦ ਕੁਲਬੀਰ ਨੇ ਹੀ ਆਪਣੀ ਕਿਸੇ ਚਿੱਠੀ ਵਿਚ ਲਿਖ
Saturday, March 1, 2025
ਮਸਤਕ ਮੇਰਾ ਯੁੱਧ ਖੇਤਰ ਐ… ਬਲੀਜੀਤ (ਇਕ ਮੁਲਾਕਾਤ ਅਤੇ ਚੋਣਵੀਆਂ ਕਹਾਣੀਆਂ)
ਪ੍ਰੋ: ਅਲੀ ਏਜਾਜ਼ ਵਲੋਂ ਕਹਾਣੀਕਾਰ ਬਲੀਜੀਤ ਨਾਲ ਕੀਤੀ ਮੁਲਾਕਾਤ
? ਸਾਡੇ ਪੜ੍ਹਨ ਵਾਲਿਆਂ ਨਾਲ ਆਪਣੇ ਜੀਵਨ, ਪੜਾਈ - ਲਿਖਾਈ ਤੇ ਹੋਰ ਨਿੱਕ ਸੁੱਕ ਬਾਰੇ ਜਾਣਕਾਰੀ ਸਾਂਝੀ ਕਰੋ?
- ਭਾਈ ਜਾਨ ਮੇਰਾ ਕਾਗਜਾਂ ’ਚ ਨਾਂ ਬਲਜੀਤ ਸਿੰਘ ਏ। ਮੇਰਾ ਜਨਮ ਸਾਂਝੇ ਭਾਰਤੀ ਪੰਜਾਬ ’ਚ 1962 ਦਾ ਵਾਕਿਆ ਜਿਲ਼ਾ ਅੰਬਾਲਾ ਦੀ ਤਹਿਸੀਲ ਰੋਪੜ ਦਾ ਹੈ ਜੋ ਇਲਾਕਾ ਉਸ ਵੇਲੇ ਅੰਬਾਲਾ ਜਿਲ਼ੇ ਦਾ ਹਿੱਸਾ ਹੁੰਦਾ ਸੀ। ਸਕੂਲ ’ਚ ਮੈਨੂੰ ਫ਼ਰਜੀ ਜਨਮ ਤਾਰੀਕ ਲਿਖਕੇ ਵੱਡੀ ਉਮਰ ਦਾ ਦਰਜ ਕਰ ਦਿੱਤਾ। ਅੰਡਰਏਜ ਨੂੰ ਹੀ ਖਾਲਸਾ ਸਕੂਲ ’ਚ ਦਾਖ਼ਲ ਕਰਾ ਦਿੱਤਾ। ਜਦੋਂ ਮੈਂ ਪੰਜਾਬ ਯੂਨੀਵਰਸਟੀ ਚੰਡੀਗੜ ’ਚ ਅੰਗਰੇਜ਼ੀ ਦੀ ਐੱਮ.ਏ. ਕਰ ਰਿਹਾ ਸਾਂ ਤਾਂ ਮੈਨੂੰ ਵੱਡੇ ਵੱਡੇ ਦਾਹੜਿਆਂ ਵਾਲੇ ਤਕੜੇ ਮੁੰਡਿਆਂ ’ਚ ਉੱਠਣਾ ਬਹਿਣਾ ਔਖਾ ਲਗਦਾ ਸੀ। ਮੈਨੂੰ ਚੰਡੀਗੜ ਪੜ੍ਹਦੇ ਨੂੰ ਹੀ ਸਰਕਾਰੀ ਨੌਕਰੀ ਮਿਲ ਗਈ। ਛੋਟੇ ਤੋਂ ਵੱਡੇ ਛੇ ਕੇਡਰਾਂ ਵਿੱਚ... ਤਿੰਨ ਮਹਿਕਮਿਆਂ ਵਿੱਚ 39 ਸਾਲ ਨੌਕਰੀ ਕੀਤੀ... ਤੇ ਹੁਣ ਕਿਤਾਬਾਂ ਦੀ ਦੁਨੀਆ ਬਾਰੇ, ਸ਼ਬਦ ਸੰਸਾਰ ਬਾਰੇ ਸੋਚਦਾ ਹਾਂ... ਤਾਂ ਪਿਛਾਂਹ ਨੂੰ ਮੁੜ ਕੇ ਆਪਣਾ ਬਚਪਨ ਯਾਦ ਕਰਦਾ ਹਾਂ... ਤਾਂ ਸਾਡੇ ਘਰ ਕੋਈ ਕਿਤਾਬਾਂ ਨਹੀਂ ਸਨ ਹੁੰਦੀਆਂ। ਕੋੜਮਾ ਈ ਅਨਪੜ ਸੀ। ਨਾ ਕੋਈ ਰਸਾਲਾ। ਨਾ ਅਖ਼ਬਾਰ। ਫੱਟੀ ਬਸਤਾ ਲੈ ਕੇ ਖਾਲਸਾ ਪ੍ਰਾਈਮਰੀ ਸਕੂਲ ਜਾਣ ਲੱਗ ਪਏ। ਕਿਤਾਬ, ਕਾਇਦੇ ਦੀ ਉਸ ਘਰ ’ਚ ਕੋਈ ਵੁਕੱਤ ਹੀ ਨਹੀਂ ਸੀ। ਅਗਾਂਹ ਜਾ ਕੇ ਸਿਲੇਬਸ ਦੀਆਂ ਕਿਤਾਬਾਂ ਖਰੀਦਣ ਲਈ ਵੀ ਮਸਾਂ ਈ ਪੈਸੇ ਜੁੜਦੇ ਸਨ। ਉਹ ਵੀ ਜਮਾਤ ’ਚ ਇੱਕ, ਦੋ ਵਾਰ ਖੜੇ ਹੋਣ ਤੋਂ ਬਾਅਦ। ਤੇ ਉਹ ਵੀ ਦੋ ਕਿਸ਼ਤਾਂ ’ਚ। ਵੱਡੇ ਸਾਂਝੇ
Saturday, February 8, 2025
ਡਾ: ਭਰਤ ਪ੍ਰਸਾਦ ਦੀਆਂ ਕੁਝ ਕਵਿਤਾਵਾਂ
25 ਜਨਵਰੀ 1970 ਨੂੰ ਉੱਤਰ ਪ੍ਰਦੇਸ਼ ਦੇ ਹਰਪੁਰ ਚ ਜਨਮੇ ਡਾ: ਭਰਤ ਪ੍ਰਸਾਦ ਇਸ ਸਮੇਂ ਹਿੰਦੀ ਦੇ ਨਾਮਵਰ ਕਵੀ ਅਤੇ ‘ ਦੇਸ਼ਧਾਰਾ ‘ ਵਰਗੇ ਪ੍ਰਸਿੱਧ ਸਾਹਿਤਕ ਪੱਤਰ ਦੇ ਸੰਪਾਦਕ ਹਨ। ਉਹਨਾਂ ਦੇ ਅਨੇਕ ਕਾਵਿ ਸੰਗ੍ਰਹਿ ਛਪ ਚੁੱਕੇ ਹਨ ਜੋ ਪਾਠਕਾਂ ਚ ਪਰਵਾਨੇ ਤੇ ਸਰਾਹੇ ਗਏ ਹਨ। ਉਹਨਾਂ ਦਾ ਇਕ ਨਾਵਲ ਅਤੇ ਸੰਪਾਦਿਤ ਪੁਸਤਕਾਂ ਦੇ ਅਨੇਕ ਸੰਗ੍ਰਹਿ ਛਪੇ ਹਨ। ਉਹਨਾਂ ਨੇ ਹਿੰਦੀ ਦੇ ਕਈ ਪ੍ਰਸਿੱਧ ਸਾਹਿਤਕ ਰਸਾਲਿਆਂ ਦੇ ਕੁਝ ਵਿਸ਼ੇਸ਼ ਅੰਕਾਂ ਚ ਸੰਪਾਦਿਕ ਦੇ ਤੌਰ ‘ ਤੇ ਭੂਮਿਕਾ ਨਿਭਾਈ। ਉਹਨਾਂ ਨੂੰ ਦੇਸ਼ ਦੀਆਂ ਕਈ ਸਾਹਿਤਕ ਸੰਸਥਾਵਾਂ ਨੇ ਇਨਾਮਾਂ ਨਾਲ ਸਨਮਾਨਿਤ ਕੀਤਾ ਹੈ। ਉਹਨਾਂ ਦੀਆਂ ਕਵਿਤਾਵਾਂ ਦਾ ਅਨੇਕ ਭਾਰਤੀ ਅਤੇ ਅੰਤਰਰਾਸ਼ਟਰੀ ਭਾਸ਼ਾਵਾਂ ਚ ਅਨੁਵਾਦ ਹੋਇਆ ਅਤੇ ਇਸ ਸਮੇਂ ਉਹ ਮੇਘਾਲਿਆ ਦੀ ਸ਼ਿਲਾਂਗ ਯੂਨੀਵਰਸਿਟੀ ‘ਚ ਹਿੰਦੀ ਵਿਭਾਗ ਦੇ ਮੁਖੀ ਦੇ ਤੌਰ ‘ ਤੇ ਸੇਵਾਵਾਂ ਨਿਭਾਅ ਰਹੇ ਹਨ।
ਜੜ੍ਹਾਂ ਚ ਧੜਕਦੀਆਂ ਰੁੱਤਾਂ
ਕਿੰਨੀਆਂ ਕੰਬਦੀਆਂ - ਥਿਰਕਦੀਆਂ ਅਵਾਜ਼ਾਂ
ਪੀਣਾ ਜਰੂਰੀ ਸੰਸਕਾਰ ਬਣ ਗਿਆ ਸੀ
ਕੰਨਾਂ ਲਈ
ਹਰ ਗੈਰ ਜਰੂਰੀ ਸ਼ੈਅ ਨੂੰ
ਪਲ - ਪਲ ਰੁਕ- ਰੁਕ ਕੇ ਵਾਚਣਾ
ਅੱਖਾਂ ਦੀ ਵਿਅਰਥ ਆਦਤ
ਸਾਡੇ ਮਤਲਬਪ੍ਰਸਤ ਕਦਮ
ਦਰਦ ਸਹਿਣਾ ਨਹੀਂ ਜਾਣਦੇ ਹਾਲੇ
ਧਰਤੀ ਦੀ ਮਟਮੈਲੀ ਗੋਦ ਵਿਚ ਸੌਂ ਜਾਣਾ
ਸਿੱਖ ਲੈਂਦੇ
Wednesday, February 5, 2025
ਕਵਿਤਾ ਜਜ਼ਬਿਆਂ ਨਾਲ ਲਬਰੇਜ਼ ਹੁੰਦੀ ਹੈ - ਗਗਨਮੀਤ
ਵਗਦੀ ਏ ਰਾਵੀ :
“ਕਵਿਤਾ
ਸਾਥਣ ਹੁੰਦੀ ਹੈ
ਗੱਲ ਸੁਣਦੀ
ਵਾਲ ਪਲੋਸਦੀ
ਹੌਲਾ ਫੁੱਲ ਕਰ
ਤਲੀਆਂ 'ਤੇ
ਦੀਪ ਜਗਾਉਂਦੀ ਹੈ”
ਮੈਂ ਦਿੱਲੀ ਦੀ ਜੰਮਪਲ ਹਾਂ ਅਤੇ ਇੱਥੇ ਹੀ ਮੈਂ ਸਿੱਖਿਆ ਗ੍ਰਹਿਣ ਕੀਤੀ। ਸਭ ਤੋਂ ਪਹਿਲੀ ਕਵਿਤਾ ਮੈਂ ਅੰਗ੍ਰੇਜ਼ੀ ਵਿੱਚ ਲਿਖੀ ਸੀ -”My mother”, ਉਸ ਸਮੇਂ ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦੀ ਸੀ। ਫ਼ਿਰ ਦੱਸਵੀਂ ਜਮਾਤ ਤੋਂ ਨਿੱਕੀਆਂ-ਨਿੱਕੀਆਂ ਕਵਿਤਾਵਾਂ ਹਿੰਦੀ ਵਿੱਚ ਲਿੱਖਣ ਲੱਗੀ। ਉਸ ਤੋਂ ਬਾਅਦ ਸਕੂਲ ਅਤੇ ਕਾਲਜ ਦੀਆਂ ਮੈਗਜ਼ੀਨਾਂ ਲਈ ਪੰਜਾਬੀ ਵਿੱਚ ਕਵਿਤਾਵਾਂ ਵੀ ਲਿਖੀਆਂ ਅਤੇ ਲੇਖ ਵੀ।
ਆਪਣੇ ਆਲੇ-ਦੁਆਲੇ ਫੈਲੇ ਭ੍ਰਿਸ਼ਟਾਚਾਰ, ਪਾਖੰਡ, ਸ਼ੋਸ਼ਣ, ਵਿਤਕਰਿਆਂ ਆਦਿ ਕਰਕੇ ਮੇਰੇ ਸੰਵੇਦਨਸ਼ੀਲ ਮਨ ਵਿੱਚ ਕਵਿਤਾ ਦੇ ਬੀਜ ਪੁੰਗਰਨ ਲੱਗ ਪਏ। ਕਵਿਤਾ ਮੇਰੇ ਲਈ ਇੱਕ ਸਾਥਣ ਬਣ ਕੇ ਆਈ। ਜੋ ਮੇਰੇ ਮਨ ਦੇ ਹਨੇਰ ਕੋਨਿਆਂ ਦੀਆਂ ਪਰਤਾਂ ਫਰੋਲਦੀ ਗਈ ਅਤੇ ਤਹਿ ਦਰ ਤਹਿ ਅੰਦਰ ਉਤਰਦੀ ਗਈ।
ਕਵਿਤਾ ਅਤੇ ਮੇਰਾ ਸਾਥ ਬਹੁਤ ਪੁਰਾਣਾ ਹੈ ਜਿਸ ਵਿੱਚੋਂ ਦੋ ਕਾਵਿ-ਸੰਗ੍ਰਿਹਾਂ ਦਾ ਜਨਮ ਹੋਇਆ। ਪਹਿਲੀ ਕਾਵਿ-ਪੁਸਤਕ ‘ਇੱਕ ਚੂੰਢੀ ਅਸਮਾਨ’ ਹੈ ਜੋ 2021 ਵਿੱਚ ਪਾਠਕਾਂ ਦੀ ਅਦਾਲਤ ਵਿੱਚ ਪੇਸ਼ ਹੋਈ। ਇਸ ਪੁਸਤਕ ਨੂੰ ਖ਼ੂਬ ਸਰਾਹਿਆ ਗਿਆ। ਪਾਠਕਾਂ ਦੇ ਇਸ ਪਿਆਰ ਸਦਕਾ ਸਾਲ 2022 ਵਿੱਚ ਮੈਨੂੰ ਆਪਣੀ ਦੂਜੀ ਕਾਵਿ-ਪੁਸਤਕ “ਸਹਿਜੇ ਸਹਿਜੇ ਤੁਰ” ਪ੍ਰਕਾਸ਼ਿਤ ਕਰਨ ਦਾ ਉਤਸਾਹ ਮਿਲਿਆ। ਮੇਰੀਆਂ ਕਵਿਤਾਵਾਂ ਦੀ ਹਾਜ਼ਰੀ ਨਾਗਮਣੀ, ਸਮਦਰਸ਼ੀ, ਅੱਖਰ, ਏਕਮ, ਰਾਗ, ਕਾਵਿਲੋਕ, ਆਪਣੀ ਅਵਾਜ਼, ਦੇਸ-ਪਰਦੇਸ ਟਾਈਮ ਆਦਿ ਵਿੱਚ ਵੀ ਲਗਦੀ ਰਹੀ ਹੈ। ਆਲ ਇੰਡੀਆ ਰੇਡੀਓ, ਨਵੀਂ ਦਿੱਲੀ ਵਿੱਚ ਵੀ ਮੇਰੀਆਂ ਕਵਿਤਾਵਾਂ ਦਾ ਪ੍ਰਸਾਰਨ ਸਮੇਂ-ਸਮੇਂ ਸਿਰ ਹੁੰਦਾ ਰਿਹਾ।
ਇਸ ਤੋਂ ਇਲਾਵਾ ਮੈਂ ਨੈਸ਼ਨਲ ਬੁੱਕ ਟਰੱਸਟ ਲਈ ਪੁਸਤਕਾਂ ਦਾ ਅਨੁਵਾਦ ਵੀ ਕੀਤਾ ਅਤੇ ਕੁਝ ਕਾਵਿ-ਪੁਸਤਕਾਂ ਦੀ ਸਮੀਖਿਆ ਅਤੇ ਰਿਵਿਊ ਵੀ ਲਿਖੇ।
ਲਲ੍ਹਕ
ਬੱਚਿਆਂ ਅੱਗੇ
ਨਾ ਕਰੋ ਜ਼ਿਕਰ
ਕੋਝੇ ਅਨੁਭਵਾਂ ਤੇ
ਕਰੂਪ ਮਾਨਸਿਕਤਾ ਦਾ
Tuesday, January 28, 2025
ਸਹਿਜ, ਸਰਲ ਰਮਜ਼ ਨਾਲ ਜ਼ਿੰਦਗੀ ਤੁਰਨ ਦਾ ਵਲ ਸਿਖਾਉਂਦਾ 'ਸੁਰਜੀਤ ਸਿੰਘ ਭੁੱਲਰ'
ਵਗਦੀ ਏ ਰਾਵੀ :
ਮੇਰੇ ਜਨਮ ਤੋਂ ਕੋਈ ਵਰ੍ਹਾ ਕੁ ਪਹਿਲਾਂ ਸੁਰਜੀਤ ਸਿੰਘ ਭੁੱਲਰ ਹੁਰਾਂ ਦੀ ਪਹਿਲੀ ਕਿਤਾਬ ‘ ਗ਼ਜ਼ਲਾਂ ਤੇ ਚੌਵਰਗੇ ‘ 1975 ਚ ਛਪ ਗਈ ਸੀ ਅਤੇ ਉਸ ਵੇਲੇ ਤੋਂ ਅੱਜ 2025 ਤੱਕ ਸੁਰਜੀਤ ਸਿੰਘ ਭੁੱਲਰ ਹੁਰਾਂ ਦਾ ਰਚਨਾਤਮਿਕ ਪੈਂਡਾ ਸਹਿਜ - ਸਰਲ ਤੌਰ ਨਾਲ ਜਾਰੀ ਹੈ। ਬੀਤੇ ਦਿਨੀਂ ਜਦੋਂ ਉਹਨਾਂ ਨਾਲ ਫੋਨ ‘ ਤੇ ਗੱਲ ਹੋਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਦੀ ਉਮਰ 91 ਸਾਲ ਦੀ ਹੈ। ਉਹ ਨਿਸ਼ਠਾਵਾਨ ਅਤੇ ਊਰਜਾਵਾਨ ਸਖਸ਼ੀਅਤ ਹਨ। ਅਤੇ ਅੱਜ ਵੀ ਤੁਰਤ - ਫੁਰਤ ਕੰਮਾ ਨੂੰ ਨਿਪਟਾਉਣਾ ਉਹਨਾਂ ਨੂੰ 91 ਵੇਂ ਸਾਲ ਦਾ ਨੌਜਵਾਨ ਸਿੱਧ ਕਰਦੇ ਹਨ। ਉਹ ਇਕ ਸਰਗਰਮ ਕਵੀ ਹਨ ਅਤੇ ਸ਼ੋਸ਼ਲ ਮੀਡੀਆ ‘ ਤੇ ਅਕਸਰ ਉਹਨਾਂ ਦੀਆਂ ਕਵਿਤਾਵਾਂ ਪੜ੍ਹਨ ਨੂੰ ਮਿਲ ਜਾਂਦੀਆਂ ਹਨ।
ਉਹਨਾਂ ਦਾ ਜਨਮ 26 ਦਸੰਬਰ 1933 ਨੂੰ ਲੁਧਿਆਣਾ ਜਿਲ੍ਹ ‘ ਚ ਆਪਣੇ ਨਾਨਕੇ ਪਿੰਡ ਸੁਧਾਰ ਚ ਮਾਤਾ ਜਗੀਰ ਕੌਰ ਦੀ ਕੁੱਖੋਂ ਪਿਤਾ ਡਾ: ਬਚਨ ਸਿੰਘ ਦੇ ਘਰ ਹੋਇਆ। ਉਹਨਾਂ ਦਾ ਜੱਦੀ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਚ ਕੋਕਰੀ ਕਲਾਂ ਹੈ।
ਅੱਜਕਲ੍ਹ ਬਹੁਤ ਲੋਕ ਜ਼ਿੰਦਗੀ ਨਾਲ ਦੋਸਤੀ ਨਹੀਂ ਕਰ ਪਾਉਂਦੇ, ਜ਼ਿੰਦਗੀ ਉਹਨਾਂ ਨੂੰ ਬਸ ਹੰਢਾ ਰਹੀ ਹੁੰਦੀ ਹੈ। ਪਰ ਭਾਅ ਸੁਰਜੀਤ ਸਿੰਘ ਭੁੱਲਰ ਦੀ ਜ਼ਿੰਦਗੀ ਨਾਲ ਦੋਸਤੀ ਹੈ ਉਹ ਤੇ ਜ਼ਿੰਦਗੀ ਇਕ ਦੂਜੇ ਦਾ ਹੱਥ ਫੜ ਕੇ ਚੱਲਦੇ ਹਨ। ਇਹ ਇਸ ਤਰ੍ਹਾਂ ਦਾ ਜੀਵਨ ਹੁੰਦਾ ਹੈ ਜਿਵੇਂ ਪਿਆਸ ਅਤੇ ਪਹਾੜੀ ਚਸ਼ਮੇ ਦੀ ਦੋਸਤੀ ਹੋਵੇ। ਵਗਦੇ ਪਾਣੀ ਵਰਗਾ ਸੁਭਾਅ ਹੀ ਹੈ ਜੋ ਸੁਰਜੀਤ ਸਿੰਘ ਭੁੱਲਰ ਹੁਰਾਂ ਦੀ ਤੌਰ ਨੂੰ ਸਹਿਜ ਅਤੇ ਸਰਲ ਬਣਾਉਂਦਾ ਹੈ:
‘ਭਗਤਾ ਕੀ ਚਾਲ ਨਿਰਾਲੀ
ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ।’
ਸੁਰਜੀਤ ਸਿੰਘ ਭੁੱਲਰ ਹੁਰਾਂ ਬਾਰੇ ਮੁਖਤਾਰ ਗਿੱਲ ਹੁਰੀਂ ਇਕ ਬਹੁਤ ਦਿਲਚਸਪ ਗੱਲ ਅਕਸਰ ਕਰਦੇ ਹਨ। ਇਹ ਵਾਕਿਆ ਸ਼ਾਇਦ 1970 ਦੇ ਦਹਾਕੇ ਦਾ ਹੈ ਸੁਰਜੀਤ ਭੁੱਲਰ ਹੁਰੀਂ ਉਦੋਂ ਸ਼ਾਇਦ ਵੇਰਕਾ ਡੇਅਰੀ ਦੇ ਜਨਰਲ ਮੈਨੇਜਰ ਸਨ ਅਤੇ ਉਹ ਮੁਖਤਾਰ ਗਿੱਲ ਹੁਰਾਂ ਦੇ ਚੁਬਾਰੇ ਦੀ ਬਾਲਕੋਨੀ ਚ ਬੈਠੇ ਗੱਲਾਂ ਚ ਮਗਨ ਸਨ। ਪਿੰਡ ਦੀ ਜੂਹ ਚ ਕੁਝ ਮਜ਼ਦੂਰ ਔਰਤਾਂ ਕਣਕਾਂ ਦੀ ਵਾਢੀ ਕਰ ਰਹੀਆਂ ਸਨ ਅਤੇ ਸਿਖ਼ਰ ਦੁਪਹਿਰ ਵਿਚ ਸਿਰਾਂ ‘ ਤੇ ਕਣਕਾਂ ਦੀਆਂ ਬੱਲੀਆਂ ਢੋਹ ਰਹੀਆਂ ਸਨ। ਗਿੱਲ ਭਾਅ ਨੇ ਸੁਰਜੀਤ ਭੁੱਲਰ ਹੁਰਾਂ ਦਾ ਦੀਆਂ ਉਸ ਪਾਸੇ ਦਿਵਾਇਆ ਅਤੇ ਦੱਸਿਆ ਕੀ ਇਹਨਾਂ ਵਿਚੋਂ ਇਕ ਕੁੜੀ ਪੜ੍ਹੀ - ਲਿਖੀ ਹੈ ਪਰ ਅਜੇ ਤਕ ਕਿਤੇ ਨੌਕਰੀ ਲਈ ਅਪਲਾਈ ਨਹੀਂ ਕਰ ਸਕੀ। ਸੁਰਜੀਤ ਭੁੱਲਰ ਹੁਰਾਂ ਉਸ ਕੁੜੀ ਨੂੰ ਆਪਣੇ ਦਫਤਰ ਬੁਲਾ ਕੇ ਸਰਕਾਰੀ ਨੌਕਰੀ ‘ ਤੇ ਤਾਇਨਾਤ ਕਰ ਦਿੱਤਾ। ਅਜਿਹੇ ਭਲੇ ਪੁਰਸ਼ ਅੱਜ ਕਿੱਥੇ ਮਿਲਦੇ ਹਨ।
ਸੁਰਜੀਤ ਭੁੱਲਰ ਹੁਰੀਂ ਅੰਮ੍ਰਿਤਸਰ ਸ਼ਹਿਰ ਦੇ ਉਹਨਾਂ ਦਿਨਾਂ ਦੇ ਗਵਾਹ ਹਨ ਜਦੋਂ ਅਸਲ ਵਿਚ ਸ਼ਹਿਰ ਦਾ ਮਾਹੌਲ ਅਦਬੀ ਸੀ। ਸ਼ਹਿਰ ਅੰਦਰ ਹੁੰਦੀਆਂ ਸਾਹਿਤਕ ਬੈਠਕਾਂ ਦਾ ਉਹ ਅਹਿਮ ਹਿੱਸਾ ਹੁੰਦੇ। ਉਹਨਾਂ ਦੇ ਘਰ ਅਤੇ ਦਫਤਰ ਵਿਚ ਸਾਹਿਤਕਾਰਾਂ ਦਾ ਤਾਂਤਾ ਲੱਗਿਆ ਰਹਿੰਦਾ ਅਤੇ ਉਹਨਾਂ ਦੀਆਂ ਉਹਨਾਂ ਦਿਨਾਂ ਦੀਆਂ ਅਨੇਕ ਦੋਸਤੀਆਂ ਅੱਜ ਵੀ ਕਾਇਮ ਹਨ।
ਉਹਨਾਂ ਦੀ ਕਵਿਤਾ ਸੰਬੋਧਨੀ ਸ਼ੈਲੀ ਦੀ ਹੈ ਅਤੇ ਭਾਵਨਾਵਾਂ ਦਾ ਮਨ ਤੋਂ ਮਨ ਤੱਕ ਦਾ ਇਕ ਸੰਵੇਦਨਾਮਈ ਪ੍ਰਵਾਹ ਕਰਦੀ ਹੈ ਉਹਨਾਂ ਦੀ ਕਵਿਤਾ। ਆਮ ਤੌਰ ਤੇ ਵੇਖਣ ਵਿਚ ਆਇਆ ਹੈ ਕਿ ਸੁਰਜੀਤ ਭੁੱਲਰ ਹੁਰਾਂ ਦੀ ਪੀੜ੍ਹੀ ਦੇ ਬਹੁਤ ਸਾਰੇ ਕਵੀ ਮਿਹਣੇ - ਉਲਾਹਮੇ ਅਤੇ ਨਾ ਹਾਸਿਲ ਹੋਣ ਵਾਲੀ ਸ਼ੈਅ ਦਾ ਦਰਦ ਹੀ ਬਿਆਨ ਕਰਦੇ ਰਹੇ ਹਨ। ਪਰ ਸੁਰਜੀਤ ਭੁੱਲਰ ਬਿਨਾ ਕਿਸੇ ਉਲਾਹਮੇ ਦੇ ਹਾਲਤਾਂ ਨਾਲ ਸੰਵਾਦ ਕਰਦੇ ਆਪਣੀਆਂ ਭਾਵਨਾਵਾਂ ਦਾ ਸੰਚਾਰ ਕਰਦੇ ਹਨ। ਉਹਨਾਂ ਦੀ ਕਵਿਤਾ ਭਟਕਦੀ ਪਿਆਸ ਨੂੰ ਨੂਰਾਨੀ ਚਸ਼ਮੇ ਦਾ ਰਾਹ ਦੱਸਣ ਵਾਲੀ ਹੈ।
ਸੁਰਜੀਤ ਭੁੱਲਰ ਪੰਜਾਬੀ ਤੋਂ ਇਲਾਵਾ ਉਰਦੂ, ਫ਼ਾਰਸੀ ਅਤੇ ਅੰਗਰੇਜ਼ੀ ਦਾ ਚੰਗਾ ਗਿਆਨ ਰੱਖਦੇ ਹਨ। 1981 ਚ ਉਹਨਾਂ ਦਾ ਕਹਾਣੀ ਸੰਗ੍ਰਿਹ। ‘ ਇਕ ਸਫ਼ਰ ‘ ਪ੍ਰਕਾਸ਼ਿਤ ਹੋਇਆ। 1983 ਚ ਨਜ਼ਮਾਂ ਦੀ ਕਿਤਾਬ ‘ ਮੋਹ ਵੈਰਾਗ ‘ , 1988 ਚ ਨਜ਼ਮਾਂ ਦੀ ਪੁਸਤਕ ‘ ਗੂੰਗੀਆਂ ਸੈਨਤਾਂ ‘ ਪ੍ਰਕਾਸ਼ਿਤ ਹੋਏ।
ਸੁਰਜੀਤ ਭੁੱਲਰ ਹੁਰਾਂ ਈਸ਼ਵਰ ਚੰਦਰ ਨੰਦਾ ਤੋਂ ਪਹਿਲਾਂ ਦੇ ਪੰਜਾਬੀ ਨਾਟਕਾਂ ਬਾਰੇ ਖੋਜ ਪੱਤਰ ਲਿਖਿਆ। ਉਹਨਾਂ ਦੀ ਕਹਾਣੀ ‘ ਤੇ ਅਧਾਰਿਤ ਇਕ ਟੈਲਿਫਿਲਮ 1986 ‘ਚ ਦੂਰਦਰਸ਼ਨ ‘ ਤੇ ਪ੍ਰਸਾਰਿਤ ਹੋਈ। ਉਹਨਾਂ ਦੇ ਗੀਤਾਂ ਦੀ ਆਡੀਓ ਕੈਸਟ ਵੀ ਰਿਲੀਜ਼ ਹੋ ਚੁੱਕੀ ਹੈ। ਇਸ ਤੋਂ ਇਲਾਵਾ ਉਹਨਾਂ ਦੇ ਹੋਰ ਵੀ ਕਹਾਣੀ ਅਤੇ ਕਵਿਤਾ ਸੰਗ੍ਰਹਿ ਛਪੇ ਹਨ।
ਸਾਡੀ ਦੁਆ ਹੈ ਕਿ ਸਹਿਜ - ਸਰਲ ਤੋਰ ਵਾਲਾ ਸਾਹਿਤਕ ਸਫ਼ਰ ਇਸੇ ਤਰ੍ਹਾਂ ਜਾਰੀ ਰਹੇ।
ਹਯਾਤੀ ਦੀ ਪੂੰਜੀ
ਜਦ ਵੀ ਉਹ ਦਾ ਨਾਂ ਹੋਠਾਂ ਤੇ ਆਇਆ
ਧੋਤੇ ਗਏ ਭਾਵਨਾਵਾਂ ਦੇ ਪਵਿੱਤਰ ਝਰਨੇ ਦੇ ਮਿੱਠੜੇ ਜਲ ਨਾਲ
ਮਨ ਦੇ ਜਜ਼ਬਾਤ, ਰੂਹ ਨੱਚ ਉੱਠੀ
ਹਰ ਪਾਸੇ ਪਿਆਰ,
ਮੁਹੱਬਤ ਦਾ ਸਮਾ ਬੱਝ ਗਿਆ
ਸਭ ਕੁੱਝ ਸੱਜ ਗਿਆ
ਨੈਣਾਂ ‘ਚ ਖ਼ੁਸ਼ੀਆਂ ਦੇ ਸਾਗਰ ਘੁਲ ਗਏ
ਚੱਪੇ-ਚੱਪੇ ‘ਤੇ ਫੁੱਲ ਖਿੜ ਗਏ।
ਖ਼ੁਸ਼ਬੂ ਨਾਲ ਮਨ ਦੀ ਝੋਲੀ ਭਰ ਗਈ
ਉਂਗਲਾਂ ਦੇ ਪੋਟੇ
ਉਹ ਦਾ ਨਾਂ ਲਿਖਣ ਲਈ ਮਚਲਣ ਲੱਗੇ
ਗੁਲਾਬੀ ਭਾਅ ਮਾਰਦੇ ਕੋਰੇ ਕਾਗ਼ਜ਼ ਹੱਥ ‘ਚ ਮਚਲਦੇ ਹੋਏ ਬੋਲੇ,
‘ਲਿਖ ਆਪਣੇ ਦਿਲ ਦੀ ਧੜਕਣ ਦੀ ਗਤੀ।‘
ਧੜਕਣ ‘ਚ ਉਹ ਦਾ ਨਾਂ ਗੂੰਜਣ ਲੱਗਾ।
ਮੇਰੇ ਸਾਹਮਣੇ
ਕਿਰਨਾਂ ਦੀ ਸਵਾਰੀ ‘ਤੇ ਆਉਂਦਾ ਆਕਾਰ ਦਿੱਸਿਆ
Monday, January 8, 2024
ਰੇਲ ਸਫ਼ਰ ਦੌਰਾਨ ਪੈਦਾ ਹੋਈ ਇੱਕ ਰਚਨਾ : ਕੇਪੀ ਅਨਮੋਲ
ਚੱਲ ਪਈ ਰੇਲਗੱਡੀ ਲੈ
ਮੁਸਾਫਿਰ ਅਤੇ ਭਾਵਨਾਵਾਂ
ਦੀਆਂ ਕਿੰਨੀਆਂ ਗਠੜੀਆਂ
ਦਾਦਾ ਜੀ ਦੀ ਗਠੜੀ
ਜੋ ਆਪਣੇ ਪੋਤੇ-ਪੋਤੀਆਂ ਕੋਲ ਚੱਲੇ ਹਨ
ਪੋਤੇ-ਪੋਤੀ ਦੇ ਸ਼ਹਿਰ ਨੂੰ
ਹਾਂ, ਇਸ ਨੂੰ
ਪੋਤੇ-ਪੋਤੀ ਦਾ ਸ਼ਹਿਰ ਕਹੋ
ਕਿਉਂਕਿ ਉਹ ਜੰਮੇ- ਪਲੇ ਹਨ
ਇਸ ਸ਼ਹਿਰ ਵਿੱਚ
Tuesday, October 17, 2023
ਕਵਿੰਦਰ ਚਾਂਦ ਦਾ “ਮੁਆਫ਼ੀਨਾਮਾ” ਪੜ੍ਹਦਿਆਂ : ਸੁਰਜੀਤ (ਟੋਰਾਂਟੋ)
ਕਵਿੰਦਰ ਚਾਂਦ ਸਾਡੇ ਸਮਿਆਂ ਦਾ ਉਹ ਸੰਵੇਦਨਸ਼ੀਲ ਸ਼ਾਇਰ ਹੈ ਜਿਸਦੀ ਸ਼ਾਇਰੀ ਵਿਚ ਰੂਹ ਵਿਚ ਉੱਤਰ ਜਾਣ ਦਾ ਹੁਨਰ ਵਿਦਮਾਨ ਹੈ। ਮੈਂ ਪਹਿਲਾਂ ਵੀ ਉਸਦੀ "ਕਣ ਕਣ" ਪੜ੍ਹਕੇ ਉਸਦੀ ਸ਼ਾਇਰੀ ਤੋਂ ਬਹੁਤ ਪ੍ਰਭਾਵਿਤ ਹੋਈ ਸੀ। ਇਸੇ ਕਰਕੇ ਅੱਜ ਜਦੋਂ ਅਚਾਨਕ ਹੀ ਉਸਦਾ ਨਵਾਂ ਕਾਵਿ-ਸੰਗ੍ਰਹਿ ਕੁਝ ਘੰਟਿਆਂ ਲਈ ਹੀ ਮੇਰੇ ਹੱਥ 'ਚ ਸੀ ਤਾਂ ਇਸਨੂੰ ਕਾਹਲੀ ਕਾਹਲੀ ਪੜ੍ਹਨ ਦਾ ਲਾਲਚ ਜਾਗ ਪਿਆ। ਪਹਿਲੀ ਹੀ ਗ਼ਜ਼ਲ ਨੇ ਮੋਹ ਲਿਆ। ਆਪਣੇ ਆਪ ਨੂੰ ਪਹਿਚਾਨਣਾ ਬਹੁਤ ਔਖਾ ਹੈ ਪਰ ਇਸ ਸੰਗ੍ਰਹਿ ਦੀ ਪਹਿਲੀ ਗ਼ਜ਼ਲ ਹੀ ਸਵੈ ਤੋਂ ਸ਼ੁਰੂ ਹੋਈ -
ਮੇਰੇ ਅੰਦਰ ਸੀ ਉੱਠਦੇ ਵਾ ਵਰੋਲੇ
ਮੈਂ ਖ਼ੁਦ ਫਿਰ ਆਪਣੇ ਪੰਨੇ ਫਰੋਲੇ
ਬੜਾ ਕੁਝ ਨਿਕਲਿਆ ਹੈ ਮਾਣ ਮੱਤਾ
Friday, January 27, 2023
Sunday, January 1, 2023
Wednesday, May 4, 2022
ਕਵਿਤਾ 'ਤੇਰੀ ਰੰਗਸ਼ਾਲਾ' ਦੀ ਫਿਲਾਸਪੀ ਅਤੇ ਸੁਰਜੀਤ ਕੌਰ,- ਜਤਿੰਦਰ ਔਲਖ਼
ਸੁਰਜੀਤ ਕੌਰ ਇਨ੍ਹੀਂ ਦਿਨੀ ਕਨੇਡਾ ਤੋਂ ਭਾਰਤ ਆਏ ਹੋਏ ਹਨ। ਸਾਹਿਤਕ ਸਮਾਗਮਾਂ ਅਤੇ ਹੋਰ ਰੁਝੇਵਿਆਂ ਵਿਚ ਉਹ ਖਾਸੇ ਮਸਰੂਫ਼ ਹਨ। ਬੀਤੇ ਦਿਨੀਂ ਉਹਨਾਂ ਨੂੰ ਜਲੰਧਰ ਉਹਨਾਂ ਦੀ ਰਿਹਾਇਸ਼
'ਤੇ ਮਿਲਣ ਗਿਆ। ਬੇਸ਼ੱਕ ਉਹ ਅੰਮ੍ਰਿਤਸਰ ਆਏ ਇੱਥੇ ਉਹਨਾਂ ਦੀ ਆਮਦ 'ਤੇ ਸਨਮਾਨ ਸਮਾਰੋਹ ਅਤੇ ਰੂਬਰੂ ਕਰਵਾਇਆ ਗਿਆ। ਪਰ ਮੇਰੇ ਕੋਲੋਂ ਜਾ ਨਹੀਂ ਸੀ ਹੋਇਆ ਉਂਝ ਵੀ ਮੇਰੇ ਮਨ ਵਿਚ ਸੁਰਜੀਤ ਹੁਰਾਂ ਨੂੰ ਬਾਅਦ ਵਿਚ ਮਿਲਣ ਦੀ ਇੱਛਾ ਸੀ ਕਿਉਂਕਿ ਉਹਨਾਂ ਕੋਲ ਸਿਰਫ ਕਾਵਿਕ ਹੀ ਨਹੀਂ ਬਲਕਿ ਵਿਸ਼ਾਲ ਰੂਹਾਨੀ ਅਤੇ ਸਮਾਜਿਕ ਜੀਵਨ ਦਾ ਅਨੁਭਵ ਹੈ। ਉਹਨਾਂ ਦੇ ਇਸ ਅਨੁਭਵ ਨੂੰ ਉਹਨਾਂ ਕੋਲ ਸਹਿਜ ਨਾਲ ਮਿਲ-ਬੈਠ ਕੇ ਹੀ ਜਾਣਿਆ ਜਾ ਸਕਦਾ ਹੈ। ਸਮਾਗਮਾਂ 'ਚ ਮਿਲਣੀਆਂ ਬਸ ਰਸਮੀ ਹੁੰਦੀਆਂ ਹਨ। ਭਾਰੀ ਟਰੈਫਿਕ ਉਲਝਣਾਂ ' ਚੋਂ ਲੰਘ ਅਸੀਂ ਜਲੰਧਰਉਹਨਾਂ ਦੀ ਰਿਹਾਇਸ਼ 'ਤੇ ਪਹੁੰਚੇ। ਉਹਨਾਂ ਦੀ ਸਖਸ਼ੀਅਤ 'ਚ ਇਕ ਸਹਿਜ ਇਕ ਸਕੂਨ ਸਮਾਇਆ ਹੋਇਆ ਹੈ।
Saturday, April 30, 2022
ਗੁਰੂ ਨਾਨਕ ਦੇਵ ਜੀ ਦੀਆਂ ਨਿਸ਼ਾਨੀਆਂ ਅਤੇ ਮਾਝਾ :- ਜਤਿੰਦਰ ਸਿੰਘ ਔਲ਼ਖ
![]() |
| ਜਤਿੰਦਰ ਸਿੰਘ ਔਲ਼ਖ ਮੋਬਾ: 9815534653 |
ਅਲਬਰੂਨੀ ਅਤੇ ਹੋਰ ਪ੍ਰਾਚੀਨ ਯਾਤਰੀਆਂ ਦੇ ਸਫ਼ਰਨਾਮਿਆਂ ਨੂੰ ਪੜ੍ਹਿਆ ਅਤੇ ਮਾਣਿਆ। ਮੱਧਕਾਲ ਦੇ ਮਹਾਨ ਯਾਤਰੀ ਇਬਨ ਬਤੂਤਾ ਦੀ ਯਾਤਰਾ ਪੱਤਰੀ ਦਾ ਪੰਜਾਬੀ ’ਚ ਅਨੁਵਾਦ ਕੀਤਾ, ਜੋ ਬਹੁਤ ਸਾਰੀਆਂ ਇਤਿਹਾਸਿਕ ਗਵਾਹੀਆਂ ਸਮੋਈ ਬੈਠੀ ਹੈ। ਅਰਬ ਦੀ ਲੋਕ ਕਥਾ ਸਿੰਧਬਾਦ ਜਹਾਜੀ ਦੀਆਂ ਸਮੁੰਦਰੀ ਯਾਤਰਾਵਾਂ ਦਾ ਪੰਜਾਬੀ ਅਨੁਵਾਦ ਵੀ ਕਰ ਚੁੱਕਾ ਹਾਂ ਪਰ ਇਹ ਕਿਤਾਬਾਂ ਅਜੇ ਅਣਛਪੀਆਂ ਪਈਆਂ ਹਨ। ਮੇਰਾ ਅੰਗਰੇਜ਼ੀ ’ਚ ਛਪਿਆ ਨਾਵਲ ‘ਫਾਲ ਕਾਂਟ ਸੀਜ਼ ਦੀ ਸਪਰਿੰਗਜ਼’ ਵੀ ਰੂਹਾਨੀ ਤਲਾਸ਼ ’ਚ ਭਟਕ ਰਹੇ ਇਕ ਯਾਤਰੀ ਦੁਆਰਾ ਹਿਮਾਲਿਆ ਦੀ ਕੀਤੀ ਗਈ ਪ੍ਰਾਚੀਨ ਇਤਿਹਾਸਿਕ ਯਾਤਰਾ ਹੈ।
ਕਰਤਾਰਪੁਰ ਸਹਿਬ ਲਾਂਘਾ ਪ੍ਰਜੈਕਟ ਬਣਨ ਤੋਂ ਚਾਰ-ਪੰਜ ਸਾਲ ਪਹਿਲਾਂ ਦੀ ਗੱਲ ਹੈ। ਮੇਰੀ ਮੱਸਿਆ ਦੀ ਛੁੱਟੀ ਸੀ ਇਸ ਲਈ ਘਰੋਂ ਗੱਡੀ ਲੈ ਨਿਕਲ ਤੁਰਿਆ। ਕੁਝ ਦੂਰ ਜਾ ਕੇ ਗੱਡੀ ਰੋਕ ਲਈ ਅਤੇ ਆਪਣੀ ਬੇਮਕਸਦ ਭਟਕਣਾ ਨੂੰ ਕੋਈ ਮਕਸਦ ਦੇਣ ਦੀ ਕੋਸ਼ਿਸ਼ ਕਰਨ ਲੱਗਾ ਯਾਨੀ ਕਿ ਇਹ ਸੋਚਣ ਲੱਗਾ ਕਿ ਅੱਜ ਜਾਣਾ ਕਿੱਧਰ ਹੈ?
ਮਨ ਨੇ ਆਵਾਜ਼ ਦਿੱਤੀ ਕਿ ਅੱਜ ਗੁਰੂ ਬਾਬੇ ਦੀਆਂ ਵਰੋਸਾਈਆਂ ਗਲ਼ੀਆਂ ’ਚ ਸਿਜਦਾ ਹੀ ਕਰ ਆਈਏ।ਗੱਡੀ ਅਜਨਾਲ਼ਾ ਤੋਂ ਰਮਦਾਸ ਅਤੇ ਡੇਰਾ ਬਾਬਾ ਨਾਨਕ ਵੱਲ ਮੋੜ ਲਈ; ਤਕਰੀਬਨ ਦੋ ਕੁ ਘੰਟਿਆਂ ਬਾਅਦ ਹਿੰਦ-ਪਾਕਿ ਸਰਹੱਦ ’ਤੇ ਫੌਜ ਵੱਲੋਂ ਬਣਾਏ ਗਏ ਥੜ੍ਹੇ ’ਤੇ ਖੜਾ ਸਾਂ। ਫੌਜੀਆਂ ਦੀ ਦੂਰਬੀਨ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਗੁਰਦੁਆਰਾ ਸਾਹਿਬ ਦੇ ਹਾਲ ’ਚ ਤੁਰੇ-ਫਿਰਦੇ ਤਿੰਨ ਕੁ ਵਿਅਕਤੀ ਨਜ਼ਰ ਆਏ। ਫੌਜੀਆਂ ਦੀ ਦੂਰਬੀਨ ਬਹੁਤ ਕਮਾਲ ਦੀ ਹੈ। ਇਹ ਬਿਲਕੁਲ ਜ਼ੀਰੋ ਲਾਈਨ ‘ਤੇ ਹੈ, ਕੁਝ ਮੀਟਰ ਦੂਰ ਪਾਕਿਸਤਾਨੀ ਕਿਸਾਨਾਂ ਨੇ ਟਰੈਕਟਰਾਂ ਨਾਲ ਹਲ ਜੋੜ ਰੱਖੇ ਹਨ ਅਤੇ ਉਸਤੋਂ ਪਿੱਛੇ ਝਾੜੀਆਂ ਦੇ ਵਿੱਚ ਚੰਦ-ਸਿਤਾਰੇ ਵਾਲਾ ਝੰਡਾ ਅਤੇ ਪਾਕਿਸਤਾਨੀ ਫੌਜ ਦੀ ਪਿਕਟ ਨਜ਼ਰ ਆ ਰਹੀ ਹੈ।
ਪੂਰੇ ਰਾਵੀ ਦੇ ਕੰਢੇ ਵਿਸ਼ਾਲ ਬੇਲਾ ਅਤੇ ਪਿੱਛੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਦੁਧੀਆ ਅਕਸ ਦਿਖਾਈ ਦੇ ਰਿਹਾ ਹੈ। ਇੱਥੇ ਆਏ ਯਾਤਰੀਆਂ ਦਾ ਮੰਜ਼ਿਰ ਮੈਂ ਵੇਖ ਰਿਹਾ ਹਾਂ ਕੋਈ ਬਸ ਮੰਜ਼ਿਰ ਵੇਖਣ ਹੀ ਆਇਆ ਹੈ ਅਤੇ ਕੋਈ ਪਾਰ ਜਾ ਕੇ ਦਰਸ਼ਨਾਂ ਦੀ ਤਾਂਘ ਲਈ ਅੱਥਰੂ ਕੇਰ ਰਿਹਾ ਸੀ। ਉਦੋਂ ਪਤਾ ਨਹੀਂ ਸੀ ਕਿ ਇਹੋ ਅੱਥਰੂ ਅਤੇ ਭਾਵੁਕ ਤਾਂਘਾਂ ਖੁੱਲ੍ਹੇ ਦਰਸ਼ਨ-ਦੀਦਾਰਿਆਂ ਲਈ ਅਧਾਰ ਬਣਨਗੀਆਂ।
ਮੈਂ ਉਸ ਥੜ੍ਹੇ ’ਤੇ ਖਲੋਅ ਉਹ ਭਾਵੁਕ ਮੰਜ਼ਿਰ ਵੇਖ ਰਿਹਾ ਸਾਂ। ਪਾਰਲੇ ਪਾਰੋਂ ਗੁਰੂ ਬਾਬੇ ਦੀ ਪਾਵਨ ਦਰਗਾਹੋਂ ਰਾਵੀ ਦੇ ਠੰਡੇ ਜਲ ਦੀ ਛੋਹ ਲਈ ਸਰਕੰਡਿਆਂ ਨੂੰ ਹਿਲਾਉਂਦਾ ਹਵਾ ਦਾ ਬੁੱਲ੍ਹਾ ਆਇਆ ਮੈਨੂੰ ਜਿਵੇਂ ਸੁੱਧ-ਬੁੱਧ ਭੁੱਲ ਗਈ। ਮੈਂ ਅਚਾਨਕ ਜਿਵੇਂ ਬੀਤੇ ਸਮੇਂ ’ਚ ਪ੍ਰਵੇਸ਼ ਕਰ ਗਿਆ ਸਾਂ।
ਲੋਕ ਆਪੋ-ਆਪਣੇ ਵਿਚਾਰ ਪੇਸ਼ ਕਰ ਰਹੇ ਸਨ ਮੈਂ ਆਪਣੇ ਮਨ ਦੀ ਬਣੀ ਅਤਿ ਵੈਰਾਗਮਈ ਅਵਸਥਾ ਨੂੰ ਮਾਨਣ ਲਈ ਥੋੜ੍ਹਾ ਪਰ੍ਹਾਂ ਹੋ ਇਕ ਬੈਂਚ ’ਤੇ ਬੈਠ ਗਿਆ।
Sunday, April 24, 2022
ਨਜ਼ਮਾਂ : ਡਾ: ਅੰਬਰੀਸ਼
ਬੰਦਾ, ਕਿੱਡਾ ਕੌਡੀ ਭਾਅ
ਕਹਾਣੀ : ਨਾਬਰ - ਮਨਮੋਹਨ ਸਿੰਘ ਬਾਸਰਕੇ
ਮੁੜ੍ਹਕੇ ਨਾਲ ਗਲ ਪਈ ਕਮੀਜ਼ ਗਰੁਚ ਹੋ ਜਾਂਦੀ ਸੀ , ਕੲੀ ਵਾਰ ਤਾਂ ਕਮੀਜ਼ ਸਰੀਰ ਨਾਲ ਚਿਪਕ ਹੀ ਜਾਂਦੀ ।ਡੇਰੇ ਤੇ ਰਿਹਾਇਸ਼ ਹੋਣ ਕਾਰਨ ਉਹ ਆਪਣੇ ਆਪ ਨੂੰ ਹੌਲਾ ਹੌਲਾ ਮਹਿਸੂਸ ਕਰਨ ਲੱਗ ਪਈ ਸੀ।
ਸੱਤੇ ਨੇ ਪਹਿਲਾਂ ਚਰੀ ਦੀਆਂ ਦੋ ਪੰਡਾਂ ਵੱਢਕੇ , ਰੇੜ੍ਹੀ ਤੇ ਲੱਦੀਆਂ ਤੇ ਫਿਰ ਟੋਕੇ 'ਤੇ ਲਿਆ ਸੁੱਟੀਆਂ। ਉਨ੍ਹ ਇੰਜਣ ਚਾਲੂ ਕੀਤਾ ਤੇ ਚਰੀ ਕੁਤਰ ਦਿੱਤੀ।ਉਨ੍ਹ ਚਾਰ ਮੱਝਾਂ,ਇਕ ਗਾਂ,ਬਲਦ ਅਤੇ ਪੰਜ ਚਾਰ ਕੱਟੜੀਆਂ ਵੱਛੜੀਆਂ ਨੂੰ ਪੱਠੇ ਪਾਏ ਤੇ ਮੱਝਾਂ ਚੋਣ ਲੱਗ ਪਿਆ।ਅੱਜ ਉਸ ਦਾ ਹੱਥ ਕੁਝ ਛੋਹਲਾ ਵਗ ਰਿਹਾ ਸੀ। ਪਰ ਫਿਰ ਵੀ ਇਹ ਕੰਮ ਕਰਦਿਆ ਖਾਓ-ਪੀਆ ਹੋ ਗਿਆ ਸੀ। ਨੰਬਰਦਾਰ ਦਾ ਵੀ ਪੈੱਗ ਲਾਉਣ ਦਾ ਸਮਾਂ ਹੋ ਗਿਆ ,ਇਸ ਲਈ ਆਨੀ ਬਹਾਨੀ ਸੱਤਾ ਨੰਬਰਦਾਰ
Friday, February 18, 2022
ਸਾਹਿਤਕ ਘੁੰਗਰੂਆਂ ਦੀ ਆਵਾਜ਼ ਵਾਲਾ ਸੀ "ਧੁੱਪ ਦਾ ਮੇਲਾ"
-ਅਵਤਾਰ ਸਿੰਘ ਭੰਵਰਾ
ਚੰਡੀਗੜ੍ਹ: ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਗੁਆਂਢੀ ਸ਼ਹਿਰ ਮੁਹਾਲੀ ਵਿੱਚ ਇਕ ਸਾਹਿਤਕਾਰਾਂ ਦਾ ਮੇਲਾ ਲੱਗਦਾ ਵੇਖਿਆ। ਫੱਗਣ ਦੀ ਸੰਗਰਾਂਦ ਤੋਂ ਇਕ ਦਿਨ ਬਾਅਦ ਮੁਹਾਲੀ ਦੇ ਸੈਕਟਰ 69 ਦੀ ਖੁਲ਼ੀ ਪਾਰਕ ਵਿੱਚ ਰੰਗ ਬਿਰੰਗੀਆਂ ਪੁਸ਼ਾਕਾਂ ਵਿੱਚ ਸਾਹਿਤਕਾਰ ਅਤੇ ਸਾਹਿਤ ਰਸੀਏ ਖਿੜੀ ਹੋਈ ਧੁੱਪ 'ਚ ਚੌਗਿਰਦੇ ਵਿੱਚ ਫੈਲੀ ਹਰੀ ਬਨਸਪਤੀ ਦਾ ਆਨੰਦ ਮਾਣ ਰਹੇ ਸਨ। ਮੱਠੀ ਮੱਠੀ ਚੱਲਦੀ ਠੰਢੀ ਹਵਾ ਧੁੱਪ ਨੂੰ ਕੋਸੀ ਕਰ ਰਹੀ ਸੀ। ਠੰਢੀ ਹਵਾ ਚੱਲਣ ਤੋਂ ਬਾਅਦ ਕੋਈ ਆਪਣੀ ਗਰਮ ਸ਼ਾਲ ਸੁਆਰ ਰਹੀ ਸੀ ਅਤੇ ਕੋਈ ਕੋਟ ਦੇ ਬਟਨ ਬੰਦ ਕਰਦਾ ਅਤੇ ਕੋਈ ਆਪਣੀ ਪੱਗ ਨਾਲ ਕੰਨਾਂ ਨੂੰ ਚੰਗੀ ਤਰ੍ਹਾਂ ਢਕਣ ਲੱਗ ਜਾਂਦਾ। ਇਸ ਮੇਲੇ ਵਿੱਚ 15 ਸਾਲ ਤੋਂ ਲੈ ਕੇ 85 ਸਾਲ ਦੀ ਉਮਰ ਦੇ ਸਾਹਿਤਕਾਰ ਸ਼ਾਮਿਲ ਹੋਏ। ਇਸ ਮੇਲੇ ਦਾ ਰੰਗ ਵੇਖ ਕੇ ਇੰਜ ਲੱਗਦਾ ਸੀ ਕਿ ਹਰ ਇਕ ਮੇਲੇ ਵਿੱਚ ਹੱਟੀ ਪਾਉਣ ਨੂੰ ਫਿਰਦਾ ਅਰਥਾਤ ਆਪਣੀ ਨਜ਼ਮ ਸੁਣਾਉਣ ਲਈ ਤਿਆਰ ਸੀ।
Friday, January 28, 2022
ਮੇਰਾ ਚਰਖਾ ਬੋਲੇ ਸਾਈਂ ਸਾਈਂ:- ਜਤਿੰਦਰ ਔਲਖ
ਇਹ ਚਰਖਾ ਮੇਰੀ ਦਾਦੀ ਦੇ ਦਾਜ ਵਿੱਚ ਆਇਆ ਸੀ। ਹਰ ਸ਼ੈਅ ਦੀ ਕਦਰ ਇਸ ਗੱਲ ਉੱਪਰ ਨਿਰਭਰ ਕਰਦੀ ਹੈ ਕਿ ਸਾਡੇ ਜੀਵਨ ਵਿਚ ਇਸਦੀ ਕਿੰਨੀ ਕੁ ਲੋੜ੍ਹ ਹੈ। ਕਦੀ ਚਰਖਾ ਸਾਡਿਆਂ ਘਰਾਂ ਦਾ ਜਰੂਰੀ ਅੰਗ ਹੁੰਦਾ ਸੀ। ਪੰਜਾਬੀ ਦੇ ਸੈਂਕੜੇ ਲੋਕਗੀਤਾਂ ਅਤੇ ਬੋਲੀਆਂ ਵਿਚ ਚਰਖੇ ਦਾ ਜ਼ਿਕਰ ਆਉਂਦਾ ਹੈ। ਸਾਡੇ ਲੋਕ ਸਾਹਿਤ ਦਾ ਅਟੁੱਟ ਅੰਗ ਹੈ ਚਰਖਾ। ਮੈਨੂੰ ਆਪਣਾ ਲਿਖਿਆ ਇੱਕ ਦੋਹਾ ਯਾਦ ਆ ਗਿਆ:
ਪਾ ਚਰਖੇ ਵਿਚ ਤੰਦ ਨੀ, ਕੱਤ ਉਸ ਸੱਜਣ ਦੀ ਰੀਤ,
ਜੋ ਹੋਂਠ ਤੇਰੇ 'ਤੇ ਧਰ ਗਿਆ ਇਸ਼ਕ ਲਰਜ਼ਦਾ ਗੀਤ।
ਮੈਨੂੰ ਤਾਂ ਚਰਖੇ ਦੇ ਵੱਖ-ਵੱਖ ਹਿੱਸਿਆਂ (parts) ਦੇ ਨਾਮ ਵੀ ਨਹੀਂ ਆਉਂਦੇ ਬਸ ਮੇਰੇ ਲਈ ਇਹ ਸੰਪੂਰਨ ਚਰਖਾ ਹੈ। ਆਪਣੀ ਮਾਤਾ ਜੀ ਨੂੰ ਆਵਾਜ਼ ਦੇਂਦਾ ਹਾਂ, ਜੋ ਦੱਸਦੇ ਹਨ ਕਿ ਅਟੇਰਨ ਆਹ ਹੁੰਦਾ ਸੀ, ਤੱਕਲਾ ਇਸਨੂੰ ਕਹਿੰਦੇ ਸਨ। ਬਚਪਨ ਵਿਚ ਵੇਖਿਆ ਸੀ ਤਾਂ ਇਸਦੇ ਧੁੰਦਲੇ ਪੈ ਗਏ ਸ਼ੀਸ਼ੇ ਬਹੁਤ ਖੂਬਸੂਰਤ ਸਨ। ਇਸਨੂੰ ਜੜ੍ਹੇ ਘੁੰਗਰੂਆਂ ਦੀ ਛਣਕਾਰ ਇਕ ਵੱਖਰਾ ਹੀ ਸੰਗੀਤ ਪੈਦਾ ਕਰਦੀ। ਅਟੇਰਨ ਅਤੇ ਤੱਕਲਾ ਲੱਭ-ਲੱਭ ਕੇ ਹੱਟ ਗਿਆਂ ਜੋ ਹੁਣ ਮੈਨੂੰ ਨਹੀਂ ਮਿਲ ਰਹੀ। ਪਰ ਮੈਂ ਬਚਪਨ ਵਿਚ ਆਪਣੀ ਦਾਦੀ ਨੂੰ ਇਹ ਚਰਖਾ ਗੇੜਦਿਆਂ ਵੇਖਿਆ ਹੈ। ਸਾਂਈ ਸ਼ਾਹ ਹੁਸੈਨ ਨੇ ਚਰਖੇ ਦੀ ਘੂਕ ਨੂੰ ਖ਼ਾਲਿਕ ਦੀ ਯਾਦ ਨਾਲ ਬੰਨ੍ਹ ਦਿੱਤਾ ਹੈ:
ਮੇਰਾ ਚਰਖਾ ਬੋਲੇ ਸਾਈਂ ਸਾਈਂ
ਤੇ ਬਾਇੜ ਬੋਲੇ ਤੂੰ।
ਕਵੀ ਮਨ ਭਾਵੁਕ ਹੁੰਦਾ ਹੈ ਇਸ ਬੇਲੋੜੀ ਵੇਲਾ ਹੰਡਾਅ ਚੁੱਕੀ ਵਸਤੂ ਨਾਲ ਮੇਰਾ ਪਤਾ ਨਹੀ ਕੀ ਲਗਾਵ ਹੈ ਕੁਝ ਸਾਲਾਂ ਤੋਂ ਇਸਨੂੰ ਬਚਾਉਣ ਦੀ ਕੋਸ਼ਿਸ ਕਰ ਰਿਹਾ ਹਾਂ। ਪਰ ਇਹ ਵਾਰ- ਵਾਰ ਕਬਾੜ ਵਿਚ ਪਹੁੰਚ ਜਾਂਦਾ ਹੈ। ਮੈਂ ਫਿਰ ਚੁੱਕ ਕੇ ਸੇਫ ਜਗ੍ਹਾ ਤੇ ਰੱਖਦਾ ਹਾਂ। ਅੱਜ ਕਾਫੀ ਦਿਨਾਂ ਬਾਅਦ ਸੂਰਜ ਨਿਕਲਿਆ ਤਾਂ ਧੁੱਪ ਸੇਕਣ ਲਈ ਛੱਤ 'ਤੇ ਆਇਆ ਤਾਂ ਇਹ ਫਿਰ ਫਾਲਤੂ ਸਮਾਨ ਦੇ ਕੋਲ ਪਿਆ ਸੀ। ਉਹ ਸ਼ੈਅ ਜਿਸਦੀ ਹੁਣ ਗਰਜ ਨਹੀਂ ਰਹੀ, ਅਖ਼ੀਰ ਕਿੰਨੀ ਕੁ ਦੇਰ ਬਚਾਈ ਰੱਖੀ ਜਾ ਸਕਦੀ ਹੈ, ਇਹ ਅੰਤ ਆਪਣੇ ਅੰਜਾਮ ਨੂੰ ਪਹੁੰਚ ਜਾਣੀ ਹੈ। ਇਹ ਸੰਸਾਰ ਗਰਜ( ਲੋੜ੍ਹ) ਨਾਲ ਬੱਝਾ ਹੈ। ਜਿਵੇਂ ਉਹ ਗੀਤ ਹੈ ' ਵਕਤ ਸੇ ਬਚ ਕਰ ਰਹੋ ਵਕਤ ਕਾ ਹਰ ਸ਼ੈਅ ਪਏ ਰਾਜ, ਵਕਤ ਕੀ ਹਰ ਸ਼ੈਅ ਗੁਲਾਮ'।
ਜੀਵ ਹੈ ਜਾਂ ਨਿਰਜੀਵ ਨਾਸ਼ਮਾਨਤਾ ਦਾ ਇਹ ਕੁਦਰਤ ਦਾ ਸਿਧਾਂਤ ਹਰ ਇਕ ਲਈ ਲਾਗੂ ਹੁੰਦਾ ਹੈ। ਨੌਵੀਂ ਪਾਤਸ਼ਾਹੀ ਦਾ ਵੀ ਫੁਰਮਾਨ ਹੈ:
'ਕਹੁ ਨਾਨਕ ਥਿਰੁ ਕਿਛੂ ਨਹੀਂ
ਸੁਪਨੇ ਜਿਉਂ ਸੰਸਾਰ'
Saturday, January 15, 2022
‘ਮੀਰ ਪੰਜਾਬੀ ਮੇਲਾ 2021’ ਲਾਹੌਰ ਵਿਚ ਧੂਮਧਾਮ ਨਾਲ਼ ਸੰਪੰਨ:- ਰਿਪੋਰਟ:- ਜਤਿੰਦਰ ਸਿੰਘ ਔਲ਼ਖ
ਪ੍ਰੋਫ਼ੈਸਰ ਅਲੀ ਅਰਸ਼ਦ ਮੀਰ ਫ਼ਾਊਂਡੇਸ਼ਨ ਅਤੇ ਪੀਲਾਕ, ਲਾਹੌਰ ਦੀ ਰਹਿਨੁਮਾਈ ਹੇਠ ਪੰਜਾਬ ਇੰਸਟੀਚਿਊਟ ਆਫ਼ ਲੈਂਗੁਏਜ, ਆਰਟਸ ਐਂਡ ਕਲਚਰ ,ਲਾਹੌਰ ਵਿਚ ‘ਮੀਰ ਪੰਜਾਬੀ ਮੇਲਾ 2021’ ਮਨਾਇਆ ਗਿਆ। ਪਿਛਲੇ ਵਰ੍ਹੇ ਦੇ ਆਖ਼ਰੀ ਅਤੇ ਨਵੇਂ ਸਾਲ ਦੇ ਪਹਿਲੇ ਦਿਹਾੜੇ ਨੂੰ ਇਸ ਦੋ ਦਿਨਾਂ ਦੇ ਮੇਲੇ ਨੇ ਖ਼ੂਬ ਰੌਣਕ ਲਾਈ। ਮੀਰ ਪੰਜਾਬੀ ਮੇਲਾ ਇਕ ਅਜਿਹੀ ਰਵਾਇਤ ਬਣ ਗਿਆ ਹੈ ਜੋ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਦਾ ਕੇਂਦਰੀ ਮਰਕਜ਼ ਬਣ ਕੇ ਉਭਰ ਰਿਹਾ ਹੈ।ਹਰ ਵਰ੍ਹੇ ਹੋਣ ਵਾਲੇ ਮਾਂ ਬੋਲੀ ਦੇ ਇਸ ਵੱਡੇ ਮੇਲੇ
ਵਿਚ ਇਸ ਸਾਲ ਹੁਨਰ ਕਦਾ ਸਕੂਲ ਆਫ਼ ਪ੍ਰਫ਼ਾਰਮਿੰਗ ਆਰਟ, ਲਾਹੌਰ ਨੇ ਫ਼ੋਟੋਗ੍ਰਾਫ਼ੀ, ਪੂਰਨੇ ਕਾਰੀ ਅਤੇ ਚਿੱਤਰਕਾਰੀ ਰਾਹੀਂ ਮਹਾਨ ਸ਼ਾਇਰ ਪ੍ਰੋਫ਼ੈਸਰ ਅਲੀ ਅਰਸ਼ਦ ਮੀਰ ਹੋਰਾਂ ਦੇ ਕਲਾਮ, ਪੰਜਾਬ ਰਹਿਤਲ ਅਤੇ ਮਿਹਨਤਕਸ਼ ਵਸਨੀਕਾਂ ਦੇ ਯਤਨ ਨੂੰ ਉਜਾਗਰ ਕੀਤਾ।ਇਸ ਤੋਂ ਇਲਾਵਾ ਮੁਖ਼ਤਲਿਫ਼ ਫ਼ਨਕਾਰਾਂ ਦੇ ਨਮੂਨੇ ਪੇਸ਼ ਕੀਤੇ ਗਏ ਜਿਨ੍ਹਾਂ ਵਿਚ ਅਬਦੁਲਮਤੀਨ , ਅਕਰਮ ਵੜਾਇਚ, ਨੋਮਾਨ ਹਾਸ਼ਮੀ ਅਤੇ ਉਮਰ ਬੱਟ ਹੋਰਾਂ ਦੇ ਫ਼ਨ ਪਾਰਿਆਂ ਦੀ ਨੁਮਾਇਸ਼ ਕੀਤੀ ਗਈ।ਫ਼ੋਟੋਗ੍ਰਾਫ਼ੀ, ਪੂਰਨੇ ਕਾਰੀ ਅਤੇ ਚਿੱਤਰਕਾਰੀ ਰਾਹੀਂ
Tuesday, September 14, 2021
ਲੂਣਾ ਦਾ ਸੀ ਪਿੰਡ ਚਮਿਆਰੀ ਮਿੱਤਰੋ (ਮਨਮੋਹਨ ਸਿੰਘ ਬਾਸਰਕੇ )
ਪਿੰਡ ਚਮਿਆਰੀ, ਅਜਨਾਲੇ ਕੋਲ ਜੀ।
ਸੁਣਾਵਾਂ ਵਾਰਤਾ, ਏਦੀ ਸਾਰੀ ਖੋਲੵ ਜੀ।
ਲੱਗੀ ਸਲਵਾਨ, ਨੂੰ ਪਿਆਰੀ ਮਿੱਤਰੋ।
ਲੂਣਾ ਦਾ ਸੀ ਪਿੰਡ,ਚਮਿਆਰੀ ਮਿੱਤਰੋ।
2
ਲੂਣਾ ਨਾਲ ਰਾਜੇ ,ਵਿਆਹ ਰਚਾ ਲਿਆ।
ਧੀ ਵਰਗੀ ਤਾਈ,ਰਾਣੀ ਸੀ ਬਣਾ ਲਿਆ।
ਬਣ ਗਈ ਪੁੱਤ , ਹੱਤਿਆਰੀ ਮਿੱਤਰੋ।
ਲੂਣਾ ਦਾ ਸੀ ਪਿੰਡ, ਚਮਿਆਰੀ ਮਿੱਤਰੋ।
3
ਪੂਰਨ ਦੇ ਰੂਪ , ਤੇ ਰਾਣੀ ਡੁੱਲ ਗਈ।
ਮਾਂ ਪੁੱਤ ਵਾਲਾ ਸੀ,ਰਿਸ਼ਤਾ ਭੁੱਲ ਗਈ।
ਲਾਏ ਪੂਰਨ ਤੇ , ਦੋਸ਼ ਭਾਰੀ ਮਿੱਤਰੋ।
ਲੂਣਾ ਦਾ ਸੀ ਪਿੰਡ,ਚਮਿਆਰੀ ਮਿੱਤਰੋ।
4
ਆਖੈ ਸਲਵਾਨ, ਅੱਲਖ ਮੁਕਾ ਦਿਓ।
ਪੂਰਨ ਨੂੰ ਵੱਢ, ਕਿਸੇ ਖੂਹ ਪਾ ਦਿਓ।
ਬੜੀ ਕੀਤੀ ਇਸ, ਬਦਕਾਰੀ ਮਿੱਤਰੋ।
ਲੂਣਾ ਦਾ ਸੀ ਪਿੰਡ,ਚਮਿਆਰੀ ਮਿੱਤਰੋ।
5
ਜੀ ਗੋਰਖ ਨਾਲ ,ਉਥੇ ਚਲ ਆਯਾ ਸੀ।
ਮੀਂਹ ਮਿਹਰਾਂ ਦਾ, ਉਸ ਵਰਸਾਯਾ ਸੀ ।
ਮਾਂ ਇੱਛਰਾਂ ਮਿਲੀ ,ਅੰਤ ਵਾਰੀ ਮਿੱਤਰੋ।
ਲੂਣਾ ਦਾ ਸੀ ਪਿੰਡ ,ਚਮਿਆਰੀ ਮਿੱਤਰੋ।
6
ਸ਼ੇਰੇ ਪੰਜਾਬ ਦਾ, ਮਾਖੇ ਖਾ ਸੀ ਸੂਰਮਾ।
ਗੋਰੇ ਦਾ ਬਣਾਯਾ,ਸੀ ਮੈਦਾਨੇ ਚੂਰਮਾ।
ਇਸ ਪਿੰਡ ਦੀ ਹੈ, ਸਰਦਾਰੀ ਮਿੱਤਰੋ।
ਲੂਣਾ ਦਾ ਸੀ ਪਿੰਡ,ਚਮਿਆਰੀ ਮਿੱਤਰੋ।
7
ਕਾ:ਰਾਜੇਸ਼ਵਰ ਨੂੰ ਕੋਣ ਨਹੀ ਜਾਣਦਾ।
ਅਮੀਨ ਮਲਕ, ਜੀ ਸਮੇੱ ਦੇ ਹਾਣ ਦਾ।
ਸੋਭਾ ਸਭਨਾਂ ਦੀ ,ਹੈ ਨਿਆਰੀ ਮਿੱਤਰੋ।
ਲੂਣਾ ਦਾ ਸੀ ਪਿੰਡ,ਚਮਿਆਰੀ ਮਿੱਤਰੋ।
8
ਲ਼ੂਣਾ ਲਿਖ ਸ਼ਿਵ , ਨੇ ਅਮਰ ਕਰ ਤੀ।
ਸਾਰੀ ਗਾਥਾ ਉਸ, ਲਿਖ ਲਿਖ ਭਰ ਤੀ।
Saturday, March 13, 2021
ਚੇਤਰ: ਕੀਰਤਪਰਤਾਪ ਪੰਨੂ
Tuesday, January 19, 2021
ਯਾਦਗਾਰੀ ਰਿਹਾ ਲਾਹੌਰ ਦਾ 12 ਵਾਂ ਮੀਰ ਪੰਜਾਬੀ ਮੇਲਾ
ਜ਼ਫਰ ਅਵਾਨ ਦੀ ਕਿਤਾਬ ਨੂੰ ਪੰਜਾਬੀ ਗ਼ਜ਼ਲ ਲਈ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਮਹਿਮੂਦ ਸਰਮਦ ਦੀ ਦੋਹਿਆਂ ਦੀ ਕਿਤਾਬ ਨੂੰ ਪੋ੍ਰ: ਅਲੀ ਅਰਸ਼ਦ ਮੀਰ ਅਵਾਰਡ ਨਾਲ਼ ਸਨਮਾਨਿਆਂ ਗਿਆ। ਮਰਹੂਮ ਅਲੀਮ ਸ਼ਕੀਲ ਨੂੰ ਪੰਜਾਬੀ ਸਾਹਿਤ ਵਿਚ ਪਾਏ ਯੋਗਦਾਨ ਲਈ ਅਲੀ ਅਰਸ਼ਦ ਮੀਰ ਪੁਰਸਕਾਰ ਦਿੱਤਾ ਗਿਆ।
ਮੀਰ ਪੰਜਾਬੀ ਮੇਲੇ ‘ਚ ਕਲਾ ਅਤੇ ਸਾਹਿਤ ਨੂੰ ਸਮਰਪਿਤ ਕਈ ਸੈਸ਼ਨ ਕਰਵਾਏ ਗਏ ਜਿਸ ਦੌਰਾਨ ਅਮਾਰ ਕਾਜ਼ਮੀ, ਇਲਿਆਸ ਘੁੰਮਣ, ਸਾਈਅਦ ਬੂਟਾ, ਫਰੂਕ ਨਦੀਮ, ਇਫਾਤ ਆਸ਼ਿਕ, ਇਜ਼ਾਜ ਅਖ਼ਤਰ ਖਾਨ, ਅਸੀਮ ਅਸਲਮ ਅਤੇ ਰਿਆਜ਼ ਦਾਨਿਸ਼ਵਰ ਆਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ। ਫਾਰੂਕ ਨਦੀਮ, ਆਜ਼ਿਮ ਮਲਿਕ ਅਤੇ ਪ੍ਰੋ: ਡਾ: ਸਰਮਦ ਅਰਸ਼ਦ ਨੇ ਮੰਚ ਸੰਚਾਲਿਨ ਅਤੇ
ਹਾਜ਼ਰੀਨ ਦਾ ਸਵਾਗਤ ਕੀਤਾ। ਪੰਜਾਬੀ ਦੇ ਦੋ ਸਮਰੱਥ ਲੇਖਕਾਂ ਈਜ਼ਾਦ ਅਜੀਜ਼ ਅਤੇ ਨਾਦਿਰ ਅਲੀ ਦੇ ਅਚਾਨਿਕ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਮੌਨ ਧਾਰਨ ਕਰਕੇ ਵਿਛੜ ਚੁੱਕੇ ਸਾਹਿਤਕਾਰਾਂ ਸ਼ਰਧਾਂਜਲੀ ਭੇਂਟ ਕੀਤੀ ਗਈ।ਤ੍ਰਿਝਣ ਨਾਟਕ ਮੰਡਲੀ ਵੱਲੋਂ ਪੰਜਾਬੀ ਨਾਟਕ ਦੀ ਪੇਸ਼ਕਾਰੀ ਕੀਤੀ ਗਈ ਅਤੇ ਨਦੀਮ ਅਬਾਸ ਵੱਲੋਂ ਸੂਫੀ ਨਾਚ ਦੀ ਪੇਸ਼ਕਾਰੀ ਕੀਤੀ ਗਈ। ਪ੍ਰੋ: ਅਲੀ ਅਰਸ਼ਦ ਮੀਰ ਦੀਆਂ ਕਵਿਤਾਵਾਂ ‘ਤੇ ਕੋਰੀਉਗ੍ਰਾਫੀ ਨੇ ਹਾਜ਼ਿਰ ਦਰਸ਼ਕਾਂ ਦਾ ਮਨ ਮੋਹ ਲਿਆ।ਮਸ਼ਹੂਰ ਕਵੀ ਮਹਿਮੂਦ ਔਕਾਰਵੀ ਨੇ ਕਵੀ ਦਰਬਾਰ ਦੀ ਪ੍ਰਧਾਨਗੀ ਕੀਤੀ ਅਤੇ ਪ੍ਰਸਿੱਧ ਕਵੀਆਂ ਸਾਬਿਰ ਅਲੀ ਸਾਬਿਰ, ਆਜ਼ਿਮ ਮਲਿਕ, ਸਾਫ਼ੀਆ ਹਇਆਤ, ਸ਼ਗੀਰ ਅਹਿਮਦ ਸ਼ਗੀਰ, ਤਾਹਿਰਾ ਸਰਾ, ਸਇਮਾ ਆਲਮ,ਜਤਿੰਦਰ ਔਲ਼ਖ
9815534653


















