Tuesday, January 19, 2021

ਯਾਦਗਾਰੀ ਰਿਹਾ ਲਾਹੌਰ ਦਾ 12 ਵਾਂ ਮੀਰ ਪੰਜਾਬੀ ਮੇਲਾ

12ਵਾਂ ਮੀਰ ਪੰਜਾਬੀ ਮੇਲਾ 2020 ਪ੍ਰੋ: ਅਲੀ ਅਰਸ਼ਦ ਮੀਰ ਫਾਉਂਡੇਸ਼ਨ ਅਤੇ ਪੰਜਾਬ ਆਰਟ ਕੌਂਸਲ ਲਾਹੌਰ ਦੇ ਸਹਿਯੋਗ ਨਾਲ਼ ਪੰਜਾਬ ਯੂਨੀਵਰਸਿਟੀ ਲਾਹੌਰ ‘ਚ ਮਨਾਇਆ ਗਿਆ। ਦੋ ਦਿਨ ਚੱਲੇ ਸਮਾਗਮ ਵਿੱਚ ਪੰਜਾਬੀ ਸਾਹਿਤ ਦੀਆਂ ਅਨੇਕ ਕਿਤਾਬਾਂ ਨੂੰ ਅਲੀ ਅਰਸ਼ਦ ਮੀਰ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਗਿਆ। ਫ਼ੌਜੀਆ ਰਾਫ਼ੀਕ ਅਤੇ ਡਾ ਫ਼ਜ਼ਲੀਆਤ ਬਾਨੋ ਦੀਆਂ ਕਿਤਾਬ ਨੂੰ ਪੰਜਾਬੀ ਵਾਰਤਕ ਲਈ ਅਲੀ ਅਰਸ਼ਦ ਮੀਰ ਅਵਾਰਡ ਨਾਲ਼ ਸਮਮਾਨਿਤ ਕੀਤਾ ਗਿਆ। ਕਵਿਤਾ ਲਈ ਦੋ ਕਿਤਾਬਾਂ ਲਈ ਅਸੀਮ ਪਾਧੇਰ ਅਤੇ ਆਰਿਫ਼ਾ ਸ਼ਹਿਯਾਦ ਦੀਆਂ ਕਿਤਾਬਾਂ ਨੂੰ ਚੁਣਿਆ ਗਿਆ। ਡਾ: ਅਬਦੁੱਲ ਕਰੀਮ ਕਾਦਸੀ ਨੂੰ ਬਾਲ ਸਾਹਿਤ ਅਵਾਰਡ ਲਈ ਚੁਣਿਆ ਗਿਆ।

ਜ਼ਫਰ ਅਵਾਨ ਦੀ ਕਿਤਾਬ ਨੂੰ ਪੰਜਾਬੀ ਗ਼ਜ਼ਲ ਲਈ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਮਹਿਮੂਦ ਸਰਮਦ ਦੀ ਦੋਹਿਆਂ ਦੀ ਕਿਤਾਬ ਨੂੰ ਪੋ੍ਰ: ਅਲੀ ਅਰਸ਼ਦ ਮੀਰ ਅਵਾਰਡ ਨਾਲ਼ ਸਨਮਾਨਿਆਂ ਗਿਆ। ਮਰਹੂਮ ਅਲੀਮ ਸ਼ਕੀਲ ਨੂੰ ਪੰਜਾਬੀ ਸਾਹਿਤ ਵਿਚ ਪਾਏ ਯੋਗਦਾਨ ਲਈ ਅਲੀ ਅਰਸ਼ਦ ਮੀਰ ਪੁਰਸਕਾਰ ਦਿੱਤਾ ਗਿਆ।

ਮੀਰ ਪੰਜਾਬੀ ਮੇਲੇ ‘ਚ ਕਲਾ ਅਤੇ ਸਾਹਿਤ ਨੂੰ ਸਮਰਪਿਤ ਕਈ ਸੈਸ਼ਨ ਕਰਵਾਏ ਗਏ ਜਿਸ ਦੌਰਾਨ ਅਮਾਰ ਕਾਜ਼ਮੀ, ਇਲਿਆਸ ਘੁੰਮਣ, ਸਾਈਅਦ ਬੂਟਾ, ਫਰੂਕ ਨਦੀਮ, ਇਫਾਤ ਆਸ਼ਿਕ, ਇਜ਼ਾਜ ਅਖ਼ਤਰ ਖਾਨ, ਅਸੀਮ ਅਸਲਮ ਅਤੇ ਰਿਆਜ਼ ਦਾਨਿਸ਼ਵਰ ਆਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ। ਫਾਰੂਕ ਨਦੀਮ, ਆਜ਼ਿਮ ਮਲਿਕ ਅਤੇ ਪ੍ਰੋ: ਡਾ: ਸਰਮਦ ਅਰਸ਼ਦ ਨੇ ਮੰਚ ਸੰਚਾਲਿਨ ਅਤੇ

ਹਾਜ਼ਰੀਨ ਦਾ ਸਵਾਗਤ ਕੀਤਾ। ਪੰਜਾਬੀ ਦੇ ਦੋ ਸਮਰੱਥ ਲੇਖਕਾਂ ਈਜ਼ਾਦ ਅਜੀਜ਼ ਅਤੇ ਨਾਦਿਰ ਅਲੀ ਦੇ ਅਚਾਨਿਕ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਮੌਨ ਧਾਰਨ ਕਰਕੇ ਵਿਛੜ ਚੁੱਕੇ ਸਾਹਿਤਕਾਰਾਂ ਸ਼ਰਧਾਂਜਲੀ ਭੇਂਟ ਕੀਤੀ ਗਈ।ਤ੍ਰਿਝਣ ਨਾਟਕ ਮੰਡਲੀ ਵੱਲੋਂ ਪੰਜਾਬੀ ਨਾਟਕ ਦੀ ਪੇਸ਼ਕਾਰੀ ਕੀਤੀ ਗਈ ਅਤੇ ਨਦੀਮ ਅਬਾਸ ਵੱਲੋਂ ਸੂਫੀ ਨਾਚ ਦੀ ਪੇਸ਼ਕਾਰੀ ਕੀਤੀ ਗਈ। ਪ੍ਰੋ: ਅਲੀ ਅਰਸ਼ਦ ਮੀਰ ਦੀਆਂ ਕਵਿਤਾਵਾਂ ‘ਤੇ ਕੋਰੀਉਗ੍ਰਾਫੀ ਨੇ ਹਾਜ਼ਿਰ ਦਰਸ਼ਕਾਂ ਦਾ ਮਨ ਮੋਹ ਲਿਆ।ਮਸ਼ਹੂਰ ਕਵੀ ਮਹਿਮੂਦ ਔਕਾਰਵੀ ਨੇ ਕਵੀ ਦਰਬਾਰ ਦੀ ਪ੍ਰਧਾਨਗੀ ਕੀਤੀ ਅਤੇ ਪ੍ਰਸਿੱਧ ਕਵੀਆਂ ਸਾਬਿਰ ਅਲੀ ਸਾਬਿਰ, ਆਜ਼ਿਮ ਮਲਿਕ, ਸਾਫ਼ੀਆ ਹਇਆਤ, ਸ਼ਗੀਰ ਅਹਿਮਦ ਸ਼ਗੀਰ, ਤਾਹਿਰਾ ਸਰਾ,  ਸਇਮਾ ਆਲਮ,

ਅਹਿਮਦ ਨਾਈਮ ਅਰਸ਼ਦ, ਅਰਸ਼ਦ ਮਨਜ਼ੂਰ,  ਇਕਬਾਲ ਦਰਵੇਸ਼, ਅਲੀ ਜੌਸ਼ਾ, ਪ੍ਰੋ: ਸਰਮਦ ਫਾਰੋਹ ਅਰਅਸ਼ਦ ਆਦਿ ਨੇ ਆਪਣੀ ਸ਼ਾਇਰੀ ਪੇਸ਼ ਕੀਤੀ।ਗਇਕੀ ਦੇ ਸੈਸ਼ਨ ਦੌਰਾਨ ਤਵੀਦ ਅਹਿਮਦ ਅਨਾਸ, ਕਾਲੇ ਖਾਨ ਬਾਗ, ਨੌਈਮ, ਅਰਸ਼ਦ ਅਲੀ, ਬਿਲਾਲ ਰਜ਼ਬ ਅਤੇ ਮੋਇਨਾ ਸਾਜਿਦ ਨੇ ਆਪਣੇ ਕਲਾਮ ਰਾਹੀਂ ਪੰਜਾਬੀ ਕਵਿਤਾ ਦੇ ਮਹਾਨ ਲੋਕ ਸ਼ਾਇਰ ਅਲੀ ਅਰਸ਼ਦ ਮੀਰ ਨੂੰ ਯਾਦ ਕੀਤਾ ਅਤੇ ਹਾਜ਼ਰੀਨ ਦੀ ਭਰਭੂਰ ਦਾਦ ਹਾਸਿਲ ਕੀਤੀ।

        ਜਤਿੰਦਰ ਔਲ਼ਖ

           9815534653