Tuesday, September 14, 2021

ਲੂਣਾ ਦਾ ਸੀ ਪਿੰਡ ਚਮਿਆਰੀ ਮਿੱਤਰੋ (ਮਨਮੋਹਨ ਸਿੰਘ ਬਾਸਰਕੇ )

 

ਪਿੰਡ ਚਮਿਆਰੀ, ਅਜਨਾਲੇ ਕੋਲ ਜੀ।

ਸੁਣਾਵਾਂ ਵਾਰਤਾ, ਏਦੀ  ਸਾਰੀ ਖੋਲੵ ਜੀ।

ਲੱਗੀ ਸਲਵਾਨ,   ਨੂੰ ਪਿਆਰੀ ਮਿੱਤਰੋ।

ਲੂਣਾ ਦਾ ਸੀ ਪਿੰਡ,ਚਮਿਆਰੀ ਮਿੱਤਰੋ।

                     2

ਲੂਣਾ ਨਾਲ ਰਾਜੇ ,ਵਿਆਹ ਰਚਾ ਲਿਆ।

ਧੀ ਵਰਗੀ ਤਾਈ,ਰਾਣੀ ਸੀ ਬਣਾ ਲਿਆ।

ਬਣ  ਗਈ  ਪੁੱਤ ,  ਹੱਤਿਆਰੀ ਮਿੱਤਰੋ।

ਲੂਣਾ ਦਾ ਸੀ ਪਿੰਡ, ਚਮਿਆਰੀ ਮਿੱਤਰੋ।

                      3

ਪੂਰਨ ਦੇ ਰੂਪ ,  ਤੇ ਰਾਣੀ ਡੁੱਲ ਗਈ।

ਮਾਂ ਪੁੱਤ ਵਾਲਾ ਸੀ,ਰਿਸ਼ਤਾ ਭੁੱਲ ਗਈ।

ਲਾਏ  ਪੂਰਨ ਤੇ ,  ਦੋਸ਼  ਭਾਰੀ ਮਿੱਤਰੋ।

ਲੂਣਾ ਦਾ ਸੀ ਪਿੰਡ,ਚਮਿਆਰੀ ਮਿੱਤਰੋ।

                      4

ਆਖੈ ਸਲਵਾਨ, ਅੱਲਖ ਮੁਕਾ ਦਿਓ।

ਪੂਰਨ ਨੂੰ ਵੱਢ, ਕਿਸੇ ਖੂਹ ਪਾ ਦਿਓ।

ਬੜੀ ਕੀਤੀ ਇਸ, ਬਦਕਾਰੀ ਮਿੱਤਰੋ।

ਲੂਣਾ ਦਾ ਸੀ ਪਿੰਡ,ਚਮਿਆਰੀ ਮਿੱਤਰੋ।

                      5

ਜੀ ਗੋਰਖ ਨਾਲ ,ਉਥੇ ਚਲ ਆਯਾ ਸੀ।

ਮੀਂਹ ਮਿਹਰਾਂ ਦਾ, ਉਸ ਵਰਸਾਯਾ ਸੀ ।

ਮਾਂ ਇੱਛਰਾਂ ਮਿਲੀ  ,ਅੰਤ ਵਾਰੀ ਮਿੱਤਰੋ।

ਲੂਣਾ ਦਾ ਸੀ ਪਿੰਡ ,ਚਮਿਆਰੀ ਮਿੱਤਰੋ।

                      6

ਸ਼ੇਰੇ ਪੰਜਾਬ ਦਾ, ਮਾਖੇ ਖਾ ਸੀ ਸੂਰਮਾ।

ਗੋਰੇ ਦਾ ਬਣਾਯਾ,ਸੀ ਮੈਦਾਨੇ ਚੂਰਮਾ।

ਇਸ  ਪਿੰਡ ਦੀ ਹੈ, ਸਰਦਾਰੀ  ਮਿੱਤਰੋ।

ਲੂਣਾ ਦਾ ਸੀ ਪਿੰਡ,ਚਮਿਆਰੀ ਮਿੱਤਰੋ।

                   ‌‌   7

ਕਾ:ਰਾਜੇਸ਼ਵਰ ਨੂੰ  ਕੋਣ ਨਹੀ  ਜਾਣਦਾ।

ਅਮੀਨ ਮਲਕ,  ਜੀ ਸਮੇੱ ਦੇ ਹਾਣ ਦਾ।

ਸੋਭਾ  ਸਭਨਾਂ ਦੀ ,ਹੈ ਨਿਆਰੀ ਮਿੱਤਰੋ।

ਲੂਣਾ ਦਾ ਸੀ ਪਿੰਡ,ਚਮਿਆਰੀ ਮਿੱਤਰੋ।

                       8

ਲ਼ੂਣਾ ਲਿਖ ਸ਼ਿਵ , ਨੇ ਅਮਰ ਕਰ ਤੀ।

ਸਾਰੀ ਗਾਥਾ ਉਸ, ਲਿਖ ਲਿਖ ਭਰ ਤੀ।