Tuesday, September 14, 2021

ਲੂਣਾ ਦਾ ਸੀ ਪਿੰਡ ਚਮਿਆਰੀ ਮਿੱਤਰੋ (ਮਨਮੋਹਨ ਸਿੰਘ ਬਾਸਰਕੇ )

 

ਪਿੰਡ ਚਮਿਆਰੀ, ਅਜਨਾਲੇ ਕੋਲ ਜੀ।

ਸੁਣਾਵਾਂ ਵਾਰਤਾ, ਏਦੀ  ਸਾਰੀ ਖੋਲੵ ਜੀ।

ਲੱਗੀ ਸਲਵਾਨ,   ਨੂੰ ਪਿਆਰੀ ਮਿੱਤਰੋ।

ਲੂਣਾ ਦਾ ਸੀ ਪਿੰਡ,ਚਮਿਆਰੀ ਮਿੱਤਰੋ।

                     2

ਲੂਣਾ ਨਾਲ ਰਾਜੇ ,ਵਿਆਹ ਰਚਾ ਲਿਆ।

ਧੀ ਵਰਗੀ ਤਾਈ,ਰਾਣੀ ਸੀ ਬਣਾ ਲਿਆ।

ਬਣ  ਗਈ  ਪੁੱਤ ,  ਹੱਤਿਆਰੀ ਮਿੱਤਰੋ।

ਲੂਣਾ ਦਾ ਸੀ ਪਿੰਡ, ਚਮਿਆਰੀ ਮਿੱਤਰੋ।

                      3

ਪੂਰਨ ਦੇ ਰੂਪ ,  ਤੇ ਰਾਣੀ ਡੁੱਲ ਗਈ।

ਮਾਂ ਪੁੱਤ ਵਾਲਾ ਸੀ,ਰਿਸ਼ਤਾ ਭੁੱਲ ਗਈ।

ਲਾਏ  ਪੂਰਨ ਤੇ ,  ਦੋਸ਼  ਭਾਰੀ ਮਿੱਤਰੋ।

ਲੂਣਾ ਦਾ ਸੀ ਪਿੰਡ,ਚਮਿਆਰੀ ਮਿੱਤਰੋ।

                      4

ਆਖੈ ਸਲਵਾਨ, ਅੱਲਖ ਮੁਕਾ ਦਿਓ।

ਪੂਰਨ ਨੂੰ ਵੱਢ, ਕਿਸੇ ਖੂਹ ਪਾ ਦਿਓ।

ਬੜੀ ਕੀਤੀ ਇਸ, ਬਦਕਾਰੀ ਮਿੱਤਰੋ।

ਲੂਣਾ ਦਾ ਸੀ ਪਿੰਡ,ਚਮਿਆਰੀ ਮਿੱਤਰੋ।

                      5

ਜੀ ਗੋਰਖ ਨਾਲ ,ਉਥੇ ਚਲ ਆਯਾ ਸੀ।

ਮੀਂਹ ਮਿਹਰਾਂ ਦਾ, ਉਸ ਵਰਸਾਯਾ ਸੀ ।

ਮਾਂ ਇੱਛਰਾਂ ਮਿਲੀ  ,ਅੰਤ ਵਾਰੀ ਮਿੱਤਰੋ।

ਲੂਣਾ ਦਾ ਸੀ ਪਿੰਡ ,ਚਮਿਆਰੀ ਮਿੱਤਰੋ।

                      6

ਸ਼ੇਰੇ ਪੰਜਾਬ ਦਾ, ਮਾਖੇ ਖਾ ਸੀ ਸੂਰਮਾ।

ਗੋਰੇ ਦਾ ਬਣਾਯਾ,ਸੀ ਮੈਦਾਨੇ ਚੂਰਮਾ।

ਇਸ  ਪਿੰਡ ਦੀ ਹੈ, ਸਰਦਾਰੀ  ਮਿੱਤਰੋ।

ਲੂਣਾ ਦਾ ਸੀ ਪਿੰਡ,ਚਮਿਆਰੀ ਮਿੱਤਰੋ।

                   ‌‌   7

ਕਾ:ਰਾਜੇਸ਼ਵਰ ਨੂੰ  ਕੋਣ ਨਹੀ  ਜਾਣਦਾ।

ਅਮੀਨ ਮਲਕ,  ਜੀ ਸਮੇੱ ਦੇ ਹਾਣ ਦਾ।

ਸੋਭਾ  ਸਭਨਾਂ ਦੀ ,ਹੈ ਨਿਆਰੀ ਮਿੱਤਰੋ।

ਲੂਣਾ ਦਾ ਸੀ ਪਿੰਡ,ਚਮਿਆਰੀ ਮਿੱਤਰੋ।

                       8

ਲ਼ੂਣਾ ਲਿਖ ਸ਼ਿਵ , ਨੇ ਅਮਰ ਕਰ ਤੀ।

ਸਾਰੀ ਗਾਥਾ ਉਸ, ਲਿਖ ਲਿਖ ਭਰ ਤੀ।

ਸ਼ਿਵ ਹੈ ਸੀ ਗੁਣਾਂ ਦੀ ,ਪਟਾਰੀ ਮਿੱਤਰੋ।

ਲੂਣਾ ਦਾ ਸੀ ਪਿੰਡ,ਚਮਿਆਰੀ ਮਿੱਤਰੋ।

                     9

ਏਥੇ ਮੰਦਰ  ਹੈ , ਜੀ ਤੁਲਸੀ ਦਾਸ ਦਾ।

ਹਰ ਬੰਦਾ   ਏਥੇ, ਚੰਗੇ  ਵਿਸ਼ਵਾਸ ਦਾ।

ਲੀਡਰਾਂ ਦੇ ਨਾਲ ,ਰੱਖੀ ਯਾਰੀ ਮਿੱਤਰੋ।

ਲੂਣਾ ਦਾ ਸੀ ਪਿੰਡ,ਚਮਿਆਰੀ ਮਿੱਤਰੋ।

                  ‌‌  10

ਬੰਦਾ ਸਿੰਘ ਦੀ ਯਾਦ ਗੁਰਦੁਆਰ ਹੈ।

ਬਾਉਲੀ ਸਾਹਿਬ,ਨਾਲ ਵੀ ਪਿਆਰ ਹੈ।

ਜੈਲਦਾਰ ਹਸਤੀ ,  ਪਿਆਰੀ ਮਿੱਤਰੋ।

ਲੂਣਾ ਦਾ ਸੀ ਪਿੰਡ,ਚਮਿਆਰੀ ਮਿੱਤਰੋ।

            ‌        11

ਬਾਸਰਕੇ ਵਾਲਾ, ਜੀ ਕਹਾਣੀਕਾਰ ਹੈ।

ਪੜ੍ਹ ਕੇ ਕਿਤਾਬਾਂ,ਲਿਖਦਾ ਵਿਚਾਰ ਹੈ।

ਪੜ੍ਹੀ ਸੁਣੀ ਗਾਥਾ,ਲਿਖੀ ਸਾਰੀ ਮਿੱਤਰੋ।

ਲੂਣਾ ਦਾ ਸੀ ਪਿੰਡ,ਚਮਿਆਰੀ ਮਿੱਤਰੋ।



ਬਾਸਰਕੇ ਹਾਊਸ, ਭੱਲਾ ਕਲੋਨੀ, ਛੇਹਰਟਾ

ਅੰਮ੍ਰਿਤਸਰ-143105

ਮੋਬਾਈਲ ਨੰਬਰ:9914716616

No comments:

Post a Comment