Wednesday, May 4, 2022

ਜ਼ਿੰਦਗੀ ਦੀ ਵਸੀਅਤ - ਨਿਸ਼ਾਨ ਸਿੰਘ ਕੋਹਾਲੀ

ਦੋਸਤੋਂ ਜਦੋਂ ਦੀ ਇਹ ਧਰਤੀ ਹੋਂਦ ਵਿਚ ਆਈ ਹੈ ਪਿਛਲੀਆਂ ਪੀੜ੍ਹੀਆਂ ਸਮੇਂ ਦੇ ਅਨੁਸਾਰ ਆਪਣੀ ਜਾਇਦਾਦ ਦੀ ਵਸੀਅਤ ਅਗਲੀਆਂ ਪੀੜ੍ਹੀਆਂ ਨੂੰ ਕਰਦੀਆਂ ਹਨ ਤੇ ਕਰਦੀਆਂ ਹੀ ਰਹਿਣਗੀਆਂ ਪਰ ਕੁਝ ਚੀਜ਼ਾਂ ਦੀਆਂ ਵਸੀਅਤਾਂ ਕਿਸੇ ਹੋਰ ਨੇ ਆਪਣੇ ਨਾਂਆ ਕਰਵਾਈਆਂ ਹਨ ਇਹ ਅਗਲੀ ਪੀੜ੍ਹੀ ਲਈ ਬਹੁਤ ਖਤਰਨਾਕ ਹਨ ਉਨ੍ਹਾਂ ਚੀਜ਼ਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਤੰਦੂਰ ਦੀ ਰੋਟੀ ਦੀ ਵਸੀਅਤ ਪੀਜ਼ੇ ਨੇ ਆਪਣੇ ਨਾਂਅ ਕਰਵਾ ਲਈ ਹੈ ਚਾਟੀ ਦੀ ਲੱਸੀ ਦੀ ਵਸੀਅਤ ਠੰਡੇ ਦੀ ਬੋਤਲ ਨੇ ਕਰਵਾ ਲਈ ਹੈ ਮਕੱਈ ਦੀ ਰੋਟੀ ਦੀ ਡੋਸੇ ਨੇ ਕਰਵਾ ਲਈ ਹੈ ਦੇਸੀ ਘਿਓ ਦੀ ਵਸੀਅਤ ਲਾਲ ਜੈਮ ਨੇ ਕਰਵਾ ਲਈ ਹੈ ਘਰ ਵਿੱਚ ਵੱਟੀਆਂ ਆਟੇ ਦੀਆਂ ਸੇਵੀਆਂ ਦੀ ਵਸੀਅਤ

ਬਜ਼ਾਰੀ ਨਿਊਡਲਾਂ ਨੇ ਕਰਵਾ ਲਈ ਹੈ ਭੱਠੀ ਤੇ ਭੁਜੇ ਦਾਣਿਆਂ ਦੀ ਚਿਪਸ ਕੁਰਕਰੇ ਦੇ ਪੈਕਟਾਂ ਨੇ ਕਰਵਾ ਲਈ ਹੈ ਘੜੇ ਦੇ ਪਾਣੀ ਦੀ ਫਿਲਟਰ ਪਾਣੀ ਦੀਆਂ ਬੋਤਲਾ ਨੇ ਕਰਵਾ ਲਈ ਹੈ ਸਰ੍ਹੋਂ ਦੇ ਸਾਗ ਦੀ ਕੀਮਾ ਨਿਊਟਰੀ ਨੇ ਕਰਵਾ ਲਈ ਹੈ ਜਲੇਬੀਆਂ ਦੀ ਵਸੀਅਤ ਪੇਸਟੀਆਂ ਨੇ ਕਰਵਾ ਲਈ ਹੈ ਮੈਂ ਸਾਰੇ ਪੰਜਾਬੀ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਰੇ ਇਹਨਾਂ ਗ਼ਲਤ ਵਸੀਅਤਾਂ ਦਾ ਵਿਰੋਧ ਕਰੋ ਤੇ ਮੈਂ ਵੀ ਸਾਰੀ ਦੁਨੀਆਂ ਦੀਆਂ ਵਸੀਅਤਾ ਬਣਾਉਣ ਵਾਲੇ ਨੂੰ ਬੇਨਤੀ ਕਰਦਾ ਹਾਂ ਜ਼ਿੰਦਗੀ ਦੀਆਂ ਵਸੀਅਤਾਂ ਵਿਚੋਂ ਗ਼ਲਤ ਨਾਮ ਕੱਟ ਕੇ ਵਸੀਅਤ ਫਿਰ ਅਸਲੀ ਨਾਵਾਂ ਤੇ ਕੀਤੀ ਜਾਵੇ  ।

No comments:

Post a Comment