Monday, January 8, 2024

ਰੇਲ ਸਫ਼ਰ ਦੌਰਾਨ ਪੈਦਾ ਹੋਈ ਇੱਕ ਰਚਨਾ : ਕੇਪੀ ਅਨਮੋਲ

 

ਚੱਲ ਪਈ ਰੇਲਗੱਡੀ ਲੈ 

 ਮੁਸਾਫਿਰ ਅਤੇ ਭਾਵਨਾਵਾਂ

 ਦੀਆਂ ਕਿੰਨੀਆਂ ਗਠੜੀਆਂ 


 ਦਾਦਾ ਜੀ ਦੀ ਗਠੜੀ

 ਜੋ ਆਪਣੇ ਪੋਤੇ-ਪੋਤੀਆਂ ਕੋਲ ਚੱਲੇ ਹਨ

 ਪੋਤੇ-ਪੋਤੀ ਦੇ ਸ਼ਹਿਰ ਨੂੰ

 ਹਾਂ, ਇਸ ਨੂੰ 

ਪੋਤੇ-ਪੋਤੀ ਦਾ ਸ਼ਹਿਰ ਕਹੋ

ਕਿਉਂਕਿ ਉਹ ਜੰਮੇ- ਪਲੇ ਹਨ

 ਇਸ ਸ਼ਹਿਰ ਵਿੱਚ

 ਅਤੇ ਦਾਦਾ

 ਪਿੰਡ ਵਿੱਚ ਹੀ ਰਿਹਾ

 ਹੁਣ ਉਹਨਾਂ ਨੂੰ ਆਪਣੇ ਦਿਲ ਦੀ ਅੱਖ ਨਾਲ ਦੇਖੇਗਾ

 ਮਨ ਦੀਆਂ ਖਿੜਕੀਆਂ ਤੋਂ

ਨਿਹਾਰੇਗਾ 


 ਇੱਕ ਗਠੜੀ ਨੌਜਵਾਨ ਦੀਆਂ

 ਆਸ਼ਾਵਾਦੀ ਇੱਛਾਵਾਂ ਦੀ

 ਜੋ ਲੱਭ ਰਿਹਾ ਹੈ ਰੁਜ਼ਗਾਰ

 ਜੇ ਨੌਕਰੀ ਵੀ ਮਿਲੀ

 ਕਰੇਗਾ ਪਿਤਾ ਦੀ ਮਦਦ

 ਅਤੇ ਪੂਰੇ ਪਰਿਵਾਰ ਲਈ

 ਰਾਹਤ ਦੀ ਗਠੜੀ

 ਇਹ ਵੱਡੇ ਸ਼ਹਿਰ

 ਨੌਕਰ ਰੱਖ ਲਵੇਗਾ

 ਪੂਰੇ ਪਿੰਡ ਨੂੰ


 ਕਜਰੀ ਦੀ ਗਠੜੀ

 ਜੋ ਦੂਰ ਸਹੁਰੇ ਚਲੀ ਗਈ

 ਜਦੋਂ ਹੱਥ ਪੀਲੇ ਹੋ ਗਏ

 ਉਦੋਂ ਤੋਂ ਸੂਰਤ ਨਹੀਂ ਵੇਖੀ ਆਪਣੇ ਨਗਰ ਦੀ

 ਉਹ ਘਰ , ਉਹ ਗਲੀ 

 ਜਿਸਨੂੰ ਉਸਨੂੰ ਛੱਡਣਾ ਪੈਂਦਾ ਹੈ

 ਉਹ ਇੱਕ ਪਲ ਲਈ ਖੁਸ਼ ਨਹੀਂ ਸੀ

 ਸਖੀਆਂ ਤੋਂ ਦੂਰ ਜਾਣ ਲਈ

 ਨਦੀ ਦੀ ਡਗਰ

ਘਾਟ ਤੋਂ ਦੂਰ ਜਾਣ ਲਈ


 ਬਾਬੂਜੀ ਦੀ ਇੱਕ ਗਠੜੀ

 ਰਾਖ ਦੀ ਜੋ

 ਮੁਕਤੀ ਦੀ ਇੱਛਾ ਲੈ   ਕੇ ਆਇਆ ਹੈ

 ਉਸ ਨਦੀ ਦੇ ਪਾਣੀ ਵਿੱਚ

 ਹੋਣ ਲਈ ਲੀਨ

 ਜਿਸ ਨਦੀ ਨੂੰ ਸਭ ਲੋਕ

 ਮਾਂ ਕਹਿੰਦੇ ਹਨ।

 ਬਹੁਤ ਸਾਰੀਆਂ ਉਮਰਾਂ ਲਈ

 ਸਿਰਫ ਮਾਂ ਦੀ ਗੋਦੀ

 ਸਦੀਵੀ ਚਿੰਤਾਵਾਂ

 ਤੋਂ ਮੁਕਤ ਹੋਣਾ


 ਸਿਰਫ ਵੇਖਣ ਨੂੰ ਸੀਲ ਹੈ ਰੇਲ ਦਾ ਡੱਬਾ

ਸੀਲ ਕੀਤੇ ਰੇਲ ਦੇ ਡੱਬੇ ' ਚ

 ਕਿੰਨੇ ਰਾਹ ਖੁੱਲ੍ਹਦੇ ਹਨ ਸੰਸਾਰ ਦੇ

 ਮਨ ਵਿੱਚ ਦੱਬੀਆਂ ਹੋਈਆਂ 

ਅਣਗਿਣਤ ਇੱਛਾਵਾਂ

ਲਈ ਬਹੁਤ ਸਾਰੇ ਰਾਹ


 ਮੇਰੇ ਕੋਲ ਵੀ ਇੱਕ ਗਠੜੀ ਹੈ

 ਬਹੁਤ ਕੁਝ ਇਸ ਅੰਦਰ ਸਮੋਈ 

 ਮੈਂ ਚੱਲ ਪਿਆ ਹਾਂ 

ਕੁਝ ਸੁਨਹਿਰੀ ਜਿਹਾ ਲੈ


ਮੂਲ  - ਕੇਪੀ ਅਨਮੋਲ ( ਉੱਤਰ ਪ੍ਰਦੇਸ਼) 

ਹਿੰਦੀ ਤੋਂ ਅਨੁਵਾਦ:  ਜਤਿੰਦਰ ਔਲਖ

No comments:

Post a Comment