Saturday, April 23, 2022

ਅਣਜੰਮੀਆਂ ਲਾਸ਼ਾਂ : ਨਿਸ਼ਾਨ ਸਿੰਘ ਕੋਹਾਲੀ

ਕੁਦਰਤ ਦਾ ਨਿਯਮ ਹੈ ਕਿ ਜੋ ਜੰਮਿਆਂ ਹੈ ਉਸਨੇ ਇੱਕ ਦਿਨ ਮਰਨਾ ਜ਼ਰੂਰ ਹੈ   ਪਰ ਕੁਦਰਤ ਦੇ ਨਿਯਮਾਂ ਦੇ ਉਲਟ ਇਨਸਾਨ ਕੁਝ ਇਹੋ ਜਿਹਾ ਕਰਨ ਲੱਗ ਪਿਆ ਹੈ ਕਿ ਇਨਸਾਨ ਕੁਦਰਤ ਦੀ ਇੱਕ ਨਿਆਮਤ ਨੂੰ ਜੰਮਣ ਤੋਂ ਪਹਿਲਾਂ ਹੀ ਹੀ ਮਾਰ ਰਿਹਾ ਹੈ ਦੌਸਤੌ ਅੱਜ ਮੈਂ ਤੁਹਾਨੂੰ ਮੇਰੇ ਨਾਲ ਹੋਈ ਅਣਜੰਮੀ ਲਾਸ਼ ਦੀ ਮੁਲਾਕਾਤ ਦੀ ਕਹਾਣੀ ਦੱਸ ਰਿਹਾ ਹਾਂ ਅਣਜੰਮੀ ਲਾਸ਼ ਨਾਲ ਜੋ ਵਾਪਰਿਆ ਉਸ ਨੇ ਜੋ ਮੈਂਨੂੰ ਦੱਸਿਆ ਉਹੀ ਬਿਲਕੁਲ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਅਣਜੰਮੀ ਲਾਸ਼ ਨੇ ਦੱਸਿਆ ਕਿ ਉਸਦੀ ਉਮਰ ਹੁਣ 18 ਸਾਲ ਦੀ ਹੋ ਗਈ ਹੈ ਉਸਦੀ ਇੱਕ ਅਣਜੰਮੀ ਭੈਣ ਦੀ ਉਮਰ 15 ਸਾਲ ਤੇ ਇੱਕ ਦੀ ਉਮਰ 13 ਸਾਲ ਹੋ ਗਈ ਹੈ ਅਸੀਂ ਤਿੰਨੇ ਭੈਣਾਂ ਕੲੀ ਸਾਲਾਂ ਤੋਂ ਇੱਕ ਇਹੋ ਜਿਹੀ ਮਾਂ ਦੀ ਕੁੱਖ ਤੇ ਘਰ ਲੱਭ ਰਹੀਆਂ ਹਾਂ ਜਿਥੇ ਸਾਨੂੰ ਜੰਮਣ ਤੋਂ ਪਹਿਲਾਂ ਲਾਸ਼ਾਂ ਵਿੱਚ ਨਾ ਬਦਲਿਆ ਜਾਵੇ ਪਰ ਅਜੇ ਤੱਕ ਸਾਨੂੰ ਉਹ ਮਾਂ ਦੀ ਕੁੱਖ ਤੇ ਘਰ ਨਹੀਂ ਲੱਭ ਰਿਹਾ ਅਸੀ ਤਿੰਨੇ ਭੈਣਾਂ ਅਣਜੰਮੀਆਂ ਲਾਸ਼ਾਂ ਪਿਛਲੇ ਦੋ ਦਿਨਾਂ ਤੋਂ ਆਪਣੇ ਉਸ ਭਰਾ ਨੂੰ ਰੋ ਰਹੀਆਂ ਹਾਂ ਜੋ ਸਾਡੇ ਮਾਤਾ-ਪਿਤਾ ਦੇ ਘਰ 15 ਕੁ ਸਾਲ ਪਹਿਲਾਂ ਸਾਡੇ ਲਾਸ਼ਾਂ ਬਣਨ ਤੋਂ ਬਾਅਦ ਜੰਮਿਆਂ ਸੀ ਤੇ ਅੱਜ ਚਿੱਟੇ ਦਾ ਟੀਕਾ ਨਾ ਸਹਾਰਦੇ ਹੋਏ ਕਣਕ ਦੇ ਖੇਤ ਵਿੱਚ ਲਾਸ਼ ਬਣਿਆ ਪਿਆ ਹੈ ਤੇ ਸਾਡਾ ਬਾਪੂ ਇਹ ਸਦਮਾ ਨਾ ਸਹਾਰਦੇ ਹੋਏ ਵਿਹੜੇ ਵਿਚ ਡੱਠੇ ਮੰਜੇ ਉੱਤੇ ਲਾਸ਼ ਬਣਿਆ ਪਿਆ ਹੈ ਇਹ ਸਾਰੀ ਕਹਾਣੀ ਮੈਨੂੰ ਸੁਣਾ ਕੇ ਹੁਣ ਅਣਜੰਮੀਆ  ਲਾਸ਼ਾ ਫਿਰ ਤੋਂ ਇੱਕ ਇਹੋ ਜਿਹੀ ਮਾਂ ਦੀ ਕੁੱਖ ਤੇ ਘਰ ਦੀ ਭਾਲ਼ ਵਿੱਚ ਨਿਕਲ ਜਾਂਦੀਆਂ ਹਨ ਜਿਥੇ ਉਹਨਾਂ ਨੂੰ ਜਨਮ ਤੋਂ ਪਹਿਲਾਂ ਹੀ ਅਣਜੰਮੀਆਂ ਲਾਸ਼ਾਂ ਵਿੱਚ ਨਾ ਬਦਲਿਆ ਜਾਵੇ

 ਮੋਬਾ::9878576438                           

1 comment: