Saturday, October 3, 2015

ਸੁਲਘਦਾ ਜਵਾਲਾਮੁਖੀ/ਪ੍ਰਮਿੰਦਰਜੀਤ-ਡਾ. ਰਵਿੰਦਰ

ਉਹਦਾ ਸਫ਼ਰ
ਲਟ ਲਟ ਬਲਦੇ ਸ਼ਹਿਰ ਦੇ
ਕੋਲੋਂ ਲੰਘਦੀ
ਨਹਿਰ ਤੋਂ ਸ਼ੁਰੂ ਹੋ ਕੇ
ਪਵਿੱਤਰ ਨਗਰੀ ਦੇ ਅੰਮ੍ਰਿਤ ਕੁੰਡ ਤਕ ਫੈਲਿਆ ਹੈ
ਮਾਂ ਦੀ ਅਸੀਸ ਤੇ ਮੋਹ ਨੇ
ਉਹਨੂੰ ਛਿੰਦਾ 'ਪਿੰਦਾ' ਹੀ ਬਣਾਈ ਰੱਖਿਆ
ਕੋਈ ਹੋਰ ਲਕਬ ਜਾਂ ਅਹੁਦਾ ਲੈਣੋਂ ਡੱਕੀ ਰੱਖਿਆ
ਸ਼ਾਇਦ ਇਸੇ ਲਈ
ਨਾ ਕੋਈ ਪੋਸਟ ਉਹਦੇ ਅੜਿੱਕੇ ਆਈ
ਨਾ ਕਾਲੇ ਗ਼ੁਲਾਬ ਦੀਆਂ ਅੱਖਾਂ ਵਾਲੀ ਕੁੜੀ ।
ਪ੍ਰੀਤ ਨਗਰ ਦੀ ਬੇਵਫ਼ਾ ਵੀਰਾਨੀ
ਸੁਲਤਾਨਵਿੰਡ ਰੋਡ ਦੀਆਂ ਮਿਆਨੀਆਂ ਦਾ ਸੰਤਾਪ
ਯਾਰਾਂ ਦੀਆਂ ਅੱਖਾਂ ਵਿੱਚ
ਅਚਨਚੇਤ ਆਉਂਦੀ ਬੇਗਾਨਗੀ ਦੀ ਧੁੰਦ
ਦੋਸਤੀ ਵਿੱਚ ਬੇਈਮਾਨੀ
ਰਿਸ਼ਤਿਆਂ ਦੀ ਪਾਕੀਜ਼ਗੀ ਵਿੱਚ ਗੰਧਲਾਪਣ
ਉਹਨੂੰ ਅਕਸਰ ਬੇਚੈਨ ਕਰੀ ਰੱਖਦਾ ਰਿਹਾ
ਅਜਿਹੇ ਯਾਰਾਂ ਨੂੰ ਉਹਨੇ ਤਰਪਾਲਾਂ ਕਹਿ ਕੇ
ਬਹੁਤ ਵਾਰ ਆਪਣੇ ਸਿਰੋਂ ਛੰਡ ਕੇ
ਪਰ੍ਹਾਂ ਵਗਾਹ ਮਾਰਿਆ
ਇਸੇ ਲਈ ਉਹਦੇ ਨਾਲ
ਅਣਗਿਣਤ ਵਾਕ ਆਊਟਾਂ ਦਾ ਇਤਿਹਾਸ ਜੁੜਦਾ ਰਿਹਾ ।
ਉਂਝ ਉਹਨੂੰ ਤਰੀਕਾਂ ਸਮੇਤ ਯਾਦ ਰਹਿੰਦੇ ਨੇ
ਸੁਰਿੰਦਰਦੀਪ ਤੋਂ ਮੋਹਨਜੀਤ ਤਕ
ਨੰਗਲ ਤੋਂ ਜਪਾਨ ਤਕ ਵਾਪਰੇ
ਸਾਰੇ ਮੁਹੱਬਤੀ ਪਲਾਂ ਦੇ ਹਾਦਸੇ
ਕਿਹੜੇ ਢਾਬੇ ਤੋਂ ਕਿਹੜੇ ਪਰੌਂਠੇ
ਸਬਜ਼ੀ ਦੀਆਂ ਅੱਧੀਆਂ ਪਲੇਟਾਂ
ਚਟਨੀ ਵਿੱਚ ਗ਼ਰਕ ਹੋਏ ਸਮੋਸੇ
ਜਾਂ ਹੁਕਮ ਅਦੂਲੀ ਕਰਨ ਵਾਲੇ
ਢਾਬਾ ਮਾਲਕ ਦੇ
ਮੱਥੇ ਵਿੱਚ ਮਾਰੇ ਕਤੂਰੇ ਦੀ 'ਚਊਂ ਚਊਂ' ।
ਸ਼ਾਇਰੀ ਤੇ ਉਹ
ਇਕ ਦੂਜੇ ਦੇ ਸਾਹੀਂ ਜਿਊਂਦੇ ਨੇ
ਬੜੇ ਸਮਝੌਤੇ ਕੀਤੇ ਹੋਣਗੇ ਉਹਨੇ ਵੀ
ਪਰ ਇਸ ਸਾਹਾਂ ਦੇ ਰਿਸ਼ਤੇ ਨੂੰ ਉਹਨੇ
ਜਿੱਥੋਂ ਤਕ ਵੱਸ ਚਲਿਆ
ਮੰਡੀ ਵਿੱਚ ਲਿਆਉਣੋਂ ਗੁਰੇਜ਼ ਕੀਤਾ ।
ਅੱਖਰਾਂ ਦੀ ਲੋਅ ਵਿੱਚ ਤੁਰਦਿਆਂ
ਅਮਰੀਕ ਅਮਨ ਦੀ ਲੋਅ ਵੀ ਰੋਸ਼ਨ ਕੀਤੀ
ਪਰ ਉਹਦੇ ਸਵੈਮਾਣ ਦੇ ਜੁਗਨੂੰ ਸਾਹਵੇਂ
ਹਰ ਸੂਰਜ ਦੀਵਾ ਹੀ ਰਿਹਾ ।
ਅਕਸਰ ਉਹਦੀ ਸ਼ਾਇਸਤਗੀ ਤੇ ਚੁੱਪ
ਮੌਕੇ ਮੁਤਾਬਕ, ਔਖੇ ਸੌਖੇ
ਉਹਦੇ ਅੰਦਰ ਹੀ ਅੰਦਰ ਧੁਖਦੀ ਰਹਿੰਦੀ ਹੈ
ਲਾਵਾ ਫੁੱਟਣ ਤੋਂ ਪਹਿਲਾਂ
ਦ੍ਰਿਸ਼ ਬਦਲ ਜਾਵੇ ਤਾਂ ਚੰਗਾ
ਨਹੀਂ ਤਾਂ ਉਹ
ਸ਼ਹਿਨਸ਼ਾਹ ਦਾ ਤਾਜ ਤੇ ਸਥਾਪਤੀ ਦੀ ਪੱਗ

No comments:

Post a Comment