Saturday, October 31, 2015

ਹਾਵੀ ਹੋ ਰਿਹਾ ਹੈ ਕੱਟੜਵਾਦ: ਮੁਖਤਾਰ ਗਿੱਲ

ਕਰਨਾਟਕਾ ਦੇ ਵਿਦਵਾਨ ਲੇਖਕ/ਅਧਿਆਪਕ ਐਮ.ਐਮ. ਕੁਲਬਰਗੀ ਦੀ ਕੱਟੜਪੰਥੀਆਂ ਵੱਲੋਂ ਕੀਤੀ ਹੱਤਿਆ ਇਕ ਵਹਿਸ਼ੀਆਨਾ ਅਪਰਾਧ ਹੈ। ਉਹ ਅੰਧਵਿਸ਼ਵਾਸ਼ ਵਿਰੋਧੀ ਅਤੇ ਧਰਮਨਿੱਰਪੱਖਤਾ ਦਾ ਮੁਦਈ ਸੀ। ਉਹ ਉੱਘਾ ਚਿੰਤਕ ਅਤੇ ਯੁਨੀਵਰਸਿਟੀ ਦਾ ਵਾਈਸ ਚਾਂਸਲਰ ਸੀ। ਉਸਦੇ ਘਿਨਾਉਣੇ ਕਤਲ ਖ਼ਿਲਾਫ਼ ਹਿੰਦੀ ਦੇ ਪ੍ਰਸਿੱਧ ਕਥਾਕਾਰ ਉਦੇ ਪ੍ਰਕਾਸ਼ ਨੇ ਆਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਨ ਦਾ ਫੈਸਲਾ ਲਿਆ। ਕੁਲਬਰਗੀ ਨੂੰ ਵੀ ਸਾਹਿਤ ਅਕਾਦਮੀ ਪੁਰਸਕਾਰ ਮਿਲ਼ਿਆ ਸੀ। ਉਹ ਮੂਰਤੀ ਪੂਜਾ ਵਿਰੋਧੀ ਅਤੇ ਆਪਣੇ ਲੇਖਕ ਅਤੇ ਅਧਿਆਪਨ ਰਾਹੀਂ ਅੰਧਵਿਸ਼ਵਾਸ਼ ਵਿਰੁੱਧ ਆਪਣੇ ਪਾਠਕਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਾ ਸੀ। ਇਸ ਤੋਂ ਪਹਿਲਾਂ ਮਹਾਂਰਾਸ਼ਟਰ ਤੋਂ ਨਰਿੰਦਰ ਡਬੋਲਕਰ ਅਤੇ ਗੋਬਿੰਦ ਪੰਸਾਰੇ ਦੇ ਕਤਲ ਵੀ ਕਿਸੇ ਫਿਰਕੂ ਟੋਲੇ ਦੇ ਉਕਸਸਾਏ ਨੌਜਵਾਨਾਂ ਵੱਲੋਂ ਕੀਤਾ ਸੀ। ਰੰਗਕਰਮੀ ਸਫਦਰ ਹਾਸ਼ਮੀ ਅਤੇ ਸਾਡੇ ਹਰਮਨ ਪਿਆਰੇ ਸ਼ਾਇਰ ਪਾਸ਼ ਦਾ ਕਤਲ ਵੀ
ਕਾਲ਼ੀਆਂ ਤਾਕਤਾਂ ਵੱਲੋਂ ਕੀਤਾ ਗਿਆ।
- ਕਥਾਕਾਰ ਉਦੇ ਪ੍ਰਕਾਸ਼ ਦੇ ਫੈਸਲੇ ਨੂੰ ਸਾਡਾ ਸਲਾਮ! ਪੰਜਾਬੀ ਲੇਖਕਾਂ ਇਸ ਸ਼ਰਮਨਾਕ ਕਾਰਵਾਈ ਖ਼ਿਲਾਫ਼ ਤਾਂ ਕੀ ਬੋਲਣਾ ਸੀ-ਉਹ ਚਾਰ-ਪੰਜ ਸਾਲ ਤੋਂ ਪੁਰਸਕਾਰ ਰਾਸ਼ੀ ਨਾ ਮਿਲ਼ਣ ਦਾ ਰੋਣਾ ਰੋ ਰਹੇ ਹਨ। ਇਸ ਤੋਂ ਪਹਿਲਾਂ ਕੱਟੜਪੰਥੀਆਂ ਦੀਆਂ ਧਮਕੀਆਂ (ਤਾਮਿਲਨਾਡੂ 'ਚ ਵਿਰੁੱਧ ਪ੍ਰਦਰਸ਼ਨ ਵੀ ਹੋਏ ਸਨ) ਦੇ ਮੱਦੇਨਜ਼ਰ ਲੇਖਕ ਪੇਰੂਮਲ ਮੂਰੂਗਨ ਨੇ ਆਪਣੀ ਰਚਨਾਤਮਿਕ ਮੌਤ ਦਾ ਐਲਾਨ ਕਰ ਦਿੱਤਾ ਸੀ। ਉਸਦੇ ਨਾਵਲ 'ਵਨ ਪਾਰਟ ਵੂਮੈਨ' ਦਾ ਹਿੰਦੂਵਾਦੀ ਵਿਰੁੱਧ ਕਰ ਰਹੇ ਸਨ। ਉਸ ਲਿਖਿਆ ਸੀ 'ਲੇਖਕ ਪੇਰੂਮਲ ਮਰ ਗਿਆ ਹੈ ਹੁਣ ਉਹ ਸਿਰਫ਼ ਇਕ ਅਧਿਆਪਕ ਵਜ੍ਹੋਂ ਹੀ ਜਿਉਂਦਾ ਰਹੇਗਾ'।  'ਮਾਤਰ ਭੂਮੀ' ਵਿਚ ਰਮਾਇਣ ਬਾਰੇ ਕਾਲਮ ਲਿਖਣ ਵਾਲ਼ੇ ਐਮ.ਐਮ. ਬਸ਼ੀਰ ਨੂੰ ਵੀ ਧਮਕੀ ਮਿਲ਼ੀ ਸੀ। ਅਖੇ ਤੂੰ ਮੁਸਲਮਾਨ ਹੋ ਕੇ ਰਮਾਇਣ ਬਾਰੇ ਕਿਉਂ ਲਿਖਦਾ ਹੈਂ ਇਸੇ ਤਰ੍ਹਾਂ ਦੂਰਦਰਸ਼ਨ ਦੇ ਲੜ੍ਹੀਵਾਰ 'ਮਹਾਂਭਾਰਤ' ਜਿਸਨੂੰ ਹਰ ਵਰਗ ਦੇ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਸੀ ਅਤੇ ਇਸਦੀ ਸਫ਼ਲਤਾ ਪਿੱਛੇ ਡਾ: ਰਾਹੀ ਮਸੂਮ ਰਜਾ ਦੇ ਲਿਖੇ ਡਾਇਲਾਗ ਸਨ। ਉਸਨੂੰ ਹਿੰਦੂ ਕੱਟੜਪੰਥੀਆਂ ਵੱਲੋਂ ਕਿਹਾ ਗਿਆ ਸੀ ਕਿ ਤੂੰ ਮੁਸਲਮਾਨ ਹੋ ਕੇ ਇਹ ਕੰਮ ਕਿਉਂ ਕੀਤਾ?
-ਭਾਸ਼ਾ ਵਿਭਾਗ ਦੇ ਪੁਰਸਕਾਰਾਂ ਲਈ ਸਲਾਹਕਾਰ ਕਮੇਟੀ ਦੇ ਲੇਖਕਾਂ-ਅਲੇਖਕਾਂ ਦੇ ਨਾਂ ਵੇਖ ਮਹਿਸੂਸ ਹੋਇਆ ਕਿ ਅੱਧੇ ਕੁ ਤਾਂ ਚੱਲ ਚੁੱਕੇ ਕਾਰਤੂਸ ਹਨ। ਜਿਹੜੇ ਮੋਟੇ ਸ਼ੀਸ਼ਿਆਂ ਵਾਲ਼ੀਆਂ ਆਪਣੀਆਂ ਐਨਕਾਂ ਨਾਲ਼ 'ਨਵਾਂ ਸਾਹਿਤ' ਪੜ੍ਹਨ ਤੋਂ ਅਸਮਰਥ ਹੋਣਗੇ, ਹਾਂ ਕਿਸੇ ਚਹੇਤੇ ਨੂੰ ਇਨਾਮ ਜਰੂਰ ਦਿਵਾ ਦੇਣਗੇ। ਪਹਿਲਾਂ ਵੀ ਇਸੇ ਤਰ੍ਹਾਂ ਸ਼ਰੋਮਣੀ ਕਵੀ ਆਦਿ ਪੁਰਸਕਾਰ ਮਿਲ਼ਦੇ ਰਹੇ ਹਨ। ਕੀ ਪੰਜ ਦਹਾਕਿਆਂ ਤੋਂ ਨਿੱਠ ਕੇ ਲਿਖ ਰਹੇ ਹਮਦਰਦਵੀਰ ਨੌਸ਼ਹਿਰਵੀ, ਨਵਰਾਹੀ ਘੁਗਿਆਣਵੀ, ਹਰਭਜਨ ਖੇਮਕਰਨੀ, ਸਰਵਣ ਰਾਹੀ, ਨਿਰਮਲ ਅਰਪਣ, ਕੁਲਦੀਪ ਅਰਸ਼ੀ ਤੇ ਸ਼ਹਰਯਾਰ ਆਦਿ ਲੇਖਕਾਂ ਨੂੰ ਕੀ ਉਨ੍ਹਾਂ ਦੇ ਰਚੇ ਸਾਹਿਤ ਦੇ ਅਧਾਰ 'ਤੇ ਪੁਰਸਕਾਰ ਦਿੱਤੇ ਜਾਣਗੇ? ਨਹੀਂ! ਸਿਰਫ ਰੱਜੇ-ਪੁੱਜੇ ਲੇਖਕਾਂ ਨੁੰ ਹੀ ਮਿਲ਼ਦੇ ਰਹਿਣਗੇ ਇਨਾਮ-ਸਨਮਾਨ।
-ਡਾ: ਪੁਆਰ ਤੇ ਪ੍ਰੋ: ਤਸਨੀਮ ਨੂੰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਫੈਲੋਸ਼ਿਪ ਪ੍ਰਦਾਨ।
-ਡਾ: ਸੁਰਜੀਤ ਪਾਤਰ ਨੂੰ ਪੰਜਾਬੀ ਯੁਨੀਵਰਸਿਟੀ ਪਟਿਆਲ਼ਾ ਵੱਲੋਂ ਬਾਵਾ ਬਲਵੰਤ ਦੀ ਜਨਮ ਸ਼ਤਾਬਦੀ ਐਵਾਰਡ ਦੇ ਕੇ ਨਿਵਾਜਣਾ ਸਾਡੀ ਸਮਝ ਤੋਂ ਬਾਹਰ ਹੈ? ਫਿਰ ਵੀ ਅਸੀਂ ਹਿੰਦੂ ਕੱਟੜਪੰਥੀਆਂ ਵੱਲੋਂ ਸੂਖ਼ਮ ਕਲਾਵਾਂ ਦੇ ਸਿਰਜਕਾਂ/ ਕਲਾਕ੍ਰਿਤੀਆਂ ਨੂੰ ਮਿਲ਼ ਰਹੀਆਂ ਧਮਕੀਆਂ/ਕਤਲਾਂ ਦੀ ਨਿੰਦਾ ਕਰਦੇ ਹਾਂ ਤੇ ਇਨਾਮ ਪ੍ਰਾਪਤੀ ਲਈ ਜੁਗਾੜੀ ਲੇਖਕਾਂ ਦੀਆਂ ਕੋਸ਼ਿ

No comments:

Post a Comment