Saturday, October 3, 2015

ਮੈਂ ਆਪਣੇ ਪੁਰਖਿਆਂ ਦੇ ਹੌਕੇ ਦਾ ਵਿਸਥਾਰ ਹਾਂ: ਪ੍ਰਮਿੰਦਰਜੀਤ ਮੁਲਾਕਾਤੀ-ਮਲਵਿੰਦਰ

?-ਤੁਹਾਡੀ ਇਕ ਕਵਿਤਾ ਦੀਆਂ ਸਤਰਾਂ ਨੇ : 'ਮੇਰਾ ਜਿਸਮ ਮਾਸ ਦੀ ਕੰਧ ਨਹੀਂ, ਵਾਵਰੋਲਿਆਂ ਦੀ ਆਰਾਮਗਾਹ ਹੈ' ?
ਬਾਹਰਮੁਖੀ ਸਥਿਤੀਆਂ ਭਾਵੇਂ ਕੁਝ-ਕੁਝ ਬਦਲੀਆਂ ਹੋਣ ਪਰ ਅੰਤਰਮੁਖੀ ਵਰਤਾਰੇ ਉਂਜ ਹੀ ਵਾਪਰ ਰਹੇ ਹਨ । ਮੇਰੀ ਭਾਵਨਾ ਉਤੇਜਨਾ ਮੈਨੂੰ ਹੁਣ ਵੀ ਅਕਸਰ ਬੇਆਰਾਮ ਕਰ ਦੇਂਦੀ ਹੈ । ਮੇਰੀ ਬੇਚੈਨੀਆਂ ਹੀ ਵਾਵਰੋਲਿਆਂ ਵਾਂਗ ਮੇਰੇ ਵਜੂਦ ਨੂੰ ਹਲੂਣਦੀਆਂ ਰਹਿੰਦੀਆਂ ਹਨ । ਦੰਭੀ ਮਾਨਸਿਕਤਾ ਮੈਨੂੰ ਬੜਾ ਬੇਚੈਨ ਕਰ ਦੇਂਦੀ ਹੈ । ਹਰ ਵਿਪਰੀਤ ਵਰਤਾਰੇ ਪ੍ਰਤੀ ਮੇਰੀ ਪ੍ਰਤੀਕਿਰਿਆ ਵੀ ਮੇਰੀਆਂ ਬੇਚੈਨੀਆਂ ਦਾ ਇਕ ਅਹਿਮ ਕਾਰਨ ਹੋ ਨਿਬੜਦੀ ਹੈ । ਮਾਸ ਦੀਆਂ ਕੰਧਾਂ ਉਹਲੇ ਬੈਠੀ ਮੇਰੀ 'ਮੈਂ' ਮੈਨੂੰ ਕਈ ਵਾਰ ਮੁਖ਼ਾਤਿਬ ਹੁੰਦੀ ਹੈ । ਮੇਰੀ ਕਵਿਤਾ ਉਸੇ ਸਥਿਤੀ ਦਾ ਰੁਪਾਂਤਰਣ ਹੈ । ਅਜੇ ਵੀ ਆਪਣੀ ਸਮੁੱਚਤਾ ਤੇ ਸਵੈਮਾਣ ਨਾਲ ਜਿਉਣਾ ਸੁਖਾਲਾ ਨਹੀਂ ਹੈ । ਸੰਬੰਧਾਂ ਦੀ ਦਲਦਲ ਵਿੱਚੋਂ ਗੁਜ਼ਰਨਾ ਅਜੇ ਵੀ ਦੁੱਭਰ ਹੈ । ਮਾਨਵੀ ਵਰਤਾਰੇ ਅਜੇ ਵੀ ਹੱਸਾਸ ਮਨਾਂ ਤੇ ਸੋਚਾਂ ਨੂੰ ਤੋੜਨ ਤੇ ਖੰਡਿਤ ਕਰਨ ਲਈ ਯਤਨਸ਼ੀਲ ਹਨ । ਸ਼ਾਇਦ ਇਹ ਮੇਰੀ ਭਾਵਕਤਾ ਜਾਂ ਕਿਤੇ-ਕਿਤੇ ਉਪਭਾਵਕਤਾ ਵੀ ਹੋਵੇ, ਜਾਂ ਕਿਸੇ ਸਥਿਤੀ ਜਾਂ ਵਤੀਰੇ ਨੂੰ ਮਹਿਸੂਸ ਕਰਨ ਦੀ ਤੀਬਰਤਾ ਵੀ ਹੋਵੇ ਕਿ ਮੈਨੂੰ ਅਜੇ ਵੀ ਸਥਿਤੀਆਂ ਬਹੁਤੀਆਂ ਬਦਲੀਆਂ ਮਹਿਸੂਸ ਨਹੀਂ ਹੋ ਰਹੀਆਂ । ਉਂਜ ਮੁਹੱਬਤਾਂ ਦੀ ਕੋਈ ਨੇੜਤਾ ਵੀ ਮੇਰੇ ਅੰਗ ਰਹਿੰਦੀ ਹੈ ।

?-'ਮੈਂ ਆਪਣੇ ਪੁਰਖਿਆਂ ਦੇ ਹੌਕਿਆਂ ਦਾ ਵਿਸਥਾਰ ਹਾਂ' ਪੁਰਖਿਆਂ ਦੀ ਵਿਰਾਸਤ ਦੇ ਰੂਪ ਵਿਚ ਸਾਡੇ ਕੋਲ ਹੋਰ ਵੀ ਬੜਾ ਕੁਝ ਹੁੰਦਾ ਹੈ ਫਿਰ ਅਸੀਂ ਹੌਕਿਆਂ ਦਾ ਵਿਸਥਾਰ ਹੀ ਕਿਉਂ ਬਣਦੇ ਹਾਂ ?
ਇਥੇ ਗੱਲ ਨਿੱਜਤਾ ਦੇ ਘੇਰੇ ਤੋਂ ਨਿਕਲ ਕੇ ਬਾਹਰ ਤੱਕ ਦੇ ਮੇਰੇ ਸਮਾਜਕ ਵਰਤਾਰਿਆਂ ਤੱਕ ਫੈਲੀ ਹੋਈ ਹੈ । ਆਪਣੇ ਮੁਲਕ ਨੂੰ ਮੁਖ਼ਾਤਿਬ ਇਸ ਮੁਲਕ ਦੇ ਸਮੂਹ ਜਨ-ਸਾਧਾਰਨ ਚਿਹਰਿਆਂ ਦੀ ਭੀੜ ਵਿਚ ਇਕ ਚਿਹਰਾ ਮੇਰਾ ਵੀ ਹੈ । ਇਸ ਜਨ-ਸਾਧਾਰਨ ਲਈ ਸਥਿਤੀਆਂ ਕਿੰਨੀਆਂ ਕੁ ਬਦਲੀਆਂ ਨੇ, ਜਿਉਣ ਦੇ ਸਬੱਬ ਕਿੰਨੇ ਕੂ ਮਿਲੇ ਹਨ ? ਆਪਣੇ ਮੁਲਕ ਦੀ ਪੁਰਾਤਨ ਵਿਰਾਸਤ ਦਾ
ਗੁਣਗਾਨ ਕਰਨ ਨਾਲ ਹੀ ਸਭ ਕੁਝ ਨਹੀਂ ਸੌਰਦਾ, ਵਿਰਾਸਤ ਦਾ ਵੈਭਵ ਜਦੋਂ ਜਨ-ਸਾਧਾਰਨ ਦੀ ਧੁੰਦਲੀ ਨਜ਼ਰ ਦੀ ਲਿਸ਼ਕ ਨਹੀਂ ਬਣਦਾ ਜਾਂ ਹੁਣ ਤਕ ਨਹੀਂ ਬਣਿਆਂ ਤਾਂ ਪੁਰਖਿਆਂ ਦੇ ਹਾਕਿਆਂ ਦਾ ਵਰਤਮਾਨ ਤੱਕ ਤੁਰੇ ਆਉਣਾ ਓਪਰਾ ਨਹੀਂ ਹੈ । ਇਥੇ ਮਾਨਵੀ ਕਦਰਾਂ-ਕੀਮਤਾ ਦੇ ਨਿਘਾਰ ਦੀ ਨਿਸ਼ਾਨਦੇਹੀ ਦੀ ਗੱਲ ਵੀ ਕੀਤੀ ਹੈ । ਜੇ ਅੱਜ ਵੀ ਮੇਰੇ ਵਿੱਚ ਮੇਰੇ ਪੁਰਖੇ ਹੀ ਬੋਲ ਰਹੇ ਹਨ ਤਾਂ ਕਿਤੇ ਨਾ ਕਿਤੇ ਕੁਝ ਖੋਟ ਜ਼ਰੂਰ ਹੈ ।

?-ਤੁਹਾਡੀਆਂ ਪਹਿਲੀਆਂ ਨਜ਼ਮਾਂ ਵਿਚ ਬੜੇ ਭਾਵਪੂਰਤ ਬਿੰਬ ਹਨ, ਜਿਵੇਂ ਮੇਰੇ ਬੋਲ ਢਹਿੰਦੇ ਮੁਨਾਰੇ, ਮੇਰੀ ਨਜ਼ਮ ਮਕਬਰੇ ਜਿਹੀ, ਮੈਂ ਕਿਸੇ ਖੰਡਰ ਦੀ ਨੁੱਕਰ ਜਾਂ ਫਿਰ ਸਤਰੰਗੀ ਪੀਂਘ ਦੀ ਖ਼ੁਦਕੁਸ਼ੀ, ਗਿਰਵੀ ਨਦੀਆਂ ਦੇ ਪਾਣੀ, ਨੀਲਾਮ ਸੂਰਜਾਂ ਦੀਆਂ ਧੁੱਪਾਂ... । ਪਰ ਤੁਹਾਡੀ ਹੁਣ ਦੀ ਨਜ਼ਮ ਇਨ੍ਹਾਂ ਬਿੰਬਾਂ ਪ੍ਰਤੀਕਾਂ ਤੋਂ ਬਗ਼ੈਰ ਹੀ ਆਪਣੇ ਸਮੁੱਚੇ ਪ੍ਰਭਾਵ ਕਾਰਣ ਪਾਠਕ ਨੂੰ ਹਲੂਣਦੀ ਹੈ । ਜਿਵੇਂ ਤੁਹਾਡੀ ਸਿਰਜਣਾ ਵਿਚ ਛਪੀ ਨਜ਼ਮ 'ਜਾਗ ਤੇ ਸੁੰਝ' ਇਸ ਤਬਦੀਲੀ ਬਾਰੇ ਕੁਝ ਕਹੋ ?
ਢੁਕਵੇਂ ਬਿੰਬ ਕਿਸੇ ਵੀ ਕਵਿਤਾ ਦੇ ਬਾਹਰਮੁਖੀ ਤੇ ਅੰਤਰਮੁਖੀ ਪ੍ਰਭਾਵ ਨੂੰ ਗੁੜ੍ਹਾ ਸੁਹੱਪਣ ਜ਼ਰੂਰ ਦਿੰਦੇ ਹਨ ਪਰ ਇਨ੍ਹਾਂ ਦੀ ਬੇਲੋੜੀ ਵਰਤੋਂ ਇੰਜ ਹੀ ਏ ਜਿਵੇਂ ਕਿਸੇ ਸੋਹਣੀ ਸੁਨੱਖੀ ਵਸਤੂ ਨੂੰ ਮੋਟੇ ਭਾਰੇ ਕੰਬਲਾਂ ਥੱਲੇ ਢੱਕ ਦਿੱਤਾ ਜਾਏ । ਨਦੀ 'ਤੇ ਤੈਰਦੀ ਬੇੜੀ ਨੂੰ ਜਿਵੇਂ ਚੱਪੂ ਦੇ ਹਜੋਕੇ ਅਗਲੇਰੇ ਪਾਣੀਆਂ ਵੱਲ ਤੋਰਦੇ ਹਨ, ਇਵੇਂ ਹੀ ਸੁਚੱਜੇ ਬਿੰਬ ਕਾਵਿ ਪਰਵਾਹ ਨੂੰ ਰਵਾਨੀ ਦੇਂਦੇ ਹਨ । ਬੇਲੋੜੀ ਬਿੰਬ ਵਰਤੋਂ ਨਜ਼ਮ ਦੇ ਅੰਤਰ ਪ੍ਰਭਾਵ ਨੂੰ ਖੁੰਢਾ ਕਰਦੀ ਹੈ । ਕਈ ਨਜ਼ਮਾਂ ਆਪਣੀ ਸਹਿਜ ਸੁਭਾਵਕਤਾ ਕਾਰਨ ਹੀ ਪ੍ਰਭਾਵਿਤ ਕਰਦੀਆਂ ਹਨ । ਨਿਰਸੰਦੇਹ ਮੇਰੀਆਂ ਨਵੀਆਂ ਕਵਿਤਾਵਾਂ ਵਿਚ ਬਿੰਬ ਚਿਤਰਣ ਟਾਵਾਂ-ਟਾਵਾਂ ਹੀ ਹੋਇਆ ਹੈ । ਨਜ਼ਮਾਂ ਨੇ ਆਪਣੀ ਸਹਿਜਤਾ ਕਾਰਨ ਬਿੰਬਾਂ ਦੀ ਲੋੜ ਹੀ ਅਨੁਭਵ ਨਹੀਂ ਕਰਨ ਦਿੱਤੀ । ਬਿੰਬਾਂ ਦੀ ਵਰਤੋਂ ਚੰਗੀ ਨਜ਼ਮ ਲਿਖਣ ਦੀ ਸ਼ਰਤ ਨਹੀਂ ਹੋਣੀ ਚਾਹੀਦੀ । ਆਪਣੀਆਂ ਨਵੀਆਂ ਨਜ਼ਮਾਂ ਵਿਚ ਮੈਂ ਇਵੇਂ ਹੀ ਅਨੁਭਵ ਕੀਤਾ ਹੈ ।

?-ਇਕ ਸਵਾਲ ਰਿਸ਼ਤਿਆਂ ਬਾਰੇ ਤੁਹਾਡੀ ਇਕ ਨਜ਼ਮ ਦੇ ਹਵਾਲੇ ਨਾਲ 'ਕਿਸ ਰਿਸ਼ਤੇ ਦੀ ਸਹੁੰ ਖਾਵਾਂ, ਹਰ ਰਿਸ਼ਤਾ ਜਿਸਮ ਤੋਂ ਉਰ੍ਹਾਂ ਤੱਕ ਸੱਚ ਹੈ ਹਰ ਰਿਸ਼ਤਾ ਜਿਸਮ ਤੋਂ ਪਰ੍ਹਾਂ ਤੱਕ ਝੂਠ ਹੈ' ।  ਬਾਪ ਵੀ, ਭੈਣ-ਭਰਾ, ਪਤਨੀ ਤੇ ਬੱਚੇ ਵੀ । ਫਿਰ ਰਿਸ਼ਤਿਆਂ ਬਾਰੇ ਇਸ ਤਲਖ਼ ਐਲਾਨਨਾਮੇ ਦਾ ਕੀ ਕਾਰਣ ?
ਮੈਂ ਰਿਸ਼ਤਿਆਂ ਦੀ ਸਮੁੱਚਤਾ ਤੋਂ ਮੁਨਕਰ ਨਹੀਂ ਹਾਂ, ਆਮ ਜ਼ਿੰਦਗੀ ਵਿਚ ਇਨ੍ਹਾਂ ਦੇ ਵਰਤਾਰਿਆਂ ਬਾਰੇ ਹੀ ਕਿੰਤੂ ਕਰ ਰਿਹਾ ਹਾਂ । ਰਿਸ਼ਤਿਆਂ ਦੀ ਮਹੱਤਤਾ ਹੀ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਅਸੀਂ ਇਨ੍ਹਾਂ ਦੇ ਕਿਸ ਸੀਮਾ ਤੱਕ ਮੇਚ ਆ ਸਕਦੇ ਹਾਂ ਜਾਂ ਕਿੰਨਾ ਕੁ ਮੇਚ ਆਉਂਦੇ ਹਾਂ । ਰਿਸ਼ਤਿਆਂ ਦੀ ਨਿਰਭਰਤਾ ਹੀ ਕਈ ਤਰ੍ਹਾਂ ਦੇ ਦੁਖਾਂਤ ਪੈਦਾ ਕਰਦੀ ਹੈ । ਇਕ ਦੁਖਾਂਤ ਇਹ ਵੀ ਹੈ ਕਿ ਅਸੀਂ ਰਿਸ਼ਤਿਆਂ ਨੂੰ ਭੋਗਦੇ ਹੀ ਹਾਂ, ਹੰਢਾਉਂਦੇ ਜਾਂ ਅਨੁਭਵ ਨਹੀਂ ਕਰਦੇ । ਮੈਂ ਸੁਹਿਰਦ ਰਿਸ਼ਤਿਆਂ ਦੀ ਕੋਈ ਪਰਿਭਾਸ਼ਾ ਦੇਣ ਦੀ ਸਥਿਤੀ ਵਿਚ ਨਹੀਂ ਹਾਂ । ਕੋਈ ਕਿੰਨੀ ਕੁ ਕੁਸ਼ਲਤਾ ਨਾਲ ਆਪਣੀ ਵਰਤੋਂ ਹੋਣ ਦੇਂਦਾ ਏ, ਉਹਦੇ ਲਈ ਏਹੀ ਸਥਿਤੀ ਹੀ ਸੁਹਿਰਦਤਾ ਦੀ ਹੋਵੇਗੀ । ਮੈਂ ਤਾਂ ਦੋਸਤੀਆਂ ਦੇ ਦੰਭ ਵੀ ਹੰਢਾਏ ਨੇ ਤੇ ਦੋਸਤੀਆਂ ਦੀ ਭਰਪੂਰਤਾ ਵੀ ਮਾਣੀ ਹੈ । ਸਮਾਜਕ ਰਿਸ਼ਤਿਆਂ ਵਿਚ ਵਿਅਕਤੀ ਦੀ ਵਰਤੋਂ ਵਿਹਾਰ ਦੀ ਮੁੱਖ ਭੂਮਿਕਾ ਹੁੰਦੀ ਹੈ । ਰਿਸ਼ਤਿਆਂ ਬਾਰੇ ਮੈਂ ਕੋਈ ਐਲਾਨਨਾਮਾ ਨਹੀਂ ਸੀ ਕੀਤਾ, ਆਪਣੇ ਅਨੁਭਵ ਨੂੰ ਇਕ ਕਾਵਿਕ ਸਥਿਤੀ ਵਿਚ ਸਾਕਾਰ ਕੀਤਾ ਸੀ ।

?-ਬਹੁਤ ਵਰ੍ਹੇ ਪਹਿਲਾਂ ਤੁਸੀਂ ਲਿਖਿਆ ਸੀ : 'ਆਪਣੇ ਮਨ ਜਿਹੇ ਚਿਹਰਿਆਂ ਦੀ ਮਹਿਫ਼ਲ ਵਿੱਚ ਬੈਠੇ ਹੌਲੀ-ਹੌਲੀ ਅਸੀਂ/ਨਜ਼ਰ ਤੋਂ ਨਜ਼ਰ ਤਕ/ਸੋਚ ਤੋਂ ਸੋਚ ਤਕ/ਕਤਲ ਹੁੰਦੇ ਹਾਂ ਉਦੋਂ ਵੀ ਕਿਸੇ ਸੁਪਨੇ ਦੇ ਹਮਸਫ਼ਰ ਹੋਵਾਂਗੇ/ਨਹੀਂ ਤਾਂ ਸਾਡੀ ਅੱਖ ਨੇ ਵੀ ਪਹਿਚਾਣ ਲੈਣਾ ਸੀ/ਹੱਥ ਖੰਜਰ ਤੇ ਮਨ ਤਲਵਾਰਾਂ ਵੀ ਹੁੰਦੇ ਨੇ' ।
ਹੁਣ ਤੁਸੀਂ ਆਪਣੀ ਨਵੀਂ ਨਜ਼ਮ ਵਿਚ ਲਿਖਿਆ ਹੈ :
ਰਿਸ਼ਤਿਆਂ ਦੇ ਦੰਭ, ਕਰਤਵ ਜਾਣਦਾ/ਹੰਢਾਉਂਦਾ/ਰਿਸ਼ਤਿਆਂ ਦੀਆਂ ਘੁੰਮਣਘੇਰੀਆਂ ਵਿੱਚ ਖਾਹਮਖਾਹ/ਹੋਈ ਜਾਂਦੀ ਏ ਵਰਤੋਂ ਮੇਰੀ/ਲੋੜੀ, ਬੇਲੋੜੀ/ਬਣ ਜਾਵਾਂ ਆਪ ਹੀ ਅਹਿਸਾਸ ਉਮਰ ਜਿੰਨਾ ਲੰਮਾ ਕਿਵੇਂ ਹੋ ਗਿਆ ?'
ਇਸ ਸਵਾਲ ਨੂੰ ਪਿਛਲੇ ਸਵਾਲ ਦਾ ਵਿਸਥਾਰ ਹੀ ਸਮਝਿਆ ਜਾ ਸਕਦਾ ਹੈ । ਰਿਸ਼ਤਿਆਂ ਪ੍ਰਤੀ ਮੇਰੀ ਸ਼ਨਾਖ਼ਤ ਵਿਚ ਕੋਈ ਬਹੁਤਾ ਅੰਤਰ ਨਹੀਂ ਆਇਆ । ਮੈਂ ਬੜੀਆਂ ਲਾਵਾਰਸ ਸਥਿਤੀਆਂ ਵਿੱਚ ਗੁਜ਼ਰਿਆ ਹਾਂ ਤੇ ਗੁਜ਼ਰ ਵੀ ਰਿਹਾ ਹਾਂ । ਸ਼ਾਇਦ ਮੈਂ ਹੀ ਇਕ ਪਾਸੜ ਵਰਤਾਰਿਆਂ ਦਾ ਆਦੀ ਹੋ ਗਿਆ ਹਾਂ । ਮੈਨੂੰ ਆਪਣੀ ਹੋ ਹੀ ਵਰਤੋਂ ਦਾ ਭਾਵੇਂ ਅਹਿਸਾਸ ਹੋ ਜਾਂਦਾ ਹੈ ਪਰ ਬੰਦਾ ਆਖ਼ਰ ਜਾਵੇ ਵੀ ਕਿੱਥੇ ? ਜੇ ਜਿਊਣਾ ਏ ਤਾਂ ਜ਼ਿੰਦਗੀ ਦੇ ਹਾਸਿਲਾਂ ਵਿੱਚੋਂ ਵੀ ਲੰਘਣਾ ਪਏਗਾ ਤੇ ਮਨਫ਼ੀ ਵਤੀਰੇ ਵੀ ਹੰਢਾਉਣੇ ਪੈਣਗੇ । ਸਮਾਜਿਕਤਾ ਦਾ ਤਲਿੱਸਮ ਤੋੜਨਾ ਸੌਖਾ ਨਹੀਂ ਹੁੰਦਾ ਪਿਆਰਿਓ ! ਨਾਂਹਮੁਖੀ ਵਤੀਰਿਆਂ ਵਿੱਚੋਂ ਗੁਜ਼ਰਨਾ ਸੌਖਾ ਨਹੀਂ ਹੁੰਦਾ । ਹੁਣ ਵੀ ਕਈ ਵਾਰ ਬੜੇ ਮਨਫ਼ੀ ਵਤੀਰੇ ਝੱਲਣੇ ਪੈ ਜਾਂਦੇ ਹਨ । ਬੌਣੀ ਕਿਸਮ ਦੀ ਮਾਨਸਿਕਤਾ ਤੁਹਾਡੇ ਆਸ-ਪਾਸ ਹੀ ਵਿਚਰਦੀ ਰਹਿੰਦੀ ਹੈ । ਆਪਣੇ ਸਵੈਮਾਣ ਦੀ ਰਾਖੀ ਕਰਨੀ ਮੇਰੇ ਲਈ ਕਈ ਵਾਰ ਬੜੀ ਕਠਿਨ ਹੋ ਜਾਂਦੀ ਰਹੀ ਹੈ । ਬਹੁਤਿਆਂ ਦੇ ਤਾਂ ਪੱਥਰ ਵੀ ਸਹਿ ਲਈਦੇ ਹਨ ਪਰ ਕਿਸੇ ਇਕ ਦਾ ਫੁੱਲ ਮਾਰ ਦੇਣਾ ਵੀ ਪੀੜਤ ਕਰਦਾ ਹੈ । ਕਈਆਂ ਦਾ ਇਹ ਵਤੀਰਾ ਅੱਜ ਵੀ ਦੁਖੀ ਕਰ ਜਾਂਦਾ ਹੈ ।

ਇਕ ਹੋਰ ਨਜ਼ਮ 'ਹੁਣ ਮੈਂ ਕੇਵਲ ਇਕ ਬੋਲ ਹੀ ਨਹੀਂ, ਪੂਰੇ ਜਿਸਮ ਦਾ ਗੀਤ ਹਾਂ' ਇਹ ਪੂਰੇ ਜਿਸਮ ਦਾ ਗੀਤ ਬਣਨ ਦਾ ਅਹਿਸਾਸ ਵਕਤੀ ਹੈ ਜਾਂ ਕੁਝ ਹੋਰ !
ਮਨਫ਼ੀ ਵਤੀਰਿਆਂ, ਸਥਿਤੀਆਂ ਵਿੱਚ ਜਦੋਂ ਸਣੇ ਹੱਸਦੀਆਂ ਇਕਾਈਆਂ ਦੇ ਰੂ-ਬ-ਰੂ ਹੋਣ ਦਾ ਅਵਸਰ ਮਿਲ ਜਾਏ ਤਾਂ ਪੂਰੇ ਜਿਸਮ ਦਾ ਗੀਤ ਬਣ ਈ ਜਾਈਦਾ ਏ । ਸਦੀਵਤਾ ਦੇ ਭਰਮ ਵਿਚ ਜਿਊਣਾ ਮੁਨਾਸਬ ਨਹੀਂ ਹੁੰਦਾ । ਜੇ ਆਪਣੇ ਬੋਲ ਦੀ ਲਾਜ ਪਾਲਦੇ ਰਹੀਏ ਜਾਂ ਆਪਣੇ ਸਵੈਮਾਣ ਨੂੰ ਬਚਾਈ ਰੱਖ ਸਕੀਏ ਤਾਂ ਇਕ ਬੋਲ ਹੁੰਦੇ ਹੋਏ ਵੀ ਇਕ ਗੀਤ ਵਰਗੀ ਸਥਿਤੀ ਮਾਣੀ ਜਾ ਸਕਦੀ ਹੈ ।

'?-ਪਿਛਲੇ ਦਿਨਾਂ ਨੂੰ ਯਾਦ ਕਰਦਿਆਂ/ਸੁਖਦ ਅਹਿਸਾਸ ਵੀ ਚੇਤੇ ਆਉਂਦੇ ਨੇ/ਖੁਰਦਰੇ ਵਰਤਾਰੇ ਵੀ' ਜੇ ਜ਼ਿੰਦਗੀ ਦੀ ਸਹਿਜ ਰੁਟੀਨ ਇਹੀ ਹੈ ਤਾਂ ਫਿਰ ਕਵਿਤਾ ਦਾ ਘਰ ਕਿਹੜਾ ਹੈ ?
ਕਵਿਤਾ ਦਾ ਘਰ ਉਥੇ ਹੀ ਏ, ਜਿਥੇ ਇਨ੍ਹਾਂ ਸਾਰੀਆਂ ਸਥਿਤੀਆਂ ਦੀ ਸ਼ਿੱਦਤ ਨੂੰ ਜਿਊਣ ਦੀ ਤੀਬਰਤਾ ਸਮਝ ਕੇ ਚਿਤਰ ਲਿਆ ਜਾਏ । ਕਵਿਤਾ ਨੇ ਹੋਰ ਕਿਹੜੇ ਖ਼ਲਾਈ ਸੰਸਾਰ ਵਿੱਚੋਂ ਆਉਣਾ ਹੁੰਦਾ ਏ । ਕਵਿਤਾ ਕੁਝ-ਕੁਝ ਯਾਦ ਆ ਜਾਣ, ਕੁਝ ਕੁ ਯਾਦਾਂ ਵਿੱਚੋਂ ਕਿਰ ਗਏ ਪਲਾਂ ਨੂੰ ਮੁੜ ਚਿਤਵਣ ਦਾ ਨਾਮ ਵੀ ਹੈ, ਤੇ ਜ਼ਿੰਦਗੀ ਦੇ ਤਲਖ਼ ਸੁਹਜ ਨਕਸ਼ਾਂ ਨੂੰ ਸ਼ਬਦਾਂ ਵਿੱਚ ਉਤਾਰਨ ਦਾ ਨਾਮ ਵੀ ਹੈ ।?-ਤੁਹਾਡੀ ਇਕ ਕਵਿਤਾ ਦੀਆਂ ਸਤਰਾਂ ਨੇ : 'ਮੇਰਾ ਜਿਸਮ ਮਾਸ ਦੀ ਕੰਧ ਨਹੀਂ, ਵਾਵਰੋਲਿਆਂ ਦੀ ਆਰਾਮਗਾਹ ਹੈ' । ਇਹ ਨਜ਼ਮ ਤੁਸਾਂ ਬਹੁਤ ਵਰ੍ਹੇ ਪਹਿਲਾਂ ਲਿਖੀ ਸੀ ਪਰ ਇਹ ਅਹਿਸਾਸ ਅੱਜ ਵੀ ਤੁਹਾਡੇ ਅੰਦਰ ਉਵੇਂ ਈ ਹੈ । ਇਸਦਾ ਕੀ ਕਾਰਣ ਹੈ ?
ਬਾਹਰਮੁਖੀ ਸਥਿਤੀਆਂ ਭਾਵੇਂ ਕੁਝ-ਕੁਝ ਬਦਲੀਆਂ ਹੋਣ ਪਰ ਅੰਤਰਮੁਖੀ ਵਰਤਾਰੇ ਉਂਜ ਹੀ ਵਾਪਰ ਰਹੇ ਹਨ । ਮੇਰੀ ਭਾਵਨਾ ਉਤੇਜਨਾ ਮੈਨੂੰ ਹੁਣ ਵੀ ਅਕਸਰ ਬੇਆਰਾਮ ਕਰ ਦੇਂਦੀ ਹੈ । ਮੇਰੀ ਬੇਚੈਨੀਆਂ ਹੀ ਵਾਵਰੋਲਿਆਂ ਵਾਂਗ ਮੇਰੇ ਵਜੂਦ ਨੂੰ ਹਲੂਣਦੀਆਂ ਰਹਿੰਦੀਆਂ ਹਨ । ਦੰਭੀ ਮਾਨਸਿਕਤਾ ਮੈਨੂੰ ਬੜਾ ਬੇਚੈਨ ਕਰ ਦੇਂਦੀ ਹੈ । ਹਰ ਵਿਪਰੀਤ ਵਰਤਾਰੇ ਪ੍ਰਤੀ ਮੇਰੀ ਪ੍ਰਤੀਕਿਰਿਆ ਵੀ ਮੇਰੀਆਂ ਬੇਚੈਨੀਆਂ ਦਾ ਇਕ ਅਹਿਮ ਕਾਰਨ ਹੋ ਨਿਬੜਦੀ ਹੈ । ਮਾਸ ਦੀਆਂ ਕੰਧਾਂ ਉਹਲੇ ਬੈਠੀ ਮੇਰੀ 'ਮੈਂ' ਮੈਨੂੰ ਕਈ ਵਾਰ ਮੁਖ਼ਾਤਿਬ ਹੁੰਦੀ ਹੈ । ਮੇਰੀ ਕਵਿਤਾ ਉਸੇ ਸਥਿਤੀ ਦਾ ਰੁਪਾਂਤਰਣ ਹੈ । ਅਜੇ ਵੀ ਆਪਣੀ ਸਮੁੱਚਤਾ ਤੇ ਸਵੈਮਾਣ ਨਾਲ ਜਿਉਣਾ ਸੁਖਾਲਾ ਨਹੀਂ ਹੈ । ਸੰਬੰਧਾਂ ਦੀ ਦਲਦਲ ਵਿੱਚੋਂ ਗੁਜ਼ਰਨਾ ਅਜੇ ਵੀ ਦੁੱਭਰ ਹੈ । ਮਾਨਵੀ ਵਰਤਾਰੇ ਅਜੇ ਵੀ ਹੱਸਾਸ ਮਨਾਂ ਤੇ ਸੋਚਾਂ ਨੂੰ ਤੋੜਨ ਤੇ ਖੰਡਿਤ ਕਰਨ ਲਈ ਯਤਨਸ਼ੀਲ ਹਨ । ਸ਼ਾਇਦ ਇਹ ਮੇਰੀ ਭਾਵਕਤਾ ਜਾਂ ਕਿਤੇ-ਕਿਤੇ ਉਪਭਾਵਕਤਾ ਵੀ ਹੋਵੇ, ਜਾਂ ਕਿਸੇ ਸਥਿਤੀ ਜਾਂ ਵਤੀਰੇ ਨੂੰ ਮਹਿਸੂਸ ਕਰਨ ਦੀ ਤੀਬਰਤਾ ਵੀ ਹੋਵੇ ਕਿ ਮੈਨੂੰ ਅਜੇ ਵੀ ਸਥਿਤੀਆਂ ਬਹੁਤੀਆਂ ਬਦਲੀਆਂ ਮਹਿਸੂਸ ਨਹੀਂ ਹੋ ਰਹੀਆਂ । ਉਂਜ ਮੁਹੱਬਤਾਂ ਦੀ ਕੋਈ ਨੇੜਤਾ ਵੀ ਮੇਰੇ ਅੰਗ ਰਹਿੰਦੀ ਹੈ ।

?-'ਮੈਂ ਆਪਣੇ ਪੁਰਖਿਆਂ ਦੇ ਹੌਕਿਆਂ ਦਾ ਵਿਸਥਾਰ ਹਾਂ' ਪੁਰਖਿਆਂ ਦੀ ਵਿਰਾਸਤ ਦੇ ਰੂਪ ਵਿਚ ਸਾਡੇ ਕੋਲ ਹੋਰ ਵੀ ਬੜਾ ਕੁਝ ਹੁੰਦਾ ਹੈ ਫਿਰ ਅਸੀਂ ਹੌਕਿਆਂ ਦਾ ਵਿਸਥਾਰ ਹੀ ਕਿਉਂ ਬਣਦੇ ਹਾਂ ?
ਇਥੇ ਗੱਲ ਨਿੱਜਤਾ ਦੇ ਘੇਰੇ ਤੋਂ ਨਿਕਲ ਕੇ ਬਾਹਰ ਤੱਕ ਦੇ ਮੇਰੇ ਸਮਾਜਕ ਵਰਤਾਰਿਆਂ ਤੱਕ ਫੈਲੀ ਹੋਈ ਹੈ । ਆਪਣੇ ਮੁਲਕ ਨੂੰ ਮੁਖ਼ਾਤਿਬ ਇਸ ਮੁਲਕ ਦੇ ਸਮੂਹ ਜਨ-ਸਾਧਾਰਨ ਚਿਹਰਿਆਂ ਦੀ ਭੀੜ ਵਿਚ ਇਕ ਚਿਹਰਾ ਮੇਰਾ ਵੀ ਹੈ । ਇਸ ਜਨ-ਸਾਧਾਰਨ ਲਈ ਸਥਿਤੀਆਂ ਕਿੰਨੀਆਂ ਕੁ ਬਦਲੀਆਂ ਨੇ, ਜਿਉਣ ਦੇ ਸਬੱਬ ਕਿੰਨੇ ਕੂ ਮਿਲੇ ਹਨ ? ਆਪਣੇ ਮੁਲਕ ਦੀ ਪੁਰਾਤਨ ਵਿਰਾਸਤ ਦਾ ਗੁਣਗਾਨ ਕਰਨ ਨਾਲ ਹੀ ਸਭ ਕੁਝ ਨਹੀਂ ਸੌਰਦਾ, ਵਿਰਾਸਤ ਦਾ ਵੈਭਵ ਜਦੋਂ ਜਨ-ਸਾਧਾਰਨ ਦੀ ਧੁੰਦਲੀ ਨਜ਼ਰ ਦੀ ਲਿਸ਼ਕ ਨਹੀਂ ਬਣਦਾ ਜਾਂ ਹੁਣ ਤਕ ਨਹੀਂ ਬਣਿਆਂ ਤਾਂ ਪੁਰਖਿਆਂ ਦੇ ਹਾਕਿਆਂ ਦਾ ਵਰਤਮਾਨ ਤੱਕ ਤੁਰੇ ਆਉਣਾ ਓਪਰਾ ਨਹੀਂ ਹੈ । ਇਥੇ ਮਾਨਵੀ ਕਦਰਾਂ-ਕੀਮਤਾ ਦੇ ਨਿਘਾਰ ਦੀ ਨਿਸ਼ਾਨਦੇਹੀ ਦੀ ਗੱਲ ਵੀ ਕੀਤੀ ਹੈ । ਜੇ ਅੱਜ ਵੀ ਮੇਰੇ ਵਿੱਚ ਮੇਰੇ ਪੁਰਖੇ ਹੀ ਬੋਲ ਰਹੇ ਹਨ ਤਾਂ ਕਿਤੇ ਨਾ ਕਿਤੇ ਕੁਝ ਖੋਟ ਜ਼ਰੂਰ ਹੈ ।

?-ਤੁਹਾਡੀਆਂ ਪਹਿਲੀਆਂ ਨਜ਼ਮਾਂ ਵਿਚ ਬੜੇ ਭਾਵਪੂਰਤ ਬਿੰਬ ਹਨ, ਜਿਵੇਂ ਮੇਰੇ ਬੋਲ ਢਹਿੰਦੇ ਮੁਨਾਰੇ, ਮੇਰੀ ਨਜ਼ਮ ਮਕਬਰੇ ਜਿਹੀ, ਮੈਂ ਕਿਸੇ ਖੰਡਰ ਦੀ ਨੁੱਕਰ ਜਾਂ ਫਿਰ ਸਤਰੰਗੀ ਪੀਂਘ ਦੀ ਖ਼ੁਦਕੁਸ਼ੀ, ਗਿਰਵੀ ਨਦੀਆਂ ਦੇ ਪਾਣੀ, ਨੀਲਾਮ ਸੂਰਜਾਂ ਦੀਆਂ ਧੁੱਪਾਂ... । ਪਰ ਤੁਹਾਡੀ ਹੁਣ ਦੀ ਨਜ਼ਮ ਇਨ੍ਹਾਂ ਬਿੰਬਾਂ ਪ੍ਰਤੀਕਾਂ ਤੋਂ ਬਗ਼ੈਰ ਹੀ ਆਪਣੇ ਸਮੁੱਚੇ ਪ੍ਰਭਾਵ ਕਾਰਣ ਪਾਠਕ ਨੂੰ ਹਲੂਣਦੀ ਹੈ । ਜਿਵੇਂ ਤੁਹਾਡੀ ਸਿਰਜਣਾ ਵਿਚ ਛਪੀ ਨਜ਼ਮ 'ਜਾਗ ਤੇ ਸੁੰਝ' ਇਸ ਤਬਦੀਲੀ ਬਾਰੇ ਕੁਝ ਕਹੋ ?
ਢੁਕਵੇਂ ਬਿੰਬ ਕਿਸੇ ਵੀ ਕਵਿਤਾ ਦੇ ਬਾਹਰਮੁਖੀ ਤੇ ਅੰਤਰਮੁਖੀ ਪ੍ਰਭਾਵ ਨੂੰ ਗੁੜ੍ਹਾ ਸੁਹੱਪਣ ਜ਼ਰੂਰ ਦਿੰਦੇ ਹਨ ਪਰ ਇਨ੍ਹਾਂ ਦੀ ਬੇਲੋੜੀ ਵਰਤੋਂ ਇੰਜ ਹੀ ਏ ਜਿਵੇਂ ਕਿਸੇ ਸੋਹਣੀ ਸੁਨੱਖੀ ਵਸਤੂ ਨੂੰ ਮੋਟੇ ਭਾਰੇ ਕੰਬਲਾਂ ਥੱਲੇ ਢੱਕ ਦਿੱਤਾ ਜਾਏ । ਨਦੀ 'ਤੇ ਤੈਰਦੀ ਬੇੜੀ ਨੂੰ ਜਿਵੇਂ ਚੱਪੂ ਦੇ ਹਜੋਕੇ ਅਗਲੇਰੇ ਪਾਣੀਆਂ ਵੱਲ ਤੋਰਦੇ ਹਨ, ਇਵੇਂ ਹੀ ਸੁਚੱਜੇ ਬਿੰਬ ਕਾਵਿ ਪਰਵਾਹ ਨੂੰ ਰਵਾਨੀ ਦੇਂਦੇ ਹਨ । ਬੇਲੋੜੀ ਬਿੰਬ ਵਰਤੋਂ ਨਜ਼ਮ ਦੇ ਅੰਤਰ ਪ੍ਰਭਾਵ ਨੂੰ ਖੁੰਢਾ ਕਰਦੀ ਹੈ । ਕਈ ਨਜ਼ਮਾਂ ਆਪਣੀ ਸਹਿਜ ਸੁਭਾਵਕਤਾ ਕਾਰਨ ਹੀ ਪ੍ਰਭਾਵਿਤ ਕਰਦੀਆਂ ਹਨ । ਨਿਰਸੰਦੇਹ ਮੇਰੀਆਂ ਨਵੀਆਂ ਕਵਿਤਾਵਾਂ ਵਿਚ ਬਿੰਬ ਚਿਤਰਣ ਟਾਵਾਂ-ਟਾਵਾਂ ਹੀ ਹੋਇਆ ਹੈ । ਨਜ਼ਮਾਂ ਨੇ ਆਪਣੀ ਸਹਿਜਤਾ ਕਾਰਨ ਬਿੰਬਾਂ ਦੀ ਲੋੜ ਹੀ ਅਨੁਭਵ ਨਹੀਂ ਕਰਨ ਦਿੱਤੀ । ਬਿੰਬਾਂ ਦੀ ਵਰਤੋਂ ਚੰਗੀ ਨਜ਼ਮ ਲਿਖਣ ਦੀ ਸ਼ਰਤ ਨਹੀਂ ਹੋਣੀ ਚਾਹੀਦੀ । ਆਪਣੀਆਂ ਨਵੀਆਂ ਨਜ਼ਮਾਂ ਵਿਚ ਮੈਂ ਇਵੇਂ ਹੀ ਅਨੁਭਵ ਕੀਤਾ ਹੈ ।

?-ਇਕ ਸਵਾਲ ਰਿਸ਼ਤਿਆਂ ਬਾਰੇ ਤੁਹਾਡੀ ਇਕ ਨਜ਼ਮ ਦੇ ਹਵਾਲੇ ਨਾਲ 'ਕਿਸ ਰਿਸ਼ਤੇ ਦੀ ਸਹੁੰ ਖਾਵਾਂ, ਹਰ ਰਿਸ਼ਤਾ ਜਿਸਮ ਤੋਂ ਉਰ੍ਹਾਂ ਤੱਕ ਸੱਚ ਹੈ ਹਰ ਰਿਸ਼ਤਾ ਜਿਸਮ ਤੋਂ ਪਰ੍ਹਾਂ ਤੱਕ ਝੂਠ ਹੈ' । ਰਿਸ਼ਤੇ ਸਿਰਫ਼ ਦੋਸਤੀਆਂ ਨਹੀਂ ਹੁੰਦੇ, ਰਿਸ਼ਤਿਆਂ ਵਿਚ ਮਾਂ ਵੀ ਹੁੰਦੀ ਹੈ, ਬਾਪ ਵੀ, ਭੈਣ-ਭਰਾ, ਪਤਨੀ ਤੇ ਬੱਚੇ ਵੀ । ਫਿਰ ਰਿਸ਼ਤਿਆਂ ਬਾਰੇ ਇਸ ਤਲਖ਼ ਐਲਾਨਨਾਮੇ ਦਾ ਕੀ ਕਾਰਣ ?

?-ਇਕ ਸਵਾਲ ਰਿਸ਼ਤਿਆਂ ਬਾਰੇ ਤੁਹਾਡੀ ਇਕ ਨਜ਼ਮ ਦੇ ਹਵਾਲੇ ਨਾਲ 'ਕਿਸ ਰਿਸ਼ਤੇ ਦੀ ਸਹੁੰ ਖਾਵਾਂ, ਹਰ ਰਿਸ਼ਤਾ ਜਿਸਮ ਤੋਂ ਉਰ੍ਹਾਂ ਤੱਕ ਸੱਚ ਹੈ ਹਰ ਰਿਸ਼ਤਾ ਜਿਸਮ ਤੋਂ ਪਰ੍ਹਾਂ ਤੱਕ ਝੂਠ ਹੈ' ।  -ਭਰਾ, ਪਤਨੀ ਤੇ ਬੱਚੇ ਵੀ । ਫਿਰ ਰਿਸ਼ਤਿਆਂ ਬਾਰੇ ਇਸ ਤਲਖ਼ ਐਲਾਨਨਾਮੇ ਦਾ ਕੀ ਕਾਰਣ ?

ਕਵਿਤਾ ਦਾ ਘਰ ਉਥੇ ਹੀ ਏ, ਜਿਥੇ ਇਨ੍ਹਾਂ ਸਾਰੀਆਂ ਸਥਿਤੀਆਂ ਦੀ ਸ਼ਿੱਦਤ ਨੂੰ ਜਿਊਣ ਦੀ ਤੀਬਰਤਾ ਸਮਝ ਕੇ ਚਿਤਰ ਲਿਆ ਜਾਏ । ਕਵਿਤਾ ਨੇ ਹੋਰ ਕਿਹੜੇ ਖ਼ਲਾਈ ਸੰਸਾਰ ਵਿੱਚੋਂ ਆਉਣਾ ਹੁੰਦਾ ਏ । ਕਵਿਤਾ ਕੁਝ-ਕੁਝ ਯਾਦ ਆ ਜਾਣ, ਕੁਝ ਕੁ ਯਾਦਾਂ ਵਿੱਚੋਂ ਕਿਰ ਗਏ ਪਲਾਂ ਨੂੰ ਮੁੜ ਚਿਤਵਣ ਦਾ ਨਾਮ ਵੀ ਹੈ, ਤੇ ਜ਼ਿੰਦਗੀ ਦੇ ਤਲਖ਼ ਸੁਹਜ ਨਕਸ਼ਾਂ ਨੂੰ ਸ਼ਬਦਾਂ ਵਿੱਚ ਉਤਾਰਨ ਦਾ ਨਾਮ ਵੀ ਹੈ ।

No comments:

Post a Comment